Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 30 - 11 - 2009

ਮਲਟੀਜੈੱਟ ਡੀਜ਼ਲ ਇੰਜਣ ਦੀ ਪਰਖ਼ ਜਾਰੀ

ਚੰਡੀਗੜ੍ਹ : ਕਾਰ ਨਿਰਮਾਤਾ ਕੰਪਨੀ ਫਿਏਟ ਇੰਡੀਆ ਦੇ ਨਵ-ਵਿਕਸਤ ਮਲਟੀਜੈੱਟ ਡੀਜ਼ਲ ਇੰਜਣ ਦੀ ਕੁਸ਼ਲਤਾ ਦੀ ਪਰਖ਼ ਦੇ ਸੱਤਵੇਂ ਚਰਨ ਦੇ ਤਹਿਤ ਫਿਏਟ ਕਾਰਾਂ ਦਾ ਕਾਫ਼ਲਾ ਇੱਥੋਂ ਹਿਮਾਚਲ ਪ੍ਰਦੇਸ਼ ਦੇ ਲਈ ਰਵਾਨਾ ਹੋਇਆ।

Date:2009-11-30 Time:00:05:18

ਨੈੱਟ ਨੇ ਦਿੱਤਾ ਸਿੱਖਿਆ ਨੂੰ ਨਵਾਂ ਮੁਕਾਮ

ਪਟਨਾ : ਸੂਚਨਾ ਤਕਨੀਕ ਦੇ ਇਸ ਯੁੱਗ ਵਿੱਚ ਇੰਟਰਨੈੱਟ ਆਮ ਜਿੰਦਗੀ ਦਾ ਮਹੱਤਵਪੂਰਨ ਅੰਗ ਬਣ ਗਿਆ ਹੈ ਅਤੇ ਇਸ ਸਮੇਂ ਸ਼ਾਇਦ ਹੀ ਕੋਈ ਅਜਿਹਾ ਖੇਤਰ ਹੋਵੇ, ਜਿਸ ਦੇ ਵਿੱਚ ਇੰਟਰਨੈੱਟ ਦਾ ਇਸਤੇਮਾਲ ਨਹੀਂ ਕੀਤਾ ਜਾ ਰਿਹਾ ਹੈ।

Date:2009-11-30 Time:00:05:18

ਭਾਰਤ ਅਮਰੀਕਾ ਵਿਚ ਸੇਵਾ ਵਪਾਰ ਵੱਧੇਗਾ

ਨਵੀਂ ਦਿੱਲੀ : ਕੌਮਾਂਤਰੀ ਆਰਥਿਕ ਸੰਕਟ ਦੇ ਬਾਵਜੂਦ ਭਾਰਤ ਅਤੇ ਅਮਰੀਕਾ ਦੇ ਵਿਚਕਾਰ ਸੇਵਾ ਵਪਾਰ ਦੀ ਗਤੀ ਆਪਣੀ ਪੁਰਾਣੀ ਚਾਲ ਉੱਤੇ ਬਣੀ ਰਹੀ ਹੈ, ਤਾਂ ਇਹ ਸਾਲ 2015 ਤੱਕ 150 ਡਾਲਰ ਨੂੰ ਪਾਰ ਕਰ ਸਕਦਾ ਹੈ। ਭਾਰਤੀ ਉਦਯੋਗ ਕੋ-ਫਾਊਂਡੇਸ਼ਨ ਦੇ ਭਾਰਤ ਅਤੇ ਅਮਰੀਕਾ ਵਪਾਰ ਅਤੇ ਨਿਵੇਸ਼ ਵਿਸ਼ਲੇਸ਼ਣ ਨਾਮਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਆਪਸੀ ਸੇਵਾ ਵਪਾਰ ਦੀ ਗਤੀ ਵਸਤੂਆਂ ਦੇ ਵਪਾਰ ਦੀ ਤੁਲਨਾ ਵਿੱਚ ਕਿਤੇ ਜਿਆਦਾ ਹੈ।

Date:2009-11-30 Time:00:05:18

ਚੌਥੀ ਕੋਮੋਡਿਟੀ ਐਕਸਚੇਂਜ ਸ਼ੁਰੂ

ਮੁੰਬਈ : ਸਰਕਾਰੀ ਖੇਤਰ ਦੀ ਕੰਪਨੀ ਮਿਨਰਲਸ ਐਂਡ ਮੈਟਲਜ਼ ਟ੍ਰੇਡਿੰਗ ਕਾਰਪੋਰੇਸ਼ਨ (ਐੱਮਐੱਮਟੀਸੀ) ਅਤੇ ਇੰਡੀਆਬੁੱਲਜ ਫਾਇਨੰਸ ਸਰਵਿਸੇਜ ਦੇ ਸੰਯੁਕਤ ਕਾਰੋਬਾਰ ਇੰਡੀਅਨ ਕੋਮੋਡਿਟੀ ਐਕਸਚੇਂਜ (ਆਈਸੀਈਐਕਸ) ਨੇ ਸ਼ਰਾਫ਼ਾ, ਕਪਾਹ, ਕੱਚੇ ਤੇਲ ਵਿੱਚ ਕਾਰੋਬਾਰ ਸ਼ੁਰੂ ਕਰ ਦਿੱਤਾ ਹੈ। ਇਹ ਦੇਸ਼ ਦਾ ਚੌਥੀ ਕੋਮੋਡਿਟੀ ਐਕਸਚੇਂਜ ਹੈ।

Date:2009-11-30 Time:00:05:18

ਧਨਲਕਸ਼ਮੀ ਵਿੱਚ ਐੱਫ਼ਆਈਆਈ ਦੀ ਹਿੱਸੇਦਾਰੀ

ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਨੇ ਧਨ ਲਕਸ਼ਮੀ ਬੈਂਕ ਲਿਮੀਟੇਡ ਵਿੱਚ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਹਿੱਸੇਦਾਰੀ 49 ਪ੍ਰਤੀਸ਼ਤ ਅਤੇ ਗੈਰ ਪ੍ਰਵਾਸੀ ਭਾਰਤੀਆਂ ਦੀ ਹਿੱਸੇਦਾਰੀ 24 ਪ੍ਰਤੀਸ਼ਤ ਤੱਕ ਵਧਾਉਣ ਦੀ ਮੰਜ਼ੂਰੀ ਦੇ ਦਿੱਤੀ ਹੈ।

Date:2009-11-30 Time:00:05:18

ਬੈਂਕ ਖਾਤਿਆਂ ਉੱਤੇ ਰੋਕ ਬਰਕਰਾਰ

ਨਵੀਂ ਦਿੱਲੀ : ਦਿੱਲੀ ਦੀ ਇੱਕ ਅਦਾਲਤ ਨੇ ਰੂਸੀ ਕੰਪਨੀ ਤੋਂ 2.007 ਕਰੋੜ ਡਾਲਰ ਰਿਸ਼ਵਤ ਲੈਣ ਦੀ ਆਰੋਪੀ ਸਲਾਹਕਾਰ ਕੰਪਨੀ ਦੇ ਬ੍ਰਿਟੇਨ ਸਥਿਤ ਬੈਂਕ ਖਾਤੇ ਉੱਤੇ ਰੋਕ ਹਟਾਉਣ ਸਬੰਧੀ ਆਦੇਸ਼ ਦੇਣ ਨਾਲ ਮਨ੍ਹਾਂ ਕਰ ਦਿੱਤਾ ਹੈ।

Date:2009-11-30 Time:00:05:18

ਯਾਹੂ ਦੇ ਸਰਚ ਇੰਜਣ 'ਚ ਸੁਧਾਰ

ਮਿਊਨਿਖ : ਯਾਹੂ ਦਾ ਸਰਚ ਇੰਜਣ ਜਲਦ ਹੀ ਜਿਆਦਾ ਬਿਹਤਰ ਨਤੀਜੇ ਮੁਹੱਈਆ ਕਰਵਾਏਗਾ। ਅਜਿਹਾ ਸਰਚ ਇੰਜਣ ਦੇ ਨਵੇਂ ਫਿਲਟਰ ਫੰਕਸ਼ਨਜ਼ ਦੇ ਕਾਰਣ ਸੰਭਵ ਹੋਵੇਗਾ।

Date:2009-11-30 Time:00:05:18

ਰਾਜੂ ਦੇ ਵਿਰੁੱਧ ਆਰੋਪ ਪੱਤਰ ਜਲਦ

ਹੈਦਰਾਬਾਦ : ਕੁੱਝ ਨਵੇਂ ਸਬੂਤ ਮਿਲਣ ਦੇ ਬਾਅਦ ਸੀਬੀਆਈ ਹੁਣ ਸੱਤਿਅਮ ਕੰਪਿਊਟਰ ਦੇ ਸੰਸਥਾਪਕ ਬੀ ਰਾਮਲਿੰਗ ਰਾਜੂ ਅਤੇ ਹੋਰਨਾਂ ਦੇ ਵਿਰੁੱਧ ਧਨ ਨੂੰ ਇੱਧਰ ਉੱਧਰ ਕਰਨ ਦੇ ਮਾਮਲੇ ਵਿੱਚ ਆਰੋਪ ਪੱਤਰ ਦਾਖਲ ਕਰੇਗੀ। ਇਹਨਾਂ ਉੱਤੇ ਕਈ ਸੌ ਕਰੋੜ ਰੁਪਏ ਦੀ ਰਾਸ਼ੀ ਵਿਦੇਸ਼ਾਂ ਵਿੱਚ ਭੇਜਣ ਦਾ ਆਰੋਪ ਹੈ।

Date:2009-11-30 Time:00:05:18

ਬਲੇਅਰ ਨੂੰ ਪਤਾ ਸੀ ਨਜਾਇਜ ਹੈ ਇਰਾਕ 'ਤੇ ਹਮਲਾ

ਲੰਦਨ - ਬ੍ਰਿਟੇਨ ਦੇ ਮੁੱਖ ਕਨੂੰਨੀ ਸਲਾਹਕਾਰ ਨੇ ਸਾਲ 2002 ਵਿਚ ਤੱਤਕਾਲੀ ਪ੍ਰਧਾਨਮੰਤਰੀ ਟੋਨੀ ਬਲੇਅਰ ਕਨੂੰਨੀ ਸਲਾਹ ਦਿੱਤੀ ਸੀ ਕਿ ਇਰਾਕ ਉੱਪਰ ਹਮਲਾ ਕੌਮਾਂਤਰੀ ਕਨੂੰਨ ਖਿਲਾਫ ਹੋਵੇਗਾ ਪਰ ਬਲੇਅਰ ਨੇ ਇਸ ਸਲਾਹ ਨੂੰ ਨਜ਼ਰ ਅੰਦਾਜ ਕਰ ਦਿੱਤਾ ਸੀ।

Date:2009-11-30 Time:00:05:18

ਹੈਡਲੀ, ਰਾਣਾ ਤੋਂ ਪੁੱਛ ਗਿਛ ਦੀ ਇਜ਼ਾਜ਼ਤ ਮਿਲੇਗੀ!

ਨਵੀਂ ਦਿੱਲੀ - ਕੇਂਦਰੀ ਗ੍ਰਹਿ ਸਕਤੱਰ ਜੀਕੇ ਪਿੱਲੈ ਨੇ ਅੱਜ ਕਿਹਾ ਕਿ ਅਮਰੀਕੀ ਸੂਹੀਆ ਏਜੰਸੀ ਐਫਬੀਆਈ ਵੱਲੋਂ ਗ੍ਰਿਫਤਾਰ ਸ਼ੱਕੀਆਂ ਡੇਵਿਡ ਹੈਡਲੀ ਅਤੇ ਤਹੱਵੁਰ ਹੁਸੈਨ ਰਾਣਾ ਤੋਂ ਪੁੱਛ ਗਿੱਛ ਵਿਚ ਕਨੂੰਨੀ ਰੁਕਾਵਟ ਦੂਰ ਕਰਨ ਦੀ ਕੋਸ਼ਿਸ਼ ਜ਼ਾਰੀ ਹੈ ਅਤੇ ਆਸ ਹੈ ਕਿ ਭਾਰਤ ਨੂੰ ਪੁੱਛ-ਗਿੱਛ ਦੀ ਇਜ਼ਾਜ਼ਤ ਜਲਦੀ ਹੀ ਮਿਲ ਜਾਵੇਗੀ।

Date:2009-11-30 Time:00:05:18

ਬੋਤੇ ਦੀ ਕੁਰਬਾਨੀ ਵੇਖਦੇ 20 ਜ਼ਖਮੀ

ਬਾਰਾਬੰਕੀ - ਉੱਤਰ ਪ੍ਰਦੇਸ਼ ਵਿਚ ਬਾਰਾਬੰਕੀ ਦੇ ਜ਼ੈਦਪੁਰ ਇਲਾਕੇ ਦੇ ਇਮਾਮਬਾੜਾ ਵਿਖੇ ਅੱਜ ਬੋਤੇ ਦੀ ਕੁਰਬਾਨੀ ਨੂੰ ਵੇਖਦੇ ਹੋਏ ਛੱਜਾ ਡਿੱਗਣ ਨਾਲ 20 ਲੋਕ ਜ਼ਖਮੀ ਹੋ ਗਏ ਜਿੰਨ੍ਹਾਂ ਵਿਚੋਂ ਛੇ ਦੀ ਹਾਲਤ ਗੰਭੀਰ ਹੈ।

Date:2009-11-30 Time:00:05:18

ਕੈਗਾ ਪਰਮਾਣੂ ਲੀਕ ਮਾਮਲੇ ਦੀ ਜਾਂਚ ਸ਼ੁਰੂ

ਬੰਗਲੌਰ - ਕਰਾਨਟਕ ਦੇ ਉੱਤਰੀ ਕੰਨੜ ਜਿਲ੍ਹੇ ਵਿਚ ਸਥਿੱਤ ਕੈਗਾ ਪਰਮਾਣੂ ਬਿਜਲੀ ਕਾਰਖਾਨੇ ਦੇ ਇੱਕ ਵਾਟਰ ਕੂਲਰ ਰਾਹੀਂ ਹੋਏ ਸ਼ੱਕੀ ਪਰਮਾਣੂ ਵਿਕਿਰਨ ਦੀ ਜਾਂਚ ਵਿਚ ਮਾਹਰਾਂ ਦਾ ਦਲ ਜੁੱਟ ਗਿਆ ਹੈ।

Date:2009-11-30 Time:00:05:18

ਕਰਨਾਟਕ 'ਚ ਤੇਜ਼ੀ ਨਾਲ ਵੱਧ ਸਕਦੇ ਹਨ ਉਦਯੋਗ

ਬੰਗਲੌਰ - ਕਰਨਾਟਕ ਵਿਚ ਬਿਜਲੀ ਸਪਲਾਈ, ਜਮੀਨ ਦੀ ਮੌਜੂਦਗੀ, ਬੁਨਿਆਦੀ ਸੁਵਿਧਾਵਾਂ, ਮਜ਼ਦੂਰ ਕਨੂੰਨ ਅਤੇ ਕਰਾਂ ਨਾਲ ਸੰਬੰਧਤ ਸਮੱਸਿਆਵਾਂ ਨੂੰ ਹੱਲ ਕਰ ਲਿਆ ਜਾਵੇ ਤਾਂ ਇੱਥੋਂ ਦਾ ਉਦਯੋਗਿਕ ਉਤਪਾਦਨ ਹੋਰ ਤੇਜ਼ੀ ਨਾਲ ਵੱਧ ਸਕਦਾ ਹੈ।

Date:2009-11-30 Time:00:05:18

ਬਹੁਤਾ ਆਤਮਵਿਸ਼ਵਾਸ ਲੈ ਡੁੱਬਾ:ਅਮਰ

ਨਵੀਂ ਦਿੱਲੀ - ਸਮਾਜਵਾਦੀ ਪਾਰਟੀ ਦੇ ਮਹਾਸਕਤੱਰ ਅਮਰ ਸਿੰਘ ਨੇ ਫਿਰੋਜ਼ਾਬਾਦ ਲੋਕਸਭਾ ਸੀਟ ਦੀਆਂ ਉਪ ਚੌਣਾਂ ਵਿਚ ਸਪਾ ਦੀ ਹਾਰ ਲਈ ਪ੍ਰਧਾਨ ਮੁਲਾਇਮ ਸਿੰਘ ਯਾਦਵ ਅਤੇ ਉਹਨਾਂ ਦੇ ਪਰਿਵਾਰ ਦੇ ਲੋੜ ਨਾਲੋਂ ਵੱਧ ਆਤਮ ਵਿਸ਼ਵਾਸ ਨੂੰ ਜੁੰਮੇਵਾਰ ਕਰਾਰ ਦਿੱਤਾ ਹੈ।

Date:2009-11-30 Time:00:05:18

ਆਈਐਮਈਆਈ ਰਹਿਤ ਮੋਬਾਇਲ ਅੱਜ ਤੋਂ ਹੋਣਗੇ ਬੇਕਾਰ

ਨਵੀਂ ਦਿੱਲੀ- ਆਈ. ਐਮ. ਈ. ਆਈ. ਨੰਬਰ ਰਹਿਤ ਮੋਬਾਇਲ ਫੋਨ ਅੱਜ ਤੋਂ ਬੇਕਾਰ ਹੋ ਜਾਣਗੇ ਕਿਉਂਕਿ ਸਰਕਾਰ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਮੋਬਾਇਲ ਫੋਨ ਆਪ੍ਰੇਟਰਾਂ ਨੂੰ ਇਸ ਸਬੰਧੀ ਦਿੱਤੀ ਗਈ ਮਿਆਦ 30 ਨਵੰਬਰ ਨੂੰ ਸਮਾਪਤ ਹੋ ਰਹੀ ਹੈ। ਆਈ. ਐਮ. ਈ. ਆਈ. (ਇੰਟਰਨੈਸ਼ਨਲ ਮੋਬਾਇਲ ਇਕੁਇਪਮੈਂਟ ਆਇਡੈਂਟਟੀ) 15 ਅੰਕਾਂ ਵਾਲਾ ਉਹ ਨੰਬਰ ਹੁੰਦਾ ਹੈ, ਜਿਸ ਨਾਲ ਸੁਰੱਖਿਆ ਏਜੰਸੀਆਂ ਇਹ ਪਤਾ ਲਾ ਸਕਦੀਆਂ ਹਨ ਕਿ ਕਿਹੜੇ ਹੈਂਡਸੈਟ ਤੋਂ 'ਕਾਲ' ਕਿਸ ਨੂੰ ਕੀਤੀ ਗਈ। ਸਰਕਾਰ ਨੇ ਮੋਬਾਇਲ ਆਪ੍ਰੇਟਰਾਂ ਨੂੰ ਇਹ ਹਿਦਾਇਤ ਕੀਤੀ ਸੀ ਕਿ 30 ਨਵੰਬਰ ਤੱਕ ਅਜਿਹੇ ਸਾਰੇ ਮੋਬਾਇਲ ਸੈਟਾਂ 'ਤੇ ਆਉਣ ਜਾਣ ਵਾਲੀਆਂ 'ਕਾਲਾਂ' ਜਾਮ ਕਰ ਦਿੱਤੀਆਂ ਜਾਣ ਜਿਨ੍ਹਾਂ ਦਾ ਆਈ. ਐਮ. ਈ. ਆਈ. ਨੰਬਰ ਨਾ ਹੋਵੇ।

Date:2009-11-30 Time:00:05:17

ਯਾਹੂ ਨੇ ਆਪਣੇ ਸਰਚ ਇੰਜਣ ਨੂੰ ਬਿਹਤਰ ਬਣਾਇਆ

ਮਿਊਨਿਖ- ਯਾਹੂ ਦਾ ਸਰਚ ਇੰਜਣ ਜਲਦ ਹੀ ਜਿਆਦਾ ਬਿਹਤਰ ਨਤੀਜੇ ਉਪਲਬਧ ਕਰਾਏਗਾ। ਅਜਿਹਾ ਸਰਚ ਇੰਜਣ ਦੇ ਨਵੇਂ ਫਿਲਟਰ ਫੰਕਸ਼ੰਸ ਦੇ ਕਾਰਨ ਸੰਭਵ ਹੋਵੇਗਾ। ਯਾਹੂ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਨਵੇਂ ਫਿਲਟਰ ਉਪਯੋਗਕਰਤਾਵਾਂ ਨੂੰ ਕਿਸੇ ਨਿਸ਼ਚਿਤ ਵੈਬਸਾਈਟ ਜਿਵੇਂ ਕਿ ਅਮੈਜਨ ਜਾਂ ਵਿਕੀਪੀਡੀਆ ਲਈ ਸੀਮਿਤ ਵਿਕਲਪ ਉਪਲਬਧ ਕਰਾਉਣਗੇ।

Date:2009-11-30 Time:00:05:17

ਖੁਫ਼ੀਆ ਸੂਚਨਾ ਉੱਤੇ ਹੋਵੇਗਾ ਕੰਮ : ਚਿਦੰਬਰਮ

ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਐਤਵਾਰ ਨੂੰ ਕਿਹਾ ਕਿ ਨਕਸਲੀਆਂ ਦੇ ਵਿਰੁੱਧ ਚਲਾਇਆ ਜਾਣ ਵਾਲਾ ਅਗਲਾ ਅਭਿਆਨ ਖੁਫ਼ੀਆ ਸੂਚਨਾ ਉੱਤੇ ਆਧਾਰਿਤ ਹੋਵੇਗਾ।

Date:2009-11-30 Time:00:05:17

ਕਾਂਗਰਸ ਨੇ ਦਿੱਤੀ ਕੌੜਾ ਨੂੰ ਸ਼ੈਅ : ਜੇਟਲੀ

ਰਾਂਚੀ : ਬੀਜੇਪੀ ਦੇ ਮੁੱਖ ਸਕੱਤਰ ਅਰੁਣ ਜੇਟਲੀ ਨੇ ਆਰੋਪ ਲਗਾਇਆ ਕਿ ਕਾਂਗਰਸ ਪਾਰਟੀ ਨੇ ਹੀ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੌੜਾ ਨੂੰ ਭ੍ਰਿਸ਼ਟ ਬਣਾਇਆ ਹੈ, ਲਿਹਾਜਾ ਕੌੜਾ ਦੇ ਵਿਰੁੱਧ ਜਾਂਚ ਦੀ ਦਿਸ਼ਾ ਭਟਕ ਸਕਦੀ ਹੈ।

Date:2009-11-30 Time:00:05:17

ਭਾਜਪਾ ਨਹੀਂ ਲਵੇਗੀ ਭ੍ਰਿਸ਼ਟ ਨੇਤਾਵਾਂ ਦਾ ਸਮਰਥਨ

ਰਾਂਚੀ - ਭਾਰਤੀ ਜਨਤਾ ਪਾਰਟੀ(ਭਾਜਪਾ) ਦੇ ਸੀਨੀਅਰ ਨੇਤਾ ਅਤੇ ਰਾਜਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਰੁਣ ਜੇਟਲੀ ਨੇ ਕਿਹਾ ਕਿ ਝਾਰਖੰਡ ਵਿਚ ਸਰਕਾਰ ਬਨਾਉਨ ਵਿਚ ਭਾਰਤੀ ਜਨਤਾ ਪਾਰਟੀ ਭ੍ਰਿਸ਼ਟ ਨੇਤਾਵਾਂ ਦਾ ਸਾਥ ਹਾਸਲ ਨਹੀਂ ਕਰੇਗੀ।

Date:2009-11-30 Time:00:05:16

ਨਕਸਲੀਆਂ ਵੱਲੋਂ ਪੁਲਿਸ ਅਧਿਕਾਰੀ ਦਾ ਕਤਲ

ਦੰਤੇਵਾੜਾ - ਛੱਤੀਸਗੜ੍ਹ ਦੇ ਦੰਤੇਵਾੜਾ ਜਿਲ੍ਹੇ ਦੇ ਕਿਸਟਾਰਾਮ ਥਾਣੇ ਲਾਗੇ ਅੱਜ ਦਿਨ ਦਿਹਾੜੇ ਮਾਉਵਾਦੀ ਨਕਸਲੀਆਂ ਨੇ ਇੱਕ ਵਿਸ਼ੇਸ਼ ਪੁਲਿਸ ਅਧਿਕਾਰੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।

Date:2009-11-30 Time:00:05:16

ਆਪਣੇ ਘਰ 'ਚ ਇਤਹਾਸ ਸਿਰਜਣਗੇ ਸਚਿਨ

ਮੁੰਬਈ - ਖੁਦ ਨੂੰ ਪਹਿਲਾਂ ਭਾਰਤੀ ਕਹਿਕੇ ਸ਼ਿਵਸੈਨਾ ਮੁਖੀ ਬਾਲ ਠਾਕਰੇ ਦੀ ਆਲੋਚਨਾ ਦੇ ਸ਼ਿਕਾਰ ਬਣੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਹੁਣ ਆਪਣੇ ਘਰ ਨਵਾਂ ਇਤਹਾਸ ਸਿਰਜਣ ਦੀ ਤਿਆਰੀ ਵਿਚ ਹਨ।ਇਸ ਵੇਲ੍ਹੇ 161 ਟੈਸਟਾਂ ਵਿਚ 12917 ਦੌੜਾਂ ਬਨਾਉਣ ਵਾਲੇ ਸਚਿਨ ਨੂੰ 13 ਹਜ਼ਾਰੀ ਹੋਣ ਲਈ ਸਿਰਫ 83 ਦੌੜਾਂ ਦੀ ਲੋੜ ਹੈ ਜੋ ਉਹਨਾਂ ਦੇ ਮੁੰਬਈ ਵਿਚ ਬਨਾਉਣ ਦੀ ਆਸ ਹੈ।

Date:2009-11-30 Time:00:05:16

ਟੈਸਟ ਰੈਂਕਿੰਗ 'ਚ ਗੰਭੀਰ ਮੁੱਢਲੇ ਸਥਾਨ 'ਤੇ

ਦੁਬਈ - ਸ਼੍ਰੀਲੰਕਾ ਖਿਲਾਫ ਕਾਨਪੁਰ ਟੈਸਟ ਵਿਚ ਸੈਂਕੜ੍ਹਾ ਜਮਾ ਕੇ ਭਾਰਤ ਦੇ ਸਲਾਮੀ ਬੱਲੇਬਾਜ ਗੌਤਮ ਗੰਭੀਰ ਆਈਸੀਸੀ ਦੇ ਟੈਸਟ ਬੱਲੇਬਾਜਾਂ ਦੀ ਰੈਂਕਿੰਗ ਵਿਚ ਮਹੇਲਾ ਜੈਵਰਧਨੇ ਨੂੰ ਪਛਾੜਕੇ ਗੰਭੀਰ ਮੁੜ ਤੋਂ ਨੰਬਰ ਇੱਕ ਬੱਲੇਬਾਜ ਬਣ ਗਏ ਹਨ।

Date:2009-11-30 Time:00:05:16

ਕੈਟਰੀਨਾ ਅਤੇ ਸੋਨੀਆ 'ਚ ਕੋਈ ਸਮਾਨਤਾ ਨਹੀਂ

'ਰਾਜਨੀਤੀ' ਵਿੱਚ ਕੈਟਰੀਨਾ ਰਾਜਨੇਤਾ ਬਣੀ ਹੈ। ਉਹਨਾਂ ਦਾ ਜੋ ਲੁਕ ਹੈ, ਉਸ ਨੂੰ ਦੇਖ ਕੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਭੂਮਿਕਾ ਸੋਨੀਆ ਗਾਂਧੀ ਤੋਂ ਪ੍ਰੇਰਿਤ ਹੈ। ਇਸ ਤਰ੍ਹਾਂ ਦੀਆਂ ਕੁਝ ਖ਼ਬਰਾਂ ਵੀ ਪ੍ਰਕਾਸ਼ਿਤ ਹੋਈਆਂ ਹਨ। ਇਸ ਬਾਰੇ ਫਿਲਮ ਦੇ ਨਿਰਦੇਸ਼ਕ ਪ੍ਰਕਾਸ਼ ਝਾ ਨੇ ਸਪੱਸ਼ਟ ਕਰਦੇ ਹੋਏ ਕਿਹਾ ਹੈ ਕਿ ਇਸ ਤਰ੍ਹਾਂ ਦੀਆਂ ਖ਼ਬਰਾਂ ਅਧਾਰਹੀਣ ਹਨ ਅਤੇ ਕੈਟਰੀਨਾ ਤਾਂ ਕੀ ਉਹਨਾਂ ਦੀ ਫਿਲਮ ਦੇ ਕਿਸੇ ਵੀ ਕਿਰਦਾਰ ਦਾ ਕੋਈ ਵੀ ਨੇਤਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਫਿਲਮ ਵਿੱਚ ਕੈਟਰੀਨਾ ਦੇ ਇਲਾਵਾ ਰਣਬੀਰ ਕਪੂਰ, ਅਜੈ ਦੇਵਗਨ ਅਤੇ ਨਾਨਾ ਪਾਟੇਕਰ ਨੇ ਪ੍ਰਮੁੱਖ ਭੂਮਿਕਾਵਾਂ ਨਿਭਾਈਆਂ ਹਨ। ਕੈਟਰੀਨਾ ਦੀ ਭੂਮਿਕਾ ਗਲੈਮਰ ਡੌਲ ਤੋਂ ਹਟ ਕੇ ਹੈ ਅਤੇ ਉਹ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਮਜ਼ਬੂਤ ਭੂਮਿਕਾ ਨਿਭਾ ਰਹੀ ਹੈ।

Date:2009-11-30 Time:00:05:16

ਮਮਤਾ ਦਾ ਲੋਕਾਂ ਨੂੰ ਰੁਜ਼ਗਾਰ ਦਾ ਭਰੋਸਾ

ਸ਼ਾਲੀਮਾਰ : ਰੇਲ ਮੰਤਰੀ ਮਮਤਾ ਬਨਰਜੀ ਨੇ ਸਰਵਜਨਕ ਅਤੇ ਨਿੱਜੀ ਖੇਤਰ ਵਿੱਚ ਹਿੱਸੇਦਾਰੀ ਦਾ ਭਰੋਸਾ ਦਿੰਦਿਆਂ ਕਿਹਾ ਹੈ ਕਿ ਰੇਲਵੇ ਦੁਆਰਾ ਅਧਿਗ੍ਰਹਿਤ ਭੂਮੀ ਲੋਕਾਂ ਦੇ ਲਈ ਰੁਜਗਾਰ ਦੇ ਮੌਕੇ ਪੈਦਾ ਕਰੇਗੀ।

Date:2009-11-30 Time:00:05:16

ਬੇੜੀ ਦੁਰਘਟਨਾ ਦੇ ਵਿੱਚ 73 ਮਰੇ

ਕਿੰਸ਼ਾਸਾ : ਡੈਮੋਕ੍ਰੇਟਿਕ ਰਿਪਬਲਿਕ ਆਫ਼ ਕਾਂਗੋ ਦੇ ਪੱਛਮੀ ਹਿੱਸੇ ਵਿੱਚ ਹੋਈ ਇੱਕ ਬੇੜੀ ਦੁਰਘਟਨਾ ਦੌਰਾਨ ਘੱਟ ਤੋਂ ਘੱਟ 73 ਲੋਕਾਂ ਦੀ ਡੁੱਬਣ ਕਾਰਣ ਮੌਤ ਹੋ ਗਈ।ਸੰਯੁਕਤ ਰਾਸ਼ਟਰ ਦੁਆਰਾ ਸੰਚਾਲਿਤ ਰੇਡੀਓ ਓਕਾਪੀ ਨੇ ਕਾਂਗੋ ਵਿੱਚ ਰੈੱਡਕਰਾਸ ਦੇ ਪ੍ਰਮੁੱਖ ਡੋਮੀਨਿਕ ਲੁਟੁਲਾ ਦੇ ਹਵਾਲੇ ਨਾਲ ਇੱਥੇ ਦੱਸਿਆ ਕਿ ਇਹ ਬੇੜੀ ਦੁਰਘਟਨਾ ਦੇਸ਼ ਦੇ ਬੰਦੁਨਦੂ ਪ੍ਰਾਂਤ ਵਿੱਚ ਸਥਿਤ ਮਾਈ ਨਦੋਂਬੂ ਵਿਖੇ ਖ਼ਰਾਬ ਮੌਸਮ ਦੇ ਕਾਰਣ ਹੋਈ।

Date:2009-11-30 Time:00:05:16


1   2  

page no.1

Select news date :

30 - 11 - 2009
29 - 11 - 2009
28 - 11 - 2009
27 - 11 - 2009
26 - 11 - 2009
25 - 11 - 2009
24 - 11 - 2009
23 - 11 - 2009
22 - 11 - 2009
21 - 11 - 2009
20 - 11 - 2009
19 - 11 - 2009
18 - 11 - 2009
17 - 11 - 2009
16 - 11 - 2009
15 - 11 - 2009
14 - 11 - 2009
13 - 11 - 2009
12 - 11 - 2009
11 - 11 - 2009
10 - 11 - 2009
9 - 11 - 2009
8 - 11 - 2009
7 - 11 - 2009
6 - 11 - 2009
5 - 11 - 2009
4 - 11 - 2009
3 - 11 - 2009
2 - 11 - 2009
1 - 11 - 2009