Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 17 - 11 - 2009

ਬੀਬੀਸੀਐੱਚ ਨੂੰ ਮਿਲੀ ਹਰੀ ਝੰਡੀ

ਥਾਣੇ : ਭਾਰਤੀ ਰਿਜ਼ਰਵ ਬੈਂਕ ਨੇ ਇੱਕ ਅਹਿਮ ਫੈਸਲੇ ਦੇ ਅਧੀਨ ਬ੍ਰਹੰਨਮੁੰਬਈ ਬੈਂਕਰ ਕਲੀਅਰਿੰਗ ਹਾਊਸ (ਬੀਬੀਸੀਐੱਚ) ਦਾ ਅਧਿਕਾਰ ਖੇਤਰ ਵਾਡਾ ਜਿਲ੍ਹੇ ਤੱਕ ਵਧਾਏ ਜਾਣ ਦੀ ਆਗਿਆ ਦੇ ਦਿੱਤੀ ਹੈ।

Date:2009-11-17 Time:00:04:01

ਮਿਸ਼ੈਲੀਨ ਭਾਰਤ ਵਿੱਚ ਲਗਾਵੇਗੀ ਪਲਾਂਟ

ਮੁੰਬਈ : ਫਰਾਂਸੀ ਟਾਇਰ ਨਿਰਮਾਤਾ ਕੰਪਨੀ ਮਿਸ਼ੈਲੀਨ ਤਮਿਲਨਾਡੂ ਵਿਖੇ 40 ਅਰਬ ਰੁਪਏ ਦੀ ਲਾਗਤ ਨਾਲ ਟਾਇਰ ਨਿਰਮਾਣ ਇਕਾਈ ਸਥਾਪਤ ਕਰੇਗੀ।ਕੰਪਨੀ ਨੇ ਇੱਥੇ ਦੱਸਿਆ ਕਿ ਉਸਨੇ ਇਸ ਪ੍ਰੋਜੈਕਟ ਦੇ ਲਈ ਤਮਿਲਨਾਡੂ ਸਰਕਾਰ ਦੇ ਨਾਲ ਪਹਿਲਾਂ ਹੀ ਸ਼ੁਰੂਆਤੀ ਕਰਾਰ ਕਰ ਲਿਆ ਹੈ। ਇਸ ਇਕਾਈ ਵਿੱਚ ਸਾਲ 2012 ਤੋਂ ਉਤਪਾਦਨ ਕੰਮ ਸ਼ੁਰੂ ਹੋ ਜਾਵੇਗਾ।

Date:2009-11-17 Time:00:04:01

ਨਿਊਕਲੀਅਸ ਸਾਫ਼ਟਵੇਅਰ ਨੇ ਕੀਤਾ ਸਮਝੌਤਾ

ਨਵੀਂ ਦਿੱਲੀ : ਸੂਚਨਾ ਤਕਨੀਕ ਖੇਤਰ ਦੀ ਕੰਪਨੀ ਨਿਊਕਲੀਅਸ ਸਾਫ਼ਟਵੇਅਰ ਐਕਸਪੋਰਟਜ਼ ਲਿਮੀਟੇਡ ਨੇ ਇਟਲੀ ਵਿੱਚ ਆਪਣੇ ਸਹਿਯੋਗੀ ਦੇ ਤੌਰ 'ਤੇ ਏਸੀਸੀਆਈ ਨੂੰ ਚੁਣਿਆ ਹੈ।

Date:2009-11-17 Time:00:04:01

ਗਲੈਨਮਾਰਕ ਤੇ ਮੈਡੀਸੀਜ 'ਚ ਕਰਾਰ

ਮੁੰਬਈ : ਮੋਹਰੀ ਦਵਾਈ ਨਿਰਮਾਤਾ ਕੰਪਨੀ ਗਲੈਨਮਾਰਕ ਫਾਰਮਾਸਿਊਟੀਕਲਜ਼ ਲਿਮੀਟੇਡ (ਜੀਪੀਐੱਲ) ਨੇ ਮੈਡੀਸੀਜ਼ ਫਾਰਮਾਸਿਊਟੀਕਲਜ ਦੇ ਨਾਲ ਇੱਕ ਕਰਾਰ ਕੀਤਾ ਹੈ।ਗਲੈਨਮਾਰਕ ਦੇ ਪ੍ਰਬੰਧ ਨਿਦੇਸ਼ਕ ਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਗਲੈਨ ਸਾਲਦਾਂਹਾ ਨੇ ਦੱਸਿਆ ਕਿ ਇਸ ਕਰਾਰ ਦੇ ਤਹਿਤ ਕੰਪਨੀ ਮੈਡੀਸੀਜ਼ ਨਾਲ ਮਿਲਕੇ ਚਮੜੀ ਰੋਗ ਦੇ ਇਲਾਜ ਦੀ ਦਵਾਈ ਬਣਾਵੇਗੀ।

Date:2009-11-17 Time:00:04:01

ਯੂਪੀ ਵਿੱਚ ਡੋਕੋਮੋ ਦੀ ਸੇਵਾ ਸ਼ੁਰੂ

ਲਖਨਊ : ਟਾਟਾ ਟੈਲੀਸਰਵਿਸੇਜ ਲਿਮੀਟੇਡ ਦੀ ਜੀਐੱਸਐੱਮ ਸੇਵਾ ਟਾਟਾ ਡੋਕੋਮੋ ਨੇ ਇੱਕ ਪੈਸੇ ਪ੍ਰਤੀ ਸੈਕਿੰਡ ਦੀ ਸੇਵਾ ਅੱਜ ਤੋਂ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਵਿੱਚ ਸ਼ੁਰੂ ਕਰ ਦਿੱਤੀ।

Date:2009-11-17 Time:00:04:01

ਦਸੰਬਰ 'ਚ ਬੰਦ ਹੋ ਜਾਣਗੇ ਢਾਈ ਕਰੋੜ ਮੋਬਾਇਲ ਹੈਂਡਸੈਟ

ਨਵੀਂ ਦਿੱਲੀ - ਜੇਕਰ ਦੂਰਸੰਚਾਰ ਵਿਭਾਗ ਦੇ ਇੱਕ ਦਸੰਬਰ ਤੋਂ ਬਿਨਾ ਆਈਐਮਈਆਈ ਨੰਬਰ ਵਾਲੇ ਮੋਬਾਇਲ ਹੈਂਡਸੈਟਾਂ 'ਤੇ ਰੋਕ ਦੇ ਆਦੇਸ਼ 'ਤੇ ਪੂਰੀ ਤਰ੍ਹਾਂ ਅਮਲ ਹੋਇਆ ਤਾਂ ਦੇਸ਼ ਭਰ ਵਿੱਚ ਢਾਈ ਕਰੋੜ ਮੋਬਾਇਲ ਹੈਂਡਸੈਟ ਹਮੇਸ਼ਾ ਲਈ ਬੰਦ ਹੋ ਜਾਣਗੇ। ਦੂਰਸੰਚਾਰ ਵਿਭਾਗ ਦੇ ਆਦੇਸ਼ ਦੇ ਕਾਰਨ ਨਾ ਸਿਰਫ਼ ਚੀਨੀ ਹੈਂਡਸੈਟ ਵਾਲੇ ਗਾਹਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ, ਬਲਕਿ ਲਗਭਗ 300 ਕਰੋੜ ਦੇ ਨਕਲੀ ਮੋਬਾਇਲ ਬਜ਼ਾਰ (ਗ੍ਰੇ ਮਾਰਕਿਟ) ਨੂੰ ਵੀ ਧੱਕਾ ਲੱਗੇਗਾ।

Date:2009-11-17 Time:00:04:01

ਫਿਰ ਬਣਾਇਆ ਥਾਣੇ ਨੂੰ ਨਿਸ਼ਾਨਾ

ਪੇਸ਼ਾਵਰ : ਪਾਕਿਸਤਾਨ ਦੇ ਪੇਸ਼ਾਵਰ ਸਥਿਤ ਇੱਕ ਪੁਲਿਸ ਥਾਣੇ ਦੇ ਕੋਲ ਹੋਏ ਆਤਮਘਾਤੀ ਬੰਬ ਧਮਾਕੇ ਵਿੱਚ ਘੱਟ ਤੋਂ ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਜਦਕਿ 20 ਦੇ ਕਰੀਬ ਲੋਕ ਫੱਟੜ ਹੋ ਗਏ।ਹਮਲਾਵਰ ਨੇ ਵਿਸਫੋਟਕ ਸਮੱਗਰੀ ਦੇ ਨਾਲ ਲੱਦੇ ਹੋਏ ਆਪਣੇ ਆਵਾਜਾਈ ਸਾਧਨ ਨੂੰ ਪੁਲਿਸ ਥਾਣੇ ਵਿੱਚ ਲਿਆਕੇ ਧਮਾਕਾ ਕਰਕੇ ਉਡਾ ਦਿੱਤਾ।

Date:2009-11-17 Time:00:04:01

ਭਾਰਤ ਪਾਕਿ ਸੀਮਾ 'ਤੇ ਧਮਾਕਾ, ਡੀਆਈਜੀ ਸ਼ਹੀਦ

ਸਾਂਬਾ : ਭਾਰਤ ਪਾਕਿਸਤਾਨ ਦੀ ਸੀਮਾ ਉੱਤੇ ਹੋਏ ਜ਼ੋਰਦਾਰ ਧਮਾਕੇ ਵਿੱਚ ਸੀਮਾ ਸੁਰੱਖਿਆ ਬਲ (ਬੀਐੱਸਐੱਫ਼) ਦੇ ਇੱਕ ਸੀਨੀਅਰ ਅਧਿਕਾਰੀ ਦੀ ਮੌਤ ਹੋ ਗਈ ਹੈ ਤੇ ਤਿੰਨ ਜਵਾਨ ਫੱਟੜ ਹੋ ਗਏ ਹਨ।

Date:2009-11-17 Time:00:04:01

ਸੋਮਵਤੀ ਮੱਸਿਆ ਮੌਕੇ ਲੱਖਾਂ ਸ਼ਰਧਾਲੂਆਂ ਵੱਲੋਂ ਇਸ਼ਨਾਨ

ਫਰੀਦਕੋਟ - ਸੋਮਵਤੀ ਮੱਸਿਆ ਮੌਕੇ ਠੰਡ ਦੇ ਬਾਵਜੂਦ ਅੱਜ ਪੱਛਮੀ ਉੱਤਰੀ ਖੇਤਰ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਪਵਿੱਤਰ ਸਰੋਵਰਾਂ ਵਿਚ ਇਸ਼ਨਾਨ ਕਰਕੇ ਮੰਦਰਾਂ ਵਿਚ ਪੂਜਾ ਕੀਤੀ।

Date:2009-11-17 Time:00:04:01

ਜਦ ਦੀ ਪਾਸਵਾਨ ਨੂੰ ਸਲਾਹ

ਪਟਨਾ - ਜਨਤਾ ਦਲ ਯੂਨਾਇਟਡ(ਜਦਯੂ) ਨੇ ਲੋਕ ਜਨਸ਼ਕਤੀ ਪਾਰਟੀ ਪ੍ਰਧਾਨ ਰਾਮ ਬਿਲਾਸ ਪਾਸਵਾਨ ਨੂੰ ਤੰਗ ਸੋਚ ਤੋਂ ਬਾਹਰ ਆ ਕੇ ਬਿਹਾਰ ਵਿਚ ਨੀਤਿਸ਼ ਸਰਕਾਰ ਦੀਆਂ ਕੋਸ਼ਿਸ਼ਾਂ ਕਾਰਣ ਮਹਾਦਲਿਤਾਂ ਦੀ ਸਥਿੱਤੀ ਵਿਚ ਆਏ ਬਦਲਾਅ ਦਾ ਸੁਆਗਤ ਕਰਨ ਦੀ ਸਲਾਹ ਦਿੱਤੀ ਹੈ।

Date:2009-11-17 Time:00:04:01

ਨਕਸਲੀਆਂ ਵੱਲੋਂ ਮਾਲਗੱਡੀ 'ਤੇ ਪਥਰਾਅ

ਜਗਦਲਪੁਰ - ਛੱਤੀਸਗੜ੍ਹ ਦੇ ਦੰਤੇਵਾੜ੍ਹਾ ਜਿਲ੍ਹੇ ਦੇ ਕਮਾਲੂਰ ਸਟੇਸ਼ਨ ਲਾਗੇ ਨਕਸਲੀਆਂ ਨੇ ਇੱਕ ਮਾਲਗੱਡੀ ਉੱਪਰ ਪਥਰਾਅ ਕਰਕੇ ਰੇਲ ਆਵਾਜਾਈ ਰੋਕਣ ਦੀ ਕੋਸ਼ਿਸ਼ ਕੀਤੀ

Date:2009-11-17 Time:00:04:01

ਤੈਰਦਾ ਹਵਾਈਅੱਡਾ ਮੁਰੰਮਤ ਮਗਰੋਂ ਜਲਸੈਨਾ ਹਵਾਲੇ

ਨਵੀਂ ਦਿੱਲੀ - 18 ਮਹੀਨਿਆਂ ਦੇ ਲੰਮੇ ਵਕਫੇ ਮਗਰੋਂ ਭਾਰਤੀ ਜਲਸੈਨਾ ਨੂੰ ਉਸ ਦਾ ਇਕਲੌਤਾ ਤੈਰਦਾ ਹਵਾਈ ਅੱਡਾ ਆਈਐਨਐਸ ਵਿਰਾਟ ਵਾਪਸ ਮਿਲ ਗਿਆ ਹੈ ਅਤੇ ਭਲਕੇ ਇਹ ਐਡਮਿਰਲ ਨਿਰਮਲ ਵਰਮਾ ਦੀ ਮੌਜੂਦਗੀ ਵਿਚ ਆਪਣਾ ਪੰਜਾਹਵਾਂ ਜਨਮ ਦਿਨ ਮਨਾਉਂਦੇ ਹੋਏ ਸ਼ਾਨਦਾਰ ਵਾਪਸੀ ਕਰੇਗਾ।

Date:2009-11-17 Time:00:04:01

ਬੰਬ ਧਮਾਕੇ 'ਚ ਡੀਆਈਜੀ ਸ਼ਹੀਦ

ਜੰਮੂ - ਜੰਮੂ ਕਸ਼ਮੀਰ ਦੇ ਸਰਹਦੀ ਸਾਂਬਾ ਸੈਕਟਰ ਵਿਚ ਅੱਜ ਇੱਕ ਦੇਸੀ ਬੰਬ ਵਿਸਫੋਟ ਵਿਚ ਸਰਹੱਦ ਰਾਖੀ ਬਲ(ਬੀਐਸਐਫ) ਦੇ ਉਪ ਮਹਾਂਨਿਰੀਖਕ(ਡੀਆਈਜੀ) ਓਪੀ ਤੰਵਰ ਸ਼ਹੀਦ ਹੋ ਗਏ ਅਤੇ ਦੋ ਜਵਾਨ ਜ਼ਖਮੀ ਹੋ ਗਏ।

Date:2009-11-17 Time:00:04:01

ਸੁਪਰੀਮ ਕੋਰਟ ਵੱਲੋਂ ਮਾਇਆਵਤੀ ਨੂੰ ਝਟਕਾ

ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਦੀਆਂ ਬਹੁ-ਚਰਚਿਤ ਤਾਜ ਕਾਰੀਡੋਰ ਮਾਮਲੇ ਵਿਚ ਆਪਣੇ ਖਿਲਾਫ਼ ਦਾਇਰ ਜਨਹਿਤ ਪਟੀਸ਼ਨ ਨੂੰ ਖਾਰਜ ਕਰਨ ਦੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ ਹੈ।

Date:2009-11-17 Time:00:04:01

ਸਭ ਨੂੰ ਚਾਹੀਦਾ ਹੈ ਕੈਟਰੀਨਾ ਦਾ ਸਾਥ

ਕੈਟਰੀਨਾ ਨਾ ਸਿਰਫ਼ ਲੋਕਾਂ ਦੇ ਵਿਚਕਾਰ ਲੋਕਪ੍ਰਿਅ ਹੈ, ਬਲਕਿ ਬਾਲੀਵੁੱਡ ਦੇ ਸਾਰੇ ਹੀਰੋ ਵੀ ਉਹਨਾਂ ਦੇ ਦੀਵਾਨੇ ਹਨ ਅਤੇ ਉਹਨਾਂ ਨਾਲ ਫਿਲਮ ਕਰਨਾ ਚਾਹੁੰਦੇ ਹਨ। ਕੈਟਰੀਨਾ ਕੈਫ ਦੀ ਸਫ਼ਲਤਾ ਦਾ ਰਿਕਾਰਡ ਵੀ ਇਸਦਾ ਇੱਕ ਅਹਿਮ ਕਾਰਨ ਹੈ। ਅਕਸ਼ੈ ਕੁਮਾਰ ਚਾਹੁੰਦੇ ਹਨ ਕਿ ਲਗਭਗ ਹਰ ਫਿਲਮ ਵਿੱਚ ਉਹਨਾਂ ਦੀ ਹੀਰੋਇਨ ਕੈਟਰੀਨਾ ਹੋਵੇ। 'ਸਿੰਘ ਇਜ਼ ਕਿੰਗ' ਦਾ ਦੂਜਾ ਭਾਗ ਬਣਨ ਜਾ ਰਿਹਾ ਹੈ ਅਤੇ ਸੁਣਿਆ ਹੈ ਕਿ ਅਕਸ਼ੈ ਦੇ ਕਹਿਣ 'ਤੇ ਇੱਕ ਵਾਰ ਫਿਰ ਕੈਟਰੀਨਾ ਨੂੰ ਇਸ ਫਿਲਮ ਵਿੱਚ ਲੈ ਲਿਆ ਗਿਆ ਹੈ। ਸ਼ਾਹਿਦ ਕਪੂਰ ਦੀ ਵੀ ਖਵਾਹਿਸ਼ ਹੈ ਕਿ ਕੈਟਰੀਨਾ ਨਾਲ ਇੱਕ ਫਿਲਮ ਕਰਨ। ਸ਼ਾਹਿਦ ਅਤੇ ਕੈਟਰੀਨਾ ਨੂੰ ਲੈ ਕੇ ਰਾਜਕੁਮਾਰ ਸੰਤੋਸ਼ੀ ਫਿਲਮ ਬਣਾਉਣ ਵਾਲੇ ਸਨ, ਪਰ ਉਹ ਬੰਦ ਹੋ ਗਈ। ਪਾਪਾ ਕਪੂਰ 'ਮੌਸਮ' ਨਾਮਕ ਫਿਲਮ ਸ਼ਾਹਿਦ ਨੂੰ ਲੈ ਕੇ ਬਣਾ ਰਹੇ ਹਨ। ਉਹ ਨ

Date:2009-11-17 Time:00:04:00

ਵਿਦਿਆ ਨੇ ਅਮਿਤਾਭ ਨੂੰ ਮੋਢਿਆਂ 'ਤੇ ਚੁੱਕਿਆ!

ਹੁਣ ਤੱਕ ਫਿਲਮਾਂ ਵਿੱਚ ਹੀਰੋ ਦੁਆਰਾ ਹੀਰੋਇਨ ਨੂੰ ਗੋਦੀ ਵਿੱਚ ਚੁੱਕਦੇ ਹੋਏ ਦਿਖਾਇਆ ਗਿਆ ਹੈ, ਪਰ ਪਹਿਲੀ ਵਾਰ ਵਿਦਿਆ ਬਾਲਨ ਨੇ ਅਮਿਤਾਭ ਬੱਚਨ ਨੂੰ ਆਪਣੇ ਮੋਢਿਆਂ 'ਤੇ ਚੁੱਕਿਆ ਹੈ। ਦਰਅਸਲ ਫਿਲਮ 'ਪਾ' ਵਿੱਚ ਅਮਿਤਾਭ ਬੱਚਨ ਇੱਕ 13 ਸਾਲ ਦੇ ਬੱਚੇ ਦੀ ਭੂਮਿਕਾ ਨਿਭਾ ਰਹੇ ਹਨ ਅਤੇ ਵਿਦਿਆ ਉਹਨਾਂ ਦੀ ਮਾਂ ਦੀ ਭੂਮਿਕਾ ਨਿਭਾ ਰਹੀ ਹੈ। ਫਿਲਮ ਦੇ ਇੱਕ ਸੀਨ ਵਿੱਚ ਵਿਦਿਆ ਨੂੰ ਬਿਗ ਬੀ ਨੂੰ ਆਪਣੇ ਮੋਢਿਆਂ 'ਤੇ ਚੁੱਕਣਾ ਸੀ, ਜੋ ਵਿਦਿਆ ਲਈ ਬਹੁਤ ਮੁਸ਼ਕਿਲ ਸੀ। ਬਿਗ ਬੀ ਦਾ ਵਜਨ ਉਹਨਾਂ ਤੋਂ ਜਿਆਦਾ ਹੈ। ਇਸ ਲਈ ਜਦੋਂ ਵਿਦਿਆ ਨੇ ਬਿਗ ਬੀ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਬੈਲੇਂਸ ਵਿਗੜ ਗਿਆ ਅਤੇ ਉਹ ਉੱਥੇ ਹੀ ਡਿੱਗ ਪਈ।

Date:2009-11-17 Time:00:04:00

ਗਰਭਵਤੀ ਮਹਿਲਾ ਦਾ ਕਮਰਾ

ਗਰਭਵਤੀ ਮਹਿਲਾ ਦਾ ਕਮਰਾ ਉੱਤਰ-ਪੂਰਬ ਦਿਸ਼ਾ ਵਿੱਚ ਹੋਣਾ ਚਾਹੀਦਾ ਹੈ ਅਤੇ ਉਸ ਨੂੰ ਸੌਂਦੇ ਸਮੇਂ ਸਿਰਹਾਨਾ ਪੂਰਬ ਜਾਂ ਪੱਛਮ ਦਿਸ਼ਾ ਵਿੱਚ ਹੀ ਰੱਖਣਾ ਚਾਹੀਦਾ ਹੈ।

Date:2009-11-17 Time:00:04:00

ਵਾਸਤੁ ਅਨੁਸਾਰ ਤਸਵੀਰ

ਘਰ ਵਿੱਚ ਬਾਂਦਰ, ਸੱਪ, ਕਬੂਤਰ, ਉੱਲੂ ਆਦਿ ਦੀ ਤਸਵੀਰ ਜਾਂ ਮੂਰਤੀ ਨਾ ਰੱਖੋ। ਇਹ ਵ ਆਸਤੁ ਦੇ ਅਨੁਸਾਰ ਸ਼ੁਭ ਨਹੀਂ ਹੁੰਦਾ।

Date:2009-11-17 Time:00:04:00

ਟੀਚੇ ਲਾਗੇ ਪੁੱਜੀ ਪੰਜਾਬ 'ਚ ਝੋਨੇ ਦੀ ਖਰੀਦ

ਚੰਡੀਗੜ੍ਹ - ਪੰਜਾਬ ਵਿਚ ਝੋਨੇ ਦੀ ਖਰੀਦ ਸਰਕਾਰੀ ਟੀਚੇ 140 ਲੱਖ ਟਨ ਲਾਗੇ ਪੁੱਜ ਗਈ ਹੈ ਅਤੇ ਸਰਕਾਰ ਅਤੇ ਮਿਲ ਮਾਲਕ ਅਜੇ ਤੱਕ ਰਾਜ ਦੀਆਂ ਮੰਡੀਆਂ ਵਿਚ ਕੁੱਲ 136.43 ਲੱਖ ਟਨ ਤੋਂ ਵੀ ਵੱਧ ਝੋਨਾ ਖਰੀਦ ਚੁੱਕੇ ਹਨ ਜੋ ਬੀਤੇ ਵਰ੍ਹੇ ਮੁਕਾਬਲੇ ਛੇ ਲੱਖ ਟਨ ਵੱਧ ਹੈ।

Date:2009-11-17 Time:00:04:00

ਪੰਜਾਬ, ਹਰਿਆਣਾ 'ਚ ਧੁੰਦ ਪੈਣ ਦੀ ਸੰਭਾਵਨਾ

ਚੰਡੀਗੜ੍ਹ - ਅਗਲੇ 24 ਘੰਟਿਆਂ ਦੌਰਾਨ ਪੰਜਾਬ ਅਤੇ ਹਰਿਆਣਾ ਵਿਚ ਮੌਸਮ ਸਾਫ ਰਹਿਣ ਦੇ ਬਾਵਜੂਦ ਰਾਤ ਦੇ ਤਾਪਮਾਨ ਵਿਚ ਗਿਰਾਵਟ ਆਉਣ ਅਤੇ ਸਵੇਰ ਵੇਲ੍ਹੇ ਸੰਘਣੀ ਧੁੰਦ ਦੀ ਪਰਤ ਛਾਉਣ ਦੀ ਸੰਭਾਵਨਾ ਹੈ।

Date:2009-11-17 Time:00:04:00

ਦ੍ਰਵਿੜ ਬਣੇ 11 ਹਜ਼ਾਰੀ

ਅਹਿਮਦਾਬਾਦ - ਭਾਰਤੀ ਕ੍ਰਿਕਟ ਦੀ 'ਦ ਵਾਲ' ਮੰਨੇ ਜਾਂਦੇ ਮਿਸਟਰ ਭਰੋਸੇਮੰਦ ਰਾਹੁਲ ਦ੍ਰਵਿੜ ਨੇ ਅੱਜ ਇੱਕ ਨਵਾਂ ਇਤਹਾਸ ਰੱਚ ਦਿੱਤਾ।ਦ੍ਰਵਿੜ 11 ਹਜ਼ਾਰ ਦੌੜਾਂ ਬਨਾਉਣ ਵਾਲੇ ਦੁਨੀਆ ਦੇ ਪੰਜਵੇਂ ਬੱਲੇਬਾਜ ਬਣ ਗਏ ਹਨ।

Date:2009-11-17 Time:00:04:00

ਧੋਨੀ ਦੀਆਂ 2000 ਟੈਸਟ ਦੌੜਾਂ

ਅਹਿਮਦਾਬਾਦ - ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟੈਸਟ ਕ੍ਰਿਕਟ ਵਿਚ 2 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਹਨ।ਧੋਨੀ ਨੇ ਸ਼੍ਰੀਲੰਕਾ ਖਿਲਾਫ ਇੱਥੇ ਸਰਦਾਰ ਪਟੇਲ ਸਟੇਡੀਅਮ ਵਿਚ ਪਹਿਲੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਆਪਣੀ 38ਵੀਂ ਦੌੜ ਬਨਾਉਣ ਦੇ ਨਾਲ ਹੀ ਇਹ ਅੰਕੜਾ ਛੋਹ ਲਿਆ।

Date:2009-11-17 Time:00:04:00

ਸੈਫ਼ ਦੀ ਭੈਣ ਦੀ ਭੂਮਿਕਾ ਨਹੀਂ ਕਰਾਂਗੀ - ਸੋਹਾ

ਹੁਣ ਤੱਕ ਅਭਿਨੇਤਰੀ ਸੋਹਾ ਅਲੀ ਖਾਨ ਨੇ ਆਪਣੇ ਭਰਾ ਅਭਿਨੇਤਾ ਸੈਫ਼ ਅਲੀ ਖਾਨ ਨਾਲ ਕੋਈ ਫਿਲਮ ਨਹੀਂ ਕੀਤੀ ਹੈ, ਪਰ ਚਰਚਾ ਹੈ ਕਿ ਜਲਦੀ ਹੀ ਉਹ ਸੈਫ਼ ਦੀ ਬੈਨਰ ਵਾਲੀ ਫਿਲਮ ਵਿੱਚ ਕੋਈ ਭੂਮਿਕਾ ਕਰੇਗੀ, ਪਰ ਸੋਹਾ ਨੇ ਅਜੇ ਇਹ ਐਲਾਨ ਕਰ ਦਿੱਤਾ ਹੈ ਕਿ ਉਹਨਾਂ ਨੂੰ ਆਪਣੇ ਭਰਾ ਦੇ ਬੈਨਰ ਹੇਠ ਬਣਨ ਵਾਲੀਆਂ ਫਿਲਮਾਂ ਵਿੱਚ ਕੰਮ ਕਰਨ ਵਿੱਚ ਕੋਈ ਇਤਰਾਜ ਨਹੀਂ ਹੈ, ਪਰ ਉਹ ਉਹਨਾਂ ਦੀ ਭੈਣ ਦਾ ਕਿਰਦਾਰ ਨਹੀਂ ਨਿਭਾਉਣਾ ਚਾਹੁੰਦੀ। ਸੋਹਾ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਹਾਲਾਂਕਿ ਇਸ ਸਮੇਂ ਸੈਫ਼ ਦੇ ਬੈਨਰ ਹੇਠ ਕੰਮ ਕਰਨ ਦੀ ਕੋਈ ਯੋਜਨਾ ਨਹੀਂ ਹੈ, ਕਿਉਂਕਿ ਉਹਨਾਂ ਨੇ ਹਾਲ ਹੀ ਵਿੱਚ 'ਲਵ ਆਜ ਕਲ' ਪੂਰੀ ਕੀਤੀ ਹੈ ਅਤੇ ਹੁਣ ਉਹ 'ਏਜੰਟ ਵਿਨੋਦ' 'ਤੇ ਕੰਮ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਇਸ ਸਮੇਂ ਸੈਫ਼ ਜਿਹਨਾਂ ਫਿਲਮਾਂ ਦੀ ਯੋਜਨਾ ਬਣਾ ਰਹੇ ਹਨ, ਉਹ

Date:2009-11-17 Time:00:04:00

'ਕੁਰਬਾਨ' ਗੰਭੀਰ ਫਿਲਮ ਨਹੀਂ ਹੈ : ਰੇਂਸਿਲ ਡੀਸਿਲਵਾ

ਸੈਫ਼ ਅਲੀ ਅਤੇ ਕਰੀਨਾ ਕਪੂਰ ਦੀ ਫਿਲਮ 'ਕੁਰਬਾਨ' ਦੀ ਐਡਿਟਿੰਗ ਪੂਰੀ ਹੋ ਗਈ ਹੈ ਅਤੇ ਇਹ 2 ਘੰਟੇ 37 ਮਿੰਟ ਲੰਬੀ ਹੈ। ਮਲਟੀਪਲੈਕਸ ਵਾਲੇ 2 ਘੰਟੇ ਤੋਂ ਲੰਬੀਆਂ ਫਿਲਮਾਂ ਤੋਂ ਖੁਸ਼ ਨਹੀਂ ਹੁੰਦੇ ਹਨ, ਖਾਸ ਤੌਰ 'ਤੇ ਗੰਭੀਰ ਕਿਸਮ ਦੀਆਂ ਫਿਲਮਾਂ ਤੋਂ। ਉਹਨਾਂ ਦਾ ਮੰਨਣਾ ਹੈ ਕਿ ਦਰਸ਼ਕ ਉਸ ਤਰ੍ਹਾਂ ਦੀਆਂ ਲੰਬੀਆਂ ਫਿਲਮਾਂ ਦੇਖਣਾ ਪਸੰਦ ਨਹੀਂ ਕਰਦੇ ਹਨ। ਹਾਲ ਹੀ ਵਿੱਚ 'ਜੇਲ੍ਹ' ਇਸਦਾ ਉਦਾਹਰਨ ਹੈ। ਆਪਣੀ ਫਿਲਮ ਦਾ ਬਚਾਅ ਕਰਦੇ ਹੋਏ 'ਕੁਰਬਾਨ' ਦੇ ਨਿਰਦੇਸ਼ਕ ਰੇਂਸਿਲ ਡੀਸਿਲਵਾ ਦਾ ਕਹਿਣਾ ਹੈ ਕਿ ਉਹਨਾਂ ਦੀ ਫਿਲਮ ਗੰਭੀਰ ਨਹੀਂ ਹੈ। ਉਹ ਕਹਿੰਦੇ ਹਨ 'ਇਹ ਗੰਭੀਰ ਮੁੱਦਾ ਜਰੂਰ ਉਠਾਉਂਦੀ ਹੈ, ਪਰ ਅੱਤਵਾਦ 'ਤੇ ਬਣੀ ਡਾਕੁਮੈਂਟਰੀ ਨਹੀਂ ਹੈ। ਇਸ ਨੂੰ ਤੇਜ ਗਤੀ ਵਾਲੀ ਥ੍ਰਿਲਰ ਫਿਲਮ ਦੇ ਰੂਪ ਵਿੱਚ ਬਣਾਇਆ ਗਿਆ ਹੈ।' ਨਾਲ ਹੀ ਉਹ ਇਹ ਵੀ ਕਹਿੰਦੇ ਹ

Date:2009-11-17 Time:00:04:00

ਡਾ.ਕ੍ਰਿਸ਼ਨਾਮੂਰਤੀ ਸਨਮਾਨਿਤ

ਰਾਸ਼ਟਰੀ ਨਿਰਮਾਣ ਮੁਕਾਬਲੇਬਾਜ਼ੀ ਕੌਂਸਲ (ਐੱਨਐੱਮਸੀਸੀ) ਦੇ ਪ੍ਰਮੁੱਖ ਵੀ ਕ੍ਰਿਸ਼ਨਾਮੂਰਤੀ ਨੂੰ ਭਾਰਤ ਅਤੇ ਜਪਾਨ ਦੇ ਵਿਚਕਾਰ ਉਦਯੋਗਿਕ ਰਿਸ਼ਤਿਆਂ ਵਿੱਚ ਜਿਕਰਯੋਗ ਯੋਗਦਾਨ ਦੇ ਲਈ ਜਪਾਨ ਦਾ ਸਥਾਪਤ ਪੁਰਸਕਾਰ ਦੀ ਗ੍ਰਾਂਡ ਕਾਰਡਨ ਆਫ਼ ਆਰਡਰ ਆਫ਼ ਰਾਈਜਿੰਗ ਸਨ ਪ੍ਰਦਾਨ ਕੀਤਾ ਗਿਆ ਹੈ।

Date:2009-11-17 Time:00:04:00


1   2  

page no.1

Select news date :

30 - 11 - 2009
29 - 11 - 2009
28 - 11 - 2009
27 - 11 - 2009
26 - 11 - 2009
25 - 11 - 2009
24 - 11 - 2009
23 - 11 - 2009
22 - 11 - 2009
21 - 11 - 2009
20 - 11 - 2009
19 - 11 - 2009
18 - 11 - 2009
17 - 11 - 2009
16 - 11 - 2009
15 - 11 - 2009
14 - 11 - 2009
13 - 11 - 2009
12 - 11 - 2009
11 - 11 - 2009
10 - 11 - 2009
9 - 11 - 2009
8 - 11 - 2009
7 - 11 - 2009
6 - 11 - 2009
5 - 11 - 2009
4 - 11 - 2009
3 - 11 - 2009
2 - 11 - 2009
1 - 11 - 2009