Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 12 - 11 - 2009

ਤੁਮ ਮਿਲੇ ਦੀ ਕਹਾਣੀ

'ਤੁਮ ਮਿਲੇ' ਕਹਾਣੀ ਹੈ ਦੋ ਪ੍ਰੇਮੀਆਂ ਦੇ ਦੁਬਾਰਾ ਮਿਲਣ ਦੀ, ਜਿਹਨਾਂ ਦਾ 6 ਸਾਲ ਪਹਿਲਾਂ ਬ੍ਰੇਕਅਪ ਹੋ ਗਿਆ ਸੀ। 26 ਜੁਲਾਈ 2005 ਨੂੰ ਦੋਵੇਂ ਦੁਨੀਆ ਦੇ ਅਲੱਗ-ਅਲੱਗ ਕੋਨਿਆਂ ਤੋਂ ਆਉਂਦੇ ਹਨ ਅਤੇ ਉਹਨਾਂ ਦੀ ਮੁਲਾਕਾਤ ਇੱਕ ਵਾਰ ਫਿਰ ਹੁੰਦੀ ਹੈ। 26 ਜੁਲਾਈ, 2005 ਦੇ ਦਿਨ ਮੁੰਬਈ ਵਿੱਚ ਮੁਸਲਾਧਾਰ ਬਾਰਿਸ਼ ਹੋਈ ਸੀ ਅਤੇ ਚਾਰੇ ਪਾਸੇ ਪਾਣੀ ਹੀ ਪਾਣੀ ਸੀ। ਚਾਰੇ ਪਾਸੇ ਭਿਆਨਕ ਦ੍ਰਿਸ਼ ਸਨ। ਇਸ ਸਮੇਂ ਦੋਵੇਂ ਇਕੱਠੇ ਰਹਿੰਦੇ ਹੋਏ ਮੁਸੀਬਤਾਂ ਨਾਲ ਲੜਦੇ ਹਨ। ਫਿਲਮ ਦੀ ਕਹਾਣੀ ਅਤੀਤ ਅਤੇ ਵਰਤਮਾਨ ਵਿੱਚ ਛਾਲਾਂ ਮਾਰਦੀ ਹੈ। 6 ਸਾਲ ਪਹਿਲਾਂ ਦੋਵਾਂ ਦਾ ਪਿਆਰ ਹੋਇਆ ਸੀ। ਉਹਨਾਂ ਦੇ ਸੁਭਾਅ ਦਾ ਅੰਤਰ ਹੀ ਆਕਰਸ਼ਣ ਦਾ ਕਾਰਨ ਸੀ ਅਤੇ ਸਮਾਂ ਬੀਤਣ ਦੇ ਨਾਲ ਇਹੀ ਉਹਨਾਂ ਦੇ ਅਲੱਗ ਹੋਣ ਦਾ ਕਾਰਨ ਵੀ ਬਣਿਆ।

Date:2009-11-12 Time:00:06:26

ਸੰਗੀਤ ਦੀ ਤਿਆਰੀ 'ਚ ਰੁੱਝੇ ਸ਼ਿਲਪਾ-ਰਾਜ

ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈਟੀ ਦੇ ਵਿਆਹ ਤੋਂ ਇੱਕ ਦਿਨ ਪਹਿਲਾਂ 21 ਨਵੰਬਰ ਨੂੰ ਸੰਗੀਤ ਦਾ ਪ੍ਰੋਗਰਾਮ ਰੱਖਿਆ ਗਿਆ ਹੈ। ਫਿਲਮਾਂ ਵਿੱਚ ਠੁਮਕੇ ਲਗਾ ਕੇ ਲੋਕਾਂ ਨੂੰ ਮਦਹੋਸ਼ ਕਰਨ ਵਾਲੀ ਸ਼ਿਲਪਾ ਹੁਣ ਅਸਲ ਜਿੰਦਗੀ ਵਿੱਚ ਆਪਣੇ ਮੰਗੇਤਰ ਰਾਜ ਕੁੰਦਰਾ ਨਾਲ ਠੁਮਕੇ ਲਗਾਏਗੀ। ਉਹਨਾਂ ਦੇ ਸੰਗੀਤ ਪ੍ਰੋਗਰਾਮ ਦੀਆਂ ਤਿਆਰੀਆਂ ਜੋਰ-ਸ਼ੋਰ ਨਾਲ ਹੋ ਰਹੀਆਂ ਹਨ। ਸਾਰੇ ਚੰਗੀ ਤਰ੍ਹਾਂ ਡਾਂਸ ਕਰਨ, ਇਹ ਦੇਖਣ ਦੀ ਜਿੰਮੇਦਾਰੀ ਕੋਰਿਓਗ੍ਰਾਫਰ ਗਣੇਸ਼ ਹੇਗੜੇ ਨੂੰ ਸੌਂਪੀ ਗਈ ਹੈ। ਗਣੇਸ਼ ਪਰਿਵਾਰ ਦੇ ਮੈਂਬਰਾਂ ਅਤੇ ਦੋਸਤਾਂ ਨੂੰ ਡਾਂਸ ਦੀ ਖਾਸ ਟ੍ਰੇਨਿੰਗ ਦੇ ਰਹੇ ਹਨ। ਇਸ ਵਿੱਚ ਪ੍ਰੋਫੈਸ਼ਨਲ ਡਾਂਸਰ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹੈ। ਪ੍ਰੋਗਰਾਮ ਨੂੰ ਲੈ ਕੇ ਸਭ ਤੋਂ ਜਿਆਦਾ ਉਤਸ਼ਾਹ ਰਾਜ ਦੇ ਭਰਾ ਨੂੰ ਹੈ। ਸੰਗੀਤ ਪ੍ਰੋਗਰਾਮ ਕਿਸੇ ਥੀਮ 'ਤੇ

Date:2009-11-12 Time:00:06:26

ਸ਼ਹਿਨਾਜ ਹੁਸੈਨ ਨੂੰ ਐਵਾਰਡ

ਨਵੀਂ ਦਿੱਲੀ : ਰੂਪ ਰੰਗ ਨਿਖਾਰਣ ਵਾਲੀ ਸਮੱਗਰੀ ਖੇਤਰ ਦੀ ਪ੍ਰਮੁੱਖ ਕਾਰੋਬਾਰੀ ਸ਼ਹਿਨਾਜ ਹੁਸੈਨ ਨੂੰ ਆਯੁਰਵੈਦ ਨੂੰ ਬੜ੍ਹਾਵਾ ਦੇਣ ਲਈ ਬ੍ਰਿਟੇਨ, ਅਮਰੀਕਾ ਅਤੇ ਯੂਰੋਪ ਵਿਖੇ ਸਨਮਾਨਿਤ ਕੀਤਾ ਗਿਆ ਹੈ।

Date:2009-11-12 Time:00:06:24

ਡਾਵਾਂਡੋਲ ਹੈ ਹਾਲੇ ਵੀ ਅਮਰੀਕੀ ਅਰਥਵਿਵਸਥਾ:ਫਡੇ ਰਿਜ਼ਰਵ

ਅਮਰੀਕਾ - ਵੈਸ਼ਵਿਕ ਮੰਦੀ ਤੋਂ ਉੱਭਰਨ ਲਈ ਸੱਤ ਅਰਬ ਡਾਲਰ ਤੋਂ ਵੀ ਜ਼ਿਆਦਾ ਦਾ ਉਤਸ਼ਾਹ ਪੈਕੇਜ਼ ਮਿਲਣ ਦੇ ਬਾਵਜੂਦ ਅਮਰੀਕੀ ਅਰਥ ਵਿਵਸਥਾ ਹਾਲੇ ਵੀ ਡਾਵਾਂਡੋਲ ਹੈ।

Date:2009-11-12 Time:00:06:24

ਵਿਪਰੋ ਦੀ ਨਜ਼ਰ ਬੀਪੀਓ ਖੇਤਰ 'ਚ ਅਧਿਗ੍ਰਹਿਣ 'ਤੇ

ਨਵੀਂ ਦਿੱਲੀ - ਸੌਫਟਵੇਅਰ ਨਿਰਯਾਤ ਕਰਨ ਵਾਲੀ ਦੇਸ਼ ਦੀ ਤੀਜੀ ਸਭ ਤੋਂ ਵੱਡੀ ਕੰਪਨੀ ਵਿਪਰੋ ਟੈਕਨੋਲਾਜਿਜ ਨੇ ਅੱਜ ਕਿਹਾ ਕਿ ਉਹ ਬੀਪੀਓ ਖੇਤਰ 'ਚ ਅਧਿਗ੍ਰਹਿਣ 'ਤੇ ਵਿਚਾਰ ਕਰ ਰਹੀ ਹੈ। ਵਰਣਨਯੋਗ ਹੈ ਕਿ ਆਈਟੀ ਉਦਯੋਗ ਦੇ ਵਾਧੇ ਵਿੱਚ ਹੁਣ ਬੀਪੀਓ ਖੇਤਰ ਦੀ ਮਹੱਤਵਪੂਰਨ ਭੂਮਿਕਾ ਹੋਵੇਗੀ। ਵਿਪਰੋ ਦੇ ਸੰਯੁਕਤ ਮੁੱਖ ਕਾਰਜਅਧਿਕਾਰੀ ਸੁਰੇਸ਼ ਵਾਸਵਾਨੀ ਨੇ ਇੱਥੇ ਭਾਰਤ ਆਰਥਿਕ ਸ਼ਿਖਰ ਸੰਮੇਲਨ ਦ ਮੌਕੇ 'ਤੇ ਕਿਹਾ 'ਅਰਥਵਿਵਸਥਾ ਵਿੱਚ ਸੁਧਾਰ ਹੋਇਆ ਹੈ। ਆਈਟੀ ਦੀ ਮੰਗ ਦੀ ਸਥਿਤੀ ਵਿੱਚ ਨਿਸ਼ਚਿਤ ਰੂਪ ਨਾਲ ਸੁਧਾਰ ਹੋਇਆ ਹੈ। ਸੰਭਵ ਸੌਦਿਆਂ ਦੀ ਗਿਣਤੀ ਠੀਕ-ਠਾਕ ਹੈ ਅਤੇ ਮੰਗ ਦਾ ਮਾਹੌਲ ਚੰਗਾ ਬਣ ਰਿਹਾ ਹੈ।' ਉਹਨਾਂ ਨੇ ਕਿਹਾ ਕਿ ਕੰਪਨੀ ਬੀਪੀਓ ਖੇਤਰ ਵਿੱਚ ਅਧਿਗ੍ਰਹਿਣ 'ਤੇ ਵਿਚਾਰ ਕਰ ਰਹੀ ਹੈ।

Date:2009-11-12 Time:00:06:24

ਜਿਓਡੈਸਿਕ ਦੀ ਇੰਟਰਨੈਟ ਟੈਲੀਫੋਨੀ ਸੇਵਾ

ਮੁੰਬਈ - ਸੌਫਟਵੇਅਰ ਡੈਵਲਪਰ ਜਿਓਡੈਸਿਕ ਨੇ ਇੰਟਰਨੈਟ ਟੈਲੀਫੋਨੀ ਸੇਵਾ ਸਪੋਕਨ ਅੱਜ ਸ਼ੁਰੂ ਕੀਤੀ। ਇਸ ਸੇਵਾ ਵਿੱਚ ਫੋਨ ਤੋਂ ਫੋਨ ਅਤੇ ਕੰਪਿਊਟਰ ਤੋਂ ਫੋਨ 'ਤੇ ਕਾਲ ਸਸਤੀ ਦਰ 'ਤੇ ਕੀਤੀ ਜਾ ਸਕੇਗੀ। ਸਪੋਕਨ ਦੇ ਪ੍ਰਮੁੱਖ ਅਨਿਲ ਰਾਜ ਨੇ ਕਿਹਾ ਹੈ ਕਿ ਇਹ ਸੇਵਾ ਉਪਭੋਗਤਾਵਾਂ ਨੂੰ ਕੰਪਿਊਟਰ ਆਦਿ ਦੀ ਜਰੂਰਤ ਤੋਂ ਛੂਟ ਦੁਆਏਗੀ ਅਤੇ ਉਹ ਸਸਤੀ ਇੰਟਰਨੈਟ ਕਾਲ ਕਰ ਸਕਣਗੇ।

Date:2009-11-12 Time:00:06:24

ਸਨ-ਓਰੇਕਲ ਸੌਦੇ 'ਤੇ ਯੂਰਪੀ ਆਯੋਗ ਨੂੰ ਇਤਰਾਜ

ਨਿਊਯਾਰਕ - ਯੂਰਪੀ ਆਯੋਗ ਨੇ ਓਰੇਕਲ ਕਾਰਪੋਰੇਸ਼ਨ ਦੁਆਰਾ ਸਨ ਮਾਈਕ੍ਰੋਸੌਫਟ ਦੇ ਪ੍ਰਸਤਾਵਿਤ ਅਧਿਗ੍ਰਹਿਣ 'ਤੇ ਇਤਰਾਜ ਜਤਾਇਆ ਹੈ। ਉਸਦਾ ਕਹਿਣਾ ਹੈ ਕਿ 7.4 ਅਰਬ ਡਾਲਰ ਦੇ ਇਸ ਪ੍ਰਸਤਾਵਿਤ ਸੌਦੇ ਨਾਲ ਬਜ਼ਾਰ ਮੁਕਾਬਲਾ ਪ੍ਰਭਾਵਿਤ ਹੋਵੇਗਾ। ਸਨ ਮਾਈਕ੍ਰੋਸਿਸਟਮਸ ਨੇ ਅਮਰੀਕੀ ਸਕਿਓਰਿਟੀਜ਼ ਅਤੇ ਮੁਦਰਾ ਆਯੋਗ ਨੂੰ ਸੂਚਿਤ ਕੀਤਾ ਹੈ ਕਿ ਯੂਰਪੀ ਆਯੋਗ ਦਾ ਇਤਰਾਜ ਸਨ ਦੇ ਓਪਨਸੋਰਸ ਮਾਈਐਸਕਿਊਐਲ ਡਾਟਾ ਬੇਸ ਉਤਪਾਦਕ ਅਤੇ ਓਰੇਕਲ ਦੇ ਇੰਟਰਪ੍ਰਾਈਜ ਡਾਟਾਬੇਸ ਕਾਰੋਬਾਰ ਦੇ ਜੁੜਨ ਨਾਲ ਹੈ।

Date:2009-11-12 Time:00:06:24

ਰੇਣੁਕਾ ਸ਼ੂਗਰਜ਼ ਨੇ ਕੀਤਾ ਅਧਿਗ੍ਰਹਿਣ

ਨਵੀਂ ਦਿੱਲੀ : ਨਿੱਜੀ ਖੇਤਰ ਦੀ ਮੋਹਰੀ ਖੰਡ ਕੰਪਨੀ ਰੇਣੁਕਾ ਸ਼ੂਗਰਜ਼ ਲਿਮੀਟੇਡ ਨੇ ਦੁਨੀਆ ਦੇ ਸਭ ਤੋਂ ਵੱਡੇ ਖੰਡ ਉਤਪਾਦਕ ਅਤੇ ਨਿਰਯਾਤਕ ਦੇਸ਼ ਬ੍ਰਾਜ਼ੀਲ ਵਿੱਚ ਕਾਰੋਬਾਰ ਵਿਸਤਾਰ ਦੀ ਯੋਜਨਾ ਦੇ ਤਹਿਤ ਉੱਥੋਂ ਦੀ ਇੱਕ ਵੱਡੀ ਖੰਡ ਕੰਪਨੀ ਦਾ ਅਧਿਗ੍ਰਹਿਣ ਕੀਤਾ ਹੈ।

Date:2009-11-12 Time:00:06:24

ਕੌਮਾਂਤਰੀ ਮੰਦੀ ਹਾਲੇ ਤੱਕ ਨਹੀਂ ਗਈ : ਏਪੇਕ

ਸਿੰਗਾਪੁਰ : ਵਿਸ਼ਵ ਅਰਥਵਿਵਸਥਾ ਨੂੰ ਆਰਥਿਕ ਮੰਦੀ ਦੇ ਸੰਕਟ 'ਚੋਂ ਨਿਕਲਣ ਦੇ ਵਿੱਚ ਕਾਫ਼ੀ ਸਮਾਂ ਲੱਗੇਗਾ।ਸਿੰਗਾਪੁਰ ਵਿਖੇ 14 ਨਵੰਬਰ ਤੋਂ ਆਯੋਜਿਤ ਹੋਣ ਜਾ ਰਹੇ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ ਸ਼ਿਖਰ ਬੈਠਕ ਵਿੱਚ ਸ਼ਿਰਕਤ ਕਰਨ ਪੁੱਜੇ ਵਿੱਤ ਅਤੇ ਵਪਾਰ ਮੰਤਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਵਿਸ਼ਵ ਦੀ ਆਰਥਿਕ ਸਥਿਤੀ ਹਾਲੇ ਵੀ ਨਾਜ਼ੁਕ ਬਣੀ ਹੋਈ ਹੈ, ਇਸ ਉੱਤੇ ਛਾਏ ਸੰਕਟ ਦੇ ਬੱਦਲ ਉੱਡਣ ਵਿੱਚ ਵਕਤ ਲੱਗੇਗਾ।

Date:2009-11-12 Time:00:06:24

ਓਬਾਮਾ ਤੇ ਦਮਿਤ੍ਰੀ ਏਪੇਕ 'ਚ ਮਿਲਣਗੇ

ਮਾਸਕੋ : ਰੂਸੀ ਰਾਸ਼ਟਰਪਤੀ ਦਮਿਤ੍ਰੀ ਮੇਦਵੇਦੇਵ ਅਤੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਸਿੰਗਾਪੁਰ ਵਿਖੇ 14 ਨਵੰਬਰ ਤੋਂ ਆਯੋਜਿਤ ਹੋਣ ਵਾਲੇ ਦੋ ਰੋਜਾ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ (ਏਪੇਕ) ਸ਼ਿਖਰ ਬੈਠਕ ਵਿੱਚ ਹਿੱਸਾ ਲੈਣਗੇ।

Date:2009-11-12 Time:00:06:24

ਬੀਐੱਚਈਐੱਲ ਨੂੰ ਮਿਲਿਆ ਇਰਾਕ ਤੋਂ ਠੇਕਾ

ਨਵੀਂ ਦਿੱਲੀ : ਭਾਰਤੀ ਬਿਜਲੀ ਸਾਜੋ ਸਾਮਾਨ ਬਣਾਉਣ ਵਾਲੀ ਸਰਵਜਨਕ ਖੇਤਰ ਦੀ ਕੰਪਨੀ ਭਾਰਤ ਹੈਵੀ ਇਲੈਕਟ੍ਰੋਕਲਜ਼ ਲਿਮੀਟੇਡ (ਬੀਐੱਚਈਐੱਲ) ਨੂੰ ਇਰਾਕ ਵਿੱਚ ਗੈਸ ਟਰਬਾਈਨ ਯੂਨਿਟ ਨਿਰਯਾਤ ਕਰਨ ਦੇ ਲਈ 91 ਕਰੋੜ ਰੁਪਏ ਦਾ ਠੇਕਾ ਮਿਲਿਆ ਹੈ।

Date:2009-11-12 Time:00:06:24

ਅਰਥਵਿਵਸਥਾ ਦੇ ਉੱਚ ਪੱਧਰ ਨੂੰ ਪਾਉਣਾ ਔਖਾ

ਨਵੀਂ ਦਿੱਲੀ : ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਅੱਜ ਇੱਕ ਵਾਰ ਫਿਰ ਦੁਹਰਾਇਆ ਕਿ ਵਿਕਸਿਤ ਦੇਸ਼ਾਂ ਦੀ ਅਰਥਵਿਵਸਥਾ ਵਿੱਚ ਸੁਧਾਰ ਆਉਣ ਤੱਕ ਘਰੇਲੂ ਅਰਥਵਿਵਸਥਾ ਨੂੰ ਸਹਾਰਾ ਦੇਣ ਦੇ ਲਈ ਦਿੱਤੇ ਗਏ ਵਿਸ਼ੇਸ਼ ਪੈਕੇਜ ਬਣਾਏ ਰੱਖਣ ਦੀ ਜ਼ਰੂਰਤ ਹੈ।

Date:2009-11-12 Time:00:06:24

ਅਧਿਗ੍ਰਹਿਣ ਦਾ ਕੋਈ ਇਰਾਦਾ ਨਹੀਂ : ਆਈਸੀਆਈਸੀਆਈ

ਨਵੀਂ ਦਿੱਲੀ : ਆਈਸੀਆਈਸੀਆਈ ਬੈਂਕ ਨੇ ਕਿਹਾ ਹੈ ਕਿ ਫਿਲਹਾਲ ਉਸਦੀ ਕਿਸੇ ਬੈਂਕ ਦੇ ਅਧਿਗ੍ਰਹਿਣ ਜਾਂ ਆਪਣੇ ਵਿੱਚ ਮਿਲਾਉਣ ਦੀ ਕੋਈ ਯੋਜਨਾ ਨਹੀਂ ਹੈ। ਇਸਦੇ ਇਲਾਵਾ ਉਹਨਾਂ ਦੇ ਕੋਲ ਵਿਆਜ ਦਰਾਂ ਵਿੱਚ ਕਿਸੇ ਤਰ੍ਹਾਂ ਦੇ ਪਰਿਵਰਤਨ ਦਾ ਕੋਈ ਪ੍ਰਸਤਾਵ ਨਹੀਂ ਹੈ।

Date:2009-11-12 Time:00:06:24

ਰੱਡ ਦਾ ਭਾਰਤ ਦੌਰਾ ਅੱਜ ਤੋਂ, ਪੀਐਮ ਨੂੰ ਮਿਲਣਗੇ

ਨਵੀਂ ਦਿੱਲੀ - ਆਸਟ੍ਰੇਲਿਆ ਦੇ ਪ੍ਰਧਾਨ ਮੰਤਰੀ ਕੇਵਿਨ ਰੱਡ ਤਿੰਨ ਦਿਨਾ ਯਾਤਰਾ ਉੱਪਰ ਅੱਜ ਭਾਰਤ ਆ ਰਹੇ ਹਨ ਅਤੇ ਉਹ ਭਲਕੇ ਰਾਜਧਾਨੀ ਦਿੱਲੀ ਵਿਚ ਪ੍ਰਧਾਨਮੰਤਰੀ ਡਾਕਟਰ ਮਨਮੋਹਨ ਸਿੰਘ ਨਾਲ ਦੋਪੱਖੀ ਖੇਤਰੀ ਅਤੇ ਕੌਮਾਂਤਰੀ ਮੁੱਦਿਆਂ ਉੱਪਰ ਵਿਚਾਰ ਵਟਾਂਦਰਾ ਕਰਨਗੇ।

Date:2009-11-12 Time:00:06:23

ਟਵਿਟਰ ਜੁੜਿਆ ਲਿੰਕਡਇਨ.ਕਾਮ ਨਾਲ

ਸੈਨ ਫ੍ਰਾਂਸਿਸਕੋ - ਪ੍ਰਸਿੱਧ ਸੋਸ਼ਲ ਨੈਟਵਰਕਿੰਗ ਵੈਬਸਾਈਟ ਟਵਿਟਰ ਹੁਣ ਲਿੰਕਡਇਨ.ਕਾਮ (www.linkedin.com)ਸੋਸ਼ਲ ਨੈਟਵਰਕਿੰਗ ਵੈਬਸਾਈਟ ਨਾਲ ਜੁੜ ਗਈ ਹੈ। ਇਸ ਸੰਯੋਜਨ ਤੋਂ ਬਾਅਦ ਹੁਣ ਟਵਿਟਰ 'ਤੇ ਮੌਜੂਦ ਲੋਕ ਲਿੰਕਡੈਨ ਦਾ ਵੀ ਮਜਾ ਲੈ ਸਕਣਗੇ। ਲਿੰਕਡਇਨ ਦੇ ਸਹਿ-ਸੰਸਥਾਪਕ ਏਲੇਨ ਬਲਿਊ ਨੇ ਦੱਸਿਆ ਕਿ ਦੋਵੇਂ ਵੈਬਸਾਈਟਾਂ ਦੇ ਸੰਯੋਜਨ ਦਾ ਲੋਕ ਅਗਲੇ ਕੁਝ ਦਿਨਾਂ ਵਿੱਚ ਮਜਾ ਲੈ ਸਕਣਗੇ।

Date:2009-11-12 Time:00:06:23

ਸੈਫ਼ ਹੋਏ ਬਿਮਾਰ

ਕਰੀਨਾ ਦੇ ਪਿਆਰ 'ਚ ਗ੍ਰਿਫ਼ਤਾਰ ਛੋਟੇ ਮੀਆਂ ਸੈਫ਼ ਅਲੀ ਖਾਨ ਬਿਮਾਰ ਹੋ ਗਏ ਹਨ। ਪਹਿਲਾਂ ਮੰਨਿਆ ਜਾ ਰਿਹਾ ਸੀ ਉਹਨਾਂ ਨੂੰ ਮਲੇਰੀਆ ਹੋ ਗਿਆ ਹੈ, ਪਰ ਡਾਕਟਰਾਂ ਦੇ ਮੁਤਾਬਿਕ ਉਹਨਾਂ ਦੇ ਪੇਟ ਵਿੱਚ ਇਨਫੈਕਸ਼ਨ ਹੋ ਗਿਆ ਹੈ। ਉਹਨਾਂ ਨੂੰ ਅਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਪਿਛਲੇ ਸਾਲ ਉਹਨਾਂ ਨੂੰ ਅੰਤੜੀ ਵਿੱਚ ਸੰਕ੍ਰਮਣ ਦੇ ਕਾਰਨ ਹਸਪਤਾਲ ਵਿੱਚ ਭਰਤੀ ਹੋਣਾ ਪਿਆ ਸੀ। ਪੇਟ ਦੀ ਇਸ ਬਿਮਾਰੀ ਦਾ ਕਾਰਨ ਉਹਨਾਂ ਦਾ ਖਾਣ-ਪੀਣ ਹੈ। ਦਰਅਸਲ, ਸੈਫ਼ ਅਤੇ ਕਰੀਨਾ ਆਪਣੀ ਫਿਲਮ ਕੁਰਬਾਨ ਦੇ ਪ੍ਰਚਾਰ ਦੇ ਸਿਲਸਿਲੇ ਵਿੱਚ ਕਈ ਸ਼ਹਿਰਾਂ ਅਤੇ ਵਿਦੇਸ਼ ਦਾ ਦੌਰਾ ਕਰਨ ਵਿੱਚ ਬਿਜ਼ੀ ਹਨ। ਇਸ ਕਰਕੇ ਜਿਆਦਾਤਰ ਖਾਣਾ-ਪੀਣਾ ਬਾਹਰ ਹੀ ਹੁੰਦਾ ਹੈ। ਸੈਫ਼ ਖਾਣ ਦੇ ਬਹੁਤ ਸ਼ੌਕੀਨ ਹਨ। ਉਹ ਵਿਦੇਸ਼ਾ ਵਿੱਚ ਨਵੇਂ ਪਕਵਾਨਾਂ ਦਾ ਮਜਾ ਲੈਣ ਤੋਂ ਪਿੱਛੇ ਨਹੀਂ ਹਟਦੇ। ਇ

Date:2009-11-12 Time:00:06:23

ਪੈਸੇ ਦੀ ਪੀਰ ਬਿਪਾਸ਼ਾ ਬਸੂ

ਵੱਡੀਆਂ ਵੱਡੀਆਂ ਸਿੱਖਿਆਦਾਇਕ ਗੱਲਾਂ ਕਰਨ ਵਾਲੀ ਬਿਪਾਸ਼ਾ ਬਸੂ ਖੁਦ ਪੈਸੇ ਨਾਲ ਨੱਚਦੀ ਹੈ। ਪੈਸੇ ਨਾ ਮਿਲਣ ਕਾਰਨ ਬਿਪਾਸ਼ਾ ਦੇਸ਼ ਹਿਤ ਦੇ ਅਮਰੀਕਾ 'ਚ ਆਯੋਜਿਤ ਇਕ ਸਮਾਰੋਹ 'ਚ ਨਹੀਂ ਗਈ ਜਦ ਕਿ ਫੋਕੇ ਦੇਸ਼ ਪ੍ਰੇਮ ਦੀਆਂ ਗੱਲਾਂ ਅਕਸਰ ਉਹ ਕਰਦੀ ਰਹਿੰਦੀ ਹੈ। ਸ਼ਿਕਾਗੋ (ਅਮਰੀਕਾ) ਵਿਖੇ ਬਿਪਾਸ਼ਾ ਨੇ ਜਾਣਾ ਸੀ ਪਰ ਜਦ ਕਰੀਨਾ, ਸੈਫ ਤੇ ਸ਼ਾਹਰੁਖ ਨੂੰ ਪ੍ਰਬੰਧਕਾਂ ਨੇ ਘੱਟ ਪੈਸਿਆਂ 'ਚ ਵੀ ਰਾਜ਼ੀ ਕਰ ਲਿਆ ਤਦ ਬਿਪਾਸ਼ਾ ਸਮਾਰੋਹ ਤੋਂ ਪਹਿਲਾਂ ਪੂਰੀ ਰਕਮ ਲੈਣ ਦੀ ਗੱਲ 'ਤੇ ਅੜੀ ਰਹੀ। ਨਤੀਜਾ ਉਹ ਸਮਾਰੋਹ 'ਚ ਨਹੀਂ ਗਈ ਤੇ ਵਿਹਲੀ ਲੰਦਨ 'ਚ ਜਾਨ ਨਾਲ ਗੱਲਾਂ ਮਾਰਦੀ ਰਹੀ, ਘੁੰਮਦੀ ਰਹੀ।

Date:2009-11-12 Time:00:06:23

ਆਫਤਾਬ ਬਿਹਤਰੀਨ ਅਭਿਨੇਤਾ - ਆਮਨਾ

ਅਭਿਨੇਤਰੀ ਆਮਨਾ ਸ਼ਰੀਫ ਅਭਿਨੇਤਾ ਆਫਤਾਬ ਸ਼ਿਵਦਾਸਾਨੀ ਨਾਲ ਆਪਣੇ ਸਬੰਧਾਂ ਬਾਰੇ ਤਾਂ ਕੁਝ ਨਹੀਂ ਕਹਿੰਦੀ ਹੈ, ਪਰ ਮੰਨਦੀ ਹੈ ਕਿ ਉਹ ਉਹਨਾਂ ਨਾਲ ਸਹਿਜਤਾ ਨਾਲ ਕੰਮ ਕਰ ਲੈਂਦੀ ਹੈ। ਆਮਨਾ ਆਪਣੀ ਦੂਜੀ ਫਿਲਮ 'ਆਓ ਵਿਸ਼ ਕਰੇਂ' ਵਿੱਚ ਆਫਤਾਬ ਨਾਲ ਕੰਮ ਕਰ ਰਹੀ ਹੈ। ਆਮਨਾ ਕਹਿੰਦੀ ਹੈ ਕਿ 'ਇਹ ਮੇਰੀ ਆਫਤਾਬ ਨਾਲ ਦੂਜੀ ਫਿਲਮ ਹੈ, ਇਸ ਲਈ ਨਿਸ਼ਚਿਤ ਹੈ ਕਿ ਉਹਨਾਂ ਨਾਲ ਪਹਿਲਾਂ ਤੋਂ ਜਿਆਦਾ ਸਹਿਜ ਰਹਿੰਦੀ ਹਾਂ। ਉਹ ਇੱਕ ਬਿਹਤਰੀਨ ਅਭਿਨੇਤਾ ਹਨ ਅਤੇ ਇਸ ਫਿਲਮ ਦੇ ਤਾਂ ਉਹ ਨਿਰਮਾਤਾ ਅਤੇ ਲੇਖਕ ਵੀ ਹਨ।' ਆਫਤਾਬ ਦੇ ਨਿਰਮਾਣ ਵਿੱਚ ਬਣੀ ਫਿਲਮ 'ਆਓ ਵਿਸ਼ ਕਰੇਂ' 13 ਨਵੰਬਰ ਨੂੰ ਰਿਲੀਜ਼ ਹੋਵੇਗੀ। ਉਹਨਾਂ ਨੇ ਕਿਹਾ ਕਿ ਆਫਤਾਬ ਇੱਕ ਅਭਿਨੇਤਾ ਅਤੇ ਨਿਰਮਾਤਾ ਦੀ ਭੂਮਿਕਾ ਬਹੁਤ ਚੰਗੀ ਤਰ੍ਹਾਂ ਨਿਭਾਉਂਦੇ ਹਨ। ਆਮਨਾ ਅੱਗੇ ਦੱਸਦੀ ਹੈ ਕਿ ਆਫਤਾਬ

Date:2009-11-12 Time:00:06:23

ਖਲੀ ਦੇ ਕਾਫਲੇ 'ਚ ਸ਼ਾਮਲ ਦੋ ਗੱਡੀਆਂ ਦੇ ਚਲਾਨ

ਨਵੀਂ ਦਿੱਲੀ - ਡਬਲਿਊਡਬਲਿਊਈ ਦੇ ਮਸ਼ਹੂਰ ਪਹਿਲਵਾਨ ਦਲੀਪ ਸਿੰਘ ਰਾਣਾ ਉਰਫ ਖਲੀ ਦੇ ਕਾਫਲੇ ਵਿਚ ਸ਼ਾਮਲ ਦੋ ਵਾਹਨਾਂ ਦਾ ਬੀਤੇ ਕੱਲ੍ਹ ਆਵਾਜਾਈ ਨਿਯਮਾਂ ਦੀ ਉਲੰਘਨਾਂ ਕਾਰਣ ਚਾਲਾਣ ਕੀਤਾ ਗਿਆ।

Date:2009-11-12 Time:00:06:22

ਹਰਿਆਣਾ 'ਚ ਮਾਨਿਟਰਿੰਗ ਸੰਮਤੀ ਗਠਿਤ

ਚੰਡੀਗੜ੍ਹ - ਹਰਿਆਣਾ ਸਰਕਾਰ ਨੇ ਵਾਤਾਵਰਨ ਅਤੇ ਸਾਫ ਸਫਾਈ ਸੰਬੰਧੀ ਰਾਜ ਅਤੇ ਜਿਲ੍ਹਾ ਪੱਧਰੀ ਮਾਨਿਟਰਿੰਗ ਸੰਮਤੀਆਂ ਦਾ ਗਠਨ ਕੀਤਾ ਹੈ।ਰਾਜ ਪੱਧਰੀ ਸੰਮਤੀ ਮੁੱਖ ਸਕਤੱਰ ਦੀ ਪ੍ਰਧਾਨਗੀ ਹੇਠ ਗਠਿਤ ਕੀਤੀ ਗਈ ਹੈ।

Date:2009-11-12 Time:00:06:22

ਯੂਸੁਫ ਹੋਣਗੇ ਪਾਕਿ ਟੈਸਟ ਕਪਤਾਨ

ਕਰਾਚੀ - ਪਾਕਿਸਤਾਨ ਦੇ ਕਪਤਾਨ ਯੂਨਿਸ ਖਾਨ ਨੇ ਕੌਮਾਂਤਰੀ ਕ੍ਰਿਕਟ ਤੋਂ ਬ੍ਰੇਕ ਲੈਣ ਸੰਬੰਧੀ ਅਪੀਲ ਮਗਰੋਂਪਾਕਿਸਤਾਨ ਕ੍ਰਿਕਟ ਬੋਰਡ ਨੇ ਨਿਊਜ਼ੀਲੈਂਡ ਦੌਰੇ ਲਈ ਮੱਧ ਕ੍ਰਮ ਦੇ ਬੱਲੇਬਾਜ਼ ਮੁਹੰਮਦ ਯੂਸੁਫ ਨੂੰ ਟੀਮ ਦਾ ਨਵਾਂ ਕਪਤਾਨ ਨਿਯੁਕਤ ਕੀਤਾ ਹੈ।

Date:2009-11-12 Time:00:06:22

ਵਾਟਸਨ ਬਣੇ 'ਮੈਨ ਆਫ ਦ ਸੀਰੀਜ਼'

ਮੁੰਬਈ - ਆਸਟ੍ਰੇਲਿਆਈ ਆਲ ਰਾਉਂਡਰ ਸ਼ੇਨ ਵਾਟਸਨ ਭਾਰਤ ਅਤੇ ਆਸਟ੍ਰੇਲਿਆ ਵਿਚਕਾਰ ਅੱਜ ਇੱਥੇ ਖਤਮ ਹੋਈ ਸੱਤ ਇੱਕ ਰੋਜ਼ਾ ਮੈਚਾਂ ਦੀ ਕ੍ਰਿਕਟ ਲੜ੍ਹੀ ਵਿਚ ਮੈਨ ਆਫ ਦ ਸੀਰੀਜ਼ ਐਲਾਣੇ ਗਏ।ਲੜ੍ਹੀ ਦਾ ਆਖਰੀ ਇੱਕ ਰੋਜ਼ਾ ਮੈਚ ਮੀਂਹ ਕਾਰਣ ਧੋਤਾ ਗਿਆ ਅਤੇ ਆਸਟ੍ਰੇਲਿਆ ਨੇ ਇਹ ਲੜ੍ਹੀ 4-2 ਨਾਲ ਆਪਣੇ ਨਾਂ ਕੀਤੀ।

Date:2009-11-12 Time:00:06:22

ਮੁਗਧਾ ਗੋਡਸੇ ਦਾ ਨਵਾਂ ਫ਼ੈਸਲਾ

ਇਕੱਲਿਆਂ ਘੁੰਮਣ ਕਾਰਨ ਖੂਬਸੂਰਤ ਅਭਿਨੇਤਰੀ ਮੁਗਧਾ ਗੋਡਸੇ ਨੂੰ ਪਿਛਲੇ ਦਿਨੀਂ ਕੁਝ ਮੰਦਭਾਗੀਆਂ ਘਟਨਾਵਾਂ ਦਾ ਸ਼ਿਕਾਰ ਹੋਣਾ ਪਿਆ। ਇਹੀ ਕਾਰਨ ਹੈ ਕਿ ਉਸ ਨੇ ਫ਼ੈਸਲਾ ਕਰ ਲਿਆ ਹੈ ਕਿ ਹੁਣ ਉਹ ਹਮੇਸ਼ਾ ਬਾਡੀਗਾਰਡ ਲੈ ਕੇ ਹੀ ਚੱਲੇਗੀ। ਹਾਲ ਹੀ ਵਿਚ ਮੁਗਧਾ ਨੂੰ ਏਨੀ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿ ਉਹ ਸਹਿਮ ਗਈ। ਉਹ ਕਿਤੇ ਜਾ ਰਹੀ ਸੀ ਕਿ ਕੁਝ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਤੇ ਉਸ ਨੂੰ ਕਹਿਣ ਲੱਗੇ ਕਿ ਉਹ ਕਾਰ ਤੋਂ ਬਾਹਰ ਨਿਕਲ ਕੇ ਉਨ੍ਹਾਂ ਨਾਲ ਗੱਲ ਕਰੇ। ਅਜਿਹਾ ਨਾ ਕਰਨ 'ਤੇ ਉਨ੍ਹਾਂ ਕਾਰ ਨੂੰ ਅੱਗੇ ਜਾਣ ਤੋਂ ਰੋਕ ਲਿਆ। ਹਾਲਾਂਕਿ ਉਨ੍ਹਾਂ ਨੌਜਵਾਨਾਂ ਨੇ ਮੁਗਧਾ ਨਾਲ ਕੋਈ ਮਾੜਾ ਵਿਹਾਰ ਨਹੀਂ ਕੀਤਾ ਪਰ ਮੁਗਧਾ ਇਸ ਘਟਨਾ ਤੋਂ ਏਨੀ ਡਰ ਗਈ ਕਿ ਬਾਅਦ ਵਿਚ ਉਨ੍ਹਾਂ ਨੇ ਆਪਣੇ ਲਈ ਇਕ ਟਰੇਂਡ ਬਾਡੀਗਾਰਡ ਨਿਯੁਕਤ ਕ

Date:2009-11-12 Time:00:06:22

ਮਲਿਕਾ ਕਰੇਗੀ ਇੱਕ ਹੋਰ ਹਾਲੀਵੁੱਡ ਫਿਲਮ

ਬਾਲੀਵੁੱਡ ਦੀ ਹਾਟ ਗਰਲ ਮਲਿਕਾ ਸ਼ੇਰਾਵਤ ਨੇ ਇੱਕ ਹੋਰ ਹਾਲੀਵੁੱਡ ਫਿਲਮ ਸਾਈਨ ਕੀਤੀ ਹੈ। ਇਹ ਫਿਲਮ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ 'ਤੇ ਅਧਾਰਿਤ ਹੋਵੇਗੀ। ਖ਼ਬਰ ਹੈ ਕਿ ਮਲਿਕਾ ਸ਼ੇਰਾਵਤ ਡਗ ਮੈਕ ਹੇਨਰੀ ਦੀ ਫਿਲਮ 'ਲਵ, ਬਰਾਕ' ਵਿੱਚ ਕੰਮ ਕਰੇਗੀ। ਇਹ ਫਿਲਮ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ 'ਤੇ ਅਧਾਰਿਤ ਹੋਵੇਗੀ। ਇਹ ਇੱਕ ਰੋਮਾਂਟਿਕ ਪਾਲਿਟਿਕਲ ਕਾਮੇਡੀ ਫਿਲਮ ਹੋਵੇਗੀ। ਫਿਲਮ ਵਿੱਚ ਮਲਿਕਾ ਦੇ ਕਿਰਦਾਰ ਦਾ ਨਾਮ ਅਰੇਥਾ ਗੁਪਤਾ ਹੈ ਜੋ ਸੈਨ ਫ੍ਰਾਂਸਿਸਕੋ ਦੀ ਅਟਾਰਨੀ ਜਨਰਲ ਕਮਲਾ ਹੈਰਿਸ ਤੋਂ ਪ੍ਰੇਰਿਤ ਹੈ। ਆਪਣੇ ਰੋਲ ਨੂੰ ਦਮਦਾਰ ਬਣਾਉਣ ਲਈ ਮਲਿਕਾ ਆਪਣੀ ਅੰਗਰੇਜ਼ੀ ਨੂੰ ਠੇਠ ਅਮਰੀਕੀ ਬਣਾਉਣ 'ਤੇ ਖਾਸੀ ਮਿਹਨਤ ਕਰ ਰਹੀ ਹੈ। ਇਹ ਫਿਲਮ ਪਿਛਲੇ ਸਾਲ ਹੋਈਆਂ ਰਾਸ਼ਟਰਪਤੀ ਚੋਣਾਂ ਦੇ ਦੌਰ 'ਤੇ ਅਧਾਰਿਤ ਹੋਵੇਗੀ। ਇਸ ਵਿੱਚ ਡੈ

Date:2009-11-12 Time:00:06:22

ਆਜ਼ਮੀ ਨੂੰ ਜਾਨ ਦਾ ਖਤਰਾ:ਅਮਰ ਸਿੰਘ

ਨਵੀਂ ਦਿੱਲੀ - ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਮਹਾਂਸਕਤੱਰ ਅਮਰ ਸਿੰਘ ਨੇ ਮਹਾਂਰਾਸ਼ਟਰ ਵਿਧਾਨਸਭਾ ਵਿਚ ਪਾਰਟੀ ਦੇ ਵਿਧਾਇਕ ਅਬੂ ਆਸਿਮ ਕਾਜ਼ਮੀ ਦੀ ਜਾਨ ਨੂੰ ਖਤਰਾ ਹੋਣ ਦਾ ਖਦਸ਼ਾ ਦੱਸਦਿਆਂ ਕੇਂਦਰ ਅਤੇ ਰਾਜ ਸਰਕਾਰ ਤੋਂ ਉਹਨਾਂ ਨੂੰ ਉਚਿਤ ਸੁਰੱਖਿਆ ਵਿਵਸਥਾ ਪ੍ਰਦਾਨ ਕਰਨ ਦੀ ਮੰਗ ਕੀਤੀ।

Date:2009-11-12 Time:00:06:22


1   2  

page no.1

Select news date :

30 - 11 - 2009
29 - 11 - 2009
28 - 11 - 2009
27 - 11 - 2009
26 - 11 - 2009
25 - 11 - 2009
24 - 11 - 2009
23 - 11 - 2009
22 - 11 - 2009
21 - 11 - 2009
20 - 11 - 2009
19 - 11 - 2009
18 - 11 - 2009
17 - 11 - 2009
16 - 11 - 2009
15 - 11 - 2009
14 - 11 - 2009
13 - 11 - 2009
12 - 11 - 2009
11 - 11 - 2009
10 - 11 - 2009
9 - 11 - 2009
8 - 11 - 2009
7 - 11 - 2009
6 - 11 - 2009
5 - 11 - 2009
4 - 11 - 2009
3 - 11 - 2009
2 - 11 - 2009
1 - 11 - 2009