Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 3 - 11 - 2009

ਸੁਖਬੀਰ ਨੇ ਪੀੜਤਾਂ ਨੂੰ ਨਿਆਂ ਦਿਵਾਉਣ ਦੀ ਕੀਤੀ ਮੰਗ

ਚੰਡੀਗੜ੍ਹ - ਪੰਜਾਬ ਦੇ ਉੱਪ ਮੁੱਖਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਲ 1984 'ਚ ਹੋਏ ਸਿੱਖ ਦੰਗਿਆਂ ਦੇ ਪੀੜਤਾਂ ਨੂੰ ਨਿਆਂ ਦਿਵਾਉਣ ਦੇ ਲਈ ਅੱਜ ਪ੍ਰਧਾਨਮੰਤਰੀ ਅਤੇ ਰਾਸ਼ਟਰਪਤੀ ਤੋਂ ਦਖਲ ਅੰਦਾਜ਼ੀ ਦੀ ਮੰਗ ਕੀਤੀ।

Date:2009-11-03 Time:00:02:50

ਪੀਸੀਪੀਏ ਨੇਤਾ ਦੀ ਹੱਤਿਆ

ਮਿਦਨਾਪੁਰ : ਪੱਛਮੀ ਮਿਦਨਾਪੁਰ ਜਿਲ੍ਹੇ ਵਿੱਚ ਪੁਲਿਸ ਧੱਕੇਸ਼ਾਹੀ ਦੇ ਵਿਰੁੱਧ ਜਨ ਸੰਮਤੀ (ਪੀਸੀਪੀਏ) ਦੇ ਇੱਕ ਨੇਤਾ ਦੀ ਅਣਪਛਾਤੇ ਲੋਕਾਂ ਨੇ ਅੱਜ ਗੋਲੀ ਮਾਰਕੇ ਹੱਤਿਆ ਕਰ ਦਿੱਤੀ।ਪੁਲਿਸ ਨੇ ਦੱਸਿਆ ਕਿ ਪੀਸੀਪੀਏ ਨੇਤਾ ਅਨਿਲ ਮਹਤੋ ਦੀ ਬਦਮਾਸ਼ਾਂ ਨੇ ਗੋਲੀ ਮਾਰਕੇ ਹੱਤਿਆ ਕਰ ਦਿੱਤੀ।

Date:2009-11-03 Time:00:02:50

ਪਾਕਿ ਸੈਨਿਕ ਕਾਰਵਾਈ 'ਚ ਅੱਠ ਅੱਤਵਾਦੀ ਢੇਰ

ਪੇਸ਼ਾਵਰ - ਪਾਕਿਸਤਾਨ ਦੇ ਦੱਖਣ ਵਜਰੀਸਤਾਨ 'ਚ ਸੈਨਾ ਨੇ ਤਾਲੀਬਾਨ ਅੱਤਵਾਦੀਆਂ ਖਿਲਾਫ਼ ਜ਼ਾਰੀ ਆਪਣੇ ਅਭਿਆਨ 'ਰਾਹੇ ਨਿਜਾਤ' ਤਹਿਤ ਅੱਜ ਸਵੇਰੇ ਕੀਤੀ ਗਈ ਕਾਰਵਾਈ 'ਚ ਅੱਠ ਅੱਤਵਾਦੀ ਢੇਰ ਕਰ ਦਿੱਤੇ ਗਏ,ਜਦੋਂਕਿ ਕਈਆਂ ਨੂੰ ਕਾਬੂ ਕਰ ਲਿਆ ਗਿਆ,ਹਾਲਾਂਕਿ ਇਸ ਦੌਰਾਨ ਦੋ ਸੁਰੱਖਿਆ ਕਰਮੀ ਵੀ ਮਾਰੇ ਗਏ।

Date:2009-11-03 Time:00:02:50

ਮੂਰਖ਼ਤਾ ਜਾਂ ਸ਼ਰਧਾ

ਜਿੱਥੇ ਇੱਕ ਪਾਸੇ ਸ਼੍ਰੀ ਗੁਰੂਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਮੌਕੇ ਪਾਕਿਸਤਾਨ ਸਥਿਤ ਸ਼੍ਰੀ ਨਨਕਾਣਾ ਸਾਹਿਬ ਵਿਖੇ ਦੇਸ਼ ਵਿਦੇਸ਼ ਤੋਂ ਪਹੁੰਚੀਆਂ ਸੰਗਤਾਂ ਗੁਰਪੁਰਬ ਦੇ ਜਸ਼ਨ ਮਨਾਉਣ ਵਿੱਚ ਮਸਤ ਹਨ, ਉੱਥੇ ਸ਼੍ਰੀ ਨਨਕਾਣਾ ਸਾਹਿਬ ਤੋਂ ਕੁੱਝ ਘੰਟਿਆਂ ਦੀ ਦੂਰੀ ਸਥਿਤ ਰਾਵਲਪਿੰਡੀ ਵਿਖੇ ਧਮਾਕਿਆਂ ਦੀ ਗੂੰਜ ਸੁਣਨ ਨੂੰ ਮਿਲੀ।

Date:2009-11-03 Time:00:02:50

ਗੁਰਪੁਰਬ 'ਤੇ ਸ਼ੇਅਰ ਬਾਜਾਰ ਬੰਦ

ਮੁੰਬਈ : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਮੌਕੇ ਉੱਤੇ ਅੱਜ ਬੰਬੇ ਸ਼ੇਅਰ ਬਾਜਾਰ (ਬੀਐੱਸਈ) ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਅਤੇ ਅੰਤਰ ਬੈਂਕਿੰਗ ਮੁਦਰਾ ਕਾਰੋਬਾਰ ਬੰਦ ਰਿਹਾ।

Date:2009-11-03 Time:00:02:50

ਆਕ੍ਰਿਤੀ ਸਿਟੀ ਦਾ ਮੁਨਾਫ਼ਾ ਡਿੱਗਿਆ

ਨਵੀਂ ਦਿੱਲੀ : ਰਿਅਲ ਈਸਟੇਟ ਕੰਪਨੀ ਆਕ੍ਰਿਤੀ ਸਿਟੀ ਲਿਮੀਟੇਡ ਨੇ ਚਾਲੂ ਵਿੱਤ ਵਰ੍ਹੇ ਦੀ ਦੂਜੀ ਤਿਮਾਹੀ ਵਿੱਚ 23.41 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ ਜੋ ਪਿਛਲੇ ਵਿੱਤ ਵਰ੍ਹੇ ਦੀ ਇਸੇ ਮਿਆਦ ਵਿੱਚ 192.24 ਕਰੋੜ ਰੁਪਏ ਦੀ ਤੁਲਨਾ ਵਿੱਚ 87.82 ਫੀਸਦੀ ਘੱਟ ਹੈ।

Date:2009-11-03 Time:00:02:50

ਬਜਾਜ ਮੋਟਰ ਸਾਈਕਲ ਦੀ ਵਿੱਕਰੀ ਵੱਧੀ

ਨਵੀਂ ਦਿੱਲੀ : ਦੋ ਟਾਇਰਾ ਵਹੀਕਲ ਬਣਾਉਣ ਵਾਲੀ ਦੇਸ਼ ਦੀ ਦੂਜੀ ਸਭ ਤੋਂ ਵੱਡੀ ਕੰਪਨੀ ਬਜਾਰ ਆਟੋ ਨੇ ਇਸ ਵਰ੍ਹੇ ਅਕਤੂਬਰ 249681 ਮੋਟਰ ਸਾਈਕਲ ਵੇਚੇ, ਜੋ ਪਿਛਲੇ ਵਰ੍ਹੇ ਦੀ ਇਸੇ ਮਿਆਦ 163850 ਮੋਟਰਸਾਈਕਲਾਂ ਦੀ ਤੁਲਨਾ ਵਿੱਚ 52 ਫੀਸਦੀ ਤੋਂ ਜਿਆਦਾ ਹੈ।

Date:2009-11-03 Time:00:02:50

ਅਲਫ਼ਾ ਲਾਵਾਲ ਨੂੰ ਮਿਲਿਆ ਠੇਕਾ

ਨਵੀਂ ਦਿੱਲੀ : ਵਿਯਤਨਾਮ ਦੇ ਪੈਟ੍ਰੋ ਵਿਯਤਨਾਮ ਸਮੂਹ ਨੇ ਅਲਫ਼ਾ ਲਾਵਾਲ ਇੰਡੀਆ ਲਿਮੀਟੇਡ ਨੂੰ ਇੱਕ ਏਥਨਾਲ ਪ੍ਰੋਸਿੰਗ ਪਲਾਂਟ ਦੇ ਲਈ ਸਾਜੋ ਸਾਮਾਨ ਦੀ ਸਪਲਾਈ ਅਤੇ ਇੰਜਨੀਅਰਿੰਗ ਸੋਲਿਊਸ਼ੰਸ ਦੇ ਲਈ 70 ਕਰੋੜ ਰੁਪਏ ਦਾ ਠੇਕਾ ਦਿੱਤਾ ਹੈ।

Date:2009-11-03 Time:00:02:50

ਮੰਜੁਸ਼੍ਰੀ ਟੈਕਨੋਪੈਕ ਦਾ ਮੁਨਾਫ਼ਾ ਵੱਧਿਆ

ਬੈਂਗਲੂਰ : ਪਲਾਸਟਿਕ ਪੈਕੇਜਿੰਗ ਟੈਕਨਾਲੋਜੀ ਖੇਤਰ ਦੀ ਮੋਹਰੀ ਕੰਪਨੀ ਮੰਜੁਸ਼੍ਰੀ ਟੈਕਨੋਪੈਕ ਲਿਮੀਟੇਡ ਨੇ ਚਾਲੂ ਵਿੱਤ ਵਰ੍ਹੇ ਵਿੱਚ 30 ਸਤੰਬਰ ਨੂੰ ਸਮਾਪਤ ਛਿਮਾਹੀ ਵਿੱਚ 4.97 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ ਜੋ ਪਿਛਲੇ ਵਿੱਤ ਵਰ੍ਹੇ ਦੀ ਸਮਾਨ ਮਿਆਦ ਵਿੱਚ 3.52 ਕਰੋੜ ਰੁਪਏ ਦੇ ਤੁਲਨਾ ਵਿੱਚ 41 ਫੀਸਦੀ ਜਿਆਦਾ ਹੈ।

Date:2009-11-03 Time:00:02:50

ਸਕੋਡਾ ਦੀ ਵਿੱਕਰੀ 'ਚ ਵਾਧਾ

ਮੁੰਬਈ : ਸਕੋਡਾ ਆਟੋ ਇੰਡੀਆ ਦੀ ਅਕਤੂਬਰ ਵਿੱਚ ਵਿੱਕਰੀ 98 ਫੀਸਦੀ ਵੱਧਕੇ 1753 ਵਹੀਕਲ ਹੋ ਗਈ ਹੈ ਜਦਕਿ ਪਿਛਲੇ ਵਰ੍ਹੇ ਦੇ ਇਸੇ ਮਹੀਨੇ ਵਿੱਚ ਇਹ ਅੰਕੜਾ 887 ਵਹੀਕਲ ਸੀ।

Date:2009-11-03 Time:00:02:50

ਚਾਰ ਸਾਲਾ ਬਾਲੜ੍ਹੀ ਨਾਲ ਜ਼ਬਰ ਜਿਨਾਂਹ

ਮੁੰਬਈ - ਮੁੰਬਈ ਦੇ ਉਪਸ਼ਹਿਰ ਬਾਂਦਰਾ ਦੇ ਖੇਰਵਾੜੀ ਵਿਖੇ ਚਾਰ ਸਾਲਾ ਬਾਲੜੀ ਨਾਲ ਬਲਾਤਕਾਰ ਕਰਨ ਦੇ ਆਰੋਪ ਵਿਚ 18 ਸਾਲਾ ਨੌਜਵਾਨ ਖਿਲਾਫ ਮਾਮਲਾ ਦਰਜ ਕੀਤਾ ਗਿਆ।

Date:2009-11-03 Time:00:02:50

ਮਾਓਵਾਦੀਆਂ ਖਿਲਾਫ ਸੈਨਾ ਦੀ ਵਰਤੋਂ ਨਹੀਂ:ਐਂਟਨੀ

ਤਿਰੂਅੰਤਪੁਰਮ - ਰੱਖਿਆ ਮੰਤਰੀ ਏਕੇ ਐਂਟਨੀ ਨੇ ਕਿਹਾ ਹੈ ਕਿ ਸੈਨਾ ਨੂੰ ਮਾਓਵਾਦੀਆਂ ਖਿਲਾਫ ਨਹੀਂ ਵਰਤਿਆ ਜਾਵੇਗਾ ਪਰ ਹਿੰਸਾ ਦੀ ਸਥਿੱਤੀ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ।ਉਹਨਾਂ ਪੱਤਰਕਾਰਾਂ ਨੂੰ ਕਿਹਾ ਕਿ ਸਰਕਾਰ ਮਾਓਵਾਦੀਆਂ ਖਿਲਾਫ ਸੈਨਾ ਦੀ ਵਰਤੋਂ ਨਹੀਂ ਕਰਨਾ ਚਾਹੁੰਦੀ।

Date:2009-11-03 Time:00:02:50

ਆਪਰੇਟਿੰਗ ਸਿਸਟਮ 'ਤੇ ਕੰਮ ਕਰ ਰਹੀ ਹੈ ਗੂਗਲ

ਨਵੀਂ ਦਿੱਲੀ - ਇੰਟਰਨੈਟ ਕੰਪਨੀ ਗੂਗਲ ਨੇ ਕਿਹਾ ਹੈ ਕਿ ਉਹ ਇੱਕ ਆਪਰੇਟਿੰਗ ਸਿਸਟਮ 'ਤੇ ਕੰਮ ਕਰ ਰਹੀ ਹੈ। ਗੂਗਲ ਦੇ ਇਸ ਕਦਮ ਨੂੰ ਮਾਈਕ੍ਰੋਸੌਫਟ ਲਈ ਚੁਣੌਤੀ ਦੇ ਰੂਪ ਵਿੱਚ ਲਿਆ ਜਾ ਸਕਦਾ ਹੈ, ਜਿਸਨੇ ਆਪਣਾ ਨਵਾਂ ਆਪਰੇਟਿੰਗ ਸਿਸਟਮ ਵਿੰਡੋਜ਼ 7 ਹਾਲ ਹੀ ਵਿੱਚ ਪੇਸ਼ ਕੀਤਾ ਹੈ।

Date:2009-11-03 Time:00:02:50

ਕੌੜਾ ਨੇ ਝਾਰਖੰਡ 'ਤੇ ਅੱਤਿਆਚਾਰ ਕੀਤਾ:ਸ਼ਿਬੂ

ਬੋਕਾਰੋ - ਝਾਰਖੰਡ ਮੁਕਤੀ ਮੋਰਚਾ (ਝਾਮੁਮੋ) ਦੇ ਪ੍ਰਧਾਨ ਸ਼ਿਬੂ ਸੋਰੇਨ ਨੇ ਕਿਹਾ ਹੈ ਕਿ ਸਾਬਕਾ ਮੁੱਖ ਮੰਤਰੀ ਮਧੂ ਕੌੜਾ ਨੇ ਝਾਰਖੰਡ ਦੀ ਜਨਤਾ 'ਤੇ ਅੱਤਿਆਚਾਰ ਕੀਤਾ ਹੈ ਅਤੇ ਇਸ ਦੀ ਬਦਬੂ ਆਉਂਦਿਆਂ ਹੀ ਝਾਮੁਮੋ ਨੇ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਸੀ।

Date:2009-11-03 Time:00:02:49

ਬਿਹਾਰ,ਝਾਰਖੰਡ 'ਚ ਮਾਓਵਾਦੀਆਂ ਖਿਲਾਫ ਸੰਯੁਕਤ ਮੁਹਿੰਮ

ਔਰੰਗਾਬਾਦ - ਝਾਰਖੰਡ ਵਿਚ ਹੋਣ ਵਾਲੀਆਂ ਵਿਧਾਨਸਭਾ ਚੌਣਾਂ ਦੇ ਮੱਦੇਨਜ਼ਰ ਬਿਹਾਰ ਅਤੇ ਝਾਰਖੰਡ ਪੁਲਿਸ ਨੇ ਸਰਹੱਦੀ ਇਲਾਕਿਆਂ ਵਿਚ ਵੱਧਦੀਆਂ ਮਾਓਵਾਦੀ ਸਰਗਰਮੀਆਂ ਉੱਪਰ ਕਾਬੂ ਲਈ ਸੰਯੁਕਤ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਹੈ।

Date:2009-11-03 Time:00:02:49

ਸੁਸ਼ੀਲ ਦੇ ਨਾਮ ਸੋਨ ਤਗਮਾ

ਜਲੰਧਰ - ਓਲੰਪਿਕ ਦਾ ਕਾਂਸਾ ਤਗਮਾ ਜਿੱਤਣ ਵਾਲੇ ਭਾਰਤੀ ਪਹਿਲਵਾਨ ਸੁਸ਼ੀਲ ਕੁਮਾਰ ਨੇ ਭਾਰਤ ਦੇ ਅਰੁਨ ਨੂੰ ਹਰਾਕੇ ਸੋਨ ਤਗਮਾ ਆਪਣੇ ਨਾਮ ਕਰ ਲਿਆ ਹੈ।

Date:2009-11-03 Time:00:02:49

ਆਗਾਸੀ ਦਾ ਡੋਪਿੰਗ ਮਾਮਲਾ ਖਤਮ ਨਹੀਂ:ਵਾਡਾ

ਨਿਊਯਾਰਕ - ਵਿਸ਼ਵ ਐਂਟੀ ਡੋਪਿੰਗ ਏਜੰਸੀ(ਵਾਡਾ) ਨੇ ਕਿਹਾ ਹੈ ਕਿ ਅਮਰੀਕੀ ਟੈਨਿਸ ਸਿਤਾਰੇ ਆਂਦਰੇ ਆਗਾਸੀ ਦੇ ਪ੍ਰਤੀਬੰਧਤ ਦਵਾਈ ਲੈਣ ਅਤੇ ਡੋਪ ਪਰੀਖਣ ਵਿਚ ਨਾਕਾਮ ਰਹਿਣ ਦਾ ਮਾਮਲਾ ਰਫਾ ਦਫਾ ਨਹੀਂ ਹੋਇਆ ਹੈ।ਏਜੰਸੀ ਇਸ ਗੱਲ ਦੀ ਜਾਂਚ ਕਰਨੀ ਚਾਹੁੰਦੀ ਹੈ ਕਿ ਆਗਾਸੀ ਖਿਲਾਫ ਕੋਈ ਆਰੋਪ ਬਣਦਾ ਹੈ ਜਾਂ ਨਹੀਂ।

Date:2009-11-03 Time:00:02:49

ਅਜਬ ਪ੍ਰੇਮ ਕੀ ਗਜਬ ਕਹਾਣੀ

ਜਿੰਦਗੀ ਜਿਉਣ ਲਈ ਪ੍ਰੇਮ (ਰਣਬੀਰ ਕਪੂਰ) ਦਾ ਫੰਡਾ ਹੈ ਕਿ ਹਮੇਸ਼ਾ ਖੁਸ਼ ਰਹੋ। ਦੂਜਿਆਂ ਨੂੰ ਖੁਸ਼ ਰੱਖੋ ਅਤੇ ਪੂਰੇ ਸ਼ਹਿਰ ਨੂੰ ਖੁਸ਼ੀਆਂ ਨਾਲ ਭਰ ਦਿਉ। ਹੈਪੀ ਕਲੱਬ ਦੇ ਇਸ ਮੈਂਬਰ ਦਾ ਇਹ ਸਰਲ ਫੰਡਾ ਉਸ ਨੂੰ ਸਭ ਤਰ੍ਹਾਂ ਦੀਆਂ ਪਰੇਸ਼ਾਨੀਆਂ ਵਿੱਚ ਫਸਾ ਦਿੰਦਾ ਹੈ। ਇਹਨਾਂ ਮੁਸੀਬਤਾਂ ਵਿਚਕਾਰ ਉਸ ਨੂੰ ਜੈਨੀਫਰ (ਕੈਟਰੀਨਾ ਕੈਫ਼) ਨਾਲ ਪਿਆਰ ਹੁੰਦਾ ਹੈ ਅਤੇ ਉਸ ਤੋਂ ਬਾਅਦ ਉਸਦੀ ਜਿੰਦਗੀ ਬਦਲ ਜਾਂਦੀ ਹੈ। ਅਵਾਰਾਗਰਦੀ ਛੱਡ ਕੇ ਉਹ ਪੈਸਾ ਕਮਾਉਣ ਲਈ ਮਿਹਨਤ ਕਰਨ ਲੱਗਦਾ ਹੈ। ਉਸ ਲਈ ਜੈਨੀ ਦੀ ਖੁਸ਼ੀ ਸਭ ਕੁਝ ਹੋ ਜਾਂਦੀ ਹੈ। ਜੈਨੀ ਵੀ ਉਸਦੇ ਪਿਆਰ ਵਿੱਚ ਐਨਾ ਡੁੱਬ ਜਾਂਦੀ ਹੈ ਕਿ ਉਸ ਨੂੰ ਸੱਚਾਈ ਨਜ਼ਰ ਨਹੀਂ ਆਉਂਦੀ। ਕੀ ਹੈ ਉਹ ਸੱਚਾਈ? ਜਾਨਣ ਲਈ ਦੇਖਣੀ ਪਵੇਗੀ 'ਅਜਬ ਪ੍ਰੇਮ ਕੀ ਗਜਬ ਕਹਾਣੀ'।

Date:2009-11-03 Time:00:02:49

ਹਰਿਆਣਾ ਨੇ ਮਨਾਈ ਵਰ੍ਹੇਗੰਢ

ਚੰਡੀਗੜ੍ਹ : ਹਰਿਆਣਾ ਨੇ ਆਪਣੀ ਸਥਾਪਨਾ ਦੀ ਕੱਲ੍ਹ 44 ਵਰ੍ਹੇਗੰਢ ਧੂਮ ਧਾਮ ਨਾਲ ਮਨਾਈ ਅਤੇ ਇਸ ਮੌਕੇ ਉੱਤੇ ਕਈ ਪ੍ਰੋਗ੍ਰਾਮਾਂ ਦਾ ਆਯੋਜਨ ਕੀਤਾ ਗਿਆ।ਰਾਜ ਭਵਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਜਨਤਾ ਨੂੰ ਇੱਕ ਸਾਫ਼, ਪਾਰਦਰਸ਼ੀ ਅਤੇ ਜਵਾਬਦੇਹ ਸਰਕਾਰ ਦੇਣ ਦਾ ਵਾਅਦਾ ਕੀਤਾ।

Date:2009-11-03 Time:00:02:49

ਬੁੱਧਦੇਵ ਹੈ ਮਾਓਵਾਦੀਆਂ ਦੇ ਨੇਤਾ : ਮਮਤਾ

ਕਲਕੱਤਾ - ਤ੍ਰੈਣਮੂਲ ਕਾਂਗਰਸ ਪ੍ਰਮੁੱਖ ਮਮਤਾ ਬਨਰਜ਼ੀ ਨੇ ਪੱਛਮੀ ਬੰਗਾਲ ਦੇ ਮੁੱਖਮੰਤਰੀ ਬੁੱਧਦੇਵ ਭੱਟਾਚਾਰਿਆ ਦੇ ਆਰੋਪ 'ਤੇ ਤਿੱਖੀ ਪ੍ਰਤੀਕ੍ਰਿਆ ਦਿੰਦੇ ਹੋਏ ਉਨ੍ਹਾ ਨੂੰ ਮਾਓਵਾਦੀਆਂ ਦਾ ਨੇਤਾ ਦੱਸਿਆ ਹੈ।

Date:2009-11-03 Time:00:02:48

ਰਾਵਲਪਿੰਡੀ 'ਚ ਬੰਬ ਵਿਸਫ਼ੋਟ,22 ਢੇਰ

ਰਾਵਲਪਿੰਡੀ - ਪਾਕਿਸਤਾਨ 'ਚ ਪੰਜਾਬ ਪ੍ਰਾਂਤ ਦੇ ਰਾਵਲਪਿੰਡੀ 'ਚ ਅੱਜ ਹੋਏ ਇੱਕ ਆਤਮਘਾਤੀ ਬੰਬ ਵਿਸਫ਼ੋਟ 'ਚ 22 ਲੋਕਾਂ ਦੇ ਮਾਰੇ ਜਾਣ ਅਤੇ 23 ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ।

Date:2009-11-03 Time:00:02:48

ਮੁਆਫੀ ਮੰਗਣ ਸਰਨਾ:ਸ਼ਿਅਦ

ਚੰਡੀਗੜ੍ਹ - ਸ਼ਿਰੋਮਣੀ ਅਕਾਲੀ ਦਲ (ਸ਼ਿਅਦ) ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ 25ਵੀਂ ਬਰਸੀ ਮੌਕੇ ਇੱਕ ਗੁਰਦੁਆਰਾ ਸਮਾਰੋਹ ਵਿਚ ਕਾਂਗਰਸੀ ਮੁੱਖ ਮੰਤਰੀ ਨੂੰ ਸੱਦਾ ਦੇ ਕੇ ਅਤੇ ਦੁਨੀਆ ਭਰ ਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪੁਜਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ ਹੈ।

Date:2009-11-03 Time:00:02:48

ਧੂੰਮਧਾਮ ਨਾਲ ਮਨਾਇਆ ਗੁਰਪੁਰਬ

ਜੈਤੋ - ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਅਤੇ ਕੇਂਦਰ ਸ਼ਾਸਤ ਖੇਤਰ ਚੰਡੀਗੜ੍ਹ ਵਿਚ ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵਜੀ ਦਾ ਪ੍ਰਕਾਸ਼ ਉਤਸਵ ਬੜੀ ਧੂੰਮਧਾਮ ਅਤੇ ਧਾਰਮਿਕ ਸ਼ਰਧਾ ਨਾਲ ਮਨਾਇਆ ਗਿਆ।

Date:2009-11-03 Time:00:02:48

ਮਾਓਵਾਦੀਆਂ ਖਿਲਾਫ ਸੈਨਾ ਦੀ ਵਰਤੋਂ ਨਹੀਂ:ਐਂਟਨੀ

ਤਿਰੂਅੰਤਪੁਰਮ - ਰੱਖਿਆ ਮੰਤਰੀ ਏਕੇ ਐਂਟਨੀ ਨੇ ਕਿਹਾ ਹੈ ਕਿ ਸੈਨਾ ਨੂੰ ਮਾਓਵਾਦੀਆਂ ਖਿਲਾਫ ਨਹੀਂ ਵਰਤਿਆ ਜਾਵੇਗਾ ਪਰ ਹਿੰਸਾ ਦੀ ਸਥਿੱਤੀ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ।ਉਹਨਾਂ ਪੱਤਰਕਾਰਾਂ ਨੂੰ ਕਿਹਾ ਕਿ ਸਰਕਾਰ ਮਾਓਵਾਦੀਆਂ ਖਿਲਾਫ ਸੈਨਾ ਦੀ ਵਰਤੋਂ ਨਹੀਂ ਕਰਨਾ ਚਾਹੁੰਦੀ।

Date:2009-11-03 Time:00:02:48


1  

page no.1

Select news date :

30 - 11 - 2009
29 - 11 - 2009
28 - 11 - 2009
27 - 11 - 2009
26 - 11 - 2009
25 - 11 - 2009
24 - 11 - 2009
23 - 11 - 2009
22 - 11 - 2009
21 - 11 - 2009
20 - 11 - 2009
19 - 11 - 2009
18 - 11 - 2009
17 - 11 - 2009
16 - 11 - 2009
15 - 11 - 2009
14 - 11 - 2009
13 - 11 - 2009
12 - 11 - 2009
11 - 11 - 2009
10 - 11 - 2009
9 - 11 - 2009
8 - 11 - 2009
7 - 11 - 2009
6 - 11 - 2009
5 - 11 - 2009
4 - 11 - 2009
3 - 11 - 2009
2 - 11 - 2009
1 - 11 - 2009