Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 4 - 11 - 2009

ਅਸੀਨ ਅਤੇ ਅਜੈ ਬਣ ਗਏ ਦੋਸਤ

'ਲੰਦਨ ਡ੍ਰੀਮਸ' ਦੀ ਸ਼ੂਟਿੰਗ ਦੇ ਦੌਰਾਨ ਇਸ ਫ਼ਿਲਮ ਦੇ ਕਲਾਕਾਰਾਂ ਅਜੈ ਦੇਵਗਨ, ਸਲਮਾਨ ਖਾਨ ਅਤੇ ਅਸੀਨ ਨੇ ਲੰਬਾ ਸਮਾਂ ਲੰਦਨ ਵਿੱਚ ਨਾਲ ਬਿਤਾਇਆ ਅਤੇ ਇਹਨਾਂ ਵਿੱਚ ਚੰਗੀ ਦੋਸਤੀ ਹੋ ਗਈ।

Date:2009-11-04 Time:00:03:05

ਕਰੀਨਾ: ਅਭਿਨੈ ਦੀ ਗੱਲ ਕਰੋ

ਕਰੀਨਾ ਕਪੂਰ ਨੂੰ ਮੀਡੀਆ ਤੋਂ ਸ਼ਿਕਾਇਤ ਹੈ। ਕਾਰਨ ਹੈ ਉਹਨਾਂ ਦੇ ਵਿਅਕਤੀਗਤ ਜੀਵਨ ਦੇ ਬਾਰੇ ਵਿੱਚ ਛੱਪਣ ਵਾਲੀ ਖ਼ਬਰਾਂ। ਕਰੀਨਾ ਦਾ ਕਹਿਣਾ ਹੈ ਪ੍ਰਿੰਟ ਮੀਡੀਆ ਹੋ ਜਾ ਇਲੇਕਟ੍ਰਾਨਿਕ ਮੀਡੀਆ, ਸਾਰੇ ਉਹਨਾਂ ਦੇ ਵਿਅਕਤੀਗਤ ਜੀਵਨ ਵਿੱਚ ਰੁਚੀ ਲੈਂਦੇ ਹਨ ਅਤੇ ਉਸ ਨਾਲ ਸਬੰਧਿਤ ਖ਼ਬਰਾਂ ਹੀ ਦਿੰਦੇ ਹਨ।

Date:2009-11-04 Time:00:03:05

ਜੇਲ੍ਹ ਦੀ ਕਹਾਣੀ

ਪਰਾਗ ਦੀਕਸ਼ਿਤ (ਨੀਲ ਨਿਤਿਨ ਮੁਕੇਸ਼) ਦਾ ਮੰਨਣਾ ਹੈ ਕਿ ਉਸ 'ਤੇ ਰੱਬ ਦੀ ਬਹੁਤ ਕਿਰਪਾ ਹੈ। ਪਰਾਗ ਦੀ ਉਮਰ ਹੋਵੇਗੀ 25 ਸਾਲ ਦੇ ਆਸਪਾਸ। ਇਸ ਉਮਰ ਵਿੱਚ ਹੀ ਉਸਦੇ ਕੋਲ ਸਭ ਕੁਝ ਹੈ। ਐਸ਼ੋ-ਅਰਾਮ ਦੇ ਸਾਰੇ ਸਾਧਨ, ਮਨਪਸੰਦ ਕੰਮ ਅਤੇ ਸੋਹਣੀ ਗਰਲਫ੍ਰੈਂਡ। ਮਾਨਸੀ (ਮੁਗਧਾ ਗੋਡਸੇ) ਵੀ ਪਰਾਗ ਨੂੰ ਬਹੁਤ ਪਿਆਰ ਕਰਦੀ ਹੈ। ਪਰਾਗ ਦੀ ਜਿੰਦਗੀ ਅਚਾਨਕ ਮੋੜ ਲੈਂਦੀ ਹੈ। ਕੁਝ ਅਜਿਹੀਆਂ ਘਟਨਾਵਾਂ ਘਟਦੀਆਂ ਹਨ ਕਿ ਪਰਾਗ ਆਪਣੇ ਆਪ ਨੂੰ ਜੇਲ੍ਹ ਦੇ ਅੰਦਰ ਪਾਉਂਦਾ ਹੈ। ਪੁਲਿਸ ਉਸ ਨੂੰ ਕੁੱਟਦੀ ਮਾਰਦੀ ਹੈ। ਜੇਲ੍ਹ ਉਸ ਨੂੰ ਨਰਕ ਵਰਗੀ ਲੱਗਦੀ ਹੈ। ਪਰਾਗ ਨੂੰ ਲੱਗਦਾ ਹੈ ਕਿ ਇਹ ਇੱਕ ਬੁਰਾ ਸੁਫ਼ਨਾ ਹੈ, ਪਰ ਬਾਅਦ ਵਿੱਚ ਉਹ ਇਸ ਸੱਚਾਈ ਨੂੰ ਸਵੀਕਾਰ ਕਰਦਾ ਹੈ ਕਿ ਇਹ ਅਜਿਹੀ ਦੁਨੀਆ ਹੈ, ਜਿਸ ਬਾਰੇ ਕਦੇ ਉਸਨੇ ਸੋਚਿਆ ਵੀ ਨਹੀਂ ਸੀ। ਜੇਲ੍ਹ ਵਿੱਚ ਪਰਾਗ ਦੀ

Date:2009-11-04 Time:00:03:05

ਥ੍ਰੀ ਇਡਿਯਟਸ ਦਾ ਪ੍ਰੋਮੋ

ਤਾਰੇ ਜਮੀ ਪਰ, ਗਜਨੀ ਦੇ ਬਾਅਦ ਲਗਾਤਾਰ ਤੀਜੇ ਸਾਲ ਕ੍ਰਿਸਮਸ ਦੇ ਮੌਕੇ ਤੇ ਆਮਿਰ ਖਾਨ ਦੀ ਫ਼ਿਲਮ ਰੀਲੀ ਜ਼ ਹੋਣ ਵਾਲੀ ਹੈ। ਇਸ ਸਾਲ ਰੀਲੀਜ਼ ਹੋਣ ਵਾਲੀ ਹੈ 'ਥ੍ਰੀ ਇਡਿਯਟਸ', ਜਿਸ ਵਿੱਚ ਆਮਿਰ ਖਾਨ ਦੇ ਇਲਾਵਾ ਕਰੀਨਾ ਕਪੂਰ, ਮਾਧਵਨ ਅਤੇ ਸ਼ਰਮਨ ਜੋਸ਼ੀ ਨੇ ਪ੍ਰਮੁੱਖ ਭੂਮਿਕਾ ਨਿਭਾਈ ਹੈ।

Date:2009-11-04 Time:00:03:05

ਕੁਰਬਾਨ

ਬਹੁਤ ਦਿਨਾਂ ਤੋਂ ਚਰਚਿਤ, ਲਗਾਤਾਰ ਖ਼ਬਰਾਂ ਵਿੱਚ ਬਣੀ ਰਹਿਣ ਵਾਲੀ ਫਿਲਮ 'ਕੁਰਬਾਨ' ਜਲਦੀ ਹੀ ਦਰਸ਼ਕਾਂ ਦੇ ਸਾਹਮਣੇ ਹੋਵੇਗੀ। ਫਿਲਮ ਵਿੱਚ ਸੈਫੀਨਾ ਮਤਲਬ ਕਿ ਸੈਫ਼ ਅਲੀ ਖਾਨ ਅਤੇ ਕਰੀਨਾ ਕਪੂਰ ਦੀ ਜੋੜੀ ਹੈ। ਅਸਲ ਜੀਵਨ ਵਿੱਚ ਵੀ ਇੱਕ-ਦੂਜੇ ਦੇ ਪ੍ਰੇਮ ਦਾ ਇਕਰਾਰ ਕਰ ਚੁੱਕੇ ਇਹਨਾਂ ਦੋਵਾਂ ਕਲਾਕਾਰਾਂ ਨੇ ਇਸ ਫਿਲਮ ਵਿੱਚ ਵੀ ਪ੍ਰੇਮੀ-ਪ੍ਰੇਮਿਕਾ ਅਤੇ ਬਾਅਦ ਵਿੱਚ ਪਤੀ-ਪਤਨੀ ਦਾ ਰੋਲ ਕੀਤਾ ਹੈ। ਅਮਰੀਕਾ ਦੀ ਰਾਜਧਾਨੀ ਨਿਊਯਾਰਕ ਵਿੱਚ ਸਾਇਕੋਲਾਜੀ ਦੀ ਪ੍ਰੋਫੈਸਰ ਅਵੰਤਿਕਾ (ਕਰੀਨਾ ਕਪੂਰ) ਆਪਣੇ ਬਿਮਾਰ ਪਿਤਾ ਨੂੰ ਦੇਖਣ ਭਾਰਤ ਆਉਂਦੀ ਹੈ। ਇੱਥੇ ਅਹਿਸਾਨ (ਸੈਫ਼ ਅਲੀ ਖਾਨ) ਵੀ ਰਹਿੰਦਾ ਹੈ, ਜੋ ਉਸੇ ਵਿਸ਼ਵਵਿਦਿਆਲੇ ਵਿੱਚ ਪੜਾਉਂਦਾ ਹੈ ਜਿੱਥੇ ਅਵੰਤਿਕਾ ਅਸਥਾਈ ਰੂਪ ਨਾਲ ਪੜਾਉਣ ਲੱਗੀ ਹੈ। ਦੋਵਾਂ 'ਚ ਪਿਆਰ ਹੁੰਦਾ ਹੈ ਅਤੇ ਧੀ ਦੀ

Date:2009-11-04 Time:00:03:05

ਨਾਨਾ ਨੇ ਛੱਡੀ 'ਰਾਜਨੀਤੀ'

ਪ੍ਰਕਾਸ਼ ਝਾ ਦੀ ਚਰਚਿਤ ਫ਼ਿਲਮ 'ਰਾਜਨੀਤੀ' ਤੋਂ ਨਾਨਾ ਪਾਟੇਕਰ ਬਾਹਰ ਹੋ ਗਏ ਹਨ। ਸੂਤਰਾਂ ਦੇ ਅਨੁਸਾਰ ਭੋਪਾਲ ਵਿੱਚ ਸ਼ੂਟਿੰਗ ਦੇ ਦੌਰਾਨ ਇੱਕ ਸੀਨ ਨੂੰ ਲੈ ਕੇ ਦੋਨਾਂ ਵਿੱਚ ਬਹਿਸ ਹੋ ਗਈ। ਉਸ ਦੇ ਬਾਅਦ ਨਾਨਾ ਨੇ ਫ਼ਿਲਮ ਛੱਡਣ ਦਾ ਫੈਸਲਾ ਲਿਆ ਅਤੇ ਉਹ ਮੁੰਬਈ ਪਰਤ ਗਏ।

Date:2009-11-04 Time:00:03:05

ਮਾਏ ਨੇਮ ਇਜ਼ ਖਾਨ ਫਰਵਰੀ ਵਿੱਚ ਰੀਲੀਜ਼ ਹੋਵੇਗੀ

ਸ਼ਾਹਰੁਖ ਖਾਨ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ। ਸ਼ਾਹਰੁਖ ਖਾਨ ਦੇ ਕਰੀਅਰ ਦੀ ਮਹੱਤਵਪੂਰਨ ਫ਼ਿਲਮਾਂ ਵਿੱਚੋਂ ਇੱਕ ਹੈ ਮਾਏ ਨੇਮ ਇਜ਼ ਖਾਨ, ਜੋ 12 ਫਰਵਰੀ ਨੂੰ ਰੀਲੀਜ਼ ਹੋਵੇਗੀ।

Date:2009-11-04 Time:00:03:05

ਰਣਬੀਰ ਕਪੂਰ: ਅਭਿਨੈ ਦੇ ਨਾਲ ਕੁਕਿੰਗ

ਰਣਬੀਰ ਕਪੂਰ ਚੰਗਾ ਅਭਿਨੈ ਤਾਂ ਕਰਦੇ ਹੀ ਹਨ, ਨਾਲ ਹੀ ਚੰਗਾ ਖਾਣਾ ਵੀ ਬਨਾਉਂਦੇ ਹਨ। ਉਹਨਾਂ ਦੇ ਖਣਾ ਬਨਾਉਣ ਵਾਲੀ ਗੱਲ ਪਤਾ ਚਲੀ 'ਅਜਬ ਪ੍ਰੇਮ ਕੀ ਗਜਬ ਕਹਾਣੀ' ਦੇ ਸੇਟ ਤੇ।

Date:2009-11-04 Time:00:03:05

ਹੁੰਡਈ ਕੰਸਟ੍ਰਕਸ਼ਨ ਦੀ ਨਜ਼ਰ ਹੁਣ ਉੱਤਰ ਪ੍ਰਦੇਸ਼ 'ਤੇ

ਲਖਨਊ - ਹੁੰਡਈ ਕੰਸਟ੍ਰਕਸ਼ਨ ਇਕਵਪਮੇਂਟ ਇੰਡੀਆ ਪ੍ਰਾਈਵੇਟ ਲਿਮਿਟੇਡ ਨਿਰਮਾਣ ਅਤੇ ਖਾਨ ਦੇ ਵਪਾਰ ਨੂੰ ਦੇਸ਼ 'ਚ ਖਾਸਤੌਰ 'ਤੇ ਉੱਤਰ ਪ੍ਰਦੇਸ਼ 'ਚ ਵਧਾਉਣ 'ਚ ਖਾਸੀ ਦਿਲਚਸਪੀ ਲੈ ਰਿਹਾ ਹੈ।

Date:2009-11-04 Time:00:03:03

ਸੈਂਸੇਕਸ 135 ਅੰਕ ਕਮਜੋਰ ਖੁੱਲ੍ਹਿਆ

ਮੁੰਬਈ : ਏਸ਼ੀਆਈ ਬਾਜਾਰਾਂ ਦੇ ਕਮਜੋਰ ਸੰਕੇਤਾਂ ਦੇ ਕਾਰਣ ਵਿਦੇਸ਼ੀ ਫੰਡਾਂ ਦੀ ਵਿੱਕਵਾਲੀ ਵੱਧਣ ਦੇ ਨਾਲ ਅੱਜ ਸ਼ੁਰੂਆਤੀ ਕਾਰੋਬਾਰ ਵਿੱਚ ਬੰਬਈ ਸ਼ੇਅਰ ਬਾਜਾਰ (ਬੀਐੱਸਈ) ਦਾ ਸੈਂਸੇਕਸ 135 ਅੰਕ ਥੱਲੇ ਖੁੱਲ੍ਹਿਆ।

Date:2009-11-04 Time:00:03:03

ਪੰਜਾਬ ਵਿੱਚ ਕਣਕ ਸੰਕਟ, ਰੇਟ ਵੱਧੇ

ਚੰਡੀਗੜ੍ਹ : ਪੰਜਾਬ ਵਿੱਚ ਕਣਕ ਦੇ ਗੰਭੀਰ ਸੰਕਟ ਕਾਰਣ ਆਟਾ, ਬਰੇਡ ਤੇ ਕਣਕ ਆਧਾਰਿਤ ਹੋਰ ਵਸਤਾਂ ਦੀਆਂ ਕੀਮਤਾਂ ਵਿੱਚ ਪਿਛਲੇ 15 ਦਿਨਾਂ ਦੇ ਦੌਰਾਨ 20 ਪ੍ਰਤੀਸ਼ਤ ਦੀ ਤੇਜੀ ਆਈ ਹੈ।

Date:2009-11-04 Time:00:03:03

ਮੁੰਬਈ ਵਰਗਾ ਹਮਲਾ ਹੋ ਸਕਦਾ ਹੈ ਫ਼ਿਰ:ਸੈਨਾ ਪ੍ਰਮੁੱਖ

ਨਵੀਂ ਦਿੱਲੀ - ਸੈਨਾ ਪ੍ਰਮੁੱਖ ਜਨਰਲ ਦੀਪਕ ਕਪੂਰ ਨੇ ਅਫ਼ਗਾਨੀਸਤਾਨ ਅਤੇ ਪਾਕਿਸਤਾਨ 'ਚ ਅੱਤਵਾਦੀ ਹਿੰਸਾ 'ਤੇ ਚਿੰਤਾ ਵਿਅਕਤ ਕਰਦੇ ਹੋਏ ਅੱਜ ਕਿਹਾ ਹੈ ਕਿ ਮੁੰਬਈ ਵਰਗਾ ਹਮਲਾ ਫ਼ਿਰ ਤੋਂ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

Date:2009-11-04 Time:00:03:03

ਏਪਲ ਨੇ 2300 ਕਰਮਚਾਰੀਆਂ ਦੀ ਨਿਯੁਕਤੀ ਕੀਤੀ

ਨਿਊਯਾਰਕ - ਟੈਕਨੋਲਾਜੀ ਖੇਤਰ ਦੀ ਪ੍ਰਮੁੱਖ ਕੰਪਨੀ ਏਪਲ ਦੇ ਫੁਲਟਾਈਮ ਕਰਮਚਾਰੀਆਂ ਦੀ ਸੰਖਿਆ ਸਤੰਬਰ, 2009 ਨੂੰ ਸਮਾਪਤ ਸਾਲ ਦੇ ਦੌਰਾਨ 2300 ਦੇ ਵਾਧੇ ਦੇ ਨਾਲ 34,300 'ਤੇ ਪਹੁੰਚ ਗਈ। ਕੰਪਨੀ ਨੇ ਇਹ ਨਿਯੁਕਤੀਆਂ ਅਜਿਹੇ ਦੌਰ ਵਿੱਚ ਕੀਤੀਆਂ ਹਨ, ਜਦੋਂ ਦੁਨੀਆ ਭਰ ਦੀਆਂ ਕੰਪਨੀਆਂ ਵੈਸ਼ਵਿਕ ਵਿੱਤੀ ਸੰਕਟ ਦੇ ਮੱਦੇਨਜ਼ਰ ਆਪਣੇ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਵਿੱਚ ਲੱਗੀਆਂ ਸਨ।

Date:2009-11-04 Time:00:03:03

ਏਅਰਟੇਲ 'ਚ ਹਿੱਸੇਦਾਰੀ ਵਧਾਈ ਸਿੰਗਟੇਲ ਨੇ

ਨਵੀਂ ਦਿੱਲੀ - ਸਿੰਗਾਪੁਰ ਟੈਲੀਕੰਮਿਊਨੀਕੇਸ਼ੰਸ (ਸਿੰਗਟੇਲ) ਨੇ ਭਾਰਤੀ ਏਅਰਟੇਲ ਵਿੱਚ 1.52 ਪ੍ਰਤੀਸ਼ਤ ਜਿਆਦਾ ਹਿੱਸੇਦਾਰੀ ਖਰੀਦੀ ਹੈ ਅਤੇ ਕੰਪਨੀ ਇਸ ਲਈ 3008.4 ਕਰੋੜ ਰੁਪਏ ਦਾ ਭੁਗਤਾਨ ਕਰੇਗੀ। ਸਿੰਗਟੇਲ ਨੇ ਸਿੰਗਾਪੁਰ ਸਟਾਕ ਐਕਸਚੇਂਜ ਨੂੰ ਸੂਚਿਤ ਕੀਤਾ ਹੈ ਕਿ ਇਸ ਰਾਸ਼ੀ ਦਾ ਭੁਗਤਾਨ 18 ਮਹੀਨੇ ਵਿੱਚ ਤਿੰਨ ਕਿਸ਼ਤਾਂ ਵਿੱਚ ਕੀਤਾ ਜਾਵੇਗਾ।

Date:2009-11-04 Time:00:03:03

ਹਿੰਦੁਜਾ ਸਮੂਹ ਦੇ ਕਾਰੋਬਾਰ ਵਿੱਚ ਕਮੀ

ਮੁੰਬਈ : ਹਿੰਦੁਜਾ ਸਮੂਹ ਦੀ ਸਹਾਇਕ ਇਕਾਈ ਹਿੰਦੁਜਾ ਫਾਊਂਡਰੀ ਦਾ ਕੁੱਲ ਕਾਰੋਬਾਰ ਚਾਲੂ ਵਿੱਤ ਵਰ੍ਹੇ ਦੀ ਦੂਸਰੀ ਤਿਮਾਹੀ ਵਿੱਚ ਘੱਟਕੇ 100.70 ਕਰੋੜ ਰੁਪਏ ਰਹਿ ਗਿਆ ਜਦਕਿ ਪਿਛਲੇ ਵਿੱਤ ਵਰ੍ਹੇ ਦੀ ਇਸੇ ਮਿਆਦ ਵਿੱਚ ਕੰਪਨੀ ਨੇ 119.86 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ।

Date:2009-11-04 Time:00:03:03

30000 ਬ੍ਰਾਡਬੈਂਡ ਕਿਓਸਕ ਲਗਾਏਗੀ ਬੀਐਸਐਨਐਲ

ਨਵੀਂ ਦਿੱਲੀ - ਸਰਵਜਨਕ ਖੇਤਰ ਦੀ ਟੈਲੀਕਾਮ ਕੰਪਨੀ ਬੀਐਸਐਨਐਲ ਅਗਲੇ ਦੋ ਸਾਲਾਂ ਵਿੱਚ ਫ੍ਰੈਂਚਾਇਜੀ ਅਧਾਰ 'ਤੇ ਪੇਂਡੂ ਅਤੇ ਨਗਰ ਇਲਾਕਿਆਂ ਵਿੱਚ 30000 ਬ੍ਰਾਡਬੈਂਡ ਕਿਓਸਕ ਸਥਾਪਿਤ ਕਰੇਗੀ। ਬੀਐਸਐਨਐਲ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਾਡਾ ਟੀਚਾ ਦੋ ਸਾਲਾਂ ਵਿੱਚ ਪੂਰੇ ਦੇਸ਼ ਵਿੱਚ ਕਰੀਬ 30000 ਬ੍ਰਾਡਬੈਂਡ ਕਿਓਸਕ ਲਗਾਉਣ ਦਾ ਹੈ। ਅਸੀਂ ਪੇਂਡੂ ਇਲਾਕਿਆਂ ਵਿੱਚ ਫ੍ਰੈਂਚਾਇਜੀ ਰਾਹੀਂ ਕਿਓਸਕ ਸਥਾਪਿਤ ਕਰਾਂਗੇ। ਉਸਨੇ ਕਿਹਾ ਕਿ ਇਹਨਾਂ ਕਿਓਸਕ ਰਾਹੀਂ ਉਹਨਾਂ ਲੋਕਾਂ ਤੱਕ ਬ੍ਰਾਡਬੈਂਕ ਕਨੈਕਟਿਵਿਟੀ ਪਹੁੰਚਾਈ ਜਾ ਸਕੇਗੀ, ਜਿਹਨਾਂ ਕੋਲ ਵਰਤਮਾਨ ਵਿੱਚ ਕੋਈ ਵਿਕਲਪ ਨਹੀਂ ਹੈ ਅਤੇ ਉਹ ਅਜਿਹੀਆਂ ਸੇਵਾਵਾਂ 'ਤੇ ਜਿਆਦਾ ਖਰਚ ਕਰਨ ਦੀ ਸਥਿਤੀ ਵਿੱਚ ਨਹੀਂ ਹਨ।

Date:2009-11-04 Time:00:03:03

ਪੰਜਾਬ 'ਚ ਬੰਦ ,ਆਵਾਜਾਈ ਠੱਪ

ਅਮ੍ਰਿਤਸਰ/ਚੰਡੀਗੜ੍ਹ - 1984 ਦੇ ਦੰਗਾ ਪੀੜਤਾਂ ਖਿਲਾਫ਼ ਕਾਰਵਾਈ ਨਾ ਹੋਣ ਦਾ ਆਰੋਪ ਲਗਾਕੇ ਪੰਜਾਬ ਬੰਦ ਦਾ ਐਲਾਨ ਕਰਨ ਵਾਲੇ ਇੱਕ ਕੱਟੜਪੰਥੀ ਸਿੱਖ ਸੰਗਠਨ ਦੇ ਵਰਕਰਾਂ ਨੇ ਮੰਗਲਵਾਰ ਨੂੰ ਅੰਮ੍ਰਿਤਸਰ 'ਚ ਰੇਲਗੱਡੀ ਅਤੇ ਬੱਸਾਂ ਦਾ ਸੰਚਾਲਨ ਬੰਦ ਕਰਵਾ ਦਿੱਤਾ।ਇਸ ਨਾਲ ਆਵਾਜਾਈ ਅਤੇ ਰੇਲ ਆਵਾਜਾਈ ਪ੍ਰਭਾਵਤ ਹੋਈ ਅਤੇ ਕਈ ਯਾਤਰੀਆਂ ਨੂੰ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ।

Date:2009-11-04 Time:00:03:02

ਫੋਰਡ ਦੀ ਵਿੱਕਰੀ ਵੱਧੀ

ਨਵੀਂ ਦਿੱਲੀ : ਇਸ ਵਰ੍ਹੇ ਦੇ ਅੰਤ ਤੱਕ ਛੋਟੀ ਕਾਰ ਫਿਗੋ ਨੂੰ ਭਾਰਤੀ ਸੜਕਾਂ ਉੱਤੇ ਉਤਾਰਣ ਦੀ ਤਿਆਰੀ ਵਿੱਚ ਜੁੱਟੀ ਆਟੋਮੋਬਾਇਲ ਕੰਪਨੀ ਫੋਰਡ ਇੰਡੀਆ ਨੇ ਇਸ ਵਰ੍ਹੇ ਅਕਤੂਬਰ ਵਿੱਚ 3458 ਕਾਰਾਂ ਦੀ ਵਿੱਕਰੀ ਕੀਤੀ, ਜੋ ਪਿਛਲੇ ਵਰ੍ਹੇ ਦੀ ਸਮਾਨ ਮਿਆਦ ਵਿੱਚ 1744 ਕਾਰਾਂ ਦੀ ਤੁਲਨਾ ਵਿੱਚ 98 ਪ੍ਰਤੀਸ਼ਤ ਜਿਆਦਾ ਹੈ।

Date:2009-11-04 Time:00:03:02

ਤਰੰਗ ਦੇ ਦੂਜੇ ਕੇਂਦਰ ਨੂੰ ਮੰਜ਼ੂਰੀ

ਬੈਂਗਲੂਰ : ਈ ਪੇਮੈਂਟ ਸੋਲਿਊਸ਼ੰਸ, ਈ ਲਾਰਨਿੰਗ ਅਤੇ ਬੀਪੀਓ ਸੇਵਾਵਾਂ ਉਪਲਬੱਧ ਕਰਵਾਉਣ ਵਾਲੀ ਕੰਪਨੀ ਤਰੰਗ ਸਾਫ਼ਟਵੇਅਰ ਟੈਕਨੋਲਾਜੀਜ ਨੇ ਕਿਹਾ ਹੈ ਕਿ ਉਸਦੇ ਨਿਦੇਸ਼ਕ ਬੋਰਡ ਨੇ ਬੈਂਗਲੂਰ ਵਿੱਚ ਇੱਕ ਦੂਸਰਾ ਵਿਕਾਸ ਕੇਂਦਰ ਖੋਲ੍ਹਣ ਦਾ ਪ੍ਰਸਤਾਵ ਮੰਜੂਰ ਕਰ ਲਿਆ ਹੈ।

Date:2009-11-04 Time:00:03:02

ਸੈਂਸੇਕਸ ਤੇ ਨਿਫ਼ਟੀ ਮੂਧੇ ਮੂੰਹ ਡਿੱਗੇ

ਮੁੰਬਈ : ਉਤਸ਼ਾਹ ਪੈਕੇਜ ਨੂੰ ਵਾਪਸ ਲਏ ਜਾਣ ਦੀ ਆਸ਼ੰਕਾ ਦੇ ਚੱਲਦੇ ਵਿਦੇਸ਼ੀ ਬਾਜਾਰਾਂ ਤੋਂ ਸਕੈਪਟਿਕਲ ਇੰਸਟੀਟਿਊਸ਼ਨਲ ਇਨਵੈਸਟਰਾਂ ਦੀ ਚਹੁੰਤਰਫ਼ਾ ਵਿੱਕਵਾਲੀ ਦੇ ਵਿਚਕਾਰ ਅੱਜ ਘਰੇਲੂ ਬਾਜਾਰ ਮੂਧੇ ਮੂੰਹ ਡਿੱਗੇ।

Date:2009-11-04 Time:00:03:02

ਬਰਫ਼ਬਾਰੀ ਨੇ ਵਿਗਾੜਿਆ ਅੱਤਵਾਦੀਆਂ ਦਾ ਖੇਡ

ਨਵੀਂ ਦਿੱਲੀ - ਸਮੇਂ ਤੋਂ ਪਹਿਲਾਂ ਬਰਫ਼ਬਾਰੀ ਕਾਰਣ ਪਾਕਿਸਤਾਨ ਨਾਲ ਲੱਗੀ ਕੰਟਰੋਲ ਰੇਖਾ 'ਤੇ ਵਿਭਿੰਨ ਦਰਿਆਂ ਦੇ ਬੰਦ ਪੈਣ ਨਾਲ ਕਸ਼ਮੀਰ 'ਚ ਘੁਸਪੈਠ ਕਰਨ ਦੀਆਂ ਅੱਤਵਾਦੀਆਂ ਦੀਆਂ ਯੋਜਨਾਵਾਂ ਦਾ ਖੇਡ ਗੜਬੜਾ ਗਿਆ ਹੈ ਅਤੇ ਸੀਮਾ ਪਾਰ ਦੇ ਆਕਾਵਾਂ ਤੋਂ ਹੁਣ ਘਾਟੀ ਦੇ ਅੱਤਵਾਦੀਆਂ ਨੂੰ ਹਿਦਾਇਤਾਂ ਮਿਲ ਰਹੀਆਂ ਹਨ ਕਿ ਉਹ ਟ੍ਰੇਨਿੰਗ ਲਈ ਉਸ ਵੱਲ ਨਾ ਆਉਣ।

Date:2009-11-04 Time:00:03:02

ਮਹਿੰਦਰਾ ਨੇ ਵੇਚੇ 18772 ਟ੍ਰੈਕਟਰ

ਨਵੀਂ ਦਿੱਲੀ - ਮਹਿੰਦਰਾ ਸਮੂਹ ਦੀ ਖੇਤੀ ਅਤੇ ਬਾਗਵਾਨੀ ਖੇਤਰ ਨਾਲ ਜੁੜੇ ਉਪਕਰਨ ਬਨਾਉਣ ਵਾਲੀ ਇਕਾਈ ਐਮਐਮਈ ਐਸ ਦੀ ਇਸ ਸਾਲ ਅਕਤੂਬਰ ਮਹੀਨੇ 'ਚ ਨਿਰਯਾਤ ਸਮੇਤ ਟ੍ਰੈਕਟਰਾਂ ਦੀ ਵਿੱਕਰੀ ਦਾ ਅੰਕੜਾ 18772 ਰਿਹਾ,ਜੋ ਪਿੱਛਲੇ ਸਾਲ ਅਕਤੂਬਰ ਦੀ 15465 ਟ੍ਰੈਕਟਰਾਂ ਦੀ ਵਿੱਕਰੀ ਤੋਂ 21.38 ਫ਼ੀਸਦੀ ਜ਼ਿਆਦਾ ਹੈ।

Date:2009-11-04 Time:00:03:02

ਵੇਲਾਨ ਹੋਟਲਸ ਨੇ 16 ਲੱਖ ਡਾਲਰ ਦਾ ਕਰਜ਼ ਲਿਆ

ਨਵੀਂ ਦਿੱਲੀ - ਵੇਲਾਨ ਹੋਟਲਜ਼ ਲਿਮਿਟੇਡ ਨੇ ਆਪਣੇ ਕਰਜ਼ੇ ਨੂੰ ਉਤਾਰਨ ਅਤੇ ਲਿਕਪੁਰ,ਕਨੂਰ ਅਤੇ ਕੋਇੰਬਟੂਰ 'ਚ ਹੋਟਲਾਂ ਦੇ ਵਿਸਤਾਰ ਅਤੇ ਆਧੁਨਿਕੀਕਰਨ ਦੇ ਲਈ ਭਾਰਤੀ ਸਟੇਟ ਬੈਂਕ ਤੋਂ 16 ਡਾਲਰ ਦਾ ਕਰਜ਼ ਲਿਆ ਹੈ।

Date:2009-11-04 Time:00:03:02

ਮੂਧੇ ਮੂੰਹ ਡਿੱਗੇ ਬਜ਼ਾਰ

ਮੁੰਬਈ - ਉਤਸਾਹਤ ਪੈਕੇਜ਼ਾਂ ਨੂੰ ਵਾਪਸ ਲਏ ਜਾਣ ਦੀ ਆਸ਼ੰਕਾ 'ਤੇ ਢਹੇ ਵਿਦੇਸ਼ੀ ਬਜ਼ਾਰਾਂ ਤੋਂ ਆਸ਼ੰਕਿਤ ਸੰਸਥਾਗਤ ਨਿਵੇਸ਼ਕਾਂ ਦੇ ਚਾਰੇ ਪਾਸੇ ਬਿਕਵਾਲੀ ਵਿੱਚ ਅੱਜ ਘਰੇਲੂ ਬਜ਼ਾਰ ਮੂਧੇ ਮੂੰਹ ਡਿੱਗੇ।ਬੰਬਈ ਸਟਾਕ ਐਕਸਚੇਂਜ਼ ਦਾ ਸੰਸੈਕਸ 491 ਅੰਕ ਅਤੇ ਨੈਸ਼ਨਲ ਸਟਾਕ ਐਕਸਚੇਂਜ਼ ਦਾ ਨਿਫ਼ਟੀ 148 ਅੰਕ ਢਹਿ ਗਿਆ।

Date:2009-11-04 Time:00:03:02

ਕੇਂਦਰ ਪ੍ਰਤੀ ਰੋਸ ਪ੍ਰਗਟਾਇਆ : ਬਾਦਲ

ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਇਥੇ 1984 ਸਿੱਖ ਕਤਲੇਆਮ ਦਾ ਵਿਰੋਧ ਜਤਾਉਣ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਦਿਵਾਉਣ ਲਈ ਵੱਖ-ਵੱਖ ਜੱਥੇਬੰਦੀਆਂ ਵਲੋਂ ਅਮਨਪੂਰਵਕ ਢੰਗ ਨਾਲ ਪੰਜਾਬ ਬੰਦ ਦੇ ਸੱਦੇ ਨੂੰ ਸਫਲ ਬਣਾਉਣ 'ਤੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ।

Date:2009-11-04 Time:00:03:02


1   2  

page no.1

Select news date :

30 - 11 - 2009
29 - 11 - 2009
28 - 11 - 2009
27 - 11 - 2009
26 - 11 - 2009
25 - 11 - 2009
24 - 11 - 2009
23 - 11 - 2009
22 - 11 - 2009
21 - 11 - 2009
20 - 11 - 2009
19 - 11 - 2009
18 - 11 - 2009
17 - 11 - 2009
16 - 11 - 2009
15 - 11 - 2009
14 - 11 - 2009
13 - 11 - 2009
12 - 11 - 2009
11 - 11 - 2009
10 - 11 - 2009
9 - 11 - 2009
8 - 11 - 2009
7 - 11 - 2009
6 - 11 - 2009
5 - 11 - 2009
4 - 11 - 2009
3 - 11 - 2009
2 - 11 - 2009
1 - 11 - 2009