Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 13 - 12 - 2009
ਨਵੀਂ ਦਿੱਲੀ - ਸਰਕਾਰ ਨੇ ਕਿਹਾ ਹੈ ਕਿ ਭਾਰਤੀ ਆਈਟੀ ਖੇਤਰ 'ਚ ਕੁਝ ਮੰਦੀ ਆਈ ਹੈ। ਸੰਚਾਰ ਅਤੇ ਸੂਚਨਾ ਤਕਨੀਕ ਰਾਜ ਮੰਤਰੀ ਸਚਿਨ ਪਾਇਲਟ ਨੇ ਰਾਜਸਭਾ ਨੂੰ ਦੱਸਿਆ ਕਿ ਭਾਰਤੀ ਸੂਚਨਾ ਤਕਨੀਕ ਅਤੇ ਸੂਚਨਾ ਤਕਨੀਕੀ ਸਮਰਥਿਤ ਸੇਵਾ ਖੇਤਰ 'ਚ ਇਸਦੀ ਇਤਿਹਾਸਿਕ ਵਿਕਾਰ ਦਰ ਦੀ ਤੁਲਨਾ ਵਿੱਚ ਕੁਝ ਮੰਦੀ ਆਈ ਹੈ। ਉਹਨਾਂ ਨੇ ਬਲਵੀਰ ਪੁੰਜ ਦੇ ਲਿਖਿਤ ਜਵਾਬ ਵਿੱਚ ਕਿਹਾ ਕਿ ਸਾਲ 2008-09 ਦੇ ਦੌਰਾਨ ਸੂਚਨਾ ਤਕਨੀਕੀ ਅਤੇ ਸੂਚਨਾ ਤਕਨੀਕ ਸਮਰਥਿਤ ਸੇਵਾ ਨਿਰਯਾਤ ਦੀ ਵਾਧਾ ਦਰ ਘਟ ਕੇ 14.6 ਪ੍ਰਤੀਸ਼ਤ ਹੋ ਗਈ ਹੈ, ਜਦੋਂ ਕਿ ਇਹ ਪਿਛਲੇ ਕੁਝ ਸਾਲਾਂ ਵਿੱਚ ਲਗਭਗ 30 ਪ੍ਰਤੀਸ਼ਤ ਸੀ। ਇਸ ਖੇਤਰ ਵਿੱਚ ਕੁੱਲ ਨਿਰਯਾਤ ਸਾਲ 2008- 09 ਵਿੱਚ 46.3 ਅਰਬ ਅਮਰੀਕੀ ਡਾਲਰ ਸੀ, ਜਦੋਂ ਇਹ ਸਾਲ 2007-08 ਵਿੱਚ 40.4 ਅਰਬ ਅਮਰੀਕੀ ਡਾਲਰ ਸੀ। Date:2009-12-13 Time:00:09:49
ਨਵੀਂ ਦਿੱਲੀ - ਸਰਕਾਰ ਨੇ ਕਿਹਾ ਹੈ ਕਿ ਕੰਪਨੀਆਂ ਵਿੱਚ ਨਿਵੇਸ਼ਕਾਂ ਦਾ ਪੈਸਾ ਡੁੱਬਣ ਜਾਂ ਸਤਿਅਮ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਕਈ ਕਦਮ ਉਠਾਏ ਗਏ ਹਨ ਅਤੇ ਕਾਰਪੋਰੇਟ ਖੇਤਰ ਦੀ ਨਿਗਮ ਪ੍ਰਣਾਲੀ ਵਿੱਚ ਸੁਧਾਰ ਲਈ ਬਜ਼ਾਰ ਅਨੁਸੰਧਾਨ ਅਤੇ ਵਿਸ਼ਲੇਸ਼ਣ ਇਕਾਈ ਸਥਾਪਿਤ ਕੀਤੀ ਗਈ ਹੈ। ਕੰਪਨੀ ਮਾਮਲਿਆਂ ਦੇ ਮੰਤਰੀ ਸਲਮਾਨ ਖੁਰਸ਼ੀਦ ਨੇ ਲੋਕਸਭਾ ਵਿੱਚ ਪ੍ਰਸ਼ਨਕਾਲ ਦੇ ਦੌਰਾਨ ਸੁਪ੍ਰਿਆ ਸੁਲੇ ਅਤੇ ਜੀ ਐਸ ਵਾਸਵਰਾਜ ਦੇ ਪੂਰਕ ਪ੍ਰਸ਼ਨਾਂ ਦੇ ਉੱਤਰ ਵਿੱਚ ਇਹ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਨਵੇਂ ਕੰਪਨੀ ਬਿੱਲ ਵਿੱਚ ਇਸ ਸਬੰਧ ਵਿੱਚ ਕਈ ਪ੍ਰਾਵਧਾਨ ਕੀਤੇ ਗਏ ਹਨ ਜਿਹਨਾਂ ਵਿੱਚ ਕੰਪਨੀਆਂ ਦੇ ਖਿਲਾਫ ਪੈਨਾਲਟੀ ਵਰਗੇ ਉਪਾਅ ਵੀ ਸ਼ਾਮਿਲ ਕੀਤੇ ਗਏ ਹਨ। Date:2009-12-13 Time:00:09:49
ਵਿਕੀਪੀਡੀਆ ਦੀ ਵੈਬਸਾਈਟ 'ਹਿਟ' ਕਰਨ 'ਤੇ ਜੇਕਰ ਤੁਹਾਨੂੰ 'ਡੋਨੇਸ਼ਨ' ਦਾ ਸੰਦੇਸ਼ ਮਿਲੇ ਤਾਂ ਇਸ ਨੂੰ 'ਫਿਸ਼ਿੰਗ' ਸਮਝਣ ਦੀ ਗ਼ਲਤੀ ਨਾ ਕਰੋ। ਇਹ ਅਸਲ 'ਚ ਹੀ ਵਿਕੀਪੀਡੀਆ ਦਾ ਆਪਣਾ ਸੰਦੇਸ਼ ਹੈ। ਇਸ ਦੁਆਰਾ ਇਸ ਵਿਸ਼ਵ ਗਿਆਨਕੋਸ਼ ਦੇ ਪ੍ਰਯੋਗਕਰਤਾਵਾਂ ਤੋਂ ਆਰਥਿਕ ਸਹਾਇਤਾ ਮੰਗੀ ਜਾ ਰਹੀ ਹੈ। ਜੀ ਹਾਂ, ਇੰਟਰਨੈਟ 'ਤੇ ਦੇਸ਼-ਵਿਦੇਸ਼ ਦੀਆਂ ਵੱਖ-ਵੱਖ ਭਾਸ਼ਾਵਾਂ ਦੇ ਪ੍ਰਸਿੱਧ ਮੁਫ਼ਤ ਗਿਆਨਕੋਸ਼ ਦੇ ਰੂਪ ਵਿੱਚ ਪ੍ਰਸਿੱਧ ਵਿਕੀਪੀਡੀਆ ਨੂੰ ਪੈਸੇ ਦੀ ਲੋੜ ਹੈ। ਵਿਕੀਪੀਡੀਆ ਦਾ ਸੰਚਾਲਨ ਅਮਰੀਕਾ ਦੀ ਇੱਕ ਗੈਰ-ਲਾਭਕਾਰੀ ਸੰਸਥਾ 'ਵਿਕੀਪੀਡੀਆ ਫਾਉਂਡੇਸ਼ਨ' ਦੁਆਰਾ ਕੀਤਾ ਜਾਂਦਾ ਹੈ। ਜੇਕਰ ਵਿਕੀਪੀਡੀਆ ਚਾਹੇ ਤਾਂ ਆਪਣੇ ਕਰੋੜਾਂ ਪ੍ਰਯੋਗਕਰਤਾਵਾਂ ਦੀ ਗਿਣਤੀ ਦਾ ਲਾਭ ਉਠਾ ਕੇ ਅਸਾਨੀ ਨਾਲ ਵਿਗਿਆਪਨ ਰਾਹੀਂ ਮੋਟੀ ਕਮਾਈ ਕਰ ਸਕਦਾ ਹੈ, ਪਰ ਇਹ ਵਿਗਿਆ Date:2009-12-13 Time:00:09:49
ਸੈਨ ਫ੍ਰਾਂਸਿਸਕੋ - ਐਪਲ ਨੇ ਨੋਕੀਆ 'ਤੇ ਉਸਦੇ 13 ਪੇਟੈਂਟਾਂ ਦਾ ਉਲੰਘਣ ਕਰਨ ਦੇ ਆਰੋਪ ਵਿੱਚ ਮੁਕੱਦਮਾ ਦਾਇਰ ਕੀਤਾ ਹੈ। ਇਸ ਤੋਂ ਦੋ ਮਹੀਨੇ ਪਹਿਲਾਂ ਨੋਕੀਆ ਨੇ ਐਪਲ ਦੇ ਆਈਫੋਨ ਵਿੱਚ ਆਪਣੇ 10 ਪੇਟੈਂਟਾਂ ਦਾ ਉਲੰਘਣ ਕਰਨ ਦੇ ਆਰੋਪ ਵਿੱਚ ਮੁਕੱਦਮਾ ਦਾਇਰ ਕੀਤਾ ਸੀ। ਖ਼ਬਰ ਏਜੰਸੀਆਂ ਦੇ ਅਨੁਸਾਰ ਸ਼ੁਕਰਵਾਰ ਨੂੰ ਦਾਇਰ ਮੁਕੱਦਮੇ ਵਿੱਚ ਐਪਲ ਨੇ ਨੋਕੀਆ 'ਤੇ ਆਈਫੋਨ ਦੀ ਨਕਲ ਕਰਨ ਦਾ ਆਰੋਪ ਲਗਾਇਆ ਹੈ। ਐਪਲ ਦੇ ਵਕੀਲ ਬੂਰਸ ਸਵੇਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਹੋਰ ਕੰਪਨੀਆਂ ਨੂੰ ਸਾਡੀ ਤਕਨੀਕ ਚੁਰਾ ਕੇ ਨਹੀਂ, ਬਲਕਿ ਨਵੀਂ ਤਕਨੀਕ ਦਾ ਵਿਕਾਸ ਕਰ ਕੇ ਸਾਡੇ ਨਾਲ ਮੁਕਾਬਲਾ ਕਰਨਾ ਚਾਹੀਦਾ ਹੈ। Date:2009-12-13 Time:00:09:49
ਵਾਸ਼ਿੰਗਟਨ : ਦੁਨੀਆ ਦੇ ਸਭ ਤੋਂ ਜਿਆਦਾ ਲੋਕਪ੍ਰਿਆ ਸਰਚ ਇੰਜਣ ਗੂਗਲ ਦੇ ਰਾਹੀਂ ਹੁਣ ਤੁਸੀਂ ਪੁਸਤਕਾਂ ਪੜ੍ਹਣ ਦਾ ਆਨੰਦ ਵੀ ਉਠਾ ਸਕੋਗੇ। ਗੂਗਲ ਨੇ ਲੋਕਾਂ ਨੂੰ ਆਪਣੇ ਈ-ਰੀਡਰ ਦੇ ਰਾਹੀਂ ਪੁਸਤਕਾਂ ਦਾ ਆਨਲਾਈਨ ਸੰਸਕਰਣ ਉਪਲਬੱਧ ਕਰਵਾਉਣ ਦੀ ਯੋਜਨਾ ਬਣਾਈ ਹੈ। Date:2009-12-13 Time:00:09:49
ਲਾਸ ਐਂਜਲਿਸ : ਅਮਰੀਕਾ ਵਿਖੇ ਮੰਦੀ ਦੀ ਮਾਰ ਕਰਕੇ ਬੈਂਕਾਂ ਦੇ ਬੰਦ ਹੋਣ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਸ਼ੁਕਰਵਾਰ ਨੂੰ ਬੈਂਕ ਪ੍ਰਬੰਧਨ ਸੰਸਥਾਨ ਨੇ ਦੋ ਵੱਡੀਆਂ ਬੈਂਕਾਂ ਰਿਪਬਲਿਕ ਫੈਡਰਲ ਬੈਂਕ ਤੇ ਸੋਲਿਊਸ਼ਨ ਬੈਂਕ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ। Date:2009-12-13 Time:00:09:49
ਸ਼ਹਡੋਲ : ਮੱਧਪ੍ਰਦੇਸ਼ ਦੇ ਸ਼ਹਡੋਲ ਜਿਲ੍ਹੇ ਦੇ ਇੱਕ ਪਿੰਡ ਵਿੱਚ ਗਰੀਬੀ ਰੇਖਾ ਤੋਂ ਥੱਲੇ ਜੂਨ ਗੁਜਾਰਾ ਕਰਨ ਵਾਲਿਆਂ ਦੀ ਸੂਚੀ (ਬੀਪੀਐੱਲ) ਵਿੱਚ ਨਾਂਅ ਲਿਖਵਾਕੇ ਫਾਇਦਾ ਖੱਟਣ ਵਾਲੇ ਜੀਵਨ ਬੀਮਾ ਨਿਗਮ ਦੇ ਪ੍ਰਬੰਧਕ ਸਮੇਤ 41 ਅਮੀਰ ਲੋਕਾਂ ਦੇ ਨਾਂਅ ਹਟਾ ਦਿੱਤੇ ਗਏ ਹਨ। Date:2009-12-13 Time:00:09:49
ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਨੇ ਨੈਟਵਰਕ 18 ਮੀਡੀਆ ਐਂਡ ਇਨਵੈਸਟਮੈਂਟ ਲਿਮੀਟੇਡ ਦਾ ਗੈਰ ਬੈਂਕਿੰਗ ਵਿੱਤੀ ਕੰਪਨੀ ਦੇ ਰੂਪ ਵਿੱਚ ਕਾਰੋਬਾਰ ਕਰਨ ਦਾ ਰਜਿਸਟ੍ਰੇਸ਼ਨ ਰੱਦ ਕਰ ਦਿੱਤਾ ਹੈ। Date:2009-12-13 Time:00:09:49
ਜੈਪੁਰ : ਰਾਜਸਥਾਨ ਵਿਖੇ ਅਜਮੇਰ ਬਿਜਲੀ ਵੰਡ ਨਿਗਮ ਖੇਤਰ ਵਿੱਚ ਚਾਲੂ ਵਿੱਤ ਵਰ੍ਹੇ ਦੌਰਾਨ 33/11 ਕੇਵੀ ਦੇ 17 ਨਵੇਂ ਗਰਿੱਡ ਸਬ ਸਟੇਸ਼ਨ ਸਥਾਪਤ ਕੀਤੇ ਗਏ ਹਨ। Date:2009-12-13 Time:00:09:49
ਮੁੰਬਈ : ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਚਾਰ ਦਸੰਬਰ ਨੂੰ ਸਮਾਪਤ ਹਫ਼ਤੇ ਵਿੱਚ 65 ਕਰੋੜ 10 ਲੱਖ ਡਾਲਰ ਘੱਟਕੇ 287.37 ਅਰਬ ਡਾਲਰ ਰਹਿ ਗਿਆ।ਆਰਬੀਆਈ ਦੇ ਹਫ਼ਤਾਵਾਰੀ ਅੰਕੜਿਆਂ ਦੇ ਅਨੁਸਾਰ ਹਾਲਾਂਕਿ ਵਿਦੇਸ਼ੀ ਮੁਦਰਾ ਭੰਡਾਰ ਦਾ ਪੱਧਰ 31 ਮਾਰਚ 2009 ਦੇ ਮੁਕਾਬਲੇ 35.38 ਅਰਬ ਡਾਲਰ ਜਿਆਦਾ ਹੈ। Date:2009-12-13 Time:00:09:49
ਕਾਠਮਾਂਡੂ : ਨੇਪਾਲ ਸਰਕਾਰ ਨੇ ਕਿੰਗਫਿਸ਼ਰ ਏਅਰਲਾਇੰਸ ਨੂੰ ਨੇਪਾਲ ਅਤੇ ਭਾਰਤ ਦੇ ਵਿਚਕਾਰ ਉਡਾਨ ਸੇਵਾ ਸ਼ੁਰੂ ਕਰਨ ਦੀ ਆਗਿਆ ਦੇ ਦਿੱਤੀ ਹੈ।ਹਾਲੀਆ ਨੇਪਾਲ ਅਤੇ ਭਾਰਤ ਦੇ ਵਿਚਕਾਰ ਹੋਏ ਹਵਾਈ ਆਵਾਜਾਈ ਸਬੰਧੀ ਸਮਝੌਤਿਆਂ ਦੇ ਮੁਤਾਬਿਕ ਕਿੰਗਫਿਸ਼ਰ ਨੂੰ ਕਾਠਮਾਂਡੂ ਨੂੰ ਦਿੱਲੀ ਅਤੇ ਮੁੰਬਈ ਨਾਲ ਜੋੜ੍ਹਣ ਦੀ ਆਗਿਆ ਮਿਲੀ ਗਈ ਹੈ। Date:2009-12-13 Time:00:09:49
ਕਯੋਦੋ : ਭਾਰਤ ਦੀ ਆਵਾਜਾਈ ਸਾਧਨ ਬਣਾਉਣ ਵਾਲੀ ਸਭ ਤੋਂ ਵੱਡੀ ਕੰਪਨੀ ਟਾਟਾ ਮੋਟਰਜ਼ ਲਿਮੀਟੇਡ ਦੀ ਛੋਟੀ ਕਾਰ ਨੈਨੋ ਅਮਰੀਕਾ, ਯੂਰੋਪ ਅਤੇ ਵਿਸ਼ਵ ਦੇ ਹੋਰਨਾਂ ਵਿੱਚ ਵਿੱਚ ਧਮਾਲ ਮਚਾਉਣ ਦੇ ਬਾਅਦ ਹੁਣ ਜਪਾਨ ਵਿੱਚ ਧੂੰਮਾਂ ਪਾ ਰਹੀ ਹੈ। Date:2009-12-13 Time:00:09:49
ਨਵੀਂ ਦਿੱਲੀ : ਬੀਏਜੀ ਫਿਲਮਜ਼ ਐਂਡ ਮੀਡੀਆ ਲਿਮੀਟੇਡ ਗਲੋਬਲ ਡਿਪੋਜ਼ਿਟਰੀ ਰਿਸੀਟ (ਜੀਡੀਆਰ) ਦੇ ਰਾਹੀਂ ਤਿੰਨ ਕਰੋੜ ਡਾਲਰ ਜੁਟਾਵੇਗੀ।ਕੰਪਨੀ ਨੇ ਇੱਥੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸਦੇ ਇਲਾਵਾ ਘਰੇਲੂ ਬਾਜਾਰ ਤੋਂ ਵੀ 30 ਕਰੋੜ ਤੋਂ 40 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਬਣਾਈ ਗਈ ਹੈ। Date:2009-12-13 Time:00:09:49
ਲਾਸ ਐਂਜਲਿਸ : ਸ਼ੇਅਰ ਕਾਰੋਬਾਰ ਕਰਨ ਵਾਲੀ ਬ੍ਰਿਟੇਨ ਦੀ ਨਿੱਜੀ ਕੰਪਨੀ ਟੇਰਾ ਫਰਮਾ ਨੇ ਅਮਰੀਕੀ ਸਿਟੀ ਗਰੁੱਪ ਉੱਤੇ ਇੱਕ ਮਿਊਜ਼ਿਕ ਕੰਪਨੀ ਦੇ ਸੌਦੇ ਵਿੱਚ ਧੋਖਾਧੜੀ ਦਾ ਆਰੋਪ ਲਗਾਉਂਦਿਆਂ ਅਰਬਾਂ ਡਾਲਰ ਦੇ ਹਰਜਾਨੇ ਦਾ ਦਾਅਵਾ ਠੋਕਿਆ ਹੈ। Date:2009-12-13 Time:00:09:49
ਕੋਟਾਯਮ : ਮਾਤ੍ਰਭੂਮੀ ਪ੍ਰਕਾਸ਼ਨ ਦੇ ਪ੍ਰਬੰਧ ਨਿਦੇਸ਼ਕ ਐੱਮਪੀ ਵੀਰੇਂਦਰ ਕੁਮਾਰ ਨੂੰ ਟੈਗੋਰ ਪਬਲਿਕ ਲਾਇਬ੍ਰੇਰੀ ਕਾਂਜਿਰਾਪੱਲੀ ਵੱਲੋਂ ਦਿੱਤੇ ਜਾਣ ਵਾਲੇ ਪ੍ਰਸਿੱਧ ਗੀਤਾਂਜਲੀ ਪੁਰਸਕਾਰ ਦੇ ਲਈ ਚੁਣਿਆ ਗਿਆ ਹੈ।ਆਯੋਜਨ ਸੰਮਤੀ ਦੇ ਮੈਂਬਰ ਡਾ. ਜੇ ਪ੍ਰਮਿਲਾ ਦੇਵੀ ਅਤੇ ਸੱਜਣ ਕੁੰਨਾਤੁ ਨੇ ਅੱਜ ਇੱਕ ਪੱਤਰਕਾਰ ਸੰਮੇਲਨ ਦੌਰਾਨ ਇਸ ਪੁਰਸਕਾਰ ਦੀ ਘੋਸ਼ਣਾ ਕੀਤੀ। Date:2009-12-13 Time:00:09:49
ਹੈਦਰਾਬਾਦ - ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਕੇ ਰੋਸੱਈਆ ਨੇ ਰਾਜ ਵਿਚ ਵਿਧਾਨਸਭਾ ਦੇ ਚਾਲੂ ਸਰਦ ਰੁੱਤ ਦੇ ਸੈਸ਼ਨ ਦੌਰਾਨ ਤੇਲੰਗਾਣਾ ਰਾਜ ਗਠਨ ਬਿੱਲ ਪੇਸ਼ ਕੀਤੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। Date:2009-12-13 Time:00:09:48
ਫਿਰੋਜਪੁਰ : ਜਿਲ੍ਹੇ ਦੇ ਪਿੰਡ ਮਾਛੀ ਬੁੱਕਰਾਂ ਦੇ ਸਰਕਾਰੀ ਸੈਕੰਡਰੀ ਸਕੂਲ ਵਿੱਚ ਯੂਨਾਈਟੇਡ ਵੇਲਫੇਅਰ ਸੁਸਾਇਟੀ ਬਠਿੰਡਾ ਨੇ ਸਕੂਲ ਪ੍ਰਬੰਧਨ ਦੇ ਸਹਿਯੋਗ ਨਾਲ ਇੱਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ। ਸਕੂਲ ਵਿੱਚ ਆਯੋਜਿਤ ਇਸ ਖੂਨਦਾਨ ਕੈਂਪ ਦੇ ਦੌਰਾਨ 32 ਲੋਕਾਂ ਨੇ ਸਵੈਇੱਛਾ ਨਾਲ ਆਪਣਾ ਖੂਨਦਾਨ ਕੀਤਾ ਅਤੇ ਖੂਨ ਇੱਕਤਰ ਕਰਨ ਦੇ ਲਈ ਸ਼੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਦੀ ਬਲੱਡ ਬੈਂਕ ਟੀਮ ਬੁਲਾਈ ਗਈ ਸੀ। Date:2009-12-13 Time:00:09:48
ਨਵੀਂ ਦਿੱਲੀ - ਟੈਸਟ ਅਤੇ ਇੱਕ ਰੋਜ਼ਾ ਵਿਚ ਸੱਭ ਤੋਂ ਵੱਧ ਵਿਕਟਾਂ ਲੈਣ ਦੇ ਐਵਰੈਸਟ ਨੂੰ ਫਤਹਿ ਕਰ ਚੁੱਕੇ ਸ਼੍ਰੀਲੰਕਾਈ ਆਫ ਸਪਿੰਨਰ ਮੁਥੱਈਆ ਮੁਰਲੀਧਰਨ ਨੇ ਕਿਹਾ ਹੈ ਕਿ ਆਸਟ੍ਰੇਲਿਆ ਦੇ ਦਿੱਗਜ ਲੈਗ ਸਪਿੰਨਰ ਸ਼ੇਨ ਵਾਰਨ ਦੀ ਕ੍ਰਿਕਟ ਸੋਝੀ ਉਹਨਾਂ ਨਾਲੋਂ ਬਿਹਤਰ ਹੈ। Date:2009-12-13 Time:00:09:48
ਲਾਹੌਰ - ਪਾਕਿਸਤਾਨੀ ਕ੍ਰਿਕਟ ਟੀਮ ਦੇ ਨਵੇਂ ਨਿਯੁਕਤ ਗੇਂਦਬਾਜੀ ਅਤੇ ਫੀਲਡਿੰਗ ਕੋਚ ਵਕਾਰ ਯੂਨੁਸ ਨੂੰ ਟੀਮ ਦੇ ਪੂਰਨਕਾਲੀ ਕੋਚ ਇੰਤਖਾਬ ਆਲਮ ਮੁਕਾਬਲੇ ਇੱਕ ਲੱਖ ਰੁਪਏ ਵੱਧ ਤਨਖਾਹ ਮਿਲੇਗੀ।ਦ ਨਿਊਜ਼ ਵਿਚ ਛਪੀ ਰਿਪੋਰਟ ਮੁਤਾਬਕ ਸਾਬਕਾ ਦਿੱਗਜ ਗੇਂਦਬਾਜ਼ ਵਕਾਰ ਹਰ ਮਹੀਨੇ ਛੇ ਲੱਖ ਰੁਪਏ ਤੱਕ ਕਮਾ ਸਕਦੇ ਹਨ। Date:2009-12-13 Time:00:09:48
ਵਰਤਮਾਨ ਸਮੇਂ ਵਿੱਚ ਇਹ ਗੱਲ ਨੂੰ ਸਵੀਕਾਰ ਕਰ ਲਿਆ ਗਿਆ ਹੈ ਕਿ ਭਰਸ਼ਤ ਹੋਏ ਬਗੈਰ ਬਿਜ਼ਨੇਸ ਨਹੀਂ ਕੀਤਾ ਜਾ ਸਕਦਾ ਹੈ। ਕਸਟਮਰ ਵਿੱਚ ਹੀ ਮਰ ਸ਼ਬਦ ਛਿਪਿਆ ਹੁੰਦਾ ਹੈ ਇਸਲਈ ਗਾਹਕ ਦੀ ਜੇਬ ਤੇ ਅਜਿਹਾ ਡਾਕਾ ਪਾਇਆ ਜਾਂਦਾ ਹੈ ਕਿ ਬਿਚਾਰਾ ਮਰ ਹੀ ਜਾਂਦਾ ਹੈ। Date:2009-12-13 Time:00:09:48
ਜੈਪੁਰ - ਰਾਜਸਥਾਨ ਵਿਚ ਸਵਾਈਨ ਫਲੂ ਨਾਲ ਤਿੰਨ ਹੋਰ ਲੋਕਾਂ ਦੀ ਮੌਤ ਹੋਣ ਕਾਰਣ ਰਾਜ ਵਿਚ ਹੁਣ ਤੱਕ ਇਸ ਸੰਕ੍ਰਾਮਕ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 91 ਹੋ ਗਈ ਹੈ। Date:2009-12-13 Time:00:09:48
ਨਵੀਂ ਦਿੱਲੀ : ਅੱਜ ਜੋਹਾਂਸਬਰਗ ਵਿਖੇ ਹੋਣ ਜਾ ਰਹੀ ਮਿਸ ਵਰੱਲਡ ਪ੍ਰਤੀਯੋਗਿਤਾ ਵਿੱਚ ਮਿਸ ਇੰਡੀਆ ਵਰੱਲਡ ਪੂਜਾ ਚੋਪੜਾ ਦੀ ਦਾਅਵੇਦਾਰੀ ਉੱਤੇ ਸ਼ੱਕ ਦੇ ਬੱਦਲ ਮੰਡਰਾਉਣ ਲੱਗੇ ਹਨ। Date:2009-12-13 Time:00:09:48
ਕਾਠਮਾਂਡੂ : ਅਮਰੀਕੀ ਰਾਸ਼ਟਰਪਤੀ ਨੇ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਮਿਸ਼ਨਾਂ ਵਿੱਚ ਨੇਪਾਲ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਹੈ। ਸਥਾਨਕ ਮੀਡੀਆ ਨੇ ਅੱਜ ਇਹ ਜਾਣਕਾਰੀ ਦਿੱਤੀ।ਨੇਪਾਲ ਨਿਊਜ਼ ਨੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਵਿਸ਼ਨੂੰ ਰਿਜ਼ਲ ਦੇ ਹਵਾਲੇ ਨਾਲ ਦੱਸਿਆ ਕਿ ਸ਼੍ਰੀ ਓਬਾਮਾ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਇਕੱਠਿਆਂ ਕੰਮ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ। ਸ਼੍ਰੀ ਓਬਾਮਾ ਨੇ ਕਿਹਾ ਕਿ ਨੇਪਾਲ 1950 ਤੋਂ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਾ ਦਾ ਪ੍ਰਮੁੱਖ ਸਹਿਯੋਗੀ ਰਿਹਾ ਹੈ। Date:2009-12-13 Time:00:09:48
ਮਨੀਲਾ : ਫਿਲੀਪੀਂਸ ਦੇ ਦੱਖਣੀ ਪ੍ਰਾਂਤ ਮਾਗੁਇੰਦਾਨਾਓ ਤੋਂ ਅੱਜ ਰਾਤ ਫੌਜੀ ਕਾਨੂੰਨ ਹਟਾ ਲਿਆ ਜਾਵੇਗਾ। ਜਿਕਰਯੋਗ ਹੈ ਕਿ ਇਸ ਫੌਜੀ ਕਾਨੂੰਨ ਦਾ ਵਿਰੋਧੀ ਪੱਖ ਸਖ਼ਤ ਵਿਰੋਧ ਕਰਦਾ ਰਿਹਾ ਹੈ।ਕਾਰਜਕਾਰੀ ਸਕੱਤਰ ਏਦੁਆਰਦੋ ਏਰਮਿਤਾ ਨੇ ਦੱਸਿਆ ਕਿ ਮੰਤਰੀ ਮੰਡਲ ਦੀ ਸਿਫਾਰਿਸ਼ ਦੇ ਬਾਅਦ ਇਹ ਫੈਸਲਾ ਲਿਆ ਗਿਆ ਹੈ। Date:2009-12-13 Time:00:09:48
ਲੰਡਨ : ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੇ ਕਿਹਾ ਹੈ ਕਿ ਇਰਾਕ ਦੇ ਸਾਬਕਾ ਰਾਸ਼ਟਰਪਤੀ ਸੁਦਾਮ ਹੁਸੈਨ ਦੇ ਕੋਲ ਵਿਆਪਕ ਵਿਨਾਸ਼ ਦੇ ਹਥਿਆਰ ਨਹੀਂ ਹੋਣ ਦੇ ਬਾਵਜੂਦ ਉਹਨਾਂ ਨੂੰ ਅਹੁਦੇ ਤੋਂ ਹਟਾਉਣਾ ਇੱਕ ਉੱਚਿਤ ਫੈਸਲਾ ਸੀ। Date:2009-12-13 Time:00:09:48
page no.1 |
Select news date : 31 - 12 - 2009 30 - 12 - 2009 29 - 12 - 2009 28 - 12 - 2009 27 - 12 - 2009 26 - 12 - 2009 25 - 12 - 2009 24 - 12 - 2009 23 - 12 - 2009 22 - 12 - 2009 21 - 12 - 2009 20 - 12 - 2009 19 - 12 - 2009 18 - 12 - 2009 17 - 12 - 2009 16 - 12 - 2009 15 - 12 - 2009 14 - 12 - 2009 13 - 12 - 2009 12 - 12 - 2009 11 - 12 - 2009 10 - 12 - 2009 9 - 12 - 2009 8 - 12 - 2009 7 - 12 - 2009 6 - 12 - 2009 5 - 12 - 2009 4 - 12 - 2009 3 - 12 - 2009 2 - 12 - 2009 1 - 12 - 2009 |