Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 19 - 11 - 2009

'ਕੁਰਬਾਨ' ਦਾ ਕਿਰਦਾਰ ਮੇਰੇ ਵਰਗਾ : ਕਰੀਨਾ ਕਪੂਰ

ਹਰ ਕਲਾਕਾਰ ਦੀ ਇੱਛਾ ਹੁੰਦੀ ਹੈ ਕਿ ਉਸ ਨੂੰ ਇਸ ਤਰ੍ਹਾਂ ਦੀ ਭੂਮਿਕਾ ਨਿਭਾਉਣ ਨੂੰ ਮਿਲੇ, ਜਿਸ ਤਰ੍ਹਾਂ ਦਾ ਉਹ ਅਸਲ ਜੀਵਨ ਵਿੱਚ ਹੈ। ਦੀਪਿਕਾ ਪਾਦੁਕੋਨ ਨੇ ਕਿਹਾ ਸੀ ਕਿ 'ਲਵ ਆਜ ਕਲ' ਵਿੱਚ ਉਹਨਾਂ ਦਾ ਕਿਰਦਾਰ ਉਹਨਾਂ ਵਰਗਾ ਹੀ ਸੀ। ਕੁਝ ਇਹੀ ਕਹਿਣਾ ਹੈ ਕਰੀਨਾ ਕਪੂਰ ਦਾ। 'ਕੁਰਬਾਨ' ਵਿੱਚ ਕਰੀਨਾ ਨੇ ਅਵੰਤਿਕਾ ਨਾਮਕ ਕਿਰਦਾਰ ਨਿਭਾਇਆ ਹੈ ਅਤੇ ਕਰੀਨਾ ਦੇ ਅਨੁਸਾਰ ਫਿਲਮ ਵਿੱਚ ਤੁਹਾਨੂੰ ਅਸਲੀ ਕਰੀਨਾ ਦੇਖਣ ਨੂੰ ਮਿਲੇਗੀ। ਅਵੰਤਿਕਾ ਉਹਨਾਂ ਨਾਲ ਕਾਫੀ ਮਿਲਦੀ-ਜੁਲਦੀ ਹੈ। 'ਕੁਰਬਾਨ' ਵਿੱਚ ਆਪਣੇ ਪ੍ਰੇਮੀ ਸੈਫ਼ ਅਲੀ ਖਾਨ ਦੀ ਨਾਇਕਾ ਬਣੀ ਕਰੀਨਾ ਦਾ ਕਹਿਣਾ ਹੈ ਕਿ ਇਹ ਫਿਲਮ ਉਹਨਾਂ ਦੇ ਦਿਲ ਦੇ ਬਹੁਤ ਕਰੀਬ ਹੈ ਅਤੇ ਦਰਸ਼ਕਾਂ ਦੇ ਹੁੰਗਾਰੇ ਦਾ ਉਹਨਾਂ ਨੂੰ ਇੰਤਜਾਰ ਹੈ। ਇਸ ਫਿਲਮ ਵਿੱਚ ਉਹਨਾਂ ਦੇ ਅਤੇ ਸੈਫ਼ ਦੇ ਵਿਚਕਾਰ ਬੋਲਡ ਸੀ

Date:2009-11-19 Time:00:15:32

ਐਸ਼ਵਰਿਆ ਨੂੰ ਆ ਗਿਆ ਗੁੱਸਾ

ਆਉਣ ਵਾਲੀ ਫਿਲਮ 'ਐਕਸ਼ਨ ਰੀਪਲੇ' ਵਿੱਚ ਆਪਣੇ ਰੋਲ ਦੀ ਕੱਟ-ਵੱਢ ਕੀਤੀ ਜਾਣ ਕਰਕੇ ਐਸ਼ਵਰਿਆ ਰਾਏ ਬਹੁਤ ਨਰਾਜ ਹੈ। ਉਹਨਾਂ ਨੂੰ ਲੱਗ ਰਿਹਾ ਹੈ ਕਿ ਹੀਰੋ ਮਤਲਬ ਕਿ ਅਕਸ਼ੈ ਕੁਮਾਰ ਨੂੰ ਫਿਲਮ ਵਿੱਚ ਜਿਆਦਾ ਮਹੱਤਵ ਦਿੱਤਾ ਗਿਆ ਹੈ, ਜਿਸ ਨਾਲ ਉਹਨਾਂ ਦਾ ਰੋਲ ਦੱਬ ਗਿਆ ਹੈ। ਪਿਛਲੇ ਦਿਨੀਂ ਆਈ ਫਿਲਮ 'ਲੰਦਨ ਡ੍ਰੀਮਸ' ਵਾਲੇ ਵਿਪੁਲ ਸ਼ਾਹ 'ਐਕਸ਼ਨ ਰੀਪਲੇ' ਦੇ ਨਿਰਦੇਸ਼ਕ ਹਨ। ਵਿਪੁਲ ਸ਼ਾਹ ਨੂੰ ਅੱਕੀ ਦੇ ਪ੍ਰਸ਼ੰਸਕ ਨਿਰਦੇਸ਼ਕਾਂ ਵਿੱਚ ਗਿਣਿਆ ਜਾਂਦਾ ਹੈ। 'ਐਕਸ਼ਨ ਰੀਪਲੇ' ਦੇ ਹਿੱਸੇ ਦੇਖ ਕੇ ਐਸ਼ ਨੂੰ ਵੀ ਇਹੀ ਲੱਗ ਰਿਹਾ ਹੈ ਅਤੇ ਇਸ ਲਈ ਉਹ ਵਿਪੁਲ ਸ਼ਾਹ ਨਾਲ ਨਰਾਜ ਹਨ। ਆਪਣੀ ਨਰਾਜਗੀ ਪ੍ਰਗਟ ਕਰਦੇ ਹੋਏ ਐਸ਼ ਨੇ ਫਿਲਮ ਦੀ ਡਬਿੰਗ ਕਰਨ ਤੋਂ ਮਨਾ ਕਰ ਦਿੱਤਾ ਹੈ। ਵਿਪੁਲ ਸ਼ਾਹ ਅਤੇ ਯੁਨਿਟ ਦੇ ਮੈਂਬਰ ਲਗਾਤਾਰ ਕੋਸ਼ਿਸ਼ ਕਰ ਰਹੇ ਹਨ ਕਿ ਐਸ਼ ਦਾ ਗੁੱਸਾ ਠੰਡਾ

Date:2009-11-19 Time:00:15:32

ਬਿਪਾਸ਼ਾ ਮਨਾਏਗੀ ਛੁੱਟੀਆਂ

ਲਗਾਤਾਰ ਕੰਮ ਕਰਕੇ ਬਿਪਾਸ਼ਾ ਬਸੂ ਥੱਕ ਚੁੱਕੀ ਹੈ ਅਤੇ ਉਹਨਾਂ ਨੇ ਬ੍ਰੇਕ ਲੈਣ ਦਾ ਫੈਸਲਾ ਕੀਤਾ ਹੈ। ਉਹ ਛੁੱਟੀਆਂ ਬਿਤਾਉਣ ਯੂਰਪ ਜਾਵੇਗੀ। ਯੋਜਨਾ ਬਣ ਚੁੱਕੀ ਹੈ। ਇਸ ਯਾਤਰਾ ਵਿੱਚ ਬਿਪਾਸ਼ਾ ਦੀ ਭੈਣ ਉਹਨਾਂ ਦਾ ਸਾਥ ਦਵੇਗੀ। ਬਿਪਾਸ਼ਾ ਬਹੁਤ ਦਿਨਾਂ ਤੋਂ ਬ੍ਰੇਕ ਲੈਣਾ ਚਾਹੁੰਦੀ ਸੀ, ਪਰ ਹਾਲ ਹੀ ਵਿੱਚ ਉਹਨਾਂ ਦੀ ਫਿਲਮ 'ਆਲ ਦ ਬੈਸਟ' ਰਿਲੀਜ਼ ਹੋਈ, ਜਿਸਦੇ ਪ੍ਰਮੋਸ਼ਨ ਵਿੱਚ ਉਹ ਬਿਜ਼ੀ ਸੀ। ਬਾਕਸ ਆਫਿਸ 'ਤੇ ਇਸ ਫਿਲਮ ਨੇ ਠੀਕ-ਠਾਕ ਬਿਜ਼ਨੈਸ ਕੀਤਾ ਅਤੇ ਬਿਪਾਸ਼ਾ ਦੇ ਅਭਿਨੈ ਦੀ ਤਾਰੀਫ ਹੋਈ। ਮੌਕਾ ਮਿਲਦੇ ਹੀ ਬਿਪਾਸ਼ਾ ਨੇ ਛੁੱਟੀਆਂ 'ਤੇ ਜਾਣ ਦੀ ਯੋਜਨਾ ਬਣਾ ਲਈ। ਉਹ ਆਪਣੇ ਨਾਲ ਜਾਨ ਨੂੰ ਲੈ ਕੇ ਜਾਵੇਗੀ ਜਾਂ ਨਹੀਂ, ਇਹ ਉਹਨਾਂ ਨੇ ਸਪੱਸ਼ਟ ਨਹੀਂ ਕੀਤਾ ਹੈ।

Date:2009-11-19 Time:00:15:32

ਵਿਦਿਆ ਬਾਲਨ ਦੀ ਜ਼ਿੱਦ

ਕੁਝ ਵੀ ਹੋਏ ਆਪਣੀ ਜ਼ਿੱਦ ਪੁਗਾ ਕੇ ਹੀ ਵਿੱਦਿਆ ਬਾਲਨ ਦਮ ਲੈਂਦੀ ਹੈ। 'ਪਰੀਣੀਤਾ' ਤੋਂ ਲੈ ਕੇ ਹੁਣ ਤੱਕ ਉਸ ਦੀ ਇਕ ਸ਼ਰਤ ਹੀ ਹੁੰਦੀ ਹੈ ਕਿ ਉਹ ਜੋ ਵੀ ਕਰੇਗੀ ਭੂਮਿਕਾ ਦੀ ਮੰਗ ਦੇ ਅਨੁਸਾਰ ਹੀ ਕਰੇਗੀ। ਇਸੇ ਕਰਕੇ ਪੂਰੇ ਪਹਿਰਾਵੇ 'ਚ ਉਹ ਰੋਮਾਂਟਿਕ ਦ੍ਰਿਸ਼ ਦੇ ਰਹੀ ਹੈ। ਉਹ ਸਾਫ਼ ਨਿਰਮਾਤਾ ਨੂੰ ਕਹਿੰਦੀ ਹੈ ਕਿ ਖਿੱਚ ਦਾ ਸਰੀਰਕ ਭਾਸ਼ਾ ਤੇ ਅੱਖਾਂ 'ਚੋਂ ਝਲਕਣੀ ਚਾਹੀਦੀ ਹੈ ਜਿਸ ਦੀ ਉਹ ਮਾਹਿਰ ਹੈ ਫਿਰ ਘੱਟ ਕੱਪੜੇ ਪਹਿਨਣ ਦੀ ਕੀ ਜ਼ਰੂਰਤ? ਵਿੱਦਿਆ ਬਾਲਨ ਦੀ ਇਸ ਜ਼ਿੱਦ ਦਾ ਨਿਰਮਾਤਾਵਾਂ ਕੋਲ ਕੋਈ ਜੁਆਬ ਨਹੀਂ ਹੁੰਦਾ।

Date:2009-11-19 Time:00:15:32

ਅੱਤਵਾਦੀਆਂ ਨੂੰ ਸਖ਼ਤੀ ਨਾਲ ਕੁਚਲਾਂਗੇ-ਗਿਲਾਨੀ

ਇਸਲਾਮਾਬਾਦ - ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸੁਫ ਰਜਾ ਗਿਲਾਨੀ ਨੇ ਅੱਜ ਕਿਹਾ ਕਿ ਸੈਨਾ ਦੇ ਨਿਸ਼ਾਨੇ 'ਤੇ ਆਉਣ ਤੋਂ ਬਾਅਦ ਅੱਤਵਾਦੀ ਭੱਜੇ ਫਿਰ ਰਹੇ ਹਨ ਅਤੇ ਸਰਕਾਰ ਦੇਸ਼ ਵਿੱਚ ਸ਼ਾਂਤੀ ਵਿੱਚ ਰੁਕਾਵਟ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਤੱਤਾਂ ਨੂੰ ਸਖ਼ਤੀ ਨਾਲ ਕੁਚਲ ਦਵੇਗੀ।

Date:2009-11-19 Time:00:15:30

ਕਾਰਖਾਨੇ 'ਚ ਗੈਸ ਲੀਕ, 50 ਕਰਮਚਾਰੀ ਹਸਪਤਾਲ 'ਚ

ਨੋਇਡਾ - ਪ੍ਰਸਿੱਧ ਕੰਪਨੀ ਸੈਮਸੰਗ ਦੇ ਨੋਇਡਾ ਸਥਿਤ ਵਾਸ਼ਿੰਗ ਮਸ਼ੀਨ ਕਾਰਖਾਨੇ ਵਿੱਚ ਗੈਸ ਲੀਕ ਹੋਣ ਨਾਲ ਸਾਹ ਵਿੱਚ ਤਕਲੀਫ਼ ਦੀ ਸ਼ਿਕਾਇਤ ਵਾਲੇ 50 ਕਰਮਚਾਰੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਨੋਇਡਾ ਸੈਕਟਰ-81 ਫੇਜ਼-2 ਵਿੱਚ ਸਥਿਤ ਸੈਮਸੰਗ ਦੇ ਕਾਰਖਾਨੇ ਵਿੱਚ ਇਹ ਹਾਦਸਾ ਹੋਇਆ।

Date:2009-11-19 Time:00:15:30

ਬਿਜਲੀ ਦੇ ਨਵੇਂ ਕਨੈਕਸ਼ਨ ਦਵੇਗੀ ਰਿਲਾਇੰਸ ਐਨਰਜੀ

ਮੁੰਬਈ - ਅਨਿਲ ਧੀਰੂਭਾਈ ਅੰਬਾਨੀ ਸਮੂਹ ਦੀ ਕੰਪਨੀ ਰਿਲਾਇੰਸ ਐਨਰਜੀ ਨੇ ਮੁੰਬਈ ਵਿੱਚ ਸ਼ਿਵਾਜੀਨਗਰ ਦੇ ਨਿਵਾਸੀਆਂ ਨੂੰ 26, 250 ਨਵੇਂ ਅਤੇ ਬਿਹਤਰ ਬਿਜਲੀ ਕਨੈਕਸ਼ਨ ਉਪਲਬਧ ਕਰਾਉਣ ਲਈ ਪਾਇਲਟ ਪਰਿਯੋਜਨਾ ਸ਼ੁਰੂ ਕੀਤੀ ਹੈ।

Date:2009-11-19 Time:00:15:30

ਸਮਾਜਿਕ ਕਾਰਜਾਂ ਲਈ ਆਰਆਈਐਲ ਦਵੇਗੀ 500 ਕਰੋੜ

ਮੁੰਬਈ - ਮੁਕੇਸ਼ ਅੰਬਾਨੀ ਦੀ ਅਗੁਵਾਈ ਵਾਲੀ ਰਿਲਾਇੰਸ ਇੰਡਸਟ੍ਰੀਜ਼ ਨੇ ਸਮਾਜਿਕ ਕਾਰਜਾਂ ਲਈ ਰਿਲਾਇੰਸ ਫਾਉਂਡੇਸ਼ਨ ਦੇ ਗਠਨ 'ਤੇ 500 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ। ਬਾਅਦ ਵਿੱਚ ਕੰਪਨੀ ਇਸ ਨਿਵੇਸ਼ ਨੂੰ ਵਧਾ ਕੇ ਇੱਕ ਹਜਾਰ ਕਰੋੜ ਰੁਪਏ ਕਰੇਗੀ।

Date:2009-11-19 Time:00:15:30

ਕਣਕ, ਚਾਵਲ ਦੀ ਆਮਦ ਕਰਾਂਗੇ:ਪ੍ਰਣਬ

ਨਵੀਂ ਦਿੱਲੀ - ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਅੱਜ ਕਿਹਾ ਕਿ ਸਰਕਾਰ ਕੋਲ ਕਣਕ ਅਤੇ ਚਾਵਲ ਦਾ ਉਚਿਤ ਭੰਡਾਰ ਹੈ ਅਤੇ ਲੋੜ ਪੈਣ 'ਤੇ ਇਹਨਾਂ ਦੀ ਆਮਦ ਵੀ ਕੀਤੀ ਜਾ ਸਕਦੀ ਹੈ।

Date:2009-11-19 Time:00:15:30

ਏਡੀਬੀ ਵੱਲੋਂ ਭਾਰਤ ਨੂੰ ਕਰਜ਼ੇ ਦੀ ਮੰਜੂਰੀ

ਨਵੀਂ ਦਿੱਲੀ - ਏਸ਼ਿਆਈ ਵਿਕਾਸ ਬੈਂਕ(ਏਡੀਬੀ) ਨੇ ਭਾਰਤ ਵਿਚ ਜਨਤਕ ਅਤੇ ਨਿੱਜੀ ਭਾਈਵਾਲੀ(ਪੀਪੀਪੀ) ਖੇਤਰ ਵਿਚ ਬੁਨਿਆਦੀ ਪਰੀਯੋਜਨਾਵਾਂ ਲਈ 70 ਕਰੋੜ ਡਾਲਰ ਦੀ ਕਰਜ਼ਾ ਸਹਾਇਤਾ ਨੂੰ ਅੱਜ ਮੰਜੂਰੀ ਦੇ ਦਿੱਤੀ।ਏਡੀਬੀ ਨਿਦੇਸ਼ਕ ਮੰਡਲ ਦੀ ਮਨੀਲਾ ਵਿਖੇ ਹੋਈ ਬੈਠਕ ਵਿਚ ਅੱਜ ਇਸ ਪ੍ਰਸਤਾਵ ਨੂੰ ਮੰਜੂਰੀ ਦਿੱਤੀ ਗਈ।

Date:2009-11-19 Time:00:15:30

ਤ੍ਰਿਪੁਰਾ 'ਚ 27 ਬੰਗਲਾਦੇਸ਼ੀ ਕਾਬੂ

ਅਗਰਤਲਾ - ਤ੍ਰਿਪੁਰਾ ਵਿਚ ਅਗਰਤਲਾ ਤੋਂ 27 ਬੰਗਲਾਦੇਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ।ਇਹ ਸਾਰੇ ਨਜਾਇਜ ਰੂਪ ਨਾਲ ਦੇਸ਼ ਵਿਚ ਰਹਿ ਰਹੇ ਸਨ।

Date:2009-11-19 Time:00:15:30

ਪਾਕਿਸਤਾਨ ਤੋਂ ਫਰਾਰ ਹੋਇਆ 'ਮੁੱਲਾ ਰੇਡਿਉ'

ਪੇਸ਼ਾਵਰ - ਪਾਕਿਸਤਾਨ ਦੇ ਪੱਛਮੀ ਉੱਤਰੀ ਸਰਹੱਦੀ ਰਾਜ ਦੀ ਸਵਾਤ ਵਾਦੀ ਵਿਚ ਤਾਲੀਬਾਨੀ ਕਮਾਂਡਰ ਅਤੇ 'ਮੁੱਲਾ ਰੇਡਿਉ' ਦੇ ਨਾਂ ਨਾਲ ਮਸ਼ਹੂਰ ਮੌਲਾਨਾ ਫਜ਼ਲ ਉੱਲਾ ਨੇ ਦਾਅਵਾ ਕੀਤਾ ਹੈ ਕਿ ਉਹ ਪਾਕਿਸਤਾਨੀ ਸੈਨਾ ਦੇ ਚੰਗੁਲ ਤੋਂ ਰਿਹਾਅ ਹੋ ਚੁੱਕਾ ਹੈ ਅਤੇ ਇਸ ਵੇਲ੍ਹੇ ਅਫਗਾਨਿਸਤਾਨ ਵਿਚ ਪੂਰੀ ਤਰ੍ਹਾਂ ਸੁਰੱਖਿਅਤ ਹੈ।

Date:2009-11-19 Time:00:15:30

ਮਨਮੋਹਨ ਦੇ ਦੌਰੇ ਦੀ ਤਿਆਰੀ 'ਚ ਜੁੱਟਿਆ ਵ੍ਹਾਇਟ ਹਾਉਸ

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਦਫਤਰ ਵ੍ਹਾਇਟ ਹਾਉਸ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਮਰੀਕਾ ਯਾਤਰਾ ਦੇ ਏਜੰਡੇ ਨੂੰ ਅੰਤਮ ਰੂਪ ਦੇਣ ਦੀਆਂ ਤਿਆਰੀਆਂ ਕਰ ਰਿਹਾ ਹੈ।

Date:2009-11-19 Time:00:15:30

ਗਲਤ ਨੀਤੀਆਂ ਕਾਰਣ ਹਾਰਿਆ ਲਿੱਟੇ:ਕਰੁਣਾ

ਚੇੱਨਈ - ਤਮਿਲਨਾਡੂ ਦੇ ਮੁੱਖ ਮੰਤਰੀ ਐਮ ਕਰੁਣਾਨਿੱਧੀ ਨੇ ਸ਼੍ਰੀਲੰਕਾ ਦੇ ਬਾਗੀ ਸੰਗਠਨ ਲਿਬ੍ਰੇਸ਼ਨ ਟਾਇਗਰਸ ਆਫ ਤਮਿਲ ਇਲਮ(ਲਿੱਟੇ) ਦੀ ਹਾਰ ਲਈ ਲਿੱਟੇ ਮੁਖੀ ਵੇਲੁਪਿੱਲੈ ਪ੍ਰਭਾਕਰਨ ਨੂੰ ਜੁੰਮੇਵਾਰ ਕਰਾਰ ਦਿੰਦਿਆਂ ਇੱਥੇ ਕਿਹਾ ਕਿ ਉਸ ਦੀਆਂ ਗਲਤ ਨੀਤੀਆਂ ਕਾਰਣ ਹੀ ਇਸ ਸੰਗਠਨ ਦਾ ਸਫਾਇਆ ਹੋਇਆ।

Date:2009-11-19 Time:00:15:30

ਰਾਹੁਲ ਦੀ ਨੌਜਵਾਨ ਬ੍ਰਿਗੇਡ ਦਾ ਟੀਚਾ 2012 'ਤੇ

ਨਵੀਂ ਦਿੱਲੀ - ਕਾਂਗਰਸ ਦੇ ਮਹਾਂਸਕਤੱਰ ਰਾਹੁਲ ਗਾਂਧੀ ਦੀ ਨੌਜਵਾਨ ਬ੍ਰਿਗੇਡ ਨੂੰ ਹਾਲ ਹੀ ਵਿਚ ਸੰਪੰਨ ਉੱਤਰ ਪ੍ਰਦੇਸ਼ ਵਿਧਾਨਸਭਾ ਦੀਆਂ ਉਪ ਚੌਣਾਂ ਵਿਚ ਜ਼ਬਰਦਸਤ ਪਸੀਨਾ ਵਹਾਉਣ ਦੇ ਬਾਵਜੂਦ ਭਾਂਵੇ ਫਿਰੋਜ਼ਾਬਾਦ ਨੂੰ ਛੱਡ ਕੇ ਹਾਰ ਦਾ ਸਾਹਮਣਾ ਕਰਨਾ ਪਿਆ ਹੋਵੇ ਪਰ ਪਾਰਟੀ ਦੀ ਇਹ ਨੌਜਵਾਨ ਟੋਲੀ ਨਿਰਾਸ਼ ਨਹੀਂ ਹੈ ਅਤੇ ਉਸ ਦਾ ਨਿਸ਼ਾਨਾ ਹੁਣ 2012 ਦੀਆਂ ਰਾਜ ਵਿਧਾਨਸਭਾ ਚੌਣਾਂ 'ਤੇ ਹੈ।

Date:2009-11-19 Time:00:15:30

ਓਬਾਮਾ ਦੇ ਬਿਆਨ 'ਤੇ ਸਥਿੱਤੀ ਸਾਫ ਕਰੋ:ਭਾਜਪਾ

ਨਵੀਂ ਦਿੱਲੀ - ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਬਿਆਨ ਤੋਂ ਚਿੰਤਤ ਭਾਰਤੀ ਜਨਤਾ ਪਾਰਟੀ(ਭਾਜਪਾ) ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਆਪਣੀ ਸਥਿੱਤੀ ਸਾਫ ਕਰੇ ਜਿਸ ਵਿਚ ਉਹਨਾਂ ਨੇ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਮੱਸਿਆ ਦੇ ਹੱਲ ਵਿਚ ਚੀਨ ਦੀ ਭੂਮਿਕਾ ਹੋ ਸਕਦੀ ਹੈ।

Date:2009-11-19 Time:00:15:30

ਰਾਜ ਠਾਕਰੇ ਖਿਲਾਫ਼ ਦੋਸ਼-ਪੱਤਰ ਦਾਇਰ

ਮੁੰਬਈ - ਪਿਛਲੇ ਸਾਲ ਇੱਥੇ ਹੋਈ ਰੇਲਵੇ ਭਰਤੀ ਪ੍ਰੀਖਿਆ ਵਿਚ ਸ਼ਾਮਿਲ ਹੋਣ ਆਏ ਉੱਤਰ ਭਾਰਤੀਆਂ 'ਤੇ ਹਮਲਾ ਕਰਨ ਤੇ ਦੰਗਾ ਫਸਾਦ ਕਰਨ ਦੇ ਦੋਸ਼ਾਂ ਤਹਿਤ ਪੁਲਿਸ ਨੇ ਮਹਾਰਾਸ਼ਟਰ ਨਵ-ਨਿਰਮਾਣ ਸੈਨਾ ਦੇ ਮੁਖੀ ਰਾਜ ਠਾਕਰੇ ਤੇ 20 ਹੋਰਾਂ ਵਿਰੁੱਧ 73 ਸਫਿਆਂ ਦੀ ਚਾਰਜਸ਼ੀਟ ਇਕ ਸਥਾਨਕ ਅਦਾਲਤ ਵਿਚ ਦਾਇਰ ਕਰ ਦਿੱਤੀ ਹੈ।

Date:2009-11-19 Time:00:15:30

ਵਿਆਹ ਦੀ ਤਿਆਰੀ 'ਚ ਰੁੱਝੀ ਈਸ਼ਾ ਕੋਪੀਕਰ

ਨਵੰਬਰ ਵਿੱਚ ਸ਼ਿਲਪਾ ਸ਼ੈਟੀ ਦੇ ਇਲਾਵਾ ਇੱਕ ਹੋਰ ਅਭਿਨੇਤਰੀ ਵਿਆਹ ਕਰਨ ਜਾ ਰਹੀ ਹੈ। ਈਸ਼ਾ ਕੋਪੀਕਰ ਅਤੇ ਟਿੰਮੀ ਨਾਰੰਗ ਦਾ ਲੰਬੇ ਸਮੇਂ ਤੋਂ ਰੋਮਾਂਸ ਚੱਲ ਰਿਹਾ ਹੈ ਅਤੇ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ ਹੈ। 29 ਨਵੰਬਰ ਨੂੰ ਉਹ ਵਿਆਹ ਦੇ ਬੰਧਨ ਵਿੱਚ ਬੰਨ੍ਹੇ ਜਾਣਗੇ। ਵਿਆਹ ਨੇੜੇ ਹੈ ਅਤੇ ਈਸ਼ਾ ਸ਼ੂਟਿੰਗ ਕਰ ਰਹੀ ਹੈ। ਉਹ ਚਾਹੁੰਦੀ ਹੈ ਕਿ ਵਿਆਹ ਤੋਂ ਪਹਿਲਾਂ ਉਹ ਆਪਣਾ ਕੰਮ ਖਤਮ ਕਰ ਦਵੇ। ਨਾਲ ਹੀ ਵਿਆਹ ਦੀਆਂ ਤਿਆਰੀਆਂ ਵੀ ਉਹਨਾਂ ਨੂੰ ਕਰਨੀਆਂ ਹਨ। ਇਸ ਲਈ ਈਸ਼ਾ ਦੇ ਕੋਲ ਸਮਾਂ ਨਹੀਂ ਹੈ। ਈਸ਼ਾ ਦਾ ਕਹਿਣਾ ਹੈ ਕਿ ਉਹ ਦਿਨ ਨੇੜੇ ਆ ਗਿਆ ਹੈ, ਜਿਸਦਾ ਉਸ ਨੂੰ ਬੇਸਬਰੀ ਨਾਲ ਇੰਤਜਾਰ ਸੀ।

Date:2009-11-19 Time:00:15:29

ਆਰਤੀ ਛਾਬੜੀਆ : ਮਿਹਰਾਂ ਨੀਲੀ ਛਤਰੀ ਵਾਲੇ ਦੀਆਂ

ਬਾਲੀਵੁੱਡ ਤੋਂ ਕਾਫੀ ਦੇਰ ਦੀ ਟਿਕਟ ਕਟਾ ਚੁੱਕੀ ਨਾਇਕਾ ਆਰਤੀ ਛਾਬੜੀਆ ਦੱਖਣ ਭਾਰਤੀ ਫ਼ਿਲਮ ਇੰਡਸਟਰੀ ਦੀਆਂ ਅੱਖੀਆਂ ਦਾ ਸੁਰਮਾ ਬਣੀ ਹੋਈ ਹੈ। ਕੁਝ ਮਿਹਰਬਾਨੀ ਨੀਲੀ ਛਤਰੀ ਵਾਲੇ ਨੇ ਆਰਤੀ 'ਤੇ ਹੋਰ ਕੀਤੀ ਹੈ ਤੇ ਉਹ ਹੈ 'ਡੈਡੀ ਕੂਲ' ਤੇ 'ਟਾਸ' ਫ਼ਿਲਮਾਂ ਨਾਲ ਮੁੜ ਉਸ ਨੂੰ ਬਾਲੀਵੁੱਡ ਦੇ ਦਰਸ਼ਨ ਕਰਵਾਏ ਹਨ। ਬਾਲੀਵੁੱਡ ਆ ਕੇ ਆਰਤੀ ਛਾਬੜੀਆ ਨੂੰ ਮੁੜ ਚਰਚਿਤ ਹੋਣ ਦੀ ਆਸ ਜਾਗੀ ਹੈ। ਚਾਹੇ ਇਹ ਦੋਵੇਂ ਫ਼ਿਲਮਾਂ ਔਸਤ ਰਹੀਆਂ ਹਨ ਫਿਰ ਵੀ ਹਿੰਦੀ ਫ਼ਿਲਮ ਦਰਸ਼ਕਾਂ ਦੇ ਦਿਲ 'ਚ ਆਰਤੀ ਦਾ ਗਾਇਬ ਹੁੰਦਾ ਨਾਂਅ ਮੁੜ ਉਕਰਿਆ ਹੈ। ਆਮ ਤੌਰ 'ਤੇ ਉਹ ਹਾਸ ਪ੍ਰਧਾਨ ਤੇ ਪਿਆਰ ਮੁਹੱਬਤ ਦੀਆਂ ਭੂਮਿਕਾਵਾਂ ਕਰਨ ਵਾਲੀ ਅਭਿਨੇਤਰੀ ਵਜੋਂ ਜਾਣੀ ਜਾਂਦੀ ਹੈ। ਉਹ ਚਾਹੁੰਦੀ ਹੈ ਕਿ ਕਦੇ ਵੀ ਉਹ ਬਾਲੀਵੁੱਡ ਦਰਸ਼ਕਾਂ ਦੀਆਂ ਨਜ਼ਰਾਂ ਤੋਂ ਪਰ੍ਹੇ ਨਾ ਹੋਵੇ। ਨਿੱਜ

Date:2009-11-19 Time:00:15:29

ਜ਼ੂਬੀ ਡੂਬੀ : 3 ਈਡੀਅਟਸ ਦਾ ਗਾਣਾ

'3 ਈਡੀਅਟਸ' ਦਾ ਪ੍ਰਮੋਸ਼ਨ ਯੋਜਨਾਬੱਧ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਇੱਕ-ਇੱਕ ਕਰ ਕੇ ਗਾਣਿਆਂ ਨੂੰ ਪੱਤਰਕਾਰਾਂ ਨੂੰ ਦਿਖਾਇਆ ਜਾ ਰਿਹਾ ਹੈ ਅਤੇ ਆਮਿਰ ਖਾਨ ਪੱਤਰਕਾਰਾਂ ਨਾਲ ਗਾਣਿਆਂ ਦੀਆਂ ਕਮੀਆਂ ਅਤੇ ਖੂਬੀਆਂ ਬਾਰੇ ਚਰਚਾ ਕਰਦੇ ਹਨ। 'ਆਲ ਇਜ਼ ਵੈਲ' ਇਸ ਸਮੇਂ ਲੋਕਪ੍ਰਿਆ ਹੋ ਰਿਹਾ ਹੈ ਅਤੇ ਹੁਣ ਵਾਲੀ 'ਜ਼ੂਬੀ ਡੂਬੀ' ਦੀ ਹੈ। ਆਮਿਰ ਅਤੇ ਕਰੀਨਾ 'ਤੇ ਇਸ ਗਾਣੇ ਨੂੰ ਫਿਲਮਾਇਆ ਗਿਆ ਹੈ ਜੋ ਪਹਿਲੀ ਵਾਰ ਹੀਰੋ-ਹੀਰੋਇਨ ਦੇ ਰੂਪ ਵਿੱਚ ਦਿਖਾਈ ਦੇਣਗੇ। ਦੋਵਾਂ ਦੀ ਜੋੜੀ ਵਧੀਆ ਲੱਗ ਰਹੀ ਹੈ। ਇਸ ਰੋਮਾਂਟਿਕ ਗੀਤ ਨੂੰ ਸਵਾਨੰਦ ਕਿਰਕਿਰੇ ਨੇ ਲਿਖਿਆ ਹੈ ਅਤੇ ਸ਼ਾਂਤਨੁ ਮੋਇਤ੍ਰਾ ਨੇ ਸੰਗੀਤ ਦਿੱਤਾ ਹੈ। ਬੋਸਕੋ-ਸੀਜ਼ਰ ਨੇ ਇਸ ਨੂੰ 70 ਅਤੇ 80 ਦੇ ਦਹਾਕੇ ਵਿੱਚ ਪ੍ਰਚਲਿਤ ਸਟਾਇਲ ਵਿੱਚ ਕੋਰਿਓਗ੍ਰਾਫ਼ ਕੀਤਾ ਹੈ।

Date:2009-11-19 Time:00:15:29

ਫੈਂਗਸ਼ੁਈ ਨਾਲ ਲਿਆਉ ਜੀਵਨ 'ਚ ਖੁਸ਼ਹਾਲੀ-2

1. ਕੀ ਕਦੇ-ਕਦੇ ਤੁਹਾਨੂੰ ਅਜਿਹਾ ਅਨੁਭਵ ਹੁੰਦਾ ਹੈ ਕਿ ਤੁਹਾਡੇ ਅਪਾਰਟਮੈਂਟ ਦਾ ਕੋਈ ਕਮਰਾ ਹੋਰਾਂ ਕਮਰਿਆਂ ਦੀ ਬਜਾਏ ਘੱਟ ਸੁਖੀ ਪ੍ਰਤੀਤ ਹੁੰਦਾ ਹੈ। ਇਸਦਾ ਕਾਰਨ ਕਮਰੇ ਵਿੱਚ ਯਿਨ ਅਤੇ ਯਾਂਗ ਦਾ ਅਸੰਤੁਲਨ ਹੋਵੇਗਾ। ਜੇਕਰ ਉਸ ਕਮਰੇ ਵਿੱਚ ਜਾਂ ਪੂਰੇ ਅਪਾਰਟਮੈਂਟ ਵਿੱਚ ਪ੍ਰਵੇਸ਼ ਦਾ ਸਹੀ ਪ੍ਰਬੰਧ ਹੋਵੇਗਾ, ਹਵਾ ਦੀ ਸਹੀ ਆਵਾਜਾਈ ਹੋਵੇਗੀ ਤਾਂ ਉਲਟਾ ਅਨੁਭਵ ਕਦੇ ਨਹੀਂ ਹੋਵੇਗਾ। ਪ੍ਰਕਾਸ਼ ਨੂੰ ਫੈਂਗਸ਼ੁਈ ਦੇ ਮਹੱਤਵਪੂਰਨ ਉਪਾਆਂ ਚੋਂ ਇੱਕ ਮੰਨਿਆ ਜਾਂਦਾ ਹੈ। ਕੁਝ ਅਜਿਹੇ ਸਥਾਨ ਹੁੰਦੇ ਹਨ, ਜਿਵੇਂ ਸਟੋਰ ਆਦਿ ਜਿੱਥੇ ਲਾਭਦਾਇਕ 'ਚੀ' ਵੀ ਰੁਕ ਕੇ ਸੜਨ ਲੱਗਦੀ ਹੈ, ਪ੍ਰਕਾਸ਼ ਦੁਆਰਾ ਸਿਰਫ਼ ਉਸ ਨੂੰ ਜਗਮਗਾਇਆ ਹੀ ਨਹੀਂ ਜਾਂਦਾ, ਬਲਕਿ ਉੱਥੋਂ ਦੀ 'ਚੀ' ਨੂੰ ਪ੍ਰਭਾਵਿਤ ਵੀ ਕੀਤਾ ਸਾ ਸਕਦਾ ਹੈ। 2. ਜੇਕਰ ਲੌਬੀ ਦਾ ਮੁੱਖ ਦਰਵਾਜ਼ਾ ਜਿਆਦਾ ਪ੍

Date:2009-11-19 Time:00:15:29

ਸਫ਼ਲ ਜੀਵਨ ਦੇ ਪੰਜ ਸਿਧਾਤ

ਚੀਨ ਦੀ ਇੱਕ ਕਹਾਵਤ ਵਿੱਚ ਸਫ਼ਲ ਜੀਵਨ ਦੇ ਆਧਾਰਭੂਤ ਪੰਜ ਸਿਧਾਤਾਂ ਦਾ ਵਰਣਨ ਮਿਲਦਾ ਹੈ। ਇਹ ਕਹਾਵਤ ਇਸ ਪ੍ਰਕਾਰ ਹੈ, 'ਪਹਿਲਾ ਕੁਦਰਤ, ਫਿਰ ਕਿਸਮਤ, ਤੀਸਰਾ ਫੈਂਗਸ਼ੁਈ, ਚੌਥਾ ਪਰਉਪਕਾਰ ਅਤੇ ਪੰਜਵਾਂ ਸਿੱਖਿਆ।' ਕਸ਼ਟਾਂ ਅਤੇ ਮੁਸੀਬਤਾਂ ਦਾ ਨਿਰਧਾਰਨ ਵਿਅਕਤੀ ਦੀ ਜਨਮ-ਕੁੰਡਲੀ ਤੋਂ ਹੁੰਦਾ ਹੈ ਜੋ ਸਪੱਸ਼ਟ ਰੂਪ ਨਾਲ ਉਸਦੀ ਦੁਰਲਭਤਾ, ਸ਼ਕਤੀ ਅਤੇ ਸੰਭਾਵਨਾਵਾਂ ਦਾ ਖੁਲਾਸਾ ਕਰਦੀ ਹੈ। ਕੁਝ ਬਾਲਕਾਂ ਨੂੰ ਅਮੀਰ ਮਾਤਾ-ਪਿਤਾ ਦੇ ਘਰ ਜਨਮ ਲੈਣ ਤੋਂ ਬਾਅਦ ਵੀ ਉੱਚ ਜਨਮ ਕੁੰਡਲੀ ਦੇ ਬਿਨਾ ਕੋਈ ਵਿਸ਼ੇਸ਼ ਉਪਲਬਧੀ ਹਾਸਿਲ ਨਹੀਂ ਹੁੰਦੀ ਜਦੋਂ ਕਿ ਉਹਨਾਂ ਨੂੰ ਹਰ ਸੰਭਵ ਸਹਾਇਤਾ ਅਤੇ ਸੁਨਹਿਰੇ ਅਵਸਰ ਪ੍ਰਾਪਤ ਹੁੰਦੇ ਹਨ। ਪਰ ਇਸਦੇ ਉਲਟ ਕੁਝ ਬਾਲਕ ਸਧਾਰਨ ਘਰਾਂ ਵਿੱਚ ਪੈਦਾ ਹੁੰਦੇ ਹਨ, ਜਿੱਥੇ ਨਾ ਤਾਂ ਉਹਨਾਂ ਨੂੰ ਉੱਤਮ ਭੋਜਨ ਮਿਲਦਾ ਹੈ ਅ

Date:2009-11-19 Time:00:15:29

ਹੁੱਡ ਦੇ ਅਧਿਕਾਰੀਆਂ ਨੂੰ ਨਿਰਦੇਸ਼

ਚੰਡੀਗੜ੍ਹ - ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਸਾਰੇ ਪ੍ਰਸ਼ਾਸਨਿਕ ਸਕਤੱਰਾ, ਵਿਭਾਗ ਮੁਖੀਆਂ ਅਤੇ ਕਮਿਸ਼ਨਰਾਂ ਅਤੇ ਉਪ ਕਮਿਸ਼ਨਰਾਂ ਨੂੰ ਆਮ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਦੇ ਜਲਦੀ ਹੱਲ ਲਈ ਲੋੜੀਂਦੇ ਨਿਰਦੇਸ਼ ਦਿੱਤੇ ਹਨ।

Date:2009-11-19 Time:00:15:29

ਰਾਜ ਤੋਂ ਬਿਹਤਰ ਹੈ ਰਾਖੀ : ਊਮਾ

ਇਟਾਵਾ - ਭਾਰਤੀ ਜਨਸ਼ਕਤੀ ਪਾਰਟੀ ਪ੍ਰਧਾਨ ਊਮਾ ਭਾਰਤੀ ਨੇ ਇੱਕ ਵਾਰ ਮੁੜ ਤੋਂ ਆਪਣੇ ਪੁਰਾਣੇ ਅੰਦਾਜ ਵਿਚ ਕਿਹਾ ਕਿ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਮੁਖੀ ਰਾਜ ਠਾਕਰੇ ਦਾ ਨਾਂ ਲੈ ਕੇ ਉਹ ਆਪਣੀ ਜ਼ਬਾਨ ਗੰਦੀ ਨਹੀਂ ਕਰਨਾ ਚਾਹੁੰਦੀ ਕਿਉਂ ਜੋ ਰਾਜ ਤੋਂ ਬਿਹਤਰ ਤਾਂ ਰਾਖੀ ਸਾਵੰਤ ਹੈ ਜੋ ਆਪਣੀ ਬੇਬਾਕ ਬਿਆਨੀ ਕਾਰਣ ਹਮੇਸ਼ਾ ਸੁਰਖੀਆਂ ਵਿਚ ਰਹਿੰਦੀ ਹੈ।

Date:2009-11-19 Time:00:15:29

ਸਕੀਬ ਦਾ ਵਾਰਸੈਸਟਰ ਨਾਲ ਕਰਾਰ

ਨਵੀਂ ਦਿੱਲੀ - ਇੰਗਲਿਸ਼ ਕ੍ਰਿਕਟ ਕਾਉਂਟੀ ਵਾਰਸੈਸਟਰ ਸ਼ਾਇਰ ਨੇ ਬੰਗਲਾਦੇਸ਼ ਦੇ ਵਰਤਮਾਨ ਕਪਤਾਨ ਸਕੀਬ ਉੱਲ ਹਸਨ ਨਾਲ ਕਰਾਰ ਕੀਤਾ ਹੈ।ਵਾਰਸੈਸਟਰ ਸ਼ਾਇਰ ਕ੍ਰਿਕਟ ਕਾਉਂਟੀ ਦੇ ਨਿਦੇਸ਼ਕ ਸਟੀਵ ਰੋਡਸ ਨੇ ਕਿਹਾ ਕਿ ਸਾਡੀ ਨਜ਼ਰ ਲੰਮੇ ਸਮੇਂ ਤੋਂ ਸਕੀਬ ਉੱਪਰ ਸੀ ਅਤੇ ਆਖਰਕਾਰ ਅਸੀਂ ਉਸ ਨਾਲ ਕਰਾਰ ਕਰਨ ਵਿਚ ਸਫਲ ਰਹੇ।

Date:2009-11-19 Time:00:15:29


1   2  

page no.1

Select news date :

30 - 11 - 2009
29 - 11 - 2009
28 - 11 - 2009
27 - 11 - 2009
26 - 11 - 2009
25 - 11 - 2009
24 - 11 - 2009
23 - 11 - 2009
22 - 11 - 2009
21 - 11 - 2009
20 - 11 - 2009
19 - 11 - 2009
18 - 11 - 2009
17 - 11 - 2009
16 - 11 - 2009
15 - 11 - 2009
14 - 11 - 2009
13 - 11 - 2009
12 - 11 - 2009
11 - 11 - 2009
10 - 11 - 2009
9 - 11 - 2009
8 - 11 - 2009
7 - 11 - 2009
6 - 11 - 2009
5 - 11 - 2009
4 - 11 - 2009
3 - 11 - 2009
2 - 11 - 2009
1 - 11 - 2009