Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 20 - 12 - 2009

ਅਡਵਾਨੀ ਬਣੇ ਸੰਸਦ ਦਲ ਪ੍ਰਮੁੱਖ

ਨਵੀਂ ਦਿੱਲੀ : ਭਾਜਪਾ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ ਨੂੰ ਭਾਜਪਾ ਸੰਸਦੀ ਦਲ ਦਾ ਪ੍ਰਮੁੱਖ ਨਿਯੁਕਤ ਕੀਤਾ ਗਿਆ। ਉਹਨਾਂ ਨੂੰ ਇਹ ਜਿੰਮੇਦਾਰੀ ਉਹਨਾਂ ਦੁਆਰਾ ਲੋਕ ਸਭਾ ਵਿੱਚ ਆਪਣੇ ਵਿਰੋਧੀ ਧਿਰ ਨੇਤਾ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਸੌਂਪੀ ਗਈ।

Date:2009-12-20 Time:00:04:48

ਆਰਕਾਮ ਦੇ ਗਾਹਕਾਂ ਦੀ ਸੰਖਿਆ ਵਧੀ

ਨਵੀਂ ਦਿੱਲੀ- ਦੇਸ਼ ਦੀ ਦੂਜੀ ਸਭ ਤੋਂ ਵੱਡੀ ਮੋਬਾਇਲ ਸੇਵਾ ਕੰਪਨੀ ਰਿਲਾਇੰਸ ਕੰਮਿਊਨੀਕੇਸ਼ੰਸ ਨੇ ਨਵੰਬਰ ਵਿੱਚ 28 ਲੱਖ ਨਵੇਂ ਗਾਹਕ ਬਣਾਏ, ਜਿਸ ਨਾਲ ਉਸਦੇ ਗਾਹਕਾਂ ਦੀ ਕੁੱਲ ਸੰਖਿਆ ਵਧ ਕੇ 9.1 ਕਰੋੜ 'ਤੇ ਪਹੁੰਚ ਗਈ ਹੈ। ਇਸ ਵਿੱਚ ਜੀਐਸਐਮ ਅਤੇ ਸੀਡੀਐਮਏ ਦੇ ਗਾਹਕ ਦੋਵੇਂ ਸ਼ਾਮਿਲ ਹਨ। ਅਨਿਲ ਅੰਬਾਨੀ ਦੀ ਪ੍ਰਧਾਨਗੀ ਵਾਲੀ ਕੰਪਨੀ ਨੇ ਕਿਹਾ ਕਿ ਅਕਤੂਬਰ ਦੇ ਮੁਕਾਬਲੇ ਨਵੰਬਰ ਵਿੱਚ ਉਸਨੇ 32 ਫੀਸਦੀ ਜਿਆਦਾ ਗਾਹਕ ਜੋੜੇ। ਗਾਹਕਾਂ ਦੀ ਸੰਖਿਆ ਵਿੱਚ ਵਾਧੇ ਦਾ ਸਿਹਰਾ ਉਸਨੇ 'ਸਿੰਪਲੀ ਰਿਲਾਇੰਸ' ਯੋਜਨਾ ਸਿਰ ਬੰਨ੍ਹਿਆ।

Date:2009-12-20 Time:00:04:48

ਸ਼ੇਨਝੇਨ ਐਫਐਸਟੀ ਨੇ ਉਤਾਰੀ ਮੋਬਾਇਲ ਫੋਨ ਬੈਟਰੀ

ਨਵੀਂ ਦਿੱਲੀ- ਚੀਨ ਦੇ ਮੋਬਾਇਲ ਹੈਂਡਸੈਟ ਤੋਂ ਬਾਅਦ ਹੁਣ ਵਾਰੀ ਹੈ ਚੀਨੀ ਮੋਬਾਇਲ ਫੋਨ ਬੈਟਰੀ ਦੀ। ਚੀਨ ਦੀ ਸ਼ੇਨਝੇਨ ਐਫਐਸਟੀ ਪਾਵਰ ਟੈਕਨੋਲਾਜੀ ਨੇ ਲੀਥੀਅਮ ਆਇਨ ਬੈਟਰੀ ਬਜ਼ਾਰ ਵਿੱਚ ਉਤਾਰਨ ਦੀ ਘੋਸ਼ਣਾ ਕੀਤੀ ਹੈ। ਇਸ ਲਈ ਕੰਪਨੀ ਨੇ ਰਿਚਾ ਇੰਟਰਨੈਸ਼ਨਲ ਨਾਲ ਮਾਰਕੀਟਿੰਗ ਅਤੇ ਡਿਸਟ੍ਰੀਬਿਊਸ਼ਨ ਸਬੰਧੀ ਸਮਝੌਤਾ ਕੀਤਾ ਹੈ। ਸ਼ੇਨਝੇਨ ਐਫਐਸਟੀ ਦੇ ਸੀਈਓ ਡਾਉਗੋ ਕਾਈ ਨੇ ਦੱਸਿਆ ਕਿ ਭਾਰਤ ਵਿੱਚ ਬੈਟਰੀ ਕਾਰੋਬਾਰ ਦਾ ਸੰਚਾਲਨ ਐਫਐਸਟੀ ਇੰਡੀਆ ਰਾਹੀਂ ਕੀਤਾ ਜਾਵੇਗਾ। ਚੀਨ ਦੀ ਇਸ ਕੰਪਨੀ ਨੇ ਭਾਰਤੀ ਬਜ਼ਾਰ ਵਿੱਚ ਮੋਬਾਇਲ ਬੈਟਰੀਆਂ ਦੀ ਵਿਸ਼ਾਲ ਸੰਭਾਵਨਾ ਨੂੰ ਧਿਆਨ ਵਿੱਚ ਰੱਖ ਕੇ ਹੀ ਇੱਥੇ ਆਪਣੇ ਉਤਪਾਦ ਲਿਆਉਣ ਦਾ ਫੈਸਲਾ ਕੀਤਾ ਹੈ।

Date:2009-12-20 Time:00:04:48

ਐੱਫ਼ਆਈਆਈ ਨੇ ਕੀਤੀ ਵਿੱਕਵਾਲੀ

ਮੁੰਬਈ : ਦੇਸ਼ ਦੇ ਸ਼ੇਅਰ ਬਾਜਾਰਾਂ ਵਿੱਚ ਕੱਲ੍ਹ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਐੱਫ਼ਆਈਆਈ ਨੇ ਫਿਊਚਰ ਐਂਡ ਆਪਸ਼ਨ ਵਰਗ ਵਿੱਚ ਸ਼ੁੱਧ 622.31 ਕਰੋੜ ਰੁਪਏ ਦੀ ਵਿੱਕਵਾਲੀ ਕੀਤੀ।

Date:2009-12-20 Time:00:04:48

ਗੂਗਲ ਦੀ ਈ ਬੁੱਕ ਯੋਜਨਾ ਅਟਕੀ

ਪੈਰਿਸ : ਦੁਨੀਆ ਦੇ ਸਭ ਤੋਂ ਜਿਆਦਾ ਲੋਕਪ੍ਰਿਆ ਸਰਚ ਇੰਜਣ ਗੂਗਲ ਦੀ ਆਨਲਾਈਨ ਪੁਸਤਕਾਂ ਉਪਲਬੱਧ ਕਰਵਾਉਣ ਦੀ ਈ ਬੁੱਕ ਯੋਜਨਾ ਨੂੰ ਪੈਰਿਸ ਦੀ ਇੱਕ ਅਦਾਲਤ ਨੇ ਕਾਪੀਰਾਈਟ ਕਾਨੂੰਨਾਂ ਦੀ ਉਲੰਘਣਾ ਕਰਾਰ ਦਿੱਤਾ ਹੈ।

Date:2009-12-20 Time:00:04:48

ਕਰਾਰ ਨੂੰ ਲੈਕੇ ਗੱਲਬਾਤ ਜਾਰੀ

ਨਿਊਯਾਰਕ : ਫੌਕਸ ਨਿਊਜ ਦੀ ਇਕਾਈ ਨਿਊਜ ਕਾਰਪ ਅਤੇ ਦੇਸ਼ ਵਿੱਚ ਕੇਬਲ ਨੈੱਟਵਰਕ ਸੇਵਾ ਦੇਣ ਵਾਲੀ ਵੱਡੀ ਕੰਪਨੀ ਟਾਈਮ ਵਾਰਨਰ ਕੇਬਲ ਦੇ ਵਿਚਕਾਰ ਸਾਂਝਾ ਕਾਰੋਬਾਰ ਦੀ ਪ੍ਰਸਤਾਵਿਤ ਗੱਲਬਾਤ ਜੇਕਰ ਸਫ਼ਲ ਨਾ ਰਹੀ ਤਾਂ ਦਰਸ਼ਕਾਂ ਨੂੰ ਫੋਕਸ ਦੇ ਕਈ ਬਿਹਤਰੀਨ ਪ੍ਰੋਗ੍ਰਾਮਾਂ ਤੋਂ ਹੱਥ ਨਹੀਂ ਧੋਣਾ ਪਵੇਗਾ।

Date:2009-12-20 Time:00:04:48

ਹਿੰਦੁਸਤਾਨ ਪੈਟ੍ਰੋਲੀਅਮ ਕਰੇਗੀ ਬਿਹਾਰ 'ਚ ਨਿਵੇਸ਼

ਪਟਨਾ : ਹਿੰਦੁਸਤਾਨ ਪੈਟ੍ਰੋਲੀਅਮ ਬਿਹਾਰ ਵਿੱਚ ਚੀਨੀ ਮਿੱਲਾਂ ਦੇ ਵਿਸਤਾਰ, ਆਧੁਨਿਕੀਕਰਣ ਅਤੇ ਪੈਟ੍ਰੋਲੀਅਮ ਡੀਪੂਆਂ ਦੇ ਨਿਰਮਾਣ ਉੱਤੇ 814 ਕਰੋੜ ਰੁਪਏ ਦਾ ਨਿਵੇਸ਼ ਕਰੇਗੀ।

Date:2009-12-20 Time:00:04:48

ਡਾ ਕਾਰਲ ਕੋਰਸ ਦੇ ਨਵੇਂ ਸੀਈਓ

ਮੁੰਬਈ : ਡਾ.ਕਾਰਲ ਉਲਰਿਚ ਕੋਹੇਲਰ ਨੂੰ ਟਾਟਾ ਸਮੂਹ ਦੀ ਟਾਟਾ ਸਟੀਲ ਨੇ ਆਪਣੀ ਸਹਾਇਕ ਇਕਾਈ ਕੋਰਸ ਦਾ ਨਵਾਂ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ ਕੀਤਾ ਹੈ। ਉਹ ਅਗਲੇ ਸਾਲ ਇੱਕ ਫ਼ਰਵਰੀ ਨੂੰ ਆਪਣਾ ਕੰਮ ਕਾਜ ਸੰਭਾਲਣਗੇ।

Date:2009-12-20 Time:00:04:48

ਏਅਰਇੰਡੀਆ ਨੇ ਸ਼ੁਰੂ ਕੀਤੀਆਂ ਹੋਰ ਉਡਾਨਾਂ

ਮੁੰਬਈ : ਸਰਕਾਰੀ ਹਵਾਬਾਜੀ ਕੰਪਨੀ ਏਅਰਇੰਡੀਆ ਨੇ ਘਰੇਲੂ ਅਤੇ ਵਿਦੇਸ਼ੀ ਸੈਲਾਨੀਆਂ ਦੀ ਮੰਗ ਨੂੰ ਵੇਖਦਿਆਂ ਪੋਰਟ ਬਲੇਅਰ, ਗੋਆ ਅਤੇ ਪੂਰਬੀ ਉੱਤਰੀ ਖੇਤਰ ਦੇ ਲਈ ਵਾਧੂ ਉਡਾਨਾਂ ਦੀ ਘੋਸ਼ਣਾ ਕੀਤੀ ਹੈ।

Date:2009-12-20 Time:00:04:48

ਬਿਗ ਟੀਵੀ ਦਾ ਨਿਊ ਆਫ਼ਰ

ਪਟਨਾ : ਅਨਿਲ ਧੀਰੂਭਾਈ ਅੰਬਾਨੀ ਸਮੂਹ ਦੀ ਡਾਇਰੈਕਟ ਟੂ ਹੋਮ (ਡੀਟੀਐੱਚ) ਸੇਵਾ ਦੇਣ ਵਾਲੀ ਕੰਪਨੀ ਬਿਗ ਟੀਵੀ ਨੇ ਆਉਣ ਵਾਲੇ ਕ੍ਰਿਸਮਸ ਅਤੇ ਨਵੇ ਵਰ੍ਹੇ ਦੇ ਮੌਕੇ ਉੱਤੇ ਸਕ੍ਰੈਚ ਐਂਡ ਵਿਨ ਨਾਮਕ ਇੱਕ ਵਿਸ਼ੇਸ਼ ਯੋਜਨਾ ਸ਼ੁਰੂ ਕੀਤੀ ਹੈ, ਜਿਸਦੇ ਤਹਿਤ ਗ੍ਰਾਹਕਾਂ ਨੂੰ ਸੁਨਿਸ਼ਚਿਤ ਤੋਹਫ਼ੇ ਜਿੱਤਣ ਦਾ ਮੌਕਾ ਹੋਵੇਗਾ।

Date:2009-12-20 Time:00:04:48

ਜੀਐੱਮ ਦੀ ਸਾਬ ਹੋਵੇਗੀ ਬੰਦ

ਡੈਟ੍ਰਾਇਟ : ਅਮਰੀਕਾ ਦੀ ਪ੍ਰਸਿੱਧ ਕਾਰ ਕੰਪਨੀ ਜੀਐੱਮ ਮੋਟਰਜ਼ ਘਾਟੇ ਵਿੱਚ ਜਾ ਰਹੀ ਆਪਣੀ ਬਹੁ-ਚਰਚਿਤ ਸਪੋਰਟਜ਼ ਕਾਰ ਸਾਬ ਦਾ ਉਤਪਾਦਨ ਬੰਦ ਕਰਨ ਜਾ ਰਹੀ ਹੈ। ਜੀਐੱਮ ਦੀ ਸਾਬ ਦਾ ਉਤਪਾਦਨ ਕੰਪਨੀ ਦੀ ਸਵੀਡਨ ਸਥਿਤ ਇਕਾਈ ਵਿੱਚ ਕੀਤਾ ਜਾਂਦਾ ਹੈ।

Date:2009-12-20 Time:00:04:48

ਤੇਲੰਗਾਣਾ 'ਤੇ ਕਾਂਗਰਸ ਨੇ ਖੇਡਿਆ ਜੂਆ:ਸੰਘ

ਨਵੀਂ ਦਿੱਲੀ - ਰਾਸ਼ਟਰੀ ਸਵੈ ਸੇਵਕ ਸੰਘ(ਆਰਐਸਐਸ) ਨੇ ਕਿਹਾ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਤੇਲੰਗਾਣਾ ਨੂੰ ਲੈ ਕੇ ਖਤਰਨਾਕ ਜੂਆ ਖੇਡਿਆ ਹੈ ਜਿਸ ਨਾਲ ਪੂਰੇ ਦੇਸ਼ ਵਿਚ ਸਿਆਸੀ ਅਸਥਿੱਰਤਾ ਦਾ ਸੰਕਟ ਪੈਦਾ ਹੋ ਗਿਆ ਹੈ।

Date:2009-12-20 Time:00:04:48

ਵਿਕਾਸਸ਼ੀਲ ਦੇਸ਼ਾਂ ਵੱਲੋਂ ਜਲਵਾਯੂ ਬਦਲਾਅ ਪ੍ਰਸਤਾਵ ਨਾਮੰਜੂਰ

ਕੋਪਨਹੇਗਨ - ਡੇਨਮਾਰਕ ਦੀ ਰਾਜਧਾਨੀ ਕੋਪਨਹੇਗਨ ਵਿਚ ਜਲਵਾਯੂ ਬਦਲਾਅ ਬਾਰੇ ਸੰਯੁਕਤ ਰਾਸ਼ਟਰ ਸ਼ਿਖਰ ਬੈਠਕ ਵਿਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਤੇ ਆਰਥਿਕ ਰੂਪ ਨਾਲ ਉੱਭਰਦੇ ਚਾਰ ਦੇਸ਼ਾਂ ਵੱਲੋਂ ਤਿਆਰ ਪ੍ਰਸਤਾਵ ਨੂੰ ਕਈ ਵਿਕਾਸਸ਼ੀਲ ਦੇਸ਼ਾਂ ਨੇ ਇਹ ਕਹਿੰਦੇ ਹੋਏ ਨਾਮੰਜੂਰ ਕਰ ਦਿੱਤਾ ਕਿ ਇਹ ਜਲਵਾਯੂ ਬਦਲਾ ਦੇ ਖਤਰਿਆਂ ਨਾਲ ਨਜਿੱਠਣ ਲਈ ਸੰਯੁਕਤ ਰਾਸ਼ਟਰ ਦਾ ਖਰੜਾ ਨਹੀਂ ਹੋ ਸਕਦਾ।

Date:2009-12-20 Time:00:04:48

ਸੁਸ਼ ਨੇ ਲਈ ਦੂਜੀ ਬੱਚੀ ਗੋਦ

ਹਿੰਦੀ ਫਿਲਮ ਅਭਿਨੇਤਰੀ ਸੁਸ਼ਮਿਤਾ ਸੈਨ ਨੇ ਇੱਕ ਹੋਰ ਬੱਚੀ ਨੂੰ ਗੋਦ ਲੈ ਲਿਆ ਹੈ, ਉਹ ਤਾਂ ਅਜਿਹਾ ਬਹੁਤ ਪਹਿਲਾਂ ਕਰਨ ਵਾਲੀ ਸੀ, ਪ੍ਰੰਤੂ ਕਾਨੂੰਨੀ ਨਿਯਮ ਉਸਦੇ ਰਾਹ ਵਿੱਚ ਚਟਾਨ ਵਾਂਗ਼ ਖੜ੍ਹੇ ਹੋਏ ਸਨ।

Date:2009-12-20 Time:00:04:48

'ਵੀਰ' ਪਹੁੰਚਿਆ ਬਰਮਿੰਘਮ ਪੈਲੇਸ

ਬਰਮਿੰਘਮ ਪੈਲੇਸ ਦਾ ਇੰਗਲੈਂਡ ਦੇ ਲੋਕਾਂ ਵਿਚਕਾਰ ਕਿੰਨਾ ਮਹੱਤਵ ਹੈ, ਇਹ ਦੱਸਣ ਦੀ ਲੋੜ ਨਹੀਂ ਹੈ। ਇਸ ਸਥਾਨ 'ਤੇ ਸ਼ੂਟਿੰਗ ਕਰਨ ਦੀ ਇਜਾਜਤ ਨਹੀਂ ਦਿੱਤੀ ਜਾਂਦੀ ਹੈ, ਪਰ 'ਵੀਰ' ਦੇ ਮਾਮਲੇ ਵਿੱਚ ਢਿੱਲ ਦਿੱਤੀ ਗਈ। ਸਲਮਾਨ ਖਾਨ ਦੀ ਫਿਲਮ 'ਵੀਰ' ਦੀ ਸ਼ੂਟਿੰਗ ਬਰਮਿੰਘਮ ਪੈਲੇਸ ਵਿੱਚ ਕੀਤੀ ਗਈ। ਸਕ੍ਰਿਪਟ ਦੇ ਮੁਤਾਬਕ ਇੱਕ ਸ਼ਾਨਦਾਰ ਮਹਿਲ ਦੀ ਲੋੜ ਸੀ, ਜੋ ਸਕ੍ਰਿਪਟ ਨਾਲ ਨਿਆਂ ਕਰ ਸਕੇ। 3 ਮਹੀਨੇ ਪਹਿਲਾਂ ਇਸ ਸਥਾਨ 'ਤੇ ਸ਼ੂਟਿੰਗ ਕਰਨ ਦੀ ਆਗਿਆ ਲਈ ਗਈ ਅਤੇ ਗੱਲ ਮੰਨ ਲਈ ਗਈ।

Date:2009-12-20 Time:00:04:47

ਵਾਸਤੂ ਅਨੁਸਾਰ ਕਿਹੋ ਜਿਹਾ ਹੋਵੇ ਸਟੱਡੀ ਰੂਮ

ਜੇਕਰ ਬੱਚਾ ਹੁਸ਼ਿਆਰ ਹੈ, ਮਿਹਨਤੀ ਹੈ, ਪਰ ਅਚਾਨਕ ਉਸਦਾ ਮਨ ਪੜ੍ਹਾਈ 'ਚ ਲੱਗਣੋਂ ਹਟ ਗਿਆ ਹੈ, ਤਾਂ ਇੱਕ ਨਜ਼ਰ ਸਟੱਡੀ ਰੂਮ 'ਤੇ ਵੇ ਮਾਰੋ। ਮੁੱਖ ਤੌਰ 'ਤੇ ਪੂਰਬ, ਉੱਤਰ-ਪੂਰਬ ਅਤੇ ਉੱਤਰ ਦਿਸ਼ਾਵਾਂ ਗਿਆਨ ਦੀਆਂ ਮੰਨੀਆਂ ਜਾਂਦੀਆਂ ਹਨ, ਜਿਹਨਾਂ ਦੇ ਸਵਾਮੀ ਕ੍ਰਮ ਅਨੁਸਾਰ ਇੰਦਰ, ਸ਼ੰਕਰ ਅਤੇ ਕੁਵੇਰ ਸਮਝੇ ਜਾਂਦੇ ਹਨ। ਇਹਨਾਂ ਨਾਲ ਹੀ ਤੇਜ, ਗਿਆਨ ਅਤੇ ਧੰਨ ਦੀ ਪ੍ਰਾਪਤੀ ਸੰਭਵ ਹੈ। ਇਸ ਲਈ ਸਟੱਡੀ ਰੂਮ ਉੱਤਰ-ਪੱਛਮ ਜਾਂ ਪੱਚਮੀ ਦਿਸ਼ਾ ਵਿੱਚ ਹੀ ਬਣਾਉ। ਸਟੱਡੀ ਟੇਬਲ ਇਸ ਤਰ੍ਹਾਂ ਰੱਖਿਆ ਜਾਵੇ ਕਿ ਬੱਚੇ ਦਾ ਮੂੰਹ ਪੂਰਬ, ਉੱਤਰ ਜਾਂ ਉੱਤਰ-ਪੂਰਬ ਵੱਲ ਹੋਵੇ। ਸਟੱਡੀ ਰੂਮ ਨਾ ਵੀ ਹੋਵੇ ਤਾਂ ਬੱਚਾ ਜਿੱਥੇ ਵੀ ਪੜ੍ਹੇ, ਇਹਨਾਂ ਦਿਸ਼ਾਵਾਂ ਵਿੱਚ ਆਪਣਾ ਮੂੰਹ ਰੱਖੇ। ਬੈਠ ਕੇ ਪੜ੍ਹਣਾ ਸਹੀ ਹੈ, ਲੇਟ ਕੇ ਜਾਂ ਬਿਸਤਰੇ 'ਤੇ ਪੈਰ ਫੈਲਾ ਕੇ ਨਾ ਪੜ੍ਹੋ।

Date:2009-12-20 Time:00:04:47

ਸੁਸ਼ਮਾ ਨੂੰ ਵਿਰੋਧੀ ਨੇਤਾ ਬਨਾਉਣ ਦੀ ਉਮਾ ਵੱਲੋਂ ਸ਼ਲਾਘਾ

ਨਵੀਂ ਦਿੱਲੀ - ਭਾਰਤੀ ਜਨਸ਼ਕਤੀ ਪਾਰਟੀ ਦੀ ਪ੍ਰਧਾਨ ਊਮਾ ਭਾਰਤੀ ਨੇ ਭਾਰਤੀ ਜਨਤਾ ਪਾਰਟੀ ਦੇ ਨਵੇਂ ਆਗੂਆਂ ਪ੍ਰਤੀ ਸਦਭਾਵਨਾ ਜ਼ਾਹਰ ਕਰਦਿਆਂ ਸੁਸ਼ਮਾ ਸਵਰਾਜ ਨੂੰ ਲੋਕਸਭਾ ਵਿਚ ਵਿਰੋਧੀ ਨੇਤਾ ਬਣਾਏ ਜਾਣ ਦੇ ਭਾਜਪਾ ਆਗੂਆਂ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ।

Date:2009-12-20 Time:00:04:47

ਪੰਜਾਬ ਕਾਂਗਰਸ ਹੋਈ ਦਿਸ਼ਾਹੀਣ ਤੇ ਬੇ-ਲਗਾਮ-ਸਰਚਾਂਦ

ਅੰਮ੍ਰਿਤਸਰ-ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਮੀਡੀਆ ਇੰਚਾਰਜ ਪ੍ਰੋ. ਸਰਚਾਂਦ ਸਿੰਘ ਖਿਆਲਾ ਅਤੇ ਜਿਲ੍ਹਾ ਪ੍ਰੀਸ਼ਦ ਮੈਂਬਰ ਸਰਵਣ ਸਿੰਘ ਧੁੰਨ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਦਿਸ਼ਾਹੀਣ ਅਤੇ ਬੇ-ਲਗਾਮ ਹੋ ਚੁੱਕੀ ਹੈ ਅਤੇ ਕਾਂਗਰਸ ਦੀ ਅੰਦਰੂਨੀ ਫੁੱਟ ਤੇ ਲੜਾਈ ਪੰਜਾਬ ਦੀ ਰਾਜਸੀ ਫਿਜ਼ਾ ਲਈ ਸ਼ੁਭ ਸੰਕੇਤ ਨਹੀਂ ਹੈ।

Date:2009-12-20 Time:00:04:47

ਜਪਾਨ ਸਾਫਟਬਾਲ ਚੈਂਪੀਅਨ, ਭਾਰਤ 7ਵੇਂ ਸਥਾਨ 'ਤੇ

ਨਵੀਂ ਦਿੱਲੀ - ਭਾਰਤ ਨੇ ਕੁਆਲਾਲਾਮਪੁਰ ਵਿਖੇ ਸੰਪੰਨ ਹੋਈ ਚੌਥੀ ਏਸ਼ਿਆਈ ਜੂਨੀਅਰ ਗਰਲਸ ਚੈਂਪੀਅਨਸ਼ਿਪ ਵਿਚ ਸੱਤਵਾਂ ਸਥਾਨ ਹਾਸਲ ਕੀਤਾ ਜਦੋਂ ਕਿ ਜਪਾਨ ਦੀ ਟੀਮ ਚੈਂਪੀਅਨ ਬਣੀ।ਚੀਨੀ ਤਾਇਪੇ ਨੂੰ ਇਸ ਟੂਰਨਾਮੈਂਟ ਵਿਚ ਦੂਜਾ ਅਤੇ ਚੀਨ ਨੂੰ ਤੀਜਾ ਸਥਾਨ ਹਾਸਲ ਹੋਇਆ।

Date:2009-12-20 Time:00:04:47

ਜੈਪੁਰ 'ਚ ਹੋਵੇਗਾ ਭਾਰਤ-ਦੱ.ਅਫ੍ਰੀਕਾ ਪਹਿਲਾ ਇੱਕ ਰੋਜ਼ਾ

ਮੁੰਬਈ - ਦੱਖਣੀ ਅਫ੍ਰੀਕੀ ਕ੍ਰਿਕਟ ਟੀਮ ਦੇ ਅਗਲੇ ਵਰ੍ਹੇ ਹਣ ਵਾਲੇ ਭਾਰਤ ਦੌਰੇ ਦਾ ਪ੍ਰੋਗਰਾਮ ਅਜੇ ਨਿਰਧਾਰਤ ਨਹੀਂ ਹੋਇਆ ਹੈ ਪਰ ਇਸ ਦੌਰੇ ਦਾ ਪਹਿਲਾ ਇੱਕ ਰੋਜ਼ਾ ਮੈਚ ਜੈਪੁਰ ਵਿਖੇ ਖੇਡਿਆ ਜਾ ਸਕਦਾ ਹੈ।

Date:2009-12-20 Time:00:04:47

ਅਮਰੀਕਾ 'ਚ ਵੀ ਮਿਲੇਗੀ 'ਤਾਰੇ ਜ਼ਮੀਨ ਪਰ' ਦੀ ਡੀਵੀਡੀ

ਫਿਲਮ ਨਿਰਮਾਣ ਕੰਪਨੀ ਵਾਲਟ ਡਿਜਨੀ ਸਟੂਡੀਓ ਦਾ ਹੋਮ ਇੰਟਰਟੇਨਮੈਂਟ 12 ਜਨਵਰੀ ਨੂੰ ਅਮਰੀਕਾ ਵਿੱਚ ਆਮਿਰ ਖਾਨ ਦੀ ਪ੍ਰਸਿੱਧ ਫਿਲਮ 'ਲਾਈਕ ਸਟਾਰਸ ਆਨ ਦ ਅਰਥ' (ਤਾਰੇ ਜ਼ਮੀਨ ਪਰ) ਦੀ ਡੀਵੀਡੀ ਜਾਰੀ ਕਰੇਗੀ। ਇਹ ਡਿਜਨੀ ਦੀ ਹਿੰਦੀ ਭਾਸ਼ਾ ਦੀ ਪਹਿਲੀ ਡੀਵੀਡੀ ਹੋਵੇਗੀ। ਅਲੋਚਕਾਂ ਦੁਆਰਾ ਵੀ ਤਾਰੀਫ਼ ਪ੍ਰਾਪਤ ਇਸ ਫਿਲਮ ਨੂੰ ਕਈ ਫਿਲਮ ਫੇਅਰ ਅਤੇ ਸਕ੍ਰੀਨ ਪੁਰਸਕਾਰ ਮਿਲ ਚੁੱਕੇ ਹਨ। ਸਾਲ 2009 ਦੇ ਆਸਕਰ ਪੁਰਸਕਾਰਾਂ ਲਈ ਭਾਰਤ ਵੱਲੋਂ ਨਾਮਜ਼ਦ ਹੋ ਚੁੱਕੀ ਇਸ ਫਿਲਮ ਦੀ ਡੀਵੀਡੀ ਅਮਰੀਕਾ ਵਿੱਚ 29.99 ਡਾਲਰ ਵਿੱਚ ਅਤੇ ਕਨੇਡਾ ਵਿੱਚ 35.99 ਡਾਲਰ ਵਿੱਚ ਖਰੀਦੀ ਜਾ ਸਕੇਗੀ। ਆਮਿਰ ਖਾਨ ਦੁਆਰਾ ਨਿਰਮਿਤ, ਨਿਰਦੇਸ਼ਿਤ ਅਤੇ ਅਭਿਨੀਤ ਇਹ ਫਿਲਮ ਖੂਬ ਸੁਰਖੀਆਂ ਵਿੱਚ ਰਹੀ ਸੀ।

Date:2009-12-20 Time:00:04:47

ਸੁਸ਼ਮਿਤਾ ਨੇ ਇੱਕ ਹੋਰ ਬੱਚੀ ਗੋਦ ਲਈ

ਸੁਸ਼ਮਿਤਾ ਆਪਣੀਆਂ ਸ਼ਰਤਾਂ 'ਤੇ ਜਿਉਂਦੀ ਹੈ ਅਤੇ ਜੋ ਇੱਛਾ ਹੁੰਦੀ ਹੈ ਬਿਨਾ ਦੁਨੀਆ ਤੋਂ ਡਰੇ ਉਹ ਕਰਦੀ ਹੈ। ਹਾਲ ਹੀ ਵਿੱਚ ਸੁਸ਼ਮਿਤਾ ਨੇ ਇੱਕ ਹੋਰ ਬੱਚੀ ਗੋਦ ਲਈ ਹੈ, ਜੋ ਤਿੰਨ ਮਹੀਨੇ ਦੀ ਦੱਸੀ ਜਾ ਰਹੀ ਹੈ। ਰੇਨੇ ਸੁਸ਼ਮਿਤਾ ਦੁਆਰਾ ਗੋਦ ਲਈ ਗਈ ਪਹਿਲੀ ਕੁੜੀ ਦਾ ਨਾਂਅ ਹੈ। ਸੁਸ਼ਮਿਤਾ ਦੇ ਅਨੁਸਾਰ ਇੱਕ ਹੋਰ ਬੱਚੀ ਨੂੰ ਗੋਦ ਲੈ ਕੇ ਉਹ ਬਹੁਤ ਖੁਸ਼ ਹੈ। ਉਹ ਬਹੁਤ ਦਿਨਾਂ ਤੋਂ ਇੱਕ ਬੱਚੀ ਗੋਦ ਲੈਣਾ ਚਾਹੁੰਦੀ ਸੀ, ਪਰ ਕਨੂੰਨੀ ਰੁਕਾਵਟ ਦੇ ਕਾਰਨ ਉਹ ਅਜਿਹਾ ਨਹੀਂ ਕਰ ਸਕੀ। ਕਨੂੰਨ ਦੇ ਮੁਤਾਬਕ ਜੇਕਰ ਤੁਸੀਂ ਪਹਿਲੇ ਬੱਚੇ ਦੇ ਰੂਪ ਵਿੱਚ ਕੁੜੀ ਨੂੰ ਗੋਦ ਲਿਆ ਹੈ ਤਾਂ ਦੂਜੀ ਕੁੜੀ ਗੋਦ ਨਹੀਂ ਲੈ ਸਕਦੇ ਹੋ। ਪਰ ਹਾਲ ਹੀ ਵਿੱਚ ਇਸ ਕਨੂੰਨ ਵਿੱਚ ਸੁਧਾਰ ਕਰ ਲਿਆ ਗਿਆ ਅਤੇ ਸੁਸ਼ਮਿਤਾ ਨੇ ਇੱਕ ਬੱਚੀ ਨੂੰ ਗੋਦ ਲੈ ਲਿਆ।

Date:2009-12-20 Time:00:04:47

ਗੜਕਰੀ ਬਣੇ ਭਾਜਪਾ ਦੇ ਸੱਭ ਤੋਂ ਨੌਜਵਾਨ ਪ੍ਰਧਾਨ

ਨਵੀਂ ਦਿੱਲੀ - ਭਾਰਤੀ ਜਨਤਾ ਪਾਰਟੀ ਦੀ ਮਹਾਰਾਸ਼ਟਰ ਇਕਾਈ ਦੇ ਮੁਖੀ ਨਿਤਿਨ ਗੜਕਰੀ ਨੂੰ ਅੱਜ ਪਾਰਟੀ ਦਾ ਰਾਸ਼ਟਰੀ ਪ੍ਰਧਾਨ ਚੁਣਿਆ ਗਿਆ।ਇਸ ਤੋਂ ਪਹਿਲਾਂ ਵਰਤਮਾਨ ਮੁਖੀ ਰਾਜਨਾਥ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

Date:2009-12-20 Time:00:04:47

ਯਾਦ ਕੀਤੇ ਗਏ ਬਿਸਮਿਲ ਅਤੇ ਅਸ਼ਫਾਕ

ਗੋਰਖਪੁਰ - ਕਾਕੋਰੀ ਕਾਂਡ ਨੂੰ ਲੈਕੇ ਅੱਜ ਦੇ ਹੀ ਦਿਨ ਸਾਲ 1927 ਨੂੰ ਫਾਂਸੀ 'ਤੇ ਚਾੜ੍ਹੇ ਗਏ ਰਾਮ ਪ੍ਰਸਾਦ ਬਿਸਮਿਲ ਅਤੇ ਅਸ਼ਫਾਕ ਉੱਲਾ ਖਾਂ ਨੂੰ ਅੱਜ ਯਾਦ ਕੀਤਾ ਗਿਆ ਅਤੇ ਜੇਲ੍ਹ ਦੇ ਫਾਂਸੀ ਘਰ ਵਿਚ ਉਹਨਾਂ ਦੀ ਮੂਰਤੀ ਨੂੰ ਫੁੱਲ ਭੇਂਟ ਕੀਤੇ ਗਏ।

Date:2009-12-20 Time:00:04:47

ਮਦਨੀ ਦੀ ਪਤਨੀ ਹਿਰਾਸਤ 'ਚ

ਕੋੱਚੀ - ਕੇਰਲ ਹਾਈਕੋਰਟ ਨੇ ਬੱਸ ਵਿਚ ਅੱਗ ਲਗਾਉਣ ਦੀ ਇੱਕ ਘਟਨਾ ਵਿਚ ਪੀਡੀਪੀ ਨੇਤਾ ਅਬਦੁੱਲ ਨਸੀਰ ਮਦਨੀ ਦੀ ਪਤਨੀ ਸੂਫੀਆ ਮਦਨੀ ਦੀ ਅਗਾਂਊ ਜਮਾਨਤ ਅਪੀਲ ਖਾਰਜ ਕਰ ਦਿੱਤੀ ਹੈ।ਇਸ ਦੇ ਕੁੱਝ ਸਮੇਂ ਮਗਰੋਂ ਹੀ ਸੂਫੀਆ ਨੂੰ ਗ੍ਰਿਫਤਾਰ ਕਰ ਲਿਆ ਗਿਆ।

Date:2009-12-20 Time:00:04:47


1   2  

page no.1

Select news date :

31 - 12 - 2009
30 - 12 - 2009
29 - 12 - 2009
28 - 12 - 2009
27 - 12 - 2009
26 - 12 - 2009
25 - 12 - 2009
24 - 12 - 2009
23 - 12 - 2009
22 - 12 - 2009
21 - 12 - 2009
20 - 12 - 2009
19 - 12 - 2009
18 - 12 - 2009
17 - 12 - 2009
16 - 12 - 2009
15 - 12 - 2009
14 - 12 - 2009
13 - 12 - 2009
12 - 12 - 2009
11 - 12 - 2009
10 - 12 - 2009
9 - 12 - 2009
8 - 12 - 2009
7 - 12 - 2009
6 - 12 - 2009
5 - 12 - 2009
4 - 12 - 2009
3 - 12 - 2009
2 - 12 - 2009
1 - 12 - 2009