Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 1 - 12 - 2009
ਜਲੰਧਰ : ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਰਾਜਿੰਦਰ ਕੌਰ ਭੱਠਲ ਨੇ ਕਿਹਾ ਹੈ ਕਿ ਸੂਬੇ ਦੀ ਅਰਥਵਿਵਸਥਾ ਗੜਬੜਾਉਣ ਦੇ ਕਾਰਣ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਰਕਾਰ ਕੇਂਦਰੀ ਯੋਜਨਾਵਾਂ ਦਾ ਪੈਸਾ ਕਰਮਚਾਰੀਆਂ ਦੇ ਵੇਤਨ ਅਤੇ ਹੋਰਨਾਂ ਕੰਮਾਂ ਉੱਤੇ ਖਰਚ ਕਰ ਰਹੀ ਹੈ। Date:2009-12-01 Time:00:08:07
ਮੁੰਬਈ- ਬਜਾਜ ਕੈਪੀਟਲ ਨੂੰ ਆਪਣੀਆਂ ਐਸੇਟਸ ਅੰਡਰ ਮੈਨੇਜਮੈਂਟ (ਏਯੂਐਮ) ਦੇ 2009-10 ਵਿੱਚ 70 ਪ੍ਰਤੀਸ਼ਤ ਤੋਂ ਜਿਆਦਾ ਵਧਣ ਦਾ ਅਨੁਮਾਨ ਹੈ। ਕੰਪਨੀ ਵਿੱਤੀ ਉਤਪਾਦਾਂ ਦੀ ਵੰਡ ਦਾ ਕੰਮ ਕਰਦੀ ਹੈ ਤਏ ਭਾਰਤ ਵਿੱਚ ਉਸਦੇ 236 ਵੰਡ ਕੇਂਦਰ ਹਨ। Date:2009-12-01 Time:00:08:07
ਰਾਂਚੀ : ਸੂਬੇ ਵਿੱਚ ਮਾਓਵਾਦੀਆਂ ਦੇ ਆਯੋਜਿਤ 48 ਘੰਟਿਆਂ ਦੇ ਬੰਦ ਦੇ ਦੂਜੇ ਦਿਨ ਸੋਮਵਾਰ ਨੂੰ ਵੀ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸਦੇ ਇਲਾਵਾ ਐਤਵਾਰ ਨੂੰ ਅਨੇਕਾਂ ਸਥਾਨਾਂ ਉੱਤੇ ਹੋਈਆਂ ਹਿੰਸਕ ਘਟਨਾਵਾਂ ਦਾ ਵਿਧਾਨ ਸਭਾ ਚੋਣ ਪ੍ਰਚਾਰ ਉੱਤੇ ਵੀ ਅਸਰ ਪਿਆ ਹੈ। Date:2009-12-01 Time:00:08:06
ਤੇਹਰਾਨ : ਇਰਾਨੀ ਸਰਕਾਰ ਨੇ ਅੱਜ ਦਸ ਨਵੇਂ ਯੂਰੇਨੀਅਮ ਵਿਕਾਸ ਪਲਾਂਟਾਂ ਦੇ ਨਿਰਮਾਣ ਦੀ ਯੋਜਨਾ ਨੂੰ ਮੰਜ਼ੂਰੀ ਦੇ ਦਿੱਤੀ ਹੈ। ਸਰਕਾਰੀ ਪ੍ਰਸਾਰਣ ਸੇਵਾ ਆਈਆਰਆਈਬੀ ਨੇ ਇਹ ਜਾਣਕਾਰੀ ਦਿੱਤੀ ਹੈ। Date:2009-12-01 Time:00:08:06
ਮੁੰਬਈ- ਭਾਰਤੀ ਰੁਪਇਆ ਏਸ਼ੀਆ ਬਜ਼ਾਰਾਂ ਵਿੱਚ ਮਜਬੂਤੀ ਦੇ ਦੌਰਾਨ ਇਕਵਿਟੀ ਵਿੱਚ ਪੂੰਜੀ ਪ੍ਰਵਾਹ ਦੀਆਂ ਉਮੀਦਾਂ ਦੇ ਕਾਰਨ ਅੱਜ 25 ਪੈਸੇ ਦੀ ਤੇਜੀ ਨਾਲ ਡਾਲਰ ਦੇ ਮੁਕਾਬਲੇ 46.39 'ਤੇ ਪਹੁੰਚ ਗਿਆ। ਹੋਰ ਮੁਦਰਾ ਦੇ ਮੁਕਾਬਲੇ ਡਾਲਰ ਦੇ ਨੁਕਸਾਨ ਨੇ ਵੀ ਭਾਰਤੀ ਰੁਪਏ ਨੂੰ ਸਮਰਥਨ ਦਿੱਤਾ। Date:2009-12-01 Time:00:08:06
ਨਵੀਂ ਦਿੱਲੀ- ਉਦਯੋਗ ਮੰਡਲ ਐਸੋਚੈਮ ਨੇ ਕਿਹਾ ਹੈ ਕਿ ਹਰ ਸਾਲ 50000 ਕਰੋੜ ਰੁਪਏ ਦੀਆਂ ਸਬਜ਼ੀਆਂ ਅਤੇ ਫ਼ਲ ਬਰਬਾਦ ਹੋ ਜਾਂਦੇ ਹਨ, ਕਿਉਂਕਿ ਸਿਰਫ਼ ਦੋ ਪ੍ਰਤੀਸ਼ਤ ਉਤਪਾਦਨ ਦੀ ਹੀ ਪ੍ਰਕਿਰਿਆ ਹੁੰਦੀ ਹੈ। Date:2009-12-01 Time:00:08:06
ਨਵੀਂ ਦਿੱਲੀ : ਉੱਚਤਮ ਅਦਾਲਤ ਨੇ ਅੱਜ ਇਸ਼ਰਤ ਜਹਾਂ ਮੁੱਠਭੇੜ ਮਾਮਲੇ ਸਬੰਧੀ ਗੁਜਰਾਤ ਉੱਚ ਅਦਾਲਤ ਵਿੱਚ ਹੋਣ ਵਾਲੀ ਕਿਸੇ ਵੀ ਸੁਣਵਾਈ ਉੱਤੇ ਸੱਤ ਦਸੰਬਰ ਤੱਕ ਦੇ ਲਈ ਰੋਕ ਲਗਾ ਦਿੱਤੀ। Date:2009-12-01 Time:00:08:06
ਕੋਲੰਬੋ : ਸ਼੍ਰੀਲੰਕਾ ਦੇ ਸਾਬਕਾ ਸੈਨਾ ਪ੍ਰਮੁੱਖ ਅਤੇ ਰਾਸ਼ਟਰਪਤੀ ਚੋਣ ਵਿੱਚ ਵਿਰੋਧੀ ਧਿਰ ਦੇ ਉਮੀਦਵਾਰ ਸ਼ਰਤ ਫੋਂਸੇਕਾ ਨੇ ਕਿਹਾ ਹੈ ਕਿ ਜੇਕਰ ਉਹ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਭ੍ਰਿਸ਼ਟਾਚਾਰ ਦਾ ਸਫ਼ਾਇਆ ਕਰਕੇ ਦੇਸ਼ ਵਿੱਚ ਲੋਕਤੰਤਰ ਦੀ ਬਹਾਲੀ ਕਰਨਗੇ। Date:2009-12-01 Time:00:08:06
ਨਵੀਂ ਦਿੱਲੀ - ਕੰਸੋਰਟੀਅਮ ਆਫ ਇੰਡੀਅਨ ਫਾਰਮਸ ਐਸੋਸਿਏਸ਼ਨ (ਸੀਆਈਐਫਏ) ਨੇ ਕਿਹਾ ਹੈ ਕਿ ਸਰਕਾਰ ਨੂੰ ਨਿਊਨਤਮ ਸਮਰਥਨ ਮੁੱਲ (ਐਮਐਸਪੀ) ਤੈਅ ਕਰਦੇ ਸਮੇਂ ਉਤਪਾਦਨ ਲਾਗਤ ਵਿੱਚ 50 ਪ੍ਰਤੀਸ਼ਤ ਦਾ ਮੁਨਾਫਾ ਵੀ ਜੋੜਨਾ ਚਾਹੀਦਾ ਹੈ। Date:2009-12-01 Time:00:08:06
ਨਵੀਂ ਦਿੱਲੀ- ਸਰਵਜਨਕ ਉੱਪਕ੍ਰਮ ਕੋਲ ਇੰਡੀਆ ਦੀ ਕਾਰਜਕੁਸ਼ਲਤਾ ਅਤੇ ਉਤਪਾਦਤਕਾ ਨੂੰ ਸੁਧਾਰਨ ਦੇ ਮਕਸਦ ਨਾਲ ਇਸਦਾ ਨਿਵੇਸ਼ ਕਰਨ ਦੀ ਦਿਸ਼ਾ ਵਿੱਚ ਕਦਮ ਉਠਾਏ ਜਾ ਰਹੇ ਹਨ। Date:2009-12-01 Time:00:08:06
ਨਵੀਂ ਦਿੱਲੀ- ਬ੍ਰਿਟੇਨ ਦੇ ਸਪੋਰਟਸਵੀਅਰ ਬ੍ਰਾਂਡ ਐਡਮਿਰਲ ਨੇ ਭਾਰਤ ਵਿੱਚ ਅਗਲੇ ਸਾਲ ਤੱਕ ਵਿਸ਼ੇਸ਼ ਖੁਦਰਾ ਵਿੱਕਰੀ ਦੀ ਯੋਜਨਾ ਬਣਾਈ ਹੈ। ਕੰਪਨੀ ਨੇ 2012 ਤੱਕ ਭਾਰਤੀ ਬਜਾਰ ਤੋਂ 200 ਕਰੋੜ ਰੁਪਏ ਦੀ ਆਮਦਨ ਹਾਸਿਲ ਕਰਨ ਦਾ ਟੀਚਾ ਰੱਖਿਆ ਹੈ। Date:2009-12-01 Time:00:08:06
ਨਵੀਂ ਦਿੱਲੀ : ਨੇਪਾਲੀ ਪੁਲਿਸ ਅਤੇ ਗ੍ਰਾਮੀਣ ਭਾਰਤ ਦੇ ਨੇਪਾਲ ਸੀਮਾ ਨਾਲ ਲੱਗਦੇ ਖੇਤਰਾਂ ਅਤੇ ਪੱਛਮੀ ਬੰਗਾਲ ਦੇ ਖੇਤਰ ਵਿੱਚ ਜੰਗਲੀ ਹਾਥੀਆਂ ਉੱਤੇ ਗੋਲੀਬਾਰੀ ਕਰਦੇ ਰਹਿੰਦੇ ਹਨ, ਇਸ ਤਰ੍ਹਾਂ ਦੀਆਂ ਘਟਨਾਵਾਂ ਵਿੱਚ ਪਿਛਲੇ ਤਿੰਨ ਵਰ੍ਹਿਆਂ ਦੌਰਾਨ ਚਾਰ ਹਾਥੀ ਮਾਰੇ ਗਏ ਹਨ ਅਤੇ 14 ਫੱਟੜ ਹੋਏ ਹਨ। Date:2009-12-01 Time:00:08:06
ਨਵੀਂ ਦਿੱਲੀ- ਰਿਲਾਇੰਸ ਰਿਟੇਲ ਦੀ ਇਕਾਈ ਰਿਲਾਇੰਸ ਬ੍ਰਾਂਡਸ ਨੇ ਅਮਰੀਕੀ ਕੰਪਨੀ ਟਿੰਬਰਲੈਂਡ ਨਾਲ ਗੱਠਜੋੜ ਕੀਤਾ, ਜਿਸਦੇ ਤਹਿਤ ਰਿਲਾਇੰਸ ਬ੍ਰਾਂਡਸ, ਟਿੰਬਰਲੈਂਡ ਦੇ ਜੁੱਤਿਆਂ ਅਤੇ ਕੱਪੜਿਆਂ ਦੀ ਸੇਲ ਕਰੇਗੀ। Date:2009-12-01 Time:00:08:06
ਮੋਂਟੇਵੀਡੀਓ : ਉਰੁਗਵੇ ਦੇ ਰਾਸ਼ਟਰਪਤੀ ਦੀਆਂ ਚੋਣਾਂ ਵਿੱਚ ਸਾਬਕਾ ਗੁਰਿੱਲਾ ਛਾਪਾਮਾਰ ਜੋਸ ਮੁਜਿਕਾ ਨੇ ਸੱਤਾਧਾਰੀ ਵਾਮਪੰਥੀ ਗਠਜੋੜ ਨੂੰ ਭਾਰੀ ਅੰਤਰ ਦੇ ਨਾਲ ਹਰਾਇਆ।ਰਾਸ਼ਟਰਪਤੀ ਚੋਣਾਂ ਦੇ ਲਈ ਪਈਆਂ ਕੁੱਲ ਵੋਟਾਂ ਵਿੱਚ ਕੱਲ੍ਹ 96 ਪ੍ਰਤੀਸ਼ਤ ਵੋਟਾਂ ਦੀ ਗਿਣਤੀ ਕੀਤੀ ਗਈ, ਜਿਸਦੇ ਵਿੱਚ ਸ਼੍ਰੀ ਮੁਜਿਕਾ ਨੂੰ 53 ਫੀਸਦੀ ਵੋਟਾਂ ਮਿਲੀਆਂ, ਜਦਕਿ ਉਹਨਾਂ ਦੇ ਵਿਰੋਧੀ ਸਾਬਕਾ ਰਾਸ਼ਟਰਪਤੀ ਲੁਈਸ ਲੈਕਾਲੇ ਨੂੰ ਕਰੀਬ 43 ਫੀਸਦੀ ਵੋਟਾਂ ਹੀ ਹਾਸਿਲ ਹੋ ਸਕੀਆਂ। Date:2009-12-01 Time:00:08:06
ਮੁੰਬਈ : ਮੁੰਬਈ 26/11 ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਅਦਾਲਤ ਨੇ ਅੱਜ ਪਾਕਿਸਤਾਨੀ ਅੱਤਵਾਦੀ ਅਜਮਲ ਕਸਾਬ ਦੇ ਵਕੀਲ ਅੱਬਾਸ ਕਾਜਮੀ ਨੂੰ ਨਿਆਂ ਦੇ ਹਿੱਤ ਵਿੱਚ ਸਹਿਯੋਗ ਨਹੀਂ ਕਰਨ ਦੇ ਕਾਰਣ ਹਟਾ ਦਿੱਤਾ। Date:2009-12-01 Time:00:08:06
ਨਵੀਂ ਦਿੱਲੀ- ਇਰਾਨ ਰਿਲਾਇੰਸ ਇੰਡਸਟ੍ਰੀਜ਼ ਸਮੇਤ ਕਈ ਭਾਰਤੀ ਕੰਪਨੀਆਂ ਤੋਂ ਪੈਟਰੋਲ ਦਾ ਆਯਾਤ ਕਰ ਰਿਹਾ ਹੈ। ਨੈਸ਼ਨਲ ਇਰਾਨੀਅਨ ਆਇਲ ਕੰਪਨੀ (ਐਨਆਈਓਸੀ) ਦੇ ਪ੍ਰਬੰਧ ਨਿਦੇਸ਼ਕ ਸੈਫੁੱਲਾ ਜਾਂਸ਼ੰਸੇਜ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਭਾਰਤ ਤੋਂ ਗੈਸੋਲੀਨ (ਪੈਟਰੋਲ) ਅਤੇ ਗੈਸ ਆਇਲ (ਡੀਜ਼ਲ) ਦਾ ਆਯਾਤ ਕਰ ਰਹੇ ਹਾਂ। Date:2009-12-01 Time:00:08:06
ਨਵੀਂ ਦਿੱਲੀ- ਐਮਟੀਐਨਐਲ ਨੂੰ 12.4 ਮੇਗਾਹਰਟਜ਼ ਸਪੈਕਟ੍ਰਮ ਦੀ ਵੰਡ ਕੀਤੀ ਗਈ ਹੈ, ਜੋ ਦਿੱਲੀ ਅਤੇ ਮੁੰਬਈ ਵਿੱਚ ਕਿਸੇ ਮੋਬਾਇਲ ਕੰਪਨੀ ਨੂੰ ਦਿੱਤਾ ਗਿਆ ਸਭ ਤੋਂ ਜਿਆਦਾ ਜੀਐਸਐਮ ਰੇਡੀਓ ਫ੍ਰੀਕਵੈਂਸੀ ਹੈ। ਐਮਟੀਐਨਐਲ ਮੁੰਬਈ ਅਤੇ ਦਿੱਲੀ ਵਿੱਚ ਸੇਵਾਵਾਂ ਉਪਲਬਧ ਕਰਾਉਂਦੀ ਹੈ। Date:2009-12-01 Time:00:08:06
ਬਾਲੀਵੁੱਡ ਵਿੱਚ ਚਰਚਾ ਹੈ ਕਿ ਹਾਟ ਕਪਲ ਰਣਬੀਰ ਕਪੂਰ ਅਤੇ ਦੀਪਿਕਾ ਪਾਦੁਕੋਨ ਦਾ ਬ੍ਰੇਕਅਪ ਹੋ ਗਿਆ ਹੈ ਅਤੇ ਦੋਵਾਂ ਨੇ ਰੋਮਾਂਸ ਨੂੰ ਛੱਡ ਕੇ ਐਕਟਿੰਗ 'ਤੇ ਧਿਆਨ ਕੇਂਦਰਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਚਰਚਾ ਨੂੰ ਪਿਛਲੇ ਦਿਨੀਂ ਹੋਈ ਇੱਕ ਘਟਨਾ ਤੋਂ ਹੋਰ ਹਵਾ ਮਿਲੀ ਹੈ। ਖ਼ਬਰ ਹੈ ਕਿ ਪਿਛਲੇ ਦਿਨੀਂ ਇੱਕ ਨਿਰਮਾਤਾ ਦੀਪਿਕਾ ਦੇ ਕੋਲ ਇੱਕ ਫਿਲਮ ਦਾ ਪ੍ਰਸਤਾਵ ਲੈ ਕੇ ਪਹੁੰਚਿਆ, ਜਿਸ ਵਿੱਚ ਹੀਰੋ ਰਣਬੀਰ ਕਪੂਰ ਹਨ। ਨਿਰਮਾਤਾ ਨੂੰ ਉਮੀਦ ਸੀ ਕਿ ਰਣਬੀਰ ਦਾ ਨਾਮ ਸੁਣ ਕੇ ਦੀਪਿਕਾ ਫੌਰਨ ਹਾਂ ਕਹਿ ਦਵੇਗੀ। ਸਕ੍ਰਿਪਟ ਅਤੇ ਰੋਲ ਨੂੰ ਲੈ ਕੇ ਸਵਾਲ-ਜਵਾਬ ਨਹੀਂ ਕਰੇਗੀ। ਸੂਤਰਾਂ ਦੇ ਅਨੁਸਾਰ ਦੀਪਿਕਾ ਨੇ ਰਣਬੀਰ ਦਾ ਨਾਮ ਸੁਣਦੇ ਹੀ ਫਿਲਮ ਦਾ ਪ੍ਰਸਤਾਵ ਠੁਕਰਾ ਦਿੱਤਾ। ਮਤਲਬ ਇਹ ਹੈ ਕਿ ਉਹ ਰਣਬੀਰ ਨਾਲ ਕੰਮ ਨਹੀਂ ਕਰਨਾ ਚਾਹੁੰਦੀ। Date:2009-12-01 Time:00:08:06
ਕਿੰਗ ਖਾਨ ਦੇ ਬਾਰੇ ਹੁਣ ਤੱਕ ਇਸ ਤਰ੍ਹਾਂ ਦੀ ਗੱਲ ਸੁਣਨ ਨੂੰ ਨਹੀਂ ਮਿਲੀ, ਪਰ ਅਨੁਸ਼ਕਾ ਨੂੰ ਸ਼ਾਹਰੁਖ ਵਿੱਚ ਇਹ ਗੱਲ ਮਿਲ ਗਈ ਹੈ। ਫਿਲਮ 'ਰੱਬ ਨੇ ਬਨਾ ਦੀ ਜੋੜੀ' ਵਿੱਚ ਸ਼ਾਹਰੁਖ ਖਾਨ ਦੇ ਨਾਲ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਭਿਨੇਤਰੀ ਅਨੁਸ਼ਕਾ ਸ਼ਰਮਾ ਹੁਣ ਤੱਕ ਕਿੰਗ ਖਾਨ ਦੀਆਂ ਯਾਦਾਂ ਵਿੱਚ ਗੁਆਚੀ ਹੋਈ ਹੈ। ਦਰਅਸਲ, ਅਨੁਸ਼ਕਾ ਨੂੰ ਸ਼ਾਹਰੁਖ ਦੇ ਸਰੀਰ ਦੀ ਖੁਸ਼ਬੂ ਹੁਣ ਤੱਕ ਮਦਹੋਸ਼ ਕਰ ਰਹੀ ਹੈ। ਅਨੁਸ਼ਕਾ ਦਾ ਕਹਿਣਾ ਹੈ ਕਿ ਸ਼ਾਹਰੁਖ 'ਚੋਂ ਇੱਕ ਬਹੁਤ ਆਕਰਸ਼ਕ ਖੁਸ਼ਬੂ ਆਉਂਦੀ ਰਹਿੰਦੀ ਹੈ। ਇਹ ਖੁਸ਼ਬੂ ਹਰ ਵਾਰ ਅਲੱਗ-ਅਲੱਗ ਹੁੰਦੀ ਹੈ। ਉਹਨਾਂ ਦੇ ਅਨੁਸਾਰ ਉਹਨਾਂ ਨੇ ਸ਼ਾਹਰੁਖ ਨੂੰ ਕਿਹਾ ਵੀ ਸੀ ਕਿ ਤੁਹਾਡੇ ਸਰੀਰ 'ਚੋਂ ਇੱਕ ਸ਼ਾਨਦਾਰ ਖੁਸ਼ਬੂ ਆਉਂਦੀ ਰਹਿੰਦੀ ਹੈ। ਇਸ ਖੁਸ਼ਬੂ ਕਾਰਨ ਅਨੁਸ਼ਕਾ ਚਾਹ ਕੇ ਵੀ ਸ਼ਾਹਰੁਖ ਨੂੰ ਭੁਲਾ ਨਹੀਂ Date:2009-12-01 Time:00:08:06
ਪਟਨਾ : ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਬਾਬਰੀ ਮਸਜਿਦ ਢਾਹੁਣ ਦੀ ਘਟਨਾ ਨੂੰ ਰਾਸ਼ਟਰ ਦੇ ਲਈ ਬਦਨੁਮਾ ਦਾਗ ਦੱਸਿਆ ਅਤੇ ਕਿਹਾ ਕਿ ਕਾਂਗਰਸ ਵੀ ਇਸਦੇ ਲਈ ਕਾਫ਼ੀ ਹੱਦ ਤੱਕ ਜਿੰਮੇਦਾਰ ਹੈ। Date:2009-12-01 Time:00:08:05
ਸ੍ਰੀਗੰਗਾਨਗਰ - ਰਾਜਸਥਾਨ ਦੇ ਸਿੱਖਾਂ ਨੇ ਕੱਲ੍ਹ ਆਪਣੀ ਵੱਖਰੀ 53 ਮੈਂਬਰੀ ਰਾਜਸਥਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਡਹਾਕ) ਦਾ ਗਠਨ ਕਰਕੇ ਆਪਣਾ ਧਾਰਮਿਕ, ਰਾਜਨੀਤਕ, ਸਮਾਜਿਕ ਅਤੇ ਆਰਥਿਕ ਏਜੰਡਾ ਜਾਰੀ ਕੀਤਾ ਹੈ। Date:2009-12-01 Time:00:08:05
ਮੇਲਬੋਰਨ -ਫੇਡਰੇਸ਼ਨ ਆਫ਼ ਇੰਟਰਨੈਸ਼ਨਲ ਕ੍ਰਿਕੇਟਰਸ ਏਸੋਸਸਿਏਸ਼ਨ (ਫੀਕਾ) ਦਾ ਮੰਨਣਾ ਹੈ ਕਿ ਭਵਿੱਖ ਦਾ ਦੌਰਾ ਪ੍ਰੋਗਰਾਮ ਪੁਰਾਣਾ ਸਿਧਾਂਤ ਬਣ ਗਿਆ ਹੈ ਅਤੇ ਆਈਸੀਸੀ ਨੂੰ ਬੇਮਤਲਬ ਦੇ ਮੈਚਾਂ ਦੀ ਵੱਧਦੀ ਗਿਣਤੀ ਵਿੱਚ ਕਮੀ ਲਿਆਉਣ ਲਈ ਆਪਣੇ ਪ੍ਰੋਗਰਾਮ ਦਾ ਢਾਂਚਾ ਨਵੇਂ ਤਰੀਕੇ ਨਾਲ ਤਿਆਰ ਕਰਨਾ ਹੈ। Date:2009-12-01 Time:00:08:05
ਖਾਂਤੀ -ਵਿਸ਼ਵ ਦੀ ਟਾਪ ਰੈਂਕਿੰਗ ਦੀ ਮਹਿਲਾ ਖਿਡਾਰੀ ਜਯੂਡਿਥ ਪੋਲਗਰ ਦੇ ਇਸਰਾਇਲ ਦੇ ਗ੍ਰੈਂਡਮਾਸਟਰ ਬੋਰਿਸ ਗੇਲਫੈਂਡ ਦੇ ਹੱਥੋਂ ਹਾਰ ਤੋਂ ਵਿਸ਼ਵ ਕੱਪ ਸ਼ਤਰੰਜ ਵਿੱਚ ਮਹਿਲਾ ਚੁਨੌਤੀ ਵੀ ਖਤਮ ਹੋ ਗਈ। Date:2009-12-01 Time:00:08:05
ਰਾਜ ਕੁੰਦਰਾ ਨਾਲ ਸ਼ਿਲਪਾ ਦਾ ਵਿਆਹ ਹੋ ਚੁੱਕਿਆ ਹੈ ਅਤੇ ਹੁਣ ਉਹ ਮਾਂ ਬਨਣ ਲਈ ਜਿਆਦਾ ਇੰਤਜਾਰ ਨਹੀਂ ਕਰਨਾ ਚਾਹੁੰਦੀ ਹੈ। ਸ਼ਿਲਪਾ ਦਾ ਕਹਿਣਾ ਹੈ ਕਿ ਉਹ ਜਲਦੀ ਮਾਂ ਬਣ ਕੇ ਆਪਣੇ ਪਰਿਵਾਰ ਨੂੰ ਵਧਾਉਣਾ ਚਾਹੁੰਦੀ ਹੈ। ਸ਼ਿਲਪਾ ਦਾ ਪਿਛਲਾ ਇੱਕ ਮਹੀਨਾ ਬਹੁਤ ਘਟਨਾਪੂਰਨ ਰਿਹਾ। ਵਿਆਹ ਦੀਆਂ ਤਿਆਰੀਆਂ, ਫਿਰ ਵਿਆਹ, ਉਸ ਤੋਂ ਬਾਅਦ ਵੈਡਿੰਗ ਰਿਸੈਪਸ਼ਨ ਅਤੇ ਹੁਣ ਹਨੀਮੂਨ। ਹਨੀਮੂਨ ਤੋਂ ਆਉਣ ਤੋਂ ਬਾਅਦ ਸ਼ਿਲਪਾ ਅਤੇ ਰਾਜ ਆਪਣੇ ਪੂਰੇ ਪਰਿਵਾਰ ਨਾਲ ਇੱਕ ਵਾਰ ਫਿਰ ਛੁੱਟੀਆਂ ਬਿਤਾਉਣ ਜਾਣਗੇ। ਸ਼ਿਲਪਾ ਨੇ ਇਹਨਾਂ ਖ਼ਬਰਾਂ ਦਾ ਵੀ ਖੰਡਨ ਕੀਤਾ ਹੈ ਕਿ ਉਹ ਜਿਆਦਾਤਰ ਸਮਾਂ ਲੰਦਨ ਵਿੱਚ ਗੁਜਾਰੇਗੀ। ਸ਼ਿਲਪਾ ਦਾ ਕਹਿਣਾ ਹੈ ਕਿ ਹੁਣ ਉਹਨਾਂ ਦੇ ਦੋ ਘਰ ਹਨ ਅਤੇ ਉਹ ਮੁੰਬਈ ਅਤੇ ਲੰਦਨ ਆਉਂਦੀ-ਜਾਂਦੀ ਰਹੇਗੀ। Date:2009-12-01 Time:00:08:05
ਇਨ੍ਹੀਂ ਦਿਨੀਂ ਬਾਲੀਵੁੱਡ ਅਭਿਨੇਤਰੀ ਲਾਰਾ ਦੱਤਾ ਦੀ ਜੁਬਾਨ 'ਤੇ ਹਮੇਸ਼ਾ ਅਕਸ਼ੈ ਕੁਮਾਰ ਦਾ ਨਾਂਅ ਆਉਂਦਾ ਰਹਿੰਦਾ ਹੈ। ਪਹਿਲਾਂ ਤਾਂ ਲੋਕਾਂ ਨੂੰ ਲੱਗਿਆ ਕਿ ਉਹ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਬਲਿਊ' ਦੀ ਹੀਰੋਇਨ ਹੋਣ ਦੇ ਕਾਰਨ ਅਜਿਹਾ ਕਰ ਰਹੀ ਹੈ, ਪਰ ਜਲਦ ਹੀ ਸਥਿਤੀ ਸਾਫ਼ ਹੋ ਗਈ ਕਿ ਇਸ ਕਾਰਨ ਤਾਰੀਫਾਂ ਦੇ ਪੁਲ ਨਹੀਂ ਬੰਨ੍ਹੇ ਜਾਂਦੇ ਰਹੇ ਹਨ। ਉਹ ਤਾਂ ਹੁਣ ਇਸ ਫਲਾਪ ਫਿਲਮ ਦਾ ਨਾਮ ਭੁੱਲ ਕੇ ਵੀ ਨਹੀਂ ਲੈਣਾ ਚਾਹੁੰਦੀ। ਦਰਅਸਲ. ਲਾਰਾ ਦੀ ਜੁਬਾਨ 'ਤੇ ਹਮੇਸ਼ਾ ਅਕਸ਼ੈ ਦਾ ਨਾਮ ਉਹਨਾਂ ਦੀ ਅਗਲੀ ਫਿਲਮ 'ਹਾਊਸਫੁਲ' ਦੇ ਕਾਰਨ ਆਉਣ ਲੱਗਿਆ ਹੈ। 'ਹਾਊਸਫੁਲ' ਵੀ 'ਬਲਿਊ' ਦੀ ਤਰ੍ਹਾਂ ਮਲਟੀਸਟਾਰਰ ਫਿਲਮ ਹੈ, ਇਸ ਵਿੱਚ ਲਾਰਾ ਦੇ ਇਲਾਵਾ ਦੀਪਿਕਾ ਪਾਦੁਕੋਨ ਵੀ ਮੌਜੂਦ ਹੈ। ਅਕਸ਼ੈ ਆਪਣੇ ਸਾਥੀ ਕਲਾਕਾਰਾਂ ਦੇ ਰੋਲ ਕਟਵਾਉਣ 'ਚ ਮਾਹਿਰ ਹਨ। Date:2009-12-01 Time:00:08:05
page no.1 |
Select news date : 31 - 12 - 2009 30 - 12 - 2009 29 - 12 - 2009 28 - 12 - 2009 27 - 12 - 2009 26 - 12 - 2009 25 - 12 - 2009 24 - 12 - 2009 23 - 12 - 2009 22 - 12 - 2009 21 - 12 - 2009 20 - 12 - 2009 19 - 12 - 2009 18 - 12 - 2009 17 - 12 - 2009 16 - 12 - 2009 15 - 12 - 2009 14 - 12 - 2009 13 - 12 - 2009 12 - 12 - 2009 11 - 12 - 2009 10 - 12 - 2009 9 - 12 - 2009 8 - 12 - 2009 7 - 12 - 2009 6 - 12 - 2009 5 - 12 - 2009 4 - 12 - 2009 3 - 12 - 2009 2 - 12 - 2009 1 - 12 - 2009 |