Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 15 - 11 - 2009

ਐੱਚਡੀਐੱਫ਼ਸੀ ਨੇ ਖ੍ਰੀਦੇਗਾ ਹਿੱਸੇਦਾਰੀ

ਨਵੀਂ ਦਿੱਲੀ : ਹਾਊਸਿੰਗ ਡੈਵਲਪਮੈਂਟ ਫਾਇਨੰਸ ਕਾਰਪੋਰੇਸ਼ਨ (ਐੱਚਡੀਐੱਫ਼ਸੀ) ਸਿੱਖਿਆ ਕਰਜ਼ਾ ਮੁਹੱਈਆ ਕਰਵਾਉਣ ਵਾਲੀ ਕ੍ਰੈਡਿਲਾ ਫਾਇਨੰਸ਼ੀਅਲ ਸਰਵਿਸੇਸ ਵਿੱਚ 41 ਫੀਸਦੀ ਹਿੱਸੇਦਾਰੀ ਲੈਣ ਉੱਤੇ ਸਹਿਮਤ ਹੋ ਗਿਆ ਹੈ।

Date:2009-11-15 Time:00:00:44

ਟਾਟਾ ਨੂੰ ਮਿਲੇ ਕਈ ਆਫ਼ਰ

ਮੁੰਬਈ : ਭਾਰਤ ਦੇ ਗੁਆਂਢੀ ਦੇਸ਼ ਸ਼੍ਰੀਲੰਕਾ, ਮਾਲਦੀਵ ਅਤੇ ਨੇਪਾਲ ਦੀਆਂ ਸਰਕਾਰਾਂ ਟਾਟਾ ਹਾਊਸਿੰਗ ਡੈਵਲਪਮੈਂਟ ਕੰਪਨੀ ਦੇ ਸਸਤੇ ਮਕਾਨਾਂ ਵਾਲੇ ਪ੍ਰੋਜੈਕਟਾਂ ਵਿੱਚ ਦਿਲਚਸਪੀ ਵਿਖਾ ਰਹੀਆਂ ਹਨ। ਇਸਦੇ ਇਲਾਵਾ ਇਹਨਾਂ ਸਰਕਾਰਾਂ ਨੇ ਆਪਣੇ ਦੇਸ਼ ਵਿੱਚ ਇਸ ਤਰ੍ਹਾਂ ਦੇ ਪ੍ਰੋਜੈਕਟ ਲਗਾਉਣ ਦਾ ਕੰਪਨੀ ਨੂੰ ਪ੍ਰਸਤਾਵ ਵੀ ਭੇਜਿਆ ਹੈ।

Date:2009-11-15 Time:00:00:44

ਸਾਰੇ ਜਿੰਸ ਬਾਜਾਰ ਰਹੇ ਬੰਦ

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਦੀ 'ਵਪਾਰ ਬੰਦ' ਦੀ ਘੋਸ਼ਣਾ ਦੇ ਚੱਲਦਿਆਂ ਰਾਸ਼ਟਰੀ ਰਾਜਧਾਨੀ ਵਿੱਚ ਕੱਲ੍ਹ ਸਰਾਫ਼ਾ, ਇਸਪਾਤ, ਧਾਤੂ ਅਤੇ ਪਲਾਸਟਿਕ ਸਮੇਤ ਸਾਰੇ ਥੋਕ ਜਿੰਸ ਬਾਜਾਰ ਬੰਦ ਰਹੇ।

Date:2009-11-15 Time:00:00:44

ਐੱਨਏਜੀ ਦਾ ਰਜਿਸਟ੍ਰੇਸ਼ਨ ਰੱਦ

ਮੁੰਬਈ : ਜੈੱਟ ਏਅਰਲਾਇੰਸ ਦੇ ਪਾਇਲਟਾਂ ਦੀ ਯੂਨੀਅਨ ਨੈਸ਼ਨਲ ਏਵੀਏਟਰਜ਼ ਗਿਲਡ (ਐੱਨਏਜੀ) ਦਾ ਸ਼ੁਕਰਵਾਰ ਨੂੰ ਲੇਬਰ ਦਫ਼ਤਰ ਨੇ ਤੱਥਾਂ ਦੀ ਗਲਤ ਜਾਣਕਾਰੀ ਦੇ ਆਧਾਰ ਉੱਤੇ ਰਜਿਸਟ੍ਰੇਸ਼ਨ ਰੱਦ ਕਰ ਦਿੱਤਾ।

Date:2009-11-15 Time:00:00:44

ਟੀਸੀਐੱਸ ਦਾ ਡਾਵ ਨਾਲ ਕਰਾਰ

ਮੁੰਬਈ : ਸੂਚਨਾ ਤਕਨੀਕ ਖੇਤਰ ਦੀ ਮੋਹਰੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸੇਜ ਨੇ ਡਾਵ ਕੈਮੀਕਲ ਕਾਰਪੋਰੇਸ਼ਨ ਦੇ ਨਾਲ ਕਾਰੋਬਾਰੀ ਸਮਝੌਤਾ ਕੀਤਾ ਹੈ।ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਪ੍ਰਬੰਧ ਨਿਦੇਸ਼ਕ ਐੱਨ ਚੰਦਰਸ਼ੇਖਰ ਨੇ ਡਾਵ ਦੇ ਨਾਲ ਹੋਈ ਸਾਂਝੇਦਾਰੀ ਨੂੰ ਰਣਨੀਤਿਕ ਦ੍ਰਿਸ਼ਟੀ ਤੋਂ ਬਹੁਤ ਹੀ ਮਹੱਤਵਪੂਰਨ ਦੱਸਦਿਆਂ ਕਿਹਾ ਕਿ ਡਾਵ ਦੇ ਮਿਸ਼ੀਗਨ ਸਥਿਤ ਕੌਮਾਂਤਰੀ ਮੁੱਖ ਦਫ਼ਤਰ ਵਿੱਚ ਇੱਕ ਸਰਵਿਸ ਸੈਂਟਰ ਖੋਲ੍ਹਣ ਦੀ ਯੋਜਨਾ ਹੈ।

Date:2009-11-15 Time:00:00:44

ਸਤਿਅਮ ਘੋਟਾਲਾ : ਅਮਰੀਕੀ ਅਧਿਕਾਰੀ ਸੀਬੀਆਈ ਨੂੰ ਮਿਲੇ

ਹੈਦਰਾਬਾਦ - ਅਮਰੀਕੀ ਸ਼ੇਅਰ ਬਜ਼ਾਰ ਦਾ ਨਿਯਮਨ ਕਰਨ ਵਾਲੀ ਏਜੰਸੀ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ (ਸੇਕ) ਦੇ ਤਿੰਨ ਅਧਿਕਾਰੀਆਂ ਦੇ ਇੱਕ ਦਲ ਨੇ ਸਤਿਅਮ ਕੰਪਿਊਟਰ ਵਿੱਚ ਘੋਟਾਲੇ ਦੀ ਜਾਂਚ ਦੇ ਸਿਲਸਿਲੇ ਵਿੱਚ ਇੱਥੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਅਧਿਕਾਰੀਆਂ ਨਾਲ ਸੂਚਨਾਵਾਂ ਦਾ ਅਦਾਨ ਪ੍ਰਦਾਨ ਕੀਤਾ। ਸੂਤਰਾਂ ਨੇ ਦੱਸਿਆ ਕਿ ਸੇਕ ਦਾ ਇਹ ਦਲ ਪਿਛਲੇ ਦੋ ਦਿਨ ਤੋਂ ਹੈਦਰਾਬਾਦ ਵਿੱਚ ਟਿਕਿਆ ਹੋਇਆ ਹੈ। ਇਸ ਦਲ ਨੇ ਕੰਪਨੀ ਵਿੱਚ ਅਰਬਾਂ ਰੁਪਏ ਦੇ ਘੋਟਾਲੇ ਦੀ ਜਾਂਚ ਵਿੱਚ ਸੀਬੀਆਈ ਦੁਆਰਾ ਹਾਸਿਲ ਕੀਤੀ ਗਈ ਕਾਮਯਾਬੀ ਬਾਰੇ ਜਾਣਕਾਰੀ ਲਈ। ਵਰਣਨਯੋਗ ਹੈ ਕਿ ਸਤਿਅਮ ਕੰਪਿਊਟਰ ਦੇ ਸ਼ੇਅਰ (ਅਮਰੀਕੀ ਡਿਪਾਜਿਟਰੀ ਰਿਸੀਟ) ਦੇ ਰੂਪ ਵਿੱਚ ਅਮਰੀਕੀ ਬਜਾਰ ਵਿੱਚ ਵੀ ਸੂਚੀਬੱਧ ਹਨ।

Date:2009-11-15 Time:00:00:44

ਯੂਨੀਅਨ ਬੈਂਕ ਨੇ ਕੀਤਾ ਕਰਾਰ

ਮੁੰਬਈ : ਸਰਵਜਨਕ ਖੇਤਰ ਦੀ ਯੂਨੀਅਨ ਬੈਂਕ ਆਫ਼ ਇੰਡੀਆ ਨੇ ਡੇਬਿਟ ਕਾਰਡ ਜਾਰੀ ਕਰਨ ਦੇ ਲਈ ਅਮਰੀਕੀ ਕੰਪਨੀ ਮਾਸਟਰ ਕਾਰਡ ਦੇ ਨਾਲ ਕਰਾਰ ਕੀਤਾ ਹੈ।ਬੈਂਕ ਦੇ ਮੁੱਖ ਪ੍ਰਬੰਧਕ ( ਟਰਾਂਸਜੈਕਸ਼ਨ ਬੈਂਕਿੰਗ ਵਿਭਾਗ) ਪੀਕੇ ਬਾਂਸਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਾਸਟਰ ਕਾਰਡ ਦੇ ਨਾਲ ਹੋਏ ਕਰਾਰ ਕਾਰਣ ਬੈਂਕ ਆਪਣੇ ਗ੍ਰਾਹਕਾਂ ਨੂੰ ਵਿਸ਼ਵ ਭਰ ਵਿੱਚ ਨੌ ਲੱਖ ਏਟੀਐੱਮ ਕਾਰਡ ਅਤੇ ਖਰੀਦਦਾਰੀ ਦੀ ਬਿਹਤਰ ਸਹੂਲਤ ਮੁਹੱਈਆ ਕਰਵਾ ਸਕੇਗੀ।

Date:2009-11-15 Time:00:00:44

ਸਿੰਗਾਪੁਰ ਹੋਵੇਗਾ ਕੋਇਰਾਲਾ ਦਾ ਇਲਾਜ

ਕਾਠਮਾਂਡੂ : ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਗਿਰਿਜਾ ਪ੍ਰਸਾਦ ਕੋਇਰਾਲਾ ਇਲਾਜ ਦੇ ਲਈ ਅੱਜ ਸਿੰਗਾਪੁਰ ਰਵਾਨਾ ਹੋ ਗਏ। ਮੀਡੀਆ ਦੀਆਂ ਖ਼ਬਰਾਂ ਦੇ ਅਨੁਸਾਰ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ 86 ਸਾਲਾ ਸ਼੍ਰੀ ਕੋਇਰਾਲਾ ਫੇਫੜ੍ਹਿਆਂ ਦੀ ਬਿਮਾਰੀ ਨਾਲ ਪੀੜ੍ਹਤ ਹਨ।

Date:2009-11-15 Time:00:00:44

ਰੇਲ ਹਾਦਸੇ ਵਿੱਚ ਸੱਤ ਮਰੇ

ਜੈਪੁਰ : ਇੱਥੋਂ ਕਰੀਬਨ 30 ਕਿਲੋਮੀਟਰ ਦੂਰ ਬਾਂਸਖੋ ਅਤੇ ਝਰ ਸਟੇਸ਼ਨ ਦੇ ਵਿਚਕਾਰ ਜੋਧਪੁਰ ਤੋਂ ਦਿੱਲੀ ਜਾ ਰਹੀ ਮੰਡੋਰ ਐਕਸਪ੍ਰੈਸ ਦੇ ਪੱਟੜੀ ਤੋਂ ਲਹਿ ਜਾਣ ਕਾਰਣ ਹੋਏ ਹਾਦਸੇ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਜਦਕਿ 19 ਲੋਕ ਫੱਟੜ ਹੋ ਗਏ ਹਨ।

Date:2009-11-15 Time:00:00:44

ਰਾਜ ਠਾਕਰੇ ਵਿਰੁੱਧ ਰੈਲੀ 16 ਨੂੰ

ਜੈਪੁਰ : ਸਾਰਵਦੇਸ਼ਿਕ ਆਰੀਆ ਪ੍ਰਤੀਨਿਧੀ ਸਭਾ ਮਹਾਰਾਸ਼ਟਰ ਨਵ ਨਿਰਮਾਣ ਸੈਨਾ (ਮਨਸੈ) ਪ੍ਰਮੁੱਖ ਰਾਜ ਠਾਕਰੇ ਦੇ ਵਿਰੁੱਧ 16 ਨਵੰਬਰ ਨੂੰ ਜੈਪੁਰ ਵਿੱਚ ਰੈਲੀ ਕੱਢੇਗੀ।ਰੈਲੀ ਦੇ ਸੰਯੋਜਕ ਚੱਕਰਕੀਰਤੀ ਸਾਮਵੇਦੀ ਨੇ ਅੱਜ ਇੱਥੇ ਜਾਰੀ ਇੱਕ ਪ੍ਰੈੱਸ ਨੋਟ ਵਿੱਚ ਦੱਸਿਆ ਕਿ ਮਨਸੈ ਦੇ ਚਾਰ ਵਿਧਾਇਕਾਂ ਦੁਆਰਾ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਸਮਾਜਵਾਦੀ ਪਾਰਟੀ ਦੇ ਵਿਧਾਇਕ ਅਬੂ ਆਸਿਮ ਆਜਮੀ ਦੇ ਰਾਸ਼ਟਰ ਭਾਸ਼ਾ ਹਿੰਦੀ ਵਿੱਚ ਸਹੁੰ ਲੈਣ ਉੱਤੇ ਉਹਨਾਂ ਦੇ ਨਾਲ ਕੁੱਟਮਾਰ ਕਰਨ ਦੇ ਵਿਰੋਧ ਵਿੱਚ ਰੈਲੀ ਕੱਢੀ ਜਾਵੇਗੀ।

Date:2009-11-15 Time:00:00:44

ਆਜ਼ਮੀ ਮਾਮਲੇ 'ਚ ਮਨਸੇ,ਸ਼ਿਵਸੈਨਾ ਨੂੰ ਫਟਕਾਰ

ਬੇਲਗਾਮ - ਨਾਗਰਿਕ ਉਡਾਨ ਮੰਤਰੀ ਪ੍ਰਫੁੱਲ ਪਟੇਲ ਨੇ ਸਮਾਜਵਾਦੀ ਪਾਰਟੀ ਦੇ ਵਿਧਾਇਕ ਅਬੂ ਆਸਿਮ ਆਜ਼ਮੀ ਦੇ ਨਾਲ ਰਾਸ਼ਟਰ ਭਾਸ਼ਾ ਹਿੰਦੀ ਵਿਚ ਸਹੁੰ ਲੈਣ ਉੱਪਰ ਮਹਾਂਰਾਸ਼ਟਰ ਵਿਧਾਨਸਭਾ ਵਿਚ ਹੋਏ ਝਗੜੇ ਦੇ ਮਾਮਲੇ ਵਿਚ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਅਤੇ ਸ਼ਿਵਸੈਨਾ ਨੂੰ ਫਟਕਾਰ ਲਗਾਈ ਹੈ।

Date:2009-11-15 Time:00:00:44

ਭਾਰਤ ਜਾਵੇਗੀ ਸ਼ੇਖ ਹਸੀਨਾ

ਢਾਕਾ : ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਇਸੇ ਸਾਲ 18 ਦਸੰਬਰ ਨੂੰ ਭਾਰਤ ਦੀ ਯਾਤਰਾ ਕਰੇਗੀ। ਇਸ ਦੌਰਾਨ ਦੋਵਾਂ ਦੇਸ਼ਾਂ ਦੇ ਵਿਚਕਾਰ ਤਿੰਨ ਸਮਝੌਤਿਆਂ ਉੱਤੇ ਦਖਲੰਦਾਜੀ ਹੋਣ ਦੀ ਸੰਭਾਵਨਾ ਹੈ।

Date:2009-11-15 Time:00:00:44

ਸੀਆਈਏ ਨੇ ਦਿੱਤੀ ਅੱਤਵਾਦ ਨੂੰ ਸਿਖਲਾਈ

ਪੈਰਿਸ : ਪਾਕਿਸਤਾਨ ਦੀ ਸੈਨਾ ਅਮਰੀਕੀ ਖੁਫ਼ੀਆ ਏਜੰਸੀ (ਸੀਆਈਏ) ਦੀ ਸਹਿਮਤੀ ਦੇ ਨਾਲ ਇਸਲਾਮਿਕ ਅੱਤਵਾਦੀਆਂ ਦੇ ਲਈ ਸਿਖਲਾਈ ਕੈਂਪ ਚਲਾ ਰਹੀ ਸੀ।ਫਰਾਂਸ ਦੇ ਪ੍ਰਸਿੱਧ ਅੱਤਵਾਦ ਵਿਰੋਧੀ ਮਾਹਿਰ ਅਤੇ ਕਰੀਬ 15 ਵਰ੍ਹਿਆਂ ਤੱਕ ਮੁੱਖ ਜਾਂਚ ਜੱਜ ਰਹਿ ਚੁੱਕੇ ਜਯਾਂ ਲੁਈਸ ਬੁਰਗਈਰੇ ਨੇ ਆਪਣੀ ਇੱਕ ਕਿਤਾਬ ਵਿੱਚ ਇਹ ਪ੍ਰਗਟਾਵਾ ਕੀਤਾ ਹੈ।

Date:2009-11-15 Time:00:00:44

ਵਿਵੇਕ ਓਬਰਾਏ ਹੋਏ ਕੁਰਬਾਨ

ਇੱਕ ਵਾਰ ਫਿਰ ਆਪਣਾ ਗੁਆਇਆ ਹੋਇਆ ਸਥਾਨ ਹਾਸਿਲ ਕਰਨ ਦੀ ਕੋਸ਼ਿਸ਼ ਵਿੱਚ ਲਗੇ ਵਿਵੇਕ ਓਬਰਾਏ ਦੀਆਂ ਅੱਖਾਂ ਵਿੱਚ ਕੁਰਬਾਨ ਦੇ ਪ੍ਰਦਰਸ਼ਨ ਵਿੱਚ ਲਗੀ ਹੋਈ ਹੈ।

Date:2009-11-15 Time:00:00:43

ਕਰੀਨਾ ਨੂੰ ਲੈ ਕੇ ਫ਼ਿਲਮ ਬਨਾਉਣਗੇ ਆਮਿਰ

ਕਰੀਨਾ ਦਾ ਜਾਦੂ ਆਮਿਰ ਖਾਨ ਤੇ ਵੀ ਚੱਲ ਗਿਆ ਹੈ। 25 ਦਸੰਬਰ ਨੂੰ ਰੀਲੀਜ਼ ਹੋਣ ਵਾਲੀ ਫ਼ਿਲਮ 'ਥ੍ਰੀ ਇਡਿਯਟਸ' ਵਿੱਚ ਦੋਨਾਂ ਨੇ ਨਾਲ ਕੰਮ ਕੀਤਾ ਹੈ। ਜਦੋਂ ਦੀ ਆਮਿਰ ਨੇ ਕਰੀਨਾ ਦੇ ਨਾਲ ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਸੀ, ਉਦੋਂ ਦੀ ਉਹ ਕਰੀਨਾ ਦੇ ਗੁਣ ਗਾਉਂਦੇ ਹੋਏ ਥੱਕ ਨਹੀਂ ਰਹੇ ਹਨ।

Date:2009-11-15 Time:00:00:43

ਲਾਲੂ ਦੀ ਸਟੇਜ ਟੁੱਟੀ, ਵਿਧਾਇਕ ਜ਼ਖਮੀ

ਆਰਾ - ਬਿਹਾਰ ਵਿਚ ਭੋਜਪੁਰ ਜਿਲ੍ਹੇ ਦੇ ਆਰਾ ਵਿਖੇ ਅੱਜ ਰਾਸ਼ਟਰੀ ਜਨਤਾ ਦਲ(ਰਾਜਦ) ਦੇ ਵਰਕਰ ਸੰਮੇਲਨ ਦੌਰਾਨ ਸਟੇਜ ਟੁੱਟਣ ਕਾਰ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਬਾਲ-ਬਾਲ ਬਚ ਗਏ ਪਰ ਉਹਨਾਂ ਦੇ ਦਲ ਦੇ ਵਿਧਾਇਕ ਵਿਜੇਂਦਰ ਪ੍ਰਸਾਦ ਯਾਦਵ ਜ਼ਖਮੀ ਹੋ ਗਏ।

Date:2009-11-15 Time:00:00:43

ਮੁਟਿਆਰ ਨਾਲ ਜ਼ਬਰ ਜਿਨਾਂਹ,ਆਰੋਪੀ ਨੂੰ ਜੇਲ੍ਹ

ਨਵੀਂ ਦਿੱਲੀ - ਰਾਜਧਾਨੀ ਦੇ ਸਰਾਏ ਰੋਹਿਲਾ ਇਲਾਕੇ ਵਿਚ ਐਮਬੀਏ ਦੇ ਇੱਕ ਵਿਦਿਆਰਥੀ ਨੇ ਇੱਕ ਮੁਟਿਆਰ ਨੂੰ ਵਿਆਹ ਦਾ ਲਾਰਾ ਦੇ ਕੇ ਉਸ ਨਾਲ ਜ਼ਬਰ ਜਿਨਾਂਹ ਕੀਤਾ।ਮਾਮਲੇ ਦੀ ਜਾਣਕਾਰੀ ਮਿਲਣ 'ਤੇ ਪੁਲਿਸ ਨੇ ਉਕਤ ਐਮਬੀਏ ਵਿਦਿਆਰਥੀ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ।

Date:2009-11-15 Time:00:00:43

ਵਰਦਾਸਕੋ ਦੀ ਵਿਸ਼ਵ ਟੂਰ ਫਾਇਨਲ 'ਚ ਥਾਂ ਪੱਕੀ

ਪੈਰਿਸ - ਸਪੇਨ ਦੇ ਫਰਨਾਂਡੋ ਵਰਦਾਸਕੋ ਨੇ ਸਾਲ ਦੇ ਆਖਰੀ ਨਿਯਮਿਤ ਟੂਰਨਾਮੈਂਟ ਪੈਰਿਸ ਮਾਸਟਰਸ ਦੇ ਤੀਜੇ ਦੌਰ ਵਿਚ ਹਾਰ ਦੇ ਬਾਵਜੂਦ ਵਿਸ਼ਵ ਟੂਰ ਫਾਇਨਲਸ ਵਿਚ ਆਪਣੀ ਥਾਂ ਨੂੰ ਪੱਕਾ ਕਰ ਲਿਆ ਹੈ।

Date:2009-11-15 Time:00:00:43

ਆਨੰਦ ਨੂੰ ਡਰਾਅ 'ਤੇ ਰੋਕਿਆ

ਮਾਸਕੋ - ਵਿਸ਼ਵ ਚੈਂਪੀਅਨ ਭਾਰਤ ਦੇ ਵਿਸ਼ਵ ਨਾਥਨ ਆਨੰਦ ਨੂੰ ਰੂਸ ਦੇ ਅਲੈਗਜ਼ੈਂਡਰ ਮੋਰੋਜੇਵਿਚ ਨੇ ਤਾਲ ਮੈਮੋਰੀਅਲ ਸ਼ਤਰੰਜ ਟੂਰਨਾਮੈਂਟ ਦੇ ਸੱਤਵੇਂ ਦੌਰ ਵਿਚ ਡਰਾਅ ਉੱਪਰ ਰੋਕ ਦਿੱਤਾ।ਸਫੇਦ ਮੋਹਰਿਆਂ ਨਾਲ ਖੇਡ ਰਹੇ ਆਨੰਦ ਦੀ ਇਸੇ ਬਾਜ਼ੀ ਵਿਚ ਮੋਰੋਜੇਵਿਚ ਉੱਪਰ ਜਿੱਤ ਦੀ ਆਸ ਕੀਤੀ ਜਾ ਰਹੀ ਸੀ।

Date:2009-11-15 Time:00:00:43

ਤੁਮ ਮਿਲੇ (ਫ਼ਿਲਮ ਸਮੀਖਿਆ)

ਤੁਮ ਮਿਲੇ ਦੇ ਪ੍ਰਚਾਰ ਵਿੱਚ ਭਾਵੇਂ ਹੀ 26 ਜੁਲਾਈ 2005 ਨੂੰ ਮੁੰਬਈ ਵਿੱਚ ਬਰਸਾਤ ਨਾਲ ਹੋਈ ਤਬਾਹੀ ਦੀ ਗੱਲ ਕੀਤੀ ਜਾ ਰਹੀ ਹੋਵੇ, ਪਰ ਨਿਰਦੇਸ਼ਕ ਕੁਨਾਲ ਦੇਸ਼ਮੁਖ ਨੇ ਆਪਣਾ ਸਾਰਾ ਧਿਆਨ ਲਵ ਸਟੋਰੀ ਤੇ ਕੇਂਦਰਿਤ ਕੀਤਾ ਹੈ ਅਤੇ ਬਰਸਾਤ ਵਾਲੀ ਘਟਨਾ ਨੂੰ ਸਿਰਫ ਪਿੱਠਭੂਮਿ ਵਿੱਚ ਰੱਖਿਆ ਹੈ।

Date:2009-11-15 Time:00:00:43

ਪਾ ਨੂੰ ਪਾ ਬਣਨ ਵਿੱਚ ਮਜਾ ਆਇਆ: ਅਭਿਸ਼ੇਕ ਬੱਚਨ

ਰੀਅਲ ਲਾਇਫ ਪਿਤਾ ਦੇ ਰੀਲ ਲਾਇਫ ਪਿਤਾ ਦੀ ਭੂਮਿਕਾ ਨਿਭਾਉਣ ਜਾ ਰਹੇ ਅਭਿਸ਼ੇਕ ਬੱਚਨ ਦਾ ਕਹਿਣਾ ਹੈ ਕਿ ਹਰ ਨਵੇਂ ਕਿਰਦਾਰ ਦੇ ਨਾਲ ਆਦਾਕਾਰੀ ਦੇ ਨਵੇਂ ਮਾਨਦੰਡ ਸਥਾਪਿਤ ਕਰਨ ਵਾਲੇ ਅਮਿਤਾਭ ਬੱਚਨ ਨੇ ਪਾ ਵਿੱਚ ਹੁਣ ਤੱਕ ਸਰਬਸ਼੍ਰੇਸ਼ਠ ਪ੍ਰਦਰਸ਼ਨ ਕੀਤਾ ਹੈ ਅਤੇ ਉਹਨਾਂ ਨੂੰ ਇਸ ਫ਼ਿਲਮ ਵਿੱਚ ਵੇਖ ਕੇ ਲੋਕ ਦੰਗ ਰਹਿ ਜਾਣਗੇ।

Date:2009-11-15 Time:00:00:43

ਧੋਖਾ ਹੈ ਮੁਲਾਇਮ ਦਾ ਵੱਖ ਹੋਣਾ:ਆਜ਼ਮ ਖਾਂ

ਲਖਨਊ - ਸਮਾਜਵਾਦੀ ਪਾਰਟੀ ਪ੍ਰਧਾਨ ਮੁਲਾਇਮ ਸਿੰਘ ਯਾਦਵ ਵੱਲੋਂ ਕਲਿਆਣ ਸਿੰਘ ਤੋਂ ਵੱਖ ਹੋਣ ਦਾ ਐਲਾਣ ਕੀਤੇ ਜਾਨ ਦੇ ਫੌਰਨ ਬਾਅਦ ਸਪਾ ਦੇ ਬਾਗੀ ਨੇਤਾ ਮੁਹੰਮਦ ਆਜ਼ਮ ਖਾਂ ਨੇ ਇਸ ਨੂੰ ਮੁਸਲਮਾਨਾਂ ਨਾਲ ਇੱਕ ਹੋਰ ਧੋਖਾ ਕਰਾਰ ਦਿੱਤਾ ਹੈ।

Date:2009-11-15 Time:00:00:43

ਜਲਸੈਨਾ ਦਾ ਪਟਰੋਲ ਜਹਾਜ ਪਾਣੀ 'ਚ

ਵਾਸਕੋ ਡੀ ਗਾਮਾ - ਗੋਵਾ ਸ਼ਿਪਯਾਰਡ ਵਿਖੇ ਜਲਸੈਨਾ ਲਈ ਬਣਿਆ 105 ਮੀਟਰ ਲੰਮਾ ਪਟਰੋਲ ਨਾਲ ਚੱਲਣ ਵਾਲੀ ਦੂਜਾ ਗਸ਼ਤੀ ਜਹਾਜ ਆਈਐਨਐਸ ਸੁਨੈਨਾ ਅੱਜ ਸਮੁੰਦਰ ਵਿਚ ਉਤਾਰਿਆ ਗਿਆ।ਇਹ ਜਹਾਜ ਪੂਰੀ ਤਰ੍ਹਾਂ ਦੇਸੀ ਹੈ।

Date:2009-11-15 Time:00:00:43

ਹੈਡਲੀ ਖਿਲਾਫ ਜਾਂਚ ਜ਼ਾਰੀ:ਚਿਦੰਬਰਮ

ਨਵੀਂ ਦਿੱਲੀ - ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਅੱਜ ਇੱਥੇ ਕਿਹਾ ਕਿ ਪਾਕਿਸਤਾਨ ਦੇ ਅਮਰੀਕੀ ਨਾਗਰਿਕ ਡੇਵਿਡ ਕੋਲਮੈਨ ਹੈਡਲੀ ਦੀਆਂ ਅੱਤਵਾਦੀ ਸਰਗਰਮੀਆਂ ਬਾਰੇ ਜਾਂਚ ਲਈ ਅਮਰੀਕਾ ਗਿਆ ਭਾਰਤੀ ਦਲ ਪੁਖਤਾ ਸੂਚਨਾਵਾਂ ਲੈ ਕੇ ਵਾਪਸ ਪਰਤਿਆ ਹੈ।

Date:2009-11-15 Time:00:00:43

ਪਾਕਿ 'ਚ ਆਤਮਘਾਤੀ ਹਮਲਾ, 10 ਮਰੇ

ਪੇਸ਼ਾਵਰ - ਪਾਕਿਸਤਾਨ ਦੇ ਪੱਛਮੀ ਉੱਤਰੀ ਸ਼ਹਿਰ ਪੇਸ਼ਾਵਰ ਵਿਚ ਅੱਜ ਹੋਏ ਇੱਕ ਆਤਮਘਾਤੀ ਕਾਰ ਬੰਬ ਧਮਾਕੇ ਵਿਚ 10 ਲੋਕ ਹਲਾਕ ਹੋ ਗਏ ਜਦੋਂ ਕਿ 20 ਹੋਰ ਜ਼ਖਮੀ ਹੋ ਗਏ।

Date:2009-11-15 Time:00:00:43


1   2  

page no.1

Select news date :

30 - 11 - 2009
29 - 11 - 2009
28 - 11 - 2009
27 - 11 - 2009
26 - 11 - 2009
25 - 11 - 2009
24 - 11 - 2009
23 - 11 - 2009
22 - 11 - 2009
21 - 11 - 2009
20 - 11 - 2009
19 - 11 - 2009
18 - 11 - 2009
17 - 11 - 2009
16 - 11 - 2009
15 - 11 - 2009
14 - 11 - 2009
13 - 11 - 2009
12 - 11 - 2009
11 - 11 - 2009
10 - 11 - 2009
9 - 11 - 2009
8 - 11 - 2009
7 - 11 - 2009
6 - 11 - 2009
5 - 11 - 2009
4 - 11 - 2009
3 - 11 - 2009
2 - 11 - 2009
1 - 11 - 2009