Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 15 - 12 - 2009

ਇਫਕੋ ਟੋਕੀਓ ਨੇ ਵੰਡੀ ਬੀਮਾ ਰਾਸ਼ੀ

ਜੈਪੁਰ : ਇਫਕੋ ਟੋਕੀਓ ਜਰਨਲ ਇੰਸ਼ੋਰੰਸ ਕੰਪਨੀ ਲਿਮੀਟੇਡ (ਆਈਟੀਜੀਆਈ) ਨੇ ਜੈਪੁਰ ਜਿਲ੍ਹੇ ਦੀ ਚੌਮੂੰ ਤਹਿਸੀਲ ਵਿੱਚ 262 ਹਿੱਤ-ਗ੍ਰਾਹੀ ਕਿਸਾਨਾਂ ਨੂੰ ਅੱਜ ਵਰਖ਼ਾ ਬੀਮਾ ਯੋਜਨਾ (ਬੀਬੀਵਾਈ) ਦੇ ਤਹਿਤ 19 ਲੱਖ 18 ਹਜਾਰ 750 ਰੁਪਏ ਦੇ ਦਾਅਵਿਆਂ ਦਾ ਚੈੱਕ ਦੁਆਰਾ ਭੁਗਤਾਨ ਕੀਤਾ।

Date:2009-12-15 Time:00:00:13

ਸੜ੍ਹਕ ਹਾਦਸੇ 'ਚ 22 ਮਰੇ

ਹਾਵੜਾ - ਹਾਵੜਾ ਜਿਲ੍ਹੇ ਦੇ ਉਲੂਬੇੜੀਆ ਥਾਣੇ ਅਧੀਨ ਪੈਂਦੇ ਕੁਲਗਛੀਆਦੇ ਮਹੀਸ਼ਰੇਖ ਪੁਲ ਲਾਗੇ ਰਾਜਮਾਰਗ ਸੰਖਿਆ 6 ਉੱਪਰ ਬੀਤੇ ਕੱਲ੍ਹ ਇੱਕ ਬੱਸ ਅਤੇ ਇੱਕ ਟਰੱਕ ਦੀ ਆਹਮੋ ਸਾਹਮਣੇ ਟੱਕਰ ਗਈ ਹੋ ਗਈ ਜਿਸ ਕਾਰਣ 22 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 28 ਹੋਰ ਜ਼ਖਮੀ ਹੋ ਗਏ।

Date:2009-12-15 Time:00:00:13

ਜੈਹਿੰਦ ਪ੍ਰੋਜੈਕਟਜ਼ ਨੂੰ ਮਿਲਿਆ ਠੇਕਾ

ਨਵੀਂ ਦਿੱਲੀ : ਜੈਹਿੰਦ ਪ੍ਰੋਜੈਕਟਸ ਲਿਮੀਟੇਡ ਨੂੰ ਹੈਦਰਾਬਾਦ ਦੀ ਕੰਪਨੀ ਭਾਗਯਨਗਰ ਗੈਸ ਲਿਮੀਟੇਡ ਤੋਂ 24.53 ਕਰੋੜ ਰੁਪਏ ਦਾ ਆਰਡਰ ਮਿਲਿਆ ਹੈ।ਕੰਪਨੀ ਨੇ ਅੱਜ ਦੱਸਿਆ ਕਿ ਇਸ ਆਰਡਰ ਦੇ ਤਹਿਤ 31 ਕਿਲੋਮੀਟਰ ਲੰਮੀ ਜਮੀਂਦੋਜ ਸਟੀਲ ਪਾਈਪਲਾਈਨ ਪਾਉਣ, ਸੀਐੱਨਜੀ ਸਪਲਾਈ ਨਾਲ ਜੁੜ੍ਹੇ ਕੰਮ ਅਤੇ ਨਗਰੀ ਗੈਸ ਪ੍ਰੋਜੈਕਟ ਦਾ ਕੰਮ ਦਿੱਤਾ ਗਿਆ ਹੈ।

Date:2009-12-15 Time:00:00:13

ਕੱਲ੍ਹ ਬੰਦ ਹੋਵੇਗਾ ਡੀਬੀ ਦਾ ਆਈਪੀਓ

ਨਵੀਂ ਦਿੱਲੀ : ਦੇਸ਼ ਵਿੱਚ ਸਭ ਤੋਂ ਤੇਜੀ ਨਾਲ ਉਭਰ ਰਹੇ ਮੀਡੀਆ ਗਰੁੱਪ ਡੀਬੀ ਕਾਰਪ ਲਿਮੀਟੇਡ ਦਾ ਆਈਪੀਓ ਕੱਲ੍ਹ ਨੂੰ ਬੰਦ ਹੋਣ ਜਾ ਰਿਹਾ ਹੈ।ਜਾਣਕਾਰੀ ਅਨੁਸਾਰ ਕੰਪਨੀ ਦੇ ਪਬਲਿਕ ਈਸ਼ੂ ਦਾ ਪ੍ਰਾਈਸ ਬੈਂਡ ਪ੍ਰਤੀ ਸ਼ੇਅਰ 185-212 ਰੁਪਏ ਹੈ, ਜਦਕਿ ਕਟ ਆਫ਼ ਮੁੱਲ ਉੱਤੇ ਰਿਟੇਲ ਨਿਵੇਸ਼ਕਾਂ ਨੂੰ ਪ੍ਰਤੀ ਸ਼ੇਅਰ ਉੱਤੇ ਦੋ ਰੁਪਏ ਦੀ ਛੋਟ ਦਿੱਤੀ ਜਾਵੇਗੀ।

Date:2009-12-15 Time:00:00:13

ਵੱਧਿਆ ਵਣਸਪਤੀ ਤੇਲ ਦਾ ਆਯਾਤ

ਨਵੀਂ ਦਿੱਲੀ : ਨਵੇਂ ਤੇਲ ਵਰ੍ਹੇ ਦੀ ਸ਼ੁਰੂਆਤ ਵਿੱਚ ਇਸ ਵਰ੍ਹੇ ਨਵੰਬਰ ਵਿੱਚ ਕੁੱਲ ਸੱਤ ਲੱਖ 53 ਹਜਾਰ 966 ਟਨ ਵਣਸਪਤੀ ਤੇਲ ਦਾ ਆਯਾਤ ਕੀਤਾ ਗਿਆ, ਜੋ ਪਿਛਲੇ ਵਰ੍ਹੇ ਦੀ ਸਮਾਨ ਮਿਆਦ ਵਿੱਚ ਪੰਜ ਲੱਖ 55 ਹਜਾਰ 342 ਟਨ ਤੋਂ 36 ਪ੍ਰਤੀਸ਼ਤ ਜਿਆਦਾ ਹੈ।

Date:2009-12-15 Time:00:00:13

ਚੀਨ ਮੱਧ ਏਸ਼ੀਆ ਗੈਸ ਪਾਈਪਲਾਈਨ ਸ਼ੁਰੂ

ਸਮਨ ਦੀਪੇ : ਚੀਨ ਦੇ ਰਾਸ਼ਟਰਪਤੀ ਹੂ ਜਿੰਤਾਓ ਨੇ ਅੱਜ ਤੁਰਕੇਮੈਨੀਸਤਾਨ, ਇਰਾਨ, ਅਫਗਾਨਿਸਤਾਨ ਅਤੇ ਰੂਸ ਹੋਕੇ ਚੀਨ ਪਹੁੰਚਾਉਣ ਵਾਲੀ 1833 ਕਿਲੋਮੀਟਰ ਲੰਮੀ ਗੈਸ ਪਾਈਪ ਲਾਈਨ ਦਾ ਸ਼ੁਭ ਆਰੰਭ ਕਰਕੇ ਊਰਜਾ ਦੇ ਕੁਦਰਤੀ ਸੰਸਾਧਨ ਨਾਲ ਭਰਪੂਰ ਇਸ ਖੇਤਰ ਉੱਤੇ ਆਪਣੇ ਦੇਸ਼ ਦੇ ਕੰਟਰੋਲ ਨੂੰ ਹੋਰ ਮਜਬੂਤ ਬਣਾ ਦਿੱਤਾ।

Date:2009-12-15 Time:00:00:13

ਲਾਲ ਨਿਸ਼ਾਨ 'ਤੇ ਸ਼ੇਅਰ ਬਾਜਾਰ ਬੰਦ

ਮੁੰਬਈ : ਵਿਦੇਸ਼ੀ ਸ਼ੇਅਰ ਬਾਜਾਰਾਂ ਤੋਂ ਮਿਲੇ ਮਿਲੇ-ਜੁਲੇ ਰੁਝਾਨਾਂ ਨਾਲ ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜਾਰ ਸਪਾਟ ਪੱਧਰ ਉੱਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ਵਿੱਚ ਬੜ੍ਹਤ ਦੇ ਬਾਅਦ ਬਾਜਾਰ ਵਿੱਚ ਦਬਾਅ ਆ ਗਿਆ ਅਤੇ ਦਿਨ ਦੇ ਅੰਤ ਵਿੱਚ ਉਹ ਲਾਲ ਨਿਸ਼ਾਨ ਵਿੱਚ ਬੰਦ ਹੋਇਆ।

Date:2009-12-15 Time:00:00:13

ਤਾਲਿਬਾਨ ਪ੍ਰਤੀ ਨਜ਼ਰੀਆ ਬਦਲੋ : ਵੇਨਰ

ਲੰਡਨ : ਬ੍ਰਿਟੇਨ ਦੀ ਸੈਨਾ ਦੇ ਨਵੇਂ ਬਿਸ਼ਪ ਦਾ ਮੰਨਣਾ ਹੈ ਕਿ ਤਾਲਿਬਾਨ ਦੀ ਆਪਣੇ ਧਰਮ ਵਿੱਚ ਅਟੁੱਟ ਸ਼ਰਧਾ ਦੇ ਕਾਰਣ ਉਹਨਾਂ ਦੀ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ। ਬਿਸ਼ਪ ਸਟੀਫਨ ਵੇਨਰ ਦਾ ਮੰਨਣਾ ਹੈ ਕਿ ਇਹਨਾਂ ਸਾਰਿਆਂ ਨੂੰ ਸ਼ੈਤਾਨ ਕਹਿਣ ਨਾਲ ਅਫਗਾਨ ਲੜਾਈ ਸ਼ਾਂਤ ਨਹੀਂ ਹੋਣ ਵਾਲੀ ਹੈ।

Date:2009-12-15 Time:00:00:13

ਸੀਬੀਆਈ ਨੇ ਮੰਗੀ ਕੇਸ ਚਲਾਉਣ ਦੀ ਆਗਿਆ

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਅੱਜ ਦੱਸਿਆ ਕਿ ਕੇਂਦਰੀ ਜਾਂਚ ਬਿਊਰੋ ਨੇ ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਸਮੇਤ ਤਿੰਨ ਲੋਕਾਂ ਦੇ ਵਿਰੁੱਧ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਜੁੜ੍ਹੇ ਚਾਰ ਮਾਮਲਿਆਂ ਵਿੱਚ ਮੁਕੱਦਮਾ ਚਲਾਉਣ ਦੀ ਆਗਿਆ ਮੰਗੀ ਹੈ।

Date:2009-12-15 Time:00:00:13

ਕੱਲ੍ਹ ਬੰਦ ਰਹਿਣਗੇ ਮਾਨਤਾ ਪ੍ਰਾਪਤ ਸਕੂਲ

ਲੁਧਿਆਣਾ - ਮਾਨਤਾ ਪ੍ਰਾਪਤ ਅਤੇ ਐਫੀਲੀਏਟਿਡ ਸਕੂਲਜ਼ ਐਸੋਸੀਏਸ਼ਨ ਪੰਜਾਬ (ਰਾਸਾ) ਦੀ ਕੱਲ੍ਹ ਇੱਥੇ ਹੋਈ ਰਾਜ ਪੱਧਰੀ ਮੀਟਿੰਗ ਵਿਚ ਪੰਜਾਬ ਭਰ ਤੋਂ ਪੁੱਜੇ ਸਮੂਹ ਜ਼ਿਲ੍ਹਾ ਪ੍ਰਧਾਨਾਂ ਅਤੇ ਸਕੱਤਰਾਂ ਵੱਲੋਂ ਸਰਬਸੰਮਤੀ ਨਾਲ ਕੀਤੇ ਗਏ ਫ਼ੈਸਲੇ ਅਨੁਸਾਰ ਪੰਜਾਬ ਦੇ 187 ਸਕੂਲਾਂ ਦੀ ਐਫੀਲੀਏਸ਼ਨ ਰੱਦ ਕਰਨ, ਵਿਦਿਆਰਥੀਆਂ 'ਤੇ ਪਾਏ ਜਾ ਰਹੇ ਸਿਲੇਬਸ ਦੇ ਵਾਧੂ ਬੋਝ ਪਾਉਣ ਦੇ ਵਿਰੋਧ ਵਿਚ ਅਤੇ ਸਕੂਲ ਪ੍ਰਬੰਧਕਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੇਵਜ੍ਹਾ ਪ੍ਰੇਸ਼ਾਨ ਕਰਨ ਦਾ ਦੋਸ਼ ਲਾਉਂਦਿਆਂ 15 ਅਤੇ 16 ਦਸੰਬਰ ਨੂੰ ਪੰਜਾਬ ਭਰ ਦੇ ਸਮੂਹ ਮਾਨਤਾ ਪ੍ਰਾਪਤ, ਐਫੀਲੀਏਟਿਡ ਅਤੇ ਨਿੱਜੀ ਸਕੂਲ ਬੰਦ ਰੱਖਣ ਦਾ ਐਲਾਨ ਕੀਤਾ ਗਿਆ।

Date:2009-12-15 Time:00:00:13

ਦੋ ਜਵਾਨਾਂ ਵੱਲੋਂ ਖੁਦਕੁਸ਼ੀ

ਸ੍ਰੀਨਗਰ -ਕੱਲ੍ਹ ਜੰਮੂ-ਕਸ਼ਮੀਰ ਵਿਚ ਕੇਂਦਰੀ ਸੁਰੱਖਿਆ ਬਲ ਦੇ ਦੋ ਜਵਾਨਾਂ ਨੇ ਖੁਦਕੁਸ਼ੀ ਕਰ ਲਈ, ਜਦਕਿ ਬੀਐਸਐਫ ਦੇ ਇਕ ਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।ਪੁਲਿਸ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰੀ ਸ੍ਰੀਨਗਰ ਦੇ ਬਟਮਾਲੋ ਇਲਾਕੇ 'ਚ ਸੀਆਰਪੀਐਫ ਦੀ 157ਵੀਂ ਬਟਾਲੀਅਨ ਦੇ ਕਾਂਸਟੇਬਲ ਗਨੇਸ਼ ਸ਼ੰਕਰ ਨੇ ਆਪਣੀ ਬੰਦੂਕ ਨਾਲ ਆਪਣੇ ਆਪ ਨੂੰ ਗੋਲੀ ਮਾਰਕੇ ਖੁਦਕੁਸ਼ੀ ਕਰ ਲਈ।

Date:2009-12-15 Time:00:00:13

ਡੀਆਈਜੀ ਤੇ ਉਸ ਦੇ ਭਰਾ ਦੀ ਕੁੱਟਮਾਰ

ਲੁਧਿਆਣਾ : ਸਥਾਨਕ ਸਰਾਭਾ ਨਗਰ ਵਿਚ ਕੱਲ੍ਹ ਰਾਤ ਸ਼ਰਾਬੀ ਹੋਏ ਨੌਜਵਾਨਾਂ ਵੱਲੋਂ ਡੀਆਈਜੀ ਹੋਮਗਾਰਡਜ਼ ਅਤੇ ਉਸ ਦੇ ਭਰਾ ਨੂੰ ਕੁਟਾਪਾ ਚਾੜ੍ਹਨ ਦੀ ਖ਼ਬਰ ਮਿਲੀ ਹੈ।

Date:2009-12-15 Time:00:00:13

ਸੋਸ਼ਲ ਨੈਟਵਰਕ ਨੂੰ ਅਹਿਮ ਮੰਨਦੇ ਹਨ ਨੌਜਵਾਨ

ਨਿਊਯਾਰਕ- ਆਨਲਾਈਨ ਸੋਸ਼ਲ ਨੈਟਵਰਕ ਅੱਜ ਦੀ ਨੌਜਵਾਨ ਪੀੜ੍ਹੀ ਦਾ 'ਜਿਉਣ ਦਾ ਇੱਕ ਅੰਦਾਜ' ਹੋ ਗਿਆ ਹੈ ਅਤੇ ਜਿਆਦਾਤਰ ਨੌਜਵਾਨ ਟਵਿਟਰ, ਫੇਸਬੁੱਕ ਵਰਗੀਆਂ ਵੈਬਸਾਈਟਾਂ ਦਾ ਕਾਰਜ ਸਥਾਨ 'ਤੇ ਉਪਯੋਗ ਕਰਦੇ ਦੇਖੇ ਜਾ ਸਕਦੇ ਹਨ। ਇਹ ਨੌਜਵਾਨ ਭਵਿੱਖ ਵਿੱਚ ਨੌਕਰੀ ਸਬੰਧੀ ਨਿਰਣੇ ਲਈ ਸੋਸ਼ਲ ਨੈਟਵਰਕ ਵੈਬਸਾਈਟ ਨੂੰ ਅਹਿਮ ਮੰਨਦੇ ਹਨ।

Date:2009-12-15 Time:00:00:12

ਡੇਟਾ ਸੇਵਾਵਾਂ ਤੋਂ ਕਾਫੀ ਉਮੀਦਾਂ ਹਨ ਐਮਟੀਐਸ ਨੂੰ

ਨਵੀਂ ਦਿੱਲੀ- ਮੋਬਾਇਲ ਸੇਵਾ ਕੰਪਨੀ ਐਮਟੀਐਸ ਨੂੰ ਆਪਣੀਆਂ ਡੇਟਾ ਸੇਵਾਵਾਂ ਤੋਂ ਕਾਫੀ ਉਮੀਦਾਂ ਹਨ ਅਤੇ ਉਸਨੇ ਅਗਲੇ ਤਿੰਨ ਸਾਲ ਵਿੱਚ ਭਾਰਤੀ ਪਰਿਚਾਲਨ ਦੀ ਆਮਦਨ ਵਿੱਚ ਇੱਕ ਤਿਹਾਈ ਹਿੱਸਾ ਇਹਨਾਂ ਤੋਂ ਪਾਉਣ ਦਾ ਟੀਚਾ ਰੱਖਿਆ ਹੈ।

Date:2009-12-15 Time:00:00:12

ਮਾਇਆਵਤੀ ਨੇ ਕੀਤੀ ਪੂਰਵਾਂਚਲ ਦੀ ਮੰਗ

ਲਖਨਊ - ਉਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਨੇ ਕੱਲ੍ਹ ਸਮੂਹ ਨੇਤਾ ਦੀ ਮੰਗ 'ਤੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਇਕ ਪੱਤਰ ਲਿਖਕੇ ਪੁਰਵਾਂਚਲ ਨੂੰ ਵੱਖਰਾ ਰਾਜ ਬਣਾਉਣ ਦੀ ਮੰਗ ਕੀਤੀ ਹੈ।

Date:2009-12-15 Time:00:00:12

ਮੁੱਖ ਮੰਤਰੀ ਬਾਦਲ ਕਰਨਗੇ ਉਦਘਾਟਨ

ਚੰਡੀਗੜ੍ਹ - ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਮਨਜ਼ੂਰ ਹੋਏ ਮੈਗਾ ਪ੍ਰਾਜੈਕਟਾਂ 'ਚੋਂ ਇਕ ਨਿੱਜੀ ਪ੍ਰਾਜੈਕਟ ਤਿਆਰ ਹੋ ਗਿਆ ਹੈ। ਕੇਂਦਰ ਦੀਆਂ ਗੁਆਂਢੀ ਰਾਜ ਨੂੰ ਉਦਯੋਗਿਕ ਸਹੂਲਤਾਂ ਦਾ ਪ੍ਰਭਾਵ ਘਟਾਉਣ ਲਈ ਵਰਤਮਾਨ ਪੰਜਾਬ ਸਰਕਾਰ ਨੇ ਆਪਣੀ ਉਦਯੋਗਿਕ ਨੀਤੀ ਤਹਿਤ ਇਸ ਉਦਯੋਗਿਕ ਪਾਰਕ ਨੂੰ ਉਤਸ਼ਾਹਿਤ ਕਰਨ ਲਈ ਕਈ ਰਿਆਇਤਾਂ ਵੀ ਦਿੱਤੀਆਂ ਹਨ।

Date:2009-12-15 Time:00:00:12

ਜੋਸ਼ੀ ਨੇ ਸੰਭਾਲਿਆ ਆਰਸੀਏ ਮੁਖੀ ਦਾ ਕਾਰਜਭਾਰ

ਜੈਪੁਰ - ਰਾਜਸਥਾਨ ਰਾਜ ਕਾਂਗਰਸ ਪ੍ਰਧਾਨ ਅਤੇ ਕੇਂਦਰੀ ਮੰਤਰੀ ਡਾ. ਸੀਪੀ ਜੋਸ਼ੀ ਨੇ ਰਾਜਸਥਾਨ ਕ੍ਰਿਕਟ ਸੰਘ ਦੇ ਮੁਖੀ ਦਾ ਕਾਰਜਭਾਰ ਬੀਤੀ ਸ਼ਾਮ ਸੰਭਾਲ ਲਿਆ।ਜੋਸ਼ੀ ਨੇ ਆਰਸੀਏ ਦੀ ਕਾਰਜਸੰਮਤੀ ਦੇ ਮੈਂਬਰਾਂ ਦੀ ਮੌਜੂਦਗੀ ਵਿਚ ਆਪਣਾ ਕਾਰਜਭਾਰ ਸੰਭਾਲਿਆ।

Date:2009-12-15 Time:00:00:12

ਟਾਪ ਥ੍ਰੀ ਅਤੇ ਟਾਪ ਟੈਨ 'ਚ ਪੁੱਜ ਸਕਦੇ ਹਨ ਯੁਵੀ, ਵੀਰੂ

ਦੁਬਈ - ਸ਼੍ਰੀਲੰਕਾ ਖਿਲਾਫ 15 ਦਸੰਬਰ ਤੋਂ ਰਾਜਕੋਟ ਵਿਖੇ ਸ਼ੁਰੂ ਹੋ ਰਹੀ ਪੰਜ ਮੈਚਾਂ ਦੀ ਇੱਕ ਰੋਜ਼ਾ ਕੌਮਾਂਤਰੀ ਲੜ੍ਹੀ ਵਿਚ ਟੀਮ ਇੰਡੀਆ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਉੱਪਰ ਆਪਨਾ ਨੰਬਰ ਇੱਕ ਬੱਲੇਬਾਜੀ ਸਥਾਨ ਬਰਕਰਾਰ ਰਖਣ ਲਈ ਦਬਾਅ ਰਹੇਗਾ ਜਦੋਂ ਕਿ ਧੁਰੰਤਰ ਬੱਲੇਬਾਜ ਯੁਵਰਾਜ ਸਿੰਘ ਕੋਲ ਟਾਪ ਥ੍ਰੀ ਅਤੇ ਵਰਿੰਦਰ ਸਹਿਵਾਗ ਕੋਲ ਟਾਪ ਟੈਨ ਵਿਚ ਪੁੱਜਣ ਦਾ ਮੌਕਾ ਹੋਵੇਗਾ।

Date:2009-12-15 Time:00:00:12

ਦਾਦਾ ਜੀ ਵਰਗੇ ਬਣਨਾ ਚਾਹੁੰਦੇ ਹਨ ਰਣਬੀਰ

ਕਪੂਰ ਪਰਿਵਾਰ ਦੀ ਚੌਥੀ ਪੀੜ੍ਹੀ ਦੇ ਅਭਿਨੇਤਾ ਰਣਬੀਰ ਕਪੂਰ ਭਲਾ ਹੀ ਇਨ੍ਹੀਂ ਦਿਨੀਂ ਫਿਲਮ ਰਾਕੇਟ ਸਿੰਘ ਨੂੰ ਲੈ ਕੇ ਚਰਚਾ ਵਿੱਚ ਹਨ। ਪਰ ਅੱਜ 14 ਦਸੰਬਰ ਨੂੰ ਉਹਨਾਂ ਦੇ ਦਾਦਾ ਜੀ ਰਾਜ ਕਪੂਰ ਦੀ ਜਯੰਤੀ ਹੈ। ਜਦੋਂ ਰਣਬੀਰ ਤੋਂ ਉਹਨਾਂ ਦੇ ਦਾਦਾ ਜੀ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਦੋਂ ਮੈਂ ਬਹੁਤ ਛੋਟਾ ਸੀ ਜਦੋਂ ਦਾਦਾ ਜੀ ਦੁਨੀਆ ਤੋਂ ਚਲੇ ਗਏ, ਪਰ ਉਹਨਾਂ ਬਾਰੇ ਮੈਂ ਜੋ ਵੀ ਜਾਣਦਾ ਹਾਂ, ਉਹ ਆਪਣੇ ਪਾਪਾ ਅਤੇ ਚਾਚਾ ਜੀ ਦੀਆਂ ਗੱਲਾਂ ਤੋਂ ਜਾਂ ਫਿਰ ਉਹਨਾਂ ਦੀਆਂ ਫਿਲਮਾਂ ਨੂੰ ਦੇਖ ਕੇ। ਮੈਂ ਉਹਨਾਂ ਦੀ ਫਿਲਮ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ ਅਤੇ ਇਸੇ ਪ੍ਰਭਾਵ ਦੇ ਕਾਰਨ ਮੇਰੀ ਆਉਣ ਵਾਲੇ ਦਿਨਾਂ ਵਿੱਚ ਇੱਕ ਫਿਲਮ ਡਾਇਰੈਕਟ ਕਰਨ ਦੀ ਇੱਛਾ ਹੈ। ਕੀ ਉਹ ਆਪਣੇ ਦਾਦਾ ਜੀ ਦੀ ਕਿਸੇ ਫਿਲਮ ਦਾ ਰੀਮੇਕ ਬਣ

Date:2009-12-15 Time:00:00:12

ਨਵੀਆਂ ਹੀਰੋਇਨਾਂ ਤੋਂ ਮੈਂ ਨਹੀਂ ਘਬਰਾਉਂਦੀ : ਬਿਪਾਸ਼ਾ ਬਸੂ

ਤੁਹਾਡੇ ਨਾਂਅ ਦੇ ਨਾਲ ਸੈਕਸੀ ਹੀਰੋਇਨ ਦਾ ਲੇਬਲ ਲੱਗ ਗਿਆ ਹੈ ਅਤੇ ਇੱਥੋਂ ਤੱਕ ਕਿਹਾ ਜਾਂਦਾ ਹੈ ਕਿ ਤੁਸੀਂ ਹਾਲੀਵੁੱਡ ਦੀਆਂ ਹੀਰੋਇਨਾਂ ਦੀ ਤਰ੍ਹਾਂ ਆਪਣੇ ਆਪ ਨੂੰ ਪਰਦੇ 'ਤੇ ਪੇਸ਼ ਕਰਦੇ ਹੋ?ਅੱਜ ਮੈਂ ਹੀ ਨਹੀਂ, ਸਾਰੀਆਂ ਹੀਰੋਇਨਾਂ ਹੀ ਖੁੱਲ੍ਹ ਕੇ ਅੰਗ ਪ੍ਰਦਰਸ਼ਨ ਕਰ ਰਹੀਆਂ ਹਨ। ਰਹੀ ਗੱਲ ਹਾਲੀਵੁੱਡ ਦੀਆਂ ਹੀਰੋਇਨਾਂ ਦੀ ਤਾਂ ਮੈਂ ਹੈਲੇ ਬੇਰੀ ਦੀ ਜ਼ਬਰਦਸਤ ਫੈਨ ਹਾਂ। ਮੇਰਾ ਮੰਨਣਾ ਹੈ ਕਿ ਇੱਕ ਔਰਤ ਲਈ ਉਸਦੇ ਸਰੀਰ ਦੀ ਬਨਾਵਟ ਬਹੁਤ ਮਾਇਨੇ ਰੱਖਦੀ ਹੈ। ਖਾਸ ਤੌਰ 'ਤੇ ਉਦੋਂ ਜਦੋਂ ਕਿ ਉਹ ਗਲੈਮਰ ਦੇ ਖੇਤਰ ਨਾਲ ਜੁੜੀ ਹੋਵੇ। ਜੇਕਰ ਤੁਸੀਂ ਆਕਰਸ਼ਕ ਨਹੀਂ ਹੋ ਤਾਂ ਸੋਹਣੇ ਨਹੀਂ ਲੱਗੋਗੇ ਅਤੇ ਮੈਂ ਅਜਿਹਾ ਬਿਲਕੁਲ ਦਿਸਣਾ ਨਹੀਂ ਚਾਹੁੰਦੀ। ਮੇਰਾ ਜਿਸਮ ਕੁਦਰਤੀ ਦੇਣ ਹੈ ਅਤੇ ਮੈਂ ਇਸਦੀ ਦੇਖਭਾਲ ਤੇ ਵਿਸ਼ੇਸ਼ ਧਿਆਨ ਦਿੰਦੀ ਹਾਂ। ਇ

Date:2009-12-15 Time:00:00:12

2035 ਤੱਕ ਪਿਘਲ ਜਾਣਗੇ ਹਿਮਾਲਾ ਦੇ ਗਲੇਸ਼ੀਅਰ

ਨਵੀਂ ਦਿੱਲੀ - ਹਿਮਾਲਾ ਖੇਤਰ ਦੇ ਗਲੇਸ਼ੀਅਰ ਵਿਸ਼ਵ ਦੇ ਹੋਰਨਾਂ ਗਲੇਸ਼ੀਅਰਾਂ ਮੁਕਾਬਲੇ ਵੱਧ ਤੇਜ਼ੀ ਨਾਲ ਪਿਘਲ ਰਹੇ ਹਨ ਅਤੇ ਸੰਨ 2035 ਤੱਕ ਇਹਨਾਂ ਦੇ ਪੂਰੀ ਤਰ੍ਹਾਂ ਪਿਘਲ ਜਾਣ ਦਾ ਖਦਸ਼ਾ ਹੈ।

Date:2009-12-15 Time:00:00:12

ਮਹਿਲਾ ਅਫ਼ਸਰਾਂ ਦੀ ਵੱਧੇਗੀ ਭੂਮਿਕਾ : ਐਂਟਨੀ

ਨਵੀਂ ਦਿੱਲੀ : ਕੇਂਦਰੀ ਰੱਖਿਆ ਮੰਤਰੀ ਏਕੇ ਐਂਟਨੀ ਨੇ ਅੱਜ ਲੋਕ ਸਭਾ ਵਿੱਚ ਘੋਸ਼ਣਾ ਕੀਤੀ ਕਿ ਉਹ ਦਿਨ ਬਹੁਤ ਜਲਦ ਹੀ ਆਉਣ ਵਾਲਾ ਹੈ, ਜਦੋਂ ਸੈਨਾ ਦੀਆਂ ਮਹਿਲਾ ਅਫ਼ਸਰਾਂ ਨੂੰ ਲੜਾਕੂ ਭੂਮਿਕਾ ਵਿੱਚ ਸ਼ਾਮਿਲ ਕੀਤਾ ਜਾਵੇਗਾ।

Date:2009-12-15 Time:00:00:11

ਪਰਮਾਣੂ ਟ੍ਰਿਗਰ ਦੀ ਪਰਖ ਕਰੇਗਾ ਇਰਾਨ!

ਵਾਸ਼ਿੰਗਟਨ - ਇਰਾਨ ਦੇ ਪਰਮਾਣੂ ਪ੍ਰੋਗਰਾਮ ਨਾਲ ਜੁੜੇ ਸੂਹੀਆ ਦਸਤਾਵੇਜਾਂ ਤੋਂ ਪਤਾ ਲੱਗਾ ਹੈ ਕਿ ਉਹ ਪਰਮਾਣੂ ਬੰਬ ਦੇ ਧਮਾਕੇ ਵਿਚ ਮਹਤੱਵ ਪੂਰਨ ਭੂਮਿਕਾ ਨਿਭਾਉਣ ਵਾਲੇ ਉਪਕਰਨ ਪਰਮਾਣੂ ਟ੍ਰਿਗਰ ਦੀ ਪਰਖ ਦੀ ਤਿਆਰੀ ਕਰ ਰਿਹਾ ਹੈ।

Date:2009-12-15 Time:00:00:11

ਦੇਸ਼ 'ਚ ਦਾਖਿਲ ਹੋਏ ਆਤਮਘਾਤੀ ਦਸਤੇ

ਨਵੀਂ ਦਿੱਲੀ : ਮੁੰਬਈ ਅਤੇ ਕੋਲਕਾਤਾ ਵਿੱਚ ਦੋ ਆਤਮਘਾਤੀ ਦਸਤਿਆਂ ਦੇ ਦਾਖਿਲ ਹੋਣ ਦੀ ਖ਼ਬਰ ਹੈ, ਜੋ ਤਾਲਿਬਾਨ ਦੇ ਦੁਆਰਾ ਸਿਖਲਾਈ ਪ੍ਰਾਪਤ ਦੱਸੇ ਜਾ ਰਹੇ ਹਨ। ਇਸਨੂੰ ਵੇਖਦਿਆਂ ਦੇਸ਼ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਵਿੱਚ ਹਾਈ ਅਲਰਟ ਘੋਸ਼ਿਤ ਕਰ ਦਿੱਤਾ ਗਿਆ ਹੈ।

Date:2009-12-15 Time:00:00:11

"ਬੀ ਪੱਲਸ" ਗਰੇਡ ਓਬਾਮਾ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੇ ਸ਼ੁਰੂਆਤੀ ਗਿਆਰ੍ਹਾਂ ਮਹੀਨਿਆਂ ਦੇ ਦਫ਼ਤਰ ਲਈ ਖੁਦ ਨੂੰ 'ਬੀ ਪੱਲਸ' ਗਰੇਡ ਨਾਲ ਨਵਾਜਿਆ ਹੈ, ਅਤੇ ਕਿਹਾ ਹੈ ਕਿ ਉਹਨਾਂ ਨੂੰ ਹਾਲੇ ਵੀ ਬਹੁਤ ਕੁਝ ਹਾਸਿਲ ਕਰਨਾ ਹੈ।

Date:2009-12-15 Time:00:00:11


1   2  

page no.1

Select news date :

31 - 12 - 2009
30 - 12 - 2009
29 - 12 - 2009
28 - 12 - 2009
27 - 12 - 2009
26 - 12 - 2009
25 - 12 - 2009
24 - 12 - 2009
23 - 12 - 2009
22 - 12 - 2009
21 - 12 - 2009
20 - 12 - 2009
19 - 12 - 2009
18 - 12 - 2009
17 - 12 - 2009
16 - 12 - 2009
15 - 12 - 2009
14 - 12 - 2009
13 - 12 - 2009
12 - 12 - 2009
11 - 12 - 2009
10 - 12 - 2009
9 - 12 - 2009
8 - 12 - 2009
7 - 12 - 2009
6 - 12 - 2009
5 - 12 - 2009
4 - 12 - 2009
3 - 12 - 2009
2 - 12 - 2009
1 - 12 - 2009