Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 8 - 11 - 2009
'ਅੰਦਾਜ ਅਪਨਾ ਅਪਨਾ' ਵਰਗੀ ਕਾਮੇਡੀ ਫ਼ਿਲਮ ਬਨਾਉਣ ਦੇ ਕਈ ਸਾਲਾਂ ਬਾਅਦ ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ 'ਆਬ ਪ੍ਰੇਮ ਕੀ ਗਜਬ ਕਹਾਣੀ' ਦੇ ਰਾਹੀਂ ਫਿਰ ਕਾਮੇਡੀ ਵਿੱਚ ਲੌਟ ਆਏ ਹਨ। Date:2009-11-08 Time:00:22:59
ਅਮ੍ਰਿਤਸਰ : ਸ੍ਰੋਮਣੀ ਅਕਾਲੀ ਦਲ (ਬਾਦਲ) ਅਮ੍ਰਿਤਸਰ ਜਿਲ੍ਹਾ ਦਿਹਾਤੀ ਦੇ ਪ੍ਰਧਾਨ ਡਾ: ਰਤਨ ਸਿੰਘ ਅਜਨਾਲਾ ਮੈਂਬਰ ਲੋਕ ਸਭਾ ਨੇ ਕੇਂਦਰ ਸਰਕਾਰ ਵਲੋਂ ਹਾੜੀ ਫਸਲ ਕਣਕ ਦੀ ਘਟ ਤੋਂ ਘੱਟ ਸਮਰਥਨ ਮੁਲ 'ਚ 20 ਰੁਪੈ ਦੇ ਮਾਮੂਲੀ ਵਾਧੇ ਨੂੰ ਕਿਸਾਨਾਂ ਖਾਸਕਰ ਪੰਜਾਬ ਦੇ ਕਿਸਾਨਾਂ ਨਾਲ ਕੋਝਾ ਮਜ਼ਾਕ ਅਤੇ ਵੱਡਾ ਧੱਕਾ ਦਸਦਿਆਂ ਕਿਹਾ ਕਿ ਇਸ ਮੁਦੇ ਨੂੰ ਅਗਾਮੀ ਲੋਕ ਸਭਾ ਸ਼ੈਸ਼ਨ ਵਿਚ ਉਠਾਇਆ ਜਾਵੇਗਾ। Date:2009-11-08 Time:00:22:57
ਵਾਸ਼ਿੰਗਟਨ : ਆਰਥਿਕ ਸਥਿਤੀ ਸੁਧਰਣ ਦੇ ਤਮਾਮ ਦਾਅਵਿਆਂ ਵਿਚਕਾਰ ਅਮਰੀਕਾ ਦੇ ਸੈਨ ਫਰਾਂਸਿਸਕੋ ਸਥਿਤ ਯੂਨਾਈਟੇਡ ਕਰਮਸ਼ੀਅਲ ਬੈਂਕ ਨੂੰ ਪੂੰਜੀ ਸੰਕਟ ਦੇ ਕਾਰਣ ਅਧਿਕਾਰਕ ਤੌਰ 'ਤੇ ਬੰਦ ਕਰਨ ਦੀ ਘੋਸ਼ਣਾ ਕੀਤੀ ਗਈ ਹੈ। Date:2009-11-08 Time:00:22:57
ਨਵੀਂ ਦਿੱਲੀ : ਸਰਵਜਨਕ ਖੇਤਰ ਦੀ ਮੋਹਰੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮੀਟੇਡ (ਬੀਐੱਸਐੱਨਐੱਲ) ਨੇ ਦੱਸਿਆ ਕਿ ਉਹ ਨੌ ਕਰੋੜ ਤੀਹ ਲੱਖ ਲਾਈਨਾਂ ਦਾ ਜਾਲ ਵਿਛਾਉਂਦੇ ਹੋਏ ਆਪਣੇ ਜੀਐੱਸਐੱਮ ਨੈਟਵਰਕ ਦਾ ਵਿਸਤਾਰ ਕਰਨ ਵਾਸਤੇ 32 ਹਜਾਰ ਕਰੋੜ ਰੁਪਏ ਦੇ ਸਾਜੋ ਸਾਮਾਨ ਖ੍ਰੀਦਣ ਲਈ ਫਿਰ ਤੋਂ ਟੈਂਡਰ ਜਾਰੀ ਕਰੇਗੀ। Date:2009-11-08 Time:00:22:57
ਬੈਂਗਲੂਰ : ਕਰਨਾਟਕ ਦੀ ਰਾਜਧਾਨੀ ਬੈਂਗਲੂਰ ਸਥਿਤ ਕੰਪਨੀ ਪ੍ਰੋਸਿਮ ਆਰ ਐਂਡ ਡੀ ਲਿਮੀਟੇਡ ਨੇ ਦੇਸ਼ ਦੇ ਕਾਸਟਿੰਗ ਉਦਯੋਗ ਨੂੰ ਉੱਨਤ ਡਿਜਾਇਨ ਸਿਮੁਲੇਸ਼ਨ ਸੇਵਾ ਉਪਲਬੱਧ ਕਰਵਾਉਣ ਦੇ ਲਈ ਟੋਕਿਓ ਦੀ ਕੰਪਨੀ ਇਬਾਰਾਕੀ ਹਿਤਾਚੀ ਇੰਫਰਮੇਸ਼ਨ ਦੇ ਨਾਲ ਇੱਕ ਸਮਝੌਤਾ ਕੀਤਾ ਹੈ। Date:2009-11-08 Time:00:22:57
ਹੈਦਰਾਬਾਦ : ਐਨੀਮੇਸ਼ਨ ਅਤੇ ਮਨੋਰੰਜਨ ਖੇਤਰ ਦੀ ਮੋਹਰੀ ਕੰਪਨੀ ਡੀਕਿਊਈ ਨੇ ਐਨੀਮੇਸ਼ਨ ਪ੍ਰੋਗ੍ਰਾਮ ਆਇਰਨਮੈਨ ਦੇ ਪ੍ਰਸਾਰਣ ਲਈ ਮੈਟ੍ਰੋਪੋਲਿਸ ਟੈਲੀਵਿਜ਼ਨ ਇੰਕ ਦੇ ਨਾਲ ਫ੍ਰੀ ਟੈਲੀਵਿਜ਼ਨ ਡਿਸਟ੍ਰੀਬਿਊਸ਼ਨ ਲਾਈਸੰਸ ਸਮਝੌਤਾ ਕੀਤਾ ਹੈ। Date:2009-11-08 Time:00:22:57
ਨਵੀਂ ਦਿੱਲੀ - ਟਵਿਟਰ ਨੇ ਇੱਕ ਮਾਈਕ੍ਰੋਬਲਾਗਿੰਗ ਵੈਬਸਾਈਟ ਦੇ ਤੌਰ 'ਤੇ ਕਾਫ਼ੀ ਲੋਕਪ੍ਰਿਅਤਾ ਹਾਸਿਲ ਕੀਤੀ ਹੈ, ਪਰ ਭਾਰਤ ਵਿੱਚ ਜਿਆਦਾਤਰ ਲੋਕ ਖ਼ਬਰਾਂ ਲਈ ਇਸਦਾ ਇਸਤੇਮਾਲ ਕਰਦੇ ਹਨ। ਸਰਵੇ ਕਰਨ ਵਾਲੀ ਇੱਕ ਤਕਨੀਕੀ ਸਾਈਟ ਡਬਲਿਊਡਬਲਿਊਡਬਲਿਊ ਡਾਟ ਪਲਗਡ ਡਾਟ ਇਨ ਨੇ ਕਿਹਾ ਹੈ ਕਿ ਕਰੀਬ 16 ਪ੍ਰਤੀਸ਼ਤ ਭਾਰਤੀ ਇੰਟਰਨੈਟ ਉਪਯੋਗਕਰਤਾ ਆਮ ਤੌਰ 'ਤੇ ਖ਼ਬਰਾਂ ਬਾਰੇ ਤਾਜਾ ਜਾਣਕਾਰੀ ਲਈ ਟਵਿਟਰ ਦੇਖਦੇ ਹਨ। Date:2009-11-08 Time:00:22:57
ਨਵੀਂ ਦਿੱਲੀ : ਨਿੱਜੀ ਖੇਤਰ ਦੀ ਆਈਡੀਬੀਆਈ ਬੈਂਕ ਨੇ ਮਕਾਨ ਖ੍ਰੀਦਣ ਦੇ ਇੱਛੁਕ ਲੋਕਾਂ ਨੂੰ ਲੋਨ ਉਪਲਬੱਧ ਕਰਵਾਉਣ ਦੇ ਲਈ ਹੋਮ ਲੋਨ ਮੇਲੇ ਦਾ ਆਯੋਜਨ ਕੀਤਾ ਹੈ, ਜਿਸਦੇ ਰਾਹੀਂ ਬੈਂਕ ਦੀ ਚਾਲੂ ਵਿੱਤ ਵਰ੍ਹੇ ਵਿੱਚ 2000 ਕਰੋੜ ਰੁਪਏ ਦੇ ਕਾਰੋਬਾਰ ਦੀ ਯੋਜਨਾ ਹੈ। Date:2009-11-08 Time:00:22:57
ਨਵੀਂ ਦਿੱਲੀ : ਆਦਿਤਿਆ ਬਿਰਲਾ ਨੁਵੋ ਕੰਪਨੀ ਦੀ ਸਹਾਇਕ ਇਕਾਈ ਆਦਿਤਿਆ ਬਿਰਲਾ ਮਿਨਾਕਸ ਨੇ ਕਸਟਮਰ ਕੇਅਰ, ਦਫ਼ਤਰੀ ਕੰਮ ਵਿੱਚ ਸਹਿਯੋਗ, ਵਿੱਤੀ ਅਤੇ ਲੇਖਾ ਜੋਖਾ ਸੇਵਾਵਾਂ ਮੁਹੱਈਆ ਕਰਨ ਦੇ ਲਈ ਆਦਿਤਿਆ ਬਿਰਲਾ ਫਾਈਨੰਸ਼ੀਅਲ ਸਰਵਿਸੇਜ ਗਰੁੱਪ (ਏਬੀਐੱਫ਼ਐੱਸਜੀ) ਦੇ ਨਾਲ ਆਊਟ ਸੋਰਸਿੰਗ ਸਮਝੌਤਾ ਕੀਤਾ ਹੈ। Date:2009-11-08 Time:00:22:57
ਵਾਸ਼ਿੰਗਟਨ : ਵਿਸ਼ਵ ਭਰ ਵਿੱਚ ਅੱਤਵਾਦ ਦੀ ਨਿਗਰਾਨੀ ਕਰਨ ਵਾਲੀ ਇੱਕ ਅਮਰੀਕੀ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਅੱਤਵਾਦੀ ਸੰਗਠਨ ਅਲਕਾਇਦਾ ਪ੍ਰਮੁੱਖ ਓਸਾਮਾ ਬਿਨ ਲਾਦੇਨ ਦਾ ਕੱਲ੍ਹ ਜਾਰੀ ਵੀਡੀਓ ਟੇਪ ਨਵਾਂ ਨਹੀਂ ਹੈ ਬਲਕਿ ਇਹ ਕਈ ਮਹੀਨੇ ਪਹਿਲਾਂ ਜਾਰੀ ਵੀਡੀਓ ਟੇਪ ਦਾ ਪਸ਼ਤੋ ਅਨੁਵਾਦ ਹੈ। Date:2009-11-08 Time:00:22:57
ਮਾਸਕੋ : ਰੂਸੀ ਸੈਨਾ ਦਾ ਇੱਕ ਹਵਾਈ ਜਹਾਜ ਸਿਖਲਾਈ ਦੇ ਦੌਰਾਨ ਪ੍ਰਸ਼ਾਂਤ ਮਹਾਸਾਗਰ ਵਿੱਚ ਦੁਰਘਟਨਾਗ੍ਰਸਤ ਹੋ ਗਿਆ ਤੇ ਇਸ ਵਿੱਚ ਕਰੀਬਨ 11 ਲੋਕ ਸਵਾਰ ਸਨ।ਰੂਸੀ ਸੂਤਰਾਂ ਦੇ ਅਨੁਸਾਰ ਹਵਾਈ ਜਹਾਜ ਵਿੱਚ ਸਵਾਰ ਲੋਕਾਂ ਦੀ ਤਲਾਸ਼ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਪਰੰਤੂ ਰੂਸ ਦੀ ਸਰਕਾਰੀ ਨਿਊਜ਼ ਏਜੰਸੀ ਰਿਆ ਨਾਵੋਸਤੀ ਨੇ ਸੈਨਾ ਦੇ ਇੱਕ ਉੱਚ ਪੱਧਰੀ ਸੂਤਰ ਦੇ ਹਵਾਲੇ ਨਾਲ ਕਿਹਾ ਹੈ ਕਿ ਇਸ ਦੁਰਘਟਨਾ ਵਿੱਚ ਕਿਸੇ ਦੇ ਵੀ ਬੱਚਣ ਦੀ ਸੰਭਾਵਨਾ ਬਹੁਤ ਘੱਟ ਹੈ। Date:2009-11-08 Time:00:22:57
ਇਸਲਾਮਾਬਾਦ : ਪਾਕਿਸਤਾਨ ਨੇ ਕਿਹਾ ਹੈ ਕਿ ਉਹ ਦੇਸ਼ ਵਿੱਚ ਅੱਤਵਾਦੀ ਗਤੀਵਿਧੀਆਂ ਵਿੱਚ ਕਥਿਤ ਤੌਰ 'ਤੇ ਭਾਰਤ ਦੇ ਹੱਥ ਹੋਣ ਸੰਬੰਧੀ ਮੁੱਦੇ ਨੂੰ ਉਸਦੇ ਨਾਲ ਚਰਚਾ ਵਿੱਚ ਉਠਾਵੇਗਾ। Date:2009-11-08 Time:00:22:57
ਚੇੱਨਈ - ਤਮਿਲਨਾਡੂ ਵਿਖੇ ਬੀਤੀ ਰਾਤ ਤੋਂ ਹੋ ਰਹੀ ਮੋਹਲੇਧਾਰ ਬਾਰਿਸ਼ ਕਾਰਣ ਰਾਜ ਦੇ ਵੱਖ-ਵੱਖ ਹਿੱਸਿਆਂ ਵਿਚ ਆਮ ਜੀਵਨ ਪ੍ਰਭਾਵਿਤ ਹੋਇਆ ਹੈ।ਰਾਜ ਦੇ ਮੁੱਖ ਮੰਤਰੀ ਐਮ. ਕਰੁਣਾਨਿੱਧੀ ਨੇ ਬਾਰਿਸ਼ ਦੇ ਪ੍ਰਕੋਪ ਤੋਂ ਲੋਕਾਂ ਨੂੰ ਬਚਾਉਣ ਲਈ ਵੱਖ-ਵੱਖ ਉਪਰਾਲਿਆਂ ਉੱਪਰ ਚਰਚਾ ਲਈ ਅਧਿਕਾਰੀਆਂ ਨਾਲ ਬੈਠਕ ਕੀਤੀ ਹੈ। Date:2009-11-08 Time:00:22:57
ਬੰਗਲੌਰ - ਕੇਂਦਰੀ ਖੇਤੀ ਮੰਤਰੀ ਸ਼ਰਦ ਪਵਾਰ ਨੇ ਇੱਥੇ ਕਿਹਾ ਕਿ ਸਰਕਾਰ ਸੋਕੇ ਅਤੇ ਹੜ੍ਹ ਤੋਂ ਪ੍ਰਭਾਵਿਤ ਇਲਾਕਿਆਂ ਦੇ ਕਿਸਾਨਾਂ ਨੂੰ ਬੀਜ਼ ਖਰੀਦਣ ਲਈ ਕਰਜ਼ੇ ਦੀ ਰਕਮ ਵਧਾਉਣ ਬਾਰੇ ਵਿਚਾਰ ਕਰੇਗੀ।ਇਸ ਤੋਂ ਅਲਾਵਾ ਸਰਕਾਰ ਕਿਸਾਨਾਂ ਨੂੰ ਦੇਸੀ ਬੀਜ਼ਾਂ ਦੇ ਉਤਪਾਦਨ ਲਈ ਵੀ ਹੱਲਾ ਸ਼ੇਰੀ ਦੇਵੇਗੀ। Date:2009-11-08 Time:00:22:57
ਇੱਕ ਵਾਰ ਫਿਰ ਬਾਲੀਵੁੱਡ ਵਿੱਚ ਛਾ ਜਾਣ ਦੀ ਕੋਸ਼ਿਸ਼ਾਂ ਵਿੱਚ ਲਗੇ ਗੋਵਿੰਦਾ ਲਈ ਇਹ ਬੁਰੀ ਖ਼ਬਰ ਹੈ। ਸੂਤਰਾਂ ਦਾ ਕਹਿਣਾ ਹੈ ਕਿ 'ਡੂ ਨਾਟ ਡਿਸਟਰਬ' ਦੇ ਅਸਫਲ ਹੁੰਦੇ ਹੀ ਨਿਰਮਾਤਾਵਾ ਨੂੰ ਉਹਨਾਂ ਦੇ ਨਾਂਅ ਤੋ ਡਰ ਲੱਗਣ ਲਗਿਆ ਹੈ ਅਤੇ ਉਹ ਉਹਨਾਂ ਦੀ ਆਉਣ ਵਾਲੀਆਂ ਫ਼ਿਲਮਾਂ ਨੂੰ ਹੱਥ ਵੀ ਨਹੀਂ ਲਗਾਉਣਾ ਚਾਹੁੰਦੇ। Date:2009-11-08 Time:00:22:56
ਫ਼ਿਲਮ ਬਨਣ ਤੋਂ ਪਹਿਲਾ ਕਲਾਕਾਰਾਂ ਦੀ ਅਦਲਾ-ਬਦਲੀ ਹੁੰਦੀ ਰਹਿੰਦੀ ਹੈ, ਪਰ ਮਹਤੱਵਪੂਰਨ ਫ਼ਿਲਮਾਂ ਵਿੱਚ ਇਹ ਬਹੁਤ ਮਾਇਨੇ ਰੱਖਦੀ ਹੈ। ਵ੍ਹਾਟ ਇਜ਼ ਯੂਅਰ ਰਾਸ਼ੀ ਦੀ ਅਸਫਲਤਾ ਨੂੰ ਭੁਲਾ ਕੇ ਨਿਰਦੇਸ਼ਕ ਆਸ਼ੁਤੋਸ਼ ਗੋਵਾਰੀਕਰ 'ਖੇਲੇਂਗੇ ਹਮ ਜੀ ਜਾਨ ਸੇ' ਬਣਾ ਰਹੇ ਹਨ। Date:2009-11-08 Time:00:22:56
ਰਾਜੂ ਹੀਰਾਨ ਬਾਲੀਵੁੱਡ ਦੇ ਆਮ ਨਿਰਦੇਸ਼ਕਾਂ ਤੋਂ ਹੱਟ ਕੇ ਕੰਮ ਕਰਦੇ ਹਨ। 'ਥ੍ਰੀ ਇਡਿਯਟਸ' ਦੇ ਗੀਤ 'ਆਲ ਇਜ਼ ਵੇਲ' ਨੂੰ ਕੋਰਿਉਗ੍ਰਾਫ ਕਰਨ ਦੀ ਗੱਲ ਚਲੀ ਤਾਂ ਉਹਨਾਂ ਨੇ ਪ੍ਰੋਫੇਸ਼ਨਕ ਕੋਰਿਉਗ੍ਰਾਫਰ ਦੀ ਸੇਵਾ ਲੈਣ ਤੋਂ ਮਨ੍ਹਾਂ ਕਰ ਦਿੱਤਾ। Date:2009-11-08 Time:00:22:56
ਸੰਸਾਰ ਵਿੱਚ ਸਭ ਕਿਸੇ ਨਾ ਕਿਸੇ ਕਾਰਨ ਪਰੇਸ਼ਾਨ ਰਹਿੰਦੇ ਹਨ। ਜਿਵੇਂ ਪਰਿਵਾਰ ਵਿੱਚ ਅਣਬਣ, ਪਤੀ-ਪਤਨੀ ਵਿੱਚ ਅਣਬਣ, ਬਿਜ਼ਨੈਸ ਵਿੱਚ ਅਸਫ਼ਲਤਾ, ਬੱਚਿਆਂ ਦੀ ਪੜਾਈ ਵਿੱਚ ਰੁਕਾਵਟਾਂ, ਵਪਾਰ ਵਿੱਚ ਹਾਨੀ ਆਦਿ। ਫੈਂਗਸ਼ੁਈ ਦੇ ਅਨੁਸਾਰ ਅਜਿਹੀਆਂ ਪਰੇਸ਼ਾਨੀਆਂ ਦਾ ਕਾਰਨ ਕੁਝ ਅੰਸ਼ ਤੱਕ ਲੋਕਾਂ ਦੇ ਨਿਵਾਸ ਅਤੇ ਬਿਜ਼ਨੈਸ ਲਈ ਬਣਾਏ ਗਏ ਅਪਾਰਟਮੈਂਟ ਜਾਂ ਉਸ ਵਿੱਚ ਫਰਨੀਚਰ ਆਦਿ ਦੇ ਪ੍ਰਬੰਧ ਵਿੱਚ ਕੁਝ ਨਾ ਕੁਝ ਕਮੀ ਹੋਣਾ ਮੰਨਿਆ ਜਾਂਦਾ ਹੈ। ਫੈਂਗਸ਼ੁਈ ਵਿੱਚ ਅਜਿਹੀਆਂ ਕਮੀਆਂ ਨੂੰ ਦੂਰ ਕਰਨ ਲਈ ਬਹੁਤ ਹੀ ਸਰਲ ਉਪਾਅ ਦੱਸੇ ਗਏ ਹਨ। 1. ਜੇਕਰ ਦਰਵਾਜ਼ੇ ਦੇ ਸਾਹਮਣੇ ਖੁੱਲ੍ਹਦਾ ਲਿਫਟ ਦਾ ਦਰਵਾਜ਼ਾ ਸਿੱਧਾ ਜਾਣ ਵਾਲੇ ਦਰਵਾਜ਼ੇ ਦੇ ਸਾਹਮਣੇ ਸਮਾਪਤ ਹੁੰਦਾ ਹੈ, ਸਿੱਧੀ ਰੇਖਾ ਵਿੱਚ ਚੱਲਣ ਵਾਲੇ ਸ਼ੂਲ ਨੂੰ ਅਨੇਕ ਤਰੀਕਿਆਂ ਨਾਲ ਮੋੜਿਆ ਜਾ ਸਕਦਾ ਹੈ। Date:2009-11-08 Time:00:22:56
ਜੈਪੁਰ - ਕੇਂਦਰੀ ਪਟਰੋਲੀਅਮ ਰਾਜ ਮੰਤਰੀ ਜਤਿਨ ਪ੍ਰਸਾਦ ਨੇ ਅੱਜ ਇੱਥੇ ਸੀਤਾਪੁਰਾ ਵਿਖੇ ਸਥਿੱਤ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਟਰਮੀਨਲ ਦਾ ਨਿਰੀਖਣ ਕੀਤਾ।ਪ੍ਰਸਾਦ ਨਾਲ ਦੌਰੇ ਦੌਰਾਨ ਆਈਓਸੀ ਦੇ ਕਈ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। Date:2009-11-08 Time:00:22:56
ਰਾਂਚੀ - ਝਾਰਖੰਡ ਵਿਚ ਦੂਜੇ ਦੌਰ ਲਈ ਦੋ ਦਸੰਬਰ ਨੂੰ 15 ਵਿਧਾਨਸਭਾ ਖੇਤਰਾਂ ਵਿਚ ਹੋਣ ਵਾਲੇ ਮਤਦਾਨ ਲਈ ਅੱਜ ਨੋਟੀਫਿਕੇਸ਼ਨ ਜ਼ਾਰੀ ਹੋਣ ਦੇ ਨਾਲ ਹੀ ਨਾਮਜ਼ਦਗੀ ਪ੍ਰਕ੍ਰਿਆ ਸ਼ੁਰੂ ਹੋ ਗਈ।ਰਾਜ ਦੇ ਮੁੱਖ ਚੌਣ ਅਧਿਕਾਰੀ ਦੇਵਾਸ਼ੀਸ਼ ਗੁਪਤਾ ਨੇ ਇੱਥੇ ਵਾਰਤਾ ਨੂੰ ਉਕਤ ਜਾਣਕਾਰੀ ਦਿੱਤੀ। Date:2009-11-08 Time:00:22:56
ਨਵੀਂ ਦਿੱਲੀ - ਭਾਰਤੀ ਮਹਿਲਾ ਹਾਕੀ ਟੀਮ ਨੇ ਬੈਂਕਾਕ ਵਿਚ ਚੱਲ ਰਹੇ ਸੱਤਵੇਂ ਮਹਿਲਾ ਏਸ਼ਿਆ ਕੱਪ ਹਾਕੀ ਟੂਰਨਾਮੈਂਟ ਵਿਚ ਅੱਜ ਖੇਡੇ ਗਏ ਰੋਮਾਂਚਕ ਸੈਮੀਫਾਇਨਲ ਮੁਕਾਬਲੇ ਵਿਚ ਦੱਖਣੀ ਕੋਰੀਆ ਨੂੰ 3-2 ਨਾਲ ਹਰਾ ਕੇ ਫਾਇਨਲ ਵਿਚ ਪ੍ਰਵੇਸ਼ ਕਰਨ ਤੋਂ ਅਲਾਵਾ 2010 ਵਿਚ ਅਰਜਨਟੀਨਾ ਵਿਚ ਹੋਣ ਵਾਲੇ ਵਿਸ਼ਵ ਕੱਪ ਵਿਚ ਵੀ ਆਪਣੀ ਥਾਂ ਨੂੰ ਪੱਕਾ ਕਰ ਲਿਆ। Date:2009-11-08 Time:00:22:56
ਇੰਦੌਰ - ਮੱਧ ਪ੍ਰਦੇਸ਼ ਅਤੇ ਹਰਿਆਣਾ ਵਿਚਕਾਰ ਖੇਡਿਆ ਗਿਆ ਰਣਜੀ ਟ੍ਰਾਫੇ ਪਲੇਟ ਗਰੁੱਪ ਚਾਰ ਰੋਜ਼ਾ ਮੈਚ ਬਿਨਾਂ ਕਿਸੇ ਸਿੱਟੇ ਦੇ ਖਤਮ ਹੋ ਗਿਆ।ਡ੍ਰਾਅ ਹੋਏ ਇਸ ਮੈਚ ਨਾਲ ਹਰਿਆਣਾ ਨੂੰ ਤਿੰਨ ਅਤੇ ਮੱਧ ਪ੍ਰਦੇਸ਼ ਨੂੰ ਇੱਕ ਅੰਕ ਹਾਸਲ ਹੋਇਆ। Date:2009-11-08 Time:00:22:56
22 ਨਵੰਬਰ ਹੁਣ ਨਜਦੀਕ ਹੀ ਹੈ ਅਤੇ ਕਾਫੀ ਘੱਟ ਸਮਾਂ ਬਚਿਆ ਹੈ। ਇਸ ਦਿਨ ਸ਼ਿਲਪਾ ਦਾ ਵਿਆਹ ਹੈ। ਸ਼ਿਲਪਾ ਅਤੇ ਉਹਨਾਂ ਦਾ ਪਰਿਵਾਰ ਇਸ ਸਮੇਂ ਵਿਆਹ ਦੀ ਤਿਆਰੀਆਂ ਵਿੱਚ ਬਿਜੀ ਹੈ। ਮਹਿਮਾਨਾਂ ਦੀ ਸੂਚੀ ਬਣਾ ਲਈ ਗਈ ਹੈ। Date:2009-11-08 Time:00:22:56
'ਤੁਮ ਮਿਲੇ' ਦੀ ਸ਼ੂਟਿੰਗ ਦੇ ਦੌਰਾਨ ਇਸ ਫ਼ਿਲਮ ਵਿੱਚ ਕੰਮ ਕਰਨ ਵਾਲੀ ਜੋੜੀ ਇਮਰਾਨ ਹਾਸ਼ਮੀ ਅਤੇ ਸੋਹਾ ਅਲੀ ਖਾਨ ਦਾ ਸਾਹਮਣਾ ਮੌਤ ਨਾਲ ਹੋਇਆ ਸੀ ਅਤੇ ਦੋਵੇ ਵਾਲ ਵਾਲ ਬਚੇ। ਇਹ ਸਭ ਹੋਇਆ ਸੋਹਾ ਦੇ ਕਾਰਨ, ਜਿਸ ਕਾਰਨ ਇਮਰਾਨ ਵੀ ਬਹੁਤ ਘਬਰਾ ਗਏ। Date:2009-11-08 Time:00:22:56
ਅਯੋਧਿਆ : ਰਾਸ਼ਟਰੀ ਸਵੈ ਸੇਵਕ ਸੰਘ ਦੇ ਸਾਬਕਾ ਉੱਚ ਅਹੁਦੇਦਾਰ ਕੇਸੀ ਸੁਦਰਸ਼ਨ ਨੇ ਕੇਂਦਰੀ ਗ੍ਰਹਿ ਮੰਤਰੀ ਪੀ ਚਿਦੰਬਰਮ ਦੇ "ਵੰਦੇ ਮਾਤਰਮ" ਉੱਤੇ ਪ੍ਰਸਤਾਵ ਪਾਰਿਤ ਕਰਨ ਵਾਲੇ ਜਮੀਅਤ ਉਲੇਮਾ ਏ ਹਿੰਦ ਦੇ ਮੰਚ ਉੱਤੇ ਜਾਣ ਅਤੇ ਬਾਬਰੀ ਢਾਹੁਣ ਨੂੰ ਗਲਤ ਦੱਸਣ ਉੱਤੇ ਨਾਰਾਜਗੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਜੇਕਰ ਉਹ ਸੱਚੇ ਹਨ ਤਾਂ ਜਿਸ ਮੰਦਿਰ ਨੂੰ ਬਾਬਰ ਨੇ ਤੋੜ੍ਹਿਆ ਉਸਦੇ ਲਈ ਉਸਨੂੰ ਅੱਤਿਆਚਾਰੀ ਘੋਸ਼ਿਤ ਕਰੇਂ। Date:2009-11-08 Time:00:22:56
page no.1 |
Select news date : 30 - 11 - 2009 29 - 11 - 2009 28 - 11 - 2009 27 - 11 - 2009 26 - 11 - 2009 25 - 11 - 2009 24 - 11 - 2009 23 - 11 - 2009 22 - 11 - 2009 21 - 11 - 2009 20 - 11 - 2009 19 - 11 - 2009 18 - 11 - 2009 17 - 11 - 2009 16 - 11 - 2009 15 - 11 - 2009 14 - 11 - 2009 13 - 11 - 2009 12 - 11 - 2009 11 - 11 - 2009 10 - 11 - 2009 9 - 11 - 2009 8 - 11 - 2009 7 - 11 - 2009 6 - 11 - 2009 5 - 11 - 2009 4 - 11 - 2009 3 - 11 - 2009 2 - 11 - 2009 1 - 11 - 2009 |