Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 5 - 11 - 2009

ਅਮਰ ਸਿੰਘ ਖਿਲਾਫ਼ ਵਾਰੰਟ ਜ਼ਾਰੀ

ਨਵੀਂ ਦਿੱਲੀ - ਰਾਜਧਾਨੀ ਦੀ ਇੱਕ ਅਦਾਲਤ ਨੇ ਸਮਾਜਵਾਦੀ ਪਾਰਟੀ (ਸਪਾ) ਦੇ ਮਹਾਸਕੱਤਰ ਅਮਰ ਸਿੰਘ ਦੇ ਅਦਾਲਤ ਦੇ ਸਾਹਮਣੇ ਪੇਸ਼ ਨਾ ਹੋਣ 'ਤੇ ਉਨ੍ਹਾ ਖਿਲਾਫ਼ ਜਮਾਨਤੀ ਵਾਰੰਟ ਜ਼ਾਰੀ ਕੀਤਾ।

Date:2009-11-05 Time:00:01:37

ਤੋਸ਼ੀਬਾ ਦਾ ਨਵਾਂ ਫਿਊਲ ਸੈਲ ਚਾਰਜਰ

ਟੋਕੀਓ - ਜਪਾਨ ਦੀ ਤੋਸ਼ੀਬਾ ਕੰਪਨੀ ਨੇ ਇੱਕ ਨਵਾਂ ਫਿਊਲ ਸੈਲ ਚਾਰਜਰ ਬਜ਼ਾਰ 'ਚ ਉਤਾਰਿਆ ਹੈ, ਜੋ ਇਕੱਠੇ ਦੋ ਮੋਬਾਇਲ ਫੋਨ ਨੂੰ ਚਾਰਜ ਕਰ ਸਕਦਾ ਹੈ। ਮੀਥੇਨਾਲ ਨਾਲ ਚੱਲਣ ਵਾਲੇ ਇਸ ਫਿਊਲ ਸੈਲ ਚਾਰਜਰ ਵਿੱਚ ਇੱਕ ਲੀਥੀਅਮ ਆਇਨ ਬੈਟਰੀ ਲੱਗੀ ਹੈ, ਜੋ ਮੀਥੇਨ ਅਤੇ ਆਕਸੀਜਨ ਦੀ ਰਸਾਇਣਿਕ ਪ੍ਰਕਿਰਿਆ ਨੂੰ ਬਿਜਲੀ ਵਿੱਚ ਬਦਲ ਦਿੰਦੀ ਹੈ।

Date:2009-11-05 Time:00:01:37

ਜੀਪੀਐਸ ਪ੍ਰਣਾਲੀ ਨਾਲ ਸ਼ਹਿਰ ਦੀ ਸਫ਼ਾਈ

ਪਿੰਪਰੀ - ਸ਼ਹਿਰਾਂ ਵਿੱਚ ਰੋਜ਼ਾਨਾ ਇਕੱਠਾ ਹੋਣ ਵਾਲੇ ਕਚਰੇ ਨੂੰ ਉਠਾਉਣ ਵਿੱਚ ਸਫ਼ਾਈ ਕਰਮੀਆਂ ਦੀ ਲਾਪਰਵਾਹੀ ਦਾ ਇਲਾਜ ਮਹਾਰਾਸ਼ਟਰ ਦੇ ਪਿੰਪਰੀ ਨਗਰ ਨਿਗਮ ਨੇ ਲੱਭ ਲਿਆ ਹੈ। ਇੱਥੇ ਕੂੜਾ ਚੁੱਕਣ ਵਾਲੇ ਨਿਗਮ ਦੇ ਸਭ ਟਰੱਕਾਂ ਨੂੰ ਇੰਟਰਨੈਟ ਅਧਾਰਿਤ ਤਕਨੀਕ ਨਾਲ ਲੈਸ ਕਰ ਦਿੱਤਾ ਗਿਆ ਹੈ। ਅਜਿਹਾ ਕਰਨ ਵਾਲਾ ਪਿੰਪਰੀ ਪਹਿਲਾ ਸ਼ਹਿਰ ਹੈ। ਕੰਟਰੋਲ ਰੂਮ ਵਿੱਚ ਬੈਠੇ ਅਧਿਕਾਰੀ ਹੁਣ ਸਭ ਟਰੱਕਾਂ ਦੀ ਨਿਗਰਾਨੀ ਕਰਦੇ ਹਨ। ਇਸਦੇ ਨਾਲ ਹੀ ਉਹਨਾਂ ਕੰਟੇਨਰਾਂ ਦਾ ਵੀ ਪਤਾ ਲੱਗ ਜਾਂਦਾ ਹੈ, ਜਿਹਨਾਂ ਨੇ ਕੂੜਾ ਨਹੀਂ ਉਠਾਇਆ ਹੈ।

Date:2009-11-05 Time:00:01:37

ਐੱਸਬੀਆਈ ਤੇ ਸੇਵਾ ਭਾਰਤ 'ਚ ਕਰਾਰ

ਨਵੀਂ ਦਿੱਲੀ : ਭਾਰਤੀ ਸਟੇਟ ਬੈਂਕ (ਐੱਸਬੀਆਈ) ਨੇ ਸੇਵਾ ਭਾਰਤ ਦੇ ਨਾਲ ਮੰਗਲਵਾਰ ਨੂੰ ਸਹਿਮਤੀ ਪੱਤਰ ਉੱਤੇ ਹਸਤਾਖ਼ਰ ਕੀਤੇ। ਇਸ ਕਰਾਰ ਦੇ ਬਾਅਦ ਸੇਵਾ ਭਾਰਤ ਐੱਸਬੀਆਈ ਦੇ ਕਾਰੋਬਾਰ ਪ੍ਰਤੀਨਿਧੀ ਦੇ ਰੂਪ ਵਿੱਚ ਕੰਮ ਕਰੇਗਾ।

Date:2009-11-05 Time:00:01:37

ਪਾਇਲਟਾਂ ਨੇ ਦਿੱਤੀ ਚਿਤਾਵਨੀ

ਮੁੰਬਈ : ਏਅਰ ਇੰਡੀਆ ਦੇ ਪਾਇਲਟਾਂ ਨੇ ਕੱਲ੍ਹ ਚਿਤਾਵਨੀ ਦਿੱਤੀ ਕਿ ਜੇਕਰ ਇੱਕ ਹਫ਼ਤੇ ਦੇ ਅੰਦਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ 24 ਨਵੰਬਰ ਤੋਂ ਹੜਤਾਲ ਉੱਤੇ ਚੱਲੇ ਜਾਣਗੇ। ਉਹਨਾਂ ਨੇ ਕਿਹਾ ਕਿ ਪ੍ਰਬੰਧਨ ਦੀਆਂ ਦੋਸ਼ਪੂਰਨ ਨੀਤੀਆਂ ਕੰਪਨੀ ਦੇ ਘਾਟੇ ਲਈ ਜਿੰਮੇਦਾਰ ਹਨ।

Date:2009-11-05 Time:00:01:37

ਸੋਨੇ ਦਾ ਅੱਧਾ ਇੰਚ ਪਤਲਾ ਨੋਟਬੁਕ ਬਜ਼ਾਰ 'ਚ

ਨਵੀਂ ਦਿੱਲੀ - ਪਤਲੇ ਅਤੇ ਹਲਕੇ ਨੋਟਬੁਕ ਦੇ ਬਜ਼ਾਰ 'ਚ ਦਿਨੋ ਦਿਨ ਵੱਧਦੀ ਮੁਕਾਬਲੇਬਾਜ਼ੀ ਦੇ ਮੱਦੇਨਜ਼ਰ ਸੋਨੀ ਇੰਡੀਆ ਨੇ ਅੱਜ ਬੇਹੱਦ ਹਲਕਾ ਅਤੇ ਲੱਗਭਗ ਅੱਧੇ ਇੰਚ ਪਤਲਾ ਨੋਟਬੁਕ ਬਜ਼ਾਰ 'ਚ ਪੇਸ਼ ਕੀਤਾ।

Date:2009-11-05 Time:00:01:37

ਫਲੈਟ ਇਸਪਾਤ ਵਸਤਾਂ ਦੇ ਰੇਟ ਘਟੇ

ਨਵੀਂ ਦਿੱਲੀ : ਸਰਵਜਨਕ ਉਦਯੋਗ ਭਾਰਤੀ ਇਸਪਾਤ ਔਥਾਰਿਟੀ ਲਿਮੀਟੇਡ (ਸੈਲ) ਨੇ ਆਪਣੀਆਂ ਫਲੈਟ ਇਸਪਾਤ ਵਸਤਾਂ ਦੀਆਂ ਕੀਮਤਾਂ ਵਿੱਚ 750 ਰੁਪਏ ਤੋਂ 1500 ਰੁਪਏ ਪ੍ਰਤੀ ਟਨ ਦੀ ਕਮੀ ਕੀਤੀ ਹੈ।

Date:2009-11-05 Time:00:01:37

ਏਸੀਸੀ ਦਾ ਅਕਤੂਬਰ 'ਚ ਉਤਪਾਦਨ ਘੱਟਿਆ

ਨਵੀਂ ਦਿੱਲੀ - ਸੀਮੇਂਟ ਨਿਰਮਾਤਾ ਕੰਪਨੀ ਏਸੀਸੀ ਲਿਮਿਟੇਡ ਦਾ ਇਸ ਸਾਲ ਅਕਤੂਬਰ ਮਹੀਨੇ 'ਚ ਉਤਪਾਦਨ 17= ਲੱਖ 10 ਹਜ਼ਾਰ ਟਨ ਰਿਹਾ,ਜੋ ਪਿੱਛਲੇ ਸਾਲ ਦੀ ਇਸ ਅੱਵਧੀ ਦੇ 17 ਲੱਖ 40 ਹਜ਼ਾਰ ਟਨ ਦੇ ਉਤਪਾਦਨ ਨਾਲ 1.72 ਫ਼ੀਸਦੀ ਘੱਟ ਹੈ।

Date:2009-11-05 Time:00:01:37

ਪੰਜਾਬ 'ਚ ਹੋਈ ਲੱਖਾਂ ਟਨ ਝੋਨੇ ਦੀ ਖ੍ਰੀਦ

ਚੰਡੀਗੜ੍ਹ : ਪੰਜਾਬ ਵਿੱਚ ਸਰਕਾਰੀ ਏਜੰਸੀਆਂ ਅਤੇ ਮਿੱਲ ਮਾਲਕਾਂ ਨੇ ਸੂਬੇ ਦੀਆਂ ਮੰਡੀਆਂ ਵਿੱਚ ਕੱਲ੍ਹ ਤੱਕ 114.18 ਲੱਖ ਟਨ ਤੋਂ ਜਿਆਦਾ ਝੋਨੇ ਦੀ ਖ੍ਰੀਦ ਕੀਤੀ।ਇੱਕ ਅਧਿਕਾਰਕ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਸੂਬਾ ਸਰਕਾਰ ਨੇ ਇਸ ਵਾਰ 140 ਲੱਖ ਟਨ ਝੋਨੇ ਦੀ ਖ੍ਰੀਦ ਦਾ ਟੀਚਾ ਮਿਥਿਆ ਹੈ।

Date:2009-11-05 Time:00:01:37

ਸਕੋਡਾਆਟੋ ਇੰਡੀਆ ਦੀ ਵਿੱਕਰੀ 'ਚ ਵਾਧਾ

ਨਵੀਂ ਦਿੱਲੀ - ਆਟੋਮੋਬਾਇਲ ਖੇਤਰ ਦੀ ਪ੍ਰਮੁੱਖ ਕੰਪਨੀ ਸਕੋਡਾਆਟੋ ਇੰਡੀਆ ਨੇ ਇਸ ਸਾਲ ਅਕਤੂਬਰ ਮਹੀਨੇ 'ਚ 1753 ਵਾਹਨਾਂ ਦੀ ਵਿੱਕਰੀ ਕੀਤੀ,ਜੋ ਪਿੱਛਲੇ ਸਾਲ ਦੀ ਸਮਾਨ ਅੱਵਧੀ ਦੇ 887 ਤੋਂ 98 ਫ਼ੀਸਦੀ ਜ਼ਿਆਦਾ ਹੈ।

Date:2009-11-05 Time:00:01:37

ਪੀਸੀ ਟੂਲਜ਼ ਨੇ ਸਾਫ਼ਟਵੇਅਰ ਭਾਰਤੀ ਬਜ਼ਾਰ 'ਚ ਉਤਾਰੇ

ਨਵੀਂ ਦਿੱਲੀ - ਸਾਫ਼ਟਵੇਅਰ ਨਿਰਮਾਤਾ ਕੰਪਨੀ ਪੀਸੀ ਟੂਲਜ਼ ਨੇ ਅੱਜ ਭਾਰਤੀ ਬਜ਼ਾਰ 'ਚ ਸਾਫ਼ਟਵੇਅਰ ਸਬੰਧੀ ਸੁਰੱਖਿਆ ਉਤਪਾਦ ਉਤਾਰਦੇ ਹੋਏ ਇਸ ਖੇਤਰ 'ਚ ਪ੍ਰਵੇਸ਼ ਦੀ ਘੋਸ਼ਣਾ ਕੀਤੀ।ਇਸ ਵਿੱਚ ਪੀਸੀ ਟੂਲਜ਼ ਇੰਟਰਨੇਟ ਸਕਿਉਰਟੀ 2010,ਸਪਾਈਵੇਅਰ ਡਾਕਟਰ 2010 ਅਤੇ ਸਪਾਈਵੇਅਰ ਡਾਕਟਰ ਐਂਟੀਵਾਇਰਸ 2010 ਸ਼ਾਮਲ ਹੈ।

Date:2009-11-05 Time:00:01:37

ਵੇਲਾਨ ਹੋਟਲਜ਼ ਨੇ ਕਰਜ਼ ਲਿਆ

ਨਵੀਂ ਦਿੱਲੀ - ਵੇਲਾਨ ਹੋਟਲਜ਼ ਲਿਮਿਟੇਡ ਨੇ ਆਪਣੇ ਕਰਜ਼ੇ ਨੂੰ ਉਤਾਰਨ ਅਤੇ ਲਿਕਪੁਰ,ਕੁਨੂਰ ਅਤੇ ਕੋਇੰਬਟੂਰ 'ਚ ਹੋਟਲਾਂ ਦੇ ਵਿਸਤਾਰ ਅਤੇ ਆਧੁਨਿਕੀਕਰਨ ਦੇ ਲਈ ਭਾਰਤੀ ਸਟੇਟ ਬੈਂਕ ਤੋਂ 16 ਲੱਖ ਡਾਲਰ ਦਾ ਕਰਜ਼ ਲਿਆ ਹੈ।

Date:2009-11-05 Time:00:01:37

ਰੁਪਈਆ 44 ਪੈਸੇ ਟੁੱਟਿਆ

ਮੁੰਬਈ : ਡਾਲਰ ਦੀ ਤੇਜ ਮੰਗ ਰਹਿਣ, ਸਤੰਬਰ ਦੌਰਾਨ ਨਿਰਯਾਤ ਵਿੱਚ ਆਈ ਗਿਰਾਵਟ ਅਤੇ ਸ਼ੇਅਰ ਬਾਜਾਰਾਂ ਦੇ ਥੱਲੇ ਬਹਿ ਜਾਣ ਨਾਲ ਅੰਤਰ ਬੈਂਕਿੰਗ ਮੁਦਰਾ ਬਾਜਾਰ ਵਿੱਚ ਅੱਜ ਰੁਪਈਆ 44 ਪੈਸੇ ਟੁੱਟਕੇ 47.40-41 ਰੁਪਏ ਪ੍ਰਤੀ ਡਾਲਰ ਵਿੱਚ ਬੰਦ ਹੋਇਆ।

Date:2009-11-05 Time:00:01:37

ਨਿਰਯਾਤ 'ਚ ਲਗਾਤਾਰ 12 ਵੇਂ ਮਹੀਨੇ ਗਿਰਾਵਟ

ਨਵੀਂ ਦਿੱਲੀ - ਦੇਸ਼ ਦੇ ਨਿਰਯਾਤ 'ਚ ਲਗਾਤਾਰ ਬਾਰ੍ਹਵੇਂ ਮਹੀਨੇ ਗਿਰਾਵਟ ਦਰਜ਼ ਕੀਤੀ ਗਈ। ਸਤੰਬਰ -09 'ਚ ਇਹ ਪਿੱਛਲੇ ਸਾਲ ਦੀ ਇਸ ਅੱਵਧੀ ਦੇ ਮੁਕਾਬਲੇ 13.8 ਫ਼ੀਸਦੀ ਡਿੱਗਕੇ 13 ਅਰਬ 60 ਕਰੋੜ 80 ਲੱਖ ਡਾਲਰ ਦੇ ਬਰਾਬ ਰਹਿ ਗਿਆ।

Date:2009-11-05 Time:00:01:37

ਬੰਦੂਕਾਂ ਦੀ ਛਾਂ ਹੇਠ ਵਿਕਾਸ ਅਸੰਭਵ : ਪੀਐੱਮ

ਨਵੀਂ ਦਿੱਲੀ - ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਕਿਹਾ ਹੈ ਕਿ ਬੰਦੂਕਾਂ ਦੇ ਪਰਛਾਵੇਂ ਹੇਠ ਸਮੁੱਚਾ ਵਿਕਾਸ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਹਿੰਸਾ ਨਾਲ ਆਮ ਆਦਮੀ ਦੀਆਂ ਤਕਲੀਫ਼ਾਂ ਵਿਚ ਵਾਧਾ ਹੁੰਦਾ ਹੈ ਤੇ ਹਿੰਸਾ ਨੂੰ ਹਰ ਹਾਲਤ 'ਚ ਸਮਾਪਤ ਕੀਤਾ ਜਾਣਾ ਚਾਹੀਦਾ ਹੈ।

Date:2009-11-05 Time:00:01:37

'ਗੋਲਮਾਲ' ਜਾਂ 'ਆਲ ਦ ਬੈਸਟ'?

ਰੋਹਿਤ ਸ਼ੈਟੀ ਦੀ ਅਗਲੀ ਫਿਲਮ 'ਗੋਲਮਾਲ' ਦਾ ਅਗਲਾ ਭਾਗ ਹੋਵੇਗੀ ਜਾਂ 'ਆਲ ਦ ਬੈਸਟ' ਦਾ, ਇਸ ਗੱਲ ਦੀ ਬਾਲੀਵੁੱਡ ਵਿੱਚ ਚਰਚਾ ਹੈ। ਇਸ ਬਾਰੇ ਰੋਹਿਤ ਤੋਂ ਬਿਹਤਰ ਭਲਾ ਕੌਣ ਜਾਣਦਾ ਹੈ। ਜਦੋਂ ਉਹਨਾਂ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਜਵਾਬ ਦਿੱਤਾ 'ਮੈਨੂੰ ਅਜੈ ਦੇਵਗਨ ਦਾ ਇੰਤਜਾਰ ਹੈ ਜੋ ਮੁੰਬਈ ਪੰਜ ਤਾਰੀਖ ਨੂੰ ਪਰਤ ਰਹੇ ਹਨ। ਪਰ ਇੱਕ ਗੱਲ ਸਪੱਸ਼ਟ ਹੈ ਕਿ ਮੇਰੀ ਅਗਲੀ ਫਿਲਮ 'ਗੋਲਮਾਲ' ਦਾ ਹੀ ਅਗਲਾ ਭਾਗ ਹੋਵੇਗੀ।' 'ਗੋਲਮਾਲ' ਹੀ ਕਿਉਂ? ਕਿਉਂਕਿ 'ਆਲ ਦ ਬੈਸਟ' ਹਾਲ ਹੀ ਵਿੱਚ ਰਿਲੀਜ਼ ਹੋਈ ਹੈ, ਇਸ ਤਰ੍ਹਾਂ ਇਸਦਾ ਅਗਲਾ ਭਾਗ ਬਣਾਉਣਾ ਫਿਲਹਾਲ ਠੀਕ ਨਹੀਂ ਹੈ। 'ਗੋਲਮਾਲ' ਸੀਰੀਜ਼ ਦੀ ਤੀਜੀ ਫਿਲਮ ਵਿੱਚ ਕੌਣ ਹੋਵੇਗਾ, ਇਸਦਾ ਫੈਸਲਾ ਕੁਝ ਦਿਨਾਂ ਵਿੱਚ ਕੀਤਾ ਜਾਵੇਗਾ। ਰੋਹਿਤ ਦੱਸਦੇ ਹਨ।

Date:2009-11-05 Time:00:01:36

ਮੇਰੀ ਉਮਰ ਸਿਰਫ਼ 25 ਸਾਲ - ਕਿੰਗ ਖਾਨ

ਬਾਲੀਵੁੱਡ ਦੇ ਕਿੰਗ ਖਾਨ ਭਲਾ ਹੀ 44 ਸਾਲ ਦੇ ਹੋ ਗਏ ਹਨ, ਪਰ ਜਨਾਬ ਆਪਣੇ ਆਪ ਨੂੰ ਅਜੇ ਵੀ 25 ਸਾਲ ਦਾ ਹੀ ਮੰਨਦੇ ਹਨ। ਤਕਰੀਬਨ ਦੋ ਦਹਾਕਿਆਂ ਤੱਕ ਬਾਲੀਵੁੱਡ 'ਤੇ ਰਾਜ ਕਰਨ ਵਾਲੇ ਸ਼ਾਹਰੁਖ ਦਾ ਕਹਿਣਾ ਹੈ ਕਿ ਮੈਂ ਜਿਸ ਉਮਰ ਦਾ ਹਾਂ, ਉਸ ਨੂੰ ਕਬੂਲ ਕਰਦਾ ਹਾਂ, ਪਰ ਕਦੇ-ਕਦੇ ਸਰੀਰ 'ਤੇ ਵੱਜੀਆਂ ਕੁਝ ਸੱਟਾਂ ਨੂੰ ਛੱਡ ਦਉ ਤਾਂ ਮੈਂ ਆਪਣੇ ਆਪ ਨੂੰ ਸੱਚਮੁੱਚ ਅਜੇ ਵੀ 25-26 ਸਾਲ ਦਾ ਹੀ ਮੰਨਦਾ ਹਾਂ। ਬਾਂਦਰਾ ਵਿੱਚ ਮੌਜੂਦ ਆਪਣੇ ਘਰ 'ਮੰਨਤ' 'ਚ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਕਿੰਗ ਖਾਨ ਨੇ ਮਜਾਕੀਆ ਅੰਦਾਜ ਵਿੱਚ ਕਿਹਾ ਕਿ ਹੋ ਸਕਦਾ ਹੈ ਕਿ ਮੈਂ ਵੱਡੀ ਉਮਰ ਦਾ ਨਹੀਂ ਲੱਗਦਾ, ਸ਼ਾਇਦ ਲੋਕ ਮੇਰੇ ਬਾਰੇ ਸੋਚਦੇ ਹੋਣ ਕਿ ਮੈਂ ਬੁੱਢਾ ਹੋ ਗਿਆ ਹਾਂ, ਪਰ ਮਜੇਦਾਰ ਗੱਲ ਇਹ ਹੈ ਕਿ ਜਦੋਂ ਮੈਂ ਬਿਹਤਰ ਦਿਖਾਈ ਦਿੰਦਾ ਹਾਂ ਤਾਂ ਉਹ ਕਹਿੰਦੇ ਹਨ ਕਿ ਮੈਂ ਪਲਾਸ

Date:2009-11-05 Time:00:01:36

ਕੈਟ ਦੀਆਂ ਸਿਫ਼ਤਾਂ ਕਰਦੇ ਨੀ ਥੱਕਦੇ ਰਣਬੀਰ

ਬਾਲੀਵੁੱਡ ਦੀ ਬਾਰਬੀ ਡੌਲ ਕੈਟਰੀਨਾ ਕੈਫ ਆਪਣੀ ਮਾਸੂਮੀਅਤ ਨਾਲ ਕਈ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਹੀ ਹੈ। ਹੁਣ ਸਲਮਾਨ ਖਾਨ ਤੋਂ ਬਾਅਦ ਚਾਕਲੇਟੀ ਬੁਆਏ ਅਭਿਨੇਤਾ ਰਣਬੀਰ ਕਪੂਰ ਵੀ ਉਹਨਾਂ ਦੇ ਗੁਣ ਗਾਉਂਦੇ ਨਹੀਂ ਥੱਕਦੇ। ਖ਼ਬਰ ਹੈ ਕਿ ਰਣਬੀਰ ਦਾ ਕਹਿਣਾ ਹੈ ਕਿ ਉਹਨਾਂ ਦੀਅ ਨਵੀਂ ਫਿਲਮ 'ਅਜਬ ਪ੍ਰੇਮ ਕੀ ਗਜਬ ਕਹਾਣੀ' ਦੀ ਅਭਿਨੇਤਰੀ ਕੈਟਰੀਨਾ ਕੈਫ ਬਾਲੀਵੁੱਡ ਵਿੱਚ ਸਭ ਤੋਂ ਚੰਗੀ ਇਨਸਾਨ ਹੈ। ਰਣਬੀਰ ਨੇ ਕਿਹਾ ਕਿ ਕੈਟਰੀਨਾ ਦਾ ਸੁਭਾਅ ਪ੍ਰਭਾਵਿਤ ਕਰਨ ਵਾਲਾ ਹੈ। ਉਹਨਾਂ ਨੇ ਜਿੱਥੋਂ ਸ਼ੁਰੂਆਤ ਕੀਤੀ, ਹੁਣ ਉਸ ਤੋਂ ਕਾਫੀ ਅੱਗੇ ਪਹੁੰਚ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਵਿੱਚ ਭਰਪੂਰ ਸਕਰਾਤਮਿਕ ਊਰਜਾ ਹੈ। ਉਹ ਬਹੁਤ ਮਿਹਨਤੀ ਹੈ ਅਤੇ ਫਿਲਮ ਦੀ ਬਿਹਤਰੀ ਲਈ ਸਭ ਕੁਝ ਕਰਦੀ ਹੈ।

Date:2009-11-05 Time:00:01:36

ਧਿਆਨ ਨਾਲ ਕਰੋ ਨਵੇਂ ਘਰ ਵਿੱਚ ਪ੍ਰਵੇਸ਼

ਮਕਾਨ ਮਨੁੱਖ ਦੀ ਸਭ ਤੋਂ ਪ੍ਰਮੁੱਖ ਸੰਪੱਤੀ ਹੈ। ਹਰ ਵਿਅਕਤੀ ਆਪਣੀ ਕਈ ਸਾਲਾਂ ਦੀ ਮਹਿਨਤ ਨਾਲ ਇਸ ਸੁਪਨੇ ਨੂੰ ਪੂਰਾ ਕਰਦਾ ਹੈ। ਘਰ ਦੇ ਮਾਮਲੇ ਵਿੱਚ ਵਾਸਤੁ ਅਤੇ ਜੋਤਿਸ਼ ਤੇ ਵਿਚਾਰ ਕਰਨਾ ਵੀ ਬਹੁਤ ਜਰੂਰੀ ਹੈ। ਘਰ ਲੈਂਦੇ ਸਮੇਂ ਅਤੇ ਉਸ ਵਿੱਚ ਪ੍ਰਵੇਸ਼ ਦੇ ਬਾਅਦ ਕੁੱਝ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖੋ।

Date:2009-11-05 Time:00:01:36

ਸਥਿੱਤੀ ਦਾ ਸਹੀ ਵਿਸ਼ਲੇਸ਼ਣ ਕਰੇ ਜਦਯੂ: ਜੇਟਲੀ

ਨਵੀਂ ਦਿੱਲੀ - ਭਾਰਤੀ ਜਨਤਾ ਪਾਰਟੀ ਦੇ ਮਹਾਂਸਕਤਰ ਅਰੁਣ ਜੇਟਲੀ ਨੇ ਜਨਤਾ ਦਲ ਯੂਨਾਇਟਡ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਸ ਨੂੰ ਆਪਣੀ ਤਾਕਤ ਦਾ ਵਿਸ਼ਲੇਸ਼ਣ ਕਰਕੇ ਹੀ ਝਾਰਖੰਡ ਵਿਚ ਸੀਟਾਂ ਦੀ ਮੰਗ ਕਰਨੀ ਚਾਹੀਦੀ ਹੈ।

Date:2009-11-05 Time:00:01:36

ਨਕਸਲੀਆਂ ਵੱਲੋਂ ਵਿਧਾਇਕ ਦੇ ਰਿਸ਼ਤੇਦਾਰ ਕਤਲ

ਕਾਂਕੇਰ - ਛੱਤੀਸਗੜ੍ਹ ਦੀ ਬਸਤਰ ਡਿਵੀਜ਼ਨ ਦੇ ਕਾਂਕੇਰ ਜਿਲ੍ਹੇ ਦੇ ਸਾਬਕਾ ਵਿਧਾਇਕ ਦੇਵਲਾਲ ਦੁੱਗਾ ਦੇ ਦੋ ਰਿਸ਼ਤੇਦਾਰਾਂ ਦੀ ਮਾਓਵਾਦੀ ਨਕਸਲੀਆਂ ਨੇ ਹੱਤਿਆ ਕਰ ਦਿੱਤੀ ਹੈ।

Date:2009-11-05 Time:00:01:36

ਯੂਨੁਸ ਵੱਲੋਂ ਅਫਰੀਦੀ ਦੀ ਸ਼ਲਾਘਾ

ਆਬੂਧਾਬੀ - ਪਾਕਿਸਤਾਨ ਦੇ ਕਪਤਾਨ ਯੂਨੁਸ ਖਾਨ ਨੇ ਨਿਊਜ਼ੀਲੈਂਡ ਖਿਲਾਫ ਮੰਗਲਵਾਰ ਨੂੰ ਇੱਥੇ ਖੇਡੇ ਗਏ ਪਹਿਲੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਟੀਮ ਦੇ ਕਰਿਸ਼ਮਾਈ ਆਲ ਰਾਉਂਡਰ ਸ਼ਾਹਿਦ ਅਫਰੀਦੀ ਸ਼ਲਾਘਾ ਕੀਤੀ ਹੈ।

Date:2009-11-05 Time:00:01:36

ਜ਼ਖਮੀ ਹੈਨਰਿਕਸ ਪੰਜਵੇਂ ਇੱਕਰੋਜ਼ਾ ਤੋਂ ਬਾਹਰ

ਹੈਦਰਾਬਾਦ - ਜ਼ਖਮੀ ਖਿਡਾਰੀਆਂ ਕਾਰਣ ਪਰੇਸ਼ਾਨ ਆਸਟ੍ਰੇਲਿਆਈ ਟੀਮ ਨੂੰ ਅੱਜ ਉਸ ਵੇਲ੍ਹੇ ਇੱਕ ਹੋਰ ਤਗੜਾ ਝਟਕਾ ਵੱਜਾ ਜਦੋਂ ਇਸ ਦੇ ਆਲ ਰਾਉਂਡਰ ਮੋਇਸੇਸ ਹੈਨਰਿਕਸ ਹੈਮਸਟ੍ਰਿੰਗ ਸੱਟ ਕਾਰਣ ਭਾਰਤ ਖਿਲਾਫ ਵੀਰਵਾਰ ਨੂੰ ਇੱਥੇ ਹੋਣ ਵਾਲੇ ਪੰਜਵੇਂ ਇੱਕ ਰੋਜ਼ਾ ਮੈਚ ਤੋਂ ਬਾਹਰ ਹੋ ਗਏ।

Date:2009-11-05 Time:00:01:36

ਰਾਕੇਟ ਸਿੰਘ - ਸੇਲਸਮੈਨ ਆਫ ਦ ਈਅਰ : ਫਰਸਟ ਲੁਕ

11 ਦਸੰਬਰ ਨੂੰ ਰਿਲੀਜ਼ ਹੋਣ ਵਾਲੀ 'ਰਾਕੇਟ ਸਿੰਘ - ਸੇਲਸਮੈਨ ਆਫ ਦ ਈਅਰ' ਦਾ ਇੰਤਜਾਰ ਸਿਨੇ ਪ੍ਰੇਮੀ ਇਸ ਲਈ ਕਰ ਰਹੇ ਹਨ, ਕਿਉਂਕਿ ਇਸ ਫਿਲਮ ਨਾਲ ਸ਼ਿਮਿਤ ਅਮੀਨ ਵਰਗੇ ਨਿਰਦੇਸ਼ਕ ਦਾ ਨਾਮ ਜੁੜਿਆ ਹੈ, ਜਿਹਨਾਂ ਨੇ 'ਚੱਕ ਦੇ ਇੰਡੀਆ' ਵਰਗੀ ਸਫ਼ਲ ਫਿਲਮ ਬਣਾਈ ਸੀ। ਰਣਬੀਰ ਕਪੂਰ ਇਸ ਫਿਲਮ ਵਿੱਚ ਰਾਕੇਟ ਸਿੰਘ ਦੀ ਭੂਮਿਕਾ ਨਿਭਾ ਰਹੇ ਹਨ, ਜੋ ਕਿ ਸਰਦਾਰ ਹੈ। ਇੱਕ ਸੇਲਸਮੈਨ ਦੀ ਜਿੰਦਗੀ ਨੂੰ ਅਧਾਰ ਬਣਾ ਕੇ ਇਸਦੀ ਕਹਾਣੀ ਲਿਖੀ ਗਈ ਹੈ। ਯਸ਼ਰਾਜ ਦੁਆਰਾ ਨਿਰਮਿਤ ਇਸ ਫਿਲਮ ਦਾ ਪ੍ਰੋਮੋ ਬਹੁਤ ਆਕਰਸ਼ਕ ਹੈ, ਜਿਸ ਵਿੱਚ ਰਣਬੀਰ ਆਪਣੀ ਫਿਲਮ ਦੀ ਮਾਰਕੀਟਿੰਗ ਰਾਕੇਟ ਸਿੰਘ ਦੇ ਰੂਪ ਵਿੱਚ ਕਰਦੇ ਹਨ।

Date:2009-11-05 Time:00:01:36

ਰੀਆ ਸੇਨ ਦਾ ਕਿਲਰ ਲੁਕ

ਬੰਗਾਲੀ ਮੁਟਿਆਰ ਰੀਆ ਸੇਨ ਨੂੰ ਕਈ ਦਿਨਾਂ ਬਾਅਦ ਮੁੰਬਈ ਦੀ ਪਾਰਟੀ ਸਰਕਿਟ ਵਿੱਚ ਦੇਖਿਆ ਗਿਆ। ਪਿਛਲੇ ਕਈ ਦਿਨਾਂ ਤੋਂ ਉਹ ਮੁੰਬਈ ਤੋਂ ਬਾਹਰ ਸੀ ਅਤੇ ਹਾਲ ਹੀ ਵਿੱਚ ਬੈਂਕਾਕ ਵਿੱਚ ਛੁੱਟੀਆਂ ਬਿਤਾ ਕੇ ਵਾਪਸ ਪਰਤੀ ਹੈ। ਹਾਲ ਹੀ ਵਿੱਚ ਸੁਭਾਸ਼ ਘਈ ਦੀ ਪਾਰਟੀ ਵਿੱਚ ਰੀਆ ਨਜ਼ਰ ਆਈ। ਉਹ ਪਹਿਲਾਂ ਤੋਂ ਜਿਆਦਾ ਸੈਕਸੀ ਨਜ਼ਰ ਆ ਰਹੀ ਸੀ। ਆਮ ਤੌਰ 'ਤੇ ਛੁੱਟੀਆਂ ਬਿਤਾਉਣ ਤੋਂ ਬਾਅਦ ਫਿਲਮ ਸਟਾਰਸ ਦਾ ਵਜਨ ਵਧ ਜਾਂਦਾ ਹੈ, ਪਰ ਰੀਆ ਦਾ ਵਜਨ ਘੱਟ ਹੋ ਗਿਆ ਹੈ, ਜਿਸ ਨਾਲ ਉਹਨਾਂ ਦੀ ਸੁੰਦਰਤਾ ਹੋਰ ਵਧ ਗਈ ਹੈ। ਰੀਆ ਦੀ ਖੂਬਸੂਰਤੀ ਨੇ ਗਜਬ ਕਰ ਦਿੱਤਾ। ਉਹਨਾਂ ਨੂੰ ਦੇਖ ਕੇ ਬਾਲੀਵੁੱਡ ਦੇ ਕਈ ਲੋਕ ਹੈਰਾਨ ਰਹਿ ਗਏ। ਆਬਾਸ-ਮਸਤਾਨ ਅਤੇ ਡੇਵਿਡ ਧਵਨ ਵਰਗੇ ਨਿਰਦੇਸ਼ਕਾਂ ਨੇ ਤਾਂ ਰੀਆ ਨੂੰ ਵਧਾਈ ਦੇ ਦਿੱਤੀ। ਹੋ ਸਕਦਾ ਹੈ ਕਿ ਨਵੇਂ ਲੁਕ ਦੇ ਕਾਰਨ ਰੀਆ

Date:2009-11-05 Time:00:01:36


1   2  

page no.1

Select news date :

30 - 11 - 2009
29 - 11 - 2009
28 - 11 - 2009
27 - 11 - 2009
26 - 11 - 2009
25 - 11 - 2009
24 - 11 - 2009
23 - 11 - 2009
22 - 11 - 2009
21 - 11 - 2009
20 - 11 - 2009
19 - 11 - 2009
18 - 11 - 2009
17 - 11 - 2009
16 - 11 - 2009
15 - 11 - 2009
14 - 11 - 2009
13 - 11 - 2009
12 - 11 - 2009
11 - 11 - 2009
10 - 11 - 2009
9 - 11 - 2009
8 - 11 - 2009
7 - 11 - 2009
6 - 11 - 2009
5 - 11 - 2009
4 - 11 - 2009
3 - 11 - 2009
2 - 11 - 2009
1 - 11 - 2009