Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 20 - 11 - 2009

ਝੋਨੇ ਦੀ ਸਰਕਾਰੀ ਖਰੀਦ ਵਿੱਚ ਵਾਧਾ

ਨਵੀਂ ਦਿੱਲੀ - ਸਰਕਾਰੀ ਏਜੰਸੀਆਂ ਨੇ ਹੁਣ ਤੱਕ 112.78 ਲੱਖ ਟਨ ਝੋਨੇ ਦੀ ਖਰੀਦ ਕੀਤੀ ਹੈ ਜੋ ਕਿ ਪਿਛਲੇ ਸਾਲ ਦੇ 102.6 ਲੱਖ ਟਨ ਨਾਲੋਂ 10 ਫ਼ੀਸਦੀ ਵੱਧ ਹੈ। ਇਸ ਸੀਜ਼ਨ ਵਿਚ ਹੁਣ ਤੱਕ 183 ਲੱਖ ਟਨ ਝੋਨਾ ਮੰਡੀਆਂ ਵਿਚ ਪਹੁੰਚਿਆ ਹੈ। ਵੱਖ-ਵੱਖ ਰਾਜਾਂ ਵਿਚ ਝੋਨੇ ਦੀ ਖਰੀਦ ਵਿਚ ਸ਼ੈਲਰ ਮਾਲਕਾਂ ਤੇ ਡੀਲਰਾਂ ਦਾ ਹਿੱਸਾ 10 ਲੱਖ ਟਨ ਤੱਕ ਦਾ ਹੈ।

Date:2009-11-20 Time:00:03:29

ਸ਼ੇਅਰ ਬਜ਼ਾਰ ਗਿਰਾਵਟ ਦੇ ਨਾਲ ਬੰਦ

ਵੈਸ਼ਵਿਕ ਸ਼ੇਅਰ ਬਜ਼ਾਰਾਂ ਤੋਂ ਮਿਲੇ ਗਿਰਾਵਟ ਦੇ ਸੰਕੇਤਾਂ ਦੇ ਵਿਚਕਾਰ ਵੀਰਵਾਰ ਨੂੰ ਭਾਰਤੀ ਸ਼ੇਅਰ ਬਜ਼ਾਰ ਵਿੱਚ ਕਾਰੋਬਾਰ ਦੀ ਸ਼ੁਰੂਆਤ ਸਪਾਟ ਸਤਰ ਤੇ ਹੋਈ, ਪਰ ਮੁਨਾਫਾ ਵਸੂਲੀ ਵਿੱਚ ਬਜ਼ਾਰ ਲਾਲ ਨਿਸ਼ਾਨ ਵਿੱਚ ਆ ਗਿਆ।

Date:2009-11-20 Time:00:03:29

ਜਯਸ਼੍ਰੀ ਕੇਮਿਕਲਸ: ਸ਼ੇਅਰਾਂ ਦੀ ਵਿਕਰੀ

ਜਯਸ਼੍ਰੀ ਕੇਮਿਕਲਸ ਲਿਮਿਟੇਡ ਨੇ ਸੂਚਿਤ ਕੀਤਾ ਹੈ ਕਿ ਉਸ ਦੀ ਇੱਕ ਪ੍ਰਮੋਟਰ ਗਰੁੱਪ ਕੰਪਨੀ ਦ ਡਾਇਮੰਡ ਲਿਮਿਟੇਡ ਨੇ 12 ਨਵੰਬਰ 2009 ਨੂੰ ਕੰਪਨੀ ਦੇ 1500 ਇਕਵਟੀ ਸ਼ੇਅਰਾਂ ਦੀ ਵਿਕਰੀ ਕੀਤੀ।

Date:2009-11-20 Time:00:03:29

ਡੀਸੀਬੀ ਦੇ ਸ਼ੇਅਰਾਂ ਦੀ ਵੰਡ

ਡੇਵਲਪਮੇਂਟ ਕ੍ਰੇਡਿਟ ਬੈਂਕ ਲਿਮਿਟੇਡ ਦੀ ਕੈਪਿਟਲ ਰੇਜਿੰਗ ਕਮੇਟੀ(ਸੀਆਰਸੀ) ਦੀ ਬੈਠਕ 18 ਨਵੰਬਰ 2009 ਨੂੰ ਹੋਈ ਜਿਸ ਵਿੱਚ ਬੈਂਕ ਦੇ 10 ਰੁੱਪਏ ਮੂਲ ਕੀਮਤ ਦੇ 23725835 ਇਕਵਟੀ ਸ਼ੇਅਰ 24.14 ਰੁੱਪਏ ਪ੍ਰਤੀ ਸ਼ੇਅਰ ਦੀ ਪ੍ਰੀਮੀਯਮ ਤੇ ਕਿਊਆਈਪੀ ਦੇ ਰਾਹੀਂ ਕਿਊਆਈਬੀ ਨੂੰ ਵੰਡੇ ਗਏ।

Date:2009-11-20 Time:00:03:28

ਜਪਾਨ ਦੇ ਸਟੋਰ ਵਿੱਚ ਹੁਣ ਰੋਬੋਟ ਸਹਾਇਕ

ਲੰਦਨ-ਜਪਾਨ ਵਿੱਚ ਵੱਡੇ ਰੀਟੇਲ ਸਟੋਰਾਂ ਵਿੱਚ ਖਰੀਦਾਰੀ ਕਰਨਾ ਕਦੀ ਵੀ ਅਸਾਨ ਨਹੀਂ ਰਿਹਾ ਹੈ, ਪਰ ਹੁਣ ਰੋਬੋਟ ਦੀ ਸਹਾਇਤਾ ਨਾਲ ਗਾਹਕਾਂ ਦੀ ਸੁਵਿਧਾ ਵਧਾਉਣ ਲਈ ਉਪਾਅ ਕੀਤੇ ਜਾ ਰਹੇ ਹਨ।

Date:2009-11-20 Time:00:03:28

ਸਟੇਟ ਬੈਂਕ ਆਫ਼ ਮੈਸੂਰ ਨੂੰ ਰੁੱਪਏ ਜੁਟਾਉਣ ਦੀ ਮੰਜੂਰੀ

ਮੁੰਬਈ -ਸਟੇਟ ਬੈਂਕ ਆਫ਼ ਮੈਸੂਰ ਦੇ ਨਿਦੇਸ਼ਕ ਮੰਡਲ ਨੇ ਕਈ ਪ੍ਰਕਾਰ ਦੇ ਕਰਜ਼ਾ ਪੱਤਰ ਜਾਰੀ ਕਰ ਕੇ 100 ਕਰੋੜ ਰੁੱਪਏ ਜੁਟਾਉਣ ਦੇ ਪ੍ਰਸਤਾਵ ਨੂੰ ਮੰਜੂਰੀ ਦੇ ਦਿੱਤੀ ਹੈ।

Date:2009-11-20 Time:00:03:28

ਪ੍ਰਤਿਭਾ ਇੰਡਸਟ੍ਰੀਜ ਨੂੰ ਮਿਲਿਆ ਠੇਕਾ

ਮੁੰਬਈ -ਬੁਨੀਆਦੀ ਢਾਂਚਾ ਕੰਪਨੀ ਪ੍ਰਤੀਭਾ ਇੰਡਸਟ੍ਰੀਜ ਨੂੰ ਜਣਤਕ ਖੇਤਰ ਦੀ ਕੰਪਨੀ ਐਨਟੀਪੀਸੀ ਵੱਲੋਂ 58.85 ਕਰੋੜ ਰੱਪਏ ਦਾ ਠੇਕਾ ਮਿਲਿਆ ਹੈ।

Date:2009-11-20 Time:00:03:28

ਅਫਗਾਨਿਸਤਾਨ 'ਚ ਮਿਲੇ ਕ੍ਰਿਸ਼ਨਾ,ਕੁਰੈਸ਼ੀ ਅਤੇ ਕਲਿੰਟਨ

ਕਾਬੁਲ - ਅਫਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ੇਈ ਦੇ ਸਹੁੰ ਚੁਕਾਈ ਸਮਾਰੋਹ ਮੌਕੇ ਅੱਜ ਇੱਥੇ ਵਿਦੇਸ਼ ਮੰਤਰੀ ਐਸਐਮ ਕ੍ਰਿਸ਼ਨਾ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਮੁਲਾਕਾਤ ਦਾ ਮੌਕਾ ਮਿਲਿਆ।

Date:2009-11-20 Time:00:03:28

ਸਤਲੁੱਜ 'ਚ ਜਲ ਪ੍ਰਦੂਸ਼ਣ, ਮੱਛੀਆਂ ਦੀ ਮੌਤ

ਨੰਗਲ - ਪੰਜਾਬ ਦੇ ਰੋਪੜ ਜਿਲ੍ਹੇ ਦੇ ਨੰਗਲ ਵਿਚ ਸਤਲੁਜ ਨਦੀ ਦਾ ਪਾਣੀ ਪ੍ਰਦੂਸ਼ਿਤ ਹੋਣ ਨਾਲ ਵੱਡੀ ਗਿਣਤੀ ਵਿਚ ਮੱਛੀਆਂ ਮਰੀਆਂ ਮਿਲੀਆਂ।ਭਾਖੜਾ ਨੰਗਲ ਡੈਮ ਦੇ ਨਾਲ ਪਿੰਡ ਬੇਲਾ ਧਿਆਨੀ ਲਾਗੇ ਲੋਕਾਂ ਨੇ ਅੱਜ ਸਵੇਰੇ ਨਦੀ ਵਿਚ ਤੈਰਦੀਆਂ ਇਹਨਾਂ ਮਰੀਆਂ ਮੱਛੀਆਂ ਨੂੰ ਵੇਖਿਆ ਜੋ ਵੱਡੀ ਗਿਣਤੀ ਵਿਚ ਨਦੀ ਦੀ ਤੇਜ਼ ਧਾਰ ਨਾਲ ਰੁੜ੍ਹ ਗਈਆਂ।

Date:2009-11-20 Time:00:03:28

ਫਰਵਰੀ ਤੋਂ ਚਾਲੂ ਹੋਵੇਗਾ ਸੂਰਿਆ ਰੌਸ਼ਨੀ ਦਾ ਪਲਾਂਟ

ਇੰਦੌਰ - ਸੀਐਫਐਲ ਅਤੇ ਟਿਊਬਲਾਇਟ ਨਿਰਮਾਤਾ ਕੰਪਨੀ ਸੂਰਿਆ ਰੌਸ਼ਨੀ ਲਿਮਟਡ ਦਾ ਭਿੰਡ ਜਿਲ੍ਹੇ ਦੇ ਮਾਲਨਪੁਰ ਵਿਖੇ ਹਾਈਮਾਸਟ ਲਾਇਟਿੰਗ ਅਤੇ ਪੋਲ ਬਨਾਉਣ ਦੇ ਪਲਾਂਟ ਤੋਂ ਫਰਵਰੀ 2010 ਤੋਂ ਉਤਪਾਦਨ ਸ਼ੁਰੂ ਹੋ ਜਾਵੇਗਾ।

Date:2009-11-20 Time:00:03:28

ਗੰਨਾ ਕਿਸਾਨਾਂ ਅੱਗੇ ਮਨਮੋਹਨ ਸਰਕਾਰ ਗੋਡਿਆਂ ਭਾਰ

ਨਵੀਂ ਦਿੱਲੀ - ਅੱਜ ਗੰਨੇ ਦੀ ਕੀਮਤ ਨੂੰ ਲੈ ਕੇ ਕਿਸਾਨਾਂ ਵੱਲੋਂ ਸੰਸਦ ਤੱਕ ਕੀਤੇ ਗਏ ਮਾਰਚ ਨੇ ਕੇਂਦਰ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਉਸ ਨੇ ਗੰਨਾ ਬਿੱਲ ਸੰਬੰਧੀ ਕਿਸਾਨਾਂ ਦੀ ਮੰਗ ਨੂੰ ਕਬੂਲ ਕਰ ਲਿਆ।ਗੰਨਾ ਬਿੱਲ ਨੂੰ ਲੈ ਕੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਦੇ ਘਰ ਬੈਠਕ ਹੋਈ।

Date:2009-11-20 Time:00:03:28

ਨਕਸਲੀਆਂ ਦਾ ਟ੍ਰੇਨ 'ਤੇ ਹਮਲਾ, 3 ਮਰੇ

ਕੋਲਕਾਤਾ/ਰਾਂਚੀ - ਬੀਤੀ ਰਾਤ ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ਵਿਚ ਰੇਲ ਪਟੜੀ ਉਡਾ ਦੇਣ ਕਾਰਨ ਟਾਟਾ-ਬਿਲਾਸਪੁਰ ਯਾਤਰੀ ਗੱਡੀ ਦੇ ਅੱਠ ਡੱਬੇ ਪਟੜੀ ਤੋਂ ਹੇਠਾਂ ਉੱਤਰ ਗਏ ਜਿਸ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ 47 ਹੋਰ ਜ਼ਖ਼ਮੀ ਹੋ ਗਏ।

Date:2009-11-20 Time:00:03:28

ਕਪਾਹ ਮੁੜ ਜ਼ਰੂਰੀ ਵਸਤਾਂ ਦੀ ਸੂਚੀ 'ਚ ਸ਼ਾਮਿਲ

ਨਵੀਂ ਦਿੱਲੀ - ਜ਼ਰੂਰੀ ਵਸਤਾਂ ਦੀ ਸੂਚੀ 'ਚੋਂ 2 ਸਾਲ ਪਹਿਲਾਂ ਬਾਹਰ ਰੱਖੀ ਗਈ ਕਪਾਹ ਨੂੰ ਕੇਂਦਰੀ ਸਰਕਾਰ ਨੇ 6 ਮਹੀਨਿਆਂ ਲਈ ਜ਼ਰੂਰੀ ਵਸਤਾਂ ਦੀ ਸੂਚੀ 'ਚ ਸ਼ਾਮਿਲ ਕਰ ਲਿਆ ਹੈ ਤਾਂ ਜੋ ਘਟੀਆ ਬੀਜਾਂ ਦੀ ਵਿਕਰੀ ਰੋਕੀ ਜਾ ਸਕੇ।

Date:2009-11-20 Time:00:03:28

ਝਾਰਖੰਡ 'ਚ ਜਨਤਾ ਨੂੰ ਮਿਲੇਗਾ ਵਿਕਲਪ: ਰਾਜਦ

ਰਾਂਚੀ - ਰਾਸ਼ਟਰੀ ਜਨਤਾ ਦਲ ਦੇ ਸੀਨੀਅਰ ਨੇਤਾ ਜੈ ਪ੍ਰਕਾਸ਼ ਨਾਰਾਇਣ ਯਾਦਵ ਨੇ ਇੱਥੇ ਕਿਹਾ ਝਾਰਖੰਡ ਵਿਧਾਨਸਭਾ ਚੌਣਾਂ ਵਿਚ ਰਾਜਦ ਅਤੇ ਲੋਜਪਾ ਗਠਬੰਧਨ ਦੇ ਉਮੀਦਵਾਰਾਂ ਨੂੰ ਜਨਤਾ ਪੂਰਾ ਸਮਰਥਨ ਦੇਵੇਗੀ ਅਤੇ ਇਹ ਗਠਬੰਧਨ ਰਾਜ ਵਿਚ ਵਿਕਲਪ ਦੇਵੇਗਾ।

Date:2009-11-20 Time:00:03:27

ਛੱਤੀਸਗੜ੍ਹ ਸਥਾਨਕ ਚੌਣਾਂ ਤਿੰਨ ਚਰਨਾਂ 'ਚ

ਰਾਏਪੁਰ - ਛੱਤੀਸਗੜ੍ਹ ਵਿਚ ਤਿੰਨ ਚਰਨਾਂ ਵਿਚ ਸਥਾਨਕ ਚੌਣਾਂ ਕਰਾਉਣ ਦਾ ਰਾਜ ਚੌਣ ਆਯੋਗ ਨੇ ਐਲਾਣ ਕੀਤਾ ਹੈ।ਪਹਿਲੇ ਚਰਨ ਵਿਚ 21 ਦਸੰਬਰ, ਦੂਜੇ ਚਰਨ ਵਿਚ 24 ਅਤੇ ਆਖਰੀ ਚਰਨ ਵਿਚ ਮਤਦਾਨ 27 ਦਸੰਬਰ ਨੂੰ ਹੋਵੇਗਾ।

Date:2009-11-20 Time:00:03:27

ਬੈਟਨ ਰਿਲੇ ਦਾ ਸ਼ਾਨਦਾਰ ਸੁਆਗਤ

ਡਗਲਸ - ਦਿੱਲੀ ਰਾਸ਼ਟਰ ਮੰਡਲ ਖੇਡਾਂ ਦੀ ਬੈਟਨ ਰਿਲੇ ਦਾ ਇੰਗਲੈਂਡ ਦੇ ਤੋਸ਼ਾ ਵਿਖੇ ਸ਼ਾਨਦਾਰ ਸੁਆਗਤ ਕੀਤਾ ਗਿਆ।ਤੋਸ਼ਾ ਨੇ ਬੈਟਨ ਰਿਲੇ ਦੇ ਸੁਆਗਤ ਦੇ ਮੌਕੇ ਦਾ ਪੂਰਾ ਲਾਹਾ ਲੈਂਦੇ ਹੋਏ 2011 ਦੀਆਂ ਰਾਸ਼ਟਰ ਮੰਡਲ ਖੇਡਾਂ ਦੀ ਮਸਕਟ ਦਾ ਆਮ ਤੌਰ ਉੱਪਰ ਐਲਾਣ ਕਰ ਦਿੱਤਾ।

Date:2009-11-20 Time:00:03:27

ਮਾਹੇਲਾ ਅਤੇ ਪ੍ਰਸ਼ੰਨਾ ਨੇ ਵਿਸ਼ਵ ਰਿਕਾਰਡ ਤੋੜਿਆ

ਸ਼੍ਰੀਲੰਕਾ ਦੇ ਬੱਲੇਬਾਜ਼ਾਂ ਮਾਹੇਲਾ ਜੈਵਰਧਨੇ ਅਤੇ ਪ੍ਰਸੰਨਾ ਜੈਵਰਧਨੇ ਨੇ ਵੀਰਵਾਰ ਨੂੰ ਇੱਥੇ ਭਾਰਤ ਦੇ ਖਿਲਾਫ ਪਹਿਲੇ ਕ੍ਰਿਕੇਟ ਟੈਸਟ ਦੇ ਚੌਥੇ ਦਿਨ 351 ਰਨ ਜੋੜ ਕੇ ਛੇਵੇ ਵਿਕੇਟ ਲਈ ਸਭ ਤੋਂ ਵੱਡੀ ਸਾਝੇਦਾਰੀ ਦਾ 72 ਸਾਲ ਦਾ ਰਿਕਾਰਡ ਤੋੜਿਆ।

Date:2009-11-20 Time:00:03:27

ਕੁਰਬਾਨ ਇੱਕ ਰੋਮਾਂਟਿਕ ਥ੍ਰੀਲਰ ਹੈ: ਕਰੀਨਾ

ਕਰੀਨਾ ਕਪੂਰ ਨੇ ਆਪਣੇ ਅਭਿਨੈ ਦੇ ਦਮ ਤੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਹ ਇੱਕ ਬਿਹਤਰੀਨ ਅਦਾਕਾਰਾ ਹੈ। ਅੱਜ ਕਰੀਨਾ ਬਾਲੀਵੁੱਡ ਵਿੱਚ ਸਫਲਤਾ ਦਾ ਦੂਜਾ ਨਾਂਅ ਮੰਨੀ ਜਾਂਦੀ ਹੈ।

Date:2009-11-20 Time:00:03:27

ਅਜਿਹਾ ਮੌਕਾ ਵਾਰ-ਵਾਰ ਨਹੀਂ ਮਿਲਦਾ: ਅਭਿਸ਼ੇਕ

ਬਾਲੀਵੁੱਡ ਦੇ ਸਟਾਰ ਅਭਿਨੇਤਾ ਅਭਿਸ਼ੇਕ ਬੱਚਨ ਦਾ ਮੰਨਣਾ ਹੈ ਕਿ ਰੀਲ ਲਾਇਫ ਵਿੱਚ ਰੀਅਲ ਲਾਇਫ ਤੋਂ ਭੂਮਿਕਾ ਪਲਟਨਾ ਜੀਵਨ ਵਿੱਚ ਇੱਕ ਵਾਰ ਮਿਲਣ ਵਾਲਾ ਮੌਕਾ ਹੈ।

Date:2009-11-20 Time:00:03:27

ਇੰਦਰਾ ਗਾਂਧੀ ਸ਼ਾਂਤੀ ਪੁਰਸਕਾਰ ਸ਼ੇਖ ਹਸੀਨਾ ਨੂੰ

ਨਵੀਂ ਦਿੱਲੀ - ਬੰਗਲਾਦੇਸ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਸਾਲ 2009 ਦੇ ਇੰਦਰਾ ਗਾਂਧੀ ਸ਼ਾਂਤੀ ਪੁਰਸਕਾਰ ਲਈ ਚੁਣਿਆ ਗਿਆ ਹੈ।ਇੱਕ ਕੌਮਾਂਤਰੀ ਮੰਡਲ ਨੇ ਸ਼ੇਖ ਹਸੀਨਾ ਨੂੰ ਲੋਕਤੰਤਰ ਅਤੇ ਸੱਭਿਆਚਾਰਕ ਵਿਭਿੰਨਤਾ ਲਈ ਉਹਨਾਂ ਦੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਇਸ ਪੁਰਸਕਾਰ ਲਈ ਚੁਣਿਆ ਹੈ।

Date:2009-11-20 Time:00:03:27

ਗੁਰੂ ਗੋਬਿੰਦ ਸਿੰਘ 'ਤੇ ਇਤਰਾਜਜਨਕ ਟਿੱਪਣੀ ਵਿਰੁੱਧ ਪ੍ਰਦਰਸ਼ਨ

ਲੁਧਿਆਣਾ - ਅਕਾਲ ਤਖ਼ਤ ਦੇ ਸਾਬਕਾ ਪ੍ਰਮੁੱਖ ਦੁਆਰਾ ਸਿੱਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਖਿਲਾਫ ਇਤਰਾਜਜਨਕ ਟਿੱਪਣੀ ਨੂੰ ਲੈ ਕੇ ਸਿੱਖ ਸੰਗਠਨ ਦੇ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ। ਪ੍ਰੋਫੈਸਰ ਦਰਸ਼ਨ ਸਿੰਘ 'ਤੇ ਦੋ ਹਫ਼ਤੇ ਪਹਿਲਾਂ ਅਮਰੀਕਾ ਅਤੇ ਕੈਨੇਡਾ ਦੀ ਆਪਣੀ ਯਾਤਰਾ ਦੇ ਦੌਰਾਨ ਗੁਰੂ ਜੀ ਦੇ ਖਿਲਾਫ ਕੁਝ ਇਤਰਾਜਜਨਕ ਟਿੱਪਣੀ ਕਰਨ ਦਾ ਆਰੋਪ ਹੈ।

Date:2009-11-20 Time:00:03:27

ਫਿਰ ਦਹਿਲਿਆ ਪੇਸ਼ਾਵਰ, 19 ਮਰੇ, 50 ਜ਼ਖਮੀ

ਪੇਸ਼ਾਵਰ - ਪਾਕਿਸਤਾਨ ਦੇ ਪੱਛਮ-ਉੱਤਰ ਹਿੱਸੇ ਵਿੱਚ ਸਥਿਤ ਪੇਸ਼ਾਵਰ ਬੀਤੀ ਸ਼ਾਮ ਆਤਮਘਾਤੀ ਹਮਲੇ ਨਾਲ ਇੱਕ ਵਾਰ ਫਿਰ ਦਹਿਲ ਗਿਆ। ਇੱਕ ਅਦਾਲਤ ਭਵਨ ਦੇ ਦਰਵਾਜ਼ੇ 'ਤੇ ਕੀਤੇ ਗਏ ਇਸ ਹਮਲੇ ਵਿੱਚ 19 ਲੋਕਾਂ ਦੀ ਮੌਤ ਹੋ ਗਈ ਅਤੇ 50 ਤੋਂ ਜਿਆਦਾ ਲੋਕ ਜ਼ਖਮੀ ਹੋ ਗਏ।

Date:2009-11-20 Time:00:03:27

ਕਰਜ਼ਈ ਨੇ ਰਾਸ਼ਟਰਪਤੀ ਵਜੋਂ ਮੁੜ ਸਹੁੰ ਚੁੱਕੀ

ਕਾਬੁਲ - ਹਾਮਿਦ ਕਰਜ਼ਈ ਨੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਵਜੋਂ ਦੂਜੀ ਵਾਰ ਸਹੁੰ ਚੁੱਕੀ। ਐਮ. ਕ੍ਰਿਸ਼ਨਾ ਤੇ ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਤੇ ਹੋਰ ਆਗੂ ਵੀ ਹਾਜ਼ਰ ਸਨ, ਦੀ ਹਾਜ਼ਰੀ ਵਿਚ 51 ਸਾਲਾ ਕਰਜ਼ਈ ਨੂੰ ਅਹੁਦੇ ਦੀ ਸਹੁੰ ਚੁਕਾਈ।

Date:2009-11-20 Time:00:03:27

'ਕੁਰਬਾਨ' ਨੂੰ ਮਿਲੀ ਅਦਾਲਤ ਤੋਂ ਹਰੀ ਝੰਡੀ

ਮੁੰਬਈ - ਸੈਫ਼ ਅਲੀ ਖਾਨ-ਕਰੀਨਾ ਕਪੂਰ ਦੀ ਪ੍ਰਸਿੱਧ ਫਿਲਮ 'ਕੁਰਬਾਨ' ਦੀ ਰਿਲੀਜ਼ 'ਤੇ ਛਾਏ ਬੱਦਲ ਹਟ ਗਏ ਹਨ। ਬੰਬਈ ਉੱਚ ਅਦਾਲਤ ਦੇ ਰੋਕ ਲਗਾਉਣ ਦੀ ਯਾਚਿਕਾ 'ਤੇ ਅੰਦਰੂਨੀ ਰਾਹਤ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਅੱਜ ਇਹ ਫਿਲਮ ਰਿਲੀਜ਼ ਹੋਵੇਗੀ।

Date:2009-11-20 Time:00:03:27

ਨਕਸਲੀਆਂ ਦਾ ਟ੍ਰੇਨ 'ਤੇ ਹਮਲਾ, 3 ਮਰੇ

ਕੋਲਕਾਤਾ/ਰਾਂਚੀ - ਬੀਤੀ ਰਾਤ ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ਵਿਚ ਰੇਲ ਪਟੜੀ ਉਡਾ ਦੇਣ ਕਾਰਨ ਟਾਟਾ-ਬਿਲਾਸਪੁਰ ਯਾਤਰੀ ਗੱਡੀ ਦੇ ਅੱਠ ਡੱਬੇ ਪਟੜੀ ਤੋਂ ਹੇਠਾਂ ਉੱਤਰ ਗਏ ਜਿਸ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ 47 ਹੋਰ ਜ਼ਖ਼ਮੀ ਹੋ ਗਏ।

Date:2009-11-20 Time:00:03:27


1  

page no.1

Select news date :

30 - 11 - 2009
29 - 11 - 2009
28 - 11 - 2009
27 - 11 - 2009
26 - 11 - 2009
25 - 11 - 2009
24 - 11 - 2009
23 - 11 - 2009
22 - 11 - 2009
21 - 11 - 2009
20 - 11 - 2009
19 - 11 - 2009
18 - 11 - 2009
17 - 11 - 2009
16 - 11 - 2009
15 - 11 - 2009
14 - 11 - 2009
13 - 11 - 2009
12 - 11 - 2009
11 - 11 - 2009
10 - 11 - 2009
9 - 11 - 2009
8 - 11 - 2009
7 - 11 - 2009
6 - 11 - 2009
5 - 11 - 2009
4 - 11 - 2009
3 - 11 - 2009
2 - 11 - 2009
1 - 11 - 2009