Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 6 - 11 - 2009

ਸਚਿਨ ਦੇ 17 ਹਜ਼ਾਰ ਰਨ ਪੂਰੇ

ਹੈਦਰਾਬਾਦ - ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਇੱਕ ਦਿਨਾ ਕ੍ਰਿਕਟ 'ਚ 17 ਹਜ਼ਾਰੀ ਬਣ ਗਏ ਹਨ।ਭਾਰਤੀ ਕ੍ਰਿਕਟ ਦੇ ਕੋਹੇਨੂਰ ਸਚਿਨ ਨੇ ਆਸਟ੍ਰੇਲੀਆ ਦੇ ਖਿਲਾਫ਼ ਅੱਜ ਇੱਥੇ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਮੈਚ 'ਚ ਅਪਣਾ ਸੱਤਵਾਂ ਰਨ ਬਨਾਉਣ ਦੇ ਨਾਲ ਹੀ 17 ਹਜ਼ਾਰ ਰਨ ਦੇ ਐਵਰੇਸਟ 'ਤੇ ਪਹੁੰਚ ਗਏ।

Date:2009-11-06 Time:00:05:41

ਸਚਿਨ ਨੇ ਕੀਤਾ 45ਵਾਂ ਸੈਂਕੜਾ ਪੂਰਾ

ਹੈਦਰਾਬਾਦ - ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਇੱਕ ਦਿਨਾ ਕ੍ਰਿਕਟ 'ਚ ਜਿੱਥੇ ਅੱਜ 17 ਹਜ਼ਾਰ ਰਨ ਪੂਰੇ ਕੀਤੇ ਉੱਥੇ ਉਨ੍ਹਾ ਨੇ ਆਪਣਾ 45ਵਾਂ ਸੈਂਕੜਾ ਬਣਾ ਕੇ ਭਾਰਤੀ ਦਰਸ਼ਕਾਂ ਦੇ ਚਿਹਰਿਆਂ 'ਤੇ ਰੌਣਕ ਲਿਆਂਦੀ।

Date:2009-11-06 Time:00:05:41

ਈਸ਼ਾ ਕੋਪੀਕਰ ਨੂੰ ਨਤੀਜੇ ਦੀ ਉਡੀਕ

ਨੀਰਜ ਮਨਚੰਦਾ ਦੀ ਸਲਾਹ ਨਾਲ ਆਪਣੇ ਨਾਂਅ ਦੇ ਅੱਖਰ ਬਦਲਣ ਵਾਲੀ ਈਸ਼ਾ ਕੋਪੀਕਰ ਪਹਿਲਾਂ ਤਾਂ ਚਮਕ-ਦਮਕ ਵਾਲੀ ਅਭਿਨੇਤਰੀ ਵਜੋਂ ਹੀ ਚਰਚਿਤ ਸੀ ਪਰ ਬਾਅਦ 'ਚ ਉਸ ਨੇ ਸਾਧਾਰਨ ਭੂਮਿਕਾਵਾਂ ਨਿਭਾ ਕੇ ਆਪਣੀ ਗਲੈਮਰਸ ਦਿਖ ਨੂੰ ਕਾਫ਼ੀ ਹੱਦ ਤੱਕ ਬਦਲਿਆ। 'ਏਕ ਵਿਵਾਹ ਐਸਾ ਭੀ' ਨੂੰ ਹੁਣ ਤੱਕ ਦੀ ਆਪਣੀ ਸਭ ਤੋਂ ਵਧੀਆ ਫ਼ਿਲਮ ਕਹਿਣ ਵਾਲੀ ਈਸ਼ਾ ਦੇ ਦਿਲ 'ਚ ਖਲਾਸ ਸ਼ਬਦ ਘਰ ਹੀ ਕਰ ਚੁੱਕਾ ਹੈ। ਆਪਣੇ-ਆਪ ਨੂੰ ਪੁਰਾਤਨ ਕਦਰਾਂ ਕੀਮਤਾਂ ਨਾਲ ਜੁੜੀ ਰਹਿਣ ਵਾਲੀ ਕਹਾਉਣ ਵਾਲੀ ਈਸ਼ਾ ਕੋਪੀਕਰ ਇਸ ਸਮੇਂ ਛੋਟੇ ਪਰਦੇ 'ਤੇ ਵੀ ਕਾਫ਼ੀ ਸਫ਼ਲ ਹੰਗਾਮੇ ਕਰ ਰਹੀ ਹੈ। ਖੱਲਾਸ ਗਰਲ ਤੋਂ ਚਾਂਦਨੀ ਬਣੀ ਤੇ ਹੁਣ ਬਤੌਰ ਐਂਕਰ ਦੇ ਉਸ ਨੇ ਆਪਣੇ ਕੈਰੀਅਰ ਨੂੰ ਨਵੇਂ ਪੜਾਅ ਵੱਲ ਤੋਰਿਆ ਹੈ। ਕੌਸ਼ਿਕ ਘਟਕ ਜੋ ਛੋਟੇ ਪਰਦੇ ਦਾ ਸਫ਼ਲ ਨਿਰਦੇਸ਼ਕ ਹੈ, ਨੇ ਈਸ਼ਾ ਕੋਪੀਕਰ ਨੂੰ ਛੋਟੇ ਪਰਦ

Date:2009-11-06 Time:00:05:41

22 ਨਵੰਬਰ ਨੂੰ ਹੋਵੇਗਾ ਸ਼ਿਲਪਾ ਦਾ ਵਿਆਹ

ਅਭਿਨੇਤਰੀ ਸ਼ਿਲਪਾ ਸ਼ੈਟੀ ਅਤੇ ਉਹਨਾਂ ਦੇ ਮੰਗੇਤਰ ਰਾਜ ਕੁੰਦਰਾ 22 ਨਵੰਬਰ ਨੂੰ ਖੰਡਾਲਾ ਵਿੱਚ ਇੱਕ ਨਿੱਜੀ ਸਮਾਰੋਹ ਵਿੱਚ ਵਿਆਹ ਦੇ ਬੰਧਨ 'ਚ ਬੰਨ੍ਹੇ ਜਾਣਗੇ। ਸੂਤਰਾਂ ਅਨੁਸਾਰ ਇਹ ਦੋਵੇਂ ਸ਼ਿਲਪਾ ਦੇ ਦੋਸਤ ਅਤੇ ਬਿਜ਼ਨੈਸ ਸਹਿਯੋਗੀ ਕਿਰਨ ਬਾਵਾ ਦੇ ਬੰਗਲੇ ਵਿੱਚ ਵਿਆਹ ਦੇ ਬੰਧਨ ਵਿੱਚ ਬੰਨ੍ਹੇ ਜਾਣਗੇ। ਵਿਆਹ ਤੋਂ ਪਹਿਲਾਂ ਹੋਣ ਵਾਲਾ ਸੰਗੀਤ ਅਤੇ ਮਹਿੰਦੀ ਦਾ ਪ੍ਰੋਗਰਾਮ ਇਸੇ ਸਥਾਨ 'ਤੇ ਸਪੰਨ ਹੋਵੇਗਾ। ਉਹਨਾਂ ਨੇ ਦੱਸਿਆ ਕਿ ਇਸ ਵਿਆਹ ਸਮਾਰੋਹ ਵਿੱਚ ਸ਼ਿਲਪਾ ਅਤੇ ਰਾਜ ਦੇ ਪਰਿਵਾਰਿਕ ਮੈਂਬਰ ਅਤੇ ਨਜ਼ਦੀਕੀ ਦੋਸਤ ਸ਼ਾਮਿਲ ਹੋਣਗੇ। ਵਿਆਹ ਸਮਾਰੋਹ ਪੰਜਾਬੀ ਅਤੇ ਦੱਖਣ ਭਾਰਤੀ ਰੀਤੀ-ਰਿਵਾਜਾਂ ਨਾਲ ਸਪੰਨ ਹੋਵੇਗਾ ਵਿਆਹ ਤੋਂ ਬਾਅਦ 24 ਨਵੰਬਰ ਨੂੰ ਇੱਥੇ ਰਿਸੈਪਸ਼ਨ ਦਾ ਆਯੋਜਨ ਕੀਤਾ ਜਾਵੇਗਾ।

Date:2009-11-06 Time:00:05:41

ਹੁਣ ਜਰਦਾਰੀ ਅਸਤੀਫ਼ਾ ਦੇਣ : ਅਲਤਾਫ਼

ਇਸਲਾਮਾਬਾਦ : ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੂੰ ਮੁਤਾਹਿਦਾ ਕੌਮੀ ਮੂਵਮੈਂਟ (ਐੱਮਕਿਊਐੱਮ) ਦੇ ਨੇਤਾ ਅਲਤਾਫ਼ ਹੁਸੈਨ ਨੇ ਸਲਾਹ ਦਿੱਤੀ ਹੈ ਕਿ ਉਹ ਦੇਸ਼ ਅਤੇ ਜਨਤਾ ਦੇ ਹਿੱਤ ਵਿੱਚ ਅਹੁਦੇ ਤੋਂ ਅਸਤੀਫ਼ਾ ਦੇ ਦੇਣ ਅਤੇ ਆਪਣੀ ਸ਼ਕਤੀਆਂ ਸੰਸਦ ਨੂੰ ਸੌਂਪ ਦੇਣ।

Date:2009-11-06 Time:00:05:41

.. ਨਹੀਂ ਤਾਂ ਪਾਕਿਸਤਾਨ ਚੱਲੇ ਜਾਓ : ਠਾਕਰੇ

ਮੁੰਬਈ : ਉਧਵ ਠਾਕਰੇ ਨੇ 'ਜਮੀਅਤ ਉਲੇਮਾ ਏ ਹਿੰਦ' ਦੇ ਫਤਵੇ ਦਾ ਵਿਰੋਧ ਕਰਦਿਆਂ ਕਿਹਾ ਕਿ ਰਾਸ਼ਟਰੀ ਗੀਤ ਬੰਦੇ ਮਾਤਰਮ ਗਾਓ, ਨਹੀਂ ਤਾਂ ਪਾਕਿਸਤਾਨ ਚੱਲੇ ਜਾਓ।

Date:2009-11-06 Time:00:05:41

ਅਮਰੀਕਾ ਜਾਣ ਤੋਂ ਰੋਕਿਆ ਨੂਰ ਨੂੰ

ਕਾਹਿਰਾ : ਮਿਸਰ ਦੇ ਪ੍ਰਮੁੱਖ ਵਿਰੋਧੀ ਪੱਖ ਨੇਤਾ ਆਯਮਾਨ ਨੂਰ ਨੇ ਕਿਹਾ ਹੈ ਕਿ ਅਧਿਕਾਰੀ ਉਸਨੂੰ ਅਮਰੀਕਾ ਜਾਣ ਤੋਂ ਰੋਕ ਰਹੇ ਹਨ।ਸ਼੍ਰੀ ਨੂਰ ਨੇ ਕਿਹਾ ਕਿ ਉਹਨਾਂ ਨੂੰ ਵਿਦੇਸ਼ ਸੰਬੰਧਾਂ ਦੀ ਪਰਿਸ਼ਦ ਨੇ ਮਿਸਰ ਦੀ ਰਾਜਨੀਤਿਕ ਸਥਿਤੀ ਉੱਤੇ ਭਾਸ਼ਣ ਦੇਣ ਦੇ ਲਈ ਅਮਰੀਕਾ ਆਉਣ ਦਾ ਸੱਦਾ ਦਿੱਤਾ ਹੈ, ਪਰੰਤੂ ਅਧਿਕਾਰੀ ਉਹਨਾਂ ਦੇ ਮਾਰਗ ਵਿੱਚ ਰੁਕਾਵਟ ਪੈਦਾ ਕਰ ਰਹੇ ਹਨ।

Date:2009-11-06 Time:00:05:41

ਪਕੜ੍ਹਿਆ ਗਿਆ ਚੀਨ ਦਾ ਝੂਠ

ਨਵੀਂ ਦਿੱਲੀ : ਸੈਟੇਲਾਈਟ ਚਿੱਤਰਾਂ ਨੇ ਚੀਨ ਦੇ ਝੂਠ ਨੂੰ ਇੱਕ ਵਾਰ ਫਿਰ ਉਜਾਗਰ ਕਰ ਦਿੱਤਾ ਹੈ। ਮਿਲੀਆਂ ਖ਼ਬਰਾਂ ਅਨੁਸਾਰ ਇਹਨਾਂ ਚਿੱਤਰਾਂ ਦੇ ਨਾਲ ਚੀਨ ਦੁਆਰਾ ਬ੍ਰਹਮਪੁੱਤਰ ਨਦੀ ਉੱਤੇ ਬੰਨ੍ਹ ਬਣਾਏ ਜਾਣ ਦੀ ਪੁਸ਼ਟੀ ਹੁੰਦੀ ਹੈ, ਜਿਸ ਤੋਂ ਉਹ ਨਿਰੰਤਰ ਇਨਕਾਰ ਕਰਦਾ ਆ ਰਿਹਾ ਹੈ।

Date:2009-11-06 Time:00:05:41

ਪੁਰਸਕਾਰ ਲਈ ਨਾਮਿਤ ਅਡਿਗਾ

ਨਵੀਂ ਦਿੱਲੀ : ਬੁੱਕਰ ਪੁਰਸਕਾਰ ਜੇਤੂ ਲੇਖਕ ਅਰਵਿੰਦ ਅਡਿਗਾ ਅਤੇ ਸਲਮਾਨ ਰੁਸ਼ਦੀ ਨੂੰ ਸਾਲ 2010 ਦੇ ਇੰਟਰਨੈਸ਼ਨਲ ਡਬਲੀਨ ਲਿਟਰਰੀ ਐਵਾਰਡ ਦੇ ਲਈ ਨਾਮਿਤ ਕੀਤਾ ਗਿਆ ਹੈ।

Date:2009-11-06 Time:00:05:41


1   2  

page no.2

Select news date :

30 - 11 - 2009
29 - 11 - 2009
28 - 11 - 2009
27 - 11 - 2009
26 - 11 - 2009
25 - 11 - 2009
24 - 11 - 2009
23 - 11 - 2009
22 - 11 - 2009
21 - 11 - 2009
20 - 11 - 2009
19 - 11 - 2009
18 - 11 - 2009
17 - 11 - 2009
16 - 11 - 2009
15 - 11 - 2009
14 - 11 - 2009
13 - 11 - 2009
12 - 11 - 2009
11 - 11 - 2009
10 - 11 - 2009
9 - 11 - 2009
8 - 11 - 2009
7 - 11 - 2009
6 - 11 - 2009
5 - 11 - 2009
4 - 11 - 2009
3 - 11 - 2009
2 - 11 - 2009
1 - 11 - 2009