Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 11 - 11 - 2009
ਗਵਾਲੀਅਰ - ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਅੱਜ ਗਵਾਲੀਅਰ 'ਚ ਮਹਾਰਾਜਪੁਰਾ ਸਥਿੱਤ ਹਵਾਈ ਸੈਨਾ ਦੇ ਏਅਰ ਬੇਸ 'ਤੇ ਆਯੋਜਤ ਕਾਰਜਕ੍ਰਮ 'ਚ ਹਵਾਈ ਸੈਨਾ ਦੀਆਂ ਦੋ ਯੂਨੀਟਾਂ 47 ਸਕਵਾਡ੍ਰਨ ਅਤੇ ਟੇਕ ਡੀ ਨੂੰ ਚੰਗੀਆਂ ਸੇਵਾਵਾਂ ਨਿਭਾਉਣ ਲਈ ਝੰਡਾ ਪ੍ਰਦਾਨ ਕੀਤਾ ਹੈ। Date:2009-11-11 Time:00:04:07
ਨਵੀਂ ਦਿੱਲੀ : ਊਰਜਾ ਖੇਤਰ ਦੀ ਮੋਹਰੀ ਕੰਪਨੀ ਸੀਮੇਂਸ ਲਿਮੀਟੇਡ ਨੂੰ ਕਤਰ ਦੇ ਦੋਹਾ ਸਥਿਤ ਕਤਰ ਜਨਰਲ ਇਲੈਕਟ੍ਰੀਸਿਟੀ ਐਂਡ ਵਾਟਰ ਕਾਰਪੋਰੇਸ਼ਨ ਤੋਂ 608 ਕਰੋੜ ਰੁਪਏ ਦਾ ਆਰਡਰ ਮਿਲਿਆ ਹੈ। Date:2009-11-11 Time:00:04:07
ਨਵੀਂ ਦਿੱਲੀ : ਇਸਪਾਤ ਉਤਪਾਦਕ ਕੰਪਨੀ ਇਸਪਾਤ ਇੰਡਸਟਰੀਜ਼ ਲਿਮੀਟੇਡ ਆਪਣੀ ਨਿਰਮਾਣ ਸਮਰੱਥਾ ਦੇ ਵਿਸਤਾਰ ਦੇ ਵਾਸਤੇ 1800 ਕਰੋੜ ਰੁਪਏ ਜੁਟਾਉਣ ਦੇ ਲਈ ਨਿਵੇਸ਼ਕਾਂ ਦੇ ਨਾਲ ਗੱਲਬਾਤ ਕਰ ਰਹੀ ਹੈ। Date:2009-11-11 Time:00:04:07
ਨਵੀਂ ਦਿੱਲੀ : ਨਿੱਜੀ ਖੇਤਰ ਦੀ ਖੰਡ ਉਤਪਾਦਕ ਕੰਪਨੀ ਰਾਜਸ਼੍ਰੀ ਸ਼ੂਗਰਜ਼ ਐਂਡ ਕੈਮੀਕਲਜ਼ ਲਿਮੀਟੇਡ ਇਸ ਵਰ੍ਹੇ ਬ੍ਰਾਜ਼ੀਲ ਤੋਂ ਇੱਕ ਲੱਖ ਟਨ ਕੱਚੀ ਖੰਡ ਆਯਾਤ ਕਰੇਗੀ। Date:2009-11-11 Time:00:04:07
ਨਵੀਂ ਦਿੱਲੀ : ਬ੍ਰਿਟੇਨ ਦੀ ਦੂਜੀ ਸਭ ਤੋਂ ਵੱਡੀ ਬੈਂਕ ਬਾਰਕਲੇਜ ਅਗਲੇ ਵਰ੍ਹੇ ਏਸ਼ੀਆ ਵਿੱਚ ਕਰਮਚਾਰੀਆਂ ਦੀ ਸੰਖਿਆ ਵਿੱਚ 10 ਪ੍ਰਤੀਸ਼ਤ ਦਾ ਵਾਧਾ ਕਰੇਗੀ।ਬੈਂਕ ਦੇ ਪ੍ਰਮੁੱਖ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਏਸ਼ੀਆ ਪ੍ਰਸ਼ਾਂਤ) ਰਾਬਰਟ ਏ ਮੌਰਿਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਉਮੀਦ ਕਰ ਰਹੇ ਹਾਂ ਕਿ ਸਾਲ 2010 ਦੇ ਦੌਰਾਨ ਸਾਡੇ ਕਰਮਚਾਰੀਆਂ ਦੀ ਸੰਖਿਆ ਵਿੱਚ ਦਸ ਪ੍ਰਤੀਸ਼ਤ ਦਾ ਇਜਾਫਾ ਹੋ ਜਾਵੇਗਾ। Date:2009-11-11 Time:00:04:07
ਸੈਨ ਫ੍ਰਾਂਸਿਸਕੋ - ਇੰਟਰਨੈਟ ਸਰਚ ਇੰਜਣ ਕੰਪਨੀ ਗੂਗਲ ਮੋਬਾਇਲ ਫੋਨ 'ਤੇ ਵਿਗਿਆਪਨ ਉਪਲਬਧ ਕਰਾਉਣ ਵਾਲੀ ਕੰਪਨੀ ਐਡਮੋਬ ਨੂੰ ਖਰੀਦਣ ਲਈ 75 ਕਰੋੜ ਡਾਲਰ ਚੁਕਾਏਗੀ। ਗੂਗਲ ਨੇ ਸੋਮਵਾਰ ਨੂੰ ਇਹ ਘੋਸ਼ਣਾ ਕੀਤੀ। ਗੂਗਲ ਦੁਆਰਾ ਕੀਤਾ ਗਿਆ ਇਹ ਤੀਜਾ ਸਭ ਤੋਂ ਵੱਡਾ ਅਧਿਗ੍ਰਹਿਣ ਹੈ ਅਤੇ ਆਨਲਾਈਨ ਮੋਬਾਇਲ ਵਿਗਿਆਪਨ ਵਿੱਚ ਵਿਸਥਾਰ ਦੀ ਕੰਪਨੀ ਦੀ ਰਣਨੀਤੀ ਦਾ ਸੰਕੇਤ ਹੈ। Date:2009-11-11 Time:00:04:07
ਨਵੀਂ ਦਿੱਲੀ : ਟਾਟਾ ਸਟੀਲ ਦੀ ਸਹਾਇਕ ਇਕਾਈ ਟਾਟਾ ਸਟੀਲ ਗਲੋਬਲ ਮਿਨਰਲਜ਼ ਹੋਲਡਿੰਗ ਨੇ ਡਾਇਰੈਕਟ ਸ਼ਿਪਮੈਂਟ ਓਰ (ਡੀਐੱਸਓ) ਪ੍ਰੋਜੈਕਟ ਦੇ ਲਈ ਕਨੇਡਾ ਦੀ ਕੰਪਨੀ ਨਿਊ ਮਿਲੇਨੀਅਮ ਕੈਪੀਟਲ ਕਾਰਪੋਰੇਸ਼ਨ ਅਤੇ ਲੈਬਮੈਗ ਲਿਮੀਟੇਡ ਪਾਰਟਨਰਸ਼ਿਪ ਦੇ ਨਾਲ ਮਿਲਕੇ ਸੰਯੁਕਤ ਉਦਯੋਗ ਬਣਾਉਣ ਦੇ ਲਈ ਸਮਝੌਤਾ ਕੀਤਾ ਹੈ। Date:2009-11-11 Time:00:04:07
ਨਵੀਂ ਦਿੱਲੀ - ਰਿਸਰਚ ਇਨ ਮੋਸ਼ਨ (ਰਿਮ) ਨੇ ਬਲੈਕਬੇਰੀ 'ਐਪ ਵਰਲਡ' ਨੂੰ ਭਾਰਤ ਵਿੱਚ ਪੇਸ਼ ਕਰਨ ਦੀ ਘੋਸ਼ਣਾ ਅੱਜ ਕੀਤੀ। ਇਸ ਰਾਹੀਂ ਗਾਹਕ ਆਪਣੇ ਬਲੈਕਬੇਰੀ ਸੈਟ 'ਤੇ ਸੰਭਵ ਸਭ ਵੈਕਲਪਿਕ ਕਾਰਜ ਸਪੰਨ ਕਰ ਸਕਣਗੇ। ਕੰਪਨੀ ਦਾ ਕਹਿਣਾ ਹੈ ਕਿ ਬਲੈਕਬੇਰੀ ਸਮਾਰਟਫੋਨ ਲਈ ਆਧਿਕਾਰਿਕ ਐਪ ਸਟੋਰ ਹੁਣ ਭਾਰਤ ਵਿੱਚ ਉਪਭੋਗਤਾਵਾਂ ਲਈ ਉਪਲਬਧ ਹੋਵੇਗਾ। Date:2009-11-11 Time:00:04:07
ਮੁੰਬਈ : ਪੂੰਜੀ ਬਾਜਾਰ ਪ੍ਰਬੰਧਨ ਭਾਰਤੀ ਸਕਿਊਰਿਟੀਜ਼ ਅਤੇ ਐਕਸਚੇਂਜ ਬੋਰਡ ਨੇ ਇੱਕ ਮਹੱਤਵਪੂਰਨ ਫੈਸਲੇ ਦੇ ਤਹਿਤ ਕਿਊਆਈਬੀ ਦੇ ਲਈ ਸਰਵਜਨਕ ਪੇਸ਼ਕਸ਼ਾਂ ਦੇ ਪ੍ਰਾਈਸਬੈਂਡ ਦੀ ਵਿਵਸਥਾ ਖ਼ਤਮ ਕਰਕੇ ਇਸਦੇ ਸਥਾਨ ਉੱਤੇ ਖੁੱਲ੍ਹੀ ਬੋਲੀ ਲਗਾਏ ਜਾਣ ਦੀ ਵਿਵਸਥਾ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਹੈ। Date:2009-11-11 Time:00:04:07
ਮੁੰਬਈ : ਭਾਰਤੀ ਰਿਜ਼ਰਵ ਬੈਂਕ (ਆਈਬੀਆਈ) ਨੇ ਬੈਂਕਾਂ ਦੇ ਨਿਦੇਸ਼ਕ ਮੰਡਲਾਂ ਨੂੰ ਇੱਕ ਕਰੋੜ ਰੁਪਏ ਤੋਂ ਘੱਟ ਦੇ ਚੈੱਕ ਦੇ ਭੁਗਤਾਨ ਨਹੀਂ ਹੋਣ ਦੀ ਸਥਿਤੀ ਨਾਲ ਨਜਿੱਠਣ ਲਈ ਇੱਕ ਨੀਤੀ ਤਿਆਰ ਕਰਨ ਨੂੰ ਕਿਹਾ ਹੈ। Date:2009-11-11 Time:00:04:07
ਮੁੰਬਈ : ਰਿਲਾਇੰਸ ਕਮਿਊਨੀਕੇਸ਼ਨ (ਆਰਕੋਮ) ਨੇ ਮੋਬਾਇਲ ਉੱਤੇ ਕਾਰੋਬਾਰ ਨਾਲ ਸਬੰਧਤ ਸੇਵਾਵਾਂ ਦੇ ਲਈ ਫਾਈਨੰਸ਼ੀਅਲ ਟੈਕਨੋਲਾਜੀਜ ਇੰਡੀਆ ਲਿਮੀਟੇਡ ਸਮੂਹ ਦੀ ਕੰਪਨੀ ਐਟਮ ਟੈਕਨੋਲਾਜੀ ਦੇ ਨਾਲ ਕਰਾਰ ਕੀਤਾ ਹੈ। Date:2009-11-11 Time:00:04:07
ਨਵੀਂ ਦਿੱਲੀ : ਰੈਨਬੈਕਸੀ ਲੈਬੋਰੇਟਰੀਜ਼ ਵਿੱਚ 64 ਫੀਸਦੀ ਹਿੱਸੇਦਾਰੀ ਰੱਖਣ ਵਾਲੀ ਜਪਾਨੀ ਦਵਾਈ ਕੰਪਨੀ ਡਾਇਚੀ ਸਾਂਕਯੋ ਜਲਦ ਹੀ ਜਪਾਨ ਦੇ ਬਾਜਾਰ ਵਿੱਚ ਜੈਨਰਿਕ ਦਵਾਈਆਂ ਉਤਾਰਣ ਜਾ ਰਹੀ ਹੈ। Date:2009-11-11 Time:00:04:07
ਲੰਡਨ : ਹਾਲੀਆ ਉਹਨਾਂ ਦੇ ਬੈਂਡ ਦੇ ਇੱਕ ਮੈਂਬਰ ਮਾਰਕ ਓਵੇਨ ਨੇ ਵਿਆਹ ਰਚਾਇਆ। ਸ਼ਾਇਦ ਇਹੋ ਕਾਰਣ ਹੈ ਕਿ ਹੁਣ 'ਏਂਜੇਲ' ਹਿਟਮੇਕਰ ਰੌਬੀ ਵਿਲੀਅੰਸ ਨੇ ਵੀ ਠਾਣ ਲਿਆ ਹੈ ਕਿ ਉਹ ਆਪਣੀ ਗਰਲਫਰੈਂਡ ਨੂੰ ਕਹਿ ਹੀ ਦੇਣਗੇ ਕਿ ਮੇਰੇ ਨਾਲ ਵਿਆਹ ਕਰੇਂਗੀ। Date:2009-11-11 Time:00:04:07
ਇਸਲਾਮਾਬਾਦ : ਪੱਛਮੀ ਉੱਤਰ ਪਾਕਿਸਤਾਨ ਦੇ ਇੱਕ ਜਿਆਦਾ ਭੀੜ੍ਹ ਵਾਲੇ ਬਾਜਾਰ ਵਿੱਚ ਅੱਜ ਇੱਕ ਸ਼ਕਤੀਸ਼ਾਲੀ ਆਤਮਘਾਤੀ ਕਾਰ ਬੰਬ ਹਮਲੇ ਵਿੱਚ ਘੱਟ ਤੋਂ ਘੱਟ 20 ਲੋਕਾਂ ਦੀ ਮੌਤ ਹੋ ਗਈ ਅਤੇ 50 ਤੋਂ ਜਿਆਦਾ ਫੱਟੜ ਹੋ ਗਏ। Date:2009-11-11 Time:00:04:06
ਅਕਸ਼ੈ ਕੁਮਾਰ, ਪਰੇਸ਼ ਰਾਵਲ, ਸੁਨੀਲ ਸ਼ੇਟੀ ਅਤੇ ਨਿਰਦੇਸ਼ਕ ਪ੍ਰਿਅਦਰਸ਼ਨ ਨੇ ਹੇਰਾਫੇਰੀ ਵਰਗੀ ਯਾਦਗਾਰ ਫ਼ਿਲਮ ਬਣਾਈ ਸੀ, ਹੁਣ ਇੱਕ ਵਾਰ ਫ਼ਿਰ ਇਹ ਸਾਰੇ 'ਦੇ ਦਨਾ ਦਨ' ਵਿੱਚ ਨਜ਼ਰ ਆਉਣ ਵਾਲੇ ਹਨ, ਜੋ 27 ਨਵੰਬਰ ਨੂੰ ਰੀਲੀਜ਼ ਹੋ ਰਹੀ ਹੈ। Date:2009-11-11 Time:00:04:06
'ਲੰਦਨ ਡ੍ਰੀਮਸ' ਵਿੱਚ ਅਸੀਨ ਦੇ ਪ੍ਰਸ਼ੰਸਕਾਂ ਨੇ ਜਦੋਂ ਉਹਨਾਂ ਦਾ ਰੋਲ ਵੇਖਿਆ ਤਾਂ ਉਹ ਹੈਰਾਨ ਰਹਿ ਗਏ ਕਿ ਉਹਨਾਂ ਨੇ ਐਨਾ ਛੋਟਾ ਅਤੇ ਬਗੈਰ ਮਹੱਤਵ ਦਾ ਰੋਲ ਕਿਉਂ ਕੀਤਾ। Date:2009-11-11 Time:00:04:06
ਰਣਬੀਰ ਕਪੂਰ ਇਸ ਸਮੇਂ ਚਰਚਾਵਾਂ ਵਿੱਚ ਹਨ। 'ਵੇਕ ਅਪ ਸਿਡ' ਸਫਲ ਰਹੀ। ਹਾਲ ਵਿੱਚ ਹੀ ਰੀਲੀਜ਼ ਹੋਈ ਫ਼ਿਲਮ 'ਅਜਬ ਪ੍ਰੇਮ ਕੀ ਗਜਬ ਕਹਾਣੀ' ਨੂੰ ਬਾਕਸ ਆਫਿਸ ਤੇ ਜਬਰਦਸਤ ਸ਼ੁਰੂਆਤ ਮਿਲੀ ਅਤੇ ਉਹਨਾਂ ਦਾ ਅਭਿਨੈ ਲੋਕਾਂ ਨੂੰ ਪਸੰਦ ਆ ਰਿਹਾ ਹੈ। Date:2009-11-11 Time:00:04:06
ਅੰਮ੍ਰਿਤਸਰ - ਸ਼੍ਰੋਮਣੀ ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਹਲਕਾ ਮਜੀਠਾ ਦੇ ਵਿਧਾਇਕ ਸਾਬਕਾ ਮੰਤਰੀ ਸ:ਬਿਕਰਮ ਸਿੰਘ ਮਜੀਠੀਆ ਨੇ ਹਲਕਾ ਮਜੀਠਾ ਦੇ ਲੋਕਾਂ ਨੂੰ ਆਪਣੇ ਰਿਸ਼ਤੇ ਨੂੰ ਖੂਨ ਦੇ ਰਿਸ਼ਤੇ ਨਾਲੋਂ ਵੀ ਗੂੜਾ ਦੱਸਦਿਆਂ ਉਹਨਾਂ ਨੂੰ 15 ਨਵੰਬਰ ਨੂੰ ਵਿਆਹ ਸਬੰਧੀ ਮਜੀਠਾ ਵਿਖੇ ਦਿੱਤੀ ਜਾ ਰਹੀ ਪਾਰਟੀ ਅਤੇ ਖੁਸ਼ੀ ਵਿੱਚ ਸ਼ਰੀਕ ਹੋਣ ਦਾ ਖੁਲ੍ਹਾ ਸੱਦਾ ਦਿੰਦਿਆ ਸਭ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ। Date:2009-11-11 Time:00:04:06
ਨਵੀਂ ਦਿੱਲੀ - ਬੈਂਕਾਕ ਵਿਖੇ ਹੋਏ ਏਸ਼ੀਆ ਕੱਪ ਦੌਰਾਨ ਰਨਰ-ਅਪ ਟਰਾਫ਼ੀ ਲੈ ਕੇ ਪੁੱਜੀ ਭਾਰਤ ਦੀ ਮਹਿਲਾ ਟੀਮ ਦਾ ਇੱਥੇ ਹਾਕੀ ਇੰਡੀਆ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। Date:2009-11-11 Time:00:04:06
ਗੁਆਂਗਜ਼ੂ - ਬੀਤੀ ਰਾਤ ਸ੍ਰੀ ਸੁਰੇਸ਼ ਕਲਮਾਡੀ ਨੂੰ ਬਿਨਾਂ ਕਿਸੇ ਵਿਰੋਧ ਦੇ ਏਸ਼ੀਆਈ ਐਥਲੈਟਿਕਸ ਐਸੋਸੀਏਸ਼ਨ ਦਾ ਤੀਸਰੀ ਵਾਰ ਪ੍ਰਧਾਨ ਚੁਣ ਲਿਆ ਗਿਆ। ਇਸੇ ਤਰ੍ਹਾਂ ਮੈਰਾਈਸ ਨਿਕੋਲਸ ਨੂੰ ਸਕੱਤਰ ਤੇ ਖਜ਼ਾਨਚੀ ਨਾਮਜ਼ਦ ਕੀਤਾ ਗਿਆ ਹੈ। Date:2009-11-11 Time:00:04:06
ਫ਼ਿਲਮ 'ਕੁਰਬਾਨ' ਦੇ ਪੋਸਟਰਸ ਤੇ ਸੈਫ ਅਤੇ ਕਰੀਨਾ ਦੇ ਬੋਲਡ ਫੋਟੋ ਹਨ। ਇਸ ਤਰ੍ਹਾਂ ਦੇ ਪੋਸਟਰ ਬਨਵਾਉਣ ਦਾ ਆਇਡਿਆ ਸੈਫ ਅਲੀ ਖਾਨ ਨੇ ਹੀ ਨਿਰਦੇਸ਼ਕ ਰੇਂਸਿਲ ਡਿਸਲਵਾ ਨੂੰ ਦਿੱਤਾ ਸੀ। Date:2009-11-11 Time:00:04:06
ਪਿੱਛਲੇ ਦਿਨਾਂ ਵਿੱਚ ਲੰਦਨ ਤੋਂ ਵਾਪਸ ਆਉਂਦੇ ਸਮੇਂ ਫਲਾਇਟ ਵਿੱਚ ਸਲਮਾਨ ਅਤੇ ਸ਼ਾਹਰੁਖ ਦਾ ਸਾਹਮਣਾ ਹੋ ਗਿਆ, ਪਰ ਦੋਨਾਂ ਨੇ ਇੱਕ ਦੂਜੇ ਨਾਲ ਗੱਲ ਕਰਨਾ ਤਾਂ ਦੂਰ ਇੱਕ ਦੂਜੇ ਵੱਲ ਵੇਖਣਾ ਵੀ ਪਸੰਦ ਨਹੀਂ ਕੀਤਾ। Date:2009-11-11 Time:00:04:06
ਨਵੀਂ ਦਿੱਲੀ : ਅਮਰੀਕੀ ਕੰਪਨੀ ਪੈਪਸੀਕੋ ਨੇ ਕਿਹਾ ਕਿ ਭਾਰਤ ਉਸਦੇ ਤਿੰਨ ਪ੍ਰਮੁੱਖ ਬਾਜਾਰਾਂ ਵਿੱਚ ਸ਼ੁਮਾਰ ਹੈ ਤੇ ਕੰਪਨੀ ਅਸਲੀ ਵਾਧੇ ਦੇ ਲਈ ਭਾਰਤ ਕੇਂਦ੍ਰਿਤ ਰਣਨੀਤੀ ਜਾਰੀ ਰੱਖੇਗੀ। Date:2009-11-11 Time:00:04:06
ਨਾਗਪੁਰ - ਵਿਸ਼ਵ ਹਿੰਦੂ ਪ੍ਰੀਸ਼ਦ ਨੇਤਾ ਪ੍ਰਈਣ ਤੋਗੜੀਆ ਨੇ ਸਮਾਜਵਾਦੀ ਪਾਰਟੀ ਦੇ ਵਿਧਾਇਕ ਅਬੂ ਆਜ਼ਮੀ 'ਤੇ ਆਰੋਪ ਲਗਾਇਆ ਹੈ ਕਿ ਉਨ੍ਹਾਂ ਨੇ ਮਹਾਰਾਸ਼ਟਰ 'ਚ ਹਿੰਦੀ ਭਾਸ਼ੀ ਹਿੰਦੂਆਂ ਨੂੰ ਅਲੱਗ ਥਲੱਗ ਕਰਨ ਲਈ ਹਿੰਦੀ 'ਚ ਸੌਂਹ ਚੁੱਕੀ ਅਤੇ ਮਨਸੇ ਨੇਤਾਵਾਂ ਨੂੰ ਭੜਕਾਇਆ। Date:2009-11-11 Time:00:04:06
ਚੰਡੀਗੜ੍ਹ : ਪੰਜਾਬ ਸਰਕਾਰ ਸੁਚਾਰੂ ਸਕੂਲੀ ਅਤੇ ਉੱਚ ਸਿੱਖਿਆ ਮੁਹੱਈਆ ਕਰਵਾਉਣ ਦੇ ਲਈ ਸਿੱਖਿਆ ਅਤੇ ਗਿਆਨ ਆਯੋਗ ਸਥਾਪਤ ਕਰੇਗੀ ਤਾਂ ਕਿ ਵਿੱਦਿਆਰਥੀ ਕੌਮਾਂਤਰੀ ਪੱਧਰ ਦੀ ਸਿੱਖਿਆ ਪ੍ਰਾਪਤ ਕਰਕੇ ਕਿਸੇ ਵੀ ਮੁਕਾਬਲੇ ਦਾ ਹੱਸਕੇ ਸਾਹਮਣਾ ਕਰ ਸਕਣ। Date:2009-11-11 Time:00:04:06
page no.1 |
Select news date : 30 - 11 - 2009 29 - 11 - 2009 28 - 11 - 2009 27 - 11 - 2009 26 - 11 - 2009 25 - 11 - 2009 24 - 11 - 2009 23 - 11 - 2009 22 - 11 - 2009 21 - 11 - 2009 20 - 11 - 2009 19 - 11 - 2009 18 - 11 - 2009 17 - 11 - 2009 16 - 11 - 2009 15 - 11 - 2009 14 - 11 - 2009 13 - 11 - 2009 12 - 11 - 2009 11 - 11 - 2009 10 - 11 - 2009 9 - 11 - 2009 8 - 11 - 2009 7 - 11 - 2009 6 - 11 - 2009 5 - 11 - 2009 4 - 11 - 2009 3 - 11 - 2009 2 - 11 - 2009 1 - 11 - 2009 |