Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 1 - 11 - 2009

ਐਸ਼ਵਰਿਆ ਰਾਏ : ਕੁਇਜ਼ ਟਾਈਮ : ਉੱਤਰ

1. ਔਰ ਪਿਆਰ ਹੋ ਗਿਆ 2. ਮੰਗਲ ਪਾਂਡੇ 3. ਜੋਸ਼ 4. ਦਿਲ ਕਾ ਰਿਸ਼ਤਾ 5. ਸ਼ਬਦ 6. ਨੰਦਿਨੀ 7. ਐਕਸ਼ਨ ਰੀਪਲੇ 8. ਖਾਕੀ 9. ਨਹੀਂ 10. ਉਮਰਾਉ ਜਾਨ

Date:2009-11-01 Time:00:00:12

ਐਸ਼ਵਰਿਆ ਰਾਏ : ਕੁਇਜ਼ ਟਾਈਮ

ਜੇਕਰ ਤੁਸੀਂ ਐਸ਼ਵਰਿਆ ਰਾਏ ਬੱਚਨ ਦੇ ਪ੍ਰਸ਼ੰਸਕ ਹੋਣ ਦਾ ਦਾਅਵਾ ਕਰਦੇ ਹੋ ਤਾਂ ਹੇਠਾਂ ਲਿਖੇ ਪ੍ਰਸ਼ਨਾਂ ਦਾ ਜਵਾਬ ਦਉ। 8 ਚੋਂ 10 ਪ੍ਰਸ਼ਨਾਂ ਦੇ ਸਹੀ ਜਵਾਬ ਦੇਣ ਵਾਲਾ ਹੀ ਆਪਣੇ ਆਪ ਨੂੰ ਐਸ਼ਵਰਿਆ ਦਾ ਖਾਸ ਪ੍ਰਸ਼ੰਸਕ ਮੰਨ ਸਕਦਾ ਹੈ। ਉੱਤਰ ਜਾਨਣ ਲਈ ਹੇਠਾਂ ਦਿੱਤੀ ਗਈ ਲਿੰਕ ਤੇ ਕਲਿਕ ਕਰੋ :

Date:2009-11-01 Time:00:00:12

ਵੋਡਾਫੋਨ ਨੂੰ ਨੋਟਿਸ

ਨਵੀਂ ਦਿੱਲੀ : ਆਮਦਨ ਕਰ ਵਿਭਾਗ ਨੇ ਬਹੁਰਾਸ਼ਟਰੀ ਦੂਰਸੰਚਾਰ ਕੰਪਨੀ ਵੋਡਾਫੋਨ ਇੰਟਰਨੈਸ਼ਨਲ ਹੋਲਡਿੰਗਸ ਨੂੰ ਭਾਰਤੀ ਕੰਪਨੀ ਹੱਚ ਐਸਾਰ ਲਿਮੀਟੇਡ ਸੌਦੇ ਵਿੱਚ ਸ੍ਰੋਤ ਉੱਤੇ ਕਰ ਅਦਾਇਗੀ ਨਹੀਂ ਕੀਤੇ ਜਾਣ ਦੇ ਮਾਮਲੇ ਵਿੱਚ ਕੱਲ੍ਹ ਨੋਟਿਸ ਜਾਰੀ ਕੀਤਾ ਹੈ।

Date:2009-11-01 Time:00:00:10

ਜੇਕੇ ਟਾਇਰ ਨੇ ਲਗਾਇਆ ਪਲਾਂਟ

ਮੈਸੂਰ : ਵਿਕਰਾਂਤ, ਟੋਰਨੇਲ ਅਤੇ ਜੇਕੇ ਟਾਇਰ ਬਰਾਂਡ ਨਿਰਮਾਤਾ ਕੰਪਨੀ ਜੇਕੇ ਟਾਇਰ ਐਂਡ ਇੰਡਸਟਰੀਜ਼ ਲਿਮੀਟੇਡ ਨੇ ਕੱਲ੍ਹ ਇੱਥੇ ਦੇਸ਼ ਦੇ ਪਹਿਲੇ ਟੱਰਕ ਅਤੇ ਬੱਸ ਰੈਡੀਅਲ ਟਾਇਰ ਪਲਾਂਟ ਦਾ ਰਸਮੀਂ ਉਦਘਾਟਨ ਕੀਤਾ।

Date:2009-11-01 Time:00:00:10

ਬੈਂਕ ਆਫ਼ ਮਹਾਰਾਸ਼ਟਰ ਦਾ ਮੁਨਾਫ਼ਾ ਵੱਧਿਆ

ਮੁੰਬਈ : ਬੈਂਕ ਆਫ਼ ਮਹਾਰਾਸ਼ਟਰ ਨੇ ਚਾਲੂ ਵਿੱਤ ਵਰ੍ਹੇ ਦੀ ਦੂਜੀ ਤਿਮਾਹੀ ਵਿੱਚ 86.68 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ ਜਦਕਿ ਪਿਛਲੇ ਵਿੱਤ ਵਰ੍ਹੇ ਦੀ ਸਮਾਨ ਮਿਆਦ ਵਿੱਚ ਇਹ 70.55 ਕਰੋੜ ਰੁਪਏ ਰਿਹਾ ਸੀ।

Date:2009-11-01 Time:00:00:10

ਟਾਟਾ ਇੰਡੀਕੋਮ ਦੀ ਬਿਹਾਰ 'ਚ ਪਹਿਲ

ਪਟਨਾ : ਦੇਸ਼ ਦੀ ਪ੍ਰਮੁੱਖ ਦੂਰਸੰਚਾਰ ਸੇਵਾ ਪ੍ਰਦਾਤਾ ਕੰਪਨੀ ਟਾਟਾ ਟੈਲੀਸਰਵਿਸੇਜ ਲਿਮੀਟੇਡ ਨੇ ਆਪਣੇ ਸੀਡੀਐੱਮਏ ਬਰਾਂਡ ਟਾਟਾ ਇੰਡੀਕੋਮ ਦੇ ਤਹਿਤ ਪੋਸਟਪੇਡ ਗ੍ਰਾਹਕਾਂ ਦੇ ਲਈ ਪੇ ਪਰ ਕਾਲ ਯੋਜਨਾ ਨੂੰ ਕੱਲ੍ਹ ਤੋਂ ਸ਼ੁਰੂ ਕਰ ਦਿੱਤਾ।

Date:2009-11-01 Time:00:00:10

ਟਾਟਾ ਸਟੀਲ ਦਾ ਮੁਨਾਫ਼ਾ ਘੱਟਿਆ

ਨਵੀਂ ਦਿੱਲੀ : ਦੇਸ਼ ਵਿੱਚ ਇਸਪਾਤ ਦੀ ਮੰਗ ਨਿਰੰਤਰ ਚੰਗੀ ਬਣੇ ਰਹਿਣ ਦੇ ਬਾਵਜੂਦ ਸਰਵਜਨਕ ਖੇਤਰ ਦੀ ਵਿਸ਼ਾਲ ਇਸਪਾਤ ਕੰਪਨੀ ਟਾਟਾ ਸਟੀਲ ਦਾ ਸ਼ੁੱਧ ਮੁਨਾਫ਼ਾ ਚਾਲੂ ਵਿੱਤ ਵਰ੍ਹੇ ਦੀ ਦੂਜੀ ਤਿਮਾਹੀ ਵਿੱਚ ਘੱਟਕੇ 1663.49 ਕਰੋੜ ਰੁਪਏ ਰਹਿ ਗਿਆ ਜਦਕਿ ਪਿਛਲੇ ਵਰ੍ਹੇ ਦੀ ਇਸੇ ਮਿਆਦ ਵਿੱਚ ਇਹ 2009.60 ਕਰੋੜ ਰੁਪਏ ਰਿਹਾ ਸੀ।

Date:2009-11-01 Time:00:00:10

ਸਟੇਟ ਬੈਂਕ ਨੂੰ ਹੋਇਆ ਨਫ਼ਾ

ਨਵੀਂ ਦਿੱਲੀ : ਸਰਵਜਨਕ ਖੇਤਰ ਦੇ ਭਾਰਤੀ ਸਟੇਟ ਬੈਂਕ ਨੇ ਚਾਲੂ ਵਿੱਤ ਵਰ੍ਹੇ ਦੀ ਦੂਸਰੀ ਤਿਮਾਹੀ ਵਿੱਚ 2490 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ ਹੈ।ਇਹ ਪਿਛਲੇ ਵਿੱਤ ਵਰ੍ਹੇ ਦੀ ਇਸੇ ਮਿਆਦ ਵਿੱਚ 2260 ਕਰੋੜ ਰੁਪਏ ਦੀ ਤੁਲਨਾ ਵਿੱਚ 10.18 ਪ੍ਰਤੀਸ਼ਤ ਜਿਆਦਾ ਹੈ।

Date:2009-11-01 Time:00:00:10

ਸਿੰਗਟੈਲ ਨੇ ਏਅਰਟੈੱਲ 'ਚ ਵੱਧਾਈ ਹਿੱਸੇਦਾਰੀ

ਸਿੰਗਾਪੁਰ : ਸਿੰਗਾਪੁਰ ਟੈਲੀਕਮਿਊਨੀਕੇਸ਼ੰਸ (ਸਿੰਗਟੈੱਲ) ਭਾਰਤ ਦੀ ਮੋਹਰੀ ਦੂਰਸੰਚਾਰ ਸੇਵਾ ਪ੍ਰਦਾਤਾ ਨਿੱਜੀ ਕੰਪਨੀ ਭਾਰਤੀ ਏਅਰਟੈੱਲ ਵਿੱਚ ਆਪਣੀ ਹਿੱਸੇਦਾਰੀ 30.43 ਫੀਸਦੀ ਤੋਂ ਵੱਧਕੇ 31.95 ਫੀਸਦੀ ਕਰਨ ਉੱਤੇ ਸਹਿਮਤ ਹੋ ਗਈ ਹੈ।

Date:2009-11-01 Time:00:00:10

ਡੁਕਾਟੀ ਮੋਟਰ ਹੁਣ ਭਾਰਤ 'ਚ ਵੀ

ਮੁੰਬਈ : ਰੇਸਿੰਗ ਮੋਟਰਸਾਈਕਲ ਬਣਾਉਣ ਵਾਲੀ ਦੁਨੀਆ ਦੀ ਮੰਨੀ ਪ੍ਰਮੰਨੀ ਕੰਪਨੀ ਡੁਕਾਟੀ ਮੋਟਰ ਹੋਲਡਿੰਗ ਨੇ ਭਾਰਤ ਵਿੱਚ ਆਪਣਾ ਪਹਿਲਾ ਸ਼ੋਅ ਰੂਮ ਅੱਜ ਮੁੰਬਈ ਵਿੱਚ ਖੋਲ੍ਹਿਆ।ਡੁਕਾਟੀ ਮੋਟਰ ਪ੍ਰੋਸੀਜਨ ਮੋਟਰ ਇੰਡੀਆ ਦੇ ਨਾਲ ਕਾਰੋਬਾਰੀ ਸਾਂਝੇਦਾਰੀ ਦੇ ਤਹਿਤ ਭਾਰਤੀ ਬਾਜਾਰ ਵਿੱਚ ਪ੍ਰਵੇਸ਼ ਕਰ ਰਹੀ ਹੈ।

Date:2009-11-01 Time:00:00:10

ਯੂਬੀਓਏ ਨੇ ਕੀਤੀ ਵੇਤਨ ਵਧਾਉਣ ਦੀ ਮੰਗ

ਨਵੀਂ ਦਿੱਲੀ : ਅਖਿਲ ਭਾਰਤੀ ਬੈਂਕ ਅਧਿਕਾਰੀ ਐਸੋਸੀਏਸ਼ਨ (ਯੂਬੀਓਏ) ਨੇ ਕੇਂਦਰ ਸਰਕਾਰ ਤੋਂ ਦੇਸ਼ ਦੇ ਦਸ ਲੱਖ ਬੈਂਕ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਵੇਤਨ ਵਿੱਚ ਤੱਤਕਾਲ ਵਾਧੇ ਅਤੇ ਨਿੱਜੀ ਸੈਕਟਰ ਦੀਆਂ ਬੈਂਕਾਂ ਦੇ ਰਾਸ਼ਟਰੀਕਰਨ ਦੀ ਮੰਗ ਕੀਤੀ ਹੈ।

Date:2009-11-01 Time:00:00:10

ਮੋਜਰ ਬੇਅਰ ਦਾ ਮੁਨਾਫ਼ਾ ਘੱਟਿਆ

ਨਵੀਂ ਦਿੱਲੀ : ਸੀਡੀ ਅਤੇ ਡੀਵੀਡੀ ਬਣਾਉਣ ਵਾਲੀ ਕੰਪਨੀ ਮੋਜਰ ਬੇਅਰ ਦਾ ਸ਼ੁੱਧ ਲਾਭ ਚਾਲੂ ਵਿੱਤ ਵਰ੍ਹੇ ਦੀ ਦੂਜੀ ਤਿਮਾਹੀ ਵਿੱਚ ਘੱਟਕੇ 48.54 ਕਰੋੜ ਰੁਪਏ ਰਿਹਾ ਜਦਕਿ ਪਿਛਲੇ ਵਰ੍ਹੇ ਕੰਪਨੀ ਦਾ ਸ਼ੁੱਧ ਘਾਟਾ 41.84 ਕਰੋੜ ਰੁਪਏ ਸੀ।

Date:2009-11-01 Time:00:00:10

ਸਵ.ਇੰਦਰਾ ਗਾਂਧੀ ਨੂੰ ਕੀਤਾ ਯਾਦ

ਨਵੀਂ ਦਿੱਲੀ : ਅੱਜ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸਵ.ਇੰਦਰਾ ਗਾਂਧੀ ਨੂੰ ਉਹਨਾਂ ਦੀ 25ਵੀਂ ਬਰਸੀਂ ਮੌਕੇ ਯਾਦ ਕੀਤਾ ਗਿਆ ਅਤੇ ਸ਼ਰਧਾਂਜਲੀ ਦਿੱਤੀ ਗਈ।ਇਸ ਮੌਕੇ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ, ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕਾਂਗਰਸ ਪ੍ਰਮੁੱਖ ਸੋਨੀਆ ਗਾਂਧੀ ਅਤੇ ਸਾਂਸਦ ਰਾਹੁਲ ਗਾਂਧੀ ਨੇ ਅੱਜ ਸਵੇਰੇ ਸ਼ਕਤੀ ਸਥਲ ਉੱਤੇ ਜਾਕੇ ਉਹਨਾਂ ਦੀ ਸਮਾਧੀ ਉੱਤੇ ਫੁੱਲ ਚੜ੍ਹਾਏ।

Date:2009-11-01 Time:00:00:10

ਰਿਆਦ ਪੁੱਜੇ ਪ੍ਰਣਬ

ਦੁਬਈ - ਵਿੱਤ ਮੰਤਰੀ ਪ੍ਰਣਬ ਮੁਖਰਜੀ ਭਾਰਤ ਸਊਦੀ ਸੰਯੁਕਤ ਆਯੋਗ ਦੇ 8ਵੇਂ ਸੈਸ਼ਨ ਵਿਚ ਭਾਗ ਲੈਣ ਲਈ ਅੱਜ ਰਿਆਦ ਪੁੱਜ ਗਏ।ਮੁਖਰਜੀ ਲਗਭੱਗ 30 ਮੋਹਰੀ ਵਪਾਰੀਆਂ ਦੇ ਇੱਕ ਉੱਚ ਪੱਧਰੀ ਪ੍ਰਤੀਨਿੱਧੀ ਮੰਡਲ ਦੀ ਅਗਵਾਈ ਕਰ ਰਹੇ ਹਨ।

Date:2009-11-01 Time:00:00:10

ਸਵਾਈਨ ਫਲੂ ਦੇ ਸ਼ੱਕੀ ਮਰੀਜ਼ ਦੀ ਮੌਤ

ਪੁੱਡੂਚੇਰੀ - ਕੇਂਦਰ ਸ਼ਾਸਤ ਰਾਜ ਪੁੱਡੂਚੇਰੀ ਦੇ ਜਿਪਮੇਰ ਹਸਪਤਾਲ ਵਿਚ ਐਚ1ਐਨ1 ਫਲੂ ਦੇ ਇੱਕ ਸ਼ੱਕੀ ਮਰੀਜ ਦੀ ਮੌਤ ਹੋ ਗਈ।ਸੂਤਰਾਂ ਦੇ ਦੱਸਿਆ ਕਿ ਵਿੱਲੂਪੁਰਮ ਦੀ ਵਨੀਤਾ ਵਿਚ ਸਵਾਈਨ ਫਲੂ ਦੇ ਲੱਛਣ ਮਿਲਣ ਮਗਰੋਂ ਉਹਨਾਂ ਨੂੰ ਬੀਤੀ 17 ਅਕਤੂਬਰ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ।

Date:2009-11-01 Time:00:00:10

ਦਲਾਈ ਦੇ ਸਵਾਗਤ ਦੀਆਂ ਤਿਆਰੀਆਂ ਪੂਰੀਆਂ

ਈਟਾਨਗਰ - ਤਿੱਬਤੀ ਧਰਮ ਗੁਰੂ ਦਲਾਈਲਾਮਾ ਦੀ ਨਵੰਬਰ ਵਿਚ ਪ੍ਰਸਤਾਵਿਤ ਅਰੁਣਾਚਲ ਯਾਤਰਾ ਨੂੰ ਵੇਖਦੇ ਹੋਏ ਉੱਥੇ ਉਹਨਾਟਂ ਦੇ ਸਵਾਗਤ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ।ਦਲਾਈਲਾਮਾ ਚੀਨ ਦੀ ਸਰਹੱਦ ਨਾਲ ਲੱਗਦੇ ਤਵਾਂਗ ਜਿਲ੍ਹੇ ਵਿਚ 8 ਨਵੰਬਰ ਨੂੰ ਆਉਣਗੇ।

Date:2009-11-01 Time:00:00:10

ਐਸ਼ਵਰਿਆ ਰਾਏ : ਫਿਲਮੀ ਸਫ਼ਰਨਾਮਾ

ਸਰਕਾਰ ਰਾਜ (2008) ਜੋਧਾ ਅਕਬਰ (2008) ਪ੍ਰੋਵੋਕਡ (2007) ਗੁਰੂ (2007) ਧੂਮ-2 (2006) ਉਮਰਾਵ ਜਾਨ (2006) ਦ ਮਿਸਟ੍ਰੈਸ ਆਫ ਸਪਾਇਸੇਸ (2006) ਬੰਟੀ ਔਰ ਬਬਲੀ (2005) ਸ਼ਬਦ (2005) ਰੇਨਕੋਟ (2004) ਬੱਲੇ ਬੱਲੇ! ਫ੍ਰਾਮ ਅੰਮ੍ਰਿਤਸਰ ਟੂ ਐਲ.ਏ. (2004) ਕਿਉਂ! ਹੋ ਗਿਆ ਨਾ (2004) ਖਾਕੀ (2004) ਕੁਛ ਨਾ ਕਹੋ (2003) ਦਿਲ ਕਾ ਰਿਸ਼ਤਾ (2003) ਚੋਖੇਰ ਬਾਲੀ (2003) ਸ਼ਕਤੀ - ਦ ਪਾਵਰ (2002) ਦੇਵਦਾਸ (2002) 23 ਮਾਰਚ, 1931 ਸ਼ਹੀਦ (2002) ਹਮ ਕਿਸੀ ਸੇ ਕਮ ਨਹੀਂ (2002) ਹਮ ਤੁਮਹਾਰੇ ਹੈਂ ਸਨਮ (2002) ਅਲਬੇਲਾ (2001) ਮੁਹੱਬਤੇਂ (2000) ਢਾਈ ਅਕਸ਼ਰ ਪ੍ਰੇਮ ਕੇ (2000) ਹਮਾਰਾ ਦਿਲ ਆਪਕੇ ਪਾਸ ਹੈ (2000) ਜੋਸ਼ (2000) ਮੇਲਾ (2000) ਤਾਲ (1999) ਹਮ ਦਿਲ ਦੇ ਚੁਕੇ ਸਨਮ (1999) ਆ ਅਬ ਲੌਟ ਚਲੇਂ (1999) ਔਰ ਪਿਆਰ ਹੋ ਗਿਆ (1997)

Date:2009-11-01 Time:00:00:09

ਐਸ਼ਵਰਿਆ ਰਾਏ : ਆਉਣ ਵਾਲਾ ਸਮਾਂ ਸ਼ੁਭ ਹੈ

ਐਸ਼ਵਰਿਆ ਰਾਏ ਦਾ ਜਨਮ 1 ਨਵੰਬਰ, 1973 ਨੂੰ ਤੁਲਾ ਲਗਨ ਵਿੱਚ ਕਰਨਾਟਕ ਦੇ ਮੰਗਲੌਰ ਸ਼ਹਿਰ ਵਿੱਚ ਹੋਇਆ ਹੈ। ਐਸ਼ਵਰਿਆ ਦੀ ਰਾਸ਼ੀ ਧਨੂ ਹੈ ਅਤੇ ਸ਼ਨੀ ਭਾਗ ਸਥਾਨ ਵਿੱਚ ਕੇਤੂ ਦੇ ਨਾਲ ਯੋਗਕਾਰਕ ਹੈ। ਨੌਂਵੇ ਸਥਾਨ ਵਿੱਚ ਕੇਤੂ ਪ੍ਰਬਲ ਮੰਨਿਆ ਜਾਂਦਾ ਹੈ। ਲਗਨੇਸ਼ ਸ਼ੁਕਰ ਤੀਜੇ ਭਾਗ ਵਿੱਚ ਹੈ ਜੋ ਮੰਗਲ ਦੇ ਨਾਲ ਨਵਮ-ਪੰਚਮ ਯੋਗ ਬਣਾ ਰਿਹਾ ਹੈ। ਮੰਗਲ ਸਵਰਾਸ਼ੀ ਦਾ ਹੋ ਕੇ ਸਪਤਮ ਵਿੱਚ ਹੈ। ਇਹ ਸਥਿਤੀ ਭਾਗ, ਹਿੰਮਤ ਅਤੇ ਧਨ ਤਿੰਨਾਂ ਵਿੱਚ ਵਾਧਾ ਕਰਦੀ ਹੈ। ਹਾਲਾਂਕਿ ਪਰਿਵਾਰਿਕ ਜੀਵਨ ਵਿੱਚ ਪਰੇਸ਼ਾਨੀ ਵੀ ਵਧਾਉਂਦੀ ਹੈ।

Date:2009-11-01 Time:00:00:09

ਇਨ ਆਂਖੋਂ ਕੀ ਮਸਤੀ ਕੇ...

ਐਸ਼ਵਰਿਆ ਰਾਏ ਬੱਚਨ ਦੀਆਂ ਅੱਖਾਂ ਵਿੱਚ ਜਾਦੂ ਹੈ। ਜਿੱਧਰ ਦੇਖਦੀ ਹੈ, ਇੱਕ ਰਿਸ਼ਤਾ ਜਿਹਾ ਕਾਇਮ ਕਰ ਲੈਂਦੀ ਹੈ। ਫਿਲਮ 'ਕਭੀ-ਕਭੀ' ਦਾ ਇਹ ਗੀਤ ਵਿਸ਼ਵ ਸੁੰਦਰੀ ਐਸ਼ਵਰਿਆ ਰਾਏ ਦੀ ਸਮੁੱਚੀ ਸ਼ਖਸੀਅਤ ਬਿਆਨ ਕਰ ਦਿੰਦਾ ਹੈ। ਇਸ ਸੋਹਣੀ ਸੁੰਦਰੀ ਦੀਆਂ ਨੀਲੀਆਂ-ਨਸ਼ੀਲੀਆਂ ਅੱਖਾਂ ਵਿੱਚ ਉਹ ਜਾਦੂ ਹੈ, ਜੋ ਕਿਸੇ ਨੂੰ ਵੀ ਆਪਣਾ ਬਣਾ ਲਵੇ। ਸ਼ਾਇਦ ਇਹੀ ਕਾਰਨ ਹੈ ਕਿ ਐਸ਼ਵਰਿਆ ਰਾਏ ਅੱਜ ਬਾਲੀਵੁੱਡ ਦੀ ਸਭ ਤੋਂ ਲੋਕਪ੍ਰਿਆ ਹੀਰੋਇਨ ਮੰਨੀ ਜਾਂਦੀ ਹੈ। ਆਪਣੇ ਮਧੁਰ ਵਿਅਕਤੀਤਵ ਅਤੇ ਸਾਊ ਸੁਭਾਅ ਨਾਲ ਇਸ ਅਭਿਨੇਤਰੀ ਨੇ ਲੱਖਾਂ ਦਰਸ਼ਕਾਂ ਨੂੰ ਦੀਵਾਨਾ ਬਣਾਇਆ ਹੈ। ਇੱਕ ਐਨਆਰਆਈ ਫਿਲਮ ਪ੍ਰੇਮੀ ਨੇ ਉਹਨਾਂ ਦੀ ਅੱਖਾਂ ਤੇ ਸ਼ੋਧ ਕੀਤਾ। ਦਰਅਸਲ ਐਸ਼ ਦੀਆਂ ਹਿਰਨੀ ਵਰਗੀਆਂ ਵੱਡੀਆਂ-ਵੱਡੀਆਂ ਅੱਖਾਂ ਦਾ ਮਹੱਤਵ ਇਸ ਲਈ ਹੋਰ ਵਧ ਜਾਂਦਾ ਹੈ ਕਿ ਉਹਨਾਂ ਨੇ ਮ

Date:2009-11-01 Time:00:00:09

ਭਟਕਿਆਂ ਨੂੰ ਜੋੜਨ ਲਈ ਜਨਜਾਗਰਣ

ਜਗਦਲਪੁਰ - ਛੱਤੀਸਗੜ੍ਹ ਦੇ ਬਸਤਰ ਜਿਲ੍ਹੇ ਦੇ ਨਕਸਲ ਪ੍ਰਭਾਵਿਤ ਖੇਤਰਾਂ ਵਿਚ ਗੁੰਮਰਾਹ ਅਤੇ ਭਟਕੇ ਹੋਏ ਨੌਜਵਾਨਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਲਈ ਜਨਜਾਗਰਣ ਮੁਹਿੰਮ ਚਲਾਈ ਜਾ ਰਹੀ ਹੈ।ਪੁਲਿਸ ਸੂਤਰਾਂ ਮੁਤਾਬਕ ਜਿਲ੍ਹੇ ਦੇ ਨਕਸਲੀ ਪ੍ਰਭਾਵਿਤ ਖੇਤਰਾਂ ਵਿਚ ਕੁੱਝ ਸਮਾਜਕ ਸੰਸਥਾਵਾਂ ਇਹ ਮੁਹਿੰਮ ਚਲਾ ਰਹੀਆਂ ਹਨ।

Date:2009-11-01 Time:00:00:09

ਮਧੂਕੌੜਾ ਦੇ ਘਰ ਸਮੇਤ 70 ਥਾਂਈਂ ਆਮਦਨ ਵਿਭਾਗ ਦੇ ਛਾਪੇ

ਰਾਂਚੀ - ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਮਧੂ ਕੌੜਾ ਅਤੇ ਉਹਨਾਂ ਦੇ ਸਹਿਯੋਗੀਆਂ ਦੇ 70 ਠਿਕਾਣਿਆਂ ਉੱਪਰ ਅੱਜ ਸਵੇਰੇ 9 ਵਜੇ ਤੋਂ ਆਮਦਨ ਕਰ ਵਿਭਾਗ ਨੇ ਛਾਪੇ ਮਾਰੇ।

Date:2009-11-01 Time:00:00:09

ਧੋਨੀ ਨੂੰ ਨਹੀਂ ਬੱਲੇਬਾਜ਼ੀ ਕ੍ਰਮ ਬਦਲਣ ਦੀ ਲੋੜ

ਨਵੀਂ ਦਿੱਲੀ - ਸਾਬਕਾ ਭਾਰਤੀ ਕ੍ਰਿਕਟ ਕਪਤਾਨ ਸੁਨੀਲ ਗਾਵਸਕਰ ਨੇ ਕਿਹਾ ਹੈ ਕਿ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਆਪਣਾ ਬੱਲੇਬਾਜੀ ਕ੍ਰਮ ਬਦਲਣ ਦੀ ਲੋੜ ਨਹੀਂ ਹੈ।ਗਾਵਸਕਰ ਨੇ ਕਿਹਾ ਕਿ ਧੋਨੀ ਪੰਜਵੇਂ ਸਥਾਨ ਉੱਪਰ ਟੀਮ ਲਈ ਵਧੀਆ ਪ੍ਰਦਰਸ਼ਨ ਕਰ ਰਹੇ ਹਨ।

Date:2009-11-01 Time:00:00:09

ਪੀਸੀਬੀ ਨੇ ਬੰਦ ਕੀਤਾ ਖਿਡਾਰੀਆਂ ਦਾ ਮੂੰਹ

ਲਾਹੌਰ - ਪਾਕਿਸਤਾਨ ਕ੍ਰਿਕਟ ਬੋਰਡ ਨੇ ਆਪਣੇ ਖਿਡਾਰੀਆਂ ਦੀ ਜ਼ੁਬਾਨ ਉੱਪਰ ਲਗਾਮ ਲਗਾਉਂਦੇ ਹੋਏ ਉਹਨਾਂ ਨੂੰ ਨਿਊਜ਼ੀਲੈਂਡ ਖਿਲਾਫ ਤਿੰਨ ਨਵੰਬਰ ਤੋਂ ਖਾੜੀ ਦੇਸ਼ ਸੰਯੁਕਤ ਅਰਬ ਅਮੀਰਾਤ ਵਿਚ ਸ਼ੁਰੂ ਹੋ ਰਹੀ ਲੜ੍ਹੀ ਦੌਰਾਨ ਮੀਡੀਆ ਤੋਂ ਦੂਰ ਰਹਿਣ ਦੀ ਸਖਤ ਹਿਦਾਇਤ ਦਿੱਤੀ ਹੈ।

Date:2009-11-01 Time:00:00:09

ਐਸ਼ਵਰਿਆ ਅਤੇ ਉਸ ਦੀਆਂ ਫਿਲਮਾਂ

ਐਸ਼ਵਰਿਆ ਰਾਏ ਜਾਂ ਐਸ਼ਵਰਿਆ ਰਾਏ ਬੱਚਨ ਅੰਤਰਾਸ਼ਟਰੀ ਪੱਧਰ ਤੇ ਫਿਲਮਾਂ ਵਿੱਚ ਕੰਮ ਕਰਨ ਵਾਲੀ ਭਾਰਤ ਦੀ ਮਸ਼ਹੂਰ ਬਾਲੀਵੁੱਡ ਨਾਇਕਾ ਹੈ। ਐਸ਼ਵਰਿਆ ਦਾ ਜਨਮ 1 ਨਵੰਬਰ, 1973 ਮੰਗਲੌਰ ਵਿੱਚ ਹੋਇਆ। ਐਸ਼ਵਰਿਆ ਦੇ ਜਨਮ ਤੋਂ ਬਾਅਦ ਹੀ ਐਸ਼ ਦੇ ਮਾਤਾ-ਪਿਤਾ ਮੁੰਬਈ ਰਹਿਣ ਲਈ ਆ ਗਏ। ਮੁੰਬਈ ਵਿੱਚ ਹੀ ਐਸ਼ ਦੀ ਸਕੂਲੀ ਅਤੇ ਕਾਲਜ ਦੀ ਪੜ੍ਹਾਈ ਪੂਰੀ ਹੋਈ। ਸਕੂਲ ਵਿੱਚ ਪੜ੍ਹਦੇ ਐਸ਼ ਆਰਕੀਟਿਕ ਬਣਨਾ ਚਾਹੁੰਦੀ ਸੀ। ਐਸ਼ ਨੇ ਪੜ੍ਹਾਈ ਦੇ ਨਾਲ-ਨਾਲ ਮਾਡਲਿੰਗ ਵੀ ਸ਼ੁਰੂ ਕੀਤੀ ਅਤੇ ਸੰਨ 1994 ਵਿੱਚ ਇਹਨਾਂ ਨੂੰ ਮਿਸ ਵਰਲਡ ਦਾ ਖਿਤਾਬ ਮਿਲਿਆ। ਐਸ਼ਵਰਿਆ ਰਾਏ ਬੱਚਨ ਨੇ ਆਪਣੇ 12 ਸਾਲਾਂ ਦੇ ਲੰਬੇ ਕਰੀਅਰ ਵਿੱਚ ਲਗਭਗ ਸਭ ਤੋਂ ਜਿਆਦਾ ਫਿਲਮਾਂ ਹਿੰਦੀ ਵਿੱਚ ਕੀਤੀਆਂ। ਕੁਝ ਹਾਲੀਵੁੱਡ ਅਤੇ ਕੁਝ ਖੇਤਰੀ ਭਾਸ਼ਾਵਾਂ ਦੀਆਂ ਫਿਲਮਾਂ ਵਿੱਚ ਵੀ ਉਹ ਨਜ਼ਰ ਆਈ। ਉਹਨਾਂ ਦੀ

Date:2009-11-01 Time:00:00:09

ਹੈਪੀ ਬਰਥਡੇ ਐਸ਼ਵਰਿਆ

ਇੱਕ ਨਵੰਬਰ, 1973 ਨੂੰ ਜੰਮੀ ਐਸ਼ਵਰਿਆ ਰਾਏ ਬੱਚਨ 36 ਸਾਲਾਂ ਦੀ ਹੋ ਰਹੀ ਹੈ। ਉਹਨਾਂ ਦੀ ਮਸੂਮੀਅਤ ਅਤੇ ਪਤਲੇ ਸਰੀਰ ਨੂੰ ਦੇਖ ਕੇ ਵਿਸ਼ਵਾਸ ਨਹੀਂ ਹੁੰਦਾ ਕਿ ਐਸ਼ ਉਮਰ ਦੇ ਇਸ ਮੋੜ ਤੱਕ ਪਹੁੰਚ ਗਈ ਹੈ। ਅੱਜ ਵੀ ਉਹਨਾਂ ਦੀ ਚਾਲ, ਚਿਹਰੇ ਦਾ ਭੋਲਾਪਣ, ਅੱਖਾਂ ਦਾ ਸੁਹੱਪਣ ਅਤੇ ਗੱਲ ਕਰਨ ਦਾ ਅੰਦਾਜ਼ ਹਰ ਦਰਸ਼ਕ ਦੇ ਮਨ ਨੂੰ ਭਾਉਂਦਾ ਹੈ। ਫਿਰ ਵੀ ਸੱਚ ਤਾਂ ਸੱਚ ਹੀ ਹੈ। ਉਮਰ ਦੇ ਇਸ ਦੌਰ ਵਿੱਚ ਵਿਅਕਤੀ ਸਰੀਰਿਕ ਅਤੇ ਮਾਨਸਿਕ ਰੂਪ ਨਾਲ ਵੱਡਾ ਹੋਣ ਲੱਗਦਾ ਹੈ। ਐਸ਼ ਨਾਲ ਵੀ ਹੁਣ ਇਹੀ ਹੋ ਰਿਹਾ ਹੈ। ਪਰਦੇ 'ਤੇ ਇੱਕ ਕੁੜੀ ਦੀ ਬਜਾਏ ਇੱਕ ਮਨਮੋਹਣੀ ਔਰਤ ਦੇ ਰੂਪ ਵਿੱਚ ਨਜ਼ਰ ਆਉਣ ਲੱਗੀ ਹੈ ਐਸ਼ਵਰਿਆ।

Date:2009-11-01 Time:00:00:09


1   2  

page no.1

Select news date :

30 - 11 - 2009
29 - 11 - 2009
28 - 11 - 2009
27 - 11 - 2009
26 - 11 - 2009
25 - 11 - 2009
24 - 11 - 2009
23 - 11 - 2009
22 - 11 - 2009
21 - 11 - 2009
20 - 11 - 2009
19 - 11 - 2009
18 - 11 - 2009
17 - 11 - 2009
16 - 11 - 2009
15 - 11 - 2009
14 - 11 - 2009
13 - 11 - 2009
12 - 11 - 2009
11 - 11 - 2009
10 - 11 - 2009
9 - 11 - 2009
8 - 11 - 2009
7 - 11 - 2009
6 - 11 - 2009
5 - 11 - 2009
4 - 11 - 2009
3 - 11 - 2009
2 - 11 - 2009
1 - 11 - 2009