Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 16 - 11 - 2009

ਦਸੰਬਰ 'ਚ ਸ਼ੁਰੂ ਹੋਵੇਗਾ ਨਿਰਮਾਣ : ਟਾਟਾ ਸਟੀਲ

ਕੋਲਕਾਤਾ : ਦੇਸ਼ ਦੀ ਮੋਹਰੀ ਇਸਪਾਤ ਨਿਰਮਾਤਾ ਕੰਪਨੀ ਟਾਟਾ ਸਟੀਲ ਦੇ ਉੜੀਸਾ ਵਿਖੇ ਪ੍ਰਸਤਾਵਿਤ 60 ਲੱਖ ਟਨ ਸਮਰੱਥਾ ਵਾਲੇ ਪਲਾਂਟ ਦਾ ਨਿਰਮਾਣ ਕਾਰਜ ਦਸੰਬਰ ਵਿੱਚ ਸ਼ੁਰੂ ਹੋ ਜਾਵੇਗਾ।

Date:2009-11-16 Time:00:07:59

ਗੁੱਡਈਅਰ ਦਾ ਮੁਨਾਫ਼ਾ ਵੱਧਿਆ

ਮੁੰਬਈ : ਟਾਇਰ ਬਣਾਉਣ ਵਾਲੀ ਮੋਹਰੀ ਕੰਪਨੀ ਗੁੱਡਈਅਰ ਨੇ 30 ਸਤੰਬਰ ਨੂੰ ਸਮਾਪਤ ਤਿਮਾਹੀ ਵਿੱਚ 23.59 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ, ਜੋ ਪਿਛਲੇ ਵਿੱਤ ਵਰ੍ਹੇ ਦੀ ਸਮਾਨ ਮਿਆਦ ਦੀ ਤੁਲਨਾ ਵਿੱਚ ਤਿੰਨ ਗੁਣਾ ਜਿਆਦਾ ਹੈ।

Date:2009-11-16 Time:00:07:59

ਐੱਚਪੀ ਨੇ ਕੀਤਾ 3ਕੋਮ ਦਾ ਅਧਿਗ੍ਰਹਿਣ

ਸੈਨ ਫਰਾਂਸਿਸਕੋ : ਕੰਪਿਊਟਰ ਸਾਜੋ ਸਾਮਾਨ ਨਿਰਮਾਤਾ ਮੋਹਰੀ ਕੰਪਨੀ ਹਿਊਲਿਟ ਪੈਕਰਡ (ਐੱਚਪੀ) ਨੇ ਆਪਣੀ ਕਾਰੋਬਾਰ ਵਿਸਤਾਰ ਯੋਜਨਾ ਦੇ ਤਹਿਤ 3.1 ਅਰਬ ਡਾਲਰ ਵਿੱਚ ਅਮਰੀਕੀ ਕੰਪਨੀ 3 ਕੋਮ ਕਾਰਪੋਰੇਸ਼ਨ ਦਾ ਅਧਿਗ੍ਰਹਿਣ ਕੀਤਾ ਹੈ।

Date:2009-11-16 Time:00:07:59

ਏਪੇਕ ਸੰਮੇਲਨ ਹੋਇਆ ਸਮਾਪਤ

ਸਿੰਗਾਪੁਰ : ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ (ਏਪੇਕ) ਦਾ ਸ਼ਿਖਰ ਸੰਮੇਲਨ ਵਿਸ਼ਵ ਵਪਾਰ ਸੰਗਠਨ ਦੀ ਦੋਹਾਂ ਦੌਰਾਂ ਦੀ ਗੱਲਬਾਤ ਅਗਲੇ ਵਰ੍ਹੇ ਤੱਕ ਪੂਰੀ ਕਰਨ ਅਤੇ ਹਰ ਤਰ੍ਹਾਂ ਦੇ ਸਰੱਖਿਆਵਾਦ ਨੂੰ ਪੂਰੀ ਤਰ੍ਹਾਂ ਅਸਵੀਕਾਰ ਕਰਨ ਦੀ ਵਚਨਬੱਧਤਾ ਦੇ ਨਾਲ ਅੱਜ ਸੰਪੰਨ ਹੋ ਗਿਆ।

Date:2009-11-16 Time:00:07:59

ਚੜ੍ਹਕੇ ਬੰਦ ਹੋਇਆ ਸ਼ੇਅਰ ਬਾਜਾਰ

ਮੁੰਬਈ : ਕੌਮਾਂਤਰੀ ਬਾਜਾਰਾਂ ਵਿੱਚ ਆਈ ਤੇਜੀ ਨਾਲ ਉਤਸਾਹਿਤ ਘਰੇਲੂ ਸੰਸਥਾਗਤ ਨਿਵੇਸ਼ਕਾਂ ਦੇ ਸਮਰੱਥਨ ਉੱਤੇ ਬੀਤੇ ਹਫ਼ਤੇ ਬੰਬਈ ਸਟਾਕ ਐਕਸਚੇਂਜ ਦੇ ਸੈਂਸੇਕਸ ਨੇ ਭਾਰਤੀ ਉਥਲ ਪੁਥਲ ਭਰੇ ਕਾਰੋਬਾਰ ਦੇ ਵਿਚਕਾਰ 690 ਅੰਕ ਅਤੇ ਨੈਸ਼ਨਲ ਸਟਾਕ ਐਕਸਚੇਂਜ ਨੇ 202 ਅੰਕ ਦੀ ਬੜ੍ਹਤ ਦਰਜ ਕੀਤੀ।

Date:2009-11-16 Time:00:07:59

ਸਰਕਾਰ ਏਅਰਇੰਡੀਆ ਨੂੰ ਦੇਵੇਗੀ ਮਦਦ

ਬੇਲਗਾਮ : ਨਾਗਰਿਕ ਹਵਾਬਾਜੀ ਮੰਤਰੀ ਪ੍ਰਫੁੱਲ ਪਟੇਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨਗਦੀ ਦੀ ਸਮੱਸਿਆ ਦੇ ਨਾਲ ਦੋ ਹੱਥ ਕਰ ਰਹੀ ਸਰਕਾਰੀ ਹਵਾਬਾਜੀ ਕੰਪਨੀ ਏਅਰਇੰਡੀਆ ਨੂੰ 800 ਕਰੋੜ ਰੁਪਏ ਦੀ ਹੋਰ ਇਕੁਵਿਟੀ ਪੂੰਜੀ ਦੇਵੇਗੀ।

Date:2009-11-16 Time:00:07:59

ਵਿਕਟੋਰੀਆ ਨੂੰ ਪੁੱਤ 'ਤੇ ਮਾਣ

ਲੰਡਨ : ਵਿਕਟੋਰੀਆ ਬੈਕਹਮ ਦਾ ਵੱਡਾ ਪੁੱਤਰ ਬਰੁਕਲੀਨ ਉਹਨਾਂ ਦੇ ਪਹਿਲੇ ਚੈਰਿਟੀ ਦੌਰੇ ਉੱਤੇ ਉਹਨਾਂ ਦੇ ਨਾਲ ਗਿਆ, ਇਸ ਗੱਲ ਨਾਲ ਸਪਾਈਸ ਗਰਲ ਕਾਫ਼ੀ ਮਾਣ ਮਹਿਸੂਸ ਕਰ ਰਹੀ ਹੈ।

Date:2009-11-16 Time:00:07:59

ਬੈਂਕ ਆਫ਼ ਇੰਡੀਆ ਖੋਲ੍ਹੇਗੀ ਨਵੀਆਂ ਬਰਾਂਚਾਂ

ਪਟਨਾ : ਸਰਵਜਨਕ ਖੇਤਰ ਦੀ ਪ੍ਰਮੁੱਖ ਬੈਂਕ ਬੈਂਕ ਆਫ਼ ਇੰਡੀਆ ਨੇ ਆਮ ਲੋਕਾਂ ਤੱਕ ਬੈਂਕਿੰਗ ਸੇਵਾਵਾਂ ਨੂੰ ਪਹੁੰਚਾਉਣ ਦੇ ਮਕਸਦ ਨਾਲ ਵਰ੍ਹੇ 2014 ਤੱਕ ਦੇਸ਼ ਭਰ ਵਿੱਚ ਕਰੀਬ ਸਾਢੇ ਚਾਰ ਹਜਾਰ ਨਵੀਆਂ ਬਰਾਂਚਾਂ ਖੋਲ੍ਹਣ ਦਾ ਟੀਚਾ ਮਿਥਿਆ ਹੈ।

Date:2009-11-16 Time:00:07:59

ਅਜੇ ਕਿਸੇ ਨੂੰ ਕਲੀਨ ਚਿੱਟ ਨਹੀਂ:ਪਿੱਲੈ

ਨਵੀਂ ਦਿੱਲੀ - ਕੇਂਦਰੀ ਗ੍ਰਹਿ ਸਕਤੱਰ ਜੀਕੇ ਪਿੱਲੈ ਨੇ ਇੱਥੇ ਕਿਹਾ ਕਿ ਅੱਤਵਾਦੀ ਸੰਗਠਨ ਲਸ਼ਕਰੇ ਤੋਇਬਾ ਨਾਲ ਜੁੜੇ ਅਮਰੀਕੀ ਨਾਗਰਿਕ ਡੇਵਿਡ ਕੋਲਮੈਨ ਹੈਡਲੀ ਨਾਲ ਸੰਬੰਧਾਂ ਬਾਰੇ ਜਾਂਚ ਏਜੰਸੀਆਂ ਨੇ ਕਿਸੇ ਨੂੰ ਵੀ ਕਲੀਨ ਚਿੱਟ ਨਹੀਂ ਦਿੱਤੀ ਹੈ।

Date:2009-11-16 Time:00:07:59

ਸ਼ਿੰਦੇ ਦੀ ਰਾਜਾਂ ਨੂੰ ਅਪੀਲ

ਨਵੀਂ ਦਿੱਲੀ - ਊਰਜਾ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਅੱਜ ਰਾਜਾਂ ਨੂੰ ਅਪੀਲ ਕੀਤੀ ਕਿ ਉਹ ਸਾਰਿਆਂ ਨੂੰ ਬਿਜਲੀ ਦਾ ਟੀਚਾ ਹਾਸਲ ਕਰਨ ਲਈ ਆਪਣੀ ਕੋਸ਼ਿਸ਼ ਤੇਜ਼ ਕਰਨ।

Date:2009-11-16 Time:00:07:59

ਕਈ ਸੁਵਿਧਾਵਾਂ ਲੈ ਕੇ ਆ ਰਿਹਾ ਹੈ ਯੂਟਿਊਬ

ਸੈਨ ਫ੍ਰਾਂਸਿਸਕੋ - ਆਨਲਾਈਨ ਵੀਡੀਓ ਵੈਬਸਾਈਟ ਯੂਟਿਊਬ ਵਿੱਚ ਆਉਣ ਵਾਲੇ ਦਿਨਾਂ ਵਿੱਚ ਕਈ ਨਵੀਆਂ ਸੁਵਿਧਾਵਾਂ ਜੁੜਨ ਵਾਲੀਆਂ ਹਨ। ਖ਼ਬਰ ਏਜੰਸੀ ਡੀਪੀਏ ਦੇ ਅਨੁਸਾਰ ਯੂਟਿਊਬ 'ਤੇ ਹੁਣ ਉਪਯੋਗਕਰਤਾ 720 ਪੀ ਦੀ ਸੀਮਾ ਤੋਂ ਜਿਆਦਾ 1080 ਪੀ ਤੱਕ ਵੀਡੀਓ ਦੇਖ ਸਕਣਗੇ ਅਤੇ ਨਾਲ ਹੀ ਡਾਊਨਲੋਡ ਵੀ ਕਰ ਸਕਣਗੇ। ਇਸਦੇ ਇਲਾਵਾ ਯੂਟਿਊਬ 'ਤੇ ਟੈਲੀਵਿਜ਼ਨ ਪ੍ਰੋਗਰਾਮਾਂ ਅਤੇ ਫਿਲਮਾਂ ਦਾ ਵੀ ਆਨੰਦ ਉਠਾਇਆ ਜਾ ਸਕੇਗਾ।

Date:2009-11-16 Time:00:07:59

ਡੀਐੱਨਏ ਪਰਖ਼ 'ਤੇ ਬਿਲ ਜਲਦ

ਜੈਪੁਰ : ਕੇਂਦਰੀ ਗ੍ਰਹਿਮੰਤਰੀ ਪੀ.ਚਿਦੰਬਰਮ ਨੇ ਕਿਹਾ ਹੈ ਕਿ ਦੇਸ਼ ਵਿੱਚ ਡੀਐੱਨਏ ਜਾਂਚ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਉਣ ਦੇ ਲਈ ਇੱਕ ਕਾਨੂੰਨ ਲਿਆਂਦਾ ਜਾ ਰਿਹਾ ਹੈ।ਇਸ ਸਬੰਧੀ ਬਿਲ ਤਿਆਰ ਹੋ ਚੁੱਕਿਆ ਹੈ, ਜਿਸਨੂੰ ਜਲਦ ਹੀ ਸੰਸਦ ਦੀ ਮੰਜ਼ੂਰੀ ਮਿਲਣ ਦੀ ਉਮੀਦ ਹੈ, ਹਾਲਾਂਕਿ ਦੁਨੀਆ ਦੇ ਤੀਹ ਦੇਸ਼ਾਂ ਵਿੱਚ ਇਹ ਕਾਨੂੰਨ ਪਹਿਲਾਂ ਤੋਂ ਹੀ ਮੌਜੂਦ ਹੈ।

Date:2009-11-16 Time:00:07:59

ਬਗਰਾਮ ਵਿੱਚ ਬਣੇਗੀ ਨਵੀਂ ਜੇਲ੍ਹ

ਕਾਬੁਲ : ਅਫਗਾਨਿਸਤਾਨ ਵਿਖੇ ਕੰਮ ਕਰ ਰਹੀ ਅਮਰੀਕੀ ਫੌਜ ਨੇ ਬਗਰਾਮ ਦੀ ਵਿਵਾਦਿਤ ਜੇਲ੍ਹ ਦੇ ਸਥਾਨ ਉੱਤੇ ਇੱਕ ਨਵੀਂ ਜੇਲ੍ਹ ਦੇ ਨਿਰਮਾਣ ਦੀ ਯੋਜਨਾ ਬਣਾਈ ਹੈ।ਅਮਰੀਕੀ ਸੈਨਾ ਬ੍ਰਿਗੇਡੀਅਰ ਜਨਰਲ ਮਾਰਕ ਮਾਰਟਿਨ ਨੇ ਕੱਲ੍ਹ ਦੱਸਿਆ ਕਿ ਕਰੀਬ ਛੇ ਕਰੋੜ ਡਾਲਰ ਦੀ ਲਾਗਤ ਨਾਲ ਬਣ ਰਹੀ ਇਸ ਨਵੀਂ ਜੇਲ੍ਹ ਨਾਲ ਖੁੱਲ੍ਹਾਪਣ ਵੱਧੇਗਾ ਅਤੇ ਕੈਦੀਆਂ ਦੇ ਲਈ ਚੰਗੇ ਮਾਹੌਲ ਨੂੰ ਬੜ੍ਹਾਵਾ ਮਿਲੇਗਾ।

Date:2009-11-16 Time:00:07:59

ਫਰਾਂਸੀ ਟੀਚਰ ਵਿਰੁੱਧ ਸੁਣਵਾਈ ਕੱਲ੍ਹ

ਤੇਹਰਾਨ : ਇਰਾਨ ਵਿਖੇ ਹੋਈਆਂ ਵਿਵਾਦਿਤ ਚੋਣਾਂ ਦੇ ਦੌਰਾਨ ਜਾਸੂਸੀ ਦੇ ਆਰੋਪ ਵਿੱਚ ਗ੍ਰਿਫ਼ਤਾਰ ਕੀਤੇ ਗਏ ਫਰਾਂਸੀ ਟੀਚਰ ਦੇ ਵਿਰੁੱਧ ਮੰਗਲਵਾਰ ਨੂੰ ਫਿਰ ਤੋਂ ਸੁਣਵਾਈ ਸ਼ੁਰੂ ਹੋਵੇਗੀ।

Date:2009-11-16 Time:00:07:59

ਓਬਾਮਾ ਨੇ ਕੀਤੀ ਮਯਾਂਮਾਰ ਨੂੰ ਅਪੀਲ

ਸਿੰਗਾਪੁਰ :ਸ਼੍ਰੀ ਓਬਾਮਾ ਨੇ ਇੱਥੇ ਆਸੀਆਨ ਦੇ ਦਸ ਮੈਂਬਰ ਦੇਸ਼ਾਂ ਦੇ ਨੇਤਾਵਾਂ ਦੇ ਨਾਲ ਮੁਲਾਕਾਤ ਦੇ ਦੌਰਾਨ ਮਯਾਂਮਾਰ ਦੇ ਪ੍ਰਧਾਨ ਮੰਤਰੀ ਥਾਨ ਸਿਨ ਨੂੰ ਇਹ ਅਪੀਲ ਕੀਤੀ। ਮਯਾਂਮਾਰ ਦੇ ਪ੍ਰਧਾਨ ਮੰਤਰੀ ਦੇ ਨਾਲ ਅਮਰੀਕਾ ਦੇ ਰਾਸ਼ਟਰਪਤੀ ਦੀ ਇਹ ਪਹਿਲੀ ਮੁਲਾਕਾਤ ਸੀ।

Date:2009-11-16 Time:00:07:59

ਸਰਕਾਰੀ ਸਕੀਮਾਂ ਨਾਲ ਸੰਬੰਧਤ ਕਿਤਾਬਚੇ ਦੀ ਘੁੰਡ ਚੁਕਾਈ

ਅੰਮ੍ਰਿਤਸਰ - ਅੱਜ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਨੇ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਰਾਜਾਸਾਂਸੀ ਪੁੱਜਣ 'ਤੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਪਿੰਡਾਂ ਨਾਲ ਸਬੰਧਤ ਸਰਕਾਰੀ ਸਕੀਮਾਂ ਦੀ ਜਾਣਕਾਰੀ ਪ੍ਰਦਾਨ ਕਰਨ ਲਈ ਤਿਆਰ ਕੀਤੇ ਕਿਤਾਬਚੇ ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ।

Date:2009-11-16 Time:00:07:58

ਬੋਪੰਨਾ, ਕੁਰੈਸ਼ੀ ਦੀ ਜੋੜੀ ਫਾਇਨਲ 'ਚ

ਐਚੇਨ - ਭਾਰਤ ਦੇ ਰੋਹਨ ਬੋਪੰਨਾ ਅਤੇ ਉਹਨਾਂ ਦੇ ਪਾਕਿਸਤਾਨੀ ਜੋੜੀਦਾਰ ਐਸਾਮ ਉੱਲ ਹੱਕ ਕੁਰੈਸ਼ੀ ਏਟੀਪੀ ਚੈਲੇਂਜਰ ਟੈਨਿਸ ਟੂਰਨਾਮੈਂਟ ਦੇ ਫਾਇਨਲ ਵਿਚ ਪੁੱਜ ਗਏ ਹਨ।

Date:2009-11-16 Time:00:07:58

ਭਾਰਤ ਤੀਜੇ ਸਥਾਨ 'ਤੇ

ਗਵਾਂਗਝੂ - ਭਾਰਤ ਅੱਜ ਸੰਪੰਨ ਹੋਈ 18ਵੀਂ ਏਸ਼ਿਆਈ ਅਥਲੈਟਿਕਸ ਚੈਂਪੀਅਨਸ਼ਿਪ ਦੇ ਆਖਰੀ ਦਿਨ ਤਿੰਨ ਤਮਗੇ ਜਿੱਤ ਕੇ ਕੁੱਲ 12 ਤਮਗਿਆਂ ਸਮੇਤ ਤੀਜੇ ਸਥਾਨ ਉੱਪਰ ਰਿਹਾ।

Date:2009-11-16 Time:00:07:58

ਬਿਪਾਸ਼ਾ ਨੂੰ ਡਰ ਅਸੁਰੱਖਿਆ ਦਾ

ਬਚਪਨ ਤੋਂ ਹੀ ਬਿਪਾਸ਼ਾ ਬਸੂ ਅਜਿਹੀ ਲੜਕੀ ਰਹੀ ਹੈ ਜਿਸ ਨੂੰ ਹਮੇਸ਼ਾ ਸੁਰੱਖਿਆ ਦੇ ਨਾਲ ਪਾਲਿਆ-ਪੋਸਿਆ ਗਿਆ ਹੈ ਤੇ ਬਿਪਾਸ਼ਾ ਇਸੇ ਲਈ ਇਹ ਭਰੋਸਾ ਰੱਖਦੀ ਹੈ ਕਿ ਜਾਨ ਅਬ੍ਰਾਹਮ ਉਸ ਨੂੰ ਪੂਰੀ ਸੁਰੱਖਿਆ ਦੇਵੇਗਾ। ਉਸ ਦਾ ਕਹਿਣਾ ਹੈ ਕਿ ਅਸੁਰੱਖਿਆ ਦਾ ਡਰ ਵਿਆਹ ਤੋਂ ਪਹਿਲਾਂ ਕਿਸੇ ਵੀ ਕੁੜੀ ਦੇ ਦਿਲ 'ਚ ਆਉਣਾ ਸੁਭਾਵਿਕ ਹੈ। ਬਿਪਾਸ਼ਾ ਦੀ ਇਹ ਅਸੁਰੱਖਿਆ ਕੇਵਲ ਮਾਨਸਿਕ ਪੱਧਰ ਦੀ ਹੀ ਨਹੀਂ ਬਲਕਿ ਆਰਥਿਕ ਪੱਧਰ 'ਤੇ ਵੀ ਹੈ। ਉਹ ਵਿਚਾਰ ਪ੍ਰਗਟਾਉਂਦੀ ਹੈ ਕਿ ਕਿਸੇ ਵੀ ਸਮਝਦਾਰ ਲੜਕੀ ਲਈ ਸ਼ਾਦੀ ਤੋਂ ਪਹਿਲਾਂ ਇਸ ਆਧੁਨਿਕ ਜ਼ਮਾਨੇ 'ਚ ਆਰਥਿਕ ਸੁਰੱਖਿਆ ਪਹਿਲੀ ਪਹਿਲ ਹੈ।

Date:2009-11-16 Time:00:07:58

ਭਾਜਪਾ 'ਚ ਜਾ ਸਕਦੇ ਹਨ ਕਲਿਆਣ

ਲਖਨਊ - ਦੋ ਦਫਾ ਭਾਰਤੀ ਜਨਤਾ ਪਾਰਟੀ ਛੱਡਣ ਵਾਲੇ ਅਤੇ ਇਸ ਮਹੀਨੇ ਹੋਈਆਂ ਉਪ ਚੌਣਾਂ ਵਿਚ ਸਮਾਜਵਾਦੀ ਪਾਰਟੀ ਦਾ ਸਮਰਥਨ ਕਰਨ ਵਾਲੇ ਕਲਿਆਣ ਸਿੰਘ ਨੇ ਅੱਜ ਇੱਥੇ ਕਿਹਾ ਕਿ ਉਹਨਾਂ ਦਾ ਆਪਣੀ ਪੁਰਾਣੀ ਪਾਰਟੀ ਭਾਜਪਾ ਵਿਚ ਜਾਣ ਦਾ ਵਿਕਲਪ ਖੁੱਲਾ ਹੈ।

Date:2009-11-16 Time:00:07:58

ਤਮਿਲਨਾਡੂ, ਕੇਰਲ, ਲਕਸ਼ਦੀਪ 'ਚ ਭਾਰੀ ਬਾਰਿਸ਼ ਦੀ ਸੰਭਾਵਨਾ

ਪੁਣੇ - ਤਮਿਲਨਾਡੂ, ਕੇਰਲ ਅਤੇ ਲਕਸ਼ਦੀਪ ਵਿਚ ਆਗਾਮੀ 48 ਘੰਟਿਆਂ ਵਿਚ ਤੇਜ਼ ਤੋਂ ਬਹੁਤ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਹੈ।ਮੌਸਮ ਵਿਭਾਗ ਮੁਤਾਬਕ ਇਸ ਤੋਂ ਅਲਾਵਾ ਦੱਖਣੀ ਤੱਟੀ ਆਂਧਰਾ ਪ੍ਰਦੇਸਹ ਅਤੇ ਦੱਖਣੀ ਅੰਦਰੂਨੀ ਕਰਨਾਟਕ ਵਿਚ ਵੀ ਕਈ ਥਾਂ ਭਾਰੀ ਬਾਰਿਸ਼ ਹੋ ਸਕਦੀ ਹੈ।

Date:2009-11-16 Time:00:07:58

ਬਰਫਬਾਰੀ ਦੇ ਬਾਵਜੂਦ ਘੁਸਪੈਠ ਦੀ ਕੋਸ਼ਿਸ਼

ਸ਼੍ਰੀਨਗਰ - ਜੰਮੂ ਕਸ਼ਮੀਰ ਦੇ ਉਚਾਈ ਵਾਲੇ ਇਲਾਕਿਆਂ ਵਿਚ ਭਾਰੀ ਬਰਫਬਾਰੀ ਦੇ ਬਾਵਜੂਦ ਸਰਹੱਦ ਪਾਰੋਂ ਘੁਸਪੈਠ ਦੀ ਕੋਸ਼ਿਸ਼ ਜ਼ਾਰੀ ਹੈ।ਹਾਲਾਂਕਿ ਐਲਓਸੀ ਲਾਗੇ ਸੈਨਾ ਦੇ ਜਵਾਨ ਅਜਿਹੀ ਕੋਸ਼ਿਸ਼ ਨੂੰ ਨਾਕਾਮ ਕਰਨ ਲਈ ਚੌਕਸ ਹਨ।

Date:2009-11-16 Time:00:07:58

ਮੁਲਾਇਮ ਸਿੰਘ ਨਿਰਾ ਸੁਆਰਥੀ : ਕਲਿਆਣ

ਲਖਨਊ : ਭਾਜਪਾ ਦੇ ਸਾਬਕਾ ਨੇਤਾ ਕਲਿਆਣ ਸਿੰਘ ਦਾ ਸਮਾਜਵਾਦੀ ਪਾਰਟੀ ਦੇ ਨਾਲ ਹਨੀਮੂਨ ਖ਼ਤਮ ਹੋ ਗਿਆ ਹੈ। ਕੱਲ੍ਹ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਨੇ ਸਪਾ ਪ੍ਰਮੁੱਖ ਮੁਲਾਇਮ ਸਿੰਘ ਨੂੰ ਧੋਖੇਬਾਜ, ਸੁਆਰਥੀ ਅਤੇ ਮੌਕਾਪ੍ਰਸਤ ਕਰਾਰ ਦਿੱਤਾ।

Date:2009-11-16 Time:00:07:58

ਡੀਐੱਨਏ ਪਰਖ਼ 'ਤੇ ਬਿਲ ਜਲਦ

ਜੈਪੁਰ : ਕੇਂਦਰੀ ਗ੍ਰਹਿਮੰਤਰੀ ਪੀ.ਚਿਦੰਬਰਮ ਨੇ ਕਿਹਾ ਹੈ ਕਿ ਦੇਸ਼ ਵਿੱਚ ਡੀਐੱਨਏ ਜਾਂਚ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਉਣ ਦੇ ਲਈ ਇੱਕ ਕਾਨੂੰਨ ਲਿਆਂਦਾ ਜਾ ਰਿਹਾ ਹੈ।ਇਸ ਸਬੰਧੀ ਬਿਲ ਤਿਆਰ ਹੋ ਚੁੱਕਿਆ ਹੈ, ਜਿਸਨੂੰ ਜਲਦ ਹੀ ਸੰਸਦ ਦੀ ਮੰਜ਼ੂਰੀ ਮਿਲਣ ਦੀ ਉਮੀਦ ਹੈ, ਹਾਲਾਂਕਿ ਦੁਨੀਆ ਦੇ ਤੀਹ ਦੇਸ਼ਾਂ ਵਿੱਚ ਇਹ ਕਾਨੂੰਨ ਪਹਿਲਾਂ ਤੋਂ ਹੀ ਮੌਜੂਦ ਹੈ।

Date:2009-11-16 Time:00:07:58


1  

page no.1

Select news date :

30 - 11 - 2009
29 - 11 - 2009
28 - 11 - 2009
27 - 11 - 2009
26 - 11 - 2009
25 - 11 - 2009
24 - 11 - 2009
23 - 11 - 2009
22 - 11 - 2009
21 - 11 - 2009
20 - 11 - 2009
19 - 11 - 2009
18 - 11 - 2009
17 - 11 - 2009
16 - 11 - 2009
15 - 11 - 2009
14 - 11 - 2009
13 - 11 - 2009
12 - 11 - 2009
11 - 11 - 2009
10 - 11 - 2009
9 - 11 - 2009
8 - 11 - 2009
7 - 11 - 2009
6 - 11 - 2009
5 - 11 - 2009
4 - 11 - 2009
3 - 11 - 2009
2 - 11 - 2009
1 - 11 - 2009