Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 23 - 11 - 2009

ਡਿੱਗਦੀਆਂ ਕੀਮਤਾਂ ਖਿਲਾਫ ਕਿਸਾਨਾਂ ਦਾ ਪ੍ਰਦਰਸ਼ਨ

ਮੈਡ੍ਰਿਡ - ਸਪੇਨ ਦੇ ਹਜ਼ਾਰਾਂ ਕਿਸਾਨਾਂ ਨੇ ਖਾਧ ਪਦਾਰਥਾਂ ਦੀਆਂ ਡਿੱਗਦੀਆਂ ਕੀਮਤਾਂ ਨੂੰ ਰੋਕਣ ਦੀ ਮੰਗ ਨੂੰ ਲੈ ਕੇ ਦੇਸ਼ ਦੀ ਰਾਜਧਾਨੀ ਮੈਡ੍ਰਿਡ ਵਿਖੇ ਪ੍ਰਦਰਸ਼ਨ ਕੀਤਾ।ਸਪੇਨ ਦੇ ਤਿੰਨ ਵੱਡੇ ਕਿਸਾਨ ਸੰਘਾਂ ਨੇ ਦੱਸਿਆ ਕਿ ਉਹਨਾਂ ਦੇ ਇੱਕ ਲੱਖ ਤੋਂ ਵੀ ਵੱਧ ਮੈਂਬਰਾਂ ਨੇ ਪ੍ਰਦਰਸ਼ਨ ਵਿਚ ਭਾਗ ਲਿਆ।

Date:2009-11-23 Time:00:05:33

ਸ਼੍ਰੀਲੰਕਾਈ ਵਿਸਥਾਪਤਾਂ ਨੂੰ ਰਾਹਤ ਅਗਲੇ ਮਹੀਨੇ ਤੱਕ

ਕੋਲੰਬੋ - ਯੁੱਧ ਵਿਸਥਾਪਤਾਂ ਦੇ ਮੁੱਦੇ ਉੱਪਰ ਵੱਧਦੇ ਕੌਮਾਂਤਰੀ ਦਬਾਅ ਵਿਚਕਾਰ ਸ਼੍ਰੀਲੰਕਾ ਨੇ ਕਿਹਾ ਹੈ ਕਿ ਉਹ ਸੈਨਾ ਦੀ ਨਿਗਰਾਨੀ ਵਾਲੇ ਕੈਂਪਾਂ ਵਿਚ ਰਹਿ ਰਹੇ ਵਿਸਥਾਪਤਾਂ ਨੂੰ ਅਗਲੇ ਮਹੀਨੇ ਤੋਂ ਕਿੱਧਰੇ ਵੀ ਆਉਣ ਜਾਣ ਦੀ ਇਜ਼ਾਜ਼ਤ ਦੇ ਦੇਵੇਗਾ।

Date:2009-11-23 Time:00:05:33

ਬਰੂਦੀ ਸੁਰੰਗ ਧਮਾਕੇ 'ਚ ਬਾਲ ਬਾਲ ਬਚੇ ਜਵਾਨ

ਬੀਜਾਪੁਰ - ਛੱਤੀਸਗੜ੍ਹ ਦੇ ਬੀਜਾਪੁਰ ਜਿਲ੍ਹੇ ਦੇ ਮੁਰਦੁੰਡਾ ਪਿੰਡ ਲਾਗੇ ਕੀਤੇ ਗਏ ਬਰੂਦੀ ਸੁਰੰਗ ਧਮਾਕੇ ਵ੍ਕਿਹ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਜਵਾਬ ਬਾਲ ਬਾਲ ਬੱਚ ਗਏ।

Date:2009-11-23 Time:00:05:33

ਗਾਜ਼ਾ 'ਤੇ ਇਜ਼ਰਾਇਲੀ ਹਵਾਈ ਹਮਲਾ, 7 ਜ਼ਖਮੀ

ਗਾਜ਼ਾ ਪੱਟੀ - ਇਜ਼ਰਾਇਲੀ ਜਹਾਜਾਂ ਨੇ ਫਿਲਸਤੀਨ ਦੀ ਗਾਜ਼ਾ ਪੱਟੀ ਉੱਪਰ ਅੱਜ ਹਵਾਈ ਹਮਲੇ ਕੀਤੇ ਜਿਸ ਵਿਚ 7 ਫਿਲਸਤੀਨੀ ਨਾਗਰਿਕ ਜ਼ਖਮੀ ਹੋ ਗਏ।ਫਿਲਸਤੀਨ ਦੇ ਸਿਹਤ ਕਾਮਿਆਂ ਨੇ ਇਹ ਜਾਣਕਾਰੀ ਦਿੱਤੀ।

Date:2009-11-23 Time:00:05:33

ਅੱਤਵਾਦ ਰੋਧੀ ਕਦਮਾਂ ਉੱਪਰ ਹੋਵੇਗਾ ਭਾਰਤ ਅਮਰੀਕਾ ਕਰਾਰ

ਜੇਨੇਵਾ - ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅੱਜ ਤੋਂ ਸ਼ੁਰੂ ਹੋ ਰਹੀ ਚਾਰ ਦਿਨਾ ਅਮਰੀਕਾ ਯਾਤਰਾ ਦੌਰਾਨ ਭਾਰਤ ਅਤੇ ਅਮਰੀਕਾ ਸੰਸਾਰਕ ਅੱਤਵਾਦ ਖਿਲਾਫ ਆਪਸੀ ਸਹਿਯੋਗ ਲਈ ਅੱਤਵਾਦ ਰੋਧੀ ਸਮਝੌਤਿਆਂ ਉੱਪਰ ਹਸਤਾਖਰ ਕਰਨਗੇ।

Date:2009-11-23 Time:00:05:33

ਮਿਉਨਿਖ ਮੇਲੇ 'ਚ 12 ਕੰਪਨੀਆਂ ਭਾਗ ਲੈਣਗੀਆਂ

ਨਵੀਂ ਦਿੱਲੀ - ਜਰਮਨੀ ਵਿਖੇ 25 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਹੀਮ ਹੈਂਡਵਰਕ ਮੇਲੇ ਵਿਚ ਭਾਰਤ ਦੀਆਂ 12 ਕੰਪਨੀਆਂ ਦੇ ਭਾਗ ਲੈਣ ਦੀ ਸੰਭਾਵਨਾ ਹੈ।

Date:2009-11-23 Time:00:05:33

ਰਸਾਇਣ ਬਣਾਵੇਗੀ ਐਨਐਫਸੀਐਲ

ਹੈਦਰਾਬਾਦ - ਨਾਗਾਰਜੁਨ ਫਰਟੀਲਾਈਜ਼ਰਸ ਐਂਡ ਕੈਮੀਕਲਸ ਲਿਮਟਡ(ਐਨਐਫਸੀਐਲ) ਨੇ ਬੀਐਸਈ ਨੂੰ ਸੂਚਿਤ ਕੀਤਾ ਹੈ ਕਿ ਕੰਪਨੀ ਦੇ ਡਾਇਰੈਕਟਰ ਬੋਰਡ ਨੇ ਸੂਰਜੀ ਊਰਜਾ ਵਿਚ ਇਸਤੇਮਾਲ ਹੋਣ ਵਾਲੇ ਰਸਾਇਣ ਬਨਾਉਣ ਦਾ ਪ੍ਰਸਤਾਵ ਕਬੂਲ ਕਰ ਲਿਆ ਹੈ।

Date:2009-11-23 Time:00:05:33

ਰਾਜ ਕੁੰਦਰਾ ਦੀ ਹੋਈ ਸ਼ਿਲਪਾ

ਮੁੰਬਈ - ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਬੀਤੀ ਰਾਤ ਲੰਡਨ ਦੇ ਇੱਕ ਬਿਜ਼ਨੈਸਮੈਨ ਰਾਜ ਕੁੰਦਰਾ ਨਾਲ ਵਿਆਹ ਦੇ ਬੰਧਨ 'ਚ ਬੱਝ ਗਈ ਹੈ। ਵਿਆਹ ਦੀਆਂ ਰਸਮਾਂ ਖੰਡਾਲਾ ਵਿਖੇ ਕਿਰਨ ਬਾਵਾ ਦੇ ਮਹਿਲ 'ਚ ਨਿਭਾਈਆਂ ਗਈਆਂ।ਇਸ ਵਿਆਹ ਸਮਾਗਮ 'ਚ ਸੰਨੀ ਦਿਉਲ, ਸੁਨੀਲ ਸ਼ੈਟੀ, ਜੈਕੀ ਭਗਨਾਨੀ ਅਤੇ ਵਸੂ ਭਗਨਾਨੀ ਨੇ ਸ਼ਮੂਲੀਅਤ ਕੀਤੀ।

Date:2009-11-23 Time:00:05:33

ਕੌੜਾ ਮਾਮਲੇ ਦੀ ਜਾਂਚ ਲਈ ਬਣੇਗੀ ਵਿਸ਼ੇਸ਼ ਕਮੇਟੀ

ਰਾਂਚੀ - ਝਾਰਖੰਡ ਵਿਚ ਭਾਰਤੀ ਜਨਤਾ ਪਾਰਟੀ ਅਤੇ ਜਨਤਾ ਦਲ ਯੂਨਾਇਟਡ ਗਠਬੰਧਨ ਦੀ ਸਰਕਾਰ ਬਨਣ 'ਤੇ ਸਾਬਕਾ ਮੁੱਖ ਮੰਤਰੀ ਮਧੂ ਕੌੜਾ ਦੇ ਮਾਮਲੇ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਕਮੇਟੀ ਬਣਾਈ ਜਾਵੇਗੀ ਅਤੇ ਉਸ ਦੀ ਸਮਾਂ ਮਿਆਦ ਨਿਰਧਾਰਤ ਹੋਵੇਗੀ।

Date:2009-11-23 Time:00:05:32

ਪੰਜਾਬ ਤੇ ਹਰਿਆਣਾ 'ਚ ਠੰਢ ਨੇ ਜ਼ੋਰ ਫੜਿਆ

ਚੰਡੀਗੜ੍ਹ - ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ 'ਚ ਭਾਰੀ ਬਰਫ਼ਬਾਰੀ ਹੋਣ ਕਾਰਨ ਪੰਜਾਬ ਤੇ ਹਰਿਆਣਾ ਪੂਰੀ ਤਰ੍ਹਾਂ ਠੰਢ ਦੀ ਜਕੜ 'ਚ ਆ ਗਏ ਹਨ। ਅੱਜ ਸਵੇਰੇ ਪੰਜਾਬ ਤੇ ਹਰਿਆਣਾ ਦੇ ਕਈ ਥਾਵਾਂ 'ਤੇ ਧੁੰਦ ਵੀ ਪਈ ਪਰ ਇਸ ਨਾਲ ਆਵਾਜਾਈ ਪ੍ਰਭਾਵਿਤ ਨਹੀਂ ਹੋਈ।

Date:2009-11-23 Time:00:05:32

ਖੇਡਣ ਲਈ ਆਸਟ੍ਰੇਲਿਆ ਵਾਪਸ ਜਾਣਗੇ ਗੇਲ

ਨਵੀਂ ਦਿੱਲੀ - ਆਪਣੀ ਬਿਮਾਰ ਮਾਂ ਨੂੰ ਵੇਖਣ ਲਈ ਵਿੰਡੀਜ਼ ਗਏ ਕਪਤਾਨ ਕ੍ਰਿਸ ਗੇਲ ਆਸਟ੍ਰੇਲਿਆ ਖਿਲਾਫ 26 ਨਵੰਬਰ ਤੋਂ ਗਾਬਾ ਵਿਖੇ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਮੈਚ ਵਿਚ ਭਾਗ ਲੈਣ ਲਈ ਸੋਮਵਾਰ ਨੂੰ ਆਸਟ੍ਰੇਲਿਆ ਵਾਪਸ ਪਰਤ ਰਹੇ ਹਨ।

Date:2009-11-23 Time:00:05:32

2013 ਤੱਕ ਕਪਤਾਨੀ ਕਰਨ ਪੋਂਟਿੰਗ:ਹੀਲੀ

ਸਿਡਨੀ - ਆਸਟ੍ਰੇਲਿਆ ਦੇ ਸਾਬਕਾ ਦਿੱਗਜ ਵਿਕਟ ਕੀਪਰ ਬੱਲੇਬਾਜ ਹੀਲੀ ਨੇ ਉਪ ਕਪਤਾਨ ਮਾਇਕਲ ਕਲਾਰਕ ਨੂੰ ਅਜੇ ਕਪਤਾਨੀ ਦੇ ਗੁਰ ਸਿੱਖਣ ਦੀ ਸਲਾਹ ਦਿੰਦਿਆਂ ਕਿਹਾ ਹੈ ਕਿ ਮੌਜੂਦਾ ਕਪਤਾਨ ਰਿੱਕੀ ਪੋਂਟਿੰਗ ਨੂੰ 2013 ਦੀ ਐਸ਼ੇਜ਼ ਲੜ੍ਹੀ ਤੱਕ ਦੇਸ਼ ਦੀ ਕਪਤਾਨੀ ਕਰਨ।

Date:2009-11-23 Time:00:05:32

ਰਾਜਗ ਨੂੰ ਮਿਲੇਗਾ ਬਹੁਮਤ : ਨੀਤਿਸ਼

ਪਟਨਾ - ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਨੇ ਦਾਅਵਾ ਕੀਤਾ ਕਿ ਝਾਰਖੰਡ ਵਿਧਾਨਸਭਾ ਚੌਣਾਂ ਵਿਚ ਰਾਸ਼ਟਰੀ ਜਨਤਾਂਤ੍ਰਿਕ ਗਠਬੰਧਨ ਨੂੰ ਬਹੁਮਤ ਜਰੂਰ ਮਿਲੇਗਾ।ਕੁਮਾਰ ਝਾਰਖੰਡ ਦੇ ਚੌਣ ਦੌਰੇ ਤੋਂ ਪਰਤਣ ਮਗਰੋਂ ਇੱਥੇ ਹਵਾਈ ਅੱਡੇ ਉੱਪਰ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

Date:2009-11-23 Time:00:05:32

ਪਾਕਿ ਸਰਕਾਰ ਫ਼ੌਜ਼ ਦੇ ਹੱਥਾਂ ਦੀ ਕਠਪੁਤਲੀ-ਮਨਮੋਹਨ

ਵਾਸ਼ਿੰਗਟਨ - ਪਾਕਿਸਤਾਨ ਵਿੱਚ ਚੁਣੀ ਹੋਈ ਲੋਕਤੰਤਰੀ ਸਰਕਾਰ ਸਿਰਫ਼ ਸੱਤਾ ਦਾ ਮੁਖੌਟਾ ਹੀ ਹੈ, ਅਸਲੀ ਤਾਕਤ ਤਾਂ ਅਜੇ ਵੀ ਫੌਜ਼ ਦੇ ਹੱਥ 'ਚ ਹੀ ਹੈ ਅਤੇ ਉਹ ਹੱਥ ਅੱਤਵਾਦ ਨੂੰ ਸ਼ੈਅ ਦੇਣ ਵਿੱਚ ਲੱਗਿਆ ਹੈ। ਪਾਕਿਸਤਾਨੀ ਸੱਤਾ ਦੇ ਇਸ ਪਖੰਡ ਨੂੰ ਭਾਰਤ ਨੇ ਬੇਨਕਾਬ ਕਰ ਦਿੱਤਾ ਹੈ।

Date:2009-11-23 Time:00:05:32

1.65 ਕਰੋੜ 'ਚ ਵਿਕਿਆ ਜੈਕਸਨ ਦਾ ਦਸਤਾਨਾ

ਨਿਊਯਾਰਕ - ਸਵਰਗੀ ਪੌਪ ਗਾਇਕ ਮਾਈਕਲ ਜੈਕਸਨ ਦਾ ਦਸਤਾਨਾ ਇਕ ਕਰੋੜ 65 ਲੱਖ ਰੁਪਏ 'ਚ ਨਿਲਾਮ ਹੋਇਆ ਹੈ। ਨਿਊਯਾਰਕ ਦੇ ਹਾਰਡ ਰਾਕ ਕੈਫ਼ੇ 'ਚ ਹੋਈ ਇਸ ਨਿਲਾਮੀ ਦੌਰਾਨ ਇਨ੍ਹਾਂ ਦਸਤਾਨਿਆਂ ਦੀ ਕੀਮਤ ਅਨੁਮਾਨਿਤ ਕੀਮਤ ਤੋਂ ਨੌਂ ਗੁਣਾ ਵੱਧ ਲੱਗੀ।

Date:2009-11-23 Time:00:05:32

ਅਸਾਮ 'ਚ 2 ਧਮਾਕੇ, 5 ਮਰੇ, 35 ਜ਼ਖਮੀ

ਗੁਹਾਟੀ - ਅਸਾਮ ਦੀ ਰਾਜਧਾਨੀ ਗੁਹਾਟੀ ਦੇ ਨਾਲ ਲੱਗਦੇ ਨਲਬਾੜੀ ਵਿਖੇ ਵੱਖ-ਵੱਖ ਥਾਂਈਂ ਹੋਏ ਦੋ ਬੰਬ ਧਮਾਕਿਆਂ ਵਿਚ 5 ਲੋਕ ਮਾਰੇ ਗਏ ਹਨ ਅਤੇ 35 ਹੋਰ ਜ਼ਖਮੀ ਹੋ ਗਏ।

Date:2009-11-23 Time:00:05:32

ਸਚਿਨ 'ਤੇ ਸ਼ਿਵ ਸੈਨਾ ਦਾ ਹਮਲਾ ਜਾਰੀ

ਪੁਣੇ - ਕ੍ਰਿਕਟ ਖਿਡਾਰੀ ਸਚਿਨ ਤੇਂਦੂਲਕਰ 'ਤੇ ਹਮਲੇ ਜਾਰੀ ਰੱਖਦਿਆਂ ਸ਼ਿਵ ਸੈਨਾ ਨੇ ਕਿਹਾ ਹੈ ਕਿ ਸਚਿਨ ਨੇ ਕਦੇ ਵੀ ਕਿਸੇ ਮਰਾਠੀ ਖਿਡਾਰੀ ਦੀ ਮਦਦ ਨਹੀਂ ਕੀਤੀ ਜਦੋਂਕਿ ਸੁਨੀਲ ਗਵਾਸਕਰ 'ਅਸਲ ਮਹਾਰਾਸ਼ਟਰੀ' ਹੈ ਜਿਸ ਨੇ ਆਪਣੀ ਕਪਤਾਨੀ ਵੇਲੇ ਸੂਬੇ ਦੇ ਕਈ ਖਿਡਾਰੀਆਂ ਨੂੰ ਟੈਸਟ ਮੈਚ ਖੇਡਣ ਦਾ ਮੌਕਾ ਦਿੱਤਾ।

Date:2009-11-23 Time:00:05:32

ਰਾਜ ਕੁੰਦਰਾ ਦੀ ਹੋਈ ਸ਼ਿਲਪਾ

ਮੁੰਬਈ - ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਬੀਤੀ ਰਾਤ ਲੰਡਨ ਦੇ ਇੱਕ ਬਿਜ਼ਨੈਸਮੈਨ ਰਾਜ ਕੁੰਦਰਾ ਨਾਲ ਵਿਆਹ ਦੇ ਬੰਧਨ 'ਚ ਬੱਝ ਗਈ ਹੈ। ਵਿਆਹ ਦੀਆਂ ਰਸਮਾਂ ਖੰਡਾਲਾ ਵਿਖੇ ਕਿਰਨ ਬਾਵਾ ਦੇ ਮਹਿਲ 'ਚ ਨਿਭਾਈਆਂ ਗਈਆਂ।ਇਸ ਵਿਆਹ ਸਮਾਗਮ 'ਚ ਸੰਨੀ ਦਿਉਲ, ਸੁਨੀਲ ਸ਼ੈਟੀ, ਜੈਕੀ ਭਗਨਾਨੀ ਅਤੇ ਵਸੂ ਭਗਨਾਨੀ ਨੇ ਸ਼ਮੂਲੀਅਤ ਕੀਤੀ।

Date:2009-11-23 Time:00:05:32


1  

page no.1

Select news date :

30 - 11 - 2009
29 - 11 - 2009
28 - 11 - 2009
27 - 11 - 2009
26 - 11 - 2009
25 - 11 - 2009
24 - 11 - 2009
23 - 11 - 2009
22 - 11 - 2009
21 - 11 - 2009
20 - 11 - 2009
19 - 11 - 2009
18 - 11 - 2009
17 - 11 - 2009
16 - 11 - 2009
15 - 11 - 2009
14 - 11 - 2009
13 - 11 - 2009
12 - 11 - 2009
11 - 11 - 2009
10 - 11 - 2009
9 - 11 - 2009
8 - 11 - 2009
7 - 11 - 2009
6 - 11 - 2009
5 - 11 - 2009
4 - 11 - 2009
3 - 11 - 2009
2 - 11 - 2009
1 - 11 - 2009