Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 21 - 11 - 2009

ਫਿਰ ਹੋ ਸਕਦਾ ਹੈ ਅੱਤਵਾਦੀ ਹਮਲਾ

ਨਵੀਂ ਦਿੱਲੀ - 26/11 ਦੀ ਪਹਿਲੀ ਬਰਸੀ ਅਤੇ ਅੱਤਵਾਦੀ ਇੱਕ ਵਾਰ ਫਿਰ ਵੱਡੇ ਹਮਲੇ ਦੀ ਤਿਆਰੀ ਵਿੱਚ ਹਨ। ਦੇਸ਼ ਦੀਆਂ ਟਾਪ ਖੁਫੀਆ ਏਜੰਸੀਆਂ ਨੇ ਸਭ ਰਾਜਾਂ ਨੂੰ ਅਲੱਰਟ ਰਹਿਣ ਦੀ ਹਿਦਾਇਤ ਦਿੱਤੀ ਹੈ। ਖੁਫੀਆ ਏਜੰਸੀਆਂ ਦੇ ਮੁਤਾਬਿਕ ਪਾਕਿਸਤਾਨ ਵਿੱਚ ਬੈਠੇ ਅੱਤਵਾਦ ਦੇ ਗੁਰੂ ਹੈਡਲੀ ਅਤੇ ਰਾਣਾ ਦੀ ਗ੍ਰਿਫ਼ਤਾਰੀ ਨਾਲ ਲੋਕਾਂ ਦਾ ਧਿਆਨ ਦੂਜੇ ਪਾਸੇ ਲਗਾਉਣ ਲਈ ਕਿਸੇ ਵੱਡੇ ਹਮਲੇ ਨੂੰ ਅੰਜਾਮ ਦੇ ਸਕਦੇ ਹਨ।

Date:2009-11-21 Time:00:13:27

ਸਰਦ ਰੁੱਤ ਇਜਲਾਸ ਦੇ ਦੂਜੇ ਦਿਨ ਵੀ ਹੰਗਾਮਾ

ਨਵੀਂ ਦਿੱਲੀ - ਸੰਸਦ ਦੇ ਸਰਦ ਰੁੱਤ ਇਜਲਾਸ ਦਾ ਦੂਜਾ ਦਿਨ ਵੀ ਹੰਗਾਮੇਦਾਰ ਰਿਹਾ। ਗੰਨਾ ਕਿਸਾਨਾਂ ਦੇ ਮੁੱਦੇ 'ਤੇ ਲੋਕਸਭਾ ਅਤੇ ਰਾਜਸਭਾ ਦੋਵਾਂ ਵਿੱਚ ਵਿਰੋਧੀ ਧਿਰ ਨੇ ਖੂਬ ਹੰਗਾਮਾ ਕੀਤਾ। ਵਿਰੋਧੀ ਧਿਰ ਨੇ ਸਰਕਾਰ 'ਤੇ ਗੰਨਾ ਕਿਸਾਨਾਂ ਨਾਲ ਧੋਖਾ ਕਰਨ ਦਾ ਆਰੋਪ ਲਗਾਇਆ।

Date:2009-11-21 Time:00:13:27

ਸ਼ਾਂਤੀ ਦੂਤ ਬਣਨਾ ਚਾਹੁੰਦਾ ਹੈ ਓਸਾਮਾ ਦਾ ਪੁੱਤ

ਲੰਦਨ - ਅੰਤਰਰਾਸ਼ਟਰੀ ਅੱਤਵਾਦੀ ਓਸਾਮਾ ਬਿਨ ਲਾਦੇਨ ਦਾ ਪੁੱਤ ਸੰਯੁਕਤ ਰਾਸ਼ਟਰ ਦਾ ਸ਼ਾਂਤੀ ਦੂਤ ਬਣਨਾ ਚਾਹੁੰਦਾ ਹੈ। 9/11 ਦੇ ਅੱਤਵਾਦੀ ਹਮਲੇ ਨੂੰ ਲੈ ਕੇ ਉਹ ਦੁਖੀ ਹੈ। ਉਮਰ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਮੈਂ ਹੋਣਹਾਰ ਰਾਜਨੇਤਾ ਬਣ ਸਕਦਾ ਹਾਂ।

Date:2009-11-21 Time:00:13:27

ਹੋਂਡਾ ਜਨਵਰੀ 'ਚ ਲਾਂਚ ਕਰੇਗੀ 100 ਸੀਸੀ ਬਾਈਕ

ਕੋਲਕਾਤਾ - ਦੁਪਹੀਆ ਵਾਹਨ ਨਿਰਮਾਤਾ ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ (ਐਚਐਮਐਸਆਈ) ਨੇ 100 ਸੀਸੀ ਮੋਟਰ ਸਾਈਕਲ ਖੰਡ ਵਿੱਚ ਪ੍ਰਵੇਸ਼ ਕਰਨ ਦਾ ਫੈਸਲਾ ਕੀਤਾ ਹੈ। ਇਸ ਨਵੀਂ ਬਾਈਕ ਦੇ ਨਾਲ ਹੋਂਡਾ ਦੀ ਮੋਟਰ ਸਾਈਕਲ ਦੀ ਵਿੱਕਰੀ ਕਰੀਬ 50 ਫੀਸਦੀ ਵਧੇਗੀ।

Date:2009-11-21 Time:00:13:26

ਸ਼ੇਅਰ ਬਜ਼ਾਰ ਵਿੱਚ ਕਮਜੋਰੀ

ਵੈਸ਼ਵਿਕ ਸ਼ੇਅਰ ਬਜ਼ਾਰਾਂ ਵਿੱਚ ਗਿਰਾਵਟ ਦੇ ਸੰਕੇਤਾਂ ਵਿਚਕਾਰ ਸ਼ੁੱਕਰਵਾਰ ਨੂੰ ਭਾਰਤੀ ਸ਼ੇਅਰ ਬਜ਼ਾਰ ਵਿੱਚ ਕਾਰੋਬਾਰ ਦੀ ਸ਼ੁਰੂਆਤ ਕਮਹੋਰ ਹੋਈ। ਸੰਸੈਕਸ 53 ਅੰਕ ਡਿੱਗ ਕੇ 16735 ਦੇ ਸਤਰ ਤੇ ਖੁੱਲ੍ਹਿਹਾ, ਜਦੋਂਕਿ ਨਿਫਟੀ 16 ਅੰਕਾ ਦੀ ਗਿਰਾਵਟ ਦੇ ਬਾਅਦ 4972 ਦੇ ਸਤਰ ਤੇ ਖੁੱਲ੍ਹਿਆ।

Date:2009-11-21 Time:00:13:26

ਕਾਤਲਾਂ ਦੀ ਸਜ਼ਾ-ਏ-ਮੌਤ ਬਰਕਰਾਰ

ਢਾਕਾ - 34 ਸਾਲ ਪਹਿਲਾਂ ਬੰਗਲਾਦੇਸ਼ ਦੇ ਸੰਸਥਾਪਕ ਸ਼ੇਖ ਮੁਜ਼ੀਬ ਉਰ ਰਹਿਮਾਨ ਦਾ ਤਖ਼ਤਾ ਪਲਟ ਕੇ ਉਨ੍ਹਾਂ ਦੀ ਹੱਤਿਆ ਕਰਨ ਵਾਲੇ ਪੰਜ ਦੋਸ਼ੀਆਂ ਨੂੰ ਸੁਣਾਈ ਫਾਂਸੀ ਦੀ ਸਜ਼ਾ ਸੁਪਰੀਮ ਕੋਰਟ ਨੇ ਬਰਕਰਾਰ ਰੱਖੀ ਹੈ।

Date:2009-11-21 Time:00:13:26

ਮੁੰਬਈ 'ਚ 28 ਨੂੰ 14 ਧਮਾਕਿਆਂ ਦੀ ਧਮਕੀ

ਮੁੰਬਈ - ਇੱਕ ਵਾਰ ਫਿਰ ਮੁੰਬਈ ਨੂੰ ਦਹਿਲਾਉਣ ਦੀ ਧਮਕੀ ਮਿਲੀ ਹੈ। ਮੁੰਬਈ ਵਿੱਚ ਰੇਲਵੇ ਪੁਲਿਸ ਨੂੰ ਇੱਕ ਧਮਕੀ ਭਰੀ ਚਿੱਠੀ ਮਿਲੀ ਹੈ। ਚਿੱਠੀ ਵਿੱਚ ਲਿਖਿਆ ਹੈ ਕਿ 28 ਨਵੰਬਰ ਨੂੰ ਮੁੰਬਈ ਵਿੱਚ 14 ਥਾਈਂ ਬੰਬ ਧਮਾਕੇ ਕੀਤੇ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਥਾਵਾਂ ਦੇ ਨਾਮ ਵੀ ਚਿੱਠੀ ਵਿੱਚ ਲਿਖੇ ਹਨ।

Date:2009-11-21 Time:00:13:26

ਦੇਸ਼ 'ਚ ਦਾਲਾਂ ਦੀ ਉਪਜ ਬਹੁਤ ਘੱਟ

ਨਵੀਂ ਦਿੱਲੀ - ਸਰਕਾਰ ਨੇ ਅੱਜ ਦੱਸਿਆ ਕਿ ਹੋਰ ਦੇਸ਼ਾਂ ਦੀ ਤੁਲਨਾ ਵਿੱਚ ਦੇਸ਼ 'ਚ ਦਾਲਾਂ ਦੀ ਉਪਜ ਬਹੁਤ ਘੱਟ ਹੈ। ਖੇਤੀ ਰਾਜ ਮੰਤਰੀ ਪ੍ਰੋ ਕੇਵੀ ਥਾਮਸ ਨੇ ਅੱਜ ਰਾਜਸਭਾ ਵਿੱਚ ਆਰਸੀ ਸਿੰਘ ਦੇ ਪ੍ਰਸ਼ਨ ਦੇ ਲਿਖਿਤ ਉੱਤਰ ਵਿੱਚ ਦੱਸਿਆ ਕਿ ਭਾਰਤ ਵਿੱਚ ਸਾਲ 2007-08 ਵਿੱਚ ਦਲਹਨ ਉਤਪਾਦਨ 625 ਕਿਗ੍ਰਾ ਪ੍ਰਤੀ ਹੈਕਟੇਅਰ ਸੀ।

Date:2009-11-21 Time:00:13:26

ਕਿੰਗਫਿਸ਼ਰ ਨੂੰ ਸਭ ਤੋਂ ਜਿਆਦਾ ਨੁਕਸਾਨ

ਨਵੀਂ ਦਿੱਲੀ - ਵਿਜੈ ਮਾਲੀਆ ਦੀ ਅਗਵਾਈ ਵਾਲੀ ਕੰਪਨੀ ਕਿੰਗਫਿਸ਼ਰ ਏਅਰਲਾਇੰਸ 2008-09 ਦੇ ਦੌਰਾਨ 1602 ਕਰੋੜ ਰੁਪਏ ਦੇ ਘਾਟੇ ਦੇ ਨਾਲ ਨੁਕਸਾਨ ਦਰਜ ਕਰਨ ਵਾਲੀਆਂ ਕੰਪਨੀਆਂ ਵਿੱਚ ਅੱਵਲ ਰਹੀ ਹੈ। ਉਸ ਤੋਂ ਬਾਅਦ 1032 ਕਰੋੜ ਰੁਪਏ ਦੇ ਨਾਲ ਜੈਟ ਏਅਰਵੇਜ਼ ਦੂਜੇ ਨੰਬਰ ਤੇ ਹੈ।

Date:2009-11-21 Time:00:13:26

ਹੈਨਸੇਨ ਦੀ 35.22 ਫੀਸਦ ਹਿੱਸੇਦਾਰੀ ਵੇਚੀ

ਮੁੰਬਈ -ਵਿੰਡ ਟਰਬਾਈਨ ਨਿਰਮਾਤਾ ਸੁਜਲਾਨ ਐਨਰਜੀ ਨੇ ਬੇਲਜਿਅਮ ਵਿੱਚ ਆਪਣੀ ਸਹਾਇਕ ਕੰਪਨੀ ਹੈਨਸੇਨ ਟ੍ਰਾਂਸਮਿਸ਼ੰਸ ਦੀ 35.22 ਫੀਸਦੀ ਹਿੱਸੇਦਾਰੀ 37 ਕਰੋੜ ਡਾਲਰ ਕਰੀਬ 1,700 ਕਰੋੜ ਰੁੱਪਏ ਵਿੱਚ ਵੇਚ ਦਿੱਤੀ ਹੈ।

Date:2009-11-21 Time:00:13:26

ਗੈਮਨ ਇੰਫ੍ਰਾ ਨੂੰ ਮਿਲਿਆ ਠੇਕਾ

ਮੁੰਬਈ -ਗੈਮਨ ਇੰਫ੍ਰਾਸਟ੍ਰਕਚਰ ਪ੍ਰੋਜੇਕਟਸ ਨੇ ਅੱਜ ਕਿਹਾ ਕਿ ਉਸ ਨੂੰ ਬਿਹਾਰ ਵਿੱਚ ਸੜਕਾਂ ਦੇ ਸੁਧਾਰ ਲਈ ਭਾਰਤੀਅ ਰਾਸ਼ਟਰੀ ਰਾਜਮਾਰਗ ਪ੍ਰਧਿਕਰਨ ਐਨਐਚਆਈ ਤੋਂ 850 ਕਰੋੜ ਰੁੱਪਏ ਮੂਲ ਦਾ ਠੇਕਾ ਮਿਲਿਆ ਹੈ।

Date:2009-11-21 Time:00:13:26

ਮੈਕਨਲੀ ਨੂੰ ਠੇਕਾ ਮਿਲਿਆ

ਮੁੰਬਈ-ਮੈਕਨੇਲੀ ਭਾਰਤ ਇੰਜਨੀਅਰਿੰਗ ਕੰਪਨੀ ਨੂੰ ਰਾਉਕੇਲਾ ਸਟੀਲ ਕਾਰਖਾਨੇ ਵੱਲੋਂ ਇੰਜਨੀਅਰਿੰਗ ਸਬੰਧੀ ਕੰਮਾਂ ਲਈ 306.45 ਕਰੋੜ ਦਾ ਠੇਕਾ ਮਿਲਿਆ ਹੈ।

Date:2009-11-21 Time:00:13:26

ਪੈਂਟਾਲੂਨ ਜੁਟਾਵੇਗੀ 500 ਕਰੋੜ ਰੁੱਪਏ

ਮੁੰਬਈ -ਦੇਸ਼ ਦੀ ਸਭ ਤੋਂ ਵੱਡੀ ਰਿਟੇਲਰ ਪੈਂਤਾਲੂਨ ਰਿਟੇਲ ਇੰਡੀਆ ਨੇ ਅੱਜ ਕਿਹਾ ਹੈ ਕਿ ਉਹ ਪਾਤਰ ਸੰਸਥਾਗਤ ਖਰੀਦਾਰਾਂ ਨੂੰ ਸ਼ੇਅਰਾਂ ਦੇ ਨਿਜੀ ਨਿਯੋਜਨ ਦੇ ਰਾਹੀਂ 500 ਕਰੋੜ ਰੁੱਪਏ ਜੁਟਾਵੇਗੀ।

Date:2009-11-21 Time:00:13:26

ਵਾਦੀ 'ਚ ਠੰਢ ਦਾ ਜ਼ੋਰ

ਸ੍ਰੀਨਗਰ - ਪਹਾੜੀ ਖੇਤਰ 'ਚ ਹੋਈ ਭਾਰੀ ਬਰਫ਼ਬਾਰੀ ਕਾਰਨ ਕਸ਼ਮੀਰ ਵਾਦੀ ਤੇ ਲਦਾਖ ਇਲਾਕੇ ਪੂਰੀ ਤਰ੍ਹਾਂ ਠੰਢ ਦੀ ਜਕੜ 'ਚ ਆ ਗਏ ਹਨ।ਮੌਸਮ ਵਿਭਾਗ ਅਨੁਸਾਰ ਜੰਮੂ-ਕਸ਼ਮੀਰ ਤੇ ਸ੍ਰੀਨਗਰ 'ਚ ਬੀਤੀ ਰਾਤ ਤਾਪਮਾਨ ਜ਼ੀਰੋ ਤੋਂ ਵੀ 3 ਦਰਜੇ ਹੇਠਾਂ ਚਲੇ ਗਏ ਜਦੋਂਕਿ ਲਦਾਖ 'ਚ ਤਾਪਮਾਨ ਮਨਫੀ 16.8 ਡਿਗਰੀ ਤੱਕ ਹੇਠਾਂ ਚਲਾ ਗਿਆ।

Date:2009-11-21 Time:00:13:26

ਕੈਟ ਬਣਾਏਗੀ ਫਿਲਮ, ਸ਼ਾਹਰੁਖ ਹੋਣਗੇ ਹੀਰੋ!

ਗੱਲ ਅਜੀਬ ਲੱਗ ਸਕਦੀ ਹੈ, ਪਰ ਬਿਲਕੁਲ ਸੱਚੀ ਹੈ। ਖ਼ਬਰ ਹੈ ਕਿ ਅੱਜ ਦੀ ਸਫ਼ਲ ਸਟਾਰ ਦੀ ਹੈਸੀਅਤ ਰੱਖਣ ਵਾਲੀ ਅਭਿਨੇਤਰੀ ਕੈਟਰੀਨਾ ਕੈਫ਼ ਫਿਲਮ ਬਣਾਉਣ ਦਾ ਵਿਚਾਰ ਕਰ ਰਹੀ ਹੈ, ਅਤੇ ਦਿਲਚਸਪ ਇਹ ਹੈ ਕਿ ਇਸ ਫਿਲਮ ਵਿੱਚ ਉਹ ਹੀਰੋ ਸ਼ਾਹਰੁਖ ਨੂੰ ਲੈਣਾ ਚਾਹੁੰਦੀ ਹੈ। ਮਜੇਦਾਰ ਗੱਲ ਇਹ ਹੈ ਕਿ ਸ਼ਾਹਰੁਖ ਦੇ ਨਾਲ ਹੀਰੋਇਨ ਦੇ ਤੌਰ 'ਤੇ ਉਹ ਆਪਣੇ ਆਪ ਨੂੰ ਲੈ ਰਹੀ ਹੈ। ਸਲਮਾਨ ਖਾਨ ਨੂੰ ਕੈਟਰੀਨਾ ਬਤੌਰ ਹੀਰੋ ਨਹੀਂ ਲੈ ਰਹੀ ਹੈ, ਇਹ ਗੱਲ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕਰ ਸਕਦੀ ਹੈ, ਪਰ ਕੈਟ ਦਾ ਇਸ ਬਾਰੇ ਸਪੱਸ਼ਟ ਮੱਤ ਹੈ। ਅਸਲ ਵਿੱਚ ਕੈਟ ਲਵ ਸਟੋਰੀ ਬਣਾਉਣਾ ਚਾਹੁੰਦੀ ਹੈ ਅਤੇ ਉਹਨਾਂ ਦਾ ਮੰਨਣਾ ਹੈ ਕਿ ਅੱਜ ਦੀ ਤਾਰੀਖ ਵਿੱਚ ਸ਼ਾਹਰੁਖ ਖਾਨ ਤੋਂ ਜਿਆਦਾ ਰੋਮਾਂਟਿਕ ਹੀਰੋ ਇੰਡਸਟਰੀ ਵਿੱਚ ਹੋਰ ਕੋਈ ਨਹੀਂ ਹੈ। ਹੁਣ ਭਲਾ ਸੱਲੂ ਇਸ ਗੱਲ ਤੇ ਨਰਾ

Date:2009-11-21 Time:00:13:26

ਜੇਨੇਲੀਆ ਦਾ ਸੁਫ਼ਨਾ

ਇਹ ਤਾਂ ਮੰਨਣਾ ਹੀ ਪਵੇਗਾ ਕਿ ਜੇਨੇਲੀਆ ਡਿਸੂਜ਼ਾ ਨੌਜਵਾਨ ਦਿਲਾਂ ਦੀ ਧੜਕਣ ਬਣ ਚੁੱਕੀ ਹੈ। ਜੇਨੇਲੀਆ ਦੀ ਖਾਸ ਇੱਛਾ ਇਹੀ ਹੈ ਕਿ ਉਹ ਆਮਿਰ ਖਾਨ, ਸ਼ਾਹਰੁਖ ਤੇ ਸਲਮਾਨ ਖਾਨ ਨਾਲ ਵਧੇਰੇ ਫ਼ਿਲਮਾਂ ਕਰੇ। ਉਹ ਤਾਂ ਇਥੋਂ ਤੱਕ ਆਖਦੀ ਹੈ ਕਿ ਤਿੰਨਾਂ 'ਚੋਂ ਕੋਈ ਵੀ ਉਸ ਦਾ ਨਾਇਕ ਹੋਵੇ ਤਾਂ ਬਗੈਰ ਕਿਰਦਾਰ ਨਿਰਮਾਤਾ ਨੂੰ ਪੁੱਛੇ ਉਹ ਅੱਖਾਂ ਮੀਚ ਕੇ ਫ਼ਿਲਮ ਕਰ ਲਵੇਗੀ। ਹੁਣ ਤੱਕ ਗੋਵਿੰਦਾ, ਜਾਨ ਅਬ੍ਰਾਹਮ ਤੇ ਸ਼ਾਹਿਦ ਕਪੂਰ ਨਾਲ ਜ਼ਿਆਦਾ ਫ਼ਿਲਮਾਂ ਜੇਨੇਲੀਆ ਡਿਸੂਜਾ ਨੇ ਕੀਤੀਆਂ ਹਨ। ਫ਼ਿਲਮ 'ਜਾਨੇ ਤੂ ਜਾ ਜਾਨੇ ਨਾ' ਤੋਂ ਲੈ ਕੇ 'ਲਾਈਫ ਪਾਰਟਨਰ' ਤੱਕ ਉਸ ਦੇ ਕੰਮ ਦੀ ਸ਼ਲਾਘਾ ਹੋਈ ਹੈ। ਹੁਣ ਬਕਾਇਦਾ ਜੇਨੇਲੀਆ ਕਹਾਣੀ ਸੁਣ ਕੇ ਫ਼ਿਲਮ ਕਰ ਰਹੀ ਹੈ ਤੇ ਕਿਰਦਾਰਾਂ ਦੀ ਮਹੱਤਤਾ ਨੂੰ ਸਮਝਣ ਲੱਗ ਪਈ ਹੈ। ਉਸ ਦਾ ਫ਼ਿਲਮੀ ਦੁਨੀਆ 'ਚ ਆਉਣਾ ਮਹਿਜ਼ ਇਕ ਘਟਨਾ ਸ

Date:2009-11-21 Time:00:13:25

ਸੋਨਮ ਕਪੂਰ ਤੋਂ ਪ੍ਰਭਾਵਿਤ ਨਿਰਮਾਤਾ

ਸੋਨਮ ਕਪੂਰ ਦੀ ਐਕਟਿੰਗ ਤੋਂ ਬਹੁਤ ਸਾਰੇ ਨਿਰਮਾਤਾ ਪ੍ਰਭਾਵਿਤ ਹਨ। ਉਹ ਸੋਨਮ ਕਪੂਰ ਨੂੰ ਆਪਣੀਆਂ ਫ਼ਿਲਮਾਂ ਵਿਚ ਸਾਈਨ ਕਰਨਾ ਚਾਹੁੰਦੇ ਹਨ। ਨਿਰਮਾਤਾ ਜਗਮੋਹਨ ਕੁੰਦਰਾ ਵੀ ਬੜੇ ਪ੍ਰਭਾਵਿਤ ਹਨ। ਉਹ ਆਪਣੀ ਅਗਲੀ ਫ਼ਿਲਮ 'ਚ ਸੋਨਮ ਕਪੂਰ ਨੂੰ ਸਾਈਨ ਕਰਨਾ ਚਾਹੁੰਦੇ ਹਨ ਉਹ ਸੋਨਮ ਕਪੂਰ ਨੂੰ ਇਕ ਇਸ ਤਰ੍ਹਾਂ ਦੀ ਲੜਕੀ ਦਾ ਰੋਲ ਦੇਣ ਜਾ ਰਹੇ ਹਨ, ਜਿਸ ਦੇ ਸਬੰਧ 'ਚ ਸਾਰੇ ਇਹੀ ਸੋਚਦੇ ਹਨ ਕਿ ਉਹ ਗਰਭ ਧਾਰਨ ਨਹੀਂ ਕਰ ਸਕਦੀ ਤੇ ਫ਼ਿਲਮ ਲਗਭਗ ਕੋਈ 15 ਸਾਲ ਪਹਿਲਾਂ ਲਿਖੀ ਗਈ ਤੇ ਨਰੇਸ਼ ਚੰਦਰ ਦੀ ਕਹਾਣੀ 'ਬਾਂਝ' 'ਤੇ ਆਧਾਰਿਤ ਹੈ। ਇਸ ਦਾ ਸਕਰੀਨ-ਪਲੇਅ ਸਵਰਗਵਾਸੀ ਵਿਜੈ ਤੇਂਦੁਲਕਰ ਨੇ ਲਿਖਿਆ ਸੀ। ਜਗਮੋਹਨ ਕੁੰਦਰਾ ਨੇ ਦੱਸਿਆ ਕਿ ਮੈਂ ਇਸ ਫ਼ਿਲਮ 'ਚ ਇਕ ਇਸ ਤਰ੍ਹਾਂ ਦੀ ਲੜਕੀ ਚਾਹੁੰਦਾ ਹਾਂ। ਜੋ ਕਾਲਜ ਦੀ ਕੁੜੀ ਦੇ ਨਾਲ-ਨਾਲ ਇਕ ਪਤਨੀ ਦੇ ਰੋਲ ਵਿ

Date:2009-11-21 Time:00:13:25

ਇਮਰਾਨ ਖਾਨ ਮਿਲੇ ਜੁਲੇ ਰਹਿਣਗੇ ਅਗਲੇ ਸਾਲ

ਜਾਣੇ ਤੂੰ ਯਾ ਜਾਣੇ ਨਾ' ਫ਼ਿਲਮ ਤੋਂ ਫ਼ਿਲਮ ਇੰਡਸਟ੍ਰੀ ਵਿੱਚ ਆਪਣੀ ਧਮਾਕੇਦਾਰ ਐਂਟ੍ਰੀ ਕਰਨ ਵਾਲੇ ਅਤੇ ਨੌਜਵਾਨਾਂ ਦੇ ਚਹੇਤੇ ਇਮਰਾਨ ਖਾਨ ਦਾ ਜਨਮ 13 ਜਨਵਰੀ 83 ਨੂੰ ਧਨੁ ਲਗਨ ਅਤੇ ਧਨੁ ਰਾਸ਼ੀ ਵਿੱਚ ਹੋਇਆ।

Date:2009-11-21 Time:00:13:25

ਰਾਜ ਬੱਬਰ ਨੇ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਨਵੀਂ ਦਿੱਲੀ - ਪਿਛਲੇ ਦਿਨੀਂ ਲੋਕ ਸਭਾ ਉਪ-ਚੋਣ ਵਿਚ ਉਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਤੋਂ ਚੁਣੇ ਗਏ ਕਾਂਗਰਸ ਦੇ ਉਮੀਦਵਾਰ ਰਾਜ ਬੱਬਰ ਨੇ ਸਦਨ ਦੇ ਮੈਂਬਰ ਵਜੋਂ ਸਹੁੰ ਚੁੱਕੀ। ਉਨ੍ਹਾਂ ਹਿੰਦੀ ਵਿਚ ਸਹੁੰ ਚੁੱਕੀ, ਜਦਕਿ ਉਨ੍ਹਾਂ ਤੋਂ ਇਲਾਵਾ ਦੋ ਮਨੋਨੀਤ ਐਂਗਲੋ ਇੰਡੀਅਨ ਮੈਂਬਰਾਂ ਚਾਰਲਸ ਡਾਇਸ ਅਤੇ ਇੰਗ੍ਰੀਵ ਮੈਕਲੇਯੌਡ ਨੇ ਅੰਗਰੇਜ਼ੀ ਵਿਚ ਸਹੁੰ ਚੁੱਕੀ।

Date:2009-11-21 Time:00:13:25

ਤੇਂਦੁਲਕਰ ਦੇ ਅੰਤਰਾਸ਼ਟਰੀ ਕ੍ਰਿਕੇਟ ਵਿੱਚ 30,000 ਰਨ ਪੂਰੇ

ਅਹਿਮਦਾਬਾਦ -ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਅੰਤਰਾਸ਼ਟਰੀ ਕ੍ਰਿਕੇਟ ਵਿੱਚ 20 ਸਾਲ ਪੂਰੇ ਕਰਨ ਦੇ ਕੁੱਝ ਹੀ ਦਿਨਾ ਬਾਅਦ ਅੱਜ ਇੱਥੇ ਸ਼੍ਰੀਲੰਕਾ ਦੇ ਖਿਲਾਫ ਆਪਣੇ ਕੁੱਲ੍ਹ ਅੰਤਰਾਸ਼ਟਰੀ ਰਨਾਂ ਦੀ ਗਿਣਤੀ 30 ਹਜਾਰ ਤੱਕ ਪਹੁੰਚਾ ਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ ਜਿਸ ਨੂੰ ਤੋੜਨਾ ਕਿਸੇ ਵੀ ਬੱਲੇਬਾਜ਼ ਲਈ ਅਸਾਨ ਨਹੀਂ ਹੈ।

Date:2009-11-21 Time:00:13:25

ਆਈਓਸੀ ਅਤੇ ਪੀਸੀਬੀ ਜਿੱਤੇ

ਚੰਡੀਗੜ੍ਹ-ਸੇਨਾ ਇਲੇਵਨ, ਇੰਡਅਨ ਆਇਲ ਕਾਰਪਰੇਸ਼ਨ ਅਤੇ ਪੰਜਾਬ ਐਂਡ ਸਿੰਧ ਬੈਂਕ ਨੇ 46ਵੇਂ ਨੇਹਰ ਹਾਕੀ ਟੂਰਨਾਮੈਂਟ ਵਿੱਚ ਵੀਰਵਾਰ ਨੂੰ ਆਪਣੇ-ਆਪਣੇ ਮੁਕਾਬਲੇ ਜਿੱਤ ਲਏ।

Date:2009-11-21 Time:00:13:25

ਆਮਿਰ ਖਾਨ : ਇਹ ਸਭ ਕਿਵੇਂ ਹੋਇਆ?

'3 ਈਡੀਅਟਸ' ਦੇ ਪ੍ਰੋਮੋ ਸ਼ੁਰੂ ਹੋ ਚੁੱਕੇ ਹਨ ਅਤੇ 40 ਪਲੱਸ ਦੇ ਆਮਿਰ ਖਾਨ ਇਸ ਵਿੱਚ ਆਪਣੀ ਉਮਰ ਤੋਂ ਅੱਧੇ ਨਜ਼ਰ ਆ ਰਹੇ ਹਨ। ਇਸ ਗੱਲ 'ਤੇ ਹੈਰਾਨੀ ਜਤਾਈ ਜਾ ਰਹੀ ਹੈ ਕਿ ਆਖਰ ਆਮਿਰ ਨੇ ਇਹ ਕਿਵੇਂ ਕੀਤਾ। ਆਮਿਰ ਉਹਨਾਂ ਕਲਾਕਾਰਾਂ ਚੋਂ ਹਨ ਜੋ ਆਪਣੇ ਕਿਰਦਾਰ ਦੇ ਮੁਤਾਬਿਕ ਆਪਣੇ ਵਿਅਕਤੀਤਵ ਵਿੱਚ ਪਰਿਵਰਤਨ ਕਰ ਲੈਂਦੇ ਹਨ। 'ਗਜਨੀ' ਲਈ ਬਣਾਏ ਗਏ ਏਟ ਪੈਕ ਐਬਸ ਨੂੰ ਭਲਾ ਕੌਣ ਭੁੱਲ ਸਕਦਾ ਹੈ। '3 ਈਡੀਅਟਸ' ਵਿੱਚ ਉਹਨਾਂ ਨੂੰ ਕਾਲਜ ਦੇ ਵਿਦਿਆਰਥੀ ਦੇ ਰੂਪ ਵਿੱਚ ਦਿਖਾਇਆ ਗਿਆ ਹੈ, ਇਸ ਲਈ ਸਭ ਤੋਂ ਵੱਡੀ ਚੁਣੌਤੀ ਉਹਨਾਂ ਦੇ ਸਾਹਮਣੇ ਇਹ ਵੀ ਸੀ ਕਿ ਉਹਨਾਂ ਨੂੰ ਆਪਣੀ ਉਮਰ ਤੋਂ ਅੱਧਾ ਨਜ਼ਰ ਆਉਣਾ ਸੀ। ਆਮਿਰ ਨੇ ਸਭ ਤੋਂ ਪਹਿਲਾਂ ਆਪਣਾ ਵਜਨ ਘੱਟ ਕੀਤਾ। ਨਵੀਂ ਹੇਅਰ ਸਟਾਇਲ ਅਪਣਾਈ। ਆਪਣੇ ਵਾਰਡਰੋਬ ਨੂੰ ਉਹਨਾਂ ਡ੍ਰੈਸੇਸ ਨਾਲ ਭਰ ਦਿੱਤਾ ਜੋ ਅੱ

Date:2009-11-21 Time:00:13:25

ਸ਼ਿਲਪਾ-ਰਾਜ ਬਹਾਮਾਸ 'ਚ ਮਨਾਉਣਗੇ ਹਨੀਮੂਨ

ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈਟੀ ਅਤੇ ਰਾਜ ਕੁੰਦਰਾ 22 ਨਵੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੰਨ੍ਹੇ ਜਾਣਗੇ। ਇਸ ਤੋਂ ਬਾਅਦ ਰਾਜ ਕੁੰਦਰਾ ਸ਼ਿਲਪਾ ਸ਼ੈਟੀ ਨੂੰ ਹਨੀਮੂਨ ਲਈ ਬਹਾਮਾਸ ਲੈ ਕੇ ਜਾ ਰਹੇ ਹਨ। ਸ਼ਿਲਪਾ ਦੀ ਜਿੰਦਗੀ ਦੇ ਇਹਨਾਂ ਸੁਨਹਿਰੇ ਪਲਾਂ ਨੂੰ ਯਾਦਗਾਰ ਬਣਾਉਣ ਲਈ ਰਾਜ ਕੁੰਦਰਾ ਵਿਆਹ ਦੀਆਂ ਤਿਆਰੀਆਂ ਆਪ ਹੀ ਕਰ ਰਹੇ ਹਨ। ਖ਼ਬਰ ਹੈ ਕਿ ਸਪਾਟ ਦੀ ਚੋਣ ਰਾਜ ਕੁੰਦਰਾ ਨੇ ਕੀਤੀ ਹੈ। ਜਾਣਕਾਰੀ ਦੇ ਅਨੁਸਾਰ ਰਾਜ ਨੇ ਬਹਾਮਾਸ ਦੇ ਪੈਰਾਡਾਈਜ ਆਇਲੈਂਡ ਤੇ ਇੱਕ ਰੀਗਲ ਸੂਇਟ ਬੁੱਕ ਕੀਤਾ ਹੈ। ਦਰਅਸਲ ਰਾਜ ਸ਼ਿਲਪਾ ਨੂੰ ਇੱਕ ਅਜਿਹੀ ਥਾਂ ਲਿਜਾਣਾ ਚਾਹੁੰਦੇ ਸਨ, ਜਿੱਥੇ ਉਹ ਪਹਿਲਾਂ ਕਦੇ ਨਾ ਗਈ ਹੋਵੇ ਅਤੇ ਕਾਫ਼ੀ ਰਿਸਰਚ ਤੋਂ ਬਾਅਦ ਰਾਜ ਨੇ ਬਹਾਮਾਸ ਨੂੰ ਚੁਣਿਆ। 22 ਤਾਰੀਖ ਨੂੰ ਵਿਆਹ ਅਤੇ 24 ਨੂੰ ਰਿਸੈਪਸ਼ਨ ਤੋਂ ਬਾਅਦ ਰਾਜ-ਸ਼ਿਲਪਾ

Date:2009-11-21 Time:00:13:25

ਹਮਲਿਆਂ ਦੀ ਯੋਜਨਾ ਬਣਾ ਰਹੇ ਹਨ ਅੱਤਵਾਦੀ - ਮਨਮੋਹਨ

ਵਾਸ਼ਿੰਗਟਨ - ਮੁੰਬਈ ਅੱਤਵਾਦੀ ਹਮਲਿਆਂ ਦੀ ਪਹਿਲੀ ਬਰਸੀ ਤੋਂ ਪਹਿਲਾਂ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਉਹਨਾਂ ਨੂੰ ਰੋਜ਼ਾਨਾ ਖੁਫੀਆ ਰਿਪੋਰਟ ਮਿਲ ਰਹੀ ਹੈ। ਇਹਨਾਂ ਤੋਂ ਸੰਕੇਤ ਮਿਲਦਾ ਹੈ ਕਿ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਮੁੰਬਈ ਦੀ ਤਰਜ 'ਤੇ ਭਾਰਤ 'ਚ ਹੋਰ ਹਮਲਿਆਂ ਦੀ ਯੋਜਨਾ ਬਣਾ ਰਹੇ ਹਨ।

Date:2009-11-21 Time:00:13:25

ਭਾਰਤ-ਪਾਕਿ ਨੂੰ ਗੱਲਬਾਤ ਲਈ ਉਤਸ਼ਾਹਿਤ ਕਰਾਂਗੇ-ਹਿਲੇਰੀ

ਵਾਸ਼ਿੰਗਟਨ - ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਕਿਹਾ ਕਿ ਮੁੰਬਈ ਹਮਲਿਆਂ ਦੇ ਬਾਅਦ ਤੋਂ ਰੁਕੀ ਭਾਰਤ-ਪਾਕਿ ਵਾਰਤਾ ਨੂੰ ਮੁੜ ਸ਼ੁਰੂ ਕਰਨ ਲਈ ਓਬਾਮਾ ਪ੍ਰਸ਼ਾਸਨ ਦੋਵਾਂ ਦੇਸ਼ਾਂ ਨੂੰ ਉਤਸ਼ਾਹਿਤ ਕਰੇਗਾ। ਉਨ੍ਹਾਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੇ ਕਈ ਮੁੱਦਿਆਂ 'ਤੇ ਪ੍ਰਗਤੀ ਕੀਤੀ ਹੈ ਖਾਸ ਤੌਰ 'ਤੇ ਕਸ਼ਮੀਰ ਦੇ ਮੁੱਦੇ 'ਤੇ ਪਰ ਮੁੰਬਈ ਹਮਲਿਆਂ ਕਾਰਨ ਗੱਲਬਾਤ ਰੁਕ ਗਈ ਸੀ।

Date:2009-11-21 Time:00:13:25


1   2  

page no.1

Select news date :

30 - 11 - 2009
29 - 11 - 2009
28 - 11 - 2009
27 - 11 - 2009
26 - 11 - 2009
25 - 11 - 2009
24 - 11 - 2009
23 - 11 - 2009
22 - 11 - 2009
21 - 11 - 2009
20 - 11 - 2009
19 - 11 - 2009
18 - 11 - 2009
17 - 11 - 2009
16 - 11 - 2009
15 - 11 - 2009
14 - 11 - 2009
13 - 11 - 2009
12 - 11 - 2009
11 - 11 - 2009
10 - 11 - 2009
9 - 11 - 2009
8 - 11 - 2009
7 - 11 - 2009
6 - 11 - 2009
5 - 11 - 2009
4 - 11 - 2009
3 - 11 - 2009
2 - 11 - 2009
1 - 11 - 2009