Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 8 - 10 - 2009

ਸ਼ਾਹਿਦ ਦੇ ਮੰਮੀ-ਪਾਪਾ ਨੂੰ ਪਸੰਦ ਹੈ ਪ੍ਰਿਅੰਕਾ

ਫਿਲਮ ਅਭਿਨੇਤਾ ਸ਼ਾਹਿਦ ਕਪੂਰ ਅਤੇ ਪ੍ਰਿਅੰਕਾ ਚੋਪੜਾ ਦੀ ਜੋੜੀ ਦਾ ਰੰਗ ਚੜ੍ਹਦਾ ਦਿਖਾਈ ਦੇ ਰਿਹਾ ਹੈ। ਖ਼ਬਰ ਹੈ ਕਿ ਸ਼ਾਹਿਦ ਦੇ ਮੰਮੀ-ਪਾਪਾ ਨੇ ਪ੍ਰਿਅੰਕਾ ਦੇ ਰਿਸ਼ਤੇ ਨੂੰ ਆਪਣੀ ਮੰਜੂਰੀ ਵੀ ਦੇ ਦਿੱਤੀ ਹੈ। ਪਰ ਕੀ ਦੋਵਾਂ ਦੇ ਰਿਸ਼ਤੇ ਲੰਬੇ ਸਮੇਂ ਤੱਕ ਚੱਲ ਸਕਣਗੇ? ਹਾਲਾਂਕਿ ਸ਼ਾਹਿਦ ਦੀ ਜਿੰਦਗੀ ਵਿੱਚ ਪਿਆਰ ਦਾ ਸੋਹਣਾ ਮੌਸਮ ਆਇਆ ਹੈ, ਜਿਸਦਾ ਉਹਨਾਂ ਨੂੰ ਲੰਬੇ ਸਮੇਂ ਤੋਂ ਇੰਤਜਾਰ ਸੀ। ਕਰੀਨਾ ਨਾਲ ਰਿਸ਼ਤਾ ਟੁੱਟਣ ਤੋਂ ਬਾਅਦ ਸ਼ਾਹਿਦ ਕਾਫ਼ੀ ਪਰੇਸ਼ਾਨ ਸਨ, ਪਰ ਇਨ੍ਹੀਂ ਦਿਨੀਂ ਸ਼ਾਹਿਦ ਅਤੇ ਪ੍ਰਿਅੰਕਾ ਦੇ ਕਿੱਸੇ ਆਮ ਹੋ ਚੱਲੇ ਹਨ। ਫਿਲਮੀ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਸ਼ਾਹਿਦ ਨੂੰ ਜਿਸ ਪਿਆਰ ਦੀ ਤਲਾਸ਼ ਲੰਬੇ ਸਮੇਂ ਤੋਂ ਸੀ, ਉਹ ਪਿਆਰ ਹੁਣ ਉਹਨਾਂ ਦੀ ਝੋਲੀ ਵਿੱਚ ਹੈ। ਸ਼ਾਹਿਦ ਕਪੂਰ ਅਤੇ ਪ੍ਰਿਅੰਕਾ ਚੋਪੜਾ ਦੀ ਜੋੜੀ ਨੂੰ 'ਕਮੀਨੇ

Date:2009-10-08 Time:00:30:17

ਮਜਬੂਰੀ ਰਿਤੇਸ਼ ਦੇਸ਼ਮੁੱਖ ਦੀ

ਜਿਹੋ ਜਿਹੀ ਮਜਬੂਰੀ ਦਾ ਸਾਹਮਣਾ ਇਸ ਵਾਰ ਰਿਤੇਸ਼ ਦੇਸ਼ਮੁੱਖ ਨੂੰ ਕਰਨਾ ਪਿਆ ਉਹੋ ਜਿਹਾ ਉਸ ਨੇ ਅੱਜ ਤੱਕ ਨਹੀਂ ਸੀ ਕੀਤਾ। ਬੀਤੇ ਦਸ ਵਰ੍ਹਿਆਂ ਤੋਂ ਪਹਿਲੀ ਵਾਰ ਰਿਤੇਸ਼ ਆਪਣੇ ਘਰ ਗਣੇਸ਼ ਉਤਸਵ 'ਚ ਨਹੀਂ ਸ਼ਾਮਿਲ ਹੋ ਸਕਿਆ ਕਿਉਂਕਿ ਉਸ ਸਮੇਂ ਉਹ ਲੰਦਨ ਵਿਖੇ ਫ਼ਿਲਮ 'ਹਾਊਸ ਫੁੱਲ' ਦੀ ਸ਼ੂਟਿੰਗ ਕਰ ਰਿਹਾ ਸੀ। ਸਾਜਿਦ ਖਾਨ ਦੇ ਨਾਲ ਰਿਤੇਸ਼ ਦੇਸ਼ਮੁੱਖ ਨੂੰ ਲੰਦਨ ਤੋਂ ਇਟਲੀ ਜਾਣਾ ਪਿਆ ਤੇ ਇਸ ਕਰਕੇ ਦਸ ਵਰ੍ਹਿਆਂ 'ਚ ਪਹਿਲੀ ਵਾਰ ਆਪਣੇ ਘਰੇ ਹੋਈ ਗਣੇਸ਼ ਪੂਜਾ 'ਚ ਉਹ ਹਿੱਸਾ ਨਹੀਂ ਲੈ ਸਕਿਆ।

Date:2009-10-08 Time:00:30:17

ਇੰਦੌਰ ਵਿੱਚ ਗਲੋਬਲ ਸਿਨੇਮਾ ਫੈਸਟੀਵਲ

ਮੱਧਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿੱਚ ਫਿਲਮ ਫੈਡਰੇਸ਼ਨ ਆਫ ਇੰਡੀਆ ਅਤੇ ਪ੍ਰਦੇਸ਼ ਸ਼ਾਸਨ ਦੇ ਸਹਿਯੋਗ ਨਾਲ 9 ਤੋਂ 15 ਅਕਤੂਬਰ 2009 ਦੀ ਅਵਧੀ ਵਿੱਚ ਗਲੋਬਲ ਸਿਨੇਮਾ ਫੈਸਟੀਵਲ ਦਾ ਆਯੋਜਨ ਹੋ ਰਿਹਾ ਹੈ। ਪਿਛਲੇ ਦਿਨੀਂ ਮਹਾਰਾਸ਼ਟਰ ਦੇ ਸ਼ਹਿਰਾਂ ਵਿੱਚ ਇਸ ਤਰ੍ਹਾਂ ਦੇ ਸਫ਼ਲ ਆਯੋਜਨ ਹੋਏ, ਜਿਸ ਤੋਂ ਸਾਬਿਤ ਹੋਇਆ ਹੈ ਕਿ ਵਿਸ਼ਵ ਸਿਨੇਮਾ ਵਿੱਚ ਛੋਟੇ ਸ਼ਹਿਰ ਦੇ ਦਰਸ਼ਕ ਵੀ ਰੁਚੀ ਲੈਣ ਲੱਗੇ ਹਨ। ਇੰਦੌਰ ਵਿੱਚ ਫੈਸਟੀਵਲ ਦੇ ਅੰਤਰਗਤ ਵਿਸ਼ਵ ਸਿਨੇਮਾ ਦੀਆਂ ਫਿਲਮਾਂ ਦਿਖਾਈਆਂ ਜਾਣਗੀਆਂ। ਵਿਸਟਾ ਇੰਡੀਆ ਦੇ ਤਹਿਤ ਭਾਰਤੀ ਭਾਸ਼ਾ ਵਿੱਚ ਬਣੀਆਂ ਫਿਲਮਾਂ ਦਾ ਪ੍ਰਦਰਸ਼ਨ ਹੋਵੇਗਾ। ਟ੍ਰਬਿਊਟ ਸੈਕਸ਼ਨ ਦੇ ਤਹਿਤ ਸ਼ਕਤੀ ਸਾਮੰਤ, ਤਪਨ ਸਿਨਹਾ, ਡਾ. ਰਾਜਕੁਮਾਰ (ਕੰਨੜ) ਅਤੇ ਨੀਲੂ ਫੂਲੇ ਦੀਆਂ ਚੋਣਵੀਆਂ ਫਿਲਮਾਂ ਦਿਖਾਈਆਂ ਜਾਣਗੀਆਂ।

Date:2009-10-08 Time:00:30:17

ਕੰਪਿਊਟਰ ਕੋਰਸ ਕਰਨ ਲੱਗੀ ਤਨੂਸ੍ਰੀ ਦੱਤਾ

ਸੁੰਦਰਤਾ ਮੁਕਾਬਲਿਆਂ 'ਚੋਂ ਫ਼ਿਲਮੀ ਦੁਨੀਆ ਵੱਲ ਆਉਣ ਵਾਲੀਆਂ ਸੁੰਦਰਤਾ ਦੀਆਂ ਰਾਣੀਆਂ ਕੁਝ ਨਾ ਕੁਝ ਨਵਾਂ ਕਰਦੀਆਂ ਹੀ ਰਹਿੰਦੀਆਂ ਹਨ। ਤਨੂਸ੍ਰੀ ਦੱਤਾ ਨੂੰ ਹੀ ਦੇਖ ਲਓ ਜਿਸ ਕੋਲ ਇਸ ਸਮੇਂ ਫ਼ਿਲਮਾਂ ਦੀ ਗਿਣਤੀ ਨਾ ਦੇ ਬਰਾਬਰ ਹੈ। ਤਨੂਸ੍ਰੀ ਨੇ ਹੁਣ ਕੰਪਿਊਟਰ ਕੋਰਸ ਕਰਨਾ ਸ਼ੁਰੂ ਕਰ ਦਿੱਤਾ ਹੈ। ਚੰਗੀ ਗੱਲ ਹੈ ਕਿ ਤਕਨੀਕ ਦੇ ਦੌਰ 'ਚ ਕੰਪਿਊਟਰ ਸਿਖਣਾ ਕਿਤੇ ਨਾ ਕਿਤੇ ਕੰਮ ਆ ਹੀ ਜਾਂਦਾ ਹੈ। ਸਮਝ ਤੋਂ ਬਾਹਰ ਦੀ ਗੱਲ ਇਹ ਹੈ ਕਿ ਤਨੂਸ੍ਰੀ ਆਪਣੇ ਕੰਪਿਊਟਰ ਸਿਖਣ ਦਾ ਵੀ ਖੂਬ ਪ੍ਰਚਾਰ ਕਰਵਾ ਰਹੀ ਹੈ। ਇਸ ਪ੍ਰਚਾਰ ਸਦਕਾ ਭਲਾ ਉਸ ਨੂੰ ਧੜਾਧੜ ਫ਼ਿਲਮਾਂ ਮਿਲ ਜਾਣਗੀਆਂ। ਇਹ ਜ਼ਰੂਰ ਹੈ ਕਿ ਜਿਸ ਨੂੰ ਵੀ ਨਹੀਂ ਪਤਾ ਉਸ ਨੂੰ ਵੀ ਪਤਾ ਚੱਲ ਜਾਵੇਗਾ ਕਿ ਤਨੂਸ੍ਰੀ ਦੱਤਾ ਇਸ ਸਮੇਂ ਫ਼ਿਲਮਾਂ ਤੋਂ ਖਾਲੀ ਬੈਠੀ ਹੈ। ਤਨੂਸ੍ਰੀ ਦੇ ਸ਼ੁਭ-ਚਿੰਤਕ ਉਸ ਦ

Date:2009-10-08 Time:00:30:17

ਦੀਆ ਮਿਰਜ਼ਾ : ਵਿਹਲਾ ਮਨ ਸ਼ੈਤਾਨ ਦਾ ਘਰ

ਜਦ ਵਿਹਲੇ ਹੋਈਏ ਤਦ ਮਨ 'ਚ ਸ਼ੈਤਾਨੀਆਂ ਆਉਂਦੀਆਂ ਹਨ। ਹਾਲਾਂਕਿ ਦੀਆ ਮਿਰਜ਼ਾ ਪੂਰੀ ਤਰ੍ਹਾਂ ਵਿਹਲੀ ਨਹੀਂ ਹੈ ਫਿਰ ਵੀ ਸ਼ੈਤਾਨੀਆਂ ਕਰ ਹੀ ਲੈਂਦੀ ਹੈ। ਹੁਣੇ-ਹੁਣੇ ਆਈ ਫ਼ਿਲਮ 'ਕਿਸਾਨ' ਨੇ ਦੀਆ ਨੂੰ ਚਰਚਾ ਵੀ ਦਿੱਤੀ ਹੈ। ਦੀਆ ਹੈ ਕਿ ਕੰਮ ਨਾਲੋਂ ਜ਼ਿਆਦਾ ਉਸ ਲਈ ਉਸ ਦਾ ਦਿਲ ਹੈ। ਕਵਿੱਤਰੀ ਤੇ ਲੇਖਿਕਾ ਦੀਆ ਦੇ ਮਨ 'ਚ ਅਕਸਰ ਪਿਆਰ ਦੇ ਅੰਸ਼ ਟਿਕਟਿਕੀ ਕਰਦੇ ਰਹਿੰਦੇ ਹਨ। ਕਾਫ਼ੀ ਦੇਰ ਬੰਟੀ ਸਚਦੇਵਾ ਨਾਲ ਦੀਆ ਪਿਆਰ ਦੀਆਂ ਡੋਰਾਂ ਮਜ਼ਬੂਤ ਕਰਦੀ ਰਹੀ ਹੈ ਪਰ ਇਹ ਡੋਰਾਂ ਕੱਚੀਆਂ ਹੀ ਰਹੀਆਂ ਤੇ ਦੀਆ ਦਾ ਬੰਟੀ ਸਚਦੇਵਾ ਨਾਲ ਰਿਸ਼ਤਾ ਆਖਿਰ ਟੁੱਟ ਗਿਆ। ਦੀਆ ਨੇ ਕਦੇ ਵੀ ਰਿਸ਼ਤੇ ਬਹੁਤੀ ਦੇਰ ਤੋੜ ਨਹੀਂ ਨਿਭਾਏ। ਅਪੂਰਵ ਲਖੀਆ ਨੂੰ ਜਾਨ ਕਹਿਣ ਵਾਲੀ ਦੀਆ ਉਸ ਤੋਂ ਵੀ ਖਫ਼ਾ ਹੋ ਗਈ ਤੇ ਉਸ ਨੂੰ ਛੱਡ ਕੇ ਕੁਨਾਲ ਕਪੂਰ ਨਾਲ ਦੀਆ ਨੇ ਦੋਸਤੀ ਕਰ ਲਈ। ਇਸ

Date:2009-10-08 Time:00:30:17

ਕੋਈ ਨੇਤਾ ਪਸੰਦ ਨਹੀਂ ਇਮਰਾਨ ਹਾਸ਼ਮੀ ਨੂੰ

ਵਿਵਾਦਾਂ ਦੇ ਘੇਰੇ ਵਿਚ ਚੁੰਮਣਾ ਦਾ ਬਾਦਸ਼ਾਹ ਇਮਰਾਨ ਹਾਸ਼ਮੀ ਅਕਸਰ ਰਹਿੰਦਾ ਹੈ। ਹੁਣੇ ਜਿਹੇ ਹੀ ਮੁੰਬਈ ਵਿਖੇ ਇਕ ਧਾਰਮਿਕ ਵਿਵਾਦ ਤੋਂ ਮਸੀਂ-ਮਸੀਂ ਬਚਿਆ ਇਮਰਾਨ ਨੇ ਇਹ ਗੱਲ ਕਹਿ ਕੇ ਵਿਵਾਦ ਮੁੱਲ ਲੈ ਲਿਆ ਹੈ ਕਿ ਉਸ ਨੂੰ ਕੋਈ ਵੀ ਪਾਰਟੀ ਤੇ ਰਾਜ ਨੇਤਾ ਪਸੰਦ ਨਹੀਂ ਹੈ। ਇਮਰਾਨ ਹਾਸ਼ਮੀ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਹੈ ਕਿ ਸਾਰੇ ਰਾਜ ਨੇਤਾ ਉਸ ਦੇ ਖਿਆਲ 'ਚ ਗੱਲਾਂ ਨਾਲ ਪਹਾੜ ਬਣਾਉਣ ਵਾਲੇ ਹੁੰਦੇ ਹਨ। ਮੁੰਬਈ 'ਚ ਇਸ ਸਮੇਂ ਵਿਧਾਨ ਸਭਾ ਚੋਣਾਂ ਦੀ ਗਹਿਮਾ-ਗਹਿਮੀ ਹੈ ਤੇ ਇਸ ਮੌਕੇ ਇਮਰਾਨ ਹਾਸ਼ਮੀ ਵੱਲੋਂ ਰਾਜ ਨੇਤਾਵਾਂ ਦੇ ਖਿਲਾਫ਼ ਐਹੋ ਜਿਹੀ ਗੱਲ ਕਹਿਣੀ ਖਾਹਮਖਾਹ ਬਿਪਤਾ ਸਹੇੜਨ ਵਾਲੀ ਗੱਲ ਹੈ। ਇਮਰਾਨ ਹਾਸ਼ਮੀ ਨੂੰ ਹੁਣ ਕੌਣ ਸਮਝਾਏ ਕਿ ਵਿਵਾਦਾਂ 'ਚੋਂ ਉਸ ਨੂੰ ਰਾਜ ਨੇਤਾ ਨੇ ਹੀ ਕੱਢਿਆ ਸੀ ਵਰਨਾ ਉਸ ਦੀ ਜ਼ਮਾਨਤ ਹੀ ਨਾ ਹੁੰਦੀ।

Date:2009-10-08 Time:00:30:17

ਆਤਮਘਾਤੀ ਹਮਲੇ 'ਚ ਤਾਲੀਬਾਨ ਦਾ ਹੱਥ

ਇਸਲਾਮਾਬਾਦ : ਤਹਿਰੀਕ-ਏ-ਤਾਲੀਬਾਨ ਪਾਕਿਸਤਾਨ ਨੇ ਦੇਸ਼ ਦੀ ਰਾਜਧਾਨੀ ਇਸਲਾਮਾਬਾਦ ਸਥਿਤ ਸੰਯੁਕਤ ਰਾਸ਼ਟਰ ਦੇ ਵਿਸ਼ਵ ਖਾਧ ਪ੍ਰੋਗ੍ਰਾਮ ਦੇ ਦਫ਼ਤਰ ਵਿੱਚ ਪਰਸੋਂ ਹੋਏ ਆਤਮਘਾਤੀ ਬੰਬ ਵਿਸਫੋਟ ਦੀ ਜਿੰਮੇਦਾਰੀ ਲੈਂਦਿਆਂ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਅਮਰੀਕਾ ਦੇ ਹੱਥ ਦੀ ਕਠਪੁਤਲੀ ਹੈ।

Date:2009-10-08 Time:00:30:08

ਵਿੰਡੋਜ਼-7 ਦੀ ਲਾਂਚਿੰਗ ਇਸੇ ਮਹੀਨੇ

ਲੰਡਨ - ਪ੍ਰਮੁੱਖ ਸੌਫਟਵੇਅਰ ਕੰਪਨੀ ਮਾਈਕ੍ਰੋਸੌਫਟ ਨੇ ਆਪਣਾ ਨਵਾਂ ਆਪਰੇਟਿੰਗ ਸਿਸਟਮ ਵਿੰਡੋਜ਼-7 ਇਸੇ ਮਹੀਨੇ 22 ਤਾਰੀਖ ਨੂੰ ਪੇਸ਼ ਕਰਨ ਦਾ ਮਨ ਬਣਾਇਆ ਹੈ। ਇਸ ਦੌਰਾਨ ਕੰਪਨੀ ਨੇ ਮੰਨਿਆ ਹੈ ਕਿ ਵਿੰਡੋਜ਼ ਵਿਸਟਾ ਦੀਆਂ ਕਮੀਆਂ ਨੇ ਉਸਦੀ ਸਾਖ 'ਤੇ ਵੱਟਾ ਲਗਾਇਆ ਹੈ। ਮਾਈਕ੍ਰੋਸੌਫਟ ਦੇ ਮੁੱਖ ਕਾਰਜਕਾਰੀ ਸਟੀਵ ਬਾਮਰ ਨੇ ਕਿਹਾ ਹੈ ਕਿ ਵਿੰਡੋਜ਼ ਵਿਸਟਾ ਦੇ ਖਰਾਬ ਪ੍ਰਦਰਸ਼ਨ ਨਾਲ ਕੰਪਨੀ ਦੀ ਸਾਖ ਨੂੰ ਜੋ ਨੁਕਸਾਨ ਹੋਇਆ, ਉਸਦੀ ਭਰਪਾਈ ਕਦੇ ਨਹੀਂ ਕੀਤੀ ਜਾ ਸਕੇਗੀ।

Date:2009-10-08 Time:00:30:08

ਸਾਬਕਾ ਮੰਤਰੀ ਬਲਦੇਵ ਸ਼ਰਮਾ ਦਾ ਦੇਹਾਂਤ

ਹਿਸਾਰ - ਹਰਿਆਣਾ ਦੇ ਸਾਬਕਾ ਮੰਤਰੀ ਬਲਦੇਵ ਸ਼ਰਮਾ ਦਾ ਲੰਬੀ ਬੀਮਾਰੀ ਬਾਅਦ ਅੱਜ ਇੱਥੇ ਦੇਹਾਂਤ ਹੋ ਗਿਆ।

Date:2009-10-08 Time:00:30:08

ਭਾਰਤ ਨਾਲ ਸ਼ਾਂਤੀ ਚਾਹੁੰਦਾ ਹੈ ਪਾਕਿਸਤਾਨ: ਕੁਰੈਸ਼ੀ

ਵਾਸ਼ਿੰਗਟਨ - ਪਾਕਿਸਤਾਨ ਭਾਰਤ ਨਾਲ ਸ਼ਾਂਤੀ ਚਾਹੁੰਦਾ ਹੈ ਅਤੇ ਨਾਲ ਹੀ ਨਾਲ ਸ਼ਾਂਤੀ ਪ੍ਰਕ੍ਰਿਆ ਨੂੰ ਵੀ ਅੱਗੇ ਵਧਾਉਣ ਦਾ ਇੱਛੁਕ ਹੈ,ਇਹ ਸ਼ਬਦ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਦੁਹਰਾਏ।

Date:2009-10-08 Time:00:30:08

' ਆਨਰ ਕਿਲਿੰਗ' 'ਤੇ ਲੱਗੇਗਾ ਰਾਸੁਕਾ

ਲਖਨਊ - ਮਾਨ ਸਨਮਾਨ ਲਈ ਪਰਿਵਾਰ ਦੁਆਰਾ ਹੀ 'ਪ੍ਰੇਮੀ ਪ੍ਰੇਮਿਕਾ' ਦੀ ਹੱਤਿਆ 'ਆਨਰ ਕਿਲਿੰਗ' ਦੀਆਂ ਵੱਧ ਰਹੀਆਂ ਘਟਨਾਵਾਂ 'ਤੇ ਸਖਤ ਰੁੱਖ ਅਖਤਿਆਰ ਕਰਦੇ ਹੋਏ ਉੱਤਰ ਪ੍ਰਦੇਸ਼ ਪੁਲਿਸ ਨੇ ਕਿਹਾ ਹੈ ਕਿ ਇਸ ਦੇ ਆਰੋਪੀਆਂ 'ਤੇ ਰਾਸ਼ਟਰੀ ਸੁਰੱਖਿਆ ਕਾਨੂੰਨ 'ਰਾਸੁਕਾ' ਅਤੇ ਗੈਂਗਸਟਰ ਕਾਨੂੰਨ ਵੀ ਲਗਾਇਆ ਜਾਵੇਗਾ।

Date:2009-10-08 Time:00:30:08

ਈਰਾ ਇੰਫਰਾ ਨੂੰ ਮਿਲੇ ਆਰਡਰ

ਨਵੀਂ ਦਿੱਲੀ - ਈਰਾ ਇੰਫਰਾ ਇੰਜਨੀਅਰਿੰਗ ਲਿਮਿਟੇਡ ਨੂੰ ਭਾਰਤੀ ਪ੍ਰਸਾਰਣ ਨਿਗਮ ਅਤੇ ਭਾਰਤੀ ਇਸਪਾਤ ਅਥਾਰਟੀ ਤੋਂ ਨਿਰਮਾਣ ਕੰਮ ਲਈ 146.79 ਕਰੋੜ ਦੇ ਠੇਕੇ ਮਿਲੇ ਹਨ।

Date:2009-10-08 Time:00:30:08

ਰਾਹੁਲ ਗਾਂਧੀ 13 ਅਕਤੂਬਰ ਨੂੰ ਆਉਣਗੇ ਝਾਰਖੰਡ

ਰਾਂਚੀ - ਕਾਂਗਰਸ ਦੇ ਮਹਾਸਕੱਤਰ ਅਤੇ ਸਾਂਸਦ ਰਾਹੁਲ ਗਾਂਧੀ ਝਾਰਖੰਡ ਦੇ ਦੋ ਦਿਨਾ ਦੌਰੇ 'ਤੇ 13 ਅਕਤੂਬਰ ਨੂੰ ਇੱਥੇ ਆਉਣਗੇ।

Date:2009-10-08 Time:00:30:08

ਸ਼ੇਅਰ ਬਾਜਾਰ ਦਾ ਅੰਕੀ ਪਾਰਾ ਡਿੱਗਿਆ

ਮੁੰਬਈ : ਵਿਦੇਸ਼ੀ ਬਾਜਾਰਾਂ ਦੀ ਤੇਜੀ ਦੀ ਅਣਦੇਖੀ ਕਰਦਿਆਂ ਭਾਰੀ ਉਥਲ ਪੁਥਲ ਭਰੇ ਕਾਰੋਬਾਰ ਦੇ ਵਿਚਾਲੇ ਅੱਜ ਘਰੇਲੂ ਸ਼ੇਅਰ ਬਾਜਾਰਾਂ ਨੇ ਥੱਲੇ ਦਾ ਰੁਖ਼ ਕੀਤਾ। ਜਾਣਕਾਰੀ ਦੇ ਅਨੁਸਾਰ ਬੰਬਈ ਸਟਾਕ ਐਕਸਚੇਂਜ (ਬੀਐੱਸਈ) ਦਾ ਸੈਂਸੇਕਸ 151 ਅੰਕ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ 41 ਅੰਕ ਫਿਸਲ ਗਿਆ।

Date:2009-10-08 Time:00:30:08

ਐੱਸਐੱਮਈ ਉੱਤਰੀ ਚੈਂਬਰ ਦਾ ਗਠਨ

ਨਵੀਂ ਦਿੱਲੀ : ਲਘੂ ਤੇ ਦਰਮਿਆਨੇ ਇੰਟਰਪ੍ਰਾਈਜੇਜ ਚੈਂਬਰ ਆਫ਼ ਇੰਡੀਆ (ਐੱਸਐੱਮਈ) ਨੇ ਦੇਸ਼ ਦੇ ਉੱਤਰੀ ਹਿੱਸੇ ਵਿੱਚ ਉਪਰੋਕਤ ਦੋਵਾਂ ਉਦਯੋਗਾਂ ਨੂੰ ਬੜ੍ਹਾਵਾ ਦੇਣ ਤੇ ਉਹਨਾਂ ਦੇ ਸੰਗਠਿਤ ਰੂਪ ਨਾਲ ਕੰਮ ਕਰਨ ਦੇ ਲਈ ਉੱਤਰੀ ਖੇਤਰ ਚੈਂਬਰ ਦਾ ਅੱਜ ਗਠਨ ਕਰ ਲਿਆ।

Date:2009-10-08 Time:00:30:08

ਗ੍ਰੇਵਿਟਾ ਇੰਡੀਆ ਲਿਆਵੇਗੀ ਆਈਪੀਓ

ਜੈਪੁਰ : ਗ੍ਰੇਵਿਟਾ ਇੰਡੀਆ ਦਸੰਬਰ ਵਿੱਚ ਆਪਣੀ ਸ਼ੁਰੂਆਤੀ ਸਰਵਜਨਕ ਪੇਸ਼ਕਸ਼ (ਆਈਪੀਓ) ਬਾਜਾਰ ਵਿੱਚ ਲਿਆਵੇਗੀ। ਗ੍ਰੇਵਿਟਾ ਗਰੁੱਪ ਦੇ ਪ੍ਰਬੰਧ ਨਿਦੇਸ਼ਕ ਰਜਤ ਅਗਰਵਾਲ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਕੰਪਨੀ ਦੀ ਆਈਪੀਓ ਦੇ ਰਾਹੀਂ 40 ਲੱਖ ਐਕੁਵਿਟੀ ਸ਼ੇਅਰ ਜਾਰੀ ਕਰਨ ਦੀ ਯੋਜਨਾ ਹੈ, ਜੋ ਬੁੱਕ ਬਿਲਡਿੰਗ ਪ੍ਰਕਿਰਿਆ ਦੇ ਰਾਹੀਂ ਹੋਵੇਗਾ।

Date:2009-10-08 Time:00:30:08

ਦੂਸਰੀ ਤਿਮਾਹੀ 'ਚ ਟਾਟਾ ਸਟੀਲ ਵਿਕਰੀ 'ਚ ਵਾਧਾ

ਨਵੀਂ ਦਿੱਲੀ - ਦੇਸ਼ ਦੀ ਪ੍ਰਮੁੱਖ ਇਸਪਾਤ ਨਿਰਮਾਤਾ ਕੰਪਨੀ ਟਾਟਾ ਸਟੀਲ ਲਿਮਿਟੇਡ ਦੀ ਵਿੱਕਰੀ ਇਸ ਵਿੱਤੀ ਸਾਲ ਦੀ ਦੂਸਰੀ ਤਿਮਾਹੀ 'ਚ ਪਿੱਛਲੇ ਵਿੱਤੀ ਸਾਲ ਦੀ ਇਸ ਅੱਵਧੀ ਦੇ 12.2 ਲੱਖ ਟਨ ਮੁਕਾਬਲੇ 19 ਫ਼ੀਸਦੀ ਵੱਧਕੇ 14.6 ਲੱਖ ਟਨ ਹੋ ਗਈ ਹੈ।

Date:2009-10-08 Time:00:30:08

ਪੰਜਾਬ 'ਚ ਬਾਸਮਤੀ ਵਿਕਾਸ ਬੋਰਡ ਦਾ ਗਠਨ

ਚੰਡੀਗੜ੍ਹ - ਪੰਜਾਬ 'ਚ ਬਾਸਮਤੀ ਚੋਲਾਂ ਦੀ ਗੁਣਵੱਤਾ ਪੂਰਣ ਫਸਲ ਦੇ ਵਿਕਾਸ ਅਤੇ ਇਸ ਦੀ ਮਾਰਕੀਟਿੰਗ ਨਿਸ਼ਚਿਤ ਕਰਨ ਲਈ ਬਾਰ੍ਹਾਂ ਮੈਂਬਰੀ ਵਿਕਾਸ ਬੋਰਡ ਦਾ ਗਠਨ ਕੀਤਾ ਗਿਆ ਹੈ।

Date:2009-10-08 Time:00:30:08

ਹਾਕਰ 4000 ਦਾ ਪਹਿਲਾ ਬਿਜਨੇਸ ਜੇਟ ਭਾਰਤ ਪਹੁੰਚਿਆ

ਮੁੰਬਈ - ਦੁਨੀਆ ਦੇ ਸਭ ਤੋਂ ਉੱਨਤ ਅਤੇ ਲਗਜ਼ਰੀ ਸੁਪਰ ਮਿਡਸਾਈਜ਼ ਬਿਜਨਸ ਜੇਟ ਹਾਕਰ 4000 ਦਾ ਪਹਿਲਾ ਗ੍ਰਾਹਕ ਭਾਰਤੀ ਬਣਿਆ ਹੈ ਅਤੇ ਇਸ ਦੇ ਨਾਲ ਹੀ ਇਹ ਸਭ ਤੋਂ ਪਹਿਲਾਂ ਭਾਰਤ ਪਹੁੰਚ ਗਿਆ ਹੈ।

Date:2009-10-08 Time:00:30:08

ਇੰਡੀਆਬੁਲਸ ਪਾਵਰ ਦਾ ਆਈਪੀਓ 12 ਅਕਤੂਬਰ ਨੂੰ

ਮੁੰਬਈ - ਇੰਡੀਆ ਬੁਲਸ ਰੀਅਲ ਇਸਟੇਟ ਦੀ ਸਹਿਯੋਗੀ ਕੰਪਨੀ ਇੰਡੀਆ ਬੁਲਸ ਪਾਵਰ ਲਿਮਿਟੇਡ ਨੇ 12 ਅਕਤੂਬਰ ਨੂੰ ਤਿੰਨ ਕਰੋੜ 90 ਲੱਖ 70 ਹਜ਼ਾਰ ਸ਼ੇਅਰ ਦਾ ਅਪਣਾ ਸ਼ੁਰੂਆਤੀ ਸਰਵਜਨਕ ਨਿਰਗਮ (ਆਈਪੀਓ) ਬਜ਼ਾਰ 'ਚ ਜ਼ਾਰੀ ਕਰੇਗੀ।ਪ੍ਰਤਿ ਸ਼ੇਅਰ ਦਾ ਅੰਕਿਤ ਮੁਲ੍ਹ 10 ਰੁੱਪਏ ਹੋਵੇਗਾ।ਇਹ 15 ਅਕਤੂਬਰ ਤੱਕ ਖੁਲ੍ਹਿਆ ਰਹੇਗਾ।

Date:2009-10-08 Time:00:30:08

ਸਰਕਾਰਾਂ ਆਰਥਿਕ ਪ੍ਰੋਤਸਾਹਨ ਜ਼ਾਰੀ ਰੱਖਣ-ਪ੍ਰਣਬ

ਇਸਤਾਂਬੁਲ - ਭਾਰਤ ਨੇ ਮੰਗਲਵਾਰ ਨੂੰ ਅੰਤਰਰਾਸ਼ਟਰੀ ਭਾਈਚਾਰੇ ਨੂੰ ਕਿਹਾ ਹੈ ਕਿ ਆਰਥਿਕ ਪ੍ਰੋਤਸਾਹਨਾਂ ਨੂੰ ਜ਼ਾਰੀ ਰੱਖਿਆ ਜਾਵੇ ਕਿਉਂਕਿ ਆਰਥਿਕ ਗਤੀ ਸੁਧਾਰਨ 'ਚ ਹਾਲੇ ਲੰਬਾ ਸਮਾਂ ਲੱਗੇਗਾ।ਇਸ ਦੇ ਇਲਾਵਾ ਭਾਰਤ ਨੇ ਆਈਐਮਐਫ਼ ਅਤੇ ਵਿਸ਼ਵ ਬੈਂਕ 'ਚ ਸੁਧਾਰਾਂ ਦਾ ਐਲਾਣ ਕੀਤਾ ਹੈ ਤਾਕਿ ਆਰਥਿਕ ਨੀਤੀਆਂ ਬਨਾਉਣ ਦੀ ਪ੍ਰਕ੍ਰਿਆ 'ਚ ਉਦੀਮਾਨ ਅਰਥ ਵਿਵਸਥਾਵਾਂ ਨੂੰ ਵੱਡੀ ਭੂਮਿਕਾ ਮਿਲੇ।

Date:2009-10-08 Time:00:30:08

ਰਿਲਾਇੰਸ ਨੇ ਦਿੱਤਾ ਬੋਨਸ ਸ਼ੇਅਰ ਤੋਹਫ਼ਾ

ਮੁੰਬਈ : ਰਿਲਾਇੰਸ ਇੰਡਸਟਰੀਜ਼ ਨੇ ਦੀਵਾਲੀ ਤੋਂ ਪਹਿਲਾਂ ਆਪਣੇ ਸ਼ੇਅਰਧਾਰਕਾਂ ਨੂੰ ਬੋਨਸ ਦਾ ਤੋਹਫ਼ਾ ਦਿੱਤਾ। ਕੰਪਨੀ ਨੇ 12 ਸਾਲ ਬਾਅਦ ਆਪਣੇ ਸ਼ੇਅਰਧਾਰਕਾਂ ਨੂੰ ਇੱਕ ਉੱਤੇ ਇੱਕ ਬੋਨਸ ਸ਼ੇਅਰ ਦੇਣ ਦੀ ਘੋਸ਼ਣਾ ਕੀਤੀ।

Date:2009-10-08 Time:00:30:08

ਅਭਿਨੈ ਸਿੱਖ ਰਹੀ ਹੈ ਕਰੀਨਾ

ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਇਨ੍ਹੀਂ ਦਿਨੀਂ ਅਭਿਨੈ ਦੇ ਗੁਰ ਸਿੱਖ ਰਹੀ ਹੈ। ਫਿਲਮ 'ਸਟੈਪਮੌਮ' ਦੇ ਆਉਣ ਵਾਲੇ ਹਿੰਦੀ ਸੰਸਕਰਣ ਲਈ ਕਰੀਨਾ ਇੱਕ ਕਾਰਜਸ਼ਾਲਾ ਵਿੱਚ ਹਿੱਸਾ ਲੈ ਰਹੀ ਹੈ। ਇਸ ਫਿਲਮ ਵਿੱਚ ਉਹ ਆਪਣੀ ਅਭਿਨੈ ਕਲਾ ਨੂੰ ਹੋਰ ਨਿਖਾਰਨਾ ਚਾਹੁੰਦੀ ਹੈ। ਇਸ ਕਾਰਜਸ਼ਾਲਾ ਵਿੱਚ ਕਰੀਨਾ ਦੇ ਨਾਲ ਨਿਰਦੇਸ਼ਕ ਸਿਧਾਰਥ ਮਲਹੋਤਰਾ ਵੀ ਹਿੱਸਾ ਲੈ ਰਹੇ ਹਨ। ਕਰੀਨਾ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਤੋਂ ਪਹਿਲਾਂ ਭਾਰਦਵਾਜ ਦੀ ਫਿਲਮ 'ਓਮਕਾਰਾ' ਲਈ ਵੀ ਕਾਰਜਸ਼ਾਲਾ ਵਿੱਚ ਹਿੱਸਾ ਲਿਆ ਸੀ। 'ਸਟੈਪਮੌਮ' ਵਿੱਚ ਕਰੀਨਾ ਅਭਿਨੇਤਰੀ ਕਾਜੋਲ ਨਾਲ ਨਜ਼ਰ ਆਵੇਗੀ। ਇਹ ਫਿਲਮ ਦੋ ਔਰਤਾਂ ਦੇ ਜੀਵਨ 'ਤੇ ਅਧਾਰਿਤ ਹੈ।

Date:2009-10-08 Time:00:30:07

ਜੇਨੇਲੀਆ : ਇੱਕ ਵਿਆਹ ਨੇ ਬਦਲੀ ਕਿਸਮਤ!

ਲੋਕ ਭਾਵੇਂ ਕਹਿਣ ਕਿ ਜੇਨੇਲੀਆ ਡਿਸੂਜ਼ਾ ਚਿੰਤਾ 'ਚ ਰਹਿੰਦੀ ਹੈ ਪਰ ਉਹ ਇਸ ਗੱਲ ਤੋਂ ਕਿਨਾਰਾ ਕਰਦੀ ਆਪਣੇ-ਆਪ ਨੂੰ ਤੇਜ਼ਤਰਾਰ ਤੇ ਬਿੰਦਾਸ ਕਿਸਮ ਦੀ ਮੁਟਿਆਰ ਕਹਿੰਦੀ ਹੈ। ਫ਼ਿਲਮ 'ਜਾਨੇ ਤੂ ਜਾ ਜਾਨੇ ਨਾ' ਤੋਂ ਲੈ ਕੇ 'ਲਾਈਫ ਪਾਰਟਨਰ' ਤੱਕ ਉਸ ਦੇ ਕੰਮ ਦੀ ਸ਼ਲਾਘਾ ਹੋਈ ਹੈ। ਹੁਣ ਬਕਾਇਦਾ ਜੇਨੇਲੀਆ ਕਹਾਣੀ ਸੁਣ ਕੇ ਫ਼ਿਲਮ ਕਰ ਰਹੀ ਹੈ ਤੇ ਕਿਰਦਾਰਾਂ ਦੀ ਮਹੱਤਤਾ ਨੂੰ ਸਮਝਣ ਲੱਗ ਪਈ ਹੈ। ਉਸ ਦਾ ਫ਼ਿਲਮੀ ਦੁਨੀਆ 'ਚ ਆਉਣਾ ਮਹਿਜ਼ ਇਕ ਘਟਨਾ ਸੀ। ਇਕ ਵਿਆਹ 'ਚ ਸ਼ਾਮਿਲ ਹੋਣ ਉਹ ਗਈ ਸੀ। ਉਥੇ ਹੀ ਉਸ 'ਤੇ ਇਕ ਵਿਗਿਆਪਨ ਏਜੰਸੀ ਦੇ ਆਦਮੀ ਦੀ ਨਜ਼ਰ ਪਈ ਦੋਵਾਂ ਵਿਚਕਾਰ ਲੰਮੀਆਂ ਗੱਲਾਂਬਾਤਾਂ ਹੋਈਆਂ ਤੇ ਆਦਮੀ ਨੇ ਜੇਨੇਲੀਆ ਕੋਲੋਂ ਤਸਵੀਰਾਂ (ਉਸਦੀਆਂ) ਮੰਗੀਆਂ। ਇਥੋਂ ਹੀ ਜੇਨੇਲੀਆ ਡਿਸੂਜਾ ਦੀ ਸਮਝੋ ਕਿਸਮਤ ਬਦਲ ਗਈ, ਵਿਆਹ 'ਚ ਕਿਸਮਤ ਬਦਲਣ ਨੂੰ ਉਹ

Date:2009-10-08 Time:00:30:07

ਮੁਗਧਾ ਗੋਡਸੇ : ਪੱਥਰ ਨਹੀਂ, ਨਿਰਾ ਸੋਨਾ

ਮੁਗਧਾ ਗੋਡਸੇ ਨੇ ਇਹ ਧਾਰਨਾ ਗਲਤ ਸਿੱਧ ਕਰ ਦਿੱਤੀ ਹੈ ਕਿ ਮਾਡਲਜ਼ ਦੇ ਚਿਹਰੇ ਪੱਥਰ ਦੀ ਤਰ੍ਹਾਂ ਹੁੰਦੇ ਹਨ ਜਿਨ੍ਹਾਂ 'ਤੇ ਕਦੇ ਅਭਿਨੈ ਦੇ ਹਾਵ-ਭਾਵ ਨਹੀਂ ਆਉਂਦੇ। 'ਫੈਸ਼ਨ' ਵਾਲੀ ਮੁਗਧਾ ਇਸ ਸਮੇਂ ਦਰਸ਼ਕਾਂ ਦੀ ਚਹੇਤੀ ਨਾਇਕਾ ਬਣ ਚੁੱਕੀ ਹੈ। ਸੰਜੀਦਗੀ ਨਾਲ ਕੈਰੀਅਰ ਬਣਾ ਰਹੀ ਮੁਗਧਾ ਨੂੰ ਪੈਸਾ ਬਿਲਕੁਲ ਨਹੀਂ ਨਚਾ ਰਿਹਾ ਹੈ ਤੇ ਉਹ ਪੈਸੇ ਦੇ ਲਾਲਚ 'ਚ ਫ਼ਿਲਮਾਂ ਨਹੀਂ ਕਰ ਰਹੀ। ਮਧੁਰ ਦੀ ਫ਼ਿਲਮ 'ਜੇਲ੍ਹ' ਉਹ ਕਰ ਰਹੀ ਹੈ ਜੋ ਯਥਾਰਥ 'ਤੇ ਆਧਾਰਿਤ ਹੈ। ਇਹ ਫ਼ਿਲਮ ਕਰਕੇ ਉਹ ਬਹੁਤ ਮਜ਼ਾ ਲੈ ਰਹੀ ਹੈ। ਉਸ ਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਕਿ ਫ਼ਿਲਮ 'ਚ ਕਾਫ਼ੀ ਖੁੱਲ੍ਹੇ-ਡੁੱਲ੍ਹੇ ਦ੍ਰਿਸ਼ ਹਨ। ਜੀਵਨ ਦੀਆਂ ਕੌੜੀਆਂ ਸਚਾਈਆਂ ਹੀ ਉਸ ਦੀ ਭੂਮਿਕਾ ਨੇ 'ਜੇਲ੍ਹ' 'ਚ ਦਿਖਾਈਆਂ ਹਨ। ਅਜੇ ਦੇਵਗਨ ਦੀ ਫ਼ਿਲਮ 'ਆਲ ਦਾ ਬੈਸਟ' ਦੀ ਵੀ ਮੁਗਧਾ ਪ੍ਰਸੰਸਾ ਕਰਦੀ ਹ

Date:2009-10-08 Time:00:30:07


1   2  

page no.1

Select news date :

31 - 10 - 2009
30 - 10 - 2009
29 - 10 - 2009
28 - 10 - 2009
27 - 10 - 2009
26 - 10 - 2009
25 - 10 - 2009
24 - 10 - 2009
23 - 10 - 2009
22 - 10 - 2009
21 - 10 - 2009
20 - 10 - 2009
19 - 10 - 2009
18 - 10 - 2009
17 - 10 - 2009
16 - 10 - 2009
15 - 10 - 2009
14 - 10 - 2009
13 - 10 - 2009
12 - 10 - 2009
11 - 10 - 2009
10 - 10 - 2009
9 - 10 - 2009
8 - 10 - 2009
7 - 10 - 2009
6 - 10 - 2009
5 - 10 - 2009
4 - 10 - 2009
3 - 10 - 2009
2 - 10 - 2009
1 - 10 - 2009