Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 25 - 11 - 2009
ਨਵੀਂ ਦਿੱਲੀ - ਗੰਨਾ ਕੀਮਤਾਂ ਨੂੰ ਲੈਕੇ ਸੰਸਦ ਦੇ ਸਰਦ ਰੁੱਤ ਇਜਲਾਸ ਦੇ ਸ਼ੁਰੂਆਤੀ ਦੋ ਦਿਨ ਹੰਗਾਮੇ ਦੀ ਭੇਟ ਚੜ ਜਾਣ ਦੇ ਬਾਅਦ ਅੱਜ ਤੋਂ ਕਰਵਾਈ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਬੁਲਾਈ ਗਈ ਸਰਬ ਪਾਰਟੀ ਮੀਟਿੰਗ ਵੀ ਬੇਸਿੱਟਾ ਰਹੀ। Date:2009-11-25 Time:00:03:51
ਨਵੀਂ ਦਿੱਲੀ - ਰੱਖਿਆ ਮੰਤਰੀ ਏ. ਕੇ. ਐਂਟਨੀ ਨੇ ਕਿਹਾ ਹੈ ਕਿ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਸ਼ਵ 'ਚ ਅੱਤਵਾਦ ਦਾ ਧੁਰਾ ਬਣ ਗਏ ਹਨ। ਬੀਤੇ ਕੁਝ ਮਹੀਨਿਆਂ ਤੋਂ ਸਾਡੇ ਗੁਆਂਢੀ ਮੁਲਕਾਂ ਦੇ ਅੰਦਰ ਅਤੇ ਆਲੇ ਦੁਆਲੇ ਅੱਤਵਾਦ ਨੇ ਪੂਰਾ ਜ਼ੋਰ ਪਾਇਆ ਹੋਇਆ ਹੈ ਅਤੇ ਖਾਸ ਕਰਕੇ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਅਧਾਰਿਤ ਅੱਤਵਾਦੀ ਜਥੇਬੰਦੀਆਂ ਨੇ ਖਿੱਤੇ 'ਚ ਅਸਥਿਰਤਾ ਪੈਦਾ ਕੀਤੀ ਹੋਈ ਹੈ। Date:2009-11-25 Time:00:03:51
ਹੰਗੂ - ਉਤਰ-ਪੱਛਮੀ ਵਜ਼ੀਰਿਸਤਾਨ 'ਚ ਫੌਜ ਵੱਲੋਂ ਟੈਂਕਾਂ, ਛੋਟੀਆਂ ਤੋਪਾਂ ਦੀ ਮਦਦ ਨਾਲ ਤਾਲਿਬਾਨ 'ਤੇ ਕੀਤੇ ਗਏ ਹਮਲੇ 'ਚ 22 ਅੱਤਵਾਦੀ ਮਾਰੇ ਗਏ ਤੇ ਫੌਜ ਨੇ ਕਈ ਅੱਤਵਾਦੀ ਟਿਕਾਣਿਆਂ 'ਤੇ ਕਬਜ਼ਾ ਕਰ ਲਿਆ। Date:2009-11-25 Time:00:03:50
ਨਵੀਂ ਦਿੱਲੀ - ਦੇਸ਼ ਦੀ ਯਾਤਰੀ ਕਾਰ ਵਰਗ ਦੀ ਪ੍ਰਮੁੱਖ ਕੰਪਨੀ ਮਾਰੂਤੀ ਸੁਜੁਕੀ ਉਦਯੋਗ ਲਿਮਿਟੇਡ ਦਾ ਚਾਲੂ ਵਿੱਤ ਵਰ੍ਹੇ ਦੇ ਦੌਰਾਨ ਵਾਹਨਾਂ ਦਾ ਉਤਪਾਦਨ 10 ਲੱਖ ਤੱਕ ਪਹੁੰਚਣ ਦਾ ਟੀਚਾ ਹੈ। ਸਾਲ 2008-09 ਵਿੱਚ ਕੰਪਨੀ ਨੇ ਕਰੀਬ ਅੱਠ ਲੱਖ ਵਾਹਨਾਂ ਦਾ ਉਤਪਾਦਨ ਕੀਤਾ ਸੀ। Date:2009-11-25 Time:00:03:50
ਵਾਸ਼ਿੰਗਟਨ - ਜੇਕਰ ਕਿਸੇ ਨੂੰ ਇੰਟਰਨੈਟ 'ਤੇ ਫਜੂਲ ਚੀਜਾਂ ਸਰਚ ਕਰਨ ਦੀ ਆਦਤ ਬਣ ਗਈ ਹੈ ਤਾਂ ਇਸ ਨੂੰ ਪਾਗਲਪਨ ਨਹੀਂ ਸਮਝਣਾ ਚਾਹੀਦਾ। ਇੱਕ ਤਾਜਾ ਅਧਿਐਨ ਤੋਂ ਸਾਬਿਤ ਹੋਇਆ ਹੈ ਕਿ ਇੰਟਰਨੈਟ ਦੇ ਸਰਚ ਇੰਜਣ ਦਾ ਇਸਤੇਮਾਲ ਗਿਆਨ ਲਈ ਬਹੁਤ ਉਪਯੋਗੀ ਸਾਬਿਤ ਹੋ ਰਿਹਾ ਹੈ। ਦਰਅਸਲ, ਸਰਚ ਇੰਜਣ ਦੇ ਇਸਤੇਮਾਲ ਨਾਲ ਉਹ ਵਿਅਕਤੀ ਆਪਣਾ ਗਿਆਨ ਵਧਾ ਰਿਹਾ ਹੁੰਦਾ ਹੈ। Date:2009-11-25 Time:00:03:50
ਨਵੀਂ ਦਿੱਲੀ - ਲਿਬਰਹਾਨ ਆਯੋਗ ਦੀ ਰਿਪੋਰਟ 'ਤੇ ਸੰਸਦ ਵਿੱਚ ਗਰਮਾਈ ਸਿਆਸਤ ਨੇ ਅੱਜ ਸੰਗਰਾਮ ਦੀ ਸ਼ਕਲ ਲੈ ਲਈ। ਮਾਮਲਾ ਇਸ ਹੱਦ ਤੱਕ ਵਿਗੜ ਗਿਆ ਕਿ ਰਾਜਸਭਾ ਵਿੱਚ ਸਪਾ ਸਾਂਸਦ ਅਮਰ ਸਿੰਘ ਅਤੇ ਭਾਜਪਾ ਨੇਤਾ ਐਸਐਸ ਆਹਲੂਵਾਲੀਆ ਵਿਚਕਾਰ ਹੱਥਪਾਈ ਹੋ ਗਈ। Date:2009-11-25 Time:00:03:50
ਭਾਰਤੀ ਸ਼ੇਅਰ ਬਜ਼ਾਰ ਵਿੱਚ ਮੰਗਲਵਾਰ ਨੂੰ ਕਾਰੋਬਾਰ ਦੀ ਸ਼ੁਰੂਆਤ ਗਿਰਾਵਟ ਦੇ ਨਾਲ ਹੋਈ। ਸੰਸੇਕਸ 44 ਅੰਕਾਂ ਦੀ ਗਿਰਾਵਟ ਨਾਲ 17135 ਦੇ ਸਤਰ ਤੇ ਖੁੱਲ੍ਹਿਆ ਜਦੋਂਕਿ ਨਿਫਟੀ 12 ਅੰਕ ਡਿੱਗ ਕੇ 5090 ਦੇ ਸਤਰ ਤੇ ਖੁੱਲ੍ਹਿਆ। Date:2009-11-25 Time:00:03:50
ਮੁੰਬਈ - ਭਾਰਤੀ ਸਟੇਟ ਬੈਂਕ (ਐਸਬੀਆਈ) ਨੂੰ ਕਤਰ ਦੀ ਰਾਜਧਾਨੀ ਦੋਹਾ ਵਿੱਚ ਆਪਣੀ ਬ੍ਰਾਂਚ ਸਥਾਪਿਤ ਕਰਨ ਲਈ ਇੱਕ ਪਖਵਾੜੇ ਦੇ ਅੰਦਰ ਰਿਜ਼ਰਵ ਬੈਂਕ ਦੀ ਮੰਜੂਰੀ ਮਿਲ ਜਾਣ ਦੀ ਉਮੀਦ ਹੈ। ਐਸਬੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਮੰਜੂਰੀ ਅਗਲੇ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ ਮਿਲੇਗੀ। Date:2009-11-25 Time:00:03:50
ਵਾਸ਼ਿੰਗਟਨ - ਭਾਰਤ ਅਤੇ ਅਮਰੀਕਾ ਨੇ ਅੱਜ ਬੌਧਿਕ ਸੰਪਦਾ ਅਧਿਕਾਰ 'ਤੇ ਦੋ ਅੰਤਰ ਸਰਕਾਰੀ ਸਮਝੌਤੇ 'ਤੇ ਹਸਤਾਖਰ ਕੀਤੇ ਹਨ, ਜਿਸਦਾ ਮਕਸਦ ਗ਼ਲਤੀ ਨਾਲ ਪੇਟੇਂਟ ਜਾਰੀ ਕਰ ਕੇ ਪਰੰਪਾਰਿਕ ਜਾਣਕਾਰੀ ਨੂੰ ਖੋਹਣ ਵਾਲੇ ਕੰਮ ਨੂੰ ਰੋਕਣ ਵਿੱਚ ਮੱਦਦ ਪਹੁੰਚਾਉਣਾ ਹੈ। ਜਿਵੇਂ ਕਿ ਨਿੰਮ ਅਤੇ ਹਲਦੀ ਦੇ ਮਾਮਲੇ ਵਿੱਚ ਕੀਤਾ ਗਿਆ ਸੀ। Date:2009-11-25 Time:00:03:50
ਮੁੰਬਈ-ਹਾਲ ਵਿੱਚ ਆਪਣਾ ਪਹਿਲਾ ਸਾਰਵਜਨਕ ਨਿਰਗਮ ਲਿਆਉਣ ਵਾਲੀ ਕੇਬਲ ਟੇਲੀਵਿਜ਼ਨ ਕੰਪਨੀ ਡੇਨ ਨੇਟਵਰਕਸ ਦਾ ਸ਼ੇਅਰ ਅੱਜ ਬੰਬਈ ਸ਼ੇਅਰ ਬਜ਼ਾਰ ਵਿੱਚ ਪਹਿਲੇ ਦਿਨ ਦੇ ਕਾਰੋਬਾਰ ਵਿੱਚ 195 ਰੁਪਏ ਤੇ ਖੁੱਲਿਆ ਤੇ ਸ਼ੁਰੂਆਤੀ ਕਾਰੋਬਾਰ ਵਿੱਚ ਹੀ ਲੁੜਕ ਗਿਆ। Date:2009-11-25 Time:00:03:50
ਕੋਟਕ ਮਹਿੰਦਰਾ ਬੈਂਕ ਲਿਮਿਟੇਡ ਨੇ ਕਈ ਇਐਸਓਪੀ ਯੋਜਨਾਵਾਂ ਦੇ ਤਹਿਤ ਆਪਣੇ ਕਰਮਚਾਰੀਆਂ ਨੂੰ 10 ਰੁਪਏ ਮੂਲ ਕੀਮਤ ਦੇ 58396 ਇਕਵਟੀ ਸ਼ੇਅਰ ਵੰਡੇ। Date:2009-11-25 Time:00:03:50
ਜੈਸ਼੍ਰੀ ਕੇਮਿਕਲਸ ਲਿਮਿਟੇਡ ਨੇ ਸੂਚਿਤ ਕੀਤਾ ਹੈ ਕਿ ਕੰਪਨੀਦੀ ਇੱਕ ਪ੍ਰਮੋਟਰ ਕੰਪਨੀ ਡਾਇਮੰਡ ਕੰਪਨੀ ਲਿਮਿਟੇਡ ਜਿਸ ਦੀ ਕੰਪਨੀ 10 ਰੁਪਏ ਪ੍ਰਤੀ ਦੇ 2,00,142 ਇਕਵਟੀ ਸ਼ੇਅਰਾਂ ਦੀ ਹੋਲਡਿੰਗ ਹੈ ਨੇ 18 ਨਵੰਬਰ 2009 ਨੂੰ 8, 330 ਇਕਵਟੀ ਸ਼ੇਅਰਾਂ ਦੀ ਵਿਕਰੀ ਕੀਤੀ ਹੈ। Date:2009-11-25 Time:00:03:50
ਮੁੰਬਈ -ਦੇਸ਼ ਸਭ ਤੋਂ ਵੱਡੀ ਸ਼ਰਾਬ ਵਿਨਿਰਮਾਤਾ ਕੰਪਨੀ ਯੂਨਾਈਟੇਡ ਸਿਪਰਿਟਸ ਲਿਮਿਟੇਡ ਨੇ ਬੰਬਈ ਸਟਾਕ ਐਕਸਚੇਂਜ ਨੂੰ ਦੱਸਿਆ ਸ਼ੇਅਰ ਦਾ ਅਧਿਗ੍ਰਿਹਣ 13.42 ਕਰੋੜ ਰੁਪਏ ਵਿੱਚ ਕੀਤਾ ਗਿਆ। Date:2009-11-25 Time:00:03:50
ਜੰਮੂ - ਇਥੇ ਫ਼ੌਜ ਦੇ ਮੁਖੀ ਜਨਰਲ ਦੀਪਕ ਕਪੂਰ ਨੇ ਕਿਹਾ ਹੈ ਕਿ ਪਾਕਿਸਤਾਨ ਨਾਲ ਲੱਗਦੀ ਸਰਹੱਦ 'ਤੇ ਸਥਿਤ 42 ਸਿਖਲਾਈ ਕੈਂਪਾਂ ਵਿਚ ਕਰੀਬ 2000-2500 ਅੱਤਵਾਦੀ ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਤਾਲਿਬਾਨ ਵੀ ਸ਼ਾਮਿਲ ਹਨ, ਜੰਮੂ ਅਤੇ ਕਸ਼ਮੀਰ ਵਿਚ ਘੁਸਪੈਠ ਕਰਨ ਦੀ ਤਾਕ ਵਿਚ ਹਨ। Date:2009-11-25 Time:00:03:50
ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਦਾ ਅੱਜ ਜਨਮਦਿਨ ਹੈ ਅਤੇ ਉਪਹਾਰ ਦੇ ਰੂਪ ਵਿੱਚ ਸਲਮਾਨ ਨੇ ਆਪਣਾ ਬਲੌਹ ਅੱਜ ਲਾਂਚ ਕੀਤਾ ਹੈ, ਜਿਸ ਵਿੱਚ ਉਹ ਆਪਣੀ ਆਉਣ ਵਾਲੀ ਫ਼ਿਲਮ 'ਵੀਰ' ਦੇ ਬਾਰੇ ਵਿੱਚ ਪ੍ਰਸ਼ੰਸਕਾਂ ਨੂੰ ਦੱਸਣਗੇ। Date:2009-11-25 Time:00:03:49
ਨਵੀਂ ਦਿੱਲੀ -ਕੇਂਦਰ ਸਰਕਾਰ ਨੇ ਅਗਲੇ ਸਾਲ ਇੱਥੇ ਹੋਣ ਵਾਲੇ ਰਾਸ਼ਟਰਮੰਡਲ ਖੇਡਾਂ ਵਿੱਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਦੀ ਸੁਰੱਖਿਆ ਲਈ ਇੱਕ ਯੋਜਨਾ ਤਿਆਰ ਕੀਤੀ ਹੈ। Date:2009-11-25 Time:00:03:49
ਕਰਾਚੀ -ਪਾਕਿਸਤਾਨ ਅਗਲੇ ਸਾਲ ਨਵੀਂ ਦਿੱਲੀ ਵਿੱਚ ਹੋਣ ਵਾਲੇ ਵਿਸ਼ਵ ਕੱਪ ਹਾਕੀ ਤੋਂ ਪਹਿਲਾਂ ਭਾਰਤ ਦੇ ਨਾਲ ਦੂਜੇ ਸਥਾਨ ਤੇ ਹਾਕੀ ਟੈਸਟ ਲੜੀ ਖੇਡਣਾ ਚਾਹੁੰਦਾ ਹੈ। Date:2009-11-25 Time:00:03:49
ਲਗਾਤਾਰ ਕੰਮ ਤੋਂ ਕੈਟਰੀਨਾ ਕੈਫ ਥੱਕ ਚੁਕੀ ਹੈ ਅਤੇ ਬ੍ਰੇਕ ਦੀ ਲੋੜ ਮਹਿਸੂਸ ਕਰ ਰਹੀ ਹੈ। ਛੁੱਟੀਆਂ ਮਨਾਉਣ ਲਈ ਪਰਿਵਾਰ ਦਾ ਸਾਥ ਚਾਹੀਦਾ ਹੈ ਅਤੇ ਕੈਟ ਨੂੰ ਵੀ ਆਪਣਿਆ ਦੀ ਯਾਦ ਆ ਰਹੀ ਹੈ। ਆਖਿਰ ਆਪਣੇ ਤਾਂ ਆਪਣੇ ਹੀ ਹੁੰਦੇ ਹਨ। Date:2009-11-25 Time:00:03:49
ਤੁਸ਼ਾਰ ਕਪੂਰ ਨੂੰ ਤੁਸੀਂ ਉਹਨਾਂ ਦੇ ਨਾਂ ਦੀ ਥਾਂ ਤੇ ਜਿਤੇਂਦਰ ਦੇ ਬੇਟੇ ਦੇ ਰੂਪ ਵਿੱਚ ਚੰਗੀ ਤਰ੍ਹਾਂ ਜਾਣਦੇ ਹੋ। ਤੁਸ਼ਾਰ ਦੇ ਬਾਰੇ ਵਿੱਚ ਤਾਜ਼ਾ ਖਬਰ ਇਹ ਹੈ ਕਿ ਉਹਨਾਂ ਨੇ ਨਵਾਂ ਘਰ ਲੈ ਲਿਆ ਹੈ ਅਤੇ ਆਪਣੇ ਪੇਂਟਹਾਉਸ ਵਿੱਚ ਉਹ ਸ਼ਿਫਟ ਹੋਣ ਵਾਲੇ ਹਨ। Date:2009-11-25 Time:00:03:49
ਬਾਲਾਸੌਰ - ਭਾਰਤ ਦੀ ਪ੍ਰਮਾਣੂ ਸਮਰੱਥਾ ਵਾਲੀ ਅਗਨੀ-2 ਬਾਲਿਸਟਿਕ ਮਿਜ਼ਾਈਲ ਦਾ ਪਹਿਲੀ ਵਾਰ ਰਾਤ ਨੂੰ ਕੀਤਾ ਗਿਆ ਪ੍ਰੀਖਣ ਆਪਣੇ ਮੰਤਵ 'ਚ ਕਾਮਯਾਬ ਹੋਣ ਤੋਂ ਅਸਫ਼ਲ ਹੋ ਕੇ ਰਹਿ ਗਿਆ ਹੈ। Date:2009-11-25 Time:00:03:49
ਨਵੀਂ ਦਿੱਲੀ - ਬਾਬਰੀ ਮਸਜਿਦ 'ਤੇ ਸੰਸਦ ਵਿੱਚ ਪੇਸ਼ ਲਿਬਰਹਾਨ ਆਯੋਗ ਦੀ ਰਿਪੋਰਟ ਵਿੱਚ ਸਾਬਕਾ ਪ੍ਰਧਾਨਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਅਟਲਬਿਹਾਰੀ ਵਾਜਪੇਈ ਅਤੇ ਲਾਲਕ੍ਰਿਸ਼ਨ ਅਡਵਾਨੀ ਸਮੇਤ 68 ਲੋਕਾਂ ਨੂੰ ਅਯੋਧਿਆ ਕਾਂਡ ਦਾ ਜਿੰਮੇਵਾਰ ਠਹਿਰਾਇਆ ਗਿਆ ਹੈ। Date:2009-11-25 Time:00:03:49
ਪਿਛਲੇ ਸਾਲ 26 ਨਵੰਬਰ ਨੂੰ ਪੂਰਾ ਭਾਰਤ ਦਹਿਲ ਉੱਠਿਆ ਸੀ, ਜਦੋਂ ਅੱਤਵਾਦੀਆਂ ਨੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ 'ਚ ਤਬਾਹੀ ਦੀ ਜੋ ਸਾਜਿਸ਼ ਰਚੀ ਸੀ, ਉਸ ਨੂੰ ਦੇਸ਼ਵਾਸੀ ਸ਼ਾਇਦ ਕਦੇ ਵੀ ਨਹੀਂ ਭੁੱਲ ਸਕਣਗੇ। ਇਸ ਘਟਨਾ ਨੂੰ ਇੱਕ ਸਾਲ ਹੋ ਗਿਆ ਹੈ, ਪਰ ਸਵਾਲ ਇਹ ਹੈ ਕਿ ਕੀ ਅਸੀਂ ਇਸ ਭਿਆਨਕ ਹਾਦਸੇ ਤੋਂ ਸਬਕ ਸਿੱਖਿਆ? 26 ਨਵੰਬਰ, 2008 ਬੁੱਧਵਾਰ ਦਾ ਦਿਨ ਅਤੇ ਰਾਤ ਦੇ ਕਰੀਬ 8.30 ਵਜੇ, ਮੁੰਬਈ ਦੇ ਲਾਗੇ ਸਮੁੰਦਰੀ ਰਸਤੇ ਤੋਂ ਇੱਕ ਪਾਵਰ ਬੋਟ ਰਾਹੀਂ 10 ਨੌਜਵਾਨ ਉੱਤਰੇ। ਨਿਰੋਏ ਸਰੀਰ ਦੇ ਗੱਭਰੂਆਂ ਦੇ ਪਿੱਠ 'ਤੇ ਵੱਡੇ-ਵੱਡੇ ਪਿੱਠੂ ਬੈਗ ਲੱਦੇ ਹੋਏ ਸਨ, ਸ਼ਾਇਦ ਐਨੇ ਵੱਡੇ ਬੈਗਾਂ ਨੂੰ ਦੇਖ ਕੇ 2-3 ਵਿਅਕਤੀਆਂ ਉਹਨਾਂ ਤੋਂ ਪੁੱਛਿਆ ਵੀ ਕਿ 'ਤੁਸੀਂ ਕੌਣ ਹੋ?' ਤਾਂ ਅੱਗਿਓਂ ਗੁੱਸੇ ਅਤੇ ਜਲਦਬਾਜ਼ੀ 'ਚ ਉੱਤਰ ਮਿਲਿਆ 'ਕਾਲਜ ਸਟੂਡੈਂਟਸ'। ਇੱਕ ਨੂੰ ਤਾਂ ਉੱ Date:2009-11-25 Time:00:03:49
ਵਾਸ਼ਿੰਗਟਨ - ਬਰਾਕ ਓਬਾਮਾ ਅਤੇ ਮਨਮੋਹਨ ਸਿੰਘ ਨੇ ਆਪਣੀ ਮੁਲਾਕਾਤ ਤੋਂ ਬਾਅਦ ਇੱਕ-ਦੂਜੇ ਦੀ ਸਲਾਹੁਤ ਕੀਤੀ। ਅਮਰੀਕੀ ਰਾਸ਼ਟਰਪਤੀ ਨੇ ਪ੍ਰਧਾਨਮੰਤਰੀ ਨੂੰ ਇਮਾਨਦਾਰੀ ਨਾਲ ਭਰਪੂਰ ਅਜਿਹਾ ਵਿਅਕਤੀ ਕਿਹਾ, ਜਿਸਨੇ ਭਾਰਤ ਦੇ ਸਭ ਤੋਂ ਜਿਆਦਾ ਆਰਥਿਕ ਵਿਕਾਸ ਵਿੱਚ ਮੱਦਦ ਕੀਤੀ ਹੈ। Date:2009-11-25 Time:00:03:49
ਜੰਮੂ - ਇਥੇ ਫ਼ੌਜ ਦੇ ਮੁਖੀ ਜਨਰਲ ਦੀਪਕ ਕਪੂਰ ਨੇ ਕਿਹਾ ਹੈ ਕਿ ਪਾਕਿਸਤਾਨ ਨਾਲ ਲੱਗਦੀ ਸਰਹੱਦ 'ਤੇ ਸਥਿਤ 42 ਸਿਖਲਾਈ ਕੈਂਪਾਂ ਵਿਚ ਕਰੀਬ 2000-2500 ਅੱਤਵਾਦੀ ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਤਾਲਿਬਾਨ ਵੀ ਸ਼ਾਮਿਲ ਹਨ, ਜੰਮੂ ਅਤੇ ਕਸ਼ਮੀਰ ਵਿਚ ਘੁਸਪੈਠ ਕਰਨ ਦੀ ਤਾਕ ਵਿਚ ਹਨ। Date:2009-11-25 Time:00:03:49
page no.1 |
Select news date : 30 - 11 - 2009 29 - 11 - 2009 28 - 11 - 2009 27 - 11 - 2009 26 - 11 - 2009 25 - 11 - 2009 24 - 11 - 2009 23 - 11 - 2009 22 - 11 - 2009 21 - 11 - 2009 20 - 11 - 2009 19 - 11 - 2009 18 - 11 - 2009 17 - 11 - 2009 16 - 11 - 2009 15 - 11 - 2009 14 - 11 - 2009 13 - 11 - 2009 12 - 11 - 2009 11 - 11 - 2009 10 - 11 - 2009 9 - 11 - 2009 8 - 11 - 2009 7 - 11 - 2009 6 - 11 - 2009 5 - 11 - 2009 4 - 11 - 2009 3 - 11 - 2009 2 - 11 - 2009 1 - 11 - 2009 |