Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 10 - 12 - 2009

'ਰਾਕੇਟ ਸਿੰਘ' ਲਵ ਸਟੋਰੀ ਨਹੀਂ : ਰਣਬੀਰ

ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਨੇ ਕਿਹਾ ਕਿ ਉਹਨਾਂ ਦੀ ਆਉਣ ਵਾਲੀ ਫਿਲਮ 'ਰਾਕੇਟ ਸਿੰਘ' ਪ੍ਰੇਮ ਕਹਾਣੀ ਨਹੀਂ ਹੈ। ਰਣਬੀਰ ਨੇ ਕਿਹਾ ਕਿ ਫਿਲਮ ਵਿੱਚ ਰਾਕੇਟ ਸਿੰਘ ਦਾ ਕਿਰਦਾਰ ਪ੍ਰੇਮੀ ਦਾ ਨਹੀਂ ਹੈ। ਇਹ ਇੱਕ ਸਧਾਰਨ ਕਹਾਣੀ 'ਤੇ ਅਧਾਰਿਤ ਹੈ। ਇਸ ਸਾਲ ਰਣਬੀਰ ਦੀਆਂ ਦੋ ਫਿਲਮਾਂ 'ਵੇਕ ਅਪ ਸਿਡ' ਅਤੇ 'ਅਜਬ ਪ੍ਰੇਮ ਕੀ ਗਜਬ ਕਹਾਣੀ' ਆ ਚੁੱਕੀਆਂ ਹਨ। ਇੱਕ ਫਿਲਮ ਵਿੱਚ ਉਹਨਾਂ ਦੇ ਨਾਲ ਕੋਂਕਣਾ ਸੇਨ ਸ਼ਰਮਾ ਅਤੇ ਦੂਜੀ ਫਿਲਮ ਵਿੱਚ ਅਭਿਨੇਤਰੀ ਕੈਟਰੀਨਾ ਕੈਫ ਨਜ਼ਰ ਆਈ ਸੀ। ਫਿਲਮ 'ਰਾਕੇਟ ਸਿੰਘ' ਵਿੱਚ ਰਣਬੀਰ ਕਪੂਰ ਹਰਪ੍ਰੀਤ ਸਿੰਘ ਬੇਦੀ ਦਾ ਕਿਰਦਾਰ ਨਿਭਾ ਰਹੇ ਹਨ। ਉਹ ਆਪਣੇ ਕਰੀਅਰ ਨੂੰ ਲੈ ਕੇ ਵੱਡੇ-ਵੱਡੇ ਸੁਫ਼ਨੇ ਦੇਖਦਾ ਰਹਿੰਦਾ ਹੈ। ਫਿਲਮ ਵਿੱਚ ਉਹ ਇੱਕ ਸਿੱਖ ਨੌਜਵਾਨ ਦੇ ਰੂਪ 'ਚ ਪਰਦੇ 'ਤੇ ਦਿਖਾਈ ਦੇਣਗੇ। ਫਿਲਮ ਦਾ ਨਿਰਮਾਣ ਯ

Date:2009-12-10 Time:00:04:30

ਵੋਡਾਫੋਨ ਨੇ ਰੋਮਿੰਗ ਦਰਾਂ ਘਟਾਈਆਂ

ਮੁੰਬਈ- ਦੂਰਸੰਚਾਰ ਸੇਵਾਵਾਂ ਉਪਲਬਧ ਕਰਾਉਣ ਵਾਲੀ ਕੰਪਨੀ ਵੋਡਾਫੋਨ ਨੇ ਦੋ ਸਕੀਮਾਂ, ਟ੍ਰੈਵਲ ਪਲਾਨ ਅਤੇ ਟਿਕਟ ਪਲਾਨ ਦੇ ਤਹਿਤ ਪ੍ਰੀ-ਪੇਡ ਅਤੇ ਪੋਸਟ ਪੇਡ ਗਾਹਕਾਂ ਲਈ ਪੂਰੇ ਦੇਸ਼ ਵਿੱਚ ਰੋਮਿੰਗ ਦਰਾਂ ਵਿੱਚ ਅੱਜ ਕਟੌਤੀ ਕੀਤੀ। ਟ੍ਰੈਵਲ ਪਲਾਨ ਦੇ ਤਹਿਤ ਗਾਹਕ 70 ਪੈਸੇ ਪ੍ਰਤੀ ਮਿੰਟ ਦੀ ਦਰ 'ਤੇ ਰੋਮਿੰਗ ਸੇਵਾਵਾਂ ਦਾ ਲਾਭ ਉਠਾ ਸਕਦੇ ਹਨ, ਜਦੋਂ ਕਿ ਟਿਕਟ ਪਲਾਨ ਦੇ ਤਹਿਤ ਗਾਹਕ 1.5 ਪੈਸਾ ਪ੍ਰਤੀ ਸਕਿੰਟ ਦੀ ਦਰ ਨਾਲ ਰੋਮਿੰਗ ਸੁਵਿਧਾ ਲੈ ਸਕਦੇ ਹਨ।

Date:2009-12-10 Time:00:04:29

ਆਰਕਿਆਲੋਜੀ ਜਾਂ ਪੁਰਾਤੱਤ ਦੇ ਖੇਤਰ 'ਚ ਕੈਰੀਅਰ

ਬੀਤੇ ਕੱਲ੍ਹ ਦੀ ਵਿਆਖਿਆ ਵਿਚ ਅਕਸਰ ਮਤਭੇਦ ਹੁੰਦੇ ਹਨ ਪਰ ਇਸ ਸਮੱਸਿਆ ਦਾ ਇੱਕੋ ਹੱਲ ਹੈ ਪੁਰਾਤੱਤ ਵਿਗਿਆਨੀ ਜੋ ਇਹ ਸੱਚ ਦੱਸਣ ਲਈ ਵਿਸ਼ੇਸ਼ ਯੋਗਤਾ ਪ੍ਰਾਪਤ ਹੁੰਦੇ ਹਨ ਅਤੇ ਇਸ ਖੇਤਰ ਵਿਚ ਨੌਜਵਾਨਾਂ ਲਈ ਕਰੀਅਰ ਦੀਆਂ ਬਹੁਤ ਸੰਭਾਵਨਾਵਾਂ ਹਨ।

Date:2009-12-10 Time:00:04:29

ਬੀਐਸਐਨਐਲ ਦੀ 3-ਜੀ ਸੇਵਾ ਅੰਡੇਮਾਨ 'ਚ ਸ਼ੁਰੂ

ਪੋਰਟ ਬਲੇਅਰ - ਸਰਕਾਰੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮਿਟੇਡ (ਬੀਐਸਐਨਐਲ) ਨੇ ਅੰਡੇਮਾਨ ਨਿਕੋਬਾਰ ਦੀਪ ਸਮੂਹ ਵਿੱਚ ਵੀ ਥ੍ਰੀ-ਜੀ ਸੇਵਾ ਸ਼ੁਰੂ ਕਰ ਦਿੱਤੀ ਹੈ। ਬੀਐਸਐਨਐਲ ਦੇ ਅੰਡੇਮਾਨ ਖੇਤਰ ਦੇ ਮੁੱਖ ਪ੍ਰਬੰਧਕ ਡੀਪੀ ਪਰਿਹਾਰ ਨੇ ਇਸ ਸੇਵਾ ਦਾ ਸ਼ੁਭ ਅਰੰਭ ਕਰਦੇ ਹੋਏ ਕਿਹਾ ਕਿ ਦਿੱਲੀ ਅਤੇ ਮੁੰਬਈ ਵਰਗੇ ਮਹਾਂਨਗਰਾਂ ਵਿੱਚ ਥ੍ਰੀ ਜੀ ਸੇਵਾ ਦੇਣ ਵਾਲੀ ਐਮਟੀਐਨਐਲ ਨੂੰ ਛੱਡ ਕੇ ਬੀਐਸਐਨਐਲ ਇਕੱਲੀ ਅਜਿਹੀ ਕੰਪਨੀ ਹੈ, ਜੋ ਪੂਰੇ ਦੇਸ਼ ਵਿੱਚ ਤੀਜੀ ਪੀੜ੍ਹੀ ਦੀ ਮੋਬਾਇਲ ਫੋਨ ਸੇਵਾ ਦੇ ਰਹੀ ਹੈ। ਉਹਨਾਂ ਨੇ ਕਿਹਾ ਕਿ ਅੰਡੇਮਾਨ ਦੇ ਬੀਐਸਐਨਐਲ ਉਪਭੋਗਤਾ ਫਿਲਹਾਲ ਥ੍ਰੀ ਜੀ ਸੇਵਾ ਰਾਹੀਂ ਹਾਈ ਸਪੀਡ ਇੰਟਰਨੈਟ ਬ੍ਰਾਉਸਿੰਗ ਅਤੇ ਵੀਡੀਓ ਕਾਲਿੰਗ ਸੇਵਾ ਦਾ ਲਾਭ ਉਠਾ ਸਕਣਗੇ। ਅੱਗੇ ਇਸ ਸੇਵਾ ਦਾ ਚਰਣਬੱਧ ਤਰੀਕੇ ਨਾਲ ਵਿਸਥਾਰ

Date:2009-12-10 Time:00:04:29

ਦਿੱਲੀ ਮੈਟਰੋ 'ਚ ਅਸਾਮੀਆਂ

ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਵੱਲੋਂ ਵੱਖ-ਵੱਖ ਅਹੁਦਿਆਂ 'ਤੇ ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।

Date:2009-12-10 Time:00:04:28

ਐਸਐਸਸੀ ਵੱਲੋਂ ਸਾਲਾਨਾ ਪ੍ਰੀਖਿਆ ਕਲੰਡਰ ਜ਼ਾਰੀ

ਕੇਂਦਰ ਸਰਕਾਰ ਅਧੀਨ ਮੰਤਰਾਲਿਆਂ ਦੀਆਂ ਗਰੁੱਪ ਸੀ ਅਤੇ ਡੀ ਨਾਨ ਗਜ਼ਟਡ ਅਹੁਦਿਆਂ ਲਈ ਸਟਾਫ ਸਲੈਕਸ਼ਨ ਕਮੀਸ਼ਨ ਨੇ ਆਪਣਾ ਆਗਾਮੀ ਵਰ੍ਹੇ ਦਾ ਪ੍ਰੀਖਿਆ ਕਲੰਡਰ ਜ਼ਾਰੀ ਕਰ ਦਿੱਤਾ ਹੈ।

Date:2009-12-10 Time:00:04:28

ਸਿਮੈਂਟੇਕ ਅਤੇ ਵਿਪਰੋ ਨੇ ਕੀਤਾ ਸਮਝੌਤਾ

ਬੈਂਗਲੌਰ - ਵਿਪਰੋ ਲਿਮਿਟੇਡ ਨੇ ਡਾਟਾ ਬੈਕਅਪ ਅਤੇ ਢਾਂਚਾਗਤ ਸੁਧਾਰ ਦੀਆਂ ਸਲਾਹ ਸੇਵਾਵਾਂ ਲਈ ਸਿਮੈਂਟੇਕ ਕਾਰਪੋਰੇਸ਼ਨ ਨਾਲ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ। ਇਸ ਸਾਂਝੇਦਾਰੀ ਦੀ ਘੋਸ਼ਣਾ ਕਰਦੇ ਹੋਏ ਸਿਮੈਂਟੇਕ ਇੰਡੀਆ ਚੈਨਲਸ ਐਂਡ ਇਲਾਇੰਸੇਜ ਦੇ ਨਿਦੇਸ਼ਕ ਅਜੈ ਵਰਮਾ ਨੇ ਦੱਸਿਆ ਕਿ ਕਿਸੇ ਵੀ ਸੰਗਠਨ ਲਈ ਸੂਚਨਾ ਸਭ ਤੋਂ ਮੁੱਲਵਾਨ ਸੰਪਤੀ ਹੈ ਅਤੇ ਇਹ ਗ਼ਲਤ ਹੱਥ ਵਿੱਚ ਨਾ ਜਾਵੇ, ਇਹ ਕੰਪਨੀ ਦੀ ਇਮੇਜ ਲਈ ਬਹੁਤ ਮਹੱਤਵਪੂਰਨ ਹੈ।

Date:2009-12-10 Time:00:04:28

ਕੱਚਾ ਤੇਲ 74 ਡਾਲਰ ਪ੍ਰਤੀ ਬੈਰਲ ਰਿਹਾ

ਲੰਦਨ - ਅਮਰੀਕੀ ਤੇਲ ਭੰਡਾਰਾਂ ਵਿਚ ਕਮੀ ਆਉਣ ਦੀਆਂ ਖਬਰਾਂ ਵਿਚਕਾਰ ਕੌਮਾਂਤਰੀ ਬਜ਼ਾਰ ਵਿਚ ਕੱਚੇ ਤੇਲ ਦੀ ਕੀਮਤ 74 ਡਾਲਰ ਪ੍ਰਤੀ ਬੈਰਲ ਲਾਗੇ ਰਹੀ।ਅਮਰੀਕੀ ਪਟਰੋਲੀਅਮ ਸੰਸਥਾਨ ਮੁਤਾਬਕ ਦੇਸ਼ ਦੇ ਤੇਲ ਭੰਡਾਰ ਬੀਤੇ ਹਫਤੇ ਘੱਟ ਕੇ 58 ਲੱਖ ਬੈਰਲ ਰਹਿ ਗਏ।

Date:2009-12-10 Time:00:04:28

ਰੁਪੱਈਏ 'ਚ 15 ਪੈਸੇ ਦੀ ਮਜ਼ਬੂਤੀ

ਮੁੰਬਈ - ਡਾਲਰ ਦੀ ਬਿਕਵਾਲੀ ਅਤੇ ਉਸਦੀ ਕਮਜ਼ੋਰੀ ਕਾਰਣ ਅੱਜ ਅੰਤਰ ਬੈਂਕ ਮੁੱਦਰਾ ਬਜ਼ਾਰ ਵਿਚ ਭਾਰਤੀ ਰੁਪੱਈਏ ਵਿਚ ਦੋ ਹਫਤਿਆਂ ਦੀ ਗਿਰਾਵਟ ਮਗਰੋਂ 15 ਪੈਸੇ ਦੀ ਮਜ਼ਬੂਤੀ ਦਰਜ ਕੀਤੀ ਗਈ ਅਤੇ ਇਹ 46.53-54 ਰੁਪਏ ਪ੍ਰਤੀ ਡਾਲਰ ਉੱਪਰ ਬੰਦ ਹੋਇਆ।

Date:2009-12-10 Time:00:04:28

ਸ਼ੱਕੀ ਵਿੱਤੀ ਲੇਖਾ ਰਿਕਾਰਡ ਸੰਰਖਿਅਤ ਕਰਨ ਦੇ ਨਿਰਦੇਸ਼

ਮੁੰਬਈ - ਪੂੰਜੀ ਬਜਾਰ ਰੈਗੂਲੇਟਰ ਭਾਰਤੀ ਸਕਿਉਰਿਟੀਜ਼ ਅਤੇ ਐਕਸਚੇਂਜ ਬੋਰਡ(ਸੇਬੀ) ਨੇ ਬੈਂਕਾਂ ਅਤੇ ਅਜਿਹੀਆਂ ਹੀ ਹੋਰਨਾਂ ਸੰਸਥਾਵਾਂ ਅਤੇ ਸ਼ੇਅਰ ਬਜ਼ਾਰਾਂ ਨੂੰ ਜਾਂਚ ਦੇ ਘੇਰੇ ਵਿਚ ਆਏ ਸ਼ੱਕੀ ਮਾਮਲਿਆਂ ਨਾਲ ਜੁੜੇ ਵਿੱਤੀ ਲੇਖਾਂ ਅਤੇ ਹੋਰਨਾਂ ਬਹੀਖਾਤਿਆਂ ਦਾ ਰਿਕਾਰਡ ਸੰਰਖਿਅਤ ਕਰਨ ਦੇ ਨਿਰਦੇਸ਼ ਦਿੱਤੇ ਹਨ।

Date:2009-12-10 Time:00:04:28

ਪੇਂਡੂ ਬੈਂਕਾਂ ਦੇ ਕਾਮਿਆਂ ਨੂੰ ਮਿਲੇਗੀ ਪੈਂਸ਼ਨ!

ਨਵੀਂ ਦਿੱਲੀ - ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਕਿਹਾ ਹੈ ਕਿ ਪੇਂਡੂ ਬੈਂਕਾਂ ਦੇ ਕਾਮਿਆਂ ਨੂੰ ਰਾਸ਼ਟਰੀਕ੍ਰਿਤ ਬੈਂਕਾਂ ਦੇ ਕਾਮਿਆਂ ਬਰਾਬਰ ਪੈਂਸ਼ਨ ਦੇਣ ਲਈ ਸਰਵੇਖਣ ਕਰਾਇਆ ਜਾ ਰਿਹਾ ਹੈ।ਮੁਖਰਜੀ ਨੇ ਇਹ ਜਾਣਕਾਰੀ ਆਲ ਇੰਡੀਆ ਖੇਤਰੀ ਪੇਂਡੂ ਬੈਂਕ ਕਰਮਚਾਰੀ ਸੰਘ ਦੇ ਇੱਕ ਪ੍ਰਤੀਨਿੱਧੀ ਮੰਡਲ ਨੂੰ ਦਿੱਤੀ।

Date:2009-12-10 Time:00:04:28

ਰੂਸ-ਅਮਰੀਕਾ 'ਚ ਹੋਵੇਗੀ ਨਵੀਂ ਸੰਧੀ!

ਮਾਸਕੋ - ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਇੱਥੇ ਕਿਹਾ ਹੈ ਕਿ ਪਰਮਾਣੂ ਹਥਿਆਰਾਂ ਦੀ ਗਿਣਤੀ ਘਟਾਉਣ ਨੂੰ ਲੈ ਕੇ ਰੂਸ ਅਤੇ ਅਮਰੀਕਾ ਅਤੇ ਰੂਸ ਇੱਕ ਨਵੀਂ ਸੰਧੀ ਉੱਪਰ ਹਸਤਾਖਰ ਕਰਨ ਦੇ ਕਾਫੀ ਲਾਗੇ ਪੁੱਜ ਗਏ ਹਨ।

Date:2009-12-10 Time:00:04:28

ਤੇਲੰਗਾਣਾ ਰਾਜ ਨੂੰ ਕੇਂਦਰ ਦੀ ਮੰਜੂਰੀ

ਨਵੀਂ ਦਿੱਲੀ - ਦਬਾਅ ਦੇ ਅੱਗੇ ਝੁਕਦੇ ਹੋਏ ਕੇਂਦਰ ਨੇ ਬੁੱਧਵਾਰ ਰਾਤ ਅਲੱਗ ਤੇਲੰਗਾਣਾ ਰਾਜ ਦੇ ਗਠਨ ਦੀ ਮੰਗ ਮੰਨ ਲਈ। ਇਸ ਸਬੰਧ ਵਿੱਚ ਪ੍ਰਕ੍ਰਿਆ ਸ਼ੁਰੂ ਕੀਤੀ ਜਾਵੇਗੀ ਅਤੇ ਆਂਧਰਪ੍ਰਦੇਸ਼ ਵਿਧਾਨਸਭਾ ਵਿੱਚ ਉਚਿਤ ਪ੍ਰਸਤਾਵ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ 11 ਦਿਨ ਤੋਂ ਜਾਰੀ ਟੀਆਰਐਸ ਨੇਤਾ ਕੇ. ਚੰਦਰਸ਼ੇਖਰ ਰਾਉ ਦੀ ਭੁੱਖ ਹੜਤਾਲ ਵੀ ਸਮਾਪਤ ਹੋ ਗਈ।

Date:2009-12-10 Time:00:04:28

ਤੇਜਸ ਦੀ ਫਲਾਇਟ ਫਲੱਟਰ ਪਰਖ ਸਫਲ

ਗੋਵਾ - ਭਾਰਤੀ ਲੜਾਕੂ ਜਹਾਜ ਤੇਜਸ ਦਾ ਗੋਵਾ ਵਿਖੇ ਸਫਲ 'ਫਲਾਇਟ ਫਲਟਰ' ਪਰੀਖਣ ਕੀਤਾ ਗਿਆ।ਹਵਾਈਸੈਨਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਲੜਾਕੂ ਜਹਾਜਾਂ ਲਈ ਲੋੜੀਂਦਾ ਫਲਾਇਟ ਫਲਟਰ ਟੈਸਟ ਗੋਵਾ ਦੇ ਤੱਟ 'ਤੇ ਕੀਤਾ ਗਿਆ।

Date:2009-12-10 Time:00:04:28

ਪ੍ਰਿਅੰਕਾ ਤੇ ਸ਼ਾਹਿਦ ਦਾ ਦੁਬਾਰਾ ਮਿਲਾਪ

ਬਾਲੀਵੁੱਡ ਦੀ ਚਰਚਿਤ ਅਭਿਨੇਤਰੀ ਪ੍ਰਿਅੰਕਾ ਚੋਪੜਾ ਤੇ ਅਭਿਨੇਤਾ ਸ਼ਾਹਿਦ ਕਪੂਰ ਜਿਨ੍ਹਾਂ ਇਕ ਮਹੀਨਾ ਪਹਿਲਾਂ ਇਕ-ਦੂਜੇ ਨਾਲੋਂ ਤੋੜ-ਵਿਛੋੜਾ ਕਰ ਲਿਆ ਸੀ ਤੇ ਇਹ ਜੋੜੀ ਹੁਣ ਫਿਰ ਤੋਂ ਇਕਮਿਕ ਹੋ ਗਈ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਪ੍ਰਿਅੰਕਾ ਤੇ ਸ਼ਾਹਿਦ ਆਪੋ-ਆਪਣੀਆਂ ਫ਼ਿਲਮਾਂ ਦੀ ਸ਼ੂਟਿੰਗ ਲਈ ਬੈਂਕਾਕ ਗਏ ਹੋਏ ਸਨ। ਸ਼ਾਹਿਦ ਯਸ਼ ਚੋਪੜਾ ਦੀ ਫ਼ਿਲਮ ਦੀ ਸ਼ੂਟਿੰਗ ਕਰ ਰਿਹਾ ਸੀ, ਜਦਕਿ ਪ੍ਰਿਅੰਕਾ, ਸਾਜਿਦ ਨਾਡਿਆਵਾਲਾ ਦੀ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਸੀ ਤੇ ਦੋਵਾਂ ਦੇ ਇਕ ਨਜ਼ਦੀਕੀ ਨੇ ਵਿਚੋਲੇ ਦੀ ਭੂਮਿਕਾ ਨਿਭਾਉਂਦਿਆਂ ਦੋਵਾਂ ਨੂੰ ਮੁੜ ਇਕੱਠੇ ਕਰ ਦਿੱਤਾ। ਪ੍ਰਿਅੰਕਾ ਤੇ ਸ਼ਾਹਿਦ ਨੇ ਇਕੱਠੇ ਬੈਠ ਕੇ ਸਾਰੇ ਗਿਲੇ-ਸ਼ਿਕਵੇ ਦੂਰ ਕੀਤੇ ਤੇ ਪੁਰਾਣੀਆਂ ਸਭ ਗੱਲਾਂ ਭੁਲਾ ਕੇ ਮੁੜ ਇਕ-ਦੂਜੇ ਦੇ ਹੋ ਗਏ। ਪ੍ਰਿਅੰਕਾ ਤੇ ਸ਼ਾਹਿਦ ਉਥੇ ਦੋ

Date:2009-12-10 Time:00:04:28

ਬੋਲਡ ਸੀਨ ਕਰਨਾ ਸੌਖਾ ਨਹੀਂ ਸੀ ਨੰਦਨਾ ਲਈ

ਕੇਤਨ ਮੇਹਤਾ ਦੀ ਫਿਲਮ 'ਰੰਗ ਰਸੀਆ' ਅਰਸੇ ਤੋਂ ਤਿਆਰ ਹੈ, ਪਰ ਇਹ ਫਿਲਮ ਹੁਣ ਤੱਕ ਰਿਲੀਜ਼ ਨਹੀਂ ਹੋ ਸਕੀ ਹੈ। ਇਸ ਫਿਲਮ ਨੂੰ ਕਈ ਅੰਤਰਰਾਸ਼ਟਰੀ ਫਿਲਮ ਸਮਾਰੋਹਾਂ ਵਿੱਚ ਦਿਖਾਇਆ ਗਿਆ, ਜਿੱਥੇ ਇਸਦੀ ਬਹੁਤ ਤਾਰੀਫ਼ ਹੋਈ। ਰਾਜਾ ਰਵੀ ਵਰਮਾ ਦੇ ਜੀਵਨ 'ਤੇ ਅਧਾਰਿਤ ਇਸ ਫਿਲਮ ਵਿੱਚ ਰਣਦੀਪ ਹੁੱਡਾ ਅਤੇ ਨੰਦਨਾ ਸੇਨ ਨੇ ਪ੍ਰਮੁੱਖ ਭੂਮਿਕਾ ਨਿਭਾਈ ਹੈ। ਫਿਲਮ ਨਾਲ ਜੁੜੇ ਲੋਕਾਂ ਦੇ ਅਨੁਸਾਰ ਇਹ ਫਿਲਮ ਸਾਲ 2010 ਦੀ ਸ਼ੁਰੂਆਤ 'ਚ ਰਿਲੀਜ਼ ਹੋਵੇਗੀ। ਇਸ ਖ਼ਬਰ ਨੇ ਫਿਲਮ ਦੀ ਅਭਿਨੇਤਰੀ ਨੰਦਨਾ ਸੇਨ ਦੇ ਚਿਹਰੇ 'ਤੇ ਮੁਸਕਾਨ ਲਿਆ ਦਿੱਤੀ ਹੈ। ਉਹਨਾਂ ਨੂੰ ਇਸ ਫਿਲਮ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜਾਰ ਹੈ, ਕਿਉਂਕਿ ਨੰਦਨਾ ਨੂੰ ਲੱਗਦਾ ਹੈ ਕਿ ਇਹ ਫਿਲਮ ਉਹਨਾਂ ਦੇ ਕਰੀਅਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਫਿਲਮ ਨਾਲ ਜੁੜੇ ਸੂਤਰਾਂ ਦੇ ਮੁ

Date:2009-12-10 Time:00:04:28

ਕੈਟਰੀਨਾ ਨੇ ਠੁਕਰਾਈ 'ਕ੍ਰਿਸ਼-2'

ਸੈਕਸੀ ਕੈਟਰੀਨਾ ਕੈਫ਼ ਦੀ ਖਵਾਹਿਸ਼ ਸੁਪਰ ਸਟਾਰ ਰਿਤਿਕ ਰੌਸ਼ਨ ਨਾਲ ਕੰਮ ਕਰਨ ਦੀ ਸੀ, ਪਰ ਹੁਣ ਜਦੋਂ ਫਿਲਮ 'ਕ੍ਰਿਸ਼-2' ਵਿੱਚ ਉਹਨਾਂ ਨੂੰ ਇਹ ਮੌਕਾ ਮਿਲਿਆ ਤਾਂ ਦਿਲ 'ਤੇ ਪੱਥਰ ਰੱਖਦੇ ਹੋਏ ਉਹਨਾਂ ਨੂੰ ਨਾਂਹ ਕਹਿਣੀ ਪਈ। ਸੂਤਰਾਂ ਦੇ ਮੁਤਾਬਿਕ, ਦੋ ਹਫ਼ਤੇ ਪਹਿਲਾਂ ਨਿਰਮਾਤਾ-ਨਿਰਦੇਸ਼ਕ ਰਾਕੇਸ਼ ਰੌਸ਼ਨ ਆਪਣੀ ਸਫ਼ਲ ਫਿਲਮ 'ਕ੍ਰਿਸ਼' ਦੇ ਸੀਕਵਲ 'ਕ੍ਰਿਸ਼-2' ਦਾ ਆਫ਼ਰ ਲੈ ਕੇ ਕੈਟਰੀਨਾ ਕੋਲ ਪੁੱਜੇ। ਉਹਨਾਂ ਦੀ ਖੁਸ਼ੀ ਦਾ ਠਿਕਾਣਾ ਹੀ ਨਹੀਂ ਰਿਹਾ। ਉਹਨਾਂ ਨੇ ਸੋਚਿਆ ਨਹੀਂ ਸੀ ਕਿ ਐਨੀ ਜਲਦੀ ਉਹਨਾਂ ਦੀ ਰਿਤਿਕ ਨਾਲ ਕੰਮ ਕਰਨ ਦੀ ਇੱਛਾ ਪੂਰੀ ਹੋ ਜਾਵੇਗੀ। ਉਹਨਾਂ ਨੇ ਤੁਰੰਤ 'ਕ੍ਰਿਸ਼-2' ਲਈ ਆਪਣੀ ਮੰਜੂਰੀ ਦੇ ਦਿੱਤੀ, ਪਰ ਸ਼ੂਟਿੰਗ ਦੀ ਤਾਰੀਖ ਨੂੰ ਲੈ ਕੇ ਕੈਟਰੀਨਾ ਨੂੰ ਫਿਲਮ ਵਿਚ ਕੰਮ ਕਰਨ ਤੋਂ ਨਾਂਹ ਕਰਨੀ ਪਈ। ਕੈਟਰੀਨਾ ਦੀ ਇਹ ਪ੍ਰਤੀਕਿਰਿਆ ਦੇਖ

Date:2009-12-10 Time:00:04:28

ਸਰੋਜ ਖਾਨ ਦੇ ਬ੍ਰਾਡਵੇ ਸ਼ੋਅ 'ਚ ਮਾਧੁਰੀ ਦੀਕਸ਼ਿਤ

ਚੰਡੀਗੜ੍ਹ - ਬਾਲੀਵੁੱਡ ਦੀ ਕੋਰਿਓਗ੍ਰਾਫਰ ਸਰੋਜ ਖਾਨ ਦਾ ਇਰਾਦਾ ਮਾਧੁਰੀ ਦੀਕਸ਼ਿਤ ਨੂੰ ਲੈ ਕੇ ਪ੍ਰਾਚੀਨ ਭਾਰਤ ਦੀ ਨਾਚ ਸ਼ੈਲੀ 'ਆਮਰਪਾਲੀ' 'ਤੇ ਇੱਕ 'ਬ੍ਰਾਡਵੇ ਸ਼ੋਅ' ਕਰਨ ਦਾ ਹੈ। ਸਰੋਜ ਨੇ ਕਿਹਾ ਕਿ ਆਮਰਪਾਲੀ ਵਿਦੇਸ਼ਾਂ ਵਿੱਚ ਬਹੁਤ ਪ੍ਰਸਿੱਧ ਹੈ। ਅਸੀਂ ਉਹਨਾਂ 'ਤੇ ਇੱਕ ਬ੍ਰਾਡਵੇ ਸ਼ੋਅ ਕਰਨ ਦੀ ਸੋਚ ਰਹੇ ਹਾਂ।

Date:2009-12-10 Time:00:04:27

ਲੁਧਿਆਣਾ 'ਚ ਕਰਫਿਊ ਹਟਾਇਆ

ਲੁਧਿਆਣਾ - ਪੰਜਾਬ ਦੇ ਉਦਯੋਗਿਕ ਸ਼ਹਿਰ ਲੁਧਿਆਣਾ ਵਿਖੇ ਹਾਲਾਤਾ ਆਮ ਵਾਂਗ ਹੋਣ ਮਗਰੋਂ ਪੂਰੀ ਤਰ੍ਹਾਂ ਕਰਫਿਊ ਹਟਣ ਮਗਰੋਂ ਅੱਜ ਲੋਕਾਂ ਦੀ ਜਿੰਦਗੀ ਲੀਹਾਂ 'ਤੇ ਵਾਪਸ ਪਰਤਣ ਲੱਗੀ ਹੈ।ਸ਼ਹਿਰ ਵਿਚ ਪੂਰੀ ਤਰ੍ਹਾਂ ਸ਼ਾਂਤੀ ਹੈ।ਕਿਸੇ ਹਿੱਸੇ ਤੋਂ ਕਿਸੇ ਅਨਹੋਣੀ ਦੀ ਕੋਈ ਖਬਰ ਨਹੀਂ ਮਿਲੀ ਹੈ

Date:2009-12-10 Time:00:04:27

ਤਨਵੀਰ ਨੇ ਕੀਤਾ ਵਿਕਟੋਰੀਆ ਨਾਲ ਕਰਾਰ

ਲਾਹੌਰ - ਪਾਕਿਸਤਾਨ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ ਸੋਹੇਲ ਤਨਵੀਰ ਨੇ ਆਸਟ੍ਰੇਲਿਆ ਦੀ ਟੀਮ ਵਿਕਟੋਰੀਆ ਨਾਲ ਘਰੇਲੂ 20-20 ਟੂਰਨਾਮੈਂਟ ਬਿਗ ਬੈਸ਼ ਵਿਚ ਖੇਡਣ ਲਈ ਕਰਾਰ ਕੀਤਾ ਹੈ।

Date:2009-12-10 Time:00:04:27

ਨਾਗਪੁਰ ਟੀ 20 'ਚ ਚੀਤਿਆਂ ਹੱਥੀਂ ਹਾਰੇ ਭਾਰਤੀ

ਨਾਗਪੁਰ - ਦੋ ਮੈਚਾਂ ਦੀ ਭਾਰਤ ਸ਼੍ਰੀਲੰਕਾ ਟੀ 20 ਕ੍ਰਿਕਟ ਲੜ੍ਹੀ ਦੇ ਪਹਿਲੇ ਮੈਚ ਵਿਚ ਅੱਜ ਸ਼੍ਰੀਲੰਕਾ ਨੇ ਭਾਰਤ ਨੂੰ ਹਰਾ ਕੇ ਲੜ੍ਹੀ ਵਿਚ 1-0 ਦਾ ਵਾਧਾ ਬਣਾ ਲਿਆ ਹੈ।

Date:2009-12-10 Time:00:04:27

ਸਰਦਾਰ ਬਣਨ 'ਤੇ ਮਾਂ ਖੁਸ਼ ਹੋਈ : ਰਣਬੀਰ ਕਪੂਰ

ਆਦਿਤਿਆ ਚੋਪੜਾ ਨੇ ਮੈਨੂੰ ਬੁਲਾ ਕੇ ਪੁੱਛਿਆ 'ਰਾਕੇਟ ਸਿੰਘ : ਸੇਲਸਮੈਨ ਆਫ ਦ ਈਅਰ' ਨਾਮ ਤੁਹਾਨੂੰ ਕਿਹੋ ਜਿਹਾ ਲੱਗਿਆ? ਉਹਨਾਂ ਨੇ ਇਸਦੇ ਇਲਾਵਾ ਫਿਲਮ ਬਾਰੇ ਮੈਨੂੰ ਕੁਝ ਵੀ ਨਹੀਂ ਦੱਸਿਆ ਕਿ ਕਿਸਨੇ ਇਸ ਨੂੰ ਲਿਖਿਆ ਹੈ ਅਤੇ ਕੌਣ ਇਸ ਨੂੰ ਨਿਰਦੇਸ਼ਿਤ ਕਰ ਰਿਹਾ ਹੈ? ਮੈਨੂੰ ਇਹ ਕੁਝ ਖਾਸ ਨਹੀਂ ਲੱਗਿਆ। ਜਦੋਂ ਆਦਿ ਨੇ ਮੈਨੂੰ ਕਹਾਣੀ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਜੈਦੀਪ ਸਾਹਨੀ ਇਸ ਨਾਮ ਦੀ ਸਕ੍ਰਿਪਟ ਲਿਖ ਰਹੇ ਹਨ ਅਤੇ ਸ਼ਿਮਿਤ ਅਮੀਨ ਇਸ ਨੂੰ ਨਿਰਦੇਸ਼ਿਤ ਕਰਨ ਵਾਲੇ ਹਨ ਤਾਂ ਮੇਰੀ ਇਸ ਫਿਲਮ ਵਿੱਚ ਰੁਚੀ ਵਧ ਗਈ। ਮੈਂ ਇਸ ਫਿਲਮ ਵਿੱਚ ਸਰਦਾਰ ਬਣਿਆ ਹਾਂ ਅਤੇ ਇਸ ਗੱਲ ਨੂੰ ਇਸ ਨਜ਼ਰੀਏ ਨਾਲ ਦੇਖਦਾ ਹਾਂ ਕਿ ਜੋ ਕਿਰਦਾਰ ਮੈਂ ਨਿਭਾਅ ਰਿਹਾ ਹਾਂ ਉਹ ਸਰਦਾਰ ਹੈ। ਮੇਰੇ ਲਈ ਖਾਸ ਗੱਲ ਹੈ ਨਿਰਦੇਸ਼ਕ, ਪ੍ਰੋਡਕਸ਼ਨ ਹਾਊ

Date:2009-12-10 Time:00:04:27

ਸ਼ਿਲਪਾ ਸ਼ੈਟੀ ਦੇ ਵਿਆਹ 'ਚ ਅਕਸ਼ੈ ਕੁਮਾਰ ਦੇ ਗਾਣੇ

ਪਿਛਲੇ ਦਿਨੀਂ ਅਭਿਨੇਤਰੀ ਸ਼ਿਲਪਾ ਸ਼ੈਟੀ ਦੇ ਵਿਆਹ ਵਿਚ ਇਕ 'ਅਜੀਬੋ-ਗਰੀਬ' ਤੇ ਹੈਰਾਨੀਜਨਕ ਵਾਕਿਆ ਹੋਇਆ। ਉਹ ਇਹ ਕਿ ਸ਼ਾਦੀ ਦੇ ਮੌਕੇ 'ਤੇ ਬੁਲਾਏ ਗਏ ਬੈਂਡ ਵਾਲਿਆਂ ਨੇ ਅਚਾਨਕ ਹੀ ਅਕਸ਼ੈ ਕੁਮਾਰ ਤੇ ਸ਼ਿਲਪਾ ਸ਼ੈਟੀ ਦੀ ਫ਼ਿਲਮ 'ਧੜਕਨ' ਦਾ ਗਾਣਾ ਵਜਾਉਣਾ ਸ਼ੁਰੂ ਕਰ ਦਿੱਤਾ। ਫਿਰ ਕੀ ਸੀ, ਸ਼ਿਲਪਾ ਸ਼ੈਟੀ ਤੇ ਰਾਜ ਕੁੰਦਰਾ ਦੇ ਨਾਲ-ਨਾਲ ਸਾਰੇ ਲੋਕ ਬੜੇ ਹੈਰਾਨ ਹੋ ਕੇ ਇਕ ਦੂਸਰੇ ਦਾ ਮੂੰਹ ਦੇਖਣ ਲੱਗ ਪਏ। ਕਿਸੇ ਨੂੰ ਵੀ ਇਹ ਸਮਝ ਹੀ ਨਹੀਂ ਸੀ ਆ ਰਿਹਾ ਕਿ ਹੁਣ ਕਰੀਏ ਤਾਂ ਭਲਾ ਕੀ ਕਰੀਏ। ਫਿਰ ਹਾਰ ਕੇ ਬੈਂਡ ਵਾਲਿਆਂ ਨੂੰ ਅਕਸ਼ੈ ਕੁਮਾਰ ਤੇ ਸ਼ਿਲਪਾ ਸ਼ੈਟੀ ਦੀ ਫ਼ਿਲਮ 'ਧੜਕਨ' ਦਾ ਗਾਣਾ ਵਜਾਉਣ ਤੋਂ ਰੋਕਿਆ ਗਿਆ। ਉਸ ਗਾਣੇ ਦੇ ਵੱਜਣ ਦੇ ਕਾਰਨ ਭਾਵੇਂ ਥੋੜ੍ਹੀ ਦੇਰ ਲਈ ਹੀ ਸਹੀ ਮਾਹੌਲ ਕੁਝ ਅਜੀਬੋ-ਗਰੀਬ ਹੋ ਗਿਆ ਸੀ। ਪਾਠਕਾਂ ਨੂੰ ਇਥੇ ਇਹ ਦੱਸਣਾ ਜ਼ਰ

Date:2009-12-10 Time:00:04:27

ਸੁਰੱਖਿਅਤ ਹੈ ਚੀਨ ਨਾਲ ਲੱਗਦੀ ਸਰਹੱਦ:ਕ੍ਰਿਸ਼ਨਾ

ਨਵੀਂ ਦਿੱਲੀ - ਭਾਰਤ ਨੇ ਅੱਜ ਸੰਸਦ ਅਤੇ ਦੇਸ਼ ਨੂੰ ਭਰੋਸਾ ਦਿੱਤਾ ਕਿ ਚੀਨ ਨਾਲ ਲੱਗਦੀ ਭਾਰਤ ਦੀ ਸਰਹੱਦ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਦੋਵੇਂ ਦੇਸ਼ਾਂ ਵਿਚਕਾਰਲੇ ਸਰਹੱਦੀ ਵਿਵਾਦ ਨੂੰ ਗੱਲੀਬਾਤੀਂ ਸ਼ਾਂਤਮਈ ਢੰਗ ਨਾਲ ਹੱਲ ਕਰ ਲਿਆ ਜਾਵੇਗਾ।

Date:2009-12-10 Time:00:04:27

ਕਾਂਗਰਸ ਵੱਲੋਂ ਪੰਜਾਬ 'ਚ ਰਾਸ਼ਟਰਪਤੀ ਰਾਜ ਦੀ ਮੰਗ

ਚੰਡੀਗੜ੍ਹ - ਪੰਜਾਬ ਕਾਂਗਰਸ ਵਿਧਾਇਕ ਦਲ ਨੇ ਕੱਲ੍ਹ ਪੰਜਾਬ ਦੇ ਰਾਜਪਾਲ ਜਨਰਲ ਐਸ. ਐਫ. ਰੋਡਰਿਗਜ਼ ਨੂੰ ਮਿਲ ਕੇ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਏ ਜਾਣ ਦੀ ਮੰਗ ਕੀਤੀ ਹੈ।

Date:2009-12-10 Time:00:04:27


1   2  

page no.1

Select news date :

31 - 12 - 2009
30 - 12 - 2009
29 - 12 - 2009
28 - 12 - 2009
27 - 12 - 2009
26 - 12 - 2009
25 - 12 - 2009
24 - 12 - 2009
23 - 12 - 2009
22 - 12 - 2009
21 - 12 - 2009
20 - 12 - 2009
19 - 12 - 2009
18 - 12 - 2009
17 - 12 - 2009
16 - 12 - 2009
15 - 12 - 2009
14 - 12 - 2009
13 - 12 - 2009
12 - 12 - 2009
11 - 12 - 2009
10 - 12 - 2009
9 - 12 - 2009
8 - 12 - 2009
7 - 12 - 2009
6 - 12 - 2009
5 - 12 - 2009
4 - 12 - 2009
3 - 12 - 2009
2 - 12 - 2009
1 - 12 - 2009