Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 24 - 11 - 2009
ਫਿਲਮ ਨਿਰਦੇਸ਼ਕ ਕ੍ਰਿਸ਼ਨਾ ਸ਼ਾਹ ਇੰਦਰਾ ਗਾਂਧੀ ਦੇ ਜੀਵਨ 'ਤੇ ਇੱਕ ਫਿਲਮ ਬਣਾਉਣਾ ਚਾਹੁੰਦੇ ਹਨ ਅਤੇ ਇੰਦਰਾ ਗਾਂਧੀ ਦੀ ਭੂਮਿਕਾ ਲਈ ਉਹਨਾਂ ਨੇ ਮਾਧੁਰੀ ਦੀਕਸ਼ਿਤ ਨਾਲ ਗੱਲਬਾਤ ਕੀਤੀ ਹੈ। ਮਾਧੁਰੀ ਦਾ ਕਹਿਣਾ ਹੈ ਕਿ ਉਹਨਾਂ ਨਾਲ ਕ੍ਰਿਸ਼ਨਾ ਨੇ ਇਸ ਬਾਰੇ ਗੱਲ ਕੀਤੀ ਹੈ, ਪਰ ਅਜੇ ਕੁਝ ਤੈਅ ਨਹੀਂ ਹੋਇਆ ਹੈ। ਵਰਣਨਯੋਗ ਹੈ ਕਿ ਵਿਆਹ ਤੋਂ ਬਾਅਦ ਮਾਧੁਰੀ ਅਮਰੀਕਾ ਵਿੱਚ ਜਾ ਵਸੀ ਹੈ। 'ਆਜਾ ਨੱਚ ਲੇ' ਰਾਹੀਂ ਉਹਨਾਂ ਨੇ ਬਾਲੀਵੁੱਡ ਵਿੱਚ ਵਾਪਸੀ ਦੀ ਕੋਸ਼ਿਸ਼ ਕੀਤੀ, ਪਰ ਫਿਲਮ ਨੂੰ ਬਾਕਸ ਆਫਿਸ 'ਤੇ ਉਮੀਦ ਅਨੁਸਾਰ ਸਫ਼ਲਤਾ ਨਹੀਂ ਮਿਲੀ। 1978 ਵਿੱਚ ਫਲਾਪ ਫਿਲਮ 'ਸ਼ਾਲੀਮਾਰ' ਬਣਾਉਣ ਵਾਲੇ ਕ੍ਰਿਸ਼ਨਾ ਸ਼ਾਹ ਨੇ ਇੰਦਰਾ ਗਾਂਧੀ ਬਾਰੇ ਕਾਫੀ ਰਿਸਰਚ ਕੀਤਾ ਹੈ ਅਤੇ ਉਹ ਫਿਲਮ ਬਣਾਉਣ ਲਈ ਤਿਆਰ ਹਨ। ਪਰ ਉਹਨਾਂ ਨੇ ਹੁਣ ਤੱਕ ਕਾਂਗਰਸ ਅਤੇ ਸੋਨੀਆ ਗਾਂਧੀ Date:2009-11-24 Time:00:04:10
'ਬਲਿਊ' ਨੂੰ ਛੱਡ ਦਿੱਤਾ ਜਾਵੇ (ਜਿਸ ਵਿੱਚ ਕੈਟਰੀਨਾ ਦਾ ਥੋੜ੍ਹਾ ਜਿਹਾ ਰੋਲ ਸੀ) ਤਾਂ ਇਸ ਸਾਲ ਕੈਟਰੀਨਾ ਕੈਫ ਨੇ 'ਨਿਊਯਾਰਕ' ਅਤੇ 'ਅਜਬ ਪ੍ਰੇਮ ਕੀ ਗਜਬ ਕਹਾਣੀ' ਵਰਗੀਆਂ ਦੋ ਹਿੱਟ ਫਿਲਮਾਂ ਹੁਣ ਤੱਕ ਦਿੱਤੀਆਂ ਹਨ ਅਤੇ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਕਿ 'ਦੇ ਦਨਾ ਦਨ' ਰਾਹੀਂ ਉਹਨਾਂ ਦੀ ਹੈਟਰਿਕ ਪੂਰੀ ਹੋਵੇਗੀ। ਇਸ ਫਿਲਮ ਵਿੱਚ ਉਹਨਾਂ ਦੇ ਨਾਇਕ ਅਕਸ਼ੈ ਕੁਮਾਰ ਹਨ, ਜਿਹਨਾਂ ਨਾਲ ਕੈਟਰੀਨਾ ਦੀ ਜੋੜੀ ਖੂਬ ਜੱਚਦੀ ਹੈ। ਨਾਲ ਹੀ ਅੱਕੀ ਅਤੇ ਕੈਟਰੀਨਾ ਦੀ ਜੋੜੀ ਵਾਲੀਆਂ ਫਿਲਮਾਂ ਦਾ ਰਿਕਾਰਡ ਵੀ ਬਹੁਤ ਵਧੀਆ ਰਿਹਾ ਹੈ। ਕੈਟਰੀਨਾ ਦੇ ਅਨੁਸਾਰ ਇਸ ਫਿਲਮ ਵਿੱਚ ਉਹ ਸਾਰੀ ਖਾਸੀਅਤ ਹੈ, ਜੋ ਇੱਕ ਕਾਮੇਡੀ ਫਿਲਮ ਵਿੱਚ ਦਰਸ਼ਕ ਚਾਹੁੰਦੇ ਹਨ। ਸੋਚ-ਸਮਝ ਕੇ ਚੋਣ ਕੈਟਰੀਨਾ ਦੀ ਸਫ਼ਲਤਾ ਨੇ ਬਾਲੀਵੁੱਡ ਦੀਆਂ ਹੋਰ ਨਾਇਕਾਵਾਂ ਦੀ ਨੀਂਦ ਉਡਾ ਦਿੱਤ Date:2009-11-24 Time:00:04:10
ਖੇਤਰੀ ਫਿਲਮਾਂ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਣ ਦੇ ਬਾਵਜੂਦ ਸਮੀਰਾ ਰੈਡੀ ਨੂੰ ਹਿੰਦੀ ਫਿਲਮਾਂ ਵਿੱਚ ਉਸ ਤਰ੍ਹਾਂ ਦੀਆਂ ਭੂਮਿਕਾਵਾਂ ਨਹੀਂ ਮਿਲੀਆਂ, ਜਿਹਨਾਂ ਰਾਹੀਂ ਉਹ ਆਪਣੀ ਪ੍ਰਤਿਭਾ ਨੂੰ ਸਾਬਤ ਕਰ ਸਕੇ। ਇਸਦੇ ਬਾਵਜੂਦ ਸਮੀਰਾ ਨੂੰ ਕਿਸੇ ਤੋਂ ਸ਼ਿਕਾਇਤ ਨਹੀਂ ਹੈ ਅਤੇ ਉਹ ਹਰ ਹਾਲ ਵਿੱਚ ਖੁਸ਼ ਹੈ। ਅਗਲੇ ਹਫ਼ਤੇ ਰਿਲੀਜ਼ ਹੋਣ ਵਾਲੀ ਫਿਲਮ 'ਦੇ ਦਨਾ ਦਨ' ਵਿੱਚ ਸਮੀਰਾ ਨਜ਼ਰ ਆਵੇਗੀ। ਨਾਲ ਹੀ ਉਹਨਾਂ ਦੀ ਅਭਿਨੀਤ 'ਰੈਡ ਅਲੱਰਟ : ਦ ਵਾਰ ਇਨ' ਨੂੰ ਇਨ੍ਹੀਂ ਦਿਨੀਂ ਕਈ ਫਿਲਮ ਸਮਾਰੋਹ ਵਿੱਚ ਪ੍ਰਸ਼ੰਸਾ ਹਾਸਿਲ ਹੋ ਰਹੀ ਹੈ। ਸਮੀਰਾ ਦਾ ਕਹਿਣਾ ਹੈ ਕਿ 'ਦੇ ਦਨਾ ਦਨ' ਇੱਕ ਸ਼ੁੱਧ ਕਮੱਰਸ਼ੀਅਲ ਫਿਲਮ ਹੈ ਅਤੇ ਇਸ ਵਿੱਚ ਉਹ ਸੁਨੀਲ ਸ਼ੈਟੀ ਦੀ ਨਾਇਕਾ ਬਣੀ ਹੈ। ਕੈਟਰੀਨਾ ਕੈਫ ਅਤੇ ਨੇਹਾ ਧੂਪੀਆ ਵਰਗੀਆਂ ਹੋਰ ਅਭਿਨੇਤਰੀਆਂ ਦੇ ਬਾਵਜੂਦ Date:2009-11-24 Time:00:04:10
ਰਣਬੀਰ ਕਪੂਰ ਦੀ 11 ਦਸੰਬਰ ਨੂੰ 'ਰਾਕੇਟ ਸਿੰਘ - ਸੇਲਸਮੈਨ ਆਫ ਦ ਈਅਰ' ਰਿਲੀਜ਼ ਹੋਣ ਵਾਲੀ ਹੈ ਅਤੇ ਇਸ ਫਿਲਮ ਰਾਹੀਂ ਗੌਹਰ ਖਾਨ ਆਪਣਾ ਕਰੀਅਰ ਸ਼ੁਰੂ ਕਰਨ ਜਾ ਰਹੀ ਹੈ। ਗੌਹਰ ਇਸ ਫਿਲਮ ਨੂੰ ਲੈ ਕੇ ਥੋੜੀ ਡਰੀ ਹੋਈ ਹੈ, ਪਰ ਉਹਨਾਂ ਦਾ ਕਹਿਣਾ ਹੈ ਕਿ ਇਸ ਤੋਂ ਜਿਆਦਾ ਉਹ ਪਾਣੀ ਤੋਂ ਡਰਦੀ ਹੈ। ਕਿਉਂ? ਇਸ ਬਾਰੇ ਉਹਨਾਂ ਨੇ ਬਚਪਨ ਦਾ ਇੱਕ ਕਿੱਸਾ ਸੁਣਾਇਆ। ਗੌਹਰ ਦੇ ਅਨੁਸਾਰ ਉਹ ਆਪਣੇ ਪਰਿਵਾਰ ਨਾਲ ਇੱਕ ਹਿਲ ਸਟੇਸ਼ਨ 'ਤੇ ਗਈ ਸੀ ਅਤੇ ਝੀਲ ਵਿੱਚ ਬੋਟਿੰਗ ਦਾ ਆਨੰਦ ਲੈ ਰਹੀ ਸੀ। ਉਹ ਮੱਛੀਆਂ ਨੂੰ ਦੇਖਣ ਲਈ ਝੁਕੀ ਅਤੇ ਝੀਲ ਵਿੱਚ ਡਿੱਗ ਪਈ। ਉਹਨਾਂ ਨੂੰ ਤੈਰਨਾ ਵੀ ਨਹੀਂ ਆਉਂਦਾ ਸੀ। ਉਹ ਤਾਂ ਭਲਾ ਹੋਵੇ ਇੱਕ ਆਦਮੀ ਦਾ ਜਿਹਨਾਂ ਨੇ ਗੌਹਰ ਨੂੰ ਬਚਾ ਲਿਆ। ਜਿੱਥੇ ਤੱਕ ਫਿਲਮ ਦਾ ਸਵਾਲ ਹੈ ਤਾਂ ਗੌਹਰ ਦਾ ਕਹਿਣਾ ਹੈ ਕਿ ਰਣਬੀਰ ਦੇ ਸੁਪਰਸਟਾਰ ਹੋਣ ਦ Date:2009-11-24 Time:00:04:10
ਚੰਡੀਗੜ੍ਹ - ਪੰਜਾਬ ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰਾਜ ਦੇ ਵਿਸ਼ਵ ਵਿਦਿਆਲਿਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਸਾਲ ਵਿੱਚ ਇੱਕ ਲੱਖ ਨੌਜਵਾਨਾਂ ਨੂੰ ਵਪਾਰਿਕ ਟ੍ਰੇਨਿੰਗ ਮੁਹੱਈਆ ਕਰਾਉਣ ਲਈ ਇੱਕ ਵਿਆਪਕ ਯੋਜਨਾ ਤਿਆਰ ਕਰਨ। Date:2009-11-24 Time:00:04:08
ਮੁੰਬਈ - ਅੱਜ ਭਾਰਤੀ ਸ਼ੇਅਰ ਬਜ਼ਾਰ ਵਾਧੇ ਨਾਲ ਖੁੱਲ੍ਹੇ। ਅੰਕੜਿਆਂ ਦੇ ਮੁਤਾਬਿਕ ਬੰਬਈ ਸਟਾਕ ਐਕਸਚੇਂਜ ਬੀਐਸਈ ਦਾ ਸੈਂਸਕਸ 62 ਅੰਕ ਉੱਪਰ ਖੁੱਲ੍ਹਿਆ। ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਐਨਐਸਈ ਦਾ ਨਿਫਟੀ 'ਤੇ ਕਾਰੋਬਾਰ ਦੀ ਸ਼ੁਰੂਆਤ 20 ਅੰਕ ਦੇ ਵਾਧੇ ਨਾਲ ਹੋਈ। Date:2009-11-24 Time:00:04:08
ਨਵੀਂ ਦਿੱਲੀ - ਟਾਟਾ ਟੈਲੀਸਰਵਿਸੇਜ ਲਿਮਿਟੇਡ ਕੇਜੀਐਸਐਮ ਬ੍ਰਾਂਡ ਟਾਟਾ ਡੋਕੋਮੋ ਨੇ ਪ੍ਰੀ-ਪੇਡ ਅਤੇ ਪੋਸਟ-ਪੇਡ ਉਪਭੋਗਤਾਵਾਂ ਲਈ ਰੋਮਿੰਗ ਦੇ ਦੌਰਾਨ ਕਾਲ ਕਰਨ ਦੀ ਦਰ ਇੱਕ ਪੈਸਾ ਪ੍ਰਤੀ ਸਕਿੰਟ ਤੈਅ ਕੀਤੀ ਹੈ। ਇਹ ਦਰ ਅੱਜ ਤੋਂ ਲਾਗੂ ਹੋ ਜਾਵੇਗੀ। Date:2009-11-24 Time:00:04:08
ਨਵੀਂ ਦਿੱਲੀ - ਭਾਰਤੀ ਜੀਵਨ ਬੀਮਾ ਉਦਯੋਗ ਦੇ ਚਾਲੂ ਵਿੱਤ ਵਰ੍ਹੇ ਵਿੱਚ ਕਰੀਬ 15 ਫੀਸਦੀ ਦੀ ਵਾਧਾ ਦਰ ਨਾਲ ਵਧਣ ਦੀ ਉਮੀਦ ਹੈ ਅਤੇ ਇਸ ਅਵਧੀ ਵਿੱਚ ਇਹ ਉਦਯੋਗ ਕੁੱਲ 2,55,000 ਕਰੋੜ ਰੁਪਏ ਪ੍ਰੀਮੀਅਮ ਹਾਸਿਲ ਕਰੇਗਾ। Date:2009-11-24 Time:00:04:08
ਕਮਰਸ਼ੀਅਲ ਫਾਇਨ ਆਰਟਸ ਦੇ ਖੇਤਰ ਵਿਚ ਸਕਲਪ ਪੇਂਟਿੰਗ, ਇੰਟੀਰੀਅਰ ਡਿਜ਼ਾਇਨਿੰਗ, ਗ੍ਰਾਫਿਕ ਡਿਜ਼ਾਨਿਗ, ਸਿਰੈਮਿਕ ਡਿਜ਼ਾਇਨਿੰਗ, ਪੌਟਰੀ ਡਿਜ਼ਾਇਨਿੰਗ, ਵੈਬ ਡਿਜ਼ਾਇਨਿੰਗ, ਐਨੀਮੇਸ਼ਨ ਆਦਿ ਖੇਤਰ ਸ਼ਾਮਲ ਹਨ।ਇਹਨਾਂ ਵਿਚੋਂ ਕਿਸੇ ਵੀ ਇੱਕ ਖੇਤਰ ਵਿਚ ਮੁਹਾਰਤ ਵਿਚ ਹਾਸਲ ਕਰਕੇ ਆਪਣਾ ਬਿਹਤਰੀਨ ਕੈਰੀਅਰ ਬਣਾ ਸਕਦੇ ਹੋ। Date:2009-11-24 Time:00:04:08
ਰੇਲਵੇ ਸੁਰੱਖਿਆ ਬਲ ਵੱਲੋਂ ਇੰਸਪੈਕਟਰਾਂ ਦੀਆਂ ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।ਇਹਨਾਂ ਅਸਾਮੀਆਂ ਦੀ ਭਰਤੀ ਅਤੇ ਵਧੇਰੇ ਜਾਣਕਾਰੀ ਲਈ 14 ਤੋਂ 20 ਨਵੰਬਰ ਦਾ 'ਰੁਜ਼ਗਾਰ ਸਮਾਚਾਰ' ਵੇਖੋ। Date:2009-11-24 Time:00:04:08
ਇੰਡੋ ਤਿੱਬਤਨ ਬਾਰਡਰ ਪੁਲਿਸ (ਆਈਟੀਬੀਪੀ) ਵੱਲੋਂ ਹੈਡ ਕਾਂਸਟੇਬਲ ਦੀਆਂ ਖਾਲੀ ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।ਵਧੇਰੇ ਜਾਣਕਾਰੀ ਅਤੇ ਅਰਜ਼ੀਆਂ ਭੇਜਣ ਲਈ 14 ਤੋਂ 20 ਨਵੰਬਰ ਦਾ 'ਰੁਜ਼ਗਾਰ ਸਮਾਚਾਰ' ਵੇਖੋ। Date:2009-11-24 Time:00:04:08
ਸਰਹੱਦੀ ਸੜ੍ਹਕ ਸੰਗਠਨ(ਬੀਆਰਓ) ਵਿਚ ਕਲਰਕਾਂ ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।ਵਿਸਥਾਰਪੂਰਵਕ ਜਾਣਕਾਰੀ ਅਤੇ ਹੋਰਨਾਂ ਵੇਰਵਿਆਂ ਲਈ 31 ਅਕਤੂਬਰ ਤੋਂ 6 ਨਵੰਬਰ 09 ਦਾ 'ਰੁਜ਼ਗਾਰ ਸਮਾਚਾਰ' ਵੇਖੋ। Date:2009-11-24 Time:00:04:08
ਸ਼੍ਰੀਨਗਰ - ਜੰਮੂ ਅਤੇ ਕਸ਼ਮੀਰ ਵਿਚ ਤੁਫਾਨੀ ਹਵਾਵਾਂ ਕਾਰਣ ਹੋਈ ਬਰਫਬਾਰੀ ਕਾਰਣ 434 ਕਿਲੋਮੀਟਰ ਲੰਮਾ ਸ਼੍ਰੀਨਗਰ-ਲੇਹ ਰਾਜਮਾਰਗ ਅੱਜ ਵੀ ਬੰਦ ਰਿਹਾ।ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਜੋਜਿਲਾ ਪਾਸ ਲਾਗੇ ਸੜ੍ਹਕ ਉੱਪਰ ਦਰਜਾਂ ਵਾਹਨ ਅਤੇ ਸੈਂਕੜ੍ਹੇ ਯਾਤਰੀ ਫਸੇ ਹੋਏ ਹਨ। Date:2009-11-24 Time:00:04:08
ਪਟਨਾ - ਬਿਹਾਰ ਦੀ ਮੁੱਖ ਵਿਰੋਧੀ ਪਾਰਟੀ ਰਾਸ਼ਟਰੀ ਜਨਤਾ ਦਲ ਨੇ ਨੀਤਿਸ਼ ਕੁਮਾਰ ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾਂਤ੍ਰਿਕ ਗਠਬੰਧਨ(ਰਾਜਗ) ਸਰਕਾਰ ਦੇ ਚਾਰ ਵਰ੍ਹਿਆਂ ਦੇ ਕਾਰਜਕਾਲ ਉੱਪਰ ਅੱਜ ਆਰੋਪ ਪੱਤਰ ਜ਼ਾਰੀ ਕਰਦਿਆਂ ਕਿਹਾ ਕਿ ਇਹ ਸਰਕਾਰ ਸਾਰੇ ਮੋਰਚਿਆਂ ਉੱਪਰ ਨਾਕਾਮ ਰਹੀ ਹੈ ਅਤੇ ਆਪਣੀ ਨਾਕਾਮੀ ਲੁਕੋਣ ਲਈ ਝੂਠੇ ਇਸ਼ਤਿਹਾਰਾਂ ਦਾ ਸਹਾਰਾ ਲੈ ਰਹੀ ਹੈ। Date:2009-11-24 Time:00:04:08
ਕੋਲੰਬੋ - ਸ਼੍ਰੀਲੰਕਾ ਦੇ ਰਾਸ਼ਟਰਪਤੀ ਮਹਿੰਦਰ ਰਾਜਪਕਸ਼ੇ ਨੇ ਅਗਲੇ ਵਰ੍ਹੇ ਜਨਵਰੀ ਦੇ ਮੱਧ ਵਿਚ ਰਾਸ਼ਟਰਪਤੀ ਚੌਣਾਂ ਕਰਾਉਣ ਦਾ ਐਲਾਣ ਕੀਤਾ ਹੈ।ਅਧਿਕਾਰਕ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ। Date:2009-11-24 Time:00:04:08
ਜਮਸ਼ੇਦਪੁਰ - ਬਾਬਰੀ ਮਸੀਤ ਢਹਿਢੇਰੀ ਮਾਮਲੇ ਦੀ ਜਾਂਚ ਕਰਨ ਵਾਲੇ ਲਿਬ੍ਰਾਹਨ ਆਯੋਗ ਦੀ ਰਿਪੋਰਟ ਕਥਿੱਤ ਤੌਰ ਉੱਪਰ ਲੀਕ ਹੋਣ ਨਾਲ ਉੱਠੇ ਸਿਆਸੀ ਤੁਫਾਨ ਵਿਚਕਾਰ ਰਾਸ਼ਟਰੀ ਜਨਤਾ ਦਲ ਮੁਖੀ ਅਤੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਅੱਜ ਕੇਂਦਰ ਸਰਕਾਰ ਨੂੰ ਪੂਰੀ ਰਿਪੋਰਟ ਸੰਸਦ ਦੇ ਮੌਜੂਦਾ ਸੈਸ਼ਨ ਦੌਰਾਨ ਸਦਨ ਦੀ ਮੇਜ 'ਤੇ ਜਲਦੀ ਤੋਂ ਜਲਦੀ ਰੱਖਣ ਅਤੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ। Date:2009-11-24 Time:00:04:08
ਨਵੀਂ ਦਿੱਲੀ - ਭਾਰਤੀ ਜਨਤਾ ਪਾਰਟੀ(ਭਾਜਪਾ) ਨੇ ਬਾਬਰੀ ਮਸੀਤ ਢਹਿਢੇਰੀ ਮਾਮਲੇ ਵਿਚ ਪਹਿਲੀ ਦਫਾ ਆਪਣੇ ਮੁੱਢਲੇ ਨੇਤਾ ਅਟਲ ਬਿਹਾਰੀ ਵਾਜਪਾਈ ਦਾ ਨਾਂ ਕਥਿੱਤ ਰੂਪ ਨਾਲ ਘਸੀਟੇ ਜਾਣ ਮਗਰੋਂ ਸੰਸਦ ਵਿਚ ਸਰਕਾਰ ਨਾਲ ਆਰ ਪਾਰ ਦੀ ਲੜਾਈ ਦਾ ਸਾਫ ਸੰਕੇਤ ਦਿੱਤਾ ਹੈ। Date:2009-11-24 Time:00:04:08
ਹੰਗੂ - ਪਾਕਿਸਤਾਨੀ ਸੈਨਾ ਨੇ ਦੇਸ਼ ਦੇ ਪੱਛਮੀ ਉੱਤਰੀ ਖੇਤਰ ਵਿਚ ਸਥਿੱਤ ਤਾਲੀਬਾਨ ਦੇ ਠਿਕਾਣਿਆਂ ਉੱਪਰ ਟੈਂਕਾਂ ਅਤੇ ਤੋਪਖਾਨਿਆਂ ਦੀ ਮਦੱਦ ਨਾਲ ਹਮਲਾ ਕੀਤਾ ਜਿਸ ਵਿਚ 22 ਅੱਤਵਾਦੀ ਹਲਾਕ ਹੋ ਗਏ। Date:2009-11-24 Time:00:04:08
ਇੰਫਾਲ - ਮਣੀਪੁਰ ਦੇ ਚੰਦੇਲ ਜਿਲ੍ਹੇ ਵਿਚ ਅੱਤਵਾਦੀ ਸੰਗਠਨ ਯੂਨਾਇਟਡ ਨੈਸ਼ਨਲ ਲਿਬ੍ਰੇਸ਼ਨ ਫਰੰਟ(ਯੂਐਨਐਲਐਫ) ਦੇ ਸ਼ੱਕੀ ਹਮਲੇ ਵਿਚ ਅਸਾਮ ਰਾਇਫਲਸ ਦੇ ਦੋ ਅਧਿਕਾਰੀਆਂ ਸਮੇਤ 5 ਜਵਾਨ ਸ਼ਹੀਦ ਹੋ ਗਏ ਹਨ। Date:2009-11-24 Time:00:04:08
ਨਵੀਂ ਦਿੱਲੀ- ਸਿੱਖਾਂ ਦੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ 'ਤੇ ਦੇਸ਼ ਦੀ ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਗੁਰੂ ਜੀ ਦਾ ਪਿਆਰ ਵੰਡਣ, ਸਹਿਣਸ਼ੀਲਤਾ ਅਤੇ ਦੇਸ਼ ਭਗਤੀ ਦਾ ਸੁਨੇਹਾ ਹਮੇਸ਼ਾਂ ਯਾਦ ਰੱਖਣ। Date:2009-11-24 Time:00:04:08
ਚਮਕੌਰ ਸਾਹਿਬ - ਡੇਰਾ ਸਿਰਸਾ ਦੇ ਮਰਹੂਮ ਪੱਤਰਕਾਰ ਰਾਮ ਚੰਦਰ ਛਤਰਪਤੀ ਅਤੇ ਡੇਰਾ ਸਿਰਸਾ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਦੇ ਕਤਲ ਕੇਸ ਅਤੇ ਡੇਰੇ ਦੀਆਂ ਸਾਧਵੀਆਂ ਨਾਲ ਸਰੀਰਕ ਛੇੜਛਾੜ ਕਰਨ ਉਪਰੰਤ ਜਬਰ ਜਨਾਹ ਕਰਨ ਦੇ ਮਾਮਲੇ 'ਚ ਨਾਮਜ਼ਦ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਅੱਜ 24 ਨਵੰਬਰ, ਮੰਗਲਵਾਰ ਨੂੰ ਸਿਰਸਾ ਸੈਸ਼ਨ ਜੱਜ ਦੀ ਅਦਾਲਤ 'ਚ ਪੇਸ਼ ਹੋਵੇਗਾ। Date:2009-11-24 Time:00:04:08
ਵਾਸ਼ਿੰਗਟਨ - ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਭਾਰਤ-ਅਮਰੀਕਾ ਗੈਰ ਫ਼ੌਜੀ ਪ੍ਰਮਾਣੂ ਸਮਝੌਤੇ ਨੂੰ ਭਾਰੀ ਸਮਰਥਨ ਦੇਣ ਲਈ ਅਮਰੀਕੀ ਕਾਨੂੰਨਘਾੜਿਆਂ ਦਾ ਧਨਵਾਦ ਕੀਤਾ। ਪ੍ਰਧਾਨ ਮੰਤਰੀ ਕਾਨੂੰਨਘਾੜਿਆਂ ਦੇ ਇਕ ਗਰੁੱਪ ਨੂੰ ਮਿਲੇ ਅਤੇ ਉਨ੍ਹਾਂ ਨਾਲ ਦੁਵੱਲੇ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ। Date:2009-11-24 Time:00:04:08
ਅੰਮ੍ਰਿਤਸਰ - ਹਿੰਦ ਦੀ ਚਾਦਰ ਅਤੇ ਤਿਲਕ ਜੈਝੂ ਦੇ ਰਾਖੇ ਨੌਵੇਂ ਸਿੱਖ ਗੁਰੂ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 334ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਕੱਲ੍ਹ ਭਗਤੀ ਤੇ ਸ਼ਕਤੀ ਦੇ ਕੇਂਦਰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰੂ ਸਾਹਿਬ ਦੇ ਜਨਮ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਤੱਕ ਅਥਾਹ ਸ਼ਰਧਾ ਅਤੇ ਉਤਸ਼ਾਹ ਸਹਿਤ ਸਜਾਇਆ ਗਿਆ। Date:2009-11-24 Time:00:04:08
ਨਵੀਂ ਦਿੱਲੀ - ਗੰਨਾ ਕੀਮਤਾਂ ਨੂੰ ਲੈਕੇ ਸੰਸਦ ਦੇ ਸਰਦ ਰੁੱਤ ਇਜਲਾਸ ਦੇ ਸ਼ੁਰੂਆਤੀ ਦੋ ਦਿਨ ਹੰਗਾਮੇ ਦੀ ਭੇਟ ਚੜ ਜਾਣ ਦੇ ਬਾਅਦ ਅੱਜ ਤੋਂ ਕਰਵਾਈ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਬੁਲਾਈ ਗਈ ਸਰਬ ਪਾਰਟੀ ਮੀਟਿੰਗ ਵੀ ਬੇਸਿੱਟਾ ਰਹੀ। Date:2009-11-24 Time:00:04:08
page no.1 |
Select news date : 30 - 11 - 2009 29 - 11 - 2009 28 - 11 - 2009 27 - 11 - 2009 26 - 11 - 2009 25 - 11 - 2009 24 - 11 - 2009 23 - 11 - 2009 22 - 11 - 2009 21 - 11 - 2009 20 - 11 - 2009 19 - 11 - 2009 18 - 11 - 2009 17 - 11 - 2009 16 - 11 - 2009 15 - 11 - 2009 14 - 11 - 2009 13 - 11 - 2009 12 - 11 - 2009 11 - 11 - 2009 10 - 11 - 2009 9 - 11 - 2009 8 - 11 - 2009 7 - 11 - 2009 6 - 11 - 2009 5 - 11 - 2009 4 - 11 - 2009 3 - 11 - 2009 2 - 11 - 2009 1 - 11 - 2009 |