Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 14 - 12 - 2009
ਨਵੀਂ ਦਿੱਲੀ - ਤੇਲੰਗਾਣਾ ਰਾਸ਼ਟਰ ਸੰਮਤੀ(ਟੀਆਰਐਸ) ਦੇ ਮੁਖੀ ਕੇ. ਚੰਦਰਸ਼ੇਖਰ ਰਾਓ ਨੇ ਵੱਖਰੇ ਤੇਲੰਗਾਣਾ ਰਾਜ ਉੱਪਰ ਆਪਣੇ ਤੇਵਰ ਹੋਰ ਤਿੱਖੇ ਕਰਦਿਆਂ ਕਿਹਾ ਕਿ ਰਾਜ ਦੇ ਮਸਲੇ ਹੱਲ ਕਰਨ ਬਾਰੇ ਹੁਣ ਪਿੱਛੇ ਨਹੀਂ ਮੁੜਿਆ ਜਾਵੇਗਾ। Date:2009-12-14 Time:00:18:30
ਨਵੀਂ ਦਿੱਲੀ : ਵੋਡਾਫੋਨ ਗਰੁੱਪ ਭਾਰਤੀ ਏਅਰਟੈੱਲ ਵਿੱਚ ਆਪਣੀ 4.39 ਫੀਸਦੀ ਅਪ੍ਰਤੱਖ ਹਿੱਸੇਦਾਰੀ ਵੇਚਣ ਦੀ ਤਿਆਰੀ ਵਿੱਚ ਹੈ। ਇਸ ਨਾਲ ਉਸਨੂੰ 2 ਅਰਬ ਡਾਲਰ ਦੀ ਰਕਮ ਹਾਸਿਲ ਹੋ ਸਕਦੀ ਹੈ। Date:2009-12-14 Time:00:18:30
ਨਵੀਂ ਦਿੱਲੀ : ਰੋਜ਼ਮਰਾ ਦੇ ਇਸਤੇਮਾਲ ਦੀਆਂ ਵਸਤਾਂ ਨੂੰ ਸਿੱਧੇ ਗ੍ਰਾਹਕਾਂ ਤੱਕ ਪਹੁੰਚਾਉਣ ਵਾਲੀ ਕੰਪਨੀ ਐੱਮਵੇ ਨੇ ਹੁਣ ਆਪਣੇ ਕੁੱਝ ਪ੍ਰੀਮੀਅਮ ਬਰਾਂਡਾਂ ਨੂੰ ਛੋਟੇ ਪੈਕੇਜਾਂ ਵਿੱਚ ਪੇਸ਼ ਕਰਨ ਦੀ ਯੋਜਨਾ ਬਣਾਈ ਹੈ। Date:2009-12-14 Time:00:18:30
ਪੁਣੇ : ਜਰਮਨੀ ਦੀ ਕਾਰ ਕੰਪਨੀ ਫੌਕਸਵੈਗਨ ਦੇ ਮਹਾਰਾਸ਼ਟਰ ਸਥਿਤ ਨਿਰਮਾਣ ਪਲਾਂਟ ਤੋਂ ਸ਼ਨੀਵਾਰ ਨੂੰ ਭਾਰਤ ਵਿੱਚ ਬਣੀ ਪਹਿਲੀ ਪੋਲੋ ਕਾਰ ਬਾਹਰ ਆਈ। ਇਸ ਮੌਕੇ ਉੱਤੇ ਮੁੱਖ ਮੰਤਰੀ ਅਸ਼ੋਕ ਚਵ੍ਹਾਣ ਵੀ ਮੌਜੂਦ ਸਨ। Date:2009-12-14 Time:00:18:30
ਨਵੀਂ ਦਿੱਲੀ : ਤਾਈਵਾਨ ਦੀ ਸਪੋਟਰਸ ਅਤੇ ਲੇਜ਼ਰ ਸਾਈਕਲ ਬਣਾਉਣ ਵਾਲੀ ਕੰਪਨੀ ਮੈਰਿਡਾ ਬਾਈਕ ਦੀ ਨਜ਼ਰ ਚਾਲੂ ਵਿੱਤ ਵਰ੍ਹੇ ਦੌਰਾਨ ਭਾਰਤ ਵਿੱਚ ਆਪਣੀ ਵਿੱਕਰੀ 75 ਪ੍ਰਤੀਸ਼ਤ ਵਧਾਉਣ ਉੱਤੇ ਹੈ। Date:2009-12-14 Time:00:18:30
ਜੋਹਾਂਸਬਰਗ : ਆਖਿਰਕਾਰ ਜਿਬਰਾਲਟਰ ਦੀ ਕਾਇਨੀ ਅਲਦੋਰੀਨੋ ਦਾ ਜਾਦੂ ਚੱਲ ਗਿਆ ਅਤੇ 2009 ਮਿਸ ਵਰੱਲਡ ਦੇ ਤਾਜ ਨੇ ਉਹਨਾਂ ਨੂੰ ਆਪਣੀ ਮਲਿਕਾ ਚੁਣ ਲਿਆ। ਇਸ ਪ੍ਰਤੀਯੋਗਿਤਾ ਵਿੱਚ ਉਹਨਾਂ ਨੇ ਸਾਬਿਤ ਕਰ ਦਿੱਤਾ ਕਿ ਉਹ ਦੁਨੀਆ ਭਰ ਦੀਆਂ 111 ਸੁੰਦਰੀਆਂ ਵਿੱਚੋਂ ਸਭ ਤੋਂ ਹਸੀਨ ਹੈ। Date:2009-12-14 Time:00:18:30
ਕੋਪਨਹੇਗਨ : ਕੋਪਨਹੇਗਨ ਵਿਖੇ ਹੋਰ ਰਹੇ ਜਲਵਾਯੂ ਪਰਿਵਰਤਨ ਸੰਮੇਲਨ ਦਾ ਸਖ਼ਤ ਵਿਰੋਧ ਹੋ ਰਿਹਾ ਹੈ। ਵਿਰੋਧ ਪ੍ਰਦਰਸ਼ਨ ਦੇ ਇਸੇ ਸਿਲਸਿਲੇ ਦੇ ਤਹਿਤ ਹਜਾਰਾਂ ਵਰਕਰਾਂ ਨੇ ਇੱਕ ਰੈਲੀ ਦੇ ਰੂਪ ਵਿੱਚ ਪ੍ਰਦਰਸ਼ਨ ਕੀਤਾ। ਰੈਲੀ ਵਿੱਚ ਹੋਈ ਹਿੰਸਾ ਦੇ ਬਾਅਦ 968 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। Date:2009-12-14 Time:00:18:30
ਲਾਸ ਐਂਜਲਿਸ : ਸਰਚ ਇੰਜਣ ਗੂਗਲ ਇੰਕ ਅਗਲੇ ਵਰ੍ਹੇ ਤੋਂ ਸਿੱਧੇ ਗ੍ਰਾਹਕਾਂ ਨੂੰ ਮੋਬਾਇਲ ਫੋਨ ਵੇਚਣ ਦੀ ਤਿਆਰੀ ਕਰ ਰਹੀ ਹੈ। ਦੀ ਵਾਲ ਸਟ੍ਰੀਟ ਜਰਨਲ ਨਿਊਜ਼ ਪੇਪਰ ਨੇ ਕੰਪਨੀ ਦੇ ਸੂਤਰਾਂ ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਕਿ ਗੂਗਲ ਨੈਕਸਸ ਵਨ ਨਾਮ ਨਾਲ ਮੋਬਾਇਲ ਫੋਨ ਵੇਚੇਗੀ। Date:2009-12-14 Time:00:18:30
ਇੰਦੌਰ : ਪੱਛਮੀ ਰੇਲਵੇ ਦੁਆਰਾ ਇਸ ਚਾਲੂ ਵਿੱਤ ਵਰ੍ਹੇ ਦੌਰਾਨ ਅਪ੍ਰੈਲ ਤੋਂ ਨਵੰਬਰ ਤੱਕ 22.09 ਪ੍ਰਤੀਸ਼ਤ ਜਿਆਦਾ ਮਾਲ ਲੱਦਣ ਕਾਰਣ ਉਸਦੀ ਆਮਦਨੀ ਵਿੱਚ ਕਰੀਬ 2642 ਕਰੋੜ ਰੁਪਏ ਦਾ ਵਾਧਾ ਹੋਇਆ ਹੈ। Date:2009-12-14 Time:00:18:30
ਬਿਲਾਸਪੁਰ : ਕੇਂਦਰੀ ਵਣ ਵਾਤਾਵਰਨ ਅਤੇ ਕੋਲਾ ਮੰਤਰਾਲੇ ਵਿੱਚ ਆਪਸੀ ਤਾਲਮੇਲ ਦੀ ਕਮੀ ਦੇ ਕਾਰਣ ਸਾਊਥ ਈਸਟਰਨ ਕੋਲ ਫੀਲਡ ਲਿਮੀਟੇਡ ਦੀਆਂ ਦੋ ਜਮੀਂਦੋਜ ਕੋਲਾ ਖਾਣਾਂ ਨੂੰ ਸੀਲ ਕਰ ਦਿੱਤੇ ਜਾਣ ਦੇ ਕਾਰਣ ਅੱਠ ਘੰਟਿਆਂ ਤੱਕ ਕੰਮ ਕਾਜ ਠੱਪ ਰਿਹਾ। Date:2009-12-14 Time:00:18:30
ਅਹਿਮਦਾਬਾਦ : ਨਿੱਜੀ ਖੇਤਰ ਦੀ ਬਿਜਲੀ ਉਤਪਾਦਕ ਕੰਪਨੀ ਟੋਰੇਂਟ ਪਾਵਰ ਲਿਮੀਟੇਡ ਗੁਜਰਾਤ ਦੇ ਅਮਰੇਲੀ ਵਿਖੇ 45 ਸੌ ਕਰੋੜ ਰੁਪਏ ਦੀ ਲਾਗਤ ਨਾਲ ਇੱਕ ਹਜਾਰ ਮੈਗਾਵਾਟ ਦੇ ਬਿਜਲੀ ਪ੍ਰੋਜੈਕਟ ਦੀ ਸਥਾਪਿਤ ਕਰੇਗੀ। Date:2009-12-14 Time:00:18:30
ਅਜਮੇਰ : ਸਰਵਜਨਕ ਖੇਤਰ ਦੀ ਕੰਪਨੀ ਭਾਰਤ ਸੰਚਾਰ ਨਿਗਮ ਲਿਮੀਟੇਡ (ਬੀਐੱਸਐੱਨਐੱਲ) ਨੇ ਦੂਰ ਦੁਰਾਂਡੇ ਖੇਤਰਾਂ ਤੇ ਪਿੰਡਾਂ ਨੂੰ ਇੰਟਰਨੈੱਟ ਨਾਲ ਜੋੜ੍ਹਨ ਲਈ ਦੇਸ਼ ਦੀ ਪਹਿਲੀ ਵਾਇਰਲੈੱਸ ਬਰੌਡਬੈਂਡ ਸੇਵਾ "ਵਾਈਮੈਕਸ" ਸ਼ੁਰੂ ਕੀਤੀ ਹੈ। Date:2009-12-14 Time:00:18:30
ਜਲੰਧਰ : ਲੁਧਿਆਣਾ ਵਿੱਚ ਅੱਜ ਸਵਾਈਨ ਫਲੂ ਦੇ ਨਾਲ ਤਿੰਨ ਮਰੀਜਾਂ ਦੀ ਮੌਤ ਹੋ ਗਈ ਅਤੇ ਇਸ ਜਾਨਲੇਵਾ ਬਿਮਾਰੀ ਦੇ ਨਾਲ ਮਰਨ ਵਾਲਿਆਂ ਦੀ ਸੰਖਿਆ ਹੁਣ ਅੱਠ ਤੱਕ ਪਹੁੰਚ ਗਈ ਹੈ। Date:2009-12-14 Time:00:18:30
ਮਿਲਾਨ - ਇਟਲੀ ਦੇ ਪ੍ਰਧਾਨ ਮੰਤਰੀ ਸਿਲਵੀਓ ਬਰਲੂਸਕੋਨੀ ਉੱਪਰ ਮਿਲਾਨ ਸ਼ਹਿਰ ਵਿਖੇ ਇੱਕ ਸ਼ਖਸ ਨੇ ਹਮਲਾ ਕਰ ਦਿੱਤਾ।ਬਰਲੂਸਕੋਨੀ ਇੱਕ ਰੈਲੀ ਮਗਰੋਂ ਲੋਕਾਂ ਨੂੰ ਮਿਲ ਰਹੇ ਸਨ ਕਿ ਉਸੇ ਵੇਲ੍ਹੇ ਉਹਨਾਂ ਉੱਪਰ ਇਹ ਹਮਲਾ ਹੋ ਗਿਆ। Date:2009-12-14 Time:00:18:30
ਮੋਹਾਲੀ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਵਿਚ ਵਿਗੜਦੀ ਕਨੂੰਨ ਵਿਵਸਥਾ ਲਈ ਅਕਾਲੀ-ਭਾਜਪਾ ਸਰਕਾਰ ਨੂੰ ਜੁੰਮੇਵਾਰ ਕਰਾਰ ਦਿੰਦਿਆਂ ਕਿਹਾ ਕਿ ਰਾਜ ਵਿਚ ਹਾਲਾਤ 1978 ਜਿਹੇ ਬਣ ਰਹੇ ਹਨ। Date:2009-12-14 Time:00:18:29
ਚੌਕ ਮਹਿਤਾ - ਕੱਲ੍ਹ ਦਮਦਮੀ ਟਕਸਾਲ ਦੇ ਮੁੱਖ ਦਫ਼ਤਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਕ ਵਿਖੇ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਮਹਾਂਪੁਰਖਾਂ, ਨਿਹੰਗ ਸਿੰਘ ਜਥੇਬੰਦੀਆਂ, ਸਿੱਖ ਸਟੂਡੈਂਟਸ ਫੈਡਰਸ਼ਨਾਂ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਪ੍ਰਧਾਨਗੀ ਹੇਠ ਇਕ ਵਿਸ਼ਾਲ ਇਕੱਠ ਦੇ ਰੂਪ ਵਿਚ ਇਕੱਤਰਤਾ ਕੀਤੀ। Date:2009-12-14 Time:00:18:29
ਵਿਸ਼ਾਖਾਪੱਟਨਮ - ਵੱਖਰੇ ਤੇਲੰਗਾਣਾ ਰਾਜ ਦੇ ਮੁੱਦੇ ਉੱਪਰ ਆਂਧਰਾ ਪ੍ਰਦੇਸ਼ ਵਿਚ ਫੈਲੇ ਸਿਆਸੀ ਤੁਫਾਨ ਵਿਚਕਾਰ ਵਿਸ਼ਾਖਾਪੱਟਨਮ ਦੇ ਵਸਨੀਕਾਂ ਲਈ ਇਹ ਰਾਹਤ ਦੀ ਖਬਰ ਹੈ ਕਿ ਇੱਥੇ ਸ਼੍ਰੀਲੰਕਾ ਅਤੇ ਭਾਰਤ ਵਿਚਕਾਰ ਹੋਣ ਵਾਲੇ ਦੂਜੇ ਇੱਕ ਰੋਜ਼ਾ ਨੂੰ ਤਬਦੀਲ ਨਹੀਂ ਕੀਤਾ ਜਾ ਰਿਹਾ ਹੈ। Date:2009-12-14 Time:00:18:29
ਮੁੰਬਈ - ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਦੱਖਣੀ ਅਫਰੀਕਾ ਦੌਰੇ ਅਤੇ ਅਗਲੇ ਵਰ੍ਹੇ ਦੀ ਸ਼ੁਰੂਆਤ ਵਿਚ ਨਿਊਜ਼ੀਲੈਂਡ ਵਿਚ ਹੋਣ ਵਾਲੇ ਵਿਸ਼ਵ ਕੱਪ ਵਿਚ ਭਾਗ ਲੈਣ ਵਾਲੀ ਅੰਡਰ-19 ਟੀਮ ਦੇ ਖਿਡਾਰੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਗੁਰੂ ਮੰਤਰ ਦਿੱਤਾ। Date:2009-12-14 Time:00:18:29
ਜਲਦੀ ਹੀ 'ਪਾ' ਫਿਲਮ ਦਾ ਨਾਮ ਗਿਣੀਜ ਬੁਕ ਵਿੱਚ ਸ਼ਾਮਿਲ ਹੋ ਸਕਦਾ ਹੈ। ਇਹ ਅਜਿਹੀ ਇੱਕਮਾਤਰ ਫਿਲਮ ਹੈ ਜਿਸ ਵਿੱਚ ਰੀਅਲ ਲਾਈਫ ਪਿਤਾ-ਪੁੱਤਰ ਨੇ ਰੀਲ ਲਾਈਫ ਵਿੱਚ ਉਲਟ ਭੂਮਿਕਾਵਾਂ ਨਿਭਾਈਆਂ ਹਨ। ਮਤਲਬ ਕਿ ਅਭਿਸ਼ੇਕ ਦੇ ਅਮਿਤਾਭ ਪਿਤਾ ਹਨ, ਪਰ ਫਿਲਮ ਵਿੱਚ ਉਹ ਉਹਨਾਂ ਦੇ ਬੇਟੇ ਬਣੇ ਹਨ। ਅਜਿਹਾ ਹੋਰ ਕੋਈ ਉਦਾਹਰਨ ਫਿਲਮਾਂ ਵਿੱਚ ਦੇਖਣ ਨੂੰ ਨਹੀਂ ਮਿਲਿਆ ਹੈ। ਨਾਲ ਹੀ 67 ਸਾਲਾ ਅਭਿਨੇਤਾ ਨੇ 12 ਸਾਲ ਦੇ ਬੱਚੇ ਦੀ ਭੂਮਿਕਾ ਨਿਭਾਈ ਹੈ ਅਤੇ 31 ਸਾਲਾ ਵਿਦਿਆ ਬਾਲਨ 67 ਸਾਲਾ ਅਮਿਤਾਭ ਦੀ ਮਾਂ ਬਣੀ ਹੈ। ਇਹ ਵੀ ਆਪਣੇ ਆਪ ਵਿੱਚ ਇੱਕ ਅਨੋਖਾ ਰਿਕਾਰਡ ਹੈ। ਅਮਿਤਾਭ ਬੱਚਨ ਨੇ 13 ਸਾਲ ਦੇ ਔਰੋ ਦੀ ਭੂਮਿਕਾ ਨਿਭਾਈ ਹੈ ਜੋ ਪ੍ਰੋਜੇਰੀਆ ਨਾਮਕ ਬਿਮਾਰੀ ਨਾਲ ਗ੍ਰਸਤ ਹੈ। ਅਮਿਤਾਭ ਦੇ ਅਭਿਨੈ ਦੀ ਜ਼ਬਰਦਸਤ ਤਾਰੀਫ਼ ਹੋਈ ਅਤੇ ਕਈ ਲੋਕਾਂ ਨੂੰ ਤਾਂ ਪਤਾ ਹੀ ਨਹੀ Date:2009-12-14 Time:00:18:29
ਸੈਫ਼ ਅਲੀ ਖਾਨ ਨੂੰ ਚਿੰਤਾ ਦੀ ਲੋੜ ਨਹੀਂ ਹੈ, ਕਿਉਂਕਿ ਵੈਲੇਨਟਾਈਨ ਡੇ 'ਤੇ ਸ਼ਾਹਿਦ ਕਪੂਰ ਅਤੇ ਕਰੀਨਾ ਕਪੂਰ ਨੇ ਸੁਲਾ ਕਰਨ ਦਾ ਫੈਸਲਾ ਨਹੀਂ ਕੀਤਾ ਹੈ, ਬਲਕਿ ਉਹਨਾਂ ਦੀ ਸਾਲਾਂ ਤੋਂ ਅਟਕੀ ਹੋਈ ਫਿਲਮ 'ਮਿਲੇਂਗੇ-ਮਿਲੇਂਗੇ' ਇਸ ਦਿਨ ਰਿਲੀਜ਼ ਹੋ ਸਕਦੀ ਹੈ। ਬੋਨੀ ਕਪੂਰ ਦੁਆਰਾ ਨਿਰਮਿਤ ਅਤੇ ਸਤੀਸ਼ ਕੌਸ਼ਿਕ ਦੁਆਰਾ ਨਿਰਦੇਸ਼ਿਤ ਇਹ ਫਿਲਮ ਕਈ ਦਿਨਾਂ ਤੋਂ ਤਿਆਰ ਪਈ ਹੈ, ਪਰ ਪਤਾ ਨਹੀਂ ਕਿਉਂ ਇਹ ਅਜੇ ਤੱਕ ਰਿਲੀਜ਼ ਨਹੀਂ ਹੋ ਸਕੀ ਹੈ। ਹੁਣ ਬੋਨੀ ਇਸ ਫਿਲਮ ਨੂੰ ਰਿਲੀਜ਼ ਕਰਨਾ ਚਾਹੁੰਦੇ ਹਨ ਅਤੇ ਉਹਨਾਂ ਦਾ ਮੰਨਣਾ ਹੈ ਕਿ ਵੈਲੇਨਟਾਈਨ ਡੇ ਤੋਂ ਬਿਹਤਰ ਤਾਰੀਖ ਇਸ ਲਈ ਹੋਰ ਕੋਈ ਨਹੀਂ ਹੋ ਸਕਦੀ ਹੈ। ਸ਼ਾਹਿਦ ਅਤੇ ਕਰੀਨਾ ਨੇ ਇਹ ਫਿਲਮ ਉਦੋਂ ਕੀਤੀ ਸੀ, ਜਦੋਂ ਉਹਨਾਂ ਦਾ ਰੋਮਾਂਸ ਜੋਰਾਂ 'ਤੇ ਸੀ। ਇਸ ਗੱਲ ਦਾ ਫਾਇਦਾ ਉਠਾਉਣ ਲਈ ਦੋਵਾਂ ਨੂੰ ਲੈ ਕੇ Date:2009-12-14 Time:00:18:29
ਇਸਲਾਮਾਬਾਦ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੇ ਨੇ ਆਪਣੇ ਪਹਿਲਾਂ ਦੇ ਬਿਆਨ ਤੋਂ ਪਲਟਦੇ ਹੋਏ ਕਿਹਾ ਹੈ ਕਿ ਦੱਖਣੀ ਵਜ਼ੀਰਿਸਤਾਨ ਵਿਚ ਤਾਲੀਬਾਨੀ ਅੱਤਵਾਦੀਆਂ ਖਿਲਾਫ ਸੈਨਾ ਦੀ ਕਾਰਵਾਈ ਅਜੇ ਖਤਮ ਨਹੀਂ ਹੋਈ ਹੈ। Date:2009-12-14 Time:00:18:29
ਨਵੀਂ ਦਿੱਲੀ : ਦੇਸ਼ ਦੇ ਹਾਈਡ੍ਰੋਜਨ ਬੰਬ ਪਰਖ਼ ਦੀ ਸਮਰੱਥਾ ਨੂੰ ਲੈਕੇ ਪੈਦਾ ਹੋਏ ਵਿਵਾਦ ਉੱਤੇ ਵਿਰਾਮ ਲਗਾਉਣ ਦਾ ਯਤਨ ਕਰਦਿਆਂ ਪ੍ਰਮਾਣੂ ਊਰਜਾ ਆਯੋਗ ਦੇ ਸਾਬਕਾ ਪ੍ਰਮੁੱਖ ਅਨਿਲ ਕਾਕੋਦਕਰ ਨੇ ਕਿਹਾ ਹੈ ਕਿ ਸੈਨਾ ਨੂੰ ਇਸ ਸਬੰਧ ਵਿੱਚ ਪੂਰੀ ਤਰ੍ਹਾਂ ਨਿਸ਼ਚਿੰਤ ਹੋਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੇ ਅਧਿਕਾਰ ਵਾਲੇ ਪ੍ਰਮਾਣੂ ਸ਼ਾਸਤਰ ਘਰ ਨੂੰ ਲੈਕੇ ਕੋਈ ਸ਼ੱਕ ਨਹੀਂ ਹੈ। Date:2009-12-14 Time:00:18:29
ਹਿਊਸਟਨ : ਸਮਲਿੰਗੀ ਰਿਸ਼ਤਿਆਂ ਨੂੰ ਕਾਨੂੰਨੀ ਮਾਨਤਾ ਦੇਣ ਦੇ ਉੱਠੇ ਮਾਮਲੇ ਵਿਚਕਾਰ ਅਮਰੀਕਾ ਦੇ ਹਿਊਸਟਨ ਸ਼ਹਿਰ ਵਿਖੇ ਇੱਕ ਸਮਲਿੰਗੀ ਨੂੰ ਮੇਅਰ ਦੇ ਰੂਪ ਵਿੱਚ ਚੁਣਿਆ ਗਿਆ ਹੈ। Date:2009-12-14 Time:00:18:29
ਅੰਮ੍ਰਿਤਸਰ - ਅੰਮ੍ਰਿਤਸਰ ਨੂੰ ਵਿਰਾਸਤੀ ਸ਼ਹਿਰ ਦਾ ਦਰਜਾ ਦੇਣ ਦਾ ਮਾਮਲਾ ਸੰਸਦ ਵਿਚ ਪੂਰੇ ਜੋਸ਼ ਨਾਲ ਉਠਾਉਣ ਵਾਲੇ ਸੰਸਦ ਮੈਂਬਰ ਸ: ਨਵਜੋਤ ਸਿੰਘ ਸਿੱਧੂ ਹੁਣ ਇਹ ਮਾਮਲਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀ ਕਚਹਿਰੀ 'ਚ ਲੈ ਕੇ ਜਾਣਗੇ। Date:2009-12-14 Time:00:18:29
ਰਾਮਪੁਰ - ਮੁੱਖਮੰਤਰੀ ਮਾਇਆਵਤੀ ਵਲੋਂ ਉੱਤਰ ਪ੍ਰਦੇਸ਼ ਨੂੰ ਤਿੰਨ ਰਾਜਾਂ ਵਿਚ ਵੰਡਣ ਦੀ ਪੇਸ਼ ਕੀਤੀ ਤਜਵੀਜ਼ ਦਾ ਜ਼ੋਰਦਾਰ ਵਿਰੋਧ ਕਰਦਿਆਂ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜੈਪ੍ਰਦਾ ਨੇ ਕਿਹਾ ਕਿ ਬਸਪਾ ਦੀ ਮੁੱਖੀ ਸੂਬੇ ਨੂੰ ਕੇਕ ਵਾਂਗ ਸਮਝਦੀ ਹੈ, ਜਿਸ ਨੂੰ ਉਹ ਟੁਕੜਿਆਂ 'ਚ ਵੰਡਣਾ ਚਾਹੁੰਦੀ ਹੈ। Date:2009-12-14 Time:00:18:29
page no.1 |
Select news date : 31 - 12 - 2009 30 - 12 - 2009 29 - 12 - 2009 28 - 12 - 2009 27 - 12 - 2009 26 - 12 - 2009 25 - 12 - 2009 24 - 12 - 2009 23 - 12 - 2009 22 - 12 - 2009 21 - 12 - 2009 20 - 12 - 2009 19 - 12 - 2009 18 - 12 - 2009 17 - 12 - 2009 16 - 12 - 2009 15 - 12 - 2009 14 - 12 - 2009 13 - 12 - 2009 12 - 12 - 2009 11 - 12 - 2009 10 - 12 - 2009 9 - 12 - 2009 8 - 12 - 2009 7 - 12 - 2009 6 - 12 - 2009 5 - 12 - 2009 4 - 12 - 2009 3 - 12 - 2009 2 - 12 - 2009 1 - 12 - 2009 |