Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 17 - 12 - 2009
ਲਖਨਊ : ਉੱਤਰ ਪ੍ਰਦੇਸ਼ ਦੇ ਚੰਦੌਲੀ ਜਿਲ੍ਹੇ ਵਿੱਚ ਮੁਗਲ ਸਰਾਏ ਦੇ ਇੱਕ ਹੋਟਲ ਨੂੰ ਫਿਲਮ ਸਟਾਰ ਆਮਿਰ ਖਾਨ ਨੂੰ ਰੁਕਵਾਉਣਾ ਮਹਿੰਗਾ ਪੈ ਰਿਹਾ ਹੈ। ਨਕਸਲ ਪ੍ਰਭਾਵਿਤ ਇਸ ਜਿਲ੍ਹੇ ਵਿੱਚ ਮੁਗਲ ਸਰਾਏ ਕਸਬੇ ਦੇ ਸਰਸਵਤੀ ਹੋਟਲ ਵਿੱਚ ਆਮਿਰ ਖਾਨ ਫਰਜੀ ਨਾਂਅ ਨਾਲ ਆਪਣੀ ਟੀਮ ਦੇ ਨਾਲ ਰੁੱਕੇ ਸਨ। Date:2009-12-17 Time:00:13:43
ਨਵੀਂ ਦਿੱਲੀ - ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਗਲੇ ਵਰ੍ਹੇ ਭਾਰਤ ਆਉਣਗੇ।ਵਿਦੇਸ਼ ਮੰਤਰੀ ਐਸਐਮ ਕ੍ਰਿਸ਼ਨਾ ਨੇ ਅੱਜ ਲੋਕਸਭਾ ਵਿਚ ਲਿਖਤੀ ਉੱਤਰ ਵਿਚ ਦੱਸਿਆ ਕਿ ਓਬਾਮਾ 2010 ਵਿਚ ਭਾਰਤ ਦੀ ਯਾਤਰਾ ਕਰਨਗੇ। Date:2009-12-17 Time:00:13:43
ਨਵੀਂ ਦਿੱਲੀ : ਵੱਧਦੀ ਲਾਗਤ ਦੇ ਚੱਲਦਿਆਂ ਮੁਨਾਫ਼ੇ ਵਿੱਚ ਕਮੀ ਦੀ ਆਸ਼ੰਕਾ ਨੂੰ ਵੇਖਦਿਆਂ ਕੋਕਾ ਕੋਲਾ ਨੇ ਹੁਣ ਛੋਟੇ ਪੈਕਾਂ ਉੱਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਕਾਰੋਬਾਰ ਵਧਾਉਣ ਅਤੇ ਮੁਨਾਫ਼ੇ ਵਿੱਚ ਗਿਰਾਵਟ ਉੱਤੇ ਰੋਕ ਲਗਾਉਣ ਦੇ ਲਈ ਕੰਪਨੀ ਨੇ ਖਾਸ ਤਰ੍ਹਾਂ ਦੇ ਛੋਟੇ ਪੈਕਾਂ ਵਿੱਚ ਆਪਣੇ ਉਤਪਾਦ ਪੇਸ਼ ਕੀਤੇ ਹਨ। Date:2009-12-17 Time:00:13:43
ਨਵੀਂ ਦਿੱਲੀ : ਗ੍ਰਾਹਕ ਆਧਾਰ ਉੱਤੇ ਦੇਸ਼ ਦੀ ਸਭ ਤੋਂ ਵੱਡੀ ਮੋਬਾਇਲ ਓਪਰੇਟਰ ਭਾਰਤੀ ਏਅਰਟੈੱਲ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਖੇਤਰ ਵਿੱਚ ਵੱਧਦੀ ਮੁਕਾਬਲੇਬਾਜੀ ਦੇ ਚੱਲਦਿਆਂ ਮੋਬਾਇਲ ਦੀਆਂ ਕਾਲ ਦਰਾਂ ਵਿੱਚ ਹੋਰ ਗਿਰਾਵਟ ਆਵੇਗੀ। Date:2009-12-17 Time:00:13:43
ਸ਼ਿਕਾਗੋ : ਪਾਕਿਸਤਾਨੀ ਮੂਲ ਦੇ ਕਨੇਡਾਈ ਨਾਗਰਿਕ ਤੱਹਵੁਰ ਹੁਸੈਨ ਰਾਣਾ ਨੂੰ ਅਦਾਲਤ ਨੇ ਅੱਜ ਇਹ ਕਹਿੰਦਿਆਂ ਜਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਜੇਕਰ ਉਸਨੂੰ ਜਮਾਨਤ ਉੱਤੇ ਰਿਹਾਅ ਕੀਤਾ ਗਿਆ ਤਾਂ ਉਸਦੇ ਦੇਸ਼ ਤੋਂ ਬਾਹਰ ਭੱਜਣ ਦਾ ਖ਼ਤਰਾ ਹੈ। ਰਾਣਾ ਉੱਤੇ ਅਮਰੀਕਾ ਦੇ ਬਾਹਰ ਅੱਤਵਾਦੀ ਹਮਲੇ ਕਰਨ ਦੀ ਸਾਜਿਸ਼ ਬਣਾਉਣ ਦਾ ਆਰੋਪ ਹੈ। Date:2009-12-17 Time:00:13:43
ਨਵੀਂ ਦਿੱਲੀ : ਕੋਲਕਾਤਾ ਸਥਿਤ ਸ਼੍ਰੀ ਸੀਮਿੰਟ ਦੀ ਚਾਲੂ ਵਿੱਤ ਵਰ੍ਹੇ ਵਿੱਚ ਸੀਮਿੰਟ ਅਤੇ ਬਿਜਲੀ ਪੈਦਾਵਰ ਸਮਰੱਥਾ ਨੂੰ ਵਧਾਉਣ ਦੇ ਲਈ 2000 ਕਰੋੜ ਰੁਪਏ ਦੀ ਨਿਵੇਸ਼ ਯੋਜਨਾ ਹੈ। ਕੰਪਨੀ ਦਾ ਚਾਲੂ ਵਿੱਤ ਵਰ੍ਹੇ ਦੇ ਅੰਤ ਤੱਕ ਸੀਮਿੰਟ ਉਤਪਾਦਨ ਸਮਰੱਥਾ ਵਿੱਚ 20 ਲੱਖ ਟਨ ਦੇ ਵਾਧੇ ਦਾ ਟੀਚਾ ਹੈ। Date:2009-12-17 Time:00:13:43
ਚੰਡੀਗੜ੍ਹ - ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਪੰਜਾਬ ਇਕਾਈ 'ਚ ਨੇਤਰਤੱਵ 'ਚ ਬਦਲਾਅ ਇਸੇ ਸਾਲ ਹੋਣ ਦੀ ਸੰਭਾਵਨਾ ਹੈ। Date:2009-12-17 Time:00:13:43
ਨਵੀਂ ਦਿੱਲੀ : ਦੋ ਟਾਇਰਾ ਆਵਾਜਾਈ ਸਾਧਨ ਨਿਰਮਾਤਾ ਕੰਪਨੀ ਇੰਡੀਆ ਯਾਮਾਹਾ ਮੋਟਰ ਅਗਲੇ ਵਰ੍ਹੇ ਪੰਜ ਜਨਵਰੀ ਤੋਂ ਸ਼ੁਰੂ ਹੋਣ ਵਾਲੇ ਆਟੋ ਐਕਸਪੋ ਮੇਲੇ ਦੇ ਦੌਰਾਨ ਆਪਣੀ ਸੀਬੀਯੂ ਮੋਟਰਸਾਈਕਲ ਦੇ ਨਵੇਂ ਮਾਡਲ ਨੂੰ ਲਾਂਚ ਕਰੇਗੀ। Date:2009-12-17 Time:00:13:43
ਨਵੀਂ ਦਿੱਲੀ : ਹੀਰਿਆਂ ਜੜ੍ਹਿਤ ਗਹਿਣੇ ਬਣਾਉਣ ਵਾਲੀ ਕੰਪਨੀ ਗੀਤਾਂਜਲੀ ਜੇਮਸ ਲਿਮੀਟੇਡ ਨੇ ਆਪਣੀ ਸਹਾਇਕ ਇਕਾਈ ਗੀਤਾਂਜਲੀ ਲਾਈਫ਼ਸਟਾਈਲ ਲਿਮੀਟੇਡ ਦੇ ਰਾਹੀਂ ਕੱਪੜਾ ਖੇਤਰ ਦੀ ਕੰਪਨੀ ਸਾਲਾਸਰ ਰਿਟੇਲ ਲਿਮੀਟੇਡ ਦੀ 76 ਫੀਸਦੀ ਹਿੱਸੇਦਾਰੀ ਖਰੀਦ ਲਈ ਹੈ। Date:2009-12-17 Time:00:13:43
ਨਵੀਂ ਦਿੱਲੀ - ਪਾਸਪੋਰਟ ਸੁਵੀਧਾ ਵਧਾਉਣ ਲਈ ਚੰਡੀਗੜ੍ਹ ਅਤੇ ਵੜੋਦਰਾ ਸਮੇਤ ਦੇਸ਼ ਭਰ 'ਚ 77 ਪਾਸਪੋਰਟ ਸੇਵਾ ਕੇਂਦਰ ਖੋਲ੍ਹੇ ਜਾਣਗੇ। Date:2009-12-17 Time:00:13:43
ਨਵੀਂ ਦਿੱਲੀ- ਹਾਰਡ ਡਿਸਕ ਡ੍ਰਾਈਵ ਅਤੇ ਸਟੋਰੇਜ਼ ਸਲਊਸ਼ਨ ਪ੍ਰਦਾਤਾ ਕੰਪਨੀ ਸੀਗੇਟ ਟੈਕਨਾਲਾਜਿਜ ਨੇ ਅੱਜ ਲੈਪਟਾਪ, ਨੋਟਬੁੱਕ ਅਤੇ ਇਲੈਕਟ੍ਰਾਨਿਕ ਉਪਭੋਗਤਾ ਸਮਾਨ ਲਈ ਸਭ ਤੋਂ ਪਤਲਾ 2.5 ਇੰਚ ਦਾ ਹਾਰਡ ਡ੍ਰਾਈਵ ਲਾਂਚ ਕੀਤਾ। ਇਹ ਹਾਰਡ ਡ੍ਰਾਈਵ ਸਿਰਫ਼ ਸੱਤ ਮਿਲੀਮੀਟਰ ਮੋਟਾਈ ਦਾ ਹੈ। ਕੰਪਨੀ ਦੇ ਉੱਪਪ੍ਰਧਾਨ ਡੇਵ ਮੋਸਲੇ ਨੇ ਇਸ ਮੌਕੇ 'ਤੇ ਦੱਸਿਆ ਕਿ ਇਹ ਹਾਰਡ ਡ੍ਰਾਈਵ ਕੰਪਿਊਟਰ ਨਿਰਮਾਤਾਵਾਂ ਨੂੰ ਪਤਲੇ ਲੈਪਟਾਪ ਅਤੇ ਨੋਟਬੁੱਕ ਦੇ ਵਧਦੇ ਬਜ਼ਾਰ ਵਿੱਚ ਟਿਕੇ ਰਹਿਣ ਵਿੱਚ ਮੱਦਦ ਕਰੇਗਾ ਅਤੇ ਕੰਪਨੀ ਆਪਣੇ ਓਈਐਮ ਅਤੇ ਸਿਸਟਮ ਇੰਟੀਗ੍ਰੇਟਰ ਸਹਿਯੋਗੀਆਂ ਲਈ ਬਜ਼ਾਰ ਦੀ ਮੰਗ ਪੂਰੀ ਕਰਨ ਲਈ ਵਚਨਬੱਧ ਹੈ। Date:2009-12-17 Time:00:13:43
ਨਵੀਂ ਦਿੱਲੀ - ਸਰਕਾਰ ਚੀਨ ਦੀ ਹੱਦ ਨਾਲ ਲੱਗੇ ਖੇਤਰਾਂ 'ਚ ਢਾਂਚਾਗਤ ਸੁਵੀਧਾਵਾਂ ਵਿਕਾਸ 'ਤੇ ਵਿਸ਼ੇਸ ਧਿਆਨ ਦੇ ਰਹੀ ਹੈ ਤਾਕਿ ਸੁਰੱਖਿਆ ਸਬੰਧੀ ਜਰੂਰਤਾਂ ਨੂੰ ਪੂਰ੍ਹਾ ਕੀਤਾ ਜਾ ਸਕੇ। Date:2009-12-17 Time:00:13:43
ਨਵੀਂ ਦਿੱਲੀ - ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਅਗਲੇ ਸਾਲ ਭਾਰਤ ਆਉਣਗੇ। Date:2009-12-17 Time:00:13:43
ਮੁੰਬਈ : ਸ਼ੁਰੂਆਤ ਵਿੱਚ ਆਈ ਭਾਰੀ ਗਿਰਾਵਟ ਦੇ ਬਾਵਜੂਦ ਟੈਕਨੋਲਾਜੀ ਸ਼ੇਅਰਾਂ ਵਿੱਚ ਫੰਡ ਘਰਾਣਿਆਂ ਦੀ ਤੇਜ ਲਿਵਾਲੀ ਨਾਲ ਅੱਜ ਬੰਬਈ ਸ਼ੇਅਰ ਬਾਜਾਰ ਵਿੱਚ ਦੋ ਦਿਨ ਤੋਂ ਜਾਰੀ ਗਿਰਾਵਟ ਦਾ ਸਿਲਸਿਲਾ ਰੁੱਕ ਗਿਆ ਅਤੇ ਸੈਂਸੇਕਸ ਕਰੀਬ 36 ਅੰਕ ਦੀ ਬੜ੍ਹਤ ਦੇ ਨਾਲ ਬੰਦ ਹੋਇਆ। Date:2009-12-17 Time:00:13:43
ਢਾਕਾ - ਏਸ਼ੀਆ ਦੀ ਪ੍ਰਮੁੱਖ ਦੂਰ ਸੰਚਾਰ ਸੇਵਾ ਪ੍ਰਮੁੱਖ ਕੰਪਨੀ ਭਾਰਤੀ ਏਅਰਟੇਲ ਬੰਗਲਾਦੇਸ਼ ਦੀ ਚੌਥੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਵਾਰਿਦ ਟੈਲੀਕਾਮ 'ਚ 70 ਫ਼ੀਸਦੀ ਹਿੱਸੇਦਾਰੀ ਲੈਣ ਦੀ ਤਿਆਰੀ ਕਰ ਰਹੀ ਹੈ। Date:2009-12-17 Time:00:13:43
ਨਵੀਂ ਦਿੱਲੀ - ਪ੍ਰਧਾਨਮੰਤਰੀ ਦੀ ਆਰਥਿਕ ਸਲਾਹਕਾਰ ਪ੍ਰੀਸ਼ਦ (ਪੀਐਮਈਏਸੀ) ਨੇ ਕਿਹਾ ਕਿ ਮਹਿੰਗਾਈ ਦੀ ਦਰ ਭਾਰਤੀ ਰਿਜ਼ਰਵ ਬੈਂਕ ਦੇ ਅਨੁਮਾਨ ਦੇ ਪਾਰ ਚੱਲੀ ਜਾਵੇਗੀ ਅਤੇ ਕੇਂਦਰੀ ਬੈਂਕ ਨੂੰ ਇਸ 'ਤੇ ਦਸੰਬਰ 'ਚ ਕੁੱਝ ਯਤਨ ਕਰਨੇ ਪੈ ਸਕਦੇ ਹਨ। Date:2009-12-17 Time:00:13:43
ਨਵੀਂ ਦਿੱਲੀ - ਗ੍ਰਾਹਕ ਅਧਾਰ 'ਤੇ ਦੇਸ਼ ਦੀ ਸਭ ਤੋਂ ਵੱਡੀ ਮੋਬਾਇਲ ਆਪ੍ਰੇਟਰ ਭਾਰਤੀ ਏਅਰਟੇਲ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਇਸ ਖੇਤਰ 'ਚ ਵੱਧਦੀ ਮੁਕਾਬਲੇਬਾਜ਼ੀ ਦੇ ਚੱਲਦੇ ਮੋਬਾਇਲ ਦੀਆਂ ਦਰਾਂ 'ਚ ਹੋਰ ਗਿਰਾਵਟ ਆਵੇਗੀ। Date:2009-12-17 Time:00:13:43
ਨਵੀਂ ਦਿੱਲੀ : ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਆਉਂਦੀ 19 ਨੂੰ ਹੋਣ ਵਾਲੀ ਪ੍ਰਸਤਾਵਿਤ ਭਾਰਤ ਯਾਤਰਾ ਨੂੰ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੇ ਜਲਵਾਯੂ ਪਰਿਵਰਤਨ ਉੱਤੇ ਕੋਪੇਨਹੇਗਨ ਵਿਖੇ ਚੱਲ ਰਹੇ ਸ਼ਿਖਰ ਸੰਮੇਲਨ ਵਿੱਚ ਭਾਗ ਲੈਣ ਦੇ ਕਾਰਣ ਅਗਲੇ ਮਹੀਨੇ ਤੱਕ ਦੇ ਲਈ ਮੁਲਤਵੀਂ ਕਰ ਦਿੱਤੀ ਗਈ ਹੈ। Date:2009-12-17 Time:00:13:43
ਕੋਪੇਨਹੇਗਨ : ਭਾਰਤ ਦੇ ਜਲਵਾਯੂ ਮੰਤਰੀ ਜੈਰਾਮ ਰਮੇਸ਼ ਨੇ ਕਿਹਾ ਕਿ 40 ਅਮੀਰ ਦੇਸ਼ਾਂ ਨੂੰ ਕਾਰਬਨ ਨਿਕਾਸੀ ਦੀ ਸੀਮਾ ਵਿੱਚ ਬੰਨ੍ਹਣ ਵਾਲਾ ਕਯੋਟੋ ਪ੍ਰੋਟੋਕੋਲ ਖ਼ਤਰੇ ਵਿੱਚ ਹੈ ਅਤੇ ਇਸ ਪ੍ਰੋਟੋਕੋਲ ਦੇ ਵਿਸਤਾਰ ਉੱਤੇ ਕੌਮਾਂਤਰੀ ਗੱਲਬਾਤ ਠੱਪ ਪੈ ਗਈ ਹੈ। Date:2009-12-17 Time:00:13:43
ਆਪਣੇ ਡ੍ਰੀਮ ਪ੍ਰੋਜੈਕਟਰ ਅਤੇ 22 ਜਨਵਰੀ 2010 ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ 'ਵੀਰ' ਲਈ ਸਕ੍ਰਿਪਟ ਲਿਖਣ ਵਾਲੇ ਬਾਲੀਵੁੱਡ ਸਟਾਰ ਸਲਮਾਨ ਖਾਨ ਦਾ ਕਹਿਣਾ ਹੈ ਕਿ ਬਤੌਰ ਅਭਿਨੇਤਾ ਅਤੇ ਸਕ੍ਰਿਪਟ ਲੇਖਕ ਇਸ ਫਿਲਮ ਦਾ ਨਿਰਮਾਣ ਕਾਫ਼ੀ ਤਨਾਅ ਭਰਿਆ ਸੀ। 'ਵੀਰ' ਦੇ ਮਿਊਜ਼ਿਕ ਲਾਂਚ ਦੇ ਮੌਕੇ 'ਤੇ ਸਲਮਾਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਮੇਰੇ ਲਈ ਤਨਾਅ ਨਾਲ ਭਰਿਆ ਇੱਕ ਅਨੁਭਵ ਰਿਹਾ ਹੈ। ਪਰ 'ਵੀਰ' ਵਧੀਆ ਬਣੀ ਹੈ ਅਤੇ ਮੈਂ ਫਾਈਨਲ ਪ੍ਰੋਡਕਟ ਤੋਂ ਕਾਫੀ ਖੁਸ਼ ਹਾਂ। ਆਪਣੀ ਨਵੀਂ ਕੋ-ਸਟਾਰ ਜਰੀਨ ਖਾਨ ਬਾਰੇ ਸਲਮਾਨ ਦਾ ਕਹਿਣਾ ਹੈ ਕਿ ਉਹ ਇੱਕ ਬਿਹਤਰੀਨ ਉੱਭਰਦੀ ਅਦਾਕਾਰਾ ਹੈ, ਕਿਉਂਕਿ ਉਹ ਨਵੀਂ ਪੀੜ੍ਹੀ ਦੀ ਨੁਮਾਇੰਦਗੀ ਕਰਦੀ ਹੈ। ਮਿਊਜ਼ਿਕ ਲਾਂਚ ਦੇ ਮੌਕੇ ਤੇ 'ਵੀਰ' ਦੇ ਨਿਰਦੇਸ਼ਕ ਅਨਿਲ ਸ਼ਰਮਾ ਨੇ ਕੈਟਰੀਨਾ ਕੈਫ ਅਤੇ ਜਰੀਨ ਖਾਨ ਵਿਚਕਾਰ ਤੁਲਨਾ Date:2009-12-17 Time:00:13:42
ਨਵੇਂ ਸਾਲ ਦੇ ਨਜ਼ਦੀਕ ਆਉਂਦੇ ਹੀ ਬਾਲੀਵੁੱਡ ਅਭਿਨੇਤਰੀਆਂ ਦੀ ਪੁੱਛ-ਗਿੱਛ ਵਧ ਜਾਂਦੀ ਹੈ। ਘੱਟ ਸਮੇਂ ਵਿੱਚ ਜਿਆਦਾ ਧੰਨ ਕਮਾਉਣ ਦਾ ਮੌਕਾ ਉਹਨਾਂ ਨੂੰ ਮਿਲ ਜਾਂਦਾ ਹੈ। ਨਵੇਂ ਸਾਲ ਦੇ ਮੌਕੇ 'ਤੇ ਇਹ ਨਾਇਕਾਵਾਂ ਪੰਜ ਸਿਤਾਰਾ ਹੋਟਲਾਂ ਵਿੱਚ ਕੁਝ ਮਿੰਟਾਂ ਲਈ ਠੁਮਕੇ ਲਗਾਉਂਦੀਆਂ ਹਨ ਅਤੇ ਬਦਲੇ ਵਿੱਚ ਉਹਨਾਂ ਨੂੰ ਕਰੋੜਾਂ ਰੁਪਏ ਮਿਲ ਜਾਂਦੇ ਹਨ। ਏ ਤੋਂ ਲੈ ਕੇ ਸੀ ਗ੍ਰੇਡ ਹੀਰੋਇਨਾਂ ਨੂੰ ਉਹਨਾਂ ਦੀ ਹੈਸੀਅਤ ਦੇ ਅਨੁਸਾਰ ਪੈਸਾ ਮਿਲਦਾ ਹੈ। ਬਿਪਾਸ਼ਾ ਬਸੂ ਦਾ ਇੱਕ ਹੋਟਲ ਨਾਲ ਕਰਾਰ ਕੀਤੇ ਜਾਣ ਦੀ ਖ਼ਬਰ ਹੈ। ਕੈਟਰੀਨਾ ਨੇ ਇਸ ਵਾਰ ਅਜਿਹੇ ਕਿਸੇ ਆਯੋਜਨ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਉਹਨਾਂ ਦੀ ਸਿਹਤ ਠੀਕ ਨਹੀਂ ਹੈ ਅਤੇ ਉਹ ਆਪਣੇ ਪਰਿਵਾਰ ਨਾਲ ਨਵੇਂ ਸਾਲ ਦਾ ਸਵਾਗਤ ਕਰਨਾ ਚਾਹੁੰਦੀ ਹੈ। ਵਰਤਮਾਨ ਵਿੱਚ ਆਪ Date:2009-12-17 Time:00:13:42
ਸਕ੍ਰਿਪਟ ਜੇਕਰ ਸਲਮਾਨ ਦੀ ਪਸੰਦ ਦੀ ਹੈ ਤਾਂ ਉਹ ਆਪਣੇ ਰੋਲ ਵਿੱਚ ਗੁਆਚ ਜਾਂਦੇ ਹਨ, ਨਹੀਂ ਤਾਂ ਉਹ ਫਿਲਮ ਵਿੱਚ ਮਨ ਲਗਾ ਕੇ ਕੰਮ ਨਹੀਂ ਕਰਦੇ। ਸਲਮਾਨ ਨੇ ਪਿਛਲੇ ਦਿਨੀਂ ਸਵੀਕਾਰਿਆ ਸੀ ਕਿ ਕੁਝ ਫਿਲਮਾਂ ਵਿੱਚ ਐਕਟਿੰਗ ਕਰਦੇ ਸਮੇਂ ਉਹ ਆਪਣਾ ਸੌ ਪ੍ਰਤੀਸ਼ਤ ਇਸ ਲਈ ਨਹੀਂ ਦੇ ਸਕੇ ਸਨ ਕਿਉਂਕਿ ਉਹਨਾਂ ਨੂੰ ਰੋਲ ਅਤੇ ਕਹਾਣੀ ਪਸੰਦ ਨਹੀਂ ਸੀ। ਇਸ ਕਾਰਨ ਉਹ ਫਿਲਮਾਂ ਬਾਕਸ ਆਫਿਸ 'ਤੇ ਅਸਫਲ ਰਹੀਆਂ। 'ਵੀਰ' ਦੇ ਇਲਾਵਾ 'ਦਬੰਗ' ਦੀ ਸਕ੍ਰਿਪਟ ਵੀ ਉਹਨਾਂ ਨੂੰ ਬਹੁਤ ਪਸੰਦ ਆਈ ਹੈ ਅਤੇ ਉਹਨਾਂ ਦੀ ਲਗਨ ਦੇਖ ਕੇ ਇਸ ਫਿਲਮ ਦੀ ਯੂਨਿਟ ਦੰਗ ਹੈ। ਸਲਮਾਨ ਇੱਕ ਦਮ ਬਦਲੇ ਹੋਏ ਨਜ਼ਰ ਆ ਰਹੇ ਹਨ। ਸਮੇਂ ਤੇ ਆਉਣਾ, ਸਮੇਂ ਤੇ ਜਾਣਾ। ਨਾਲ ਹੀ ਉਹਨਾਂ ਦਾ ਵਿਹਾਰ ਵੀ ਬਦਲਿਆ ਹੋਇਆ ਹੈ। ਉਹ ਸਭ ਨਾਲ ਹਾਸਾ-ਮਜਾਕ ਕਰ ਰਹੇ ਹਨ। ਯੂਨਿਟ ਨਾਲ ਜੁੜੇ ਇੱਕ ਮੈਂਬਰ ਨੇ Date:2009-12-17 Time:00:13:42
ਅਜਮੇਰ - ਰਾਜਸਥਾਨ 'ਚ ਅਜਮੇਰ ਜਿਲ੍ਹਾ ਉਦਯੋਗ ਕੇਂਦਰ ਵੱਲੋਂ ਅਜੈ ਮੇਰੂ ਉਦਯੋਗ ਕ੍ਰਾਫਟ ਮੇਲਾ 12 ਤੋਂ 18 ਜਨਵਰੀ 2010 ਤੱਕ ਵੈਸ਼ਾਲੀ ਨਗਰ ਸਥਿੱਤ ਅਰਬਨ ਹਾਟ ਬਜ਼ਾਰ 'ਚ ਲੱਗੇਗਾ। Date:2009-12-17 Time:00:13:42
ਜਲੰਧਰ - ਰਾਸ਼ਟਰ ਮੰਡਲ ਕੁਸ਼ਤੀ ਮੁਕਾਬਲੇ 18 ਤੋਂ 20 ਦਸੰਬਰ ਤੱਕ ਜਲੰਧਰ ਦੇ ਇੰਡੋਰ ਸਟੇਡੀਅਮ ਵਿਖੇ ਆਯੋਜਿਤ ਕੀਤੇ ਜਾਣਗੇ ਜਿਸ ਵਿਚ ਦੇਸ਼ ਵਿਦੇਸ਼ ਦੀਆਂ 12 ਟੀਮਾਂ ਭਾਗ ਲੈਣਗੀਆਂ। Date:2009-12-17 Time:00:13:42
ਨਵੀਂ ਦਿੱਲੀ - ਓਲੰਪਿਕ ਕਾਂਸੇ ਤਗਮੇ ਜਿੱਤਣ ਦੇ ਬਾਅਦ ਇਸ ਸਾਲ ਵੀ ਭਾਰਤੀ ਮੁੱਕੇਬਾਜ਼ਾਂ ਨੇ ਕਈ ਮਿਥਕ ਤੋੜਦੇ ਹੋਏ ਨਵੀਆਂ ਬੁਲੰਦੀਆਂ ਨੂੰ ਛੂਇਆ,ਜਿਸ ਵਿੱਚ ਵਿਜੇਂਦਰ ਸਿੰਘ ਦਾ ਸਿਤਾਰਾ ਇੱਕ ਵਾਰ ਫ਼ਿਰ ਚਮਕਿਆ। Date:2009-12-17 Time:00:13:42
page no.1 |
Select news date : 31 - 12 - 2009 30 - 12 - 2009 29 - 12 - 2009 28 - 12 - 2009 27 - 12 - 2009 26 - 12 - 2009 25 - 12 - 2009 24 - 12 - 2009 23 - 12 - 2009 22 - 12 - 2009 21 - 12 - 2009 20 - 12 - 2009 19 - 12 - 2009 18 - 12 - 2009 17 - 12 - 2009 16 - 12 - 2009 15 - 12 - 2009 14 - 12 - 2009 13 - 12 - 2009 12 - 12 - 2009 11 - 12 - 2009 10 - 12 - 2009 9 - 12 - 2009 8 - 12 - 2009 7 - 12 - 2009 6 - 12 - 2009 5 - 12 - 2009 4 - 12 - 2009 3 - 12 - 2009 2 - 12 - 2009 1 - 12 - 2009 |