Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 7 - 11 - 2009
ਜਮਸ਼ੇਦਪੁਰ - ਦੇਸ਼ 'ਚ ਨਿੱਜੀ ਖੇਤਰ ਦੀ ਸਭ ਤੋਂ ਵੱਡੀ ਇਸਪਾਤ ਉਤਪਾਦਕ ਕੰਪਨੀ ਟਾਟਾ ਸਟੀਲ ਨੇ ਨਿਰਮਾਣ ਖੇਤਰ ਤੋਂ ਮੰਗ 'ਚ ਤੇਜ਼ੀ ਦੇ ਚੱਲਦੇ ਅਕਤੂਬਰ ਦੌਰਾਨ ਆਪਣੀ ਵਿੱਕਰੀ 'ਚ 38 ਫ਼ੀਸਦੀ ਦਾ ਵਾਧਾ ਦਰਜ਼ ਕੀਤਾ ਹੈ। Date:2009-11-07 Time:00:00:45
ਨਵੀਂ ਦਿੱਲੀ - ਪ੍ਰਮੁੱਖ ਸੌਫਟਵੇਅਰ ਕੰਪਨੀ ਮਾਈਕ੍ਰੋਸੌਫਟ ਨੇ ਆਪਣੀ ਆਨਲਾਈਨ ਸਰਵਿਸੇਜ ਅੱਜ ਭਾਰਤ ਵਿੱਚ ਵੀ ਪੇਸ਼ ਕਰਨ ਦੀ ਘੋਸ਼ਣਾ ਕੀਤੀ। ਇਸ ਤਰ੍ਹਾਂ ਭਾਰਤ ਦੁਨੀਆ ਦੇ ਉਹਨਾਂ 35 ਦੇਸ਼ਾਂ 'ਚ ਸ਼ਾਮਿਲ ਹੋ ਗਿਆ ਹੈ, ਜਿੱਥੇ ਕੰਪਨੀ ਆਪਣੀ ਇਹ ਵਿਸ਼ੇਸ਼ ਸੇਵਾ ਪੇਸ਼ ਕਰਨ ਜਾ ਰਹੀ ਹੈ। ਮਾਈਕ੍ਰੋਸੌਫਟ ਬਿਜ਼ਨੈਸ ਗਰੁੱਪ ਦੇ ਪ੍ਰਧਾਨ ਸਟੀਫਨ ਏਲੋਪ ਨੇ ਇਸਦੀ ਘੋਸ਼ਣਾ ਕਰਦੇ ਹੋਏ ਕਿਹਾ ਕਿ ਵੈਸ਼ਵਿਕ ਵਿੱਤੀ ਸੰਕਟ ਦੇ ਕਾਰਨ ਕੰਪਨੀਆਂ ਆਪਣੀ ਲਾਗਤ ਅਤੇ ਹੋਰ ਖਰਚ ਘਟਾਉਣ 'ਤੇ ਕੰਮ ਕਰ ਰਹੀਆਂ ਹਨ ਅਤੇ ਇਹ ਸੇਵਾ ਉਹਨਾਂ ਨੂੰ ਘੱਟ ਲਾਗਤ ਵਿੱਚ ਆਈਟੀ ਸੇਵਾਵਾਂ ਨਾਲ ਜੁੜਨ ਦਾ ਮੌਕਾ ਦਵੇਗੀ। ਇਸ ਸੇਵਾ ਦੀ ਮੱਦਦ ਨਾਲ ਕੰਪਨੀਆਂ ਆਪਣੀ ਆਈਟੀ ਲਾਗਤ ਵਿੱਚ 10-50 ਪ੍ਰਤੀਸ਼ਤ ਦੀ ਬੱਚਤ ਕਰ ਸਕਦੀਆਂ ਹਨ। Date:2009-11-07 Time:00:00:45
ਨਵੀਂ ਦਿੱਲੀ - ਪ੍ਰਮੁੱਖ ਸੌਫਟਵੇਅਰ ਕੰਪਨੀ ਮਾਈਕ੍ਰੋਸੌਫਟ ਆਪਣੀਆਂ ਕਾਰੋਬਾਰੀ ਗਤੀਵਿਧੀਆ ਨੂੰ ਚੁਸਤ-ਦੁਰੱਸਤ ਕਰਨ ਦੀ ਕੋਸ਼ਿਸ਼ ਵਿੱਚ ਦੁਨੀਆ ਵਿੱਚ ਸੈਂਕੜਿਆਂ ਨੌਕਰੀਆਂ ਸਮਾਪਤ ਕਰੇਗੀ। ਇਸ ਕਦਮ ਦਾ ਇਸਦੇ ਭਾਰਤੀ ਪਰਿਚਾਲਨ 'ਤੇ ਮਾਮੂਲੀ ਅਸਰ ਹੋਵੇਗਾ। ਸੂਤਰਾਂ ਨੇ ਦੱਸਿਆ ਕਿ ਕੁੱਲ ਮਿਲਾ ਕੇ 800 ਤੱਕ ਛਟਨੀਆਂ ਕੀਤੀਆਂ ਜਾ ਸਕਦੀਆਂ ਹਨ ਜੋ ਵੱਖ-ਵੱਖ ਸਥਾਨਾਂ ਅਤੇ ਕਾਰੋਬਾਰਾਂ ਵਿੱਚ ਹੋਣਗੀਆਂ। ਮਾਈਕ੍ਰੋਸੌਫਟ ਇੰਡੀਆ ਦੇ ਬੁਲਾਰੇ ਨੇ ਇਸ ਬਾਰੇ ਵਿੱਚ ਸੰਪਰਕ ਕਰਨ ਤੇ ਕਿਹਾ ਕਿ ਕੰਪਨੀ ਦੇ ਭਾਰਤੀ ਕਰਮਚਾਰੀਆਂ 'ਤੇ ਇਸ ਛਟਨੀ ਦਾ ਅਸਰ ਇਕਾਈ ਅੰਕ ਵਿੱਚ ਹੀ ਰਹੇਗਾ। ਭਾਰਤੀ ਕਰਮਚਾਰੀਆਂ ਦੀ ਗਿਣਤੀ ਫਿਲਹਾਲ ਲਗਭਗ 5300 ਹੈ। Date:2009-11-07 Time:00:00:45
ਇੰਦੌਰ - ਸੀਨੀਅਰ ਪੱਤਰਕਾਰ ਪ੍ਰਭਾਸ਼ ਜੋਸ਼ੀ ਦੇ ਅਚਾਨਕ ਦੇਹਾਂਤ 'ਤੇ ਪ੍ਰਤੀਕ੍ਰਿਆ ਵਿਅਕਤ ਕਰਦੇ ਹੋਏ ਇੱਥੇ ਨਈਦੁਨੀਆ ਦੇ ਪ੍ਰਧਾਨ ਸੰਪਾਦਕ ਪਦਮਸ਼੍ਰੀ ਅਭੈ ਛਜਲਾਨੀ ਨੇ ਕਿਹਾ ਕਿ ਉਹ ਹਿੰਦੀ ਪੱਤਰਕਾਰਿਤਾ 'ਚ ਨਵੇਂ ਸ਼ਬਦਾਂ ਨੂੰ ਗੜ੍ਹਨ ਵਾਲੇ ਅਜਿਹੇ ਪੱਤਰਕਾਰ ਸਨ,ਜਿਨ੍ਹਾ ਨੇ ਹਿੰਦੀ ਪੱਤਰਕਾਰਿਤਾ ਨੂੰ ਨਵੀਆਂ ਉੱਚਾਈਆਂ ਤੱਕ ਪਹੁੰਚਾਇਆ। Date:2009-11-07 Time:00:00:45
ਨਵੀਂ ਦਿੱਲੀ - ਫੇਡਰਸ ਲਾਇਡ ਕਾਰਪੋਰੇਸ਼ਨ ਲਿਮਿਟੇਡ ਨੂੰ ਬਿਜਲੀ ਵੰਡ ਪਰਾਰਥ ਦੇ ਲਈ 52 ਕਰੋੜ ਰੁੱਪਏ ਨਿਰਯਾਤ ਦਾ ਆਰਡਰ ਮਿਲਿਆ ਹੈ। Date:2009-11-07 Time:00:00:45
ਨਵੀਂ ਦਿੱਲੀ - ਦਵਾਈ ਨਿਰਮਾਤਾ ਕੰਪਨੀ ਅਰਬਿੰਦੋ ਦੀ ਦਵਾਈ ਲਾਮੋਟ੍ਰੀਜਨ ਨੂੰ ਅਮਰੀਕੀ ਫੂਡ ਅਤੇ ਡਰੱਗ ਐਡਮਿਨੀਸਟ੍ਰੇਸ਼ਨ (ਯੂਐਸਐਫ਼ਡੀਏ) ਤੋਂ ਮੰਜ਼ੂਰੀ ਮਿਲ ਗਈ ਹੈ।ਇਹ ਦਵਾਈ ਪੰਜ ਮਿਲੀਗ੍ਰਾਮ ਅਤੇ 25 ਮਿਲੀਗ੍ਰਾਮ ਗੋਲੀਆਂ ਦੇ ਰੂਪ 'ਚ ਹੈ। Date:2009-11-07 Time:00:00:45
ਰਾਮਪੁਰ - ਵੰਦੇ ਮਾਤਰਮ ਦਾ ਵਿਰੋਧ ਕਰਨ ਵਾਲਿਆਂ ਦੀ ਸਖਤ ਆਲੋਚਨਾ ਕਰਨ ਵਾਲੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਉਪ ਪ੍ਰਧਾਨ ਮੁਖਤਾਰ ਅੱਬਾਸ ਨਕਵੀ ਨੂੰ ਅੱਤਵਾਦੀ ਸੰਗਠਨ ਜੈਸ਼ੇ ਮੁਹੰਮਦ ਅਤੇ ਪ੍ਰਤੀਬੰਧਤ ਸੰਗਠਨ ਸਟੂਡੈਂਟ ਇਸਲਾਮਿਕ ਮੂਵਮੈਂਟ ਆਫ ਇੰਡੀਆ(ਸਿਮੀ) ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। Date:2009-11-07 Time:00:00:45
ਸੋਲ - ਦੱਖਣੀ ਕੋਰੀਆ ਦੀ ਸੰਸਦ ਨੇ ਭਾਰਤ ਨਾਲ ਮੁਕਤ ਵਪਾਰ ਸਮਝੌਤੇ ਦੀ ਪੁਸ਼ਟੀ ਕਰ ਦਿੱਤੀ ਹੈ ਜਿਸ ਨਾਲ ਏਸ਼ਿਆ ਦੀ ਤੀਜੀ ਵੱਡੀ ਅਰਥ ਵਿਵਸਥਾ ਵਾਲੇ ਦੇਸ਼ ਨਾਲ ਦੋ ਪੱਖੀ ਵਪਾਰ ਵਿਚ ਸਾਲਾਨਾ 15 ਅਰਬ ਡਾਲਰ ਦਾ ਟੈਕਸ ਖਤਮ ਹੋ ਜਾਵੇਗਾ।ਇਸ ਕਰਾਰ ਦੀ ਪੁਸ਼ਟੀ ਮਗਰੋਂ ਦੋਵਾਂ ਦੇਸ਼ਾਂ ਦਾ ਵਪਾਰ ਦੁੱਗਣਾ ਹੋਣ ਦੀ ਸੰਭਾਵਨਾ ਹੈ। Date:2009-11-07 Time:00:00:45
ਹੈਦਰਾਬਾਦ - ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਇੱਥੇ ਕਿਹਾ ਕਿ ਭਾਰਤ ਆਪਣੇ ਖਿਲਾਫ ਹੋਣ ਵਾਲੇ ਕਿਸੇ ਵੀ ਹਮਲੇ ਨਾਲ ਨਜਿੱਠਣ ਵਿਚ ਪੂਰੀ ਤਰ੍ਹਾਂ ਯੋਗ ਹੈ। Date:2009-11-07 Time:00:00:45
ਬਿਗ ਟੀਵੀ ਦਾ ਸੋਨੀ ਨਾਲ ਕਰਾਰਨਵੀਂ ਦਿੱਲੀ - ਰਿਲਾਇੰਸ ਬਿਗ ਟੀਵੀ ਨੇ ਸੋਨੀ ਮਿਉਜ਼ਿਕ ਦੇ ਇੱਕ ਪ੍ਰੋਗਰਾਮ ਨੂੰ ਆਪਣੀ ਡੀਟੀਐਚ ਸੇਵਾ 'ਤੇ ਵਿਖਾਉਣ ਲਈ ਉਸ ਨਾਲ ਕਰਾਰ ਕੀਤਾ ਹੈ। Date:2009-11-07 Time:00:00:44
ਨਵੀਂ ਦਿੱਲੀ - ਦੁਨੀਆ ਵਿੱਚ ਇਸ ਸਮੇਂ ਚਾਰ ਅਰਬ ਮੋਬਾਇਲ ਫੋਨ ਹਨ ਜੋ ਸੰਖਿਆ ਪਰਸਨਲ ਕੰਪਿਊਟਰ ਦੀ ਤੁਲਨਾ ਵਿੱਚ ਚਾਰ ਗੁਣਾ ਜਿਆਦਾ ਹੈ ਅਤੇ ਸਾਲ 2013 ਤੱਕ ਦੁਨੀਆ ਭਰ ਵਿੱਚ ਮੋਬਾਇਲ ਤੋਂ ਹੋਣ ਵਾਲੇ ਵਿਗਿਆਪਨਾਂ ਦੀ ਆਮਦਨ ਸਾਢੇ ਚਾਰ ਅਰਬ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਹੈ। ਦੇਸ਼ ਵਿੱਚ ਮੋਬਾਇਲ ਫੋਨ ਇੰਡਸਟਰੀ ਨਾਲ ਸਬੰਧਿਤ ਅੰਕੜੇ ਇਕੱਠੇ ਕਰਨ ਵਾਲੀ ਕੰਪਨੀ ਇਨਫੋਰਮੈਟ ਮੋਬਾਇਲ ਇੰਟੈਲੀਜੈਂਸ ਦੀ ਜਾਰੀ ਤਿਮਾਹੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। Date:2009-11-07 Time:00:00:44
ਵਾਸ਼ਿੰਗਟਨ : ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਕਿਹਾ ਹੈ ਕਿ ਉਹ ਪੱਛਮੀ ਏਸ਼ੀਆ ਵਿੱਚ ਸ਼ਾਂਤੀ ਸਥਾਪਤ ਕਰਨ ਦੇ ਲਈ ਫਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਦੇ ਨਾਲ ਮਿਲਕੇ ਕੰਮ ਕਰਨਾ ਚਾਹੁੰਦੀ ਹੈ। Date:2009-11-07 Time:00:00:44
ਨਵੀਂ ਦਿੱਲੀ : ਫੋਰਡ ਇੰਡੀਆ ਨੇ ਆਪਣੇ ਲੋਕਪ੍ਰਿਆ ਮਾਡਲ ਫਿਏਸਟਾ ਦਾ ਨਵਾਂ ਮਾਡਲ 1.6 ਜੈਡਐਕਸਆਈ ਪੇਸ਼ ਕਰਨ ਦੀ ਘੋਸ਼ਣਾ ਕੀਤੀ, ਜਿਸਦੀ ਦਿੱਲੀ ਵਿੱਚ ਐਕਸ ਸ਼ੋਰੂਮ ਕੀਮਤ 6.44 ਲੱਖ ਰੁਪਏ ਹੋਵੇਗੀ। Date:2009-11-07 Time:00:00:44
ਫਿਲਮ 'ਤੁਮ ਮਿਲੇ' ਵਿੱਚ ਕੰਮ ਕਰਨ ਤੋਂ ਬਾਅਦ ਸੋਹਾ ਅਲੀ ਖਾਨ ਪਾਣੀ ਨੂੰ ਲੈ ਕੇ ਐਨਾ ਡਰ ਗਈ ਹੈ ਕਿ ਹੁਣ ਉਹ ਭਵਿੱਖ ਵਿੱਚ ਕੁਦਰਤੀ ਆਫਤ 'ਤੇ ਬਣਨ ਵਾਲੀ ਕਿਸੇ ਫਿਲਮ ਵਿੱਚ ਕੰਮ ਕਰਨ ਤੋਂ ਪਹਿਲਾਂ ਦੋ ਵਾਰ ਸੋਚੇਗੀ। ਸੋਹਾ ਅਲੀ ਖਾਨ ਕਹਿੰਦੀ ਹੈ ਕਿ ਪੂਰਾ ਸ਼ੂਟਿੰਗ ਅਨੁਭਵ ਉਹਨਾਂ ਲਈ ਬਹੁਤ ਡਰਾਉਣਾ ਸੀ ਅਤੇ ਉਹ ਇਸ ਗੱਲ ਤੋਂ ਖੁਸ਼ ਹੈ ਕਿ ਅਖੀਰ ਉਹਨਾਂ ਦੀ ਸ਼ੂਟਿੰਗ ਖਤਮ ਹੋ ਗਈ। ਫਿਲਮ 'ਤੁਮ ਮਿਲੇ' ਮੁੰਬਈ ਵਿੱਚ ਕੁਝ ਸਾਲ ਪਹਿਲਾਂ ਆਏ ਭਾਰੀ ਹੜ੍ਹਾਂ 'ਤੇ ਅਧਾਰਿਤ ਹੈ। ਸੋਹਾ ਨੇ ਦੱਸਿਆ ਕਿ ਫਿਲਮ ਲਈ ਸ਼ੂਟਿੰਗ ਇੱਕ ਡਰਾਉਣਾ ਅਨੁਭਵ ਸੀ। ਉਹਨਾਂ ਨੂੰ ਨਹੀਂ ਲੱਗਦਾ ਕਿ ਉਹ ਇਸ ਤਰ੍ਹਾਂ ਦੀ ਫਿਲਮ ਭਵਿੱਖ ਵਿੱਚ ਦੁਬਾਰਾ ਕਰ ਸਕੇਗੀ। ਸਰੀਰਿਕ ਰੂਪ ਨਾਲ ਵੀ ਇਸ ਵਿੱਚ ਕਾਫ਼ੀ ਮਿਹਨਤ ਕੀਤੀ ਅਤੇ ਫਿਲਮ ਦੀ ਸ਼ੂਟਿੰਗ ਤੋਂ ਬਾਅਦ ਉਹਨਾਂ ਨੂੰ ਪਾਣੀ ਨ Date:2009-11-07 Time:00:00:44
ਬਾਕਸ ਆਫਿਸ 'ਤੇ ਅੱਜ ਦੋ ਵੱਡੀਆਂ ਫਿਲਮਾਂ ਰਲੀਜ਼ ਹੋ ਰਹੀਆਂ ਹਨ। ਰਾਜਕੁਮਾਰ ਸੰਤੋਸ਼ੀ ਦੀ 'ਅਜਬ ਪ੍ਰੇਮ ਕੀ ਗਜਬ ਕਹਾਣੀ' ਅਤੇ ਮਧੁਰ ਭੰਡਾਰਕਰ ਦੀ 'ਜੇਲ੍ਹ' ਦਾ ਆਹਮਣਾ-ਸਾਹਮਣਾ ਹੋਵੇਗਾ। ਫਿਲਮ 'ਅਜਬ ਪ੍ਰੇਮ ਕੀ ਗਜਬ ਕਹਾਣੀ' ਵਿੱਚ ਪਹਿਲੀ ਵਾਰ ਰਣਬੀਰ ਅਤੇ ਕੈਟਰੀਨਾ ਦੀ ਜੋੜੀ ਪਰਦੇ 'ਤੇ ਨਜ਼ਰ ਆਵੇਗੀ। ਇਹ ਫਿਲਮ ਇੱਕ ਪ੍ਰੇਮ ਕਹਾਣੀ ਹੈ, ਜਿਸ ਵਿੱਚ ਕਾਮੇਡੀ ਦਾ ਤੜਕਾ ਲੱਗਿਆ ਹੈ। ਇਸ ਫਿਲਮ ਵਿੱਚ ਪ੍ਰੇਮ ਨੂੰ ਜੈਨੀ ਨਾਲ ਪਿਆਰ ਹੋ ਜਾਂਦਾ ਹੈ ਅਤੇ ਉਹ ਉਸ ਨੂੰ ਆਪਣੀਆਂ ਉਲਟੀਆਂ-ਪੁਲਟੀਆਂ ਹਰਕਤਾਂ ਨਾਲ ਮਨਾਉਣ ਵਿੱਚ ਲੱਗ ਜਾਂਦਾ ਹੈ। ਇਸ ਕਾਮੇਡੀ ਫਿਲਮ ਨੂੰ ਟੱਕਰ ਦਵੇਗੀ ਮਧੁਰ ਭੰਡਾਰਕਰ ਦੀ 'ਜੇਲ੍ਹ'। ਮਧੁਰ ਦੀ ਇਸ ਫਿਲਮ ਵਿੱਚ ਮੁੱਖ ਕਿਰਦਾਰ ਵਿੱਚ ਨੀਲ ਨਿਤਿਨ ਮੁਕੇਸ਼, ਮੁਗਧਾ ਗੋਡਸੇ ਅਤੇ ਮਨੋਜ ਬਾਜਪੇਈ ਨਜ਼ਰ ਆਉਣਗੇ। ਇਸ ਫਿਲਮ Date:2009-11-07 Time:00:00:44
ਬਾਲੀਵੁੱਡ ਅਦਾਕਾਰ ਅਜੇ ਦੇਵਗਨ ਦਾ ਕਹਿਣਾ ਹੈ ਕਿ ਜੇਕਰ ਉਹ ਗੰਭੀਰ ਭੂਮਿਕਾਵਾਂ ਕਰਨਾ ਹੀ ਜਾਰੀ ਰੱਖਦਾ ਹੈ ਤਾਂ ਇਹ ਉਸ ਲਈ ਪ੍ਰੇਸ਼ਾਨੀ ਵਾਲੀ ਗੱਲ ਹੋਵੇਗੀ। ਅਜੇ ਨੇ ਕਿਹਾ ਕਿ 'ਮੈਨੂੰ ਬਹੁਤ ਚੰਗਾ ਲੱਗਦਾ ਹੈ ਕਿ ਆਪਣੇ ਫਿਲਮੀ ਕੈਰੀਅਰ ਦੇ ਇਸ ਪੜਾਅ 'ਤੇ ਹੁਣ ਮੈਂ ਵੱਖ ਵੱਖ ਭੂਮਿਕਾਵਾਂ ਕਰ ਰਿਹਾ ਹਾਂ'। ਉਨ੍ਹਾਂ ਕਿਹਾ ਕਿ ਇਕ ਸਮਾਂ ਐਸਾ ਵੀ ਸੀ ਜਦੋਂ ਉਹ ਕੇਵਲ ਗੰਭੀਰ ਫਿਲਮਾਂ ਹੀ ਕਰਿਆ ਕਰਦਾ ਸੀ। ਪੱਤਰਕਾਰਾਂ ਨਾਲ ਗੱਲ ਕਰਦਿਆਂ ਉਸਨੇ ਕਿਹਾ ਕਿ ਇਹ ਯਕੀਨ ਕਰਨ ਵਾਲੀ ਗੱਲ ਹੈ ਕਿ ਹੁਣ ਮੈਂ ਲਗਾਤਾਰ ਗੰਭੀਰ ਭੂਮਿਕਾ ਤੋਂ ਪ੍ਰੇਸ਼ਾਨ ਹੋ ਜਾਂਦਾ ਹਾਂ। ਜ਼ਿਕਰਯੋਗ ਹੈ ਕਿ ਅਜੇ ਨੇ ਆਪਣੇ ਫਿਲਮੀ ਕੈਰੀਅਰ 'ਚ ' ਓਮਕਾਰਾ', 'ਗੰਗਾਜਾਲ', ਅਤੇ 'ਜ਼ਖ਼ਮੀ' ਵਰਗੀਆਂ ਫਿਲਮਾਂ 'ਚ ਸੰਜ਼ੀਦਾ ਭੂਮਿਕਾ ਅਦਾ ਕੀਤੀ ਹੈ ਅਤੇ 'ਜ਼ਖ਼ਮ' 'ਚ ਭੂਮਿਕਾ ਲਈ ਉਸਨੂੰ 1998 'ਚ Date:2009-11-07 Time:00:00:43
ਬੈਤੂਲ - ਮੱਧਪ੍ਰਦੇਸ਼ ਦੇ ਬੈਤੂਲ ਜਿਲ੍ਹਾ ਦਫ਼ਤਰ 'ਚ ਅੱਜ ਰਾਜ ਦੇ ਗ੍ਰਹਿ ਮੰਤਰੀ ਊਮਾਸ਼ੰਕਰ ਗੁਪਤਾ ਅਚਾਨਕ ਬਿਜਲੀ ਗੁੱਲ ਹੋ ਜਾਣ ਕਾਰਣ ਲੱਗਭਗ ਪੰਜ ਮਿੰਟ ਤੱਕ ਹੋਟਲ ਦੀ ਲਿਫ਼ਟ 'ਚ ਫੱਸੇ ਰਹੇ। Date:2009-11-07 Time:00:00:43
ਲਖਨਊ - ਸਮਾਜਵਾਦੀ ਪਾਰਟੀ (ਸਪਾ) ਮਹਾਂਸਕਤੱਰ ਅਮਰ ਸਿੰਘ ਖਿਲਾਫ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੀ ਚੌਕ ਕੋਤਵਾਲੀ ਵਿਚ ਭਾਰਤੀ ਜਨਤਾ ਪਾਰਟੀ(ਭਾਜਪਾ) ਛੱਡ ਕੇ ਆਏ ਕਲਿਆਣ ਸਿੰਘ ਦੀ ਤੁਲਨਾ ਕਰਬਲਾ ਦੇ ਸ਼ਹੀਦਾਂ ਨਾਲ ਕਰਨ ਉੱਪਰ ਮਾਮਲਾ ਦਰਜ ਕੀਤਾ ਗਿਆ। Date:2009-11-07 Time:00:00:43
ਪਟਿਆਲਾ - ਭਾਰਤ ਆਗਾਮੀ 10 ਤੋਂ 14 ਨਵੰਬਰ ਅੱਕ ਚੀਨ ਵਿਚ ਹੋਣ ਵਾਲੀ ਏਸ਼ਿਆਈ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਆਪਣਾ 70 ਮੈਂਬਰੀ ਦਲ ਭੇਜੇਗਾ ਜਿਸ ਵਿਚ ਮਹਿਲਾ ਅਤੇ ਪੁਰਸ਼ ਖਿਡਾਰੀ ਅਤੇ ਖੇਡ ਅਧਿਕਾਰੀ ਸ਼ਾਮਲ ਹਨ। Date:2009-11-07 Time:00:00:43
ਲਖਨਊ - ਜੰਮੂ ਅਤੇ ਕਸ਼ਮੀਰ ਰਾਜ ਵਿਚ ਸੰਪੰਨ ਹੋਈ ਰਾਸ਼ਟਰੀ ਫੈਡਰੇਸ਼ਨ ਕੱਪ ਟੀ 20 ਚੈਂਪੀਅਨਸ਼ਿਪ ਵਿਚ ਉੱਤਰ ਪ੍ਰਦੇਸ਼ ਨੇ ਪਹਿਲੀ ਦਫਾ ਖਿਤਾਬੀ ਜਿੱਤ ਹਾਸਲ ਕੀਤੀ। Date:2009-11-07 Time:00:00:43
ਖਰਚੀਲੇ ਸ਼ਿੰਗਾਰ ਅਤੇ ਮਨੋਰੰਜਨ ਉਦਯੋਗ ਦੇ ਰਚਨਾਤਮਕ ਯੋਗਦਾਨ ਦੇ ਬਾਵਜੂਦ ਸਦੀ ਦੇ ਮਹਾਨਾਇਕ ਅਮਿਤਾਭ ਬਚਨ ਆਪਣੀ ਫਿਲਮ 'ਪਾ' ਨੂੰ 15 ਕਰੋੜ ਦੇ ਤੈਅਸ਼ੁਦਾ ਬਜ਼ਟ ਵਿਚ ਬਣਾਉਣ 'ਚ ਕਾਮਜਾਬ ਰਹੇ ਹਨ। ਅਮਿਤਾਬ ਦੇ ਨਿਰਮਾਣ ਬੈਨਰ 'ਐਬੀ ਕੋਰਪ' ਦੀ ਇਹ ਫਿਲਮ ਪ੍ਰੋਗੋਰੀਆ ਬੀਮਾਰੀ ਤੋਂ ਪੀੜਤ ਇਕ ਬੱਚੇ 'ਤੇ ਅਧਾਰਤ ਹੈ। ਪ੍ਰੋਗੋਰੀਆ ਇਕ ਅਜਿਹਾ ਰੋਗ ਹੈ ਜਿਸ ਨਾਲ ਬੱਚੇ ਵੀ ਬਹੁਤ ਘੱਟ ਉਮਰ 'ਚ ਬੁੱਢੇ ਹੋ ਜਾਂਦੇ ਹਨ। 67 ਸਾਲਾ ਬਿਗ ਬੀ ਨੇ ਆਪਣੀ ਵੈਬਸਾਈਟ 'ਤੇ ਇਸ ਫਿਲਮ ਦੇ ਬਜਟ ਬਾਰੇ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ 'ਅਸੀਂ ਕੁਝ ਨਿਸ਼ਚਿਤ ਯੋਜਨਾਵਾਂ ਦੇ ਤਹਿਤ ਇਸ ਫਿਲਮ ਦਾ ਨਿਰਮਾਣ ਕੀਤਾ ਹੈ ਅਤੇ ਪਹਿਲਾਂ ਹੀ ਇਹ ਫੈਸਲਾ ਲਿਆ ਸੀ ਕਿ ਇਸ ਫਿਲਮ ਦਾ ਖਰਚਾ 15 ਕਰੋੜ ਤੋਂ ਉਪਰ ਨਹੀਂ ਟੱਪਣ ਦੇਣਾਂ। Date:2009-11-07 Time:00:00:43
ਆਮਿਰ ਖਾਨ ਇਹ ਮੰਨ ਕੇ ਬੈਠੇ ਹਨ ਕਿ ਉਹਨਾਂ ਦੀ ਆਉਣ ਵਾਲੀ ਫਿਲਮ 'ਥ੍ਰੀ ਈਡੀਅਟਸ' ਜੋ ਕ੍ਰਿਸਮਸ 'ਤੇ ਰਲੀਜ਼ ਹੋਣ ਵਾਲੀ ਹੈ ਸੁਪਰਹਿੱਟ ਸਾਬਿਤ ਹੋਵੇਗੀ। ਇਸ ਨੂੰ ਤੁਸੀਂ ਆਮਿਰ ਖਾਨ ਦਾ ਆਤਮਵਿਸ਼ਵਾਸ ਵੀ ਕਹਿ ਸਕਦੇ ਹੋ। ਸੂਤਰਾਂ ਦੇ ਮੁਤਾਬਿਕ ਆਮਿਰ ਨੂੰ ਇਸ ਫਿਲਮ 'ਤੇ ਐਨਾ ਭਰੋਸਾ ਹੈ ਕਿ ਉਹਨਾਂ ਨੇ ਇਸ ਫਿਲਮ ਵਿੱਚ ਕੰਮ ਕਰਨ ਦੇ ਬਦਲੇ ਇੱਕ ਪੈਸਾ ਵੀ ਨਹੀਂ ਲਿਆ ਹੈ। ਉਹ ਆਪਣਾ ਪੈਸਾ ਉਦੋਂ ਲੈਣਗੇ ਜਦੋਂ ਫਿਲਮ ਸਫ਼ਲ ਸਾਬਿਤ ਹੋਵੇਗੀ। ਉਹ ਕਿੰਨਾ ਮਿਹਨਤਾਨਾ ਲੈਣਗੇ ਇਹ ਵੀ ਤੈਅ ਨਹੀਂ ਹੈ। ਉਹਨਾਂ ਦਾ ਸਫ਼ਲਤਾ ਵਿੱਚ ਇੱਕ ਖਾਸ ਹਿੱਸਾ ਤੈਅ ਹੈ। ਮਤਲਬ ਕਿ ਫਿਲਮ ਜਿੰਨੀ ਜਿਆਦਾ ਹਿੱਟ ਹੋਵੇਗੀ, ਓਨੀ ਜਿਆਦਾ ਰਕਮ ਆਮਿਰ ਨੂੰ ਮਿਲੇਗੀ। Date:2009-11-07 Time:00:00:43
ਨਵੀਂ ਦਿੱਲੀ - ਝਾਰਖੰਡ ਵਿਕਾਸ ਮੋਰਚਾ(ਜੇਵੀਐਮ) ਦੇ ਮੁਖੀ ਬਾਬੂ ਲਾਲ ਮਰਾਂਡੀ ਨੇ ਰਾਜ ਵਿਧਾਨਸਭਾ ਚੌਣਾਂ ਲਈ ਗਠਬੰਧਨ ਦੇ ਸਿਲਸਿਲੇ ਵਿਚ ਇੱਥੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। Date:2009-11-07 Time:00:00:43
ਨਵੀਂ ਦਿੱਲੀ - ਭਾਰਤ ਅਤੇ 27 ਦੇਸ਼ਾਂ ਦੇ ਯੂਰਪੀ ਸੰਘ ਨੇ ਇੱਥੇ ਬਹੁਤ ਹੀ ਮਹਤੀ ਪਰਮਾਣੂ ਊਰਜਾ ਪਰੀਯੋਜਨਾ ਲਈ ਕਰਾਰ ਕੀਤਾ ਅਤੇ ਅਗਲੇ ਵਰ੍ਹੇ ਤੱਕ ਮੁਕਤ ਵਪਾਰ ਸੰਧੀ ਕਰਨ ਦਾ ਫੈਸਲਾ ਕੀਤਾ। Date:2009-11-07 Time:00:00:43
ਨਵੀਂ ਦਿੱਲੀ - ਲਾਭ ਕਮਾਉਣ ਵਾਲੇ ਸਾਰੇ ਜਨਤਕ ਅਦਾਰਿਆਂ ਦੇ ਵਿਨਿਵੇਸ਼ ਦੇ ਸੰਯੁਕਤ ਪ੍ਰਗਤੀਸ਼ੀਲ ਗਠਬੰਧਨ ਸਰਕਾਰ ਦੇ ਫੈਸਲੇ ਦਾ ਵਿਰੋਧ ਕਰਦਿਆਂ ਕੇਂਦਰੀ ਮਜ਼ਦੂਰ ਸੰਘਾਂ ਨੇ ਇੱਥੇ ਐਲਾਣ ਕੀਤਾ ਕਿ ਇਸ ਨੂੰ ਰੋਕਣ ਲਈ ਵਿਸ਼ੇਸ਼ ਦੇਸ਼ ਵਿਆਪੀ ਮੁਹਿੰਮ ਵਿੱਢੀ ਜਾਵੇਗੀ। Date:2009-11-07 Time:00:00:43
page no.1 |
Select news date : 30 - 11 - 2009 29 - 11 - 2009 28 - 11 - 2009 27 - 11 - 2009 26 - 11 - 2009 25 - 11 - 2009 24 - 11 - 2009 23 - 11 - 2009 22 - 11 - 2009 21 - 11 - 2009 20 - 11 - 2009 19 - 11 - 2009 18 - 11 - 2009 17 - 11 - 2009 16 - 11 - 2009 15 - 11 - 2009 14 - 11 - 2009 13 - 11 - 2009 12 - 11 - 2009 11 - 11 - 2009 10 - 11 - 2009 9 - 11 - 2009 8 - 11 - 2009 7 - 11 - 2009 6 - 11 - 2009 5 - 11 - 2009 4 - 11 - 2009 3 - 11 - 2009 2 - 11 - 2009 1 - 11 - 2009 |