Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 11 - 12 - 2009
ਮੁੰਬਈ : ਏਸ਼ੀਆ ਦੇ ਪ੍ਰਮੁੱਖ ਬਾਜਾਰਾਂ ਵਿੱਚ ਨਰਮੀ ਦੇ ਸੰਕੇਤਾਂ ਦੌਰਾਨ ਬੰਬਈ ਸ਼ੇਅਰ ਬਾਜਾਰ ਦਾ ਪ੍ਰਮੁੱਖ ਸੂਚਕ ਅੰਕ ਸੈਂਸੇਕਸ ਅੱਜ ਸ਼ੁਰੂਆਤੀ ਕਾਰੋਬਾਰ ਵਿੱਚ 66 ਅੰਕ ਥੱਲੇ ਸੀ। Date:2009-12-11 Time:00:20:26
ਨਵੀਂ ਦਿੱਲੀ : ਦੋ ਟਾਇਰਾ ਆਵਾਜਾਈ ਸਾਧਨ ਬਣਾਉਣ ਵਾਲੀ ਜਪਾਨ ਦੀ ਮੋਹਰੀ ਕੰਪਨੀ ਦੀ ਭਾਰਤੀ ਇਕਾਈ ਹੋਂਡਾ ਮੋਟਰਸਾਈਕਲ ਐਂਡ ਸਕੂਟਰਜ਼ ਇੰਡੀਆ ਪ੍ਰਾਈਵੇਟ ਲਿਮੀਟੇਡ ਨੇ ਦੇਸ਼ ਦੇ ਨੌਜਵਾਨ ਵਰਗ ਨੂੰ ਧਿਆਨ ਵਿੱਚ ਰੱਖਦਿਆਂ 110 ਸੀਸੀ ਦੀ ਨਵੀਂ ਮੋਟਰਸਾਈਕਲ ਸੀਬੀ ਟਵਿਸਟਰ ਪੇਸ਼ ਕਰਨ ਦੀ ਘੋਸ਼ਣਾ ਕੀਤੀ ਹੈ, ਜਿਸਦੀ ਦਿੱਲੀ ਵਿੱਚ ਐਕਸ ਸ਼ੋਅ ਰੂਮ ਕੀਮਤ 42 ਹਜਾਰ ਰੁਪਏ ਹੋਵੇਗੀ। Date:2009-12-11 Time:00:20:26
ਬੈਂਗਲੂਰ : ਸੂਚਨਾ ਤਕਨੀਕ ਖੇਤਰ ਦੀ ਮੋਹਰੀ ਕੰਪਨੀ ਐਮਫਿਸ ਲਿਮੀਟੇਡ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਵਿੱਚ ਆਪਣਾ ਕੌਮਾਂਤਰੀ ਕਾਰੋਬਾਰ ਸੇਵਾ ਕੇਂਦਰ ਖੋਲ੍ਹੇਗੀ ਅਤੇ ਇਹ ਕੇਂਦਰ ਅਗਲੇ ਵਰ੍ਹੇ ਦੇ ਮੱਧ ਤੱਕ ਕੰਮ ਕਰਨਾ ਸ਼ੁਰੂ ਕਰ ਦੇਵੇਗਾ। Date:2009-12-11 Time:00:20:26
ਲਖਨਊ - ਆਂਧਰਾ ਪ੍ਰਦੇਸ਼ ਵਿਚ ਵੱਖਰੇ ਤੇਲੰਗਾਣਾ ਰਾਜ ਬਾਰੇ ਕੇਂਦਰ ਸਰਕਾਰ ਦੇ ਸਿਧਾਂਤਕ ਰੂਪ ਨਾਲ ਸਹਿਮਤ ਹੋਣ ਮਗਰੋਂ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ 15 ਜਿਲ੍ਹਿਆਂ ਨੂੰ ਮਿਲਾ ਕੇ ਵੱਖਰੇ ਬੁੰਦੇਲਖੰਡ ਰਾਜ ਦੇ ਗਠਨ ਦੀ ਮੰਗ ਨੇ ਜ਼ੋਰ ਫੜ ਲਿਆ ਹੈ। Date:2009-12-11 Time:00:20:26
ਨਵੀਂ ਦਿੱਲੀ : ਪ੍ਰੀਮੀਅਰ ਸ਼੍ਰੇਣੀ ਦੀਆਂ ਕਾਰ ਬਣਾਉਣ ਵਾਲੀ ਮੋਹਰੀ ਕੰਪਨੀ ਟੋਆਟਾ ਨੇ ਅੱਜ ਕਿਰਲੋਸਕਰ ਮੋਟਰ 10ਵੇਂ ਆਟੋ ਐਕਸਪੋ ਵਿੱਚ ਆਪਣੀ ਛੋਟੀ ਕਾਰ ਪੇਸ਼ ਕਰਨ ਦੀ ਅੱਜ ਘੋਸ਼ਣਾ ਕੀਤੀ। Date:2009-12-11 Time:00:20:26
ਨਵੀਂ ਦਿੱਲੀ : ਤੇਲ ਖੋਜ ਖੇਤਰ ਦੀ ਕੰਪਨੀ ਕੇਅਰਨ ਇੰਡੀਆ ਲਿਮੀਟੇਡ ਨੇ ਪ੍ਰਸ਼ਾਸਨਿਕ ਸਹੂਲਤ ਦੇ ਲਈ ਆਪਣੇ ਪੂਰੇ ਤੇਲ ਅਤੇ ਗੈਸ ਕਾਰੋਬਾਰ ਨੂੰ ਇੱਕ ਕਰਨ ਦਾ ਫੈਸਲਾ ਕੀਤਾ ਹੈ।ਕੇਅਰਨ ਇੰਡੀਆ ਦੇ ਨਿਦੇਸ਼ਕ ਮੰਡਲ ਅਤੇ ਸਬੰਧਤ ਕੰਪਨੀਆਂ ਦੇ ਨਿਦੇਸ਼ਕਾਂ ਨੇ ਇਸ ਸਬੰਧੀ ਯੋਜਨਾ ਨੂੰ ਮੰਜ਼ੂਰੀ ਦੇ ਦਿੱਤੀ ਹੈ। Date:2009-12-11 Time:00:20:26
ਨਵੀਂ ਦਿੱਲੀ : ਇੰਡੀਅਨ ਫਾਊਂਡੇਸ਼ਨ ਆਫ਼ ਟਰਾਂਸਪੋਰਟ ਰਿਸਰਚ ਐਂਡ ਟ੍ਰੇਨਿੰਗ (ਆਈਐੱਫ਼ਆਰਟੀ) ਦਿੱਲੀ ਸਰਕਾਰ ਦੇ ਵੈਟ ਵਿੱਚ ਵਾਧੇ ਦੇ ਫੈਸਲੇ ਨੂੰ ਠੀਕ ਠਹਿਰਾਉਂਦਿਆਂਕਿਹਾ ਕਿ ਇਸਦਾ ਫਾਇਦਾ ਤਦੀ ਹੋਵੇਗਾ, ਜਦੋਂ ਵਪਾਰੀਆਂ ਅਤੇ ਟਰਾਂਸਪੋਰਟਾਂ ਦੁਆਰਾ ਵੱਡੇ ਪੈਮਾਨੇ ਉੱਤੇ ਕੀਤੀ ਜਾਣ ਵਾਲੀ ਟੈਕਸ ਚੋਰੀ ਉੱਤੇ ਰੋਕ ਲਗਾਈ ਜਾਵੇ। Date:2009-12-11 Time:00:20:26
ਮੁੰਬਈ : ਭਾਰਤੀ ਸਟੇਟ ਬੈਂਕ (ਐੱਸਬੀਆਈ) ਅਤੇ ਮੈਕਵਾਇਰ ਕੈਪੀਟਲ ਨੇ ਆਪਣੀ ਸੰਯੁਕਤ ਕੰਪਨੀ ਐੱਸਬੀਆਈ ਮੈਕਵਾਇਰ ਇੰਫਰਾਸਟ੍ਰਕਚਰ ਮੈਨੇਜਮੈਂਟ ਪ੍ਰਾਈਵੇਟ ਲਿਮੀਟੇਡ ਦੇ ਲਈ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਡਿਪਟੀ ਮੁੱਖ ਕਾਰਜਕਾਰੀ ਅਧਿਕਾਰੀ ਦੀ ਨਿਯੁਕਤੀ ਦੀ ਘੋਸ਼ਣਾ ਕੀਤੀ ਹੈ। Date:2009-12-11 Time:00:20:26
ਹੈਦਰਾਬਾਦ : ਤੇਲੰਗਾਨਾ ਨੂੰ ਅਲੱਗ ਰਾਜ ਬਣਾਏ ਜਾਣ ਦੇ ਵਿਰੋਧ ਵਿੱਚ 52 ਵਿਧਾਇਕਾਂ ਨੇ ਅਸਤੀਫ਼ਾ ਦੇ ਦਿੱਤਾ ਹੈ।ਜਾਣਕਾਰੀ ਅਨੁਸਾਰ ਇਹਨਾਂ ਵਿੱਚੋਂ 16 ਵਿਧਾਇਕ ਟੀਡੀਪੀ ਅਤੇ ਬਾਕੀ ਕਾਂਗਰਸ ਦੇ ਵਿਧਾਇਕ ਹਨ। ਵਿਜੈਵਾੜਾ ਤੋਂ ਕਾਂਗਰਸ ਸਾਂਸਦ ਐੱਲ ਰਾਜਗੋਪਾਲ ਅਤੇ ਅਨੰਤਪੁਰ ਤੋਂ ਸਾਂਸਦ ਅਨੰਤ ਵੈਂਕਟ ਰਾਮੀ ਰੈਡੀ ਨੇ ਵੀ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਹੈ। Date:2009-12-11 Time:00:20:26
ਨਿਊਯਾਰਕ : ਅਮਰੀਕਾ ਵਿਖੇ ਤਬਾਹ ਹੋਈਆਂ ਬੈਂਕਾਂ ਨਾਲ ਜੁੜ੍ਹੀ ਕਾਨੂੰਨੀ ਜੰਗ ਹਾਲੇ ਵੀ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਹੀ। ਬਾਰਕਲੇ ਬੈਂਕ ਅਤੇ ਲੇਹਮਨ ਬ੍ਰਦਰਜ਼ ਦੇ ਵਿਚਕਾਰ ਜਾਰੀ ਕਾਨੂੰਨੀ ਲੜਾਈ ਇਸਦੀ ਤਾਜਾ ਮਿਸਾਲ ਹੈ। Date:2009-12-11 Time:00:20:26
ਲੰਡਨ : ਹੌਲੀਵੁੱਡ ਸਟਾਰ ਨਿਕੋਲਸ ਕੇਜ ਦੀ ਪਤਨੀ ਨੇ ਉਹਨਾਂ ਉੱਤੇ ਮਾਨਸਿਕ, ਸਰੀਰਿਕ ਅਤੇ ਭਾਵਨਾਤਮਕ ਤਸੀਹੇ ਦੇਣ ਦਾ ਇਲਜਾਮ ਲਗਾਉਂਦਿਆਂ ਇੱਕ ਮੁਕੱਦਮਾ ਦਾਇਰ ਕੀਤਾ ਹੈ।ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੇਜ ਦੀ ਪਤਨੀ ਕ੍ਰਿਸਟੀਨਾ ਨੇ ਮੁਕੱਦਮੇ ਵਿੱਚ ਇੱਕ ਕਰੋੜ ਤੀਹ ਲੱਖ ਅਮਰੀਕੀ ਡਾਲਰ ਦੇ ਮੁਆਵਜੇ ਦੀ ਵੀ ਮੰਗ ਕੀਤੀ ਹੈ। Date:2009-12-11 Time:00:20:26
ਨਵੀਂ ਦਿੱਲੀ- ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਕਿਹਾ ਹੈ ਕਿ ਜਲ ਸਰੋਤਾਂ ਦੀ ਸੰਜਮੀ ਵਰਤੋਂ ਲਈ ਸਾਰੇ ਮੁਹਾਜ਼ਾਂ ਉਤੇ ਤਾਲਮੇਲ ਨਾਲ ਇਕੱਠੇ ਕਾਰਵਾਈ ਕੀਤੇ ਜਾਣ ਦੀ ਲੋੜ ਹੈ। Date:2009-12-11 Time:00:20:25
ਮੈਲਬੋਰਨ - ਨੋਬਲ ਪੁਰਸਕਾਰ ਜੇਤੂ ਦਲਾਈਲਾਮਾ ਨੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਔਸਲੋ ਵਿੱਚ ਨੋਬਲ ਸ਼ਾਂਤੀ ਪੁਰਸਕਾਰ ਮਿਲਣ 'ਤੇ ਕਿਹਾ ਕਿ ਓਬਾਮਾ ਨੂੰ ਇਹ ਪੁਰਸਕਾਰ ਥੋੜ੍ਹਾ ਜਲਦੀ ਮਿਲ ਗਿਆ ਹੈ। Date:2009-12-11 Time:00:20:25
ਹੈਦਰਾਬਾਦ - ਵੱਖਰੇ ਤੇਲੰਗਾਣਾ ਰਾਜ ਨੂੰ ਕੇਂਦਰ ਦੀ ਮੰਜੂਰੀ ਮਗਰੋਂ ਪੂਰੇ ਤੇਲੰਗਾਣਾ ਵਿਚ ਜਸ਼ਨ ਦਾ ਮਾਹੌਲ ਹੈ।ਟੀਆਰਐਸ ਮੁਖੀ ਚੰਦਰਸ਼ੇਖਰ ਰਾਓ ਨੇ ਭਾਵੁਕ ਹੁੰਦਿਆਂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਕੇ ਰੋਸੱਈਆ ਦਾ ਧੰਨਵਾਦ ਕੀਤਾ। Date:2009-12-11 Time:00:20:25
ਨਵੀਂ ਦਿੱਲੀ : ਧੌਲਾਕੁਆਂ ਗੈਂਗਰੇਪ ਮਾਮਲੇ ਵਿੱਚ ਸਥਾਨਕ ਅਦਾਲਤ ਨੇ ਅਜੀਤ ਕਟਿਆਰ ਨੂੰ ਦੋਸ਼ੀ ਠਹਿਰਾਉਂਦਿਆਂ 14 ਸਾਲ ਦੀ ਸਜਾ ਸੁਣਾਈ ਹੈ ਜਦਕਿ ਇਸ ਕੇਸ ਦੇ ਬਾਕੀ ਤਿੰਨ ਆਰੋਪੀ ਫਰਾਰ ਹਨ। Date:2009-12-11 Time:00:20:25
ਜੇਨੇਵਾ - ਕੌਮਾਂਤਰੀ ਓਲੰਪਿਕ ਸੰਮਤੀ ਨੇ ਸਿਡਨੀ ਓਲੰਪਿਕ 2000 ਵਿਚ ਮਹਿਲਾਵਾਂ ਦੀ 100 ਮੀਟਰ ਦੌੜ ਦਾ ਸੋਨੇ ਦਾ ਤਮਗਾ ਕਿਸੇ ਨੂੰ ਵੀ ਨਾ ਦੇਣ ਦਾ ਫੈਸਲਾ ਕੀਤਾ ਹੈ ਜੋ ਡੋਪਿੰਗ ਦੇ ਆਰੋਪ ਵਿਚ ਦੋ ਸਾਲ ਪਹਿਲਾਂ ਮਾਰੀਅਨ ਜੋਂਸ ਤੋਂ ਖੋਹਿਆ ਗਿਆ ਸੀ। Date:2009-12-11 Time:00:20:25
ਲਾਹੌਰ - ਆਈਪੀਐਲ ਵੱਲੋਂ ਪਾਕਿਸਤਾਨੀ ਖਿਡਾਰੀਆਂ ਦੇ ਟੂਰਨਾਮੈਂਟ ਦੇ ਤੀਜੇ ਸੰਸਕਰਣ ਵਿਚ ਖੇਡਣ ਦੀ ਹਰ ਸੰਭਾਵਨਾ ਨੂੰ ਖਾਰਜ ਕਰਨ ਦੇ ਬਾਵਜੂਦ ਪਾਕਿਸਤਾਨ ਕ੍ਰਿਕਟ ਬੋਰਡ(ਪੀਸੀਬੀ) ਨੂੰ ਆਸ ਹੈ ਕਿ ਉਸ ਦੇ ਖਿਡਾਰੀਆਂ ਦੇ ਟੂਰਨਾਮੈਂਟ ਵਿਚ ਖੇਡਣ ਨੂੰ ਲੈ ਕੇ ਕੋਈ ਨਾ ਕੋਈ ਰਾਸਤਾ ਜਰੂਰ ਨਿੱਕਲ ਆਵੇਗਾ। Date:2009-12-11 Time:00:20:25
ਕਨਾਡਾ ਦੇ ਇਸ਼ਕ ਬੇਕਟਰ ਦੇ ਨਵੇਂ ਮਿਊਜੀਕ ਅਲਬਮ 'ਝਗੜੇ' ਦੇ ਵੀਡੀਓ ਵਿੱਚ ਉਹਨਾਂ ਨਾਲ ਹਾਟ ਰਾਖੀ ਸਾਵੰਤ ਨਜ਼ਰ ਆਉਣ ਵਾਲੀ ਹੈ। ਇਸ ਸਿੰਗਰ-ਕੰਪੋਜਰ ਨੇ ਰਾਖੀ ਨੂੰ ਜੋ ਬੁਆਏ ਕੱਟ ਲੁਕ ਦਿੱਤਾ ਹੈ ਉਹ ਸ਼ੇਰਲੀਨ ਚੋਪੜਾ ਦੀ ਹੇਅਰ ਸਟਾਇਲ ਨਾਲ ਮਿਲਦਾ-ਜੁਲਦਾ ਹੈ। Date:2009-12-11 Time:00:20:25
11 ਦਸੰਬਰ, 2009 ਨੂੰ ਦਲੀਪ ਕੁਮਾਰ 87 ਸਾਲ ਦੇ ਹੋ ਰਹੇ ਹਨ। ਉਹਨਾਂ ਨੂੰ ਟ੍ਰੈਜ਼ਡੀ ਕਿੰਗ ਕਿਹਾ ਜਾਂਦਾ ਹੈ, ਕਿਉਂਕਿ ਟ੍ਰੈਜ਼ਡੀ ਨੂੰ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਪਰਦੇ 'ਤੇ ਪੇਸ਼ ਕੀਤਾ। ਉਹਨਾਂ ਨੂੰ ਐਕਟਿੰਗ ਸਮਰਾਟ ਕਿਹਾ ਜਾਂਦਾ ਹੈ, ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਹਿੰਦੀ ਫਿਲਮ ਵਿੱਚ ਉਹਨਾਂ ਵਰਗਾ ਬੇਜੋੜ ਅਭਿਨੇਤਾ ਹੋਰ ਕੋਈ ਦੂਜਾ ਨਹੀਂ ਹੋਇਆ ਹੈ। ਦਲੀਪ ਕੁਮਾਰ ਦੇ ਅਭਿਨੈ ਦੀ ਨਕਲ ਕਈ ਕਲਾਕਾਰਾਂ ਨੇ ਕੀਤੀ, ਜਿਹਨਾਂ ਵਿੱਚ ਮਨੋਜ ਕੁਮਾਰ, ਰਜਿੰਦਰ ਕੁਮਾਰ, ਅਮਿਤਾਭ ਬੱਚਨ ਤੋਂ ਲੈ ਕੇ ਸ਼ਾਹਰੁਖ ਖਾਨ ਤੱਕ ਸ਼ਾਮਿਲ ਹਨ। ਕਈ ਕਲਾਕਾਰਾਂ ਨੇ ਸਵੀਕਾਰਿਆ ਕਿ ਨਾ ਚਾਹੁੰਦੇ ਹੋਏ ਵੀ ਉਹ ਮਹਾਨ ਅਭਿਨੇਤਾ ਤੋਂ ਪ੍ਰਭਾਵਿਤ ਹੋ ਗਏ। ਦਲੀਪ ਸਾਹਬ ਚਿਹਰੇ ਦੀਆਂ ਭਾਵਨਾਵਾਂ ਰਾਹੀਂ ਬਿਨਾ ਡਾਇਲਾਗਾਂ ਦੇ ਹੀ ਕਈ ਗੱਲਾਂ ਬੋਲ ਦਿਆ ਕਰਦੇ ਹਨ। Date:2009-12-11 Time:00:20:25
ਔਸਲੋ - ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀਰਵਾਰ ਨੂੰ ਨਾਰਵੇ ਦੀ ਰਾਜਧਾਨੀ ਔਸਲੋ ਵਿੱਚ ਸਾਲ 2009 ਦਾ ਨੋਬਲ ਸ਼ਾਂਤੀ ਪੁਰਸਕਾਰ ਗ੍ਰਹਿਣ ਕੀਤਾ। Date:2009-12-11 Time:00:20:25
ਨਵੀਂ ਦਿੱਲੀ - ਦੇਸ਼ ਵਿੱਚ ਹਰ ਤੀਜਾ ਆਦਮੀ ਗਰੀਬੀ ਰੇਖਾ ਦੇ ਹੇਠ ਜੀਵਨ ਬਤੀਤ ਕਰ ਰਿਹਾ ਹੈ। ਪ੍ਰਧਾਨਮੰਤਰੀ ਦੀ ਆਰਥਿਕ ਸਲਾਹਕਾਰ ਪਰਿਸ਼ਦ ਦੇ ਸਾਬਕਾ ਪ੍ਰਧਾਨ ਸੁਰੇਸ਼ ਤੇਂਦੁਲਕਰ ਦੀ ਪ੍ਰਧਾਨਗੀ ਵਾਲੇ ਸਮੂਹ ਦੇ ਅਧਿਐਨ ਵਿੱਚ ਕਿਹਾ ਗਿਆ ਕਿ 37 ਫੀਸਦੀ ਤੋਂ ਜਿਆਦਾ ਲੋਕ ਗਰੀਬ ਹਨ। Date:2009-12-11 Time:00:20:25
ਸਟਾਕਹੋਮ - ਤਮਿਲਨਾਡੂ ਵਿੱਚ ਜਨਮੇ ਅਤੇ ਇਸ ਸਾਲ ਦੇ ਰਸਾਇਣ ਵਿਗਿਆਨ ਦੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਤਿੰਨ ਵਿਗਿਆਨਕਾਂ ਚੋਂ ਇੱਕ ਵੈਂਕਟਰਮਨ ਰਾਮਕ੍ਰਿਸ਼ਣਨ ਨੇ ਵੀਰਵਾਰ ਨੂੰ ਇੱਥੇ ਇੱਕ ਸ਼ਾਨਦਾਰ ਸਮਾਰੋਹ 'ਚ ਹੋਰ ਸਨਮਾਨਿਤ ਹੋਣ ਵਾਲੇ ਲੋਕਾਂ ਦੇ ਨਾਲ ਇਸ ਸਰਵਉੱਚ ਸਨਮਾਨ ਨੂੰ ਪ੍ਰਾਪਤ ਕੀਤਾ। Date:2009-12-11 Time:00:20:25
ਨਵੀਂ ਦਿੱਲੀ - ਭਾਰਤੀ ਹਵਾਈ ਸੈਨਾ ਦੇ ਸੁਖੋਈ ਲੜਾਕੂ ਜਹਾਜ ਵਿੱਚ ਅਕਾਸ਼ ਵਿੱਚ ਉਡਾਣ ਭਰਨ ਤੋਂ ਬਾਅਦ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਇਸ ਮਹੀਨੇ ਦੇ ਅੰਤ ਵਿੱਚ ਦੇਸ਼ ਦੇ ਇੱਕ ਮਾਤਰ ਜਹਾਜਵਾਹਕ ਪੋਤ ਆਈਐਨਐਸ ਵਿਰਾਟ ਵਿੱਚ ਯਾਤਰਾ ਕਰ ਸਕਦੀ ਹੈ। Date:2009-12-11 Time:00:20:25
ਨਵੀਂ ਦਿੱਲੀ- ਕੇਂਦਰ ਦੀ ਆਰਥਿਕ ਮਾਮਲਿਆਂ ਬਾਰੇ ਕਮੇਟੀ ਨੇ ਝੋਨੇ ਦੇ ਸਾਲ 2009-10 ਦੇ ਸੀਜਨ ਲਈ ਘੱਟੋ ਘੱਟ ਸਮਰਥਨ ਮੁੱਲ 'ਤੇ 50 ਰੁਪਏ ਕੁਇੰਟਲ ਦੇ ਹਿਸਾਬ ਨਾਲ ਬੋਨਸ ਨੂੰ ਪ੍ਰਵਾਨਗੀ ਦੇ ਦਿੱਤੀ ਹੈ। Date:2009-12-11 Time:00:20:25
ਮੈਲਬੋਰਨ - ਨੋਬਲ ਪੁਰਸਕਾਰ ਜੇਤੂ ਦਲਾਈਲਾਮਾ ਨੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਔਸਲੋ ਵਿੱਚ ਨੋਬਲ ਸ਼ਾਂਤੀ ਪੁਰਸਕਾਰ ਮਿਲਣ 'ਤੇ ਕਿਹਾ ਕਿ ਓਬਾਮਾ ਨੂੰ ਇਹ ਪੁਰਸਕਾਰ ਥੋੜ੍ਹਾ ਜਲਦੀ ਮਿਲ ਗਿਆ ਹੈ। Date:2009-12-11 Time:00:20:24
page no.1 |
Select news date : 31 - 12 - 2009 30 - 12 - 2009 29 - 12 - 2009 28 - 12 - 2009 27 - 12 - 2009 26 - 12 - 2009 25 - 12 - 2009 24 - 12 - 2009 23 - 12 - 2009 22 - 12 - 2009 21 - 12 - 2009 20 - 12 - 2009 19 - 12 - 2009 18 - 12 - 2009 17 - 12 - 2009 16 - 12 - 2009 15 - 12 - 2009 14 - 12 - 2009 13 - 12 - 2009 12 - 12 - 2009 11 - 12 - 2009 10 - 12 - 2009 9 - 12 - 2009 8 - 12 - 2009 7 - 12 - 2009 6 - 12 - 2009 5 - 12 - 2009 4 - 12 - 2009 3 - 12 - 2009 2 - 12 - 2009 1 - 12 - 2009 |