Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 22 - 11 - 2009
ਮੁੰਬਈ - ਬਾਲ ਠਾਕਰੇ ਦਾ ਕਹਿਣਾ ਹੈ ਕਿ ਮੀਡੀਆ ਕੋਈ ਰੱਬ ਨਹੀਂ ਹੈ। ਇਸ ਗੱਲ ਨੂੰ ਕਹਿਣ ਲਈ ਬਾਲ ਠਾਕਰੇ ਨੇ ਮੀਡੀਆ ਦਾ ਹੀ ਸਹਾਰਾ ਲਿਆ। ਸ਼ਿਵਸੈਨਾ ਦੇ ਮੁੱਖ ਪੱਤਰ 'ਸਾਮਨਾ' ਵਿੱਚ ਲੇਖ ਲਿਖ ਕੇ ਬਾਲ ਠਾਕਰੇ ਨੇ ਕੱਲ੍ਹ ਮੁੰਬਈ ਵਿੱਚ ਮੀਡੀਆ ਹਾਊਸਾਂ 'ਤੇ ਹੋਏ ਹਮਲੇ ਨੂੰ ਜਾਇਜ ਦੱਸਿਆ ਹੈ। Date:2009-11-22 Time:00:10:34
ਨਵੀਂ ਦਿੱਲੀ - ਏਅਰ ਇੰਡੀਆ ਦੇ ਪ੍ਰਬੰਧਨ ਅਤੇ ਇੰਡੀਅਨ ਕਮੱਰਸ਼ੀਅਲ ਪਾਇਲਟ ਐਸੋਸਿਏਸ਼ਨ (ਆਈਸੀਪੀਏ) ਦੇ ਪਾਇਲਟਾਂ ਵਿਚਕਾਰ ਸ਼ੁੱਕਰਵਾਰ ਨੂੰ ਹੋਈ ਦੂਜੇ ਦੌਰ ਦੀ ਗੱਲਬਾਤ ਦਾ ਕੋਈ ਨਤੀਜਾ ਨਹੀਂ ਨਿੱਕਲਿਆ। ਏਅਰ ਇੰਡੀਆ ਨੇ ਪਾਇਲਟਾਂ ਦੀ ਮੰਗਾਂ 'ਤੇ ਥੋੜਾ ਨਰਮ ਰੁਖ ਜਰੂਰ ਅਪਣਾਇਆ ਹੈ ਅਤੇ ਥੋੜਾ ਹੋਰ ਸਮਾਂ ਮੰਗਿਆ ਹੈ। Date:2009-11-22 Time:00:10:34
ਨਵੀਂ ਦਿੱਲੀ - ਕਾਗਜ਼ ਦੇ ਨੋਟ ਦੀ ਬੁਰੀ ਹਾਲਤ ਨੂੰ ਦੇਖਦੇ ਹੋਏ ਸਰਕਾਰ ਹੁਣ ਪਲਾਸਟਿਕ ਦੇ ਨੋਟ ਜਾਰੀ ਕਰਨ 'ਤੇ ਵਿਚਾਰ ਕਰ ਰਹੀ ਹੈ। ਵਿੱਤ ਮੰਤਰਾਲੇ ਦੇ ਸੂਤਰਾਂ ਦੇ ਮੁਤਾਬਿਕ ਰੁਪਏ ਨੂੰ ਲੰਬੇ ਸਮੇਂ ਤੱਕ ਸਹੀ ਸਥਿਤੀ ਵਿੱਚ ਰੱਖਣ ਲਈ ਸਰਕਾਰ ਨੇ ਪਾਲੀਮਰ ਦੇ ਬਣੇ ਨੋਟ ਜਾਰੀ ਕਰਨ ਦਾ ਫੈਸਲਾ ਕੀਤਾ ਹੈ। Date:2009-11-22 Time:00:10:34
ਜੋਧਪੁਰ - ਜੋਧਪੁਰ ਸਰਕਿਟ ਹਾਊਸ ਦੇ ਨਜ਼ਦੀਕ ਸਥਿਤ ਨੈਸ਼ਨਲ ਹੈਂਡਲੂਮ ਵਿੱਚ ਦੇਰ ਰਾਤ ਭਿਆਨਕ ਅੱਗ ਲੱਗ ਗਈ। ਇਸ ਵਿੱਚ ਤਿੰਨ ਕਰਮਚਾਰੀ ਝੁਲਸ ਗਏ। ਅੱਗ ਬੁਝਾਊ ਦਲ ਅੱਗ ਤੇ ਕਾਬੂ ਪਾਉਣ ਵਿੱਚ ਜੁਟੇ ਹੋਏ ਹਨ। ਫਿਲਹਾਲ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ ਹੈ। Date:2009-11-22 Time:00:10:34
ਬੀਜਿੰਗ - ਪੂਰਬ-ਉੱਤਰ ਚੀਨ ਦੇ ਇੱਕ ਸ਼ਹਿਰ ਵਿੱਚ ਕੋਇਲੇ ਦੀ ਇੱਕ ਖਾਣ ਵਿੱਚ ਗੈਸ ਨਾਲ ਹੋਏ ਵਿਸਫੋਟ ਦੇ ਕਾਰਨ ਅੱਜ 11 ਵਿਅਕਤੀ ਮਾਰੇ ਗਏ ਅਤੇ 118 ਹੁਣ ਵੀ ਉਸ ਵਿੱਚ ਫਸੇ ਹੋਏ ਹਨ। ਇਸ ਖਦਾਨ ਵਿੱਚ 528 ਵਿਅਕਤੀ ਕੰਮ ਕਰ ਰਹੇ ਸਨ। Date:2009-11-22 Time:00:10:34
ਨਵੀਂ ਦਿੱਲੀ - ਬਿਨਾ ਨੰਬਰ ਬਦਲੇ ਮੋਬਾਇਲ ਕੰਪਨੀ ਬਦਲਣ ਮਤਲਬ ਮੋਬਾਇਲ ਨੰਬਰ ਪੋਰਟਬਲਿਟੀ (ਐਮਐਨਪੀ) ਦਾ ਗਾਹਕਾਂ ਦਾ ਸੁਫ਼ਨਾ ਹੁਣ ਸਿਰਫ਼ 19 ਰੁਪਏ ਵਿੱਚ ਪੂਰਾ ਹੋ ਜਾਵੇਗਾ। ਟੈਲੀਫੋਨ ਰੈਗੂਲਰ ਅਥਾਰਿਟੀ ਆਫ ਇੰਡੀਆ (ਟ੍ਰਾਈ) ਨੇ ਸ਼ੁਕਰਵਾਰ ਨੂੰ ਐਮਐਨਪੀ ਦੀਆਂ ਦਰਾਂ ਤੈਅ ਕਰ ਦਿੱਤੀਆਂ। Date:2009-11-22 Time:00:10:34
ਮੁੰਬਈ - ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 13 ਨਵੰਬਰ ਨੂੰ ਸਮਾਪਤ ਹਫ਼ਤੇ ਦੇ ਦੌਰਾਨ 9.62 ਲੱਖ ਡਾਲਰ ਵਧ ਕੇ 286.376 ਅਰਬ ਡਾਲਰ ਹੋ ਗਿਆ। ਇਸ ਤੋਂ ਪਿਛਲੇ ਹਫ਼ਤੇ ਵਿੱਚ ਇਹ 285.414 ਅਰਬ ਡਾਲਰ ਸੀ। Date:2009-11-22 Time:00:10:34
ਨਵੀਂ ਦਿੱਲੀ - ਮੋਬਾਇਲ ਆਪਰੇਟਰ ਟਾਟਾ ਟੈਲੀਸਰਵਿਸੇਜ ਨੇ ਦਾਅਵਾ ਕੀਤਾ ਹੈ ਕਿ ਅਕਤੂਬਰ ਮਹੀਨੇ ਵਿੱਚ ਉਸਨੇ ਸਭ ਤੋਂ ਜਿਆਦਾ 38 ਲੱਖ ਨਵੇਂ ਗਾਹਕ ਬਣਾਏ ਹਨ। ਕੰਪਨੀ ਨੇ ਕਿਹਾ ਹੈ ਕਿ ਇਹ ਲਗਾਤਾਰ ਤੀਜਾ ਮਹੀਨਾ ਹੈ, ਜਦੋਂ ਉਸਨੇ ਸਭ ਤੋਂ ਜਿਆਦਾ ਗਾਹਕ ਜੋੜੇ ਹਨ। ਟਾਟਾ ਟੈਲੀਸਰਵਿਸੇਜ ਸਿਰ ਗਾਹਕ ਨੂੰ ਪ੍ਰਤੀ ਸਕਿੰਟ ਬਿਲਿੰਗ ਦੀ ਸੇਵਾ ਸ਼ੁਰੂ ਕਰਨ ਦਾ ਸਿਹਰਾ ਜਾਂਦਾ ਹੈ। ਕੰਪਨੀ ਅਕਤੂਬਰ ਵਿੱਚ ਆਪਣੇ ਸੀਡੀਐਮਏ (ਟਾਟਾ ਇੰਡੀਕਾਮ) ਅਤੇ ਜੀਐਸਐਮ ਪਰਿਚਾਲਨ (ਟਾਟਾ ਡੋਕੋਮੋ) ਨੂੰ ਮਿਲਾ ਕੇ 38 ਲੱਖ ਗਾਹਕ ਜੋੜੇ ਹਨ। ਅਕਤੂਬਰ ਦੇ ਅੰਕੜਿਆਂ ਤੋਂ ਬਾਅਦ ਹੁਣ ਕੰਪਨੀ ਦੇ ਕੁੱਲ ਗਾਹਕਾਂ ਦੀ ਗਿਣਤੀ ਪੰਜ ਕਰੋੜ ਨੂੰ ਪਾਰ ਕਰ ਗਈ ਹੈ। Date:2009-11-22 Time:00:10:34
ਜਮਸ਼ੇਦਪੁਰ - ਨਕਸਲੀ ਪ੍ਰਭਾਵਿਤ ਰਾਜਾਂ ਵਿਚ ਸ਼ਾਮਲ ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਨੇ ਇੱਥੇ ਅੱਜ ਕਿਹਾ ਕਿ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਰਾਜ ਇਸ ਨਾਲ ਕਾਰਗਰ ਤਰੀਕੇ ਨਾਲ ਨਜਿੱਠਣ ਲਈ ਪੁਲਿਸ ਨੂੰ ਛਾਪਾਮਾਰ ਲੜ੍ਹਾਈ ਦੀ ਵਿਸ਼ੇਸ਼ ਸਿਖਲਾਈ ਦੇਣ। Date:2009-11-22 Time:00:10:34
ਨਵੀਂ ਦਿੱਲੀ - ਐਚਪੀ ਨੇ ਹਾਲ ਹੀ ਵਿੱਚ ਟਚਸਕ੍ਰੀਨ ਅਤੇ ਵਾਇਰਲੈਸ ਪ੍ਰਿੰਟਰਾਂ ਦੀ ਇੱਕ ਨਵੀਂ ਲੜੀ ਪੇਸ਼ ਕੀਤੀ, ਜਿਹਨਾਂ ਦੀ ਕੀਮਤ 6000 ਰੁਪਏ ਤੋਂ ਸ਼ੁਰੂ ਹੁੰਦੀ ਹੈ। ਐਚਪੀ ਇੰਡੀਆ ਇਮੇਜਿੰਗ ਐਂਡ ਪ੍ਰਿੰਟਿੰਗ ਗਰੁੱਪ (ਆਈਪੀਜੀ) ਦੇ ਪ੍ਰਧਾਨ ਰਵੀ ਅਗਰਵਾਲ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਅੱਗੇ ਜਾ ਕੇ ਪ੍ਰਿੰਟਰਾਂ ਵਿੱਚ ਟਚਸਕ੍ਰੀਨ ਇੱਕ ਆਮ ਵਿਸ਼ੇਸ਼ਤਾ ਹੋ ਜਾਵੇਗੀ। ਕੰਪਨੀ ਦੀ ਆਲ ਇਨ ਵਨ (ਏਆਈਓ) ਸ਼੍ਰੇਣੀ ਵਿੱਚ 75 ਫੀਸਦੀ ਦੀ ਬਜ਼ਾਰ ਹਿੱਸੇਦਾਰੀ ਹੈ। Date:2009-11-22 Time:00:10:34
ਨਵੀਂ ਦਿੱਲੀ - ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਮੁਲਾਕਾਤ ਲਈ ਅੱਜ ਵਾਸ਼ਿੰਗਟਨ ਰਵਾਨਾ ਹੋ ਗਏ।ਜਾਣ ਤੋਂ ਪਹਿਲਾਂ ਪੀਐਮ ਨੇ ਕਿਹਾ ਕਿ ਕੌਮਾਂਤਰੀ ਅੱਤਵਾਦ, ਜਲਵਾਯੂ ਬਦਲਾਅ ਅਤੇ ਆਰਥਿਕ ਮੰਦੀ ਜਿਹੀਆਂ ਸੰਸਾਰਕ ਚੁਣੌਤੀਆਂ ਨਾਲ ਨਜਿੱਠਣ ਲਈ ਲਗਾਤਾਰ ਗਤੀਸ਼ੀਲ ਭਾਰਤ-ਅਮਰੀਕਾ ਸੰਬੰਧ ਬਹੁਤ ਜਰੂਰੀ ਹਨ। Date:2009-11-22 Time:00:10:34
ਨਵੀਂ ਦਿੱਲੀ - ਡਿਜ਼ੀਟਲ ਉਪਕਰਨ ਬਨਾਉਣ ਵਾਲੀ ਨਿਕਾਨ ਨੇ ਛੋਟੇ ਸ਼ਹਿਰਾਂ ਅਤੇ ਕਸਬਿਆਂ ਵਿਚ ਆਪਣੀ ਪੈਠ ਜਮਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ ਅਤੇ ਕੰਪਨੀ ਆਪਣੀ ਵਿੱਕਰੀ ਦੁੱਗਣੀ ਕਰਨ ਲਈ ਆਪਣੇ ਨੈਟਵਰਕ ਦਾ ਵਿਸਥਾਰ ਕਰ ਰਹੀ ਹੈ। Date:2009-11-22 Time:00:10:34
ਫਰਹਾਨ ਅਖਤਰ ਅਤੇ ਰਿਤੇਸ਼ ਸਿਦਵਾਨੀ ਦੀ ਫ਼ਿਲਮ 'ਕਰੁਕਡ' ਦੀ ਸ਼ੂਟਿੰਗ ਅਗਲੇ ਸਾਲ ਜਨਵਰੀ ਵਿੱਚ ਸ਼ੁਰੂ ਹੋਣ ਵਾਲੀ ਹੈ। ਫ਼ਿਲਮ ਵਿੱਚ ਅਭਿਸ਼ੇਕ ਬੱਚਨ ਮੁੱਖ ਭੂਮਿਕਾ ਨਿਭਾ ਰਹੇ ਹਨ ਅਤੇ ਫ਼ਿਲਮ ਦੀ ਨਾਇਕਾ ਦੇ ਰੂਪ ਵਿੱਚ ਐਸ਼ ਨੂੰ ਲਿਆ ਗਿਆ ਸੀ। Date:2009-11-22 Time:00:10:33
ਉਰਮੀਲਾ ਮਾਤੋਂੜਕਰ ਪਿੱਛਲੇ ਸਾਲ 'ਕਰਜ' ਵਿੱਚ ਨਜ਼ਰ ਆਈ ਸੀ। ਇਸ ਦੇ ਬਾਅਦ ਉਹ ਕਿਸੇ ਵੀ ਫ਼ਿਲਮ ਜਾਂ ਟੀਵੀ ਸ਼ੋਅ ਵਿੱਚ ਨਜ਼ਰ ਨਹੀਂ ਆਈ। ਉਰਮੀਲਾ ਦੇ ਚਾਚਾ ਕਾਫੀ ਬੀਮਾਰ ਚਲ ਰਹੇ ਸੀ ਉਸ ਦੇ ਬਾਅਦ ਉਹਨਾਂ ਦਾ ਦਿਹਾਂਤ ਹੋ Date:2009-11-22 Time:00:10:33
ਨਵੀਂ ਦਿੱਲੀ - ਉੱਘੇ ਪੱਤਰਕਾਰ ਅਤੇ ਟ੍ਰਿਬਿਊਨ ਦੇ ਮੁੱਖ ਸੰਪਾਦਕ ਐਚ.ਕੇ. ਦੂਆ ਨੇ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕ ਲਈ ਹੈ। ਇਸ ਮੌਕੇ ਉਨ੍ਹਾਂ ਪਤਨੀ ਅਤੇ ਪੁੱਤਰ ਵੀ ਰਾਜ ਸਭਾ 'ਚ ਮੌਜੂਦ ਸਨ। Date:2009-11-22 Time:00:10:33
ਜਮਸ਼ੇਦਪੁਰ - ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਨੇ ਆਰੋਪ ਲਗਾਇਆ ਹੈ ਕਿ ਦੇਸ਼ ਵਿਚ ਨਿੱਜੀ ਖੇਤਰ ਦੀ ਸੱਭ ਤੋਂ ਵੱਡੀ ਇਸਪਾਤ ਉਤਪਾਦਕ ਕੰਪਨੀ ਟਾਟਾ ਸਟੀਲ ਦੀ ਲਗਭੱਗ 19 ਹਜ਼ਾਰ ਕਰੋੜ ਰੁਪਏ ਦੀ ਲੋਹਾਂਡੀਗੁੜਾ ਵਿਖੇ ਪ੍ਰਸਤਾਵਿਤ 60 ਲੱਖ ਟਨ ਸਾਲਾਨਾ ਸਮਰੱਥਾ ਵਾਲੇ ਕਾਰਖਾਨੇ ਦੀ ਪਰੀਯੋਜਨਾਂ ਵਿਚ ਨਕਸਲੀ ਰੁਕਾਵਟ ਪੈਦਾ ਕਰ ਰਹੇ ਹਨ। Date:2009-11-22 Time:00:10:33
ਲਖਨਊ - ਆਪਣੀ ਜਿੱਤ ਦਾ ਸਫਰ ਜ਼ਾਰੀ ਰੱਖਦੇ ਹੋਏ ਇੱਥੇ ਚੱਲ ਰਹੀ 19ਵੀਂ ਏਸ਼ਿਆਈ ਟੇਬਲ ਟੈਨਿਸ ਦੇ ਪੁਰਸ਼ ਸਿੰਗਲ ਵਿਚ ਅੱਜ ਚੀਨ ਦੇ ਖਿਡਾਰੀਆਂ ਨੇ ਆਪਣੇ ਪੰਜੇ ਮੈਚਾਂ ਵਿਚ ਜਿੱਤ ਹਾਸਲ ਕੀਤੀ।ਚੀਨੀ ਖਿਡਾਰੀਆਂ ਨੇ ਟੂਰਨਾਮੈਂਟ ਵਿਚ ਆਪਣਾ ਪਰਚਮ ਫਹਿਰਾਉਂਦੇ ਹੋਏ 4-0 ਨਾਲ ਜਿੱਤ ਹਾਸਲ ਕੀਤੀ। Date:2009-11-22 Time:00:10:33
ਹੈਦਰਾਬਾਦ - ਭਾਰਤ ਦੇ ਪੰਕਜ ਅਡਵਾਨੀ ਅਤੇ ਗੀਤ ਸੇਠੀ ਸਨੂਕਰ ਵਿਸ਼ਵ ਚੈਂਪੀਅਨਸ਼ਿਪ ਵਿਚ ਅੱਜ ਇੱਥੇ ਆਪੋ ਆਪਣੇ ਮੈਚ ਜਿੱਤਣ ਵਿਚ ਸਫਲ ਰਹੇ।ਪੁਰਸ਼ਾਂ ਦੇ ਵਰਗ ਵਿਚ 64ਵੇਂ ਮੁਕਾਬਲੇ ਵਿਚ ਅਡਵਾਨੀ ਨੇ ਸਕਾਟਲੈਂਡ ਦੇ ਆਪਣੇ ਮੁਕਾਬਲੇਬਾਜ਼ ਬਾਬੀ ਕ੍ਰੁਏਕਸੈਂਕਸ ਨੂੰ ਇੱਕ ਪਾਸਾ ਮੁਕਾਬਲੇ ਵਿਚ 4-0 ਨਾਲ ਹਰਾਇਆ। Date:2009-11-22 Time:00:10:33
ਦੀਪਿਕਾ ਪਾਦੁਕੋਣ ਆਪਣੇ ਪਰਿਵਾਰ ਦੇ ਨਾਲ ਇੱਕ ਵਿਆਹ ਵਿੱਚ ਸ਼ਾਮਿਲ ਹੋਣ ਲਈ ਅਮਰੀਕਾ ਜਾਣ ਵਾਲੀ ਹੈ। ਪਾਦੁਕੋਣ ਪਰਿਵਾਰ ਵਿੱਚ ਕਾਫੀ ਸਮੇਂ ਬਾਅਦ ਕੋਈ ਵੱਡਾ ਵਿਆਹ ਹੋਣ ਵਾਲਾ ਹੈ। ਦੀਪਿਕਾ ਤਿੰਨ ਸਾਲਾਂ ਤੋਂ ਐਨੀ ਬਿਜ਼ੀ ਹੈ ਕਿ ਉਹਨਾਂ ਨੂੰ ਪਰਿਵਾਰ ਦੇ ਨਾਲ ਸਮਾਂ ਬਿਤਾਉਣ ਦਾ ਵੀ ਸਮਾਂ ਨਹੀਂ ਮਿਲਿਆ। Date:2009-11-22 Time:00:10:33
ਕੇਨ ਘੋਸ਼ ਦੀ ਫ਼ਿਲਮ ਚਾਂਸ ਪੇ ਡਾਂਸ ਫ਼ਿਲਮ ਵਿੱਚ ਸ਼ਾਹਿਦ ਕਪੂਰ ਮੁੱਖ ਭੂਮਿਕਾ ਵਿੱਚ ਹਨ। ਫ਼ਿਲਮ ਦੇ ਬਾਰੇ ਵਿੱਚ ਕਿਹਾ ਜਾ ਸਕਦਾ ਹੈ ਕਿ ਇਹ ਆਪ ਸ਼ਾਹਿਦ ਦੀ ਕਹਾਣੀ ਹੈ। ਫ਼ਿਲਮ ਦਾ ਨਾਇਕ ਮੱਧਮ ਪਰਿਵਾਰ ਦਾ ਦੱਸਿਆ ਗਿਆ ਹੈ ਅਤੇ ਕਈ ਡਾਂਸ ਰਿਐਲਟੀ ਸ਼ੋਅ ਵਿੱਚ ਕਿਸਮਤ ਅਜਮਾਉਂਦਾ ਹੈ। Date:2009-11-22 Time:00:10:33
ਇਸਲਾਮਾਬਾਦ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਨੇ ਕਿਹਾ ਹੈ ਕਿ ਅਫਗਾਨਿਸਤਾਨ ਲਈ ਅਮਰੀਕਾ ਦੀ ਨਵੀਂ ਰਣਨੀਤੀ ਅਜਿਹੀ ਹੋਵੇ ਜਿਸ ਨਾਲ ਦੱਖਣੀ ਏਸ਼ਿਆ ਵਿਚ ਖੇਤਰੀ ਸੰਤੁਲਨ ਨਾ ਵਿਗੜੇ। Date:2009-11-22 Time:00:10:33
ਵਾਸ਼ਿੰਗਟਨ - ਤਾਲਿਬਾਨ ਮੁਖੀ ਮੁੱਲਾ ਉਮਰ ਕਿਧਰੇ ਅਮਰੀਕਾ ਦੇ ਡਰੋਨ ਹਮਲੇ ਦਾ ਸ਼ਿਕਾਰ ਨਾ ਹੋ ਜਾਵੇ, ਨੂੰ ਧਿਆਨ 'ਚ ਰੱਖਦੇ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਆਈ. ਐਸ. ਆਈ. ਨੇ ਉਸ ਨੂੰ ਸਰੱਹਦੀ ਕਸਬੇ ਕੋਇਟਾ ਤੋਂ ਪਾਕਿਸਤਾਨ ਦੇ ਸ਼ਹਿਰ ਕਰਾਚੀ ਭੇਜ ਦਿੱਤਾ ਹੈ, ਜਿੱਥੇ ਉਸ ਨੇ ਨਵੀਂ ਸ਼ੁਰਾ ਕੌਂਸਲ ਬਣਾ ਲਈ ਹੈ। Date:2009-11-22 Time:00:10:33
ਨਵੀਂ ਦਿੱਲੀ - ਤਿੱਬਤੀ ਅਧਿਆਤਮਿਕ ਨੇਤਾ ਦਲਾਈ ਲਾਮਾ ਨੇ ਕਿਹਾ ਹੈ ਕਿ ਚੀਨ ਦੇ 1.3 ਅਰਬ ਲੋਕਾਂ ਨੂੰ ਸਚਾਈ ਜਾਨਣ ਦਾ ਅਧਿਕਾਰ ਹੈ। ਉੱਥੋਂ ਦੇ ਕੰਮਿਊਨਿਸਟ ਸ਼ਾਸਨ ਨੂੰ ਚੀਜਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਤੋਂ ਬਚਣਾ ਚਾਹੀਦਾ ਹੈ। ਇਹ ਗੱਲ ਉਹਨਾਂ ਨੇ ਇੱਥੇ ਇੱਕ ਪ੍ਰੋਗਰਾਮ ਵਿੱਚ ਸੰਬੋਧਨ ਤੋਂ ਬਾਅਦ ਇੱਕ ਸਵਾਲ ਦੇ ਜਵਾਬ ਵਿੱਚ ਕਹੀ। Date:2009-11-22 Time:00:10:33
ਜਮਸ਼ੇਦਪੁਰ - ਅਰਬਾਂ ਰੁਪਏ ਦੇ ਮਹਾਂਘੁਟਾਲੇ ਦੇ ਆਰੋਪੀ ਝਾਰਖੰਡ ਦੇ ਮੁੱਖ ਮੰਤਰੀ ਮਧੂ ਕੌੜਾ ਨੇ ਅੱਜ ਇਸ ਮਾਮਲੇ ਦੀ ਜਾਂਚ ਕਰ ਰਹੇ ਇਮੀਗ੍ਰੇਸ਼ਨ ਨਿਦੇਸ਼ਾਲੇ ਤੋਂ ਦੁਬਾਰਾ ਸੰਮਨ ਮਿਲਣ ਦੀ ਗੱਲ ਕਬੂਲ ਕਰਦਿਆਂ ਕਿਹਾ ਹੈ ਕਿ ਉਹਨਾਂ ਨੇ ਇੱਕ ਪੱਤਰ ਲਿੱਖ ਕੇ ਵਿਭਾਗ ਤੋਂ ਵਿਧਾਨਸਭਾ ਚੌਣਾਂ ਖਤਮ ਹੋਣ ਤੱਕ ਪੁੱਛ-ਗਿੱਛ ਲਈ ਨਿੱਜੀ ਪੇਸ਼ੀ ਤੋਂ ਛੂਟ ਦੀ ਇਜ਼ਾਜ਼ਤ ਮੰਗੀ ਹੈ। Date:2009-11-22 Time:00:10:33
ਨਵੀਂ ਦਿੱਲੀ - ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਇੱਥੇ ਕਿਹਾ ਕਿ ਅੱਤਵਾਦ ਹੁਣ ਕਿਸੇ ਖਾਸ ਖੇਤਰ ਜਾਂ ਸਰਹੱਦ ਤੱਕ ਸਿਮਟ ਕੇ ਨਹੀਂ ਰਿਹਾ ਹੈ ਸਗੋਂ ਇਸ ਨੇ ਸੰਸਾਰਕ ਰੂਪ ਧਾਰ ਲਿਆ ਹੈ ਅਤੇ ਇਸ ਨਾਲ ਨਜਿੱਠਣ ਲਈ ਕੌਮਾਂਤਰੀ ਸਮਾਜ ਇੱਕਜੁੱਟ ਹੋਣ। Date:2009-11-22 Time:00:10:33
page no.1 |
Select news date : 30 - 11 - 2009 29 - 11 - 2009 28 - 11 - 2009 27 - 11 - 2009 26 - 11 - 2009 25 - 11 - 2009 24 - 11 - 2009 23 - 11 - 2009 22 - 11 - 2009 21 - 11 - 2009 20 - 11 - 2009 19 - 11 - 2009 18 - 11 - 2009 17 - 11 - 2009 16 - 11 - 2009 15 - 11 - 2009 14 - 11 - 2009 13 - 11 - 2009 12 - 11 - 2009 11 - 11 - 2009 10 - 11 - 2009 9 - 11 - 2009 8 - 11 - 2009 7 - 11 - 2009 6 - 11 - 2009 5 - 11 - 2009 4 - 11 - 2009 3 - 11 - 2009 2 - 11 - 2009 1 - 11 - 2009 |