Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 9 - 11 - 2009
ਨਵੀਂ ਦਿੱਲੀ : ਦੇਸ਼ ਦਾ ਮੋਹਰੀ ਨਿੱਜੀ ਉਦਯੋਗ ਸਮੂਹ ਜੇਕੇ ਨੇ ਆਪਣੇ ਸੰਸਥਾਪਕ ਲਾਲਾ ਕਮਲਾਪਤ ਸਿੰਘਾਨੀਆ ਦੀ 125ਵੀਂ ਜਨਮ ਵਰ੍ਹੇਗੰਢ ਨੂੰ ਕੱਲ੍ਹ ਇੱਥੇ ਸਥਾਪਨਾ ਦਿਵਸ ਦੇ ਰੂਪ ਵਿੱਚ ਮਨਾਇਆ। Date:2009-11-09 Time:00:03:23
ਅਹਿਮਦਾਬਾਦ : ਮਸ਼ਹੂਰ ਕਾਰ ਡਿਜਾਇਨਰ ਦਿਲੀਪ ਛਾਬਰੀਆ ਨੇ ਪਾਰਟੀ ਦੇ ਮਕਸਦ ਨਾਲ ਸਾਰੀਆਂ ਸਹੂਲਤਾਂ ਨਾਲ ਲੈੱਸ ਆਪਣੀ ਪਹਿਲੀ 25 ਫੁੱਟ ਲੰਮੀ ਲੀਮੋ ਕਾਰ ਲਾਂਚ ਕੀਤੀ ਹੈ। Date:2009-11-09 Time:00:03:23
ਪਟਨਾ : ਨਿੱਜੀ ਖੇਤਰ ਦੀ ਦੂਰ ਸੰਚਾਰ ਸੇਵਾ ਮੁਹੱਈਆ ਕਰਵਾਉਣ ਵਾਲੀ ਟਾਟਾ ਟੈਲੀ ਸਰਵਿਸੇਜ ਲਿਮੀਟੇਡ ਨੇ ਬਹੁਚਰਚਿਤ 'ਪੇ ਪਰ ਕਾਲ' ਯੋਜਨਾ ਦਾ ਵਿਸਤਾਰ ਸੀਡੀਐੱਮਏ ਤਕਨੀਕ ਉੱਤੇ ਆਧਾਰਿਤ ਵੋਕੀ ਦੇ ਪ੍ਰੀਪੇਡ ਅਤੇ ਪੋਸਟਪੇਡ ਗ੍ਰਾਹਕਾਂ ਦੇ ਲਈ ਵੀ ਕਰ ਦਿੱਤਾ ਹੈ। Date:2009-11-09 Time:00:03:23
ਜੈਪੁਰ : ਰਾਜਸਥਾਨ ਵਿੱਚ ਭਾਰਤ ਸੰਚਾਰ ਨਿਗਮ ਲਿਮੀਟੇਡ (ਬੀਐੱਸਐੱਨਐੱਲ) ਨੇ ਆਧੁਨਿਕ ਤਕਨੀਕ ਉੱਤੇ ਆਧਾਰਿਤ ਮੋਬਾਇਲ ਦੀ 3ਜੀ ਸੇਵਾ ਨੂੰ ਸਹਿਜ ਅਤੇ ਸਸਤਾ ਕਰਨ ਦੀ ਘੋਸ਼ਣਾ ਕੀਤੀ ਹੈ। Date:2009-11-09 Time:00:03:23
ਬੈਂਗਲੂਰ : ਬਿਜਲੀ ਦੇ ਭਾਰੀ ਸਾਜੋ ਸਾਮਾਨ ਬਣਾਉਣ ਵਾਲੀ ਦੇਸ਼ ਦੀ ਮੋਹਰੀ ਕੰਪਨੀ ਭਾਰਤ ਹੈਵੀ ਇਲੈਕਟ੍ਰੀਕਲਜ਼ ਲਿਮੀਟੇਡ (ਬੀਐੱਚਈਐੱਲ) ਦੀ ਗੁਣਵੱਤਾ ਨਿਗਰਾਨੀ ਇਕਾਈ ਨੂੰ ਹਾਲੀਆ ਫਿਲੀਪੀਂਸ ਦੇ ਮੰਦੁਏ ਵਿਖੇ ਕੌਮਾਂਤਰੀ ਗੁਣਵੱਤਾ ਕੰਟਰੋਲ ਸੰਮੇਲਨ ਵਿੱਚ ਸਿਲਵਰ ਐਵਾਰਡ ਦੇ ਨਾਲ ਨਵਾਜਿਆ ਗਿਆ ਹੈ। Date:2009-11-09 Time:00:03:23
ਅੰਗੁਲ : ਰਾਸ਼ਟਰੀ ਤਾਪ ਬਿਜਲੀ ਨਿਗਮ (ਐੱਨਟੀਪੀਸੀ) ਦੀ ਬਾਰ੍ਹਵੀਂ ਪੰਜ ਸਾਲਾ ਯੋਜਨਾ ਦੇ ਦੌਰਾਨ ਬਿਜਲੀ ਉਪਜ ਸਮਰੱਥਾ ਵਿੱਚ 25 ਹਜਾਰ ਮੈਗਾਵਾਟ ਦਾ ਵਾਧਾ ਕਰਨ ਦੀ ਯੋਜਨਾ ਹੈ। Date:2009-11-09 Time:00:03:23
ਨਵੀਂ ਦਿੱਲੀ - ਕੇਂਦਰੀ ਗ੍ਰਹਿ ਸਕਤੱਰ ਗੋਪਾਲ ਕ੍ਰਿਸ਼ਨ ਪਿੱਲੈ ਨੇ ਕਿਹਾ ਹੈ ਕਿ ਜੇਕਰ ਮਾਓਵਾਦੀ ਹਿੰਸਾ ਦਾ ਰਾਹ ਛੱਡਣ ਲਈ ਤਿਆਰ ਹਨ ਤਾਂ ਉਹਨਾਂ ਨਾਲ ਗੱਲਬਾਤ ਸੰਭਵ ਹੋ ਸਕਦੀ ਹੈ।ਪਿੱਲੈ ਨੇ ਇੱਥੇ ਦੱਖਣੀ ਏਸ਼ਿਆਈ ਫ੍ਰੀ ਮੀਡੀਆ ਸੰਘ ਦੀ ਦਿੱਲੀ ਇਕਾਈ ਦੀ ਸ਼ੁਰੂਆਤ ਮੌਕੇ ਆਯੋਜਿਤ ਇੱਕ ਪ੍ਰੋਗਰਾਮ ਵਿਚ ਇਹ ਸ਼ਬਦ ਕਹੇ। Date:2009-11-09 Time:00:03:23
ਮਥੁਰਾ - ਯੋਗ ਗੁਰੂ ਬਾਬਾ ਰਾਮਦੇਵ ਨੇ ਕਿਹਾ ਹੈ ਕਿ ਸਾਰੇ ਦੇਸ਼ ਵਾਸੀਆਂ ਨੂੰ ਵੰਦੇ ਮਾਤਰਮ ਵਿਵਾਦ ਨੂੰ ਭੁਲਾ ਕੇ ਦੇਸ਼ ਹਿੱਤ ਦੇ ਕਾਰਜਾਂ ਵਿਚ ਜੁੱਟਣਾ ਚਾਹੀਦਾ ਹੈ।ਉਹਨਾਂ ਇਸ ਸੰਬੰਧੀ ਮੁਸਲਿਮ ਨੇਤਾ ਮੌਲਾਨਾ ਕਲਬੇ ਸਾਦਿਕ ਦੇ ਬਿਆਨ ਦਾ ਉਦਾਹਰਣ ਦਿੰਦਿਆਂ ਕਿਹਾ ਕਿ ਹਰ ਦੇਸ਼ ਭਗਤ ਆਪਣੀ ਮਾਤ ਭੂਮੀ ਨੂੰ ਸਲਾਮ ਕਰਦਾ ਹੈ। Date:2009-11-09 Time:00:03:23
ਨਵੀਂ ਦਿੱਲੀ - ਪਾਕਿਸਤਾਨ ਅਤੇ ਅਫ਼ਗਾਨਿਸਤਾਨ 'ਚ ਵੱਧ ਰਹੇ ਅੱਤਵਾਦ 'ਤੇ ਚਿੰਤਾ ਪ੍ਰਗਟ ਕਰਦਿਆਂ ਇਸ ਨੂੰ ਭਾਰਤ ਲਈ ਵੱਡਾ ਖ਼ਤਰਾ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਸ ਦੇ ਖ਼ਾਤਮੇ ਲਈ ਲਈ ਲਗਾਤਾਰ ਧਿਆਨ ਕੇਂਦਰਿਤ ਕਰਨ ਦਾ ਸੱਦਾ ਦਿੱਤਾ ਹੈ ਤਾਂ ਜੋ ਅੱਤਵਾਦ ਕਾਰਨ ਪੈਦਾ ਹੋਏ ਖ਼ਤਰਿਆਂ ਦਾ ਅਨੁਕੂਲ ਹੱਲ ਲੱਭਿਆ ਜਾ ਸਕੇ। Date:2009-11-09 Time:00:03:22
ਸਾਨ ਸਾਲਵਾਦੋਰ : ਐੱਲ ਸਾਲਵਾਦੋਰ ਵਿਖੇ ਆਈਡਾ ਤੂਫ਼ਾਨ ਕਾਰਣ ਆਏ ਹੜ੍ਹ ਅਤੇ ਜ਼ਮੀਨ ਧੱਸਣ ਦੀਆਂ ਘਟਨਾਵਾਂ ਦੇ ਕਾਰਣ ਘੱਟ ਤੋਂ ਘੱਟ 91 ਲੋਕਾਂ ਦੀ ਮੌਤ ਹੋ ਗਈ ਜਦਕਿ 60 ਤੋਂ ਜਿਆਦਾ ਲੋਕ ਲਾਪਤਾ ਹਨ। Date:2009-11-09 Time:00:03:22
ਵਾਸ਼ਿੰਗਟਨ : ਅਮਰੀਕੀ ਸੈਨਾ ਕੈਂਪ ਵਿੱਚ ਹੋਈ ਗੋਲੀਬਾਰੀ ਦੌਰਾਨ ਮਾਰੇ ਗਏ ਸੈਨਿਕਾਂ ਦੀ ਯਾਦ ਵਿੱਚ ਆਯੋਜਿਤ ਪ੍ਰੋਗ੍ਰਾਮ ਵਿੱਚ ਹਿੱਸਾ ਲੈਣ ਦੇ ਕਾਰਣ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੇ ਏਸ਼ੀਆਈ ਦੌਰੇ ਦੀ ਤਾਰੀਖ਼ ਅੱਗੇ ਵਧਾ ਦਿੱਤੀ ਹੈ। Date:2009-11-09 Time:00:03:22
ਕਾਠਮਾਂਡੂ : ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਨੇਪਾਲੀ ਕਮਿਊਨਿਸਟ ਪਾਰਟੀ (ਮਾਓਵਾਦੀ) ਪ੍ਰਮੁੱਖ ਪੁਸ਼ਪ ਕਮਲ ਦਹਲ ਪ੍ਰਚੰਡ ਨੇ ਉਹਨਾਂ ਭਾਰਤੀ ਮੀਡੀਆ ਰਿਪੋਰਟਾਂ ਨੂੰ ਖਾਰਿਜ ਕੀਤਾ ਹੈ, ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਮਾਓਵਾਦੀਆਂ ਨੂੰ ਨੇਪਾਲੀ ਮਾਓਵਾਦੀਆਂ ਤੋਂ ਮਦਦ ਮਿਲ ਰਹੀ ਹੈ। Date:2009-11-09 Time:00:03:22
ਇਸਲਾਮਾਬਾਦ : ਪਾਕਿਸਤਾਨੀ ਪ੍ਰਧਾਨ ਮੰਤਰੀ ਯੂਸੁਫ਼ ਰਜਾ ਗਿਲਾਨੀ ਨੇ ਕਿਹਾ ਕਿ ਉਹ ਦੇਸ਼ ਵਿੱਚ ਭਾਰਤ ਦੀ ਦਖਲੰਦਾਜੀ ਦੇ ਨਾਲ ਜੁੜ੍ਹੇ ਸਬੂਤਾਂ ਨੂੰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਨਾਲ ਹੋਣ ਵਾਲੀ ਗੱਲਬਾਤ ਦੌਰਾਨ ਸਾਂਝਾ ਕਰਨਗੇ। Date:2009-11-09 Time:00:03:22
ਰਾਂਚੀ - ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਮਧੂ ਕੌੜਾ ਨੂੰ ਅਪੋਲੋ ਹਸਪਤਾਲ ਤੋਂ ਅੱਜ ਛੁੱਟੀ ਮਿਲ ਗਈ।ਉਹ ਲਗਭੱਗ ਇੱਕ ਹਫਤੇ ਤੋਂ ਇੱਥੇ ਇਲਾਜ ਕਰਾ ਰਹੇ ਸਨ।ਅਪੋਲੋ ਹਸਪਤਾਲ ਦੇ ਅਧਿਕਾਰੀ ਜਾਵੇਦ ਅਖਤਰ ਨੇ ਦੱਸਿਆ ਕਿ ਡਾਕਟਰਾਂ ਵੱਲੋਂ ਕੌੜਾ ਨੂੰ ਪੂਰੀ ਤਰ੍ਹਾਂ ਤੰਦਰੁਸਤ ਦੱਸੇ ਜਾਣ ਮਗਰੋਂ ਅੱਜ ਸਵੇਰੇ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। Date:2009-11-09 Time:00:03:21
ਬਰਨਾਲਾ - ਲੋਕਭਲਾਈ ਪਾਰਟੀ ਦੇ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਨੇ ਪੰਜਾਬ ਵਿਚ ਕਾਂਗਰਸ ਅਤੇ ਸ਼ਿਰੋਮਣੀ ਅਕਾਲੀ ਦਲ ਉੱਪਰ ਪੰਜਾਬੀ ਭਾਸ਼ਾ ਦੀ ਉਪੇਖਿਆ ਕਰਨ ਦਾ ਆਰੋਪ ਲਗਾਇਆ ਹੈ।ਉਹਨਾਂ ਇੱਥੇ ਦੱਸਿਆ ਕਿ ਰਾਜ ਵਿਚ ਦੋਵੇਂ ਦਲਾਂ ਦੀਆਂ ਸਰਕਾਰਾਂ ਰਾਜ ਕਰਦੀਆਂ ਰਹੀਆਂ ਹਨ ਪਰ ਕਿਸੇ ਨੇ ਵੀ ਪੰਜਾਬੀ ਭਾਸ਼ਾ ਨੂੰ ਤੱਵਜੋ ਨਹੀਂ ਦਿੱਤੀ। Date:2009-11-09 Time:00:03:21
ਨਵੀਂ ਦਿੱਲੀ - ਦਿੱਲੀ ਰਾਸ਼ਟਰ ਮੰਡਲ ਖੇਡਾਂ ਲਈ ਆਪਣੇ ਸਫਰ ਉੱਪਰ ਨਿੱਕਲੀ ਕਵੀਂਸ ਬੈਟਨ ਰਿਲੇ ਨੇ ਸ਼ਨੀਵਾਰ ਨੂੰ ਇੰਗਲੈਂਡ ਵਿਚ ਆਪਣਾ ਸਫਰ ਪੂਰਾ ਕਰਦੇ ਹੋਏ ਕਵੀਕਰਵੇਨਹਮ ਦੀ ਯਾਤਰਾ ਸ਼ੁਰੂ ਕੀਤੀ। Date:2009-11-09 Time:00:03:21
ਲਾਹੌਰ - ਯੂਐਸ ਕ੍ਰਿਕਟ ਐਸੋਸੀਏਸ਼ਨ(ਯੂਐਸਸੀਏ) ਭਾਰਤ ਅਤੇ ਪਾਕਿਸਤਾਨ ਵਿਚਕਾਰ ਮੈਚਾਂ ਦਾ ਆਯੋਜਨ ਕਰਨ ਲਈ ਕਾਫੀ ਉਤਸੁਕ ਹੈ।ਯੂਐਸਸੀਏ ਨੇ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਨਾ ਦੇ ਮੈਚਾਂ ਦੀ ਮੇਜ਼ਬਾਨੀ ਮਿਲਣ ਫਲੋਰਿਡਾ ਵਿਚ ਮੈਚ ਆਯੋਜਿਤ ਕੀਤੇ ਜਾਣਗੇ। Date:2009-11-09 Time:00:03:21
ਅਸਲ ਜੀਵਨ ਵਿੱਚ ਰਸਮੀਂ ਤੌਰ 'ਤੇ ਕਾਲਜ ਦੀ ਸਿੱਖਿਆ ਨਹੀਂ ਲੈਣ ਵਾਲੇ ਅਭਿਨੇਤਾ ਆਮਿਰ ਖਾਨ ਨੇ ਅਖੀਰ ਫਿਲਮ 'ਥ੍ਰੀ ਈਡੀਅਟਸ' ਦੀ ਸ਼ੂਟਿੰਗ ਦੇ ਦੌਰਾਨ ਇਸ ਜਿੰਦਗੀ ਦਾ ਪੂਰਾ ਆਨੰਦ ਲਿਆ। ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਨੇ ਇਸ ਫਿਲਮ ਵਿੱਚ ਆਈਆਈਟੀ ਦੇ ਸਟੂਡੈਂਟ ਦੀ ਭੂਮਿਕਾ ਨਿਭਾਈ ਹੈ। ਫਿਲਮ ਦੇ ਗੀਤ 'ਆਲ ਇਜ਼ ਵੈਲ' ਦੇ ਪ੍ਰੀਵਿਊ ਦੇ ਮੌਕੇ 'ਤੇ ਆਮਿਰ ਨੇ ਕਿਹਾ ਕਿ ਉਹਨਾਂ ਨੇ ਕਾਫ਼ੀ ਪਹਿਲਾਂ ਹੀ ਇੱਕ ਸਹਾਇਕ ਦੇ ਤੌਰ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਕਾਰਨ ਕਾਲਜ ਜਾਣ ਦਾ ਸਮਾਂ ਨਹੀਂ ਮਿਲਿਆ। ਆਮਿਰ ਨੇ ਕਿਹਾ ਕਿ ਪਰ ਉਹਨਾਂ ਨੇ ਪਰਦੇ 'ਤੇ ਕਾਲਜ ਦੀ ਜਿੰਦਗੀ ਦਾ ਮਜਾ ਲਿਆ ਹੈ। ਇਹ ਫਿਲਮ ਇੰਜੀਨੀਅਰਿੰਗ ਕਾਲਜ ਵਿੱਚ ਪ੍ਰਵੇਸ਼ ਤੋਂ ਬਾਅਦ ਤਿੰਨ ਨੌਜਵਾਨਾਂ ਦੀ ਜਿੰਦਗੀ 'ਤੇ ਅਧਾਰਿਤ ਹੈ। ਰਾਜਕੁਮਾਰ ਹੀਰਾਨੀ ਦੁਆ Date:2009-11-09 Time:00:03:21
ਮਿਦਨਾਪੁਰ - ਪੱਛਮੀ ਬੰਗਾਲ ਦੇ ਮੁੱਖ ਮੰਤਰੀ ਬੁੱਧਦੇਵ ਭੱਟਾਚਾਰਿਆ ਨੇ ਅੱਜ ਇੱਥੇ ਕਿਹਾ ਕਿ ਮਾਓਵਾਦੀਆਂ ਜਾਂ ਆਦੀਵਾਸੀ ਸਮੂਹ ਪੀਸੀਪੀਏ ਨਾਲ ਗੱਲਬਾਤ ਕਰਨ ਦੀ ਕੋਈ ਸੰਭਾਵਨਾ ਨਹੀਂ ਹੈ।ਉਹਨਾਂ ਨੇ ਨਕਸਲ ਪ੍ਰਭਾਵਿਤ ਲਾਲਗੜ੍ਹ ਅਤੇ ਲਾਗੇ ਦੇ ਇਲਾਕਿਆਂ ਵਿਚ ਕਨੂੰਨ ਦੀ ਸਥਿੱਤੀ ਵਿਚ ਸੁਧਾਰ ਆਉਣ ਦੀ ਗੱਲ ਵੀ ਕਹੀ ਅਤੇ ਅਜੇ ਹੋਰ ਸੁਧਾਰ ਦੀ ਲੋੜ ਉੱਪਰ ਵੀ ਜ਼ੋਰ ਦਿੱਤਾ। Date:2009-11-09 Time:00:03:21
ਗੰਗਟੋਕ - ਕੇਂਦਰੀ ਬਿਜਲੀ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਕਿਹਾ ਹੈ ਕਿ ਜਨਤਕ ਖੇਤਰ ਦੀਆਂ ਜਲ ਅਤੇ ਤਾਪ ਬਿਜਲੀ ਪਰੀਯੋਜਨਾਵਾਂ ਤੋਂ ਪ੍ਰਭਾਵਿਤ ਲੋਕਾਂ ਦੇ ਮੁੜਵਸੀ ਅਤੇ ਖੇਤਰ ਦੇ ਵਿਕਾਸ ਉੱਪਰ ਪਰੀਯੋਜਨਾ ਲਾਗਤ ਦੀ ਇੱਕ ਫੀਸਦੀ ਰਕਮ ਖਰਚ ਕਰਨ ਦੀ ਯੋਜਨਾ ਬਣਾਈ ਗਈ ਹੈ। Date:2009-11-09 Time:00:03:21
ਜੈਤੋ ਸਿਹਤ ਵਿਭਾਗ ਫਰੀਦਕੋਟ ਵੱਲੋਂ ਵਿਸ਼ਵ ਕੈਂਸਰ ਦਿਵਸ ਮੌਕੇ ਜਿਲ੍ਹਾ ਪੱਧਰ ਦਾ ਸਮਾਗਮ ਯੂਥ ਵੈਲਫੇਅਰ ਕਲੱਬ ਅਤੇ ਸ਼ਹੀਦ ਭਗਤ ਸਿੰਘ ਯਾਦਗਾਰੀ ਕਲੱਬ ਦੇ ਸਹਿਯੋਗ ਨਾਲ ਪਿੰਡ ਦਬੜ੍ਹੀਖਾਨਾ (ਗੋਬਿੰਦਗੜ੍ਹ) ਦੇ ਸਰਕਾਰੀ ਹਾਈ ਸਕੂਲ ਵਿਖੇ ਕੀਤਾ ਗਿਆ। Date:2009-11-09 Time:00:03:21
ਨਵੀਂ ਦਿੱਲੀ - ਕਾਫੀ ਦਿਨਾਂ ਤੋਂ ਭਾਜਪਾ ਦੀ ਕਰਨਾਟਕ ਇਕਾਈ ਵਿਚ ਜ਼ਾਰੀ ਸੰਕਟ ਅੱਜ ਉਸ ਵੇਲ੍ਹੇ ਖਤਮ ਹੋ ਗਿਆ ਜਦੋਂ ਕਰਨਾਟਕ ਦੇ ਮੁੱਖ ਮੰਤਰੀ ਵਾਈਐਸ ਯੇਦੀਯੁਰੱਪਾ ਬਾਗੀ ਰੈਡੀ ਭਰਾਵਾਂ ਵਿਚੋਂ ਇੱਕ ਨੂੰ ਅੱਜ ਭਾਜਪਾ ਆਗੂ ਸੁਸ਼ਮਾ ਸਵਰਾਜ ਦੇ ਘਰ ਨਵੀਂ ਦਿੱਲੀ ਵਿਖੇ ਮਿਲੇ।ਇਸ ਸੰਕਟ ਦੇ ਹੱਲ ਲਈ ਅੱਜ ਇੱਕ ਰਾਜ਼ੀਨਾਮਾ ਫਾਰਮੂਲਾ ਕੱਢਿਆ ਗਿਆ ਜਿਸ ਨੂੰ ਰੈਡੀ ਭਰਾਵਾਂ ਨੇ ਮੰਜੂਰ ਕਰ ਲਿਆ। Date:2009-11-09 Time:00:03:21
ਤਵਾਂਗ - ਦਲਾਈਲਾਮਾ ਨੇ ਅਰੁਣਾਚਲ ਪ੍ਰਦੇਸ਼ ਦੀ ਆਪਣੀ ਯਾਤਰਾ ਦਾ ਵਿਰੋਧ ਕੀਤੇ ਜਾਣ ਉੱਪਰ ਚੀਨ ਦੀ ਆਲੋਚਨਾ ਕੀਤੀ ਅਤੇ ਸਰਹੱਦੀ ਕਸਬੇ ਤਵਾਂਗ ਉੱਪਰ ਚੀਨੀ ਦਾਅਵੇ ਉੱਪਰ ਹੈਰਾਨੀ ਜ਼ਾਹਰ ਕੀਤੀ। Date:2009-11-09 Time:00:03:21
ਨਵੀਂ ਦਿੱਲੀ - ਪਾਕਿਸਤਾਨ ਅਤੇ ਅਫ਼ਗਾਨਿਸਤਾਨ 'ਚ ਵੱਧ ਰਹੇ ਅੱਤਵਾਦ 'ਤੇ ਚਿੰਤਾ ਪ੍ਰਗਟ ਕਰਦਿਆਂ ਇਸ ਨੂੰ ਭਾਰਤ ਲਈ ਵੱਡਾ ਖ਼ਤਰਾ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਸ ਦੇ ਖ਼ਾਤਮੇ ਲਈ ਲਈ ਲਗਾਤਾਰ ਧਿਆਨ ਕੇਂਦਰਿਤ ਕਰਨ ਦਾ ਸੱਦਾ ਦਿੱਤਾ ਹੈ ਤਾਂ ਜੋ ਅੱਤਵਾਦ ਕਾਰਨ ਪੈਦਾ ਹੋਏ ਖ਼ਤਰਿਆਂ ਦਾ ਅਨੁਕੂਲ ਹੱਲ ਲੱਭਿਆ ਜਾ ਸਕੇ। Date:2009-11-09 Time:00:03:21
page no.1 |
Select news date : 30 - 11 - 2009 29 - 11 - 2009 28 - 11 - 2009 27 - 11 - 2009 26 - 11 - 2009 25 - 11 - 2009 24 - 11 - 2009 23 - 11 - 2009 22 - 11 - 2009 21 - 11 - 2009 20 - 11 - 2009 19 - 11 - 2009 18 - 11 - 2009 17 - 11 - 2009 16 - 11 - 2009 15 - 11 - 2009 14 - 11 - 2009 13 - 11 - 2009 12 - 11 - 2009 11 - 11 - 2009 10 - 11 - 2009 9 - 11 - 2009 8 - 11 - 2009 7 - 11 - 2009 6 - 11 - 2009 5 - 11 - 2009 4 - 11 - 2009 3 - 11 - 2009 2 - 11 - 2009 1 - 11 - 2009 |