Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 16 - 12 - 2009

ਨਿਊਯਾਰਕ ਟਾਈਮਜ਼ ਕਰ ਰਿਹਾ ਹੈ 'ਰਾਕੇਟ ਸਿੰਘ' ਦੀਆਂ ਸਿਫ਼ਤਾਂ

'ਚੱਕ ਦੇ ਇੰਡੀਆ' ਫ਼ਿਲਮ ਨਾਲ ਚਰਚਿਤ ਹੋਏ ਬਾਲੀਵੁੱਡ ਨਿਰਦੇਸ਼ਕ ਐਸ. ਅਮੀਨ ਦੀ ਹਾਲ ਹੀ ਵਿਚ ਰਿਲੀਜ਼ ਹੋਈ ਫ਼ਿਲਮ 'ਰਾਕੇਟ ਸਿੰਘ-ਸੇਲਜ਼ ਮੈਨ ਆਫ਼ ਦਾ ਈਅਰ' ਨੂੰ ਭਾਵੇਂ ਟਿਕਟ ਖਿੜਕੀ 'ਤੇ ਚੰਗਾ ਹੁੰਗਾਰਾ ਨਾ ਮਿਲਿਆ ਹੋਵੇ, ਪਰ ਅਮਰੀਕਾ ਦੀ ਪ੍ਰਸਿਧ ਅਖ਼ਬਾਰ 'ਨਿਊਯਾਰਕ ਟਾਈਮਜ਼' ਨੇ ਇਸ ਫ਼ਿਲਮ ਨੂੰ 'ਸਮਾਰਟ ਅਤੇ ਫੋਕਸਡ' ਬਾਲੀਵੁੱਡ ਫ਼ਿਲਮ ਦੱਸਿਆ ਹੈ ਅਤੇ ਫ਼ਿਲਮ 'ਚ ਨਿਭਾਏ ਕਿਰਦਾਰ ਲਈ ਫ਼ਿਲਮ ਦੇ ਹੀਰੋ ਰਣਬੀਰ ਕਪੂਰ ਦੀਆਂ ਸਿਫ਼ਤਾਂ ਦੇ ਪੁੱਲ ਬੰਨੇ ਹਨ। ਫ਼ਿਲਮ ਦੀ ਸਮੀਖਿਆ 'ਚ ਅਖ਼ਬਾਰ ਲਿਖਦਾ ਹੈ ਕਿ ਰਣਬੀਰ ਕਪੂਰ ਦਾ ਇਕ ਸੇਲਜ਼ ਮੈਨ ਵਜੋਂ ਕੀਤਾ ਅਭਿਨੈ ਇਕ ਸੇਲਜ਼ ਮੈਨ ਦੀ ਜਿੰਦਗੀ ਨੂੰ ਪੂਰੀ ਤਰਾਂ ਬਿਆਨ ਕਰਦਾ ਹੈ। ਕੋਈ ਵੀ ਇਹ ਫ਼ਿਲਮ ਵੇਖ ਕੇ ਹਰਪ੍ਰੀਤ ਸਿੰਘ ਉਰਫ਼ ਰਣਬੀਰ ਕਪੂਰ ਦੀ ਪ੍ਰਸੰਸਾ ਕਰਨ ਤੋਂ ਨਹੀਂ ਰਹਿ ਸਕਦਾ।

Date:2009-12-16 Time:00:01:02

ਵਧਦੀ ਮੁਦਰਾਸਫ਼ੀਤੀ ਚਿੰਤਾ ਦਾ ਕਾਰਨ : ਪ੍ਰਣਬ

ਨਵੀਂ ਦਿੱਲੀ- ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਕਿਹਾ ਕਿ ਵਧਦੀ ਮੁਦਰਾਸਫ਼ੀਤੀ ਚਿੰਤਾ ਦਾ ਕਾਰਨ ਹੈ। ਮੁਦਰਾਸਫ਼ੀਤੀ ਵਿੱਚ ਵਾਧਾ ਮੁੱਖ ਤੌਰ 'ਤੇ ਭੋਜਨ ਉਤਪਾਦਾਂ ਦੇ ਮਹਿੰਗਾ ਹੋਣ ਕਾਰਨ ਹੋ ਰਿਹਾ ਹੈ।

Date:2009-12-16 Time:00:01:01

ਬੈਂਕ ਆਫ ਇੰਡੀਆ ਨੇ ਜੁਟਾਏ 325 ਕਰੋੜ ਰੁਪਏ

ਮੁੰਬਈ- ਸਰਵਜਨਕ ਖੇਤਰ ਦੇ ਬੈਂਕ ਆਫ ਇੰਡੀਆ ਨੇ ਪ੍ਰੀਪੈਚੁਅਲ ਬਾਂਡ ਰਾਹੀਂ ਹਾਲ ਹੀ ਵਿੱਚ 325 ਕਰੋੜ ਰੁਪਏ ਦੀ ਪੂੰਜੀ ਜੁਟਾਈ ਹੈ। ਬੈਂਕ ਨੇ ਅੱਜ ਬੰਬੇ ਸ਼ੇਅਰ ਬਜ਼ਾਰ ਨੂੰ ਸੂਚਿਤ ਕੀਤਾ ਕਿ ਇਸ ਰਾਸ਼ੀ 'ਤੇ ਕੂਪਨ ਦਰ ਨੌ ਪ੍ਰਤੀਸ਼ਤ ਸਲਾਨਾ ਹੈ।

Date:2009-12-16 Time:00:01:01

ਗੋਦਰੇਜ ਦੇ ਆਈਪੀਓ ਦਾ ਮੁੱਲ 490 ਰੁਪਏ

ਨਵੀਂ ਦਿੱਲੀ- ਗੋਦਰੇਜ ਇੰਡਸਟ੍ਰੀਜ਼ ਲਿਮਿਟੇਡ ਨੇ ਆਪਣੀ ਸਹਾਇਕ ਇਕਾਈ ਗੋਦਰੇਜ ਪ੍ਰਾਪਰਟੀਜ਼ ਲਿਮਿਟੇਡ ਦੇ ਸ਼ੁਰੂਆਤੀ ਸਰਵਜਨਕ ਨਿਗਮ (ਆਈਪੀਓ) ਦੇ ਪ੍ਰਤੀ ਸ਼ੇਅਰ ਮੁੱਲ 490 ਰੁਪਏ ਨਿਰਧਾਰਤ ਕੀਤਾ ਹੈ।

Date:2009-12-16 Time:00:01:01

ਡਾਬਰ ਕਰੇਗੀ 'ਰੈਡੀ ਟੂ ਕੁਕ' ਭੋਜਨ ਦਾ ਕਾਰੋਬਾਰ

ਨਵੀਂ ਦਿੱਲੀ- ਐਫਐਮਸੀਜੀ ਖੇਤਰ ਦੀ ਪ੍ਰਮੁੱਖ ਕੰਪਨੀ ਡਾਬਰ 'ਹੋਮਮੇਡ' ਬ੍ਰਾਂਡ ਦੇ ਤਹਿਤ 'ਰੈਡੀ ਟੂ ਕੁਕ' (ਬਣਾਉਣ ਲਈ ਤਿਆਰ) ਉਤਪਾਦ ਦੇ ਖੇਤਰ ਵਿੱਚ ਪ੍ਰਵੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਫਿਲਹਾਲ ਹੋਮਮੇਡ ਬ੍ਰਾਂਡ ਦੇ ਤਹਿਤ ਰਸੋਈ ਨਾਲ ਜੁੜੇ ਉਤਪਾਦ ਬਣਾਉਂਦੀ ਹੈ।

Date:2009-12-16 Time:00:01:01

ਸੀਬੀਆਈ ਰਿਪੋਰਟ ਨੂੰ ਲੈਕੇ ਕਸ਼ਮੀਰ ਬੰਦ

ਕਸ਼ਮੀਰ :ਸ਼ੋਪੀਆ ਕਾਂਡ ਉੱਤੇ ਸੀਬੀਆਈ ਦੀ ਰਿਪੋਰਟ ਦੇ ਵਿਰੋਧ ਵਿੱਚ ਕਸ਼ਮੀਰ ਵਿਖੇ ਮਜਲਿਸ-ਏ-ਮੁਸ਼ਾਵਰਤ ਨੇ ਮੰਗਲਵਾਰ ਨੂੰ ਕਸ਼ਮੀਰ ਬੰਦ ਦੀ ਅਪੀਲ ਕੀਤੀ ਹੈ। ਇਸ ਬੰਦ ਦੌਰਾਨ ਸੜਕਾਂ ਉੱਤੇ ਆਵਾਜਾਈ ਬਿਲਕੁਲ ਠੱਪ ਰਹੀ, ਅਤੇ ਦੁਕਾਨਾਂ ਨੂੰ ਵੀ ਤਾਲੇ ਬੱਝੇ ਹੋਏ ਨਜ਼ਰ ਆਏ।

Date:2009-12-16 Time:00:01:01

ਚੰਬਲ ਫਰਟਿਲਾਈਜਰ ਦੀ ਇਕਾਈ ਨੇ ਕੀਤਾ ਅਧਿਗ੍ਰਹਿਣ

ਨਵੀਂ ਦਿੱਲੀ- ਚੰਬਲ ਫਰਟਿਲਾਈਜਰ ਐਂਡ ਕੈਮੀਕਲਸ ਲਿਮਿਟੇਡ ਦੀ ਅਮਰੀਕੀ ਸਹਾਇਕ ਇਕਾਈ ਆਈਐਸਜੀਐਨ ਸਾਲਊਸ਼ਨ ਨੇ ਪੈਨਸਲਵਾਨੀਆ ਸਥਿਤ ਫਸਿਰਵ ਫਲੂਫਿਲਮੈਂਟ ਸਰਵਿਸੇਸ ਦਾ ਅਧਿਗ੍ਰਹਿਣ ਕਰ ਲਿਆ ਹੈ।

Date:2009-12-16 Time:00:01:01

ਸ਼ਿਵਾ ਸੀਮੈਂਟ ਨੂੰ ਵਿਸਥਾਰ ਲਈ ਮੰਜੂਰੀ

ਨਵੀਂ ਦਿੱਲੀ- ਸ਼ਿਵਾ ਸੀਮੈਂਟ ਲਿਮਿਟੇਡ ਦਾ ਆਪਣੀ ਉਤਪਾਦਨ ਸਮਰੱਥਾ ਨੂੰ ਵਧਾ ਕੇ ਛੇ ਲੱਖ 60 ਹਜਾਰ ਟਨ ਪ੍ਰਤੀ ਸਾਲ ਕਰਨ ਦੀ ਯੋਜਨਾ ਨੂੰ ਉੜੀਸਾ ਸਰਕਾਰ ਨੇ ਮੰਜੂਰੀ ਦੇ ਦਿੱਤੀ ਹੈ। ਇਸਦੇ ਨਾਲ ਹੀ ਜਰੂਰੀ 25.69 ਏਕੜ ਭੂਮੀ ਦਿੱਤੇ ਜਾਣ ਨੂੰ ਵੀ ਸਰਕਾਰ ਨੇ ਮੰਜੂਰ ਕਰ ਲਿਆ ਹੈ।

Date:2009-12-16 Time:00:01:01

ਅਗਲੇ ਮਹੀਨੇ ਨਿਸਾਨ ਸਪੋਰਟਮ ਕਾਰ ਉਤਾਰੇਗੀ

ਅਹਿਮਦਾਬਾਦ- ਜਪਾਨ ਦੀ ਕਾਰ ਕੰਪਨੀ ਨਿਸਾਨ ਅਗਲੇ ਮਹੀਨੇ ਭਾਰਤ ਵਿੱਚ ਆਪਣੀ ਸਪੋਰਟਰ ਕਾਰ 370 ਜ਼ੈਡ ਉਤਾਰੇਗੀ। ਕੰਪਨੀ ਦੀ ਨਜ਼ਰ ਭਾਰਤੀ ਬਜ਼ਾਰ ਵਿੱਚ ਆਪਣੇ ਪੋਰਟਫੋਲੀਓ ਦੇ ਵਿਸਥਾਰ 'ਤੇ ਹੈ।

Date:2009-12-16 Time:00:01:01

ਓਬਾਮਾ ਨੇ ਕੀਤੀ ਬੈਂਕਰਸ ਨਾਲ ਗੱਲਬਾਤ

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਐਕਜੁਕਿਊਟਿਵ ਦੇ ਵੇਤਨ ਸਬੰਧੀ ਮੁੱਦਿਆਂ ਨੂੰ ਲੈ ਕੇ ਬੈਂਕਰਸ ਨਾਲ ਗੱਲਬਾਤ ਕੀਤੀ ਹੈ। ਸਾਰੇ ਬੈਂਕਰਸ ਨੇ ਸਮੱਸਿਆ 'ਤੇ ਗੌਰ ਕੀਤਾ ਹੈ ਅਤੇ ਸਮੱਸਿਆ ਦੇ ਹੱਲ ਲਈ ਜਰੂਰੀ ਕਦਮ ਉਠਾਉਣ ਦਾ ਭਰੋਸਾ ਦਿੱਤਾ ਹੈ।

Date:2009-12-16 Time:00:01:01

ਥ੍ਰੀਆਈ ਇੰਫੋਟੈਕ ਦੇ ਸ਼ੇਅਰਾਂ ਦੀ ਵੰਡ

ਥ੍ਰੀਆਈ ਇੰਫੋਟੈਕ ਲਿਮਿਟੇਡ ਨੇ 14 ਦਸੰਬਰ 2009 ਨੂੰ ਈਐਸਓਐਸ 2000 ਦੇ ਅਧੀਨ 15400 ਇਕਵਿਟੀ ਸ਼ੇਅਰਾਂ ਦੀ ਵੰਡ ਕੀਤੀ।

Date:2009-12-16 Time:00:01:01

ਟਾਟਾ ਨੂੰ 4 ਕਰੋੜ ਦਾ ਜੁਰਮਾਨਾ

ਨਵੀਂ ਦਿੱਲੀ - ਆਏ ਦਿਨ ਦਿੱਲੀ ਵਿਚ 'ਲੋਅ ਫਲੋਰ' ਬੱਸਾਂ ਵਿਚ ਅੱਗ ਦੀਆਂ ਘਟਨਾਵਾਂ ਨੂੰ ਦਿੱਲੀ ਸਰਕਾਰ ਨੇ ਹੁਣ ਪੂਰੀ ਗੰਭੀਰਤਾ ਨਾਲ ਲਿਆ ਹੈ। ਦਿੱਲੀ ਸਰਕਾਰ ਨੇ ਇਨ੍ਹਾਂ ਬੱਸਾਂ ਨਾਲ ਸੰਬੰਧਿਤ ਜਿੱਥੇ ਟਾਟਾ ਮੋਟਰਜ਼ ਦਾ 150 ਕਰੋੜ ਦਾ ਭੁਗਤਾਨ ਰੋਕ ਲਿਆ ਹੈ, ਉਥੇ ਟਾਟਾ 'ਤੇ 4 ਕਰੋੜ ਦਾ ਜੁਰਮਾਨਾ ਵੀ ਕੀਤਾ ਹੈ।

Date:2009-12-16 Time:00:01:01

ਬੀਐੱਡ ਦੀਆਂ ਖਾਲੀ ਸੀਟਾਂ ਭਰਨ ਦੇ ਹੁਕਮ

ਚੰਡੀਗੜ੍ਹ - ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਪੰਜਾਬ 'ਚ ਬੀਐੱਡ ਦੀਆਂ ਖਾਲੀ ਪਈਆਂ ਸੀਟਾਂ ਨੂੰ ਮੈਰਿਟ ਦੇ ਆਧਾਰ 'ਤੇ ਭਰਿਆ ਜਾ ਸਕਦਾ ਹੈ।ਜਸਟਿਸ ਪ੍ਰਮੋਦ ਕੋਹਲੀ 'ਤੇ ਆਧਾਰਿਤ ਬੈਂਚ ਨੇ ਇਹ ਮਹੱਤਵਪੂਰਨ ਫੈਸਲਾ ਦਿੰਦੇ ਹੋਏ ਪੰਜਾਬ ਭਰ ਦੇ ਸਾਰੇ ਨਿੱਜੀ ਕਾਲਜਾਂ 'ਚ ਖਾਲੀ ਪਈਆਂ ਸੀਟਾਂ ਨੂੰ ਪ੍ਰਵੇਸ਼ ਪ੍ਰੀਖਿਆ ਦੀ ਸ਼ਰਤ ਤੋਂ ਛੋਟ ਦਿੰਦੇ ਹੋਏ , ਬਾਕੀ ਸ਼ਰਤਾਂ ਪੂਰੀਆਂ ਕਰਕੇ ਦਾਖਲੇ ਦੀ ਖੁਲ੍ਹ ਦਿੱਤੀ ਹੈ।

Date:2009-12-16 Time:00:01:01

ਕਾਬੁਲ 'ਚ ਬੰਬ ਹਮਲਾ, ਚਾਰ ਮਰੇ

ਕਾਬੁਲ : ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਅੱਜ ਹੋਏ ਆਤਮਘਾਤੀ ਹਮਲੇ ਵਿੱਚ ਘੱਟ ਤੋਂ ਘੱਟ ਚਾਰ ਨਾਗਰਿਕਾਂ ਦੀ ਮੌਤ ਹੋ ਗਈ। ਰਾਸ਼ਟਰੀ ਸੁਰੱਖਿਆ ਨਿਰਦੇਸ਼ ਦਫ਼ਤਰ ਦੇ ਇੱਕ ਅਧਿਕਾਰੀ ਅਹਿਮਦ ਬਿਲਾਲ ਨੇ ਦੱਸਿਆ ਕਿ ਬਗਦਾਦ ਵਿੱਚ ਮੱਧਵਰਤੀ ਖੇਤਰ ਅਕਬਰ ਖਾਨ ਪ੍ਰਾਂਤ ਵਿੱਚ ਹੀਤਲ ਹੋਟਲ ਦੇ ਬਾਹਰ ਇੱਕ ਆਤਮਘਾਤੀ ਕਾਰ ਬੰਬ ਹਮਲਾ ਕੀਤਾ ਗਿਆ, ਜਿਸ ਵਿੱਚ ਚਾਰ ਲੋਕ ਮਾਰੇ ਗਏ।

Date:2009-12-16 Time:00:01:00

ਪਾਕ 'ਚ ਕਾਰ ਬੰਬ ਧਮਾਕਾ, ਦਸ ਮਰੇ

ਡੇਰਾ ਗਾਜੀ ਖ਼ਾਨ : ਪਾਕਿਸਤਾਨ ਦੇ ਪੰਜਾਬ ਪ੍ਰਾਂਤ ਵਿੱਚ ਅੱਜ ਇੱਕ ਭਿਆਨਕ ਬੰਬ ਵਿਸਫੋਟ ਵਿੱਚ ਘੱਟ ਤੋਂ ਘੱਟ ਦਸ ਲੋਕਾਂ ਦੀ ਮੌਤ ਹੋ ਗਈ ਜਦਕਿ 14 ਹੋਰ ਫੱਟੜ ਹੋ ਗਏ। ਪਾਕਿਸਤਾਨੀ ਟੀਵੀ ਚੈਨਲ ਜਿਓ ਨਿਊਜ਼ ਮੁਤਾਬਿਕ ਇਹ ਵਿਸਫੋਟ ਪ੍ਰਾਂਤ ਦੇ ਮੁੱਖ ਮੰਤਰੀ ਜੁਲਫ਼ੀਕਾਰ ਖੋਸਾ ਦੇ ਇੱਕ ਸਲਾਹਕਾਰ ਦੇ ਘਰ ਲਾਗੇ ਹੋਇਆ।

Date:2009-12-16 Time:00:01:00

ਮਿਨਿਸ਼ਾ ਲਾਂਬਾ ਨੂੰ ਮਿਲਿਆ ਹਾਲੀਡੇ ਪੈਕੇਜ

ਮਿਨਿਸ਼ਾ ਲਾਂਬਾ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਹਨਾਂ ਦੇ ਅਭਿਨੈ ਤੋਂ ਖੁਸ਼ ਹੋ ਕੇ ਉਹਨਾਂ ਨੂੰ ਗਿਫ਼ਟ ਵਿੱਚ ਹਾਲੀਡੇ ਪੈਕੇਜ ਵੀ ਮਿਲ ਸਕਦਾ ਹੈ। ਦੁਬਈ ਫਿਲਮ ਫੈਸਟੀਵਲ ਵਿੱਚ ਉਹਨਾਂ ਦੀ ਫਿਲਮ 'ਵੈਲ ਡਨ ਅੱਬਾ' ਦਾ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਦਾ ਅਭਿਨੈ ਆਯੋਜਕਾਂ ਨੂੰ ਐਨਾ ਪਸੰਦ ਆਇਆ ਕਿ ਉਹਨਾਂ ਨੇ ਬੋਰਾ ਬੋਰਾ ਆਇਲੈਂਡ ਦਾ ਹਾਲੀਡੇ ਪੈਕੇਜ ਮਿਨਿਸ਼ਾ ਨੂੰ ਤੋਹਫ਼ੇ ਵਿੱਚ ਦਿੱਤਾ। ਮਿਨਿਸ਼ਾ ਲਈ ਇਹ ਕਿਸੇ ਹੈਰਾਨੀ ਤੋਂ ਘੱਟ ਨਹੀਂ ਸੀ। 'ਵੈਲ ਡਨ ਅੱਬਾ' ਦਾ ਨਿਰਦੇਸ਼ਨ ਸ਼ਿਆਮ ਬੇਨੇਗਲ ਨੇ ਕੀਤਾ ਹੈ। ਫਿਲਮ ਦੀ ਸ਼ੂਟਿੰਗ ਦੇ ਦੌਰਾਨ ਸ਼ਿਆਮ ਬਾਬੂ ਨੇ ਵੀ ਕਈ ਵਾਰ ਮਿਨਿਸ਼ਾ ਨੂੰ ਸ਼ਬਾਸ਼ ਦਿੱਤੀ ਸੀ। ਫਿਲਹਾਲ ਮਿਨਿਸ਼ਾ ਇਸ ਗੱਲ 'ਤੇ ਵਿਚਾਰ ਕਰ ਰਹੀ ਹੈ ਕਿ ਛੁੱਟੀਆਂ ਮਨਾਉਣ ਉਹ ਕਦੋਂ ਜਾਵੇ।

Date:2009-12-16 Time:00:01:00

ਰਣਬੀਰ ਕਪੂਰ : 50 ਕਰੋੜ 'ਚ ਤਿੰਨ ਫਿਲਮਾਂ!

ਪਿਛਲੇ ਇੱਕ ਸਾਲ ਵਿੱਚ ਰਣਬੀਰ ਕਪੂਰ ਦੀ ਮਾਰਕਿਟ ਵੈਲਿਊ, ਸਟਾਰਡਮ ਅਤੇ ਅਭਿਨੈ 'ਚ ਬਹੁਤ ਜਿਆਦਾ ਪਰਿਵਰਤਨ ਆਇਆ ਹੈ। ਉੱਭਰਦੇ ਹੋਏ ਰਣਬੀਰ ਦੇ ਬਾਰੇ 'ਚ ਕਿਹਾ ਜਾ ਰਿਹਾ ਹੈ ਕਿ ਉਹ ਬਹੁਤ ਜਲਦੀ ਬਾਲੀਵੁੱਡ ਦੇ ਟਾਪ ਪੰਜ ਨਾਇਕਾਂ 'ਚ ਸਥਾਨ ਬਣਾ ਲੈਣਗੇ। ਉਮਰ ਉਹਨਾਂ ਦੇ ਨਾਲ ਹੈ। ਨੌਜਵਾਨ ਵਰਗ 'ਚ ਉਹ ਲੋਕਪ੍ਰਿਆ ਹਨ। ਕੁਝ ਵਿਗਿਆਪਨਾਂ ਅਤੇ ਬੈਨਰਸ ਵਿੱਚ ਉਹਨਾਂ ਨੇ ਸ਼ਾਹਰੁਖ ਖਾਨ ਦੀ ਥਾਂ ਲੈ ਲਈ ਹੈ। 'ਅਜਬ ਪ੍ਰੇਮ ਕੀ ਗਜਬ ਕਹਾਣੀ' ਦੀ ਸਫ਼ਲਤਾ ਦਾ ਸਿਹਰਾ ਉਹਨਾਂ ਸਿਰ ਹੀ ਜਾਂਦਾ ਹੈ। ਨਾਲ ਹੀ 'ਵੇਕ ਅਪ ਸਿਡ' ਅਤੇ 'ਰਾਕੇਟ ਸਿੰਘ' ਵਿੱਚ ਉਹਨਾਂ ਨੇ ਆਪਣੇ ਸ਼ਾਨਦਾਰ ਅਭਿਨੈ ਨਾਲ ਸਭ ਨੂੰ ਪ੍ਰਭਾਵਿਤ ਕੀਤਾ। ਇਸ ਸਮੇਂ ਸਾਰੇ ਟਾਪ ਬੈਨਰਸ ਅਤੇ ਨਿਰਦੇਸ਼ਨ ਰਣਬੀਰ ਨੂੰ ਲੈ ਕੇ ਫਿਲਮ ਬਣਾਉਣੀ ਚਾਹੁੰਦੇ ਹਨ। ਕੰਪਨੀਆਂ ਉਹਨਾਂ ਨੂੰ ਆਪਣਾ ਮਾਡਲ ਬਣਾ

Date:2009-12-16 Time:00:01:00

ਬਟਾਲਾ ਪੁਲਿਸ ਨੇ ਪਕੜ੍ਹੀ 18 ਕਰੋੜ ਦੀ ਹੈਰੋਇਨ

ਬਟਾਲਾ -ਬਟਾਲਾ ਪੁਲਿਸ ਨੇ 18 ਕਰੋੜ ਦੀ ਹੈਰੋਇਨ, ਇਕ ਚੀਨੀ ਪਿਸਤੌਲ, ਦਰਜਨ ਦੇ ਕਰੀਬ ਜਿੰਦਾ ਕਾਰਤੂਸਾਂ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ 'ਚ ਵੱਡੀ ਸਫਲਤਾ ਹਾਸਲ ਕਰਨ ਦਾ ਦਾਅਵਾ ਕੀਤਾ ਹੈ।

Date:2009-12-16 Time:00:01:00

ਉੱਤਰ ਪ੍ਰਦੇਸ਼ 'ਚ ਹਾਈ ਅਲਰਟ

ਲਖਨਊ : ਤਾਲਿਬਾਨ ਦੇ ਆਤਮਘਾਤੀ ਦਸਤੇ ਦੇ ਭਾਰਤ ਆਉਣ ਦੀ ਖੁਫ਼ੀਆ ਇਤਲਾਹ ਮਗਰੋਂ ਪੂਰੇ ਉੱਤਰ ਪ੍ਰਦੇਸ਼ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।ਸੂਬੇ ਦੇ ਸੀਨੀਅਰ ਪੁਲਿਸ ਮੁੱਖ ਨਿਦੇਸ਼ਕ (ਕਾਨੂੰਨ ਵਿਵਸਥਾ) ਏਕੇ ਜੈਨ ਨੇ ਅੱਜ ਇੱਥੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਮਿਲੀ ਸੂਚਨਾ ਦੇ ਬਾਅਦ ਬਚਾਅ ਦੇ ਤੌਰ 'ਤੇ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਹੈ।

Date:2009-12-16 Time:00:01:00

ਕੈਥਰੀਨਾ ਨੇ ਬਣਾਈ ਏਕਲ ਬੜ੍ਹਤ

ਨਵੀਂ ਦਿੱਲੀ : ਚੌਥੇ ਨੰਬਰ ਦੀ ਤਮਿਲਨਾਡੂ ਦੀ ਮਿਸ਼ੈਲ ਕੈਥਰੀਨਾ ਨੇ 23ਵੀਂ ਕੌਮਾਂਤਰੀ ਅੰਡਰ 13 ਸ਼ਤਰੰਜ ਪ੍ਰਤੀਯੋਗਿਤਾ ਦੌਰਾਨ ਪੰਜ ਰਾਊਂਡ ਵਿੱਚ ਪੰਜ ਅੰਕਾਂ ਦੇ ਨਾਲ ਏਕਲ ਬੜ੍ਹਤ ਬਣਾ ਲਈ ਹੈ।

Date:2009-12-16 Time:00:01:00

ਫੈਡਰਰ ਚੋਟੀ 'ਤੇ ਬਰਕਰਾਰ

ਹੈਮਬਰਗ : ਸਵਿਟਜਰਲੈਂਡ ਦੇ ਰੋਜ਼ਰ ਫੈਡਰਰ ਨੇ ਟੈਨਿਸ ਦੀ ਦੁਨੀਆਂ ਦਾ ਆਪਣਾ ਦਬਦਬਾ ਬਰਕਰਾਰ ਰੱਖਿਆ ਹੈ। ਏਟੀਪੀ ਵਲੋਂ ਜਾਰੀ ਤਾਜੀ ਦਰਜਾਬੰਦੀ 'ਚ ਉਨ੍ਹਾਂ ਨੂੰ ਫਿਰ ਪਹਿਲੀ ਥਾਂ ਮਿਲੀ ਹੈ।

Date:2009-12-16 Time:00:01:00

ਅਮਿਤਾਭ ਬੱਚਨ ਨੂੰ ਮਿਲ ਰਹੀਆਂ ਹਨ ਵਧਾਈਆਂ

'ਪਾ' ਫਿਲਮ ਵਿੱਚ ਬਿਹਤਰੀਨ ਅਭਿਨੈ ਤੋਂ ਬਾਅਦ ਅਮਿਤਾਭ ਬੱਚਨ ਦਾ ਫੋਨ ਲਗਾਤਾਰ ਵੱਜ ਰਿਹਾ ਹੈ। ਉਹਨਾਂ ਨੂੰ ਵਧਾਈਆਂ ਦੇ ਸੁਨੇਹੇ ਚਾਰੇ ਪਾਸਿਓਂ ਮਿਲ ਰਹੇ ਹਨ। ਫਿਲਮ ਇੰਡਸਟਰੀ ਦੇ ਸਾਰੇ ਮਸ਼ਹੂਰ ਕਲਾਕਾਰ, ਨਿਰਦੇਸ਼ਕ ਅਮਿਤਾਭ ਦੀ ਤਾਰੀਫ਼ ਕਰ ਰਹੇ ਹਨ। ਸਭ ਦਾ ਮੰਨਣਾ ਹੈ ਕਿ ਅਮਿਤਾਭ ਨੇ ਕਮਾਲ ਦੀ ਐਕਟਿੰਗ ਕੀਤੀ ਹੈ। ਅਮਿਤਾਭ ਨੇ ਸਵੀਕਾਰ ਕੀਤਾ ਹੈ ਕਿ ਔਰੋ ਦੀ ਭੂਮਿਕਾ ਨਿਭਾਉਣ ਲਈ ਉਹਨਾਂ ਨੂੰ ਸਾਰੇ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ। 'ਮੈਨੂੰ ਅਜਿਹੀ ਪ੍ਰਸੰਸਾ 'ਪਾ' ਤੋਂ ਪਹਿਲਾਂ 'ਬਲੈਕ' ਵਿੱਚ ਅਤੇ 'ਬਾਗਬਾਨ' ਲਈ ਮਿਲੀ ਸੀ' ਉਹ ਦੱਸਦੇ ਹਨ। ਆਸ਼ੁਤੋਸ਼ ਗੋਵਾਰੀਕਰ ਅਤੇ ਆਬਾਸ-ਮਸਤਾਨ ਦੇ ਬੋਲੇ ਗਏ ਵਾਕ ਅਮਿਤਾਭ ਅਜੇ ਤੱਕ ਭੁੱਲ ਨਹੀਂ ਸਕੇ ਹਨ। ਅਮਿਤਾਭ ਕਹਿੰਦੇ ਹਨ 'ਪਾ' ਦੇ ਪ੍ਰੀਮੀਅਰ ਤੋਂ ਬਾਅਦ ਆਸ਼ੂਤੋਸ਼ ਮੇਰੇ ਕੋਲ ਆਏ। ਕੁਝ ਦੇਰ ਚੁ

Date:2009-12-16 Time:00:01:00

ਲਾਰਾ ਬਣੇਗੀ ਅਮਿਤਾਭ ਦੀ ਪਤਨੀ

ਅਭਿਨੇਤਰੀ ਲਾਰਾ ਦੱਤਾ ਮਹਾਂਨਾਇਕ ਅਮਿਤਾਭ ਬੱਚਨ ਤੋਂ ਭਾਵੇਂ ਉਮਰ ਵਿਚ ਬਹੁਤ ਛੋਟੀ ਹੈ ਪਰ ਉਹ ਉਨ੍ਹਾਂ ਦੀ ਪਤਨੀ ਬਣਨ ਜਾ ਰਹੀ ਹੈ। ਹੈਰਾਨ ਨਾ ਹੋਣਾ ਇਹ ਗੱਲ ਸੱਚੀ ਹੈ ਪਰ ਪਤਨੀ ਬਣੇਗੀ ਉਹ ਫ਼ਿਲਮ 'ਦ ਐਕਟਰ' ਵਿਚ। ਪ੍ਰਤੀਸ਼ ਨੰਦੀ ਵੱਲੋਂ ਬਣਾਈ ਜਾ ਰਹੀ ਇਸ ਫ਼ਿਲਮ ਵਿਚ ਅਮਿਤਾਭ ਬੱਚਨ ਫ਼ਿਲਮਾਂ ਵਿਚ ਬੜੀ ਪ੍ਰਸਿੱਧੀ ਹਾਸਲ ਕਰ ਚੁੱਕੇ ਅਭਿਨੇਤਾ ਅਸ਼ਮਿਤ ਭਾਰਗਵਾ ਦੀ ਭੂਮਿਕਾ ਨਿਭਾਉਣਗੇ। ਫ਼ਿਲਮ ਦੀ ਕਹਾਣੀ ਇਕ ਮਸ਼ਹੂਰ ਅਭਿਨੇਤਾ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਪ੍ਰਤੀਸ਼ ਨੰਦੀ ਦਾ ਕਹਿਣਾ ਹੈ ਕਿ ਹਾਲਾਂਕਿ ਇਹ ਫ਼ਿਲਮ ਦੋ ਜੋੜਿਆਂ ਦੀ ਕਹਾਣੀ 'ਤੇ ਆਧਾਰਤ ਹੈ ਜਿਨ੍ਹਾਂ ਦੇ ਪਿਆਰ ਵਿਚ ਉਮਰ ਦੀ ਬੰਦਿਸ਼ ਨਹੀਂ ਹੈ। ਉਮਰ ਦੇ ਫਾਸਲੇ ਦੇ ਬਾਵਜੂਦ ਇਨ੍ਹਾਂ ਦੋਵਾਂ ਦਾ ਜੀਵਨ ਖੁਸ਼ੀਆਂ ਨਾਲ ਭਰਿਆ ਹੋਵੇਗਾ। ਫ਼ਿਲਮ 'ਦ ਐਕਟਰ' ਦਾ ਨਿਰਦੇਸ਼ਨ ਦੇ ਬੇਟੇ

Date:2009-12-16 Time:00:01:00

ਗੰਗਾ ਨੂੰ ਲੈਕੇ ਅਮਰੀਕਾ 'ਚ ਵਿਵਾਦ

ਨਵੀਂ ਦਿੱਲੀ : ਦੇਸ਼ ਦੀ ਪਵਿੱਤਰ ਨਦੀ ਗੰਗਾ ਨੂੰ ਇਕ ਟੀਵੀ ਐਂਕਰ ਦੁਆਰਾ ਬਿਮਾਰੀ ਕਹਿਣ ਉੱਤੇ ਅਮਰੀਕਾ ਵਿੱਚ ਵਿਵਾਦ ਸ਼ੁਰੂ ਹੋ ਗਿਆ ਹੈ।ਟੀਵੀ ਐਂਕਰ ਦੁਆਰਾ ਕੀਤੀ ਗਈ ਇਸ ਤਰ੍ਹਾਂ ਦੀ ਟਿੱਪਣੀ ਨੂੰ ਲੈਕੇ ਵਿਦੇਸ਼ੀ ਭਾਰਤੀਆਂ ਵਿੱਚ ਬਹੁਤ ਗੁੱਸਾ ਭਰ ਗਿਆ ਹੈ, ਉਹਨਾਂ ਨੇ ਮੰਗ ਕੀਤੀ ਹੈ ਕਿ ਫੌਕਸ ਨਿਊਜ਼ ਆਪਣੇ ਇਸ ਨਿਊਜ਼ ਐਂਕਰ ਦੀ ਗਲਤੀ ਵਾਸਤੇ ਸਰਵਜਨਕ ਤੌਰ 'ਤੇ ਮੁਆਫ਼ੀ ਮੰਗੇ।

Date:2009-12-16 Time:00:00:59

ਅਖੰਡ ਆਂਧਰਾ ਨੂੰ ਲੈਕੇ ਭੁੱਖ ਹੜਤਾਲ

ਵਿਜੈਵਾੜਾ : ਆਂਧਰਾ ਪ੍ਰਦੇਸ਼ ਬਟਵਾਰੇ ਦੇ ਵਿਰੋਧ ਵਿੱਚ ਅਨਿਸ਼ਚਿਤਕਾਲੀਨ ਭੁੱਖ ਹੜਤਾਲ ਦੀ ਧਮਕੀ ਦੇਣ ਵਾਲੇ ਕਾਂਗਰਸੀ ਸਾਂਸਦ ਐੱਲ ਰਾਜਗੋਪਾਲ ਨੇ ਅੱਜ ਵਿਜੈਵਾੜਾ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ।

Date:2009-12-16 Time:00:00:59


1   2  

page no.1

Select news date :

31 - 12 - 2009
30 - 12 - 2009
29 - 12 - 2009
28 - 12 - 2009
27 - 12 - 2009
26 - 12 - 2009
25 - 12 - 2009
24 - 12 - 2009
23 - 12 - 2009
22 - 12 - 2009
21 - 12 - 2009
20 - 12 - 2009
19 - 12 - 2009
18 - 12 - 2009
17 - 12 - 2009
16 - 12 - 2009
15 - 12 - 2009
14 - 12 - 2009
13 - 12 - 2009
12 - 12 - 2009
11 - 12 - 2009
10 - 12 - 2009
9 - 12 - 2009
8 - 12 - 2009
7 - 12 - 2009
6 - 12 - 2009
5 - 12 - 2009
4 - 12 - 2009
3 - 12 - 2009
2 - 12 - 2009
1 - 12 - 2009