Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 10 - 11 - 2009
ਬਾਲੀਵੁੱਡ ਦੀਆਂ ਤਿੰਨ ਦੇਵੀਆਂ ਅੱਜ ਕੱਲ੍ਹ ਇੱਕ-ਦੂਜੇ ਦੀਆਂ ਦੁਸ਼ਮਣ ਹੋ ਗਈਆਂ ਹਨ। ਇਸਦਾ ਕਾਰਨ ਹੈ ਰਣਬੀਰ ਕਪੂਰ। ਫਿਲਮ 'ਅਜਬ ਪ੍ਰੇਮ ਕੀ ਗਜਬ ਕਹਾਣੀ' ਵਿੱਚ ਕੰਮ ਕਰਨ ਦੇ ਦੌਰਾਨ ਰਣਬੀਰ ਅਤੇ ਕੈਟਰੀਨਾ ਵਿਚਕਾਰ ਨਜ਼ਦੀਕੀਆਂ ਹੁਣ ਸਭ ਨੂੰ ਪਤਾ ਲੱਗ ਚੁੱਕੀਆਂ ਹਨ। ਇਹ ਨਜ਼ਦੀਕੀਆਂ ਐਨੀਆਂ ਵਧ ਗਈਆਂ ਕਿ ਸੋਨਮ ਕਪੂਰ ਤੋਂ ਰਿਹਾ ਨਹੀਂ ਗਿਆ। ਖ਼ਬਰ ਹੈ ਕਿ ਸੋਨਮ ਕਪੂਰ ਨੇ ਇਸ ਗੱਲ ਦੀ ਜਾਣਕਾਰੀ ਐਸਐਮਐਸ ਕਰਕੇ ਸਭ ਨੂੰ ਦੇ ਦਿੱਤੀ। ਇਸਦੇ ਪਿੱਛੇ ਸੋਨਮ ਦੀ ਕੀ ਇੱਛਾ ਸੀ, ਇਹ ਤਾਂ ਉਸ ਤੋਂ ਬਿਨਾ ਕੋਈ ਨਹੀਂ ਜਾਣਦਾ, ਪਰ ਜੋ ਵੀ ਰਣਬੀਰ ਨੂੰ ਦੀਪਿਕਾ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰੇਗਾ ਉਹ ਦੀਪਿਕਾ ਦਾ ਦੁਸ਼ਮਣ ਬਣ ਜਾਵੇਗਾ। ਅਤੇ ਇਸ ਸੂਚੀ ਵਿੱਚ ਦੀਪਿਕਾ ਦੀ ਦੁਸ਼ਮਣ ਨੰ. ਇੱਕ ਸੋਨਮ ਕਪੂਰ ਬਣ ਗਈ ਹੈ। ਇਹ ਤਾਂ ਸਾਰੇ ਜਾਣਦੇ ਹਨ ਕਿ ਸੋਨਮ ਦੀ ਵੀ Date:2009-11-10 Time:00:09:22
ਮੁੰਬਈ : ਕੌਮਾਂਤਰੀ ਬੈਂਕਿੰਗ ਸਮੂਹ ਸਟੈਂਡਰਡ ਚਾਰਟਰਡ ਨੇ 2010 ਦੇ ਅੰਤ ਤੱਕ ਭਾਰਤ ਵਿੱਚ 3000 ਮੁਲਾਜਮਾਂ ਦੀ ਨਿਯੁਕਤੀ ਕਰਨ ਦੀ ਯੋਜਨਾ ਬਣਾਈ ਹੈ। ਇਸੇ ਸਾਲ ਬ੍ਰਿਟਿਸ਼ ਕੰਪਨੀ ਭਾਰਤ ਵਿੱਚ ਆਪਣੇ ਸ਼ੇਅਰ ਸੂਚੀਬੱਧ ਕਰਵਾਏਗੀ। Date:2009-11-10 Time:00:09:20
ਨਵੀਂ ਦਿੱਲੀ : ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ਼ਡੀਆਈ) ਪ੍ਰਸਤਾਵਾਂ ਨੂੰ ਮੰਜ਼ੂਰੀ ਦੀ ਪ੍ਰਕ੍ਰਿਆ ਨੂੰ ਤੇਜ ਕਰਨ ਦੇ ਸੰਬੰਧ ਵਿੱਚ ਸਰਕਾਰ ਉਦਯੋਗਿਕ ਨੀਤੀ ਅਤੇ ਵਿਕਾਸ ਵਿਭਾਗ (ਡੀਆਈਪੀਪੀ) ਦੇ ਇੱਕ ਸੁਝਾਅ ਨੂੰ ਮੰਨ ਲਵੇ ਤਾਂ ਇਸ ਮਾਮਲੇ ਵਿੱਚ ਵਿੱਤ ਮੰਤਰੀ ਦਾ ਅਧਿਕਾਰ ਵੱਧ ਜਾਵੇਗਾ। Date:2009-11-10 Time:00:09:20
ਅਹਿਮਦਾਬਾਦ - ਗੁਜਰਾਤ ਸੀਆਈਡੀ ਨੇ ਆਸ਼ਰਮ ਗੁਰੂਕੁਲ 'ਚ ਪਿੱਛਲੇ ਸਾਲ ਦੋ ਲੜਕਿਆਂ ਦੀ ਸ਼ੱਕੀ ਮੌਤ ਦੇ ਸਿਲਸਿਲੇ 'ਚ ਆਸਾਰਾਮ ਬਾਪੂ ਦੇ ਸੱਤ ਚੇਲਿਆਂ ਖਿਲਾਫ਼ ਅੱਜ ਮਾਮਲਾ ਦਰਜ਼ ਕਰਵਾਇਆ। Date:2009-11-10 Time:00:09:20
ਮੁੰਬਈ : ਬੈਂਕ ਆਫ਼ ਮਹਾਰਾਸ਼ਟਰ ਨੇ ਸੁਨਿਸ਼ਚਿਤ ਮਿਆਦ ਜਮ੍ਹਾਂ ਦਰਾਂ ਵਿੱਚ ਇੱਕ ਚੌਥਾਈ ਪ੍ਰਤੀਸ਼ਤ ਦੀ ਕਮੀ ਕਰਨ ਦੀ ਘੋਸ਼ਣਾ ਕੀਤੀ ਹੈ, ਜੋ ਆਉਂਦੀ 16 ਤਾਰੀਖ਼ ਤੋਂ ਲਾਗੂ ਹੋਵੇਗੀ।ਬੈਂਕ ਨੇ ਇੱਥੇ ਕਿਹਾ ਕਿ ਬੈਂਕ ਦੇ ਪਲੇਟੀਨਮ ਜੁਬਲੀ ਮੌਕੇ ਮਹਾਬੈਂਕ ਚਲੇਟੀਨਮ ਹਾਊਸਿੰਗ ਲੋਨ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸਦੇ ਤਹਿਤ ਘੱਟ ਵਿਆਜ ਦਰ ਉੱਤੇ ਹਾਊਸ ਲੋਨ ਦੀ ਸਹੂਲਤ ਦਿੱਤੀ ਜਾ ਰਹੀ ਹੈ। Date:2009-11-10 Time:00:09:20
ਮੁੰਬਈ : ਘਰੇਲੂ ਨਿੱਜੀ ਹਵਾਬਾਜੀ ਕੰਪਨੀਆਂ ਜੈੱਟ ਏਅਰਵੇਜ ਅਤੇ ਕਿੰਗਫਿਸ਼ਰ ਏਅਰਲਾਇੰਸ ਨੇ ਘਰੇਲੂ ਉਡਾਨਾਂ ਦੇ ਕਿਰਾਇਆਂ ਉੱਤੇ ਅੱਜ ਤੋਂ ਫਿਊਲ ਸਰਚਾਰਜ ਵਿੱਚ 200 ਰੁਪਏ ਤੱਕ ਦਾ ਵਾਧਾ ਕੀਤਾ। ਦੋਵਾਂ ਕੰਪਨੀਆਂ ਨੇ ਕਿਹਾ ਕਿ ਇਹ ਵਾਧਾ ਤੱਤਕਾਲ ਪ੍ਰਭਾਵ ਦੇ ਨਾਲ ਅਮਲ ਵਿੱਚ ਆ ਗਿਆ ਹੈ। Date:2009-11-10 Time:00:09:20
ਨਵੀਂ ਦਿੱਲੀ : ਇੰਟਰਨੈਸ਼ਨਲ ਇਨਵੈਸਟਮੈਂਟ ਗੁਰੂ ਮਾਰਕ ਮੋਬੀਅਸ ਦਾ ਕਹਿਣਾ ਹੈ ਕਿ ਭਾਰਤੀ ਸ਼ੇਅਰ ਮਾਰਕਿਟਾਂ ਵਿੱਚ ਸਥਿਰ ਗਤੀ ਦੇ ਨਾਲ ਤੇਜੀ ਰਹੇਗੀ, ਪਰੰਤੂ ਇਸ ਤੋਂ ਪਹਿਲਾਂ ਬਾਜਾਰ ਇੱਕ ਵਾਰ ਕਰੈਕਸਨ ਮੋਡ ਵਿੱਚ ਆ ਸਕਦਾ ਹੈ। Date:2009-11-10 Time:00:09:20
ਨਵੀਂ ਦਿੱਲੀ : ਦੂਰਸੰਚਾਰ ਸੇਵਾ ਮੁਹੱਈਆ ਕਰਵਾਉਣ ਵਾਲੀ ਨਿੱਜੀ ਖੇਤਰ ਦੀ ਮੋਹਰੀ ਕੰਪਨੀ ਭਾਰਤੀ ਏਅਰਟੈੱਲ ਲਿਮੀਟੇਡ ਨੇ ਕਿਹਾ ਕਿ ਨੇੜਲੇ ਭਵਿੱਖ ਵਿੱਚ ਫਿਲਹਾਲ ਉਸਦੀ ਅਧਿਗ੍ਰਹਿਣ ਦੀ ਕੋਈ ਯੋਜਨਾ ਨਹੀਂ ਹੈ। Date:2009-11-10 Time:00:09:20
ਨਵੀਂ ਦਿੱਲੀ : ਖੁਦਰਾ ਕਾਰੋਬਾਰ ਕਰਨ ਵਾਲੀ ਦੁਨੀਆ ਦੀ ਮੋਹਰੀ ਕੰਪਨੀ ਵਾਲਮਾਰਟ ਸਟੋਰ ਇੰਕ ਨੇ ਦੇਸ਼ ਵਿੱਚ ਜਲਦ 40 ਸਟੋਰ ਸ਼ੁਰੂ ਕਰਨ ਦੀ ਆਗਿਆ ਦੇਣ ਦੇ ਲਈ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਹੈ। Date:2009-11-10 Time:00:09:20
ਨਵੀਂ ਦਿੱਲੀ : ਜਨਰਲ ਇਲੈਕਟ੍ਰੀਕਲ ਕੰਪਨੀ (ਜੀਈ) ਨੇ ਸਾਲ 2010 ਤੱਕ ਭਾਰਤ ਵਿੱਚ ਕਾਰੋਬਾਰ ਤੋਂ ਅੱਠ ਅਬਰ ਡਾਲਰ ਦਾ ਰੈਵਿਨਿਊ ਹਾਸਿਲ ਕਰਨ ਦੇ ਆਪਣੇ ਟੀਚੇ ਨੂੰ ਟਾਲ ਦਿੱਤਾ ਹੈ, ਪਰੰਤੂ ਉਹ ਦੇਸ਼ ਵਿੱਚ ਹੁਣ ਵੀ ਇੱਕ ਪ੍ਰਮਾਣੂ ਬਿਜਲੀ ਪਲਾਂਟ ਲਗਾਉਣ ਨੂੰ ਲੈਕੇ ਉਮੀਦਵਾਨ ਹੈ। Date:2009-11-10 Time:00:09:20
ਨਵੀਂ ਦਿੱਲੀ : ਪ੍ਰਾਈਵੇਟ ਸੈਕਟਰ ਦੀ ਯਸ ਬੈਂਕ ਨੇ ਕਿਹਾ ਹੈ ਕਿ ਉਹ ਚਾਲੂ ਵਿੱਤ ਵਰ੍ਹੇ ਦੌਰਾਨ ਕਰੀਬ 1500 ਕਰੋੜ ਰੁਪਏ ਜੁਟਾਵੇਗਾ।ਯਸ ਬੈਂਕ ਦੇ ਸੀਐੱਮਡੀ ਰਾਣਾ ਕਪੂਰ ਨੇ ਇੱਥੇ ਭਾਰਤ ਆਰਥਿਕ ਸੰਮੇਲਨ ਵਿੱਚ ਦੱਸਿਆ ਕਿ 2010 ਤੱਕ ਅਸੀਂ 20 ਤੋਂ 25 ਕਰੋੜ ਡਾਲਰ ਜੁਟਾਉਣ ਦੀ ਯੋਜਨਾ ਬਣਾ ਰਹੇ ਹਾਂ। Date:2009-11-10 Time:00:09:20
ਸਮਸਤੀਪੁਰ - ਭਾਰਤੀ ਕਮਿਉਨਿਸਟ ਪਾਰਟੀ (ਮਾਰਕਸਵਾਦੀ ਲੇਨਿਨਵਾਦੀ) ਭਾਕਪਾ ਮਾਲੇ ਦੀ ਕੇਂਦਰੀ ਕਮੇਟੀ ਦੇ ਮੈਂਬਰ ਵਰਿੰਦਰ ਝਾ ਨੇ ਆਰੋਪ ਲਗਾਇਆ ਹੈ ਕਿ ਨੀਤਿਸ਼ ਸਰਕਾਰ ਦੀਆਂ ਗਲਤ ਨੀਤਿਆਂ ਕਾਰਣ ਬਿਹਾਰ ਤੋਂ ਵੱਡੇ ਉੱਪਰ ਪਰਚਾਧਾਰੀਆਂ ਦੀ ਬੇਦਖਲੀ ਸ਼ੁਰੂ ਹੋ ਗਈ ਹੈ ਅਤੇ ਪਾਰਟੀ ਇਸ ਮੁੱਦੇ ਉੱਪਰ ਭਲਕੇ ਤੋਂ ਰਾਜ ਪੱਧਰੀ ਅੰਦੋਲਨ ਚਲਾਵੇਗੀ। Date:2009-11-10 Time:00:09:20
ਬੰਗਲੌਰ - ਕਰਨਾਟਕ ਵਿਚ ਭਾਰਤੀ ਜਨਤਾ ਪਾਰਟੀ ਸਰਕਾਰ ਉੱਪਰ ਛਾਏ ਸੰਕਟ ਦੇ ਬੱਦਲ ਛੰਟਣ ਮਗਰੋਂ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਨੇ ਭਰੋਸਾ ਜ਼ਾਹਰ ਕੀਤਾ ਕਿ ਉਹਨਾਂ ਦੀ ਸਰਕਾਰ ਪੰਜ ਸਾਲ ਦਾ ਕਾਰਜਕਾਲ ਪੂਰਾ ਕਰੇਗੀ। Date:2009-11-10 Time:00:09:20
ਹੇਲਸਿੰਕੀ - ਪ੍ਰਮੁੱਖ ਮੋਬਾਇਲ ਕੰਪਨੀ ਨੋਕੀਆ ਆਪਣੇ ਮੋਬਾਇਲ ਚਾਰਜਰਾਂ ਵਿੱਚ ਆ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਕਰੀਬ 14 ਮਿਲੀਅਨ (1 ਕਰੋੜ 40 ਲੱਖ) ਚਾਰਜਰ ਰਿਪਲੇਸ ਕਰੇਗੀ। ਇਹਨਾਂ ਚਾਰਜਰਾਂ ਨੂੰ ਚੀਨ ਦੀ ਕੰਪਨੀ BYD ਲਿਮਿਟੇਡ ਨੇ ਬਣਾਇਆ ਹੈ। ਨੋਕੀਆ ਦੇ ਮੁਤਾਬਿਕ ਅਜੇ ਤੱਕ ਇਸ ਨਾਲ ਕਿਸੇ ਗਾਹਕ ਨੂੰ ਨੁਕਸਾਨ ਪੁੱਜਣ ਦੀ ਕੋਈ ਸੂਚਨਾ ਨਹੀਂ ਮਿਲੀ ਹੈ। ਕੰਪਨੀ ਸਿਰਫ਼ ਸਾਵਧਾਨੀ ਦੇ ਤੌਰ 'ਤੇ ਇਹ ਕਦਮ ਚੁੱਕ ਰਹੀ ਹੈ। Date:2009-11-10 Time:00:09:20
ਨਵੀਂ ਦਿੱਲੀ - ਪ੍ਰਮੁੱਖ ਆਈਟੀ ਕੰਪਨੀ ਇੰਫੋਸਿਸ ਟੈਕਨੋਲਾਜਿਜ ਦੀ ਬੈਕ ਆਫ਼ਿਸ ਇਕਾਈ ਇੰਫੋਸਿਸ ਬੀਪੀਓ ਚਾਲੂ ਵਿੱਤ ਵਰ੍ਹੇ ਦੇ ਅੰਤ ਤੱਕ 1500 ਤੋਂ 2000 ਲੋਕਾਂ ਨੂੰ ਨਿਯੁਕਤ ਕਰੇਗੀ। ਇੰਫੋਸਿਸ ਬੀਪੀਓ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਵਿਸ਼ਵ ਆਰਥਿਕ ਮੰਚ ਦੇ ਸੰਮੇਲਨ ਦੇ ਮੌਕੇ 'ਤੇ ਕਿਹਾ ਕਿ ਅਸੀਂ ਅਗਲੇ ਚਾਰ-ਪੰਜ ਮਹੀਨੇ ਜਾਂ ਚਾਲੂ ਵਿੱਤ ਵਰ੍ਹੇ ਦੇ ਅੰਤ ਤੱਕ 2000 ਲੋਕਾਂ ਨੂੰ ਨਿਯੁਕਤ ਕਰਨ ਦੀ ਯੋਜਨਾ ਬਣਾਈ ਹੈ। Date:2009-11-10 Time:00:09:20
ਵਿਆਹ ਦੇ ਨਾਂਅ ਨਾਲ ਹੀ ਇਨਸਾਨ ਰੋਮਾਂਚਿਤ ਹੋ ਜਾਂਦਾ ਹੈ। ਲਗਭਗ ਇਹੀ ਹਾਲ ਫਿਲਮੀ ਸਿਤਾਰਿਆਂ ਦਾ ਵੀ ਹੁੰਦਾ ਹੈ। ਜਲਦ ਹੀ ਦੁਲਹਨ ਬਣਨ ਜਾ ਰਹੀ ਸ਼ਿਲਪਾ ਸ਼ੈਟੀ ਦੀਆਂ ਗੱਲਾਂ ਤੋਂ ਇਸ ਤਰ੍ਹਾਂ ਹੀ ਲੱਗਦਾ ਹੈ। ਇਸੇ ਮਹੀਨੇ 22 ਤਾਰੀਖ ਨੂੰ ਸ਼ਿਲਪਾ ਸ਼ੈਟੀ ਦਾ ਵਿਆਹ ਹੋਣ ਵਾਲਾ ਹੈ ਅਤੇ ਆਪਣੇ ਵਿਆਹ ਨੂੰ ਲੈ ਕੇ ਉਹ ਵੀ ਇੱਕ ਆਮ ਕੁੜੀ ਦੀ ਹੀ ਤਰ੍ਹਾਂ ਰੋਮਾਂਚਿਤ ਹੈ। ਐਨਾ ਜਰੂਰ ਹੈ ਕਿ ਵਿਆਹ ਦੀਆਂ ਤਿਆਰੀਆਂ ਵੀ ਉਹਨਾਂ ਨੂੰ ਸ਼ੂਟਿੰਗ ਦੇ ਨਾਲ ਹੀ ਕਰਨੀਆਂ ਪੈ ਰਹੀਆਂ ਹਨ। ਸ਼ਿਲਪਾ ਕਹਿੰਦੀ ਹੈ ਕਿ ਇਸ ਸਮੇਂ ਮੇਰਾ ਅਜੀਬ ਹਾਲ ਹੈ। ਮੈਂ ਖੁਸ਼ੀ ਵੀ ਮਹਿਸੂਸ ਕਰ ਰਹੀ ਹਾਂ, ਉਤੇਜਨਾ ਵੀ ਹੈ। ਇਸ ਦੇ ਨਾਲ ਹੀ ਮੈਂ ਨਰਵਸ ਵੀ ਹਾਂ। ਸ਼ਿਲਪਾ ਦੇ ਅਨੁਸਾਰ ਹੋਰ ਦੁਲਹਨਾਂ ਦੀ ਹੀ ਤਰ੍ਹਾਂ ਉਹਨਾਂ ਨੂੰ ਦੁੱਖ ਵੀ ਹੋ ਰਿਹਾ ਹੈ। ਉਹੀ ਦੁੱਖ ਮਾਂ-ਬਾਪ ਦੇ ਘਰ ਤੋਂ Date:2009-11-10 Time:00:09:19
'ਅਜਬ ਪ੍ਰੇਮ ਕੀ ਗਜਬ ਕਹਾਣੀ' ਵਿੱਚ ਤੁਹਾਡੇ ਕਿਰਦਾਰ ਬਾਰੇ ਕੀ ਕਹਿਣਾ ਚਾਹੋਗੇ? 20 ਸਾਲ ਦੀ ਜੈਨੀਫਰ ਦਾ ਕਿਰਦਾਰ ਬਹੁਤ ਹੀ ਮਜੇਦਾਰ ਹੈ। ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਨੇ ਬਹੁਤ ਹੀ ਖੂਬਸੂਰਤੀ ਨਾਲ ਇਸ ਕਿਰਦਾਰ ਨੂੰ ਤਿਆਰ ਕੀਤਾ ਹੈ। ਅੱਜ ਦੀਆਂ ਕਈ ਕੁੜੀਆਂ ਨੂੰ ਮੇਰੇ ਕਿਰਦਾਰ ਵਿੱਚ ਉਹਨਾਂ ਦਾ ਰੂਪ ਨਜ਼ਰ ਆਵੇਗਾ। ਰਾਜਕੁਮਾਰ ਸੰਤੋਸ਼ੀ ਨਾਲ ਤੁਸੀਂ ਪਹਿਲੇ ਵਾਰ ਕੰਮ ਕੀਤਾ। ਕਿਸ ਤਰ੍ਹਾਂ ਦਾ ਅਨੁਭਵ ਰਿਹਾ? ਰਾਜਕੁਮਾਰ ਸੰਤੋਸ਼ੀ ਬਾਲੀਵੁੱਡ ਦੇ ਉਹਨਾਂ ਨਿਰਦੇਸ਼ਕਾਂ ਵਿੱਚ ਸ਼ਾਮਿਲ ਹਨ, ਜੋ ਆਪਣੇ ਹਿਸਾਬ ਨਾਲ ਫਿਲਮਾਂ ਬਣਾਉਂਦੇ ਹਨ। ਉਹਨਾਂ ਨੇ ਹਰ ਤਰ੍ਹਾਂ ਦੀਆਂ ਫਿਲਮਾਂ ਬਣਾਈਆਂ ਹਨ, ਜੋ ਦਰਸ਼ਕਾਂ ਨੂੰ ਪਸੰਦ ਵੀ ਆਈਆਂ ਹਨ। ਉਹਨਾਂ ਨਾਲ ਕੰਮ ਕਰਨ ਲਈ ਹਰ ਕੋਈ ਤਿਆਰ ਰਹਿੰਦਾ ਹੈ। ਜਦੋਂ ਮੈਨੂੰ ਉਹਨਾਂ ਨੇ ਫਿਲਮ ਬਾਰੇ ਪੁੱਛਿਆ ਤਾ Date:2009-11-10 Time:00:09:19
'ਅਜਬ ਪ੍ਰੇਮ ਕੀ ਗਜਬ ਕਹਾਣੀ' ਅਤੇ 'ਜੇਲ੍ਹ' ਰਾਹੀਂ ਦੋ ਨੌਜਵਾਨ ਅਭਿਨੇਤਾ ਰਣਬੀਰ ਕਪੂਰ ਅਤੇ ਨੀਲ ਨਿਤਿਨ ਮੁਕੇਸ਼ ਆਹਮਣੇ-ਸਾਹਮਣੇ ਸਨ, ਕਿਉਂਕਿ ਇਹ ਦੋਵੇਂ ਫਿਲਮਾਂ ਇੱਕੋ ਦਿਨ ਰਲੀਜ਼ ਹੋਈਆਂ। ਇਸ ਮੁਕਾਬਲੇ ਵਿੱਚ ਰਣਬੀਰ ਦੀ ਫਿਲਮ ਨੀਲ ਦੀ ਫਿਲਮ 'ਤੇ ਭਾਰੀ ਪਈ। 'ਅਜਬ ਪ੍ਰੇਮ ਕੀ ਗਜਬ ਕਹਾਣੀ' ਨੂੰ ਬਾਕਸ ਆਫਿਸ 'ਤੇ ਬਿਹਤਰੀਨ ਸ਼ੁਰੂਆਤ ਮਿਲੀ ਅਤੇ ਦਰਸ਼ਕਾਂ ਨੂੰ ਫਿਲਮ ਵੀ ਪਸੰਦ ਆ ਰਹੀ ਹੈ। ਦੂਜੇ ਪਾਸੇ 'ਜੇਲ੍ਹ' ਵਿੱਚ ਨੀਲ ਦੇ ਅਭਿਨੈ ਦੀ ਤਾਰੀਫ਼ ਹੋਈ, ਪਰ ਇਸ ਫਿਲਮ ਦੀ ਸ਼ੁਰੂਆਤ ਨਿਰਾਸ਼ਾਜਨਕ ਰਹੀ। ਹਾਲਾਂਕਿ ਅਜੇ ਸਿਰਫ਼ ਸ਼ੁਰੂਆਤ ਹੈ, ਪਰ ਇਹ ਕਿਹਾ ਜਾ ਸਕਦਾ ਹੈ ਕਿ ਨੀਲ 'ਤੇ ਰਣਬੀਰ ਭਾਰੀ ਪਏ। Date:2009-11-10 Time:00:09:19
ਘਰ ਬਨਾਉਣ ਦਾ ਕੰਮ ਹਮੇਸ਼ਾ ਸ਼ੁਕਲ ਪੱਖ ਵਿੱਚ ਕਰਨਾ ਚਾਹੀਦਾ ਹੈ। ਬੈਡਰੂਮ ਵਿੱਚ ਗੁਲਾਬੀ ਰੰਗ ਦਾ ਇਸਤੇਮਾਲ ਕਰਨਾ ਉਚਿਤ ਹੁੰਦਾ ਹੈ। Date:2009-11-10 Time:00:09:19
ਘਰ ਦੇ ਮਾਲਿਕ ਦੇ ਬੈਡਰੂਮ ਨੂੰ ਮਾਸਟਰ ਬੈਡਰੂਮ ਕਹਿੰਦੇ ਹਨ। ਇਹ ਬੈਡਰੂਮ ਦੱਖਣ-ਪੱਛਮ ਅਤੇ ਪੱਛਮ ਦਿਸ਼ਾ ਵਿੱਚ ਹੋਣਾ ਚਾਹੀਦਾ ਹੈ। Date:2009-11-10 Time:00:09:19
ਚੰਡੀਗੜ੍ਹ - ਪੰਜਾਬ ਵਿਚ ਸਰਕਾਰੀ ਏਜੰਸੀਆਂ ਅਤੇ ਮਿਲ ਮਾਲਕਾਂ ਨੇ ਬੀਤੀ ਸ਼ਾਮ ਤੱਕ 128.60 ਲੱਖ ਟਨ ਤੋਂ ਵੀ ਵੱਧ ਝੋਨੇ ਦੀ ਖਰੀਦ ਕੀਤੀ।ਬੀਤੇ ਵਰ੍ਹੇ ਇਸੇ ਸਮੇਂ ਦੌਰਾਨ 127.03 ਲੱਖ ਟਨ ਝੋਨਾ ਖਰੀਦਿਆ ਗਿਆ ਸੀ। Date:2009-11-10 Time:00:09:19
ਬੰਗਲੌਰ - ਕਰਨਾਟਕ ਵਿਚ ਅਸੰਤੁਸ਼ਟਾਂ ਦੀ ਮੰਗ 'ਤੇ ਰਾਜ ਮੰਤਰੀਮੰਡਲ ਦੀ ਇੱਕਮਾਤਰ ਮਹਿਲਾ ਮੈਂਬਰ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ਼ੋਭਾ ਕਰੰਡਲਾਜੇ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। Date:2009-11-10 Time:00:09:19
ਨਵੀਂ ਦਿਲੀ - ਭਾਰਤ ਘਾਟੀ ਵਿਚ ਆਸਟ੍ਰੇਲਿਆ ਖਿਲਾਫ ਛੇਵਾਂ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਹਾਰਨ ਮਗਰੋਂ ਕੰਗਾਰੂਆਂ ਨੂੰ ਲੜ੍ਹੀ ਵੀ ਗੁਆ ਬੈਠਾ ਪਰ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਉਸ ਮੈਚ ਵਿਚ ਆਪਣੀ 24 ਦੌੜਾਂ ਦੀ ਪਾਰੀ ਦੌਰਾਨ ਸਾਲ 2009 ਵਿਚ ਇੱਕ ਹਜ਼ਾਰ ਦੌੜਾਂ ਵੀ ਪੂਰੀਆਂ ਕੀਤੀਆਂ। Date:2009-11-10 Time:00:09:19
ਬੰਗਲੌਰ - ਵਿਸ਼ਵ ਬਿਲੀਅਰਡਸ ਚੈਂਪੀਅਨ ਪੰਕਜ ਅਡਵਾਨੀ ਨੇ ਹੈਦਰਾਬਾਦ ਵਿਚ 14 ਤੋਂ 25 ਨਵੰਬਰ ਤੱਕ ਆਯੋਜਿਤ ਹੋਣ ਵਾਲੀ ਵਿਸ਼ਵ ਸਨੂਕਰ ਚੈਂਪੀਅਨਸ਼ਿਪ ਵਿਚ ਚੰਗੇ ਪ੍ਰਦਰਸ਼ਨ ਦਾ ਭਰੋਸਾ ਜ਼ਾਹਰ ਕੀਤਾ ਹੈ। Date:2009-11-10 Time:00:09:19
ਖੇਡਾਂ ਨਾਲ ਪ੍ਰੀਤੀ ਜਿੰਟਾ ਦਾ ਪੁਰਾਣਾ ਨਾਤਾ ਰਿਹਾ ਹੈ। ਆਈਪੀਐਲ ਟੀਮ ਖਰੀਦਣ ਤੋਂ ਬਾਅਦ ਉਸ ਨਾਲ ਲਗਾਤਾਰ ਜੁੜੇ ਰਹਿਣ ਨੇ ਵੀ ਉਹਨਾਂ ਦੇ ਖੇਡ ਪ੍ਰੇਮ ਦੀ ਪੁਸ਼ਟੀ ਹੀ ਕੀਤੀ ਹੈ। ਇਸਦੇ ਇਲਾਵਾ ਉਹ ਸ਼ੁਰੂ ਤੋਂ ਖੇਡਾਂ ਵਿੱਚ ਦਿਲਚਸਪੀ ਲੈਂਦੀ ਰਹੀ ਹੈ। ਪਿਛਲੇ ਦਿਨੀਂ ਉਹਨਾਂ ਨੇ ਦੱਸਿਆ ਕਿ ਉਹ ਜਿਮਨਾਸਟਿਕ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ ਅਤੇ 11 ਸਾਲ ਤੱਕ ਇਸ ਨਾਲ ਜੁੜੀ ਰਹੀ। ਕਰਾਟੇ ਨਾਲ ਵੀ ਉਸਦਾ ਸਬੰਧ ਰਿਹਾ। ਗੱਲ ਇੱਥੋਂ ਤੱਕ ਹੀ ਹੁੰਦੀ ਤਾਂ ਠੀਕ ਸੀ, ਪਰ ਪ੍ਰੀਤੀ ਬਾਸਕਿਟਬਾਲ ਵੀ ਬਹੁਤ ਚੰਗੀ ਤਰ੍ਹਾਂ ਖੇਡਦੀ ਹੈ ਅਤੇ ਰਾਇਫ਼ਲ ਸ਼ੂਟ ਵਿੱਚ ਵੀ ਉਹਨਾਂ ਦੀ ਦਿਲਚਸਪੀ ਹੈ। Date:2009-11-10 Time:00:09:19
page no.1 |
Select news date : 30 - 11 - 2009 29 - 11 - 2009 28 - 11 - 2009 27 - 11 - 2009 26 - 11 - 2009 25 - 11 - 2009 24 - 11 - 2009 23 - 11 - 2009 22 - 11 - 2009 21 - 11 - 2009 20 - 11 - 2009 19 - 11 - 2009 18 - 11 - 2009 17 - 11 - 2009 16 - 11 - 2009 15 - 11 - 2009 14 - 11 - 2009 13 - 11 - 2009 12 - 11 - 2009 11 - 11 - 2009 10 - 11 - 2009 9 - 11 - 2009 8 - 11 - 2009 7 - 11 - 2009 6 - 11 - 2009 5 - 11 - 2009 4 - 11 - 2009 3 - 11 - 2009 2 - 11 - 2009 1 - 11 - 2009 |