Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 14 - 11 - 2009
ਬਾਲੀਵੁੱਡ ਦੀ ਹਰ ਅਭਿਨੇਤਰੀ ਬਿਊਟੀ ਟਿਪਸ, ਆਪਣੀਆਂ ਫਿਲਮਾਂ ਅਤੇ ਲਾਈਫ ਸਟਾਇਲ ਦੀ ਚਰਚਾ ਕਰਨ ਲਈ ਆਪਣੀ ਵੈਬਸਾਈਟ ਦਾ ਸਹਾਰਾ ਲੈ ਰਹੀਆਂ ਹਨ ਤਾਂ ਭਲਾ ਸੈਕਸੀ ਰੀਆ ਸੇਨ ਕਿਵੇਂ ਪਿੱਛੇ ਰਹਿੰਦੀ। ਮਾਮੀ ਫਿਲਮ ਫੈਸਟੀਵਲ ਦੇ ਦੌਰਾਨ ਰੀਆ ਨੇ ਵੀ ਆਪਣੀ ਵੈਬਸਾਈਟ ਲਾਂਚ ਕਰ ਦਿੱਤੀ। ਇਸ ਮੌਕੇ 'ਤੇ ਉਹਨਾਂ ਦੇ ਚੋਣਵੇਂ ਦੋਸਤ ਅਤੇ ਪ੍ਰਸਿੱਧ ਨਿਰਦੇਸ਼ਕ ਰਿਤੂਪਰਣਾ ਘੋਸ਼ ਮੌਜੂਦ ਸਨ। ਇਸ ਵੈਬਸਾਈਟ ਦੀ ਲਾਂਚਿੰਗ ਰਿਤੂਪਰਣਾ ਦੀ ਫਿਲਮ 'ਅਬੋਹੋਮਾਨ' ਦੀ ਸਕ੍ਰੀਨਿੰਗ ਤੋਂ ਬਾਅਦ ਕੀਤੀ ਗਈ। ਇਸ ਫਿਲਮ ਵਿੱਚ ਰੀਆ ਨੇ ਸਤਿਆਜੀਤ ਰੇ ਦੀ ਵਿਦਰੋਹੀ ਬਹੂ ਦੀ ਭੂਮਿਕਾ ਨਿਭਾਈ ਹੈ। ਰੀਆ ਦਾ ਮੰਨਣਾ ਹੈ ਕਿ ਇਹ ਮਾਧਿਅਮ ਆਪਣੇ ਪ੍ਰਸ਼ੰਸਕਾਂ ਨਾਲ ਗੱਲਾਂ ਸ਼ੇਅਰ ਕਰਨ ਲਈ ਬਿਹਤਰੀਨ ਹੈ। ਨੌਜਵਾਨ ਵਰਗ ਦਾ ਜਿਆਦਾਤਰ ਸਮਾਂ ਕੰਪਿਊਟਰ ਦੇ ਸਾਹਮਣੇ ਹੀ ਗੁਜ Date:2009-11-14 Time:00:07:11
ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਈਰਾਨ ਖਿਲਾਫ਼ ਲਗਾਈਆਂ ਗਈਆਂ ਰੋਕਾਂ ਦੀ ਅੱਵਧੀ ਨੂੰ ਇੱਕ ਸਾਲ ਲਈ ਵਧਾ ਦਿੱਤਾ ਹੈ। Date:2009-11-14 Time:00:07:09
ਨਵੀਂ ਦਿੱਲੀ - ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਵੱਧਦੀ ਮਹਿੰਗਾਈ ਖਿਲਾਫ਼ ਅੱਜ ਦਿੱਲੀ ਬੰਦ ਦਾ ਹਾਲਾਂਕਿ ਸਵੇਰ ਤੱਕ ਜ਼ਿਆਦਾ ਅਸਰ ਦਿਖਾਈ ਨਹੀਂ ਦਿੱਤਾ। Date:2009-11-14 Time:00:07:09
ਪੇਸ਼ਾਵਰ - ਪਾਕਿਸਤਾਨ ਦੇ ਪੱਛਮੀ ਉੱਤਰ ਸ਼ਹਿਰ 'ਚ ਅੱਜ ਇੱਕ ਆਤਮਘਾਤੀ ਕਾਰ ਬੰਬ ਧਮਾਕੇ 'ਚ ਪਾਕਿਸਤਾਨ ਦੀ ਮੁੱਖ ਸੁਰੱਖਿਆ ਏਜੰਸੀ ਦਾ ਦਫ਼ਤਰ ਬੁਰ੍ਹੀ ਤਰ੍ਹਾਂ ਨਾਲ ਨੁਕਸਾਨ ਗ੍ਰਸਤ ਹੋ ਗਿਆ। Date:2009-11-14 Time:00:07:09
ਬੈਂਗਲੌਰ - ਦੇਸ਼ ਦੀ ਦੂਜੀ ਵੱਡੀ ਆਈਟੀ ਕੰਪਨੀ ਇੰਫੋਸਿਸ ਟੈਕਨੋਲਾਜਿਜ ਦੀ ਸਹਿਯੋਗੀ ਇੰਫੋਸਿਸ ਬੀਪੀਓ ਨੇ ਅਮਰੀਕੀ ਫਰਮ ਮੈਕਕਾਨਿਰਸ਼ ਸਿਸਟਮਸ ਨੂੰ ਖਰੀਦ ਲਿਆ ਹੈ। ਅਮਰੀਕੀ ਇੰਸ਼ੋਰੈਂਸ ਬਿਜ਼ਨੈਸ ਪ੍ਰੋਸੈਸ ਸਾਲਊਸ਼ਨ ਪ੍ਰਦਾਤਾ ਕੰਪਨੀ ਦੇ ਅਧਿਗ੍ਰਹਿਣ ਦਾ ਇਹ ਸੌਦਾ 3.8 ਕਰੋੜ (ਕਰੀਬ 177 ਕਰੋੜ ਰੁਪਏ) ਵਿੱਚ ਹੋਇਆ ਹੈ। ਐਨਾ ਹੀ ਨਹੀਂ ਇੰਫੋਸਿਸ ਬੀਪੀਓ ਮੁਨਾਫਾ ਕਮਾਉਣ 'ਤੇ ਮੈਕਕਾਨਿਰਸ਼ ਦੇ ਪ੍ਰਮੋਟਰਾਂ ਨੂੰ 2 ਕਰੋੜ ਡਾਲਰ (ਕਰੀਬ 93 ਕਰੋੜ ਰੁਪਏ) ਦੀ ਰਕਮ ਵੀ ਚੁਕਾਏਗੀ। ਸਾਲ 1985 ਵਿੱਚ ਸਥਾਪਿਤ ਮੈਕਕਾਨਿਰਸ਼ ਵਿੱਚ ਲਗਭਗ 260 ਕਰਮਚਾਰੀ ਕੰਮ ਕਰਦੇ ਹਨ। Date:2009-11-14 Time:00:07:09
ਦੇਹਰਾਦੂਨ - ਸਰਵਜਨਕ ਖੇਤਰ ਦੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮਿਟੇਡ 'ਬੀਐਸਐਨਐਲ' ਨੇ ਇੱਕ ਮਹੀਨੇ ਲਈ ਟ੍ਰਾਇਲ ਅਧਾਰ 'ਤੇ ਮੋਬਾਇਲ ਧਾਰਕਾਂ ਨੂੰ 3 ਜੀ ਸੇਵਾ ਉਪਲਬਧ ਕਰਾਉਣ ਦੀ ਘੋਸ਼ਣਾ ਕੀਤੀ ਹੈ। ਕੰਪਨੀ ਦੇ ਮੁੱਖ ਮਹਾਪ੍ਰਬੰਧਕ 'ਉੱਤਰਾਖੰਡ ਪਰਿਮੰਡਲ' ਪੀ ਕੇ ਗੁਪਤਾ ਨੇ ਦੱਸਿਆ ਕਿ ਇੱਕ ਮਹੀਨੇ ਲਈ 21 ਰੁਪਏ ਵਿੱਚ 3ਜੀ ਸੇਵਾ ਦਿੱਤੀ ਜਾਵੇਗੀ ਅਤੇ ਜੇਕਰ ਉਸ ਤੋਂ ਬਾਅਦ ਕੋਈ ਗਾਹਕ 2ਜੀ ਵਿੱਚ ਵਾਪਸ ਆਉਣਾ ਚਾਹੇਗਾ ਤਾਂ ਉਸ ਦਾ ਕੋਈ ਜਿਆਦਾ ਸ਼ੁਲਕ ਨਹੀਂ ਲਿਆ ਜਾਵੇਗਾ। Date:2009-11-14 Time:00:07:09
ਮਨੀਲਾ - ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇ ਕਲਿੰਟਨ ਨੇ ਮੀਆਂਮਾਰ ਦੀ ਲੋਕਤੰਤਰ ਸਮੱਰਥਕ ਨੇਤਾ ਆਂਗਸਾਂਗ ਸੂ ਕੀ ਨੂੰ ਬਿਨ੍ਹਾ ਸ਼ਰਤ ਰਿਹਾਅ ਕਰਨ ਦੀ ਅੱਜ ਫ਼ਿਰ ਅਪੀਲ ਕੀਤੀ ਹੈ। Date:2009-11-14 Time:00:07:09
ਲੰਦਨ-ਬ੍ਰਿਟਿਸ਼ ਸੁੰਦਰੀ ਲਿਜ ਹਰਲੇ ਆਪਣੀ ਸੁੰਦਰ ਕਾਇਆ ਨੂੰ ਬਰਕਰਾਰ ਰੱਖਣ ਲਈ ਕੁੱਝ ਵੀ ਕਰਨ ਨੂੰ ਤਿਆਰ ਹੈ,ਹਾਲ 'ਚ ਉਨ੍ਹਾਂ ਨੇ ਇਸ ਦੇ ਲਈ 'ਵੋਦਕਾ ਡਾਈਟ' ਨੂੰ ਅਪਣਾਇਆ ਹੈ। Date:2009-11-14 Time:00:07:09
ਨਵੀਂ ਦਿੱਲੀ - ਝਾਰਖੰਡ ਵਿਚ ਦੋ ਮੁੱਖ ਦਲ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਰਾਜ ਵਿਧਾਨਸਭਾ ਚੌਣਾਂ ਵਿਚ ਕਿਸੇ ਨੂੰ ਵੀ ਭਾਵੀ ਮੁੱਖ ਮੰਤਰੀ ਵਜੋਂ ਪੇਸ਼ ਨਹੀਂ ਕਰ ਰਹੇ ਹਨ ਪਰ ਦੋਵਾਂ ਦਲਾਂ ਵਿਚ ਹੀ ਇਸ ਅਹੁਦੇ ਦੇ ਦਾਅਵੇਦਾਰ ਆਪਣੀ ਤਾਕਤ ਆਜ਼ਮਾਉਣ ਵਿਚ ਜੁੱਟ ਗਏ ਹਨ। Date:2009-11-14 Time:00:07:09
ਨਵੀਂ ਦਿੱਲੀ - ਜਨਤਕ ਖੇਤਰ ਦੇ ਕੇਂਦਰੀ ਅਦਾਰਿਆਂ ਨੈਸ਼ਨਲ ਥਰਮਲ ਪਾਵਰ ਨਿਗਮ, ਪੇਂਡੂ ਬਿਜਲੀਕਰਨ ਨਿਗਮ ਅਤੇ ਸਤਲੁਜ ਯਮੁਨਾ ਬਿਜਲੀ ਨਿਗਮ ਦੇ ਪਬਿਲਕ ਈਸ਼ੂ ਚਾਲੂ ਵਿੱਤੀ ਵਰ੍ਹੇ ਵਿਚ ਹੀ ਆਉਣ ਦੀ ਆਸ ਹੈ। Date:2009-11-14 Time:00:07:09
ਮੁੰਬਈ - ਕਨੂੰਨੀ ਲੜ੍ਹਾਈ ਜਿੱਤਣ ਮਗਰੋਂ ਟੀਵੀਐਸ ਮੋਟਰਸ ਨੇ ਲੰਮੇਂ ਚਿਰਾਂ ਤੋਂ ਉਡੀਕੀ ਜਾ ਰਹੀ ਟਵਿੱਨ ਸਪਾਰਕ ਫਲੇਮ ਮੋਟਰ ਸਾਇਕਲ ਬਜ਼ਾਰ ਵਿਚ ਉਤਾਰ ਦਿੱਤੀ ਹੈ।ਕੰਪਨੀ ਨੇ ਦੱਸਿਆ ਕਿ ਇਸ ਦੀ ਤਾਕਤ ਅਤੇ ਮਾਇਲੇਜ ਵਧੀ ਹੋਈ ਹੈ। Date:2009-11-14 Time:00:07:09
ਗੁਹਾਟੀ - ਪੂਰਬ ਉੱਤਰੀ ਵਿਦਿਆਰਥੀਆਂ ਦੇ ਵੱਡੇ ਸੰਗਠਨ ਨਾਰਥ ਈਸਟ ਸਟੂਡੈਂਟਸ ਫੈਡਰੇਸ਼ਨ(ਨੇਸਕੋ) ਨੇ ਅੱਜ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਇੱਕ ਪੱਤਰ ਲਿਖ ਕੇ ਦਿੱਲੀ ਵਿਚ ਉੱਤਰ ਪੂਰਬ ਦੇ ਵਿਦਿਆਰਥੀਆਂ ਉੱਪਰ ਹੋ ਰਹੇ ਹਮਲੇ ਰੋਕਣ ਲਈ ਦਖਲ ਅੰਦਾਜੀ ਕਰਨ ਅਤੇ ਅਰੁਣਾਚਲ ਪ੍ਰਦੇਸ਼ ਉੱਪਰ ਚੀਨੀ ਦਾਅਵੇ ਨੂੰ ਖਾਰਜ ਕਰਨ ਲਈ ਪ੍ਰਭਾਵੀ ਕਾਰਵਾਈ ਕਰਨ ਦੀ ਮੰਗ ਕੀਤੀ। Date:2009-11-14 Time:00:07:09
ਲੰਡਨ - ਮੋਬਾਇਲ ਫੋਨ ਅਤੇ ਹੋਰ ਕਾਡਲੈਸ ਟੈਲੀਫੋਨਾਂ ਦੇ ਇਸਤੇਮਾਲ ਨਾਲ ਦਿਮਾਗ 'ਤੇ ਜੈਵਿਕ ਪ੍ਰਭਾਵ ਪੈਂਦਾ ਹੈ। ਇੱਕ ਤਾਜਾ ਅਧਿਐਨ ਵਿੱਚ ਇਹ ਖੁਲਾਸਾ ਕੀਤਾ ਗਿਆ ਹੈ। ਅਧਿਐਨ ਵਿੱਚ ਬੱਚਿਆਂ ਅਤੇ ਨੌਜਵਾਨਾਂ ਨੂੰ ਇਹਨਾਂ ਫੋਨਾਂ ਦਾ ਇਸਤੇਮਾਲ ਕਰਨ ਦੇ ਦੌਰਾਨ ਸਾਵਧਾਨੀ ਵਰਤਣ ਦਾ ਸੁਝਾਅ ਦਿੱਤਾ ਗਿਆ ਹੈ। ਸਵੀਡਨ ਦੇ ਓਰੇਬ੍ਰੋ ਵਿਸ਼ਵਵਿਦਿਆਲੇ ਦੁਆਰਾ ਬੱਚਿਆਂ ਅਤੇ ਨੌਜਵਾਨਾਂ ਵਿੱਚ ਵਾਇਰਲੈਸ ਟੈਲੀਫੋਨ ਦੇ ਬੁਰੇ ਪ੍ਰਭਾਵਾਂ ਦਾ ਅਧਿਐਨ ਕੀਤਾ ਗਿਆ। ਇਸ ਵਿੱਚ ਇਹ ਜਾਂਚ ਕੀਤੀ ਗਈ ਕਿ ਕੀ ਨੌਜਵਾਨਾਂ ਨੂੰ ਫੋਨ ਦੇ ਇਸਤੇਮਾਲ ਨਾਲ ਕਿਸੇ ਤਰ੍ਹਾਂ ਦੀ ਸਿਹਤ ਸਬੰਧੀ ਸਮੱਸਿਆ ਆਉਂਦੀ ਹੈ। Date:2009-11-14 Time:00:07:09
ਨਵੀਂ ਦਿੱਲੀ - ਇੰਟਰਨੈਟ ਕੰਪਨੀ ਗੂਗਲ ਨੇ ਕਿਹਾ ਹੈ ਕਿ ਜੇਕਰ ਸਰਕਾਰ ਚਾਹੇ ਤਾਂ ਉਸ ਨੂੰ ਹਰ ਨਾਗਰਿਕ ਨੂੰ ਵਿਸ਼ੇਸ਼ ਪਹਿਚਾਣ ਸੰਖਿਆ (ਯੂਆਈਡੀ) ਦੇਣ ਦੀ ਮਹੱਤਵਪੂਰਨ ਪਰਿਯੋਜਨਾ ਨਾਲ ਜੁੜੇ ਕੇ ਖੁਸ਼ੀ ਹੋਵੇਗੀ। ਗੂਗਲ ਇੰਡੀਆ ਦੇ ਪ੍ਰਬੰਧ ਨਿਦੇਸ਼ਕ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਕਹਿਣਾ ਘਮੰਡ ਭਰਿਆ ਹੋਵੇਗਾ ਕਿ ਅਸੀਂ ਇਸ ਪਰਿਯੋਜਨਾ ਵਿੱਚ ਮੱਦਦ ਕਰ ਸਕਦੇ ਹਾਂ। ਜੇਕਰ ਯੂਆਈਡੀ ਦੇ ਅਧਿਕਾਰੀ ਮੰਨਦੇ ਹਨ ਕਿ ਗੂਗਲ ਇਸ ਵਿੱਚ ਯੋਗਦਾਨ ਕਰ ਸਕਦੀ ਹੈ ਤਾਂ ਸਾਨੂੰ ਇਸ ਵਿੱਚ ਮੱਦਦ ਕਰ ਕੇ ਖੁਸ਼ੀ ਹੋਵੇਗੀ। Date:2009-11-14 Time:00:07:09
ਫਿਲਮੀ ਪਰਦੇ 'ਤੇ ਕੈਟਰੀਨਾ ਕੈਫ ਨੇ ਭਲਾ ਹੀ ਹੱਸਮੁਖ ਭੂਮਿਕਾਵਾਂ ਨਿਭਾ ਕੇ ਸ਼ੌਹਰਤ ਹਾਸਿਲ ਕੀਤੀ ਹੋਵੇ, ਪਰ ਉਹਨਾਂ ਦਾ ਕਹਿਣਾ ਹੈ ਕਿ ਅਸਲ ਜੀਵਨ 'ਚ ਉਹ ਬਹੁਤ ਉਤਸ਼ਾਹੀ ਹੈ। ਕੈਟਰੀਨਾ ਨੇ ਕਿਹਾ ਕਿ ਮੈਂ ਆਪਣੀ ਥਕਾਵਟ ਮਿਟਾਉਣ ਲਈ ਉਤਸ਼ਾਹੀ ਹੋ ਜਾਂਦੀ ਹਾਂ। ਜੇਕਰ ਤੁਸੀਂ ਮੈਨੂੰ ਮੇਰੀਆਂ ਫਿਲਮਾਂ ਦੇ ਸੈਟ 'ਤੇ ਦੇਖੋਗੇ ਤਾਂ ਮੈਂ ਬਹੁਤ ਉਤਸ਼ਾਹੀ ਹੋ ਜਾਂਦੀ ਹਾਂ। ਇੱਥੋਂ ਤੱਕ ਕਿ 'ਨਿਊਯਾਰਕ' ਦੇ ਗਾਣੇ ਦੀ ਸ਼ੂਟਿੰਗ ਦੇ ਦੌਰਾਨ ਮੈਂ ਐਨਾ ਜਿਆਦਾ ਉੱਛਲ ਰਹੀ ਸੀ ਕਿ ਮੇਰੇ ਨਿਰਦੇਸ਼ਕ ਨੇ ਮੈਨੂੰ ਆਪਣੀ ਊਰਜਾ ਨੂੰ ਥੋੜ੍ਹਾ ਘਟਾਉਣ ਲਈ ਕਿਹਾ।' ਕੈਟਰੀਨਾ ਆਉਣ ਵਾਲੀ ਕਾਮੇਡੀ ਫਿਲਮ 'ਦੇ ਦਨਾਦਨ' ਵਿੱਚ ਆਪਣੇ ਪਸੰਦੀਦਾ ਸਹਿ-ਕਲਾਕਾਰ ਅਕਸ਼ੈ ਕੁਮਾਰ ਨਾਲ ਪਰਦੇ 'ਤੇ ਨਜ਼ਰ ਆਵੇਗੀ। ਉਹਨਾਂ ਨੇ ਕਿਹਾ ਕਿ ਕਰੀਬ ਡੇਢ ਸਾਲ ਬਾਅਦ ਮੈਂ ਅਤੇ ਅਕਸ਼ੈ ਨੇ Date:2009-11-14 Time:00:07:08
13 ਸਾਲਾ ਓਰੋ (ਅਮਿਤਾਭ ਬੱਚਨ) ਇੱਕ ਬੁੱਧੀਮਾਨ ਬੱਚਾ ਹੈ, ਪਰ ਉਹ ਪ੍ਰਾਗੇਰੀਆ ਨਾਮਕ ਬਿਮਾਰੀ ਨਾਲ ਗ੍ਰਸਤ ਹੈ, ਜੋ ਲੱਖਾਂ ਵਿਅਕਤੀਆਂ 'ਚੋਂ ਕਿਸੇ ਇੱਕ ਨੂੰ ਹੁੰਦੀ ਹੈ। ਇਸ ਬਿਮਾਰੀ ਦਾ ਮਰੀਜ ਆਪਣੀ ਉਮਰ ਤੋਂ ਕਿਤੇ ਜਿਆਦਾ ਵੱਡਾ ਦਿਖਾਈ ਦਿੰਦਾ ਹੈ। ਓਰੋ ਦਾ ਦਿਮਾਗ ਇੱਕ 13 ਸਾਲ ਦੇ ਬੱਚੇ ਵਰਗਾ ਹੀ ਹੈ, ਪਰ ਬਿਮਾਰੀ ਦੇ ਕਾਰਨ ਉਹ ਇਸ ਤਰ੍ਹਾਂ ਨਜ਼ਰ ਆਉਂਦਾ ਕਿ ਜਿਵੇਂ ਉਸਦੀ ਉਮਰ 65 ਸਾਲ ਦੀ ਹੋਵੇ। ਓਰੋ ਆਪਣੇ ਪਿਤਾ ਅਮੋਲ ਅਤ੍ਰੇ (ਅਭਿਸ਼ੇਕ ਬੱਚਨ) ਅਤੇ ਮੰਮੀ (ਵਿਦਿਆ ਬਾਲਨ) ਦੇ ਨਾਲ ਰਹਿੰਦਾ ਹੈ। ਓਰੋ ਦੀ ਮਾਂ ਇੱਕ ਡਾਕਟਰ ਹੈ, ਜਦੋਂ ਕਿ ਉਸਦੇ ਪਿਤਾ ਰਾਜਨੇਤਾ ਹਨ। ਅਮੋਲ ਜਵਾਨ ਹੈ, ਊਰਜਾਵਾਨ ਹੈ ਅਤੇ ਉਸਦੇ ਕੋਲ ਨਵੇਂ ਵਿਚਾਰ ਹਨ। ਉਸਦੇ ਕੁਝ ਉਦੇਸ਼ ਹਨ, ਜਿਹਨਾਂ ਰਾਹੀਂ ਉਹ ਸਾਬਿਤ ਕਰਨਾ ਚਾਹੁੰਦਾ ਹੈ ਕਿ ਰਾਜਨੀਤੀ ਗੰਦਾ ਸ਼ਬਦ ਨਹੀਂ ਹੈ। Date:2009-11-14 Time:00:07:08
'ਅਜਬ ਪ੍ਰੇਮ ਕੀ ਗਜਬ ਕਹਾਣੀ' ਨੂੰ ਮਿਲੀ ਸਫ਼ਲਤਾ ਤੋਂ ਬਾਅਦ ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਇੱਕ ਵਾਰ ਫਿਰ ਕਾਮੇਡੀ ਵਿੱਚ ਹੱਥ ਅਜਮਾਉਣ ਜਾ ਰਹੇ ਹਨ। ਸਾਲਾਂ ਪਹਿਲਾਂ ਉਹਨਾਂ ਨੇ 'ਅੰਦਾਜ ਅਪਨਾ ਅਪਨਾ' ਬਣਾਈ ਸੀ, ਹੁਣ ਉਹ ਇਸਦਾ ਸੀਕਵਲ ਬਣਾਉਣ ਵਾਲੇ ਹਨ। ਹਾਲਾਂਕਿ ਇਸ ਫਿਲਮ ਦੇ ਸੀਕਵਲ ਬਣਾਏ ਜਾਣ ਦੀ ਚਰਚਾ ਕਾਫ਼ੀ ਸਮੇਂ ਤੋਂ ਹੈ, ਪਰ ਸੰਤੋਸ਼ੀ ਹੁਣ ਇਸ ਦਿਸ਼ਾ ਵਿੱਚ ਪਹਿਲ ਕਰ ਰਹੇ ਹਨ। ਇਸ ਸੀਕਵਲ ਦੀ ਖਾਸ ਗੱਲ ਇਹ ਹੋਵੇਗੀ ਕਿ ਇਸ ਵਿੱਚ ਰਣਬੀਰ ਕਪੂਰ ਨਜ਼ਰ ਆਉਣਗੇ, ਜਿਹਨਾਂ ਦੇ ਅਭਿਨੈ ਤੋਂ ਸੰਤੋਸ਼ੀ ਬਹੁਤ ਖੁਸ਼ ਹਨ। ਹੋਰ ਕਲਾਕਾਰਾਂ ਦੀ ਚੋਣ ਬਾਅਦ ਵਿੱਚ ਹੋਵੇਗੀ। ਇਸ ਗੱਲ ਦੀ ਸੰਭਾਵਨਾ ਹੈ ਕਿ ਇਹ ਸੀਕਵਲ ਬਿਨਾ ਆਮਿਰ ਅਤੇ ਸਲਮਾਨ ਦੇ ਬਣੇ। ਸੂਤਰਾਂ ਦਾ ਕਹਿਣਾ ਹੈ ਕਿ ਆਮਿਰ ਅਤੇ ਸਲਮਾਨ ਨੇ 'ਅੰਦਾਜ ਅਪਨਾ ਅਪਨਾ 2' ਦੇ ਸੀਕਵਲ ਵਿੱਚ ਕਦੇ ਰ Date:2009-11-14 Time:00:07:08
ਨਾਰਾਇਣਪੁਰ - ਛੱਤੀਸਗੜ੍ਹ ਦੇ ਨਾਰਾਇਣਪੁਰ ਜਿਲ੍ਹੇ ਦੇ ਨੁੱਲਬੱਟੀ ਪਿੰਡ ਤੋਂ ਪੁਲਿਸ ਨੇ ਇੱਕ ਮੁਕਾਬਲੇ ਮਗਰੋਂ 13 ਨਕਸਲੀਆਂ ਨੂੰ ਕਾਬੂ ਕੀਤਾ ਹੈ। Date:2009-11-14 Time:00:07:08
ਸ਼੍ਰੀਨਗਰ - ਕਸ਼ਮੀਰ ਵਾਦੀ ਅਤੇ ਲੱਦਾਖ ਖੇਤਰ ਵਿਚ ਲੋਕ ਅੱਜ ਵੀ ਭਾਰੀ ਠੰਡ ਵਿਚ ਜਿੱਥੇ ਠਰ੍ਹਦੇ ਰਹੇ ਉੱਥੇ ਤਾਪਮਾਨ ਸਿਫਰ ਤੋਂ ਵੀ ਹੇਠਾਂ -0.5 ਤੋਂ -15 ਡਿਗਰੀ ਵਿਚਕਾਰ ਰਿਹਾ। Date:2009-11-14 Time:00:07:08
ਨਵੀਂ ਦਿੱਲੀ - ਸਾਬਕਾ ਭਾਰਤੀ ਕਪਤਾਨ ਸੌਰਭ ਗਾਂਗੁਲੀ ਨੇ ਪਹਿਲਾ ਦਰਜਾ ਕ੍ਰਿਕਟ ਵਿਚ 15 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਹਨ।ਗਾਂਗੁਲੀ ਨੇ ਕੋਲਕਾਤਾ ਵਿਚ ਬੰਗਾਲ ਦੇ ਬੜੌਦਾ ਖਿਲਾਫ ਰਣਜੀ ਮੈਚ ਵਿਚ ਅਜ 76 ਦੌੜਾਂ ਦੀ ਪਾਰੀ ਖੇਡਣ ਦੇ ਨਾਲ ਹੀ ਇਹ ਅੰਕੜਾ ਪਾਰ ਕਰ ਲਿਆ। Date:2009-11-14 Time:00:07:08
ਮੁੰਬਈ - ਇੰਡੀਅਨ ਪ੍ਰੀਮੀਅਰ ਲੀਗ(ਆਈਪੀਐਲ) ਦਾ ਅਗਲੇ ਵਰ੍ਹੇ ਖੇਡਿਆ ਜਾਣ ਵਾਲਾ ਤੀਜ਼ਾ ਸੰਸਕਰਣ 12 ਮਾਰਚ ਨੂੰ ਹੈਦਰਾਬਾਦ ਵਿਖੇ ਸ਼ੁਰੂ ਹੋਵੇਗਾ ਜਿਸ ਵਿਚ ਪਹਿਲਾ ਮੈਚ ਮੌਜੂਦਾ ਚੈਂਪੀਅਨ ਡੇੱਕਨ ਚਾਰਜ਼ਰਸ ਅਤੇ ਕੋਲਕਾਤਾ ਨਾਇਟ ਰਾਈਡਰਸ ਵਿਚਕਾਰ ਖੇਡਿਆ ਜਾਵੇਗਾ। Date:2009-11-14 Time:00:07:08
ਬਾਲੀਵੁੱਡ ਦੇ 'ਸ਼ਹਿਨਸ਼ਾਹ' ਅਤੇ 'ਬਾਦਸ਼ਾਹ' ਵਿਚਕਾਰਲਾ 'ਸ਼ੀਤ ਯੁੱਧ' ਇੱਕ ਵਾਰ ਫਿਰ ਸਾਹਮਣੇ ਆ ਗਿਆ ਹੈ। ਅਮਿਤਾਭ ਨੇ ਖੁਲਾਸਾ ਕੀਤਾ ਹੈ ਕਿ ਸ਼ਾਹਰੁਖ ਨੂੰ ਭੇਜੇ ਵਧਾਈ ਸੰਦੇਸ਼ ਦਾ ਬਾਦਸ਼ਾਹ ਨੇ ਅਜੇ ਤੱਕ ਜਵਾਬ ਨਹੀਂ ਦਿੱਤਾ ਹੈ। ਅਮਿਤਾਭ ਨੇ ਆਪਣੇ ਬਲਾਗ 'ਤੇ ਲਿਖਿਆ ਹੈ ਕਿ ਦੋ ਨਵੰਬਰ ਨੂੰ ਸ਼ਾਹਰੁਖ ਦਾ ਜਨਮਦਿਨ ਸੀ ਅਤੇ ਮੈਂ ਸ਼ਾਇਦ ਉਹਨਾਂ ਨੂੰ ਸਭ ਤੋਂ ਜਲਦੀ ਵਧਾਈਆਂ ਦੇਣ ਵਾਲਿਆਂ 'ਚ ਸ਼ਾਮਿਲ ਸੀ, ਪਰ ਉਸਦਾ ਉਹਨਾਂ ਨੇ ਅਜੇ ਤੱਕ ਜਵਾਬ ਨਹੀਂ ਦਿੱਤਾ। ਅਮਿਤਾਭ ਨੇ ਲਿਖਿਆ ਹੈ ਕਿ ਉਹਨਾਂ ਨੂੰ ਪੂਰਾ ਦਿਨ ਵਧਾਈਆਂ ਦੇ ਸੰਦੇਸ਼ ਮਿਲੇ ਹੋਣਗੇ ਅਤੇ ਇਸ ਲਈ ਸ਼ਾਇਦ ਮੈਨੂੰ ਉਹਨਾਂ ਨੂੰ ਦੁਬਾਰਾ ਯਾਦ ਕਰਾਉਣਾ ਚਾਹੀਦਾ ਸੀ। ਉਹਨਾਂ ਨੇ ਇਹ ਵੀ ਲਿਖਿਆ ਹੈ ਕਿ ਮੈਂ ਕੁਝ ਦਿਨ ਪਹਿਲਾਂ ਉਹਨਾਂ ਦੇ ਵਿਆਹ ਦੀ ਵਰ੍ਹੇਗੰਢ 'ਤੇ ਗੌਰੀ ਅਤੇ ਸ਼ਾਹਰੁਖ ਨੂੰ ਵ Date:2009-11-14 Time:00:07:08
ਲੋਕ ਕਹਿ ਰਹੇ ਹਨ ਕਿ 'ਰੇਸ-2' ਬੇਬੋ ਨੂੰ ਸੈਫ਼ ਅਲੀ ਦੇ ਕਾਰਨ ਮਿਲੀ ਹੈ ਜਦ ਕਿ ਗੁੱਸੇ 'ਚ ਲਾਲ ਪੀਲੀ ਬੇਬੋ ਕਹਿ ਰਹੀ ਹੈ ਕਿ ਭਲਾ ਅਬਾਸ ਮਸਤਾਨ ਉਸ ਨੂੰ ਜਾਣਦੇ ਨਹੀਂ? ਇਹ ਤਾਂ ਕਿਰਦਾਰ ਦੀ ਜ਼ਰੂਰਤ ਸੀ ਜਿਸ 'ਚ ਉਹ ਮੇਚ ਨਜ਼ਰ ਆਈ। ਲੋਕ ਤਾਂ ਐਵੇਂ ਹੀ ਰੌਲਾ ਗੌਲਾ ਪਾ ਰਹੇ ਹਨ। ਭਲਾ ਕਰੀਨਾ ਦੱਸੇ ਕਿ ਨਿਰਦੇਸ਼ਕ ਇਮਤਿਆਜ਼ ਅਲੀ ਦੀ ਪਸੰਦ ਉਹ ਕਿਉਂ ਨਹੀਂ ਬਣੀ ਤੇ ਕਾਸ ਤੋਂ 'ਲਵ ਆਜ ਕਲ੍ਹ' 'ਚ ਉਸ ਦੇ ਅਨੁਰੂਪ ਕੰਮ ਨਹੀਂ ਸੀ। ਕਰੀਨਾ ਇਸ ਗੱਲ 'ਤੇ ਹੌਲੀ ਜਿਹੀ ਕਹਿ ਦਿੰਦੀ ਹੈ ਕਿ ਇਹ ਗੱਲ ਹੁਣ ਕਾਫੀ ਦੇਰ ਦੀ ਖਤਮ ਹੋ ਚੁੱਕੀ ਹੈ। ਸੁਣੋ ਕਿ ਉਹ ਤਾਂ ਸੈਫ਼ ਅਲੀ ਖਾਨ ਦੀ ਅਗਲੀ ਫ਼ਿਲਮ 'ਏਜੰਟ ਵਿਨੋਦ' ਕਰ ਰਹੀ ਹੈ। ਇਸੇ ਕਾਰਨ ਉਹ ਖੁਸ਼ੀ 'ਚ ਪੈਲਾਂ ਪਾ ਰਹੀ ਹੈ। ਆਪਣੇ ਆਪ ਨੂੰ ਅੱਗੇ ਵਧਦਾ ਦੇਖ ਰਹੀ ਹੈ। ਦੀਪਿਕਾ ਪਾਦੂਕੋਣ ਨਾਲ ਉਸ ਦੀ ਨਰਾਜ਼ਗੀ ਬਰਕਰਾਰ ਹੈ ਭਾਵੇ Date:2009-11-14 Time:00:07:08
ਜੰਮੂ - ਜੰਮੂ ਕਸ਼ਮੀਰ ਦੇ ਵਿਭਿੰਨ ਹਿੱਸਿਆਂ 'ਚ ਪਿੱਛਲੇ 11 ਸਾਲਾਂ ਦੌਰਾਨ ਸੁਰੱਖਿਆ ਬਲਾਂ ਨਾਲ ਹੋਈਆਂ ਮੁੱਠਭੇੜਾਂ 'ਚ 324 ਪਾਕਿਸਤਾਨੀ ਅੱਤਵਾਦੀ ਮਾਰੇ ਗਏ ਅਤੇ ਅੱਤਵਾਦ ਨਾਲ ਲੜਦੇ ਹੋਏ ਸੈਂਕੜੇ ਪੁਲਿਸਕਰਮੀ ਸ਼ਹੀਦ ਹੋ ਗਏ। Date:2009-11-14 Time:00:07:08
ਦੰਤੇਵਾੜਾ - ਛੱਤੀਸਗੜ੍ਹ ਦੇ ਦੰਤੇਵਾੜਾ ਜਿਲ੍ਹੇ ਵਿਚ ਸ਼ੁਰੂ ਹੋਣ ਵਾਲੀ ਨਕਸਲ ਰੋਧੀ ਮੁਹਿੰਮ ਨੂੰ ਲੈ ਕੇ ਪਿੰਡਾਂ ਵਿਚ ਫੈਲੇ ਡਰ ਅਤੇ ਵਹਿਮਾਂ ਨੂੰ ਦੂਰ ਕਰਨ ਲਈ ਪੁਲਿਸ ਅਤੇ ਜਨ ਪ੍ਰਤੀਨਿੱਧੀਆਂ ਨੇ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ। Date:2009-11-14 Time:00:07:08
page no.1 |
Select news date : 30 - 11 - 2009 29 - 11 - 2009 28 - 11 - 2009 27 - 11 - 2009 26 - 11 - 2009 25 - 11 - 2009 24 - 11 - 2009 23 - 11 - 2009 22 - 11 - 2009 21 - 11 - 2009 20 - 11 - 2009 19 - 11 - 2009 18 - 11 - 2009 17 - 11 - 2009 16 - 11 - 2009 15 - 11 - 2009 14 - 11 - 2009 13 - 11 - 2009 12 - 11 - 2009 11 - 11 - 2009 10 - 11 - 2009 9 - 11 - 2009 8 - 11 - 2009 7 - 11 - 2009 6 - 11 - 2009 5 - 11 - 2009 4 - 11 - 2009 3 - 11 - 2009 2 - 11 - 2009 1 - 11 - 2009 |