Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 7 - 10 - 2009

ਕਾਜੋਲ ਮੈਨੂੰ ਪਸੰਦ ਹੈ: ਕਰੀਨਾ

ਕਾਜੋਲ ਕਿੰਨ੍ਹੀ ਵਧੀਆ ਅਭਿਨੇਤਰੀ ਹੈ ਇਹ ਦੱਸਣ ਦੀ ਲੋੜ ਨਹੀਂ ਹੈ। ਉਹਨਾਂ ਨਾਲ ਅਭਿਨੈ ਕਰਨਾ ਮੁਸ਼ਕਿਲ ਹੈ, ਕਿਉਂਕਿ ਉਹਨਾਂ ਨੂੰ ਸੀਨ ਸਟੀਲਰ ਕਿਹਾ ਜਾਂਦਾ ਹੈ। ਕਰਨ ਜੌਹਰ 'ਸਟੇਪਮਾਮ' ਦਾ ਹਿੰਦੀ ਸੰਸਕਰਨ ਇਸੇ ਨਾਂਅ ਤੋਂ ਬਣਾ ਰਹੇ ਹਨ, ਜਿਸ ਵਿੱਚ ਕਰੀਨਾ ਨੂੰ ਕਾਜੋਲ ਨਾਲ ਅਭਿਨੈ ਕਰਨਾ ਹੈ।

Date:2009-10-07 Time:00:06:06

ਅਕਸ਼ੈ ਕੁਮਾਰ ਫੈਮਿਲੀ ਮੈਨ

ਅਕਸ਼ੈ ਕੁਮਾਰ ਆਪਣੇ ਆਪ ਨੂੰ ਫੈਮਿਲੀ ਮੈਨ ਮੰਨਦੇ ਹਨ। ਆਪਣੇ ਪਰਿਵਾਰ ਦੇ ਹਰ ਮੈਂਬਰ ਦਾ ਉਹ ਧਿਆਨ ਰੱਖਦੇ ਹਨ ਅਤੇ ਜਿੰਮੇਦਾਰੀ ਨਿਭਾਉਣ ਵਿੱਚ ਕਦੀ ਪਿੱਛੇ ਨਹੀਂ ਹਟਦੇ।

Date:2009-10-07 Time:00:06:06

ਰਿਤੇਸ਼ ਦਾ ਸੁਪਨਾ ਪੂਰਾ ਹੋਇਆ

ਅਭਿਨੈ ਦੀ ਦੁਨੀਆ ਵਿੱਚ ਪ੍ਰਵੇਸ਼ ਕਰਨ ਦੇ ਬਾਅਦ ਰਿਤੇਸ਼ ਦੇਸ਼ਮਖ ਦੇ ਮਨ ਵਿੱਚ ਦੋ ਇੱਛਾਵਾਂ ਸਨ। ਇੱਕ ਤਾਂ ਫ਼ਿਲਮ ਵਿੱਚ ਅਲਾਦੀਨ ਦਾ ਕਿਰਦਾਰ ਨਿਭਾਉਣਾ ਅਤੇ ਦੂਜਾ ਅਮਿਤਾਭ ਬੱਚਨ ਦੇ ਨਾਲ ਅਭਿਨੈ ਕਰਨਾ।

Date:2009-10-07 Time:00:06:06

ਕਰਵਾ ਚੌਥ - ਫਿਲਮੀ ਨਾਮਾਂ ਵਾਲੀਆਂ ਚੂੜੀਆਂ ਦਾ ਕ੍ਰੇਜ

ਕਰਵਾ ਚੌਥ ਦੇ ਆਉਂਦੇ ਹੀ ਬਜ਼ਾਰ ਵਿੱਚ ਵੀ ਚਹਿਲ-ਪਹਿਲ ਸ਼ੁਰੂ ਹੋ ਜਾਂਦੀ ਹੈ। ਇਸੇ ਦੇ ਨਾਲ ਸਿਲਸਿਲਾ ਸ਼ੁਰੂ ਹੁੰਦਾ ਹੈ ਸਾਜ-ਸ਼ਿੰਗਾਰ ਦਾ ਸਮਾਨ ਖਰੀਦਣ ਦਾ। ਜਿਸ ਵਿੱਚ ਚੂੜੀਆਂ ਇਸਤਰੀਆਂ ਦੀਆਂ ਸਭ ਤੋਂ ਪਸੰਦੀਦਾ ਹੁੰਦੀਆਂ ਹਨ। ਆਪਣੇ ਸੂਟ ਜਾਂ ਸਾੜੀ ਨਾਲ ਮੈਚ ਕਰਦੀਆਂ ਚੂੜੀਆਂ ਲਈ ਬਜ਼ਾਰ 'ਚ ਪਤਾ ਨਹੀਂ ਕਿੰਨੇ ਗੇੜੇ ਮਾਰਦੀਆਂ ਹਨ। ਅੱਜ ਕੱਲ੍ਹ ਬਜ਼ਾਰਾਂ ਵਿੱਚ ਫਿਲਮਾਂ ਦੇ ਨਾਮ 'ਤੇ ਅਧਾਰਿਤ ਚੂੜੀਆਂ ਜਿਆਦਾ ਵਿਕ ਰਹੀਆਂ ਹਨ। 'ਕਮੀਨੇ' ਦਾ 'ਦਿਲ ਬੋਲੇ ਹੜਿੱਪਾ' ਤਾਂ 'ਕਮਬਖਤ ਇਸ਼ਕ' ਕਹੇਗਾ 'ਡੂ ਨਾਟ ਡਿਸਟਰਬ'। 'ਨਿਊਯਾਰਕ' ਵਿੱਚ ਹੋਵੇਗਾ 'ਲਵ ਆਜ ਕਲ' ਤਾਂ 'ਦਿੱਲੀ 6' ਰਹੇਗੀ ਮੋਸਟ 'ਵਾਂਟੇਡ'। ਮਾਮਲਾ ਸਮਝ ਨਹੀਂ ਆ ਰਿਹਾ ਤਾਂ ਦੱਸ ਦਈਏ ਕਿ ਇੱਥੇ ਹਿਟ ਫਿਲਮਾਂ ਦੀ ਚਰਚਾ ਨਹੀਂ ਹੋ ਰਹੀ ਬਲਕਿ ਇੱਥੇ ਤਾਂ ਚੂੜੀਆਂ ਦਾ ਜਿਕਰ ਹੋ ਰਿਹਾ ਹੈ ਜੋ

Date:2009-10-07 Time:00:06:04

ਟੈਕ ਮਹਿੰਦਰਾ ਦਾ ਚੰਡੀਗੜ੍ਹ 'ਚ ਬੀਪੀਓ ਪਰਿਚਾਲਨ ਸ਼ੁਰੂ

ਨਵੀਂ ਦਿੱਲੀ - ਸੌਫਟਵੇਅਰ ਨਿਰਯਾਤਕ ਕੰਪਨੀ ਟੈਕ ਮਹਿੰਦਰਾ ਨੇ ਅੱਜ ਕਿਹਾ ਕਿ ਉਸਨੇ ਚੰਡੀਗੜ੍ਹ ਵਿੱਚ ਬੀਪੀਓ ਇਕਾਈ ਖੋਲ੍ਹੀ ਹੈ। ਟੈਕ ਮਹਿੰਦਰਾ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਨਵੀਂ ਇਕਾਈ ਸ਼ੁਰੂ ਵਿੱਚ ਬੀਪੀਓ ਪਰਿਚਾਲਨ 'ਤੇ ਧਿਆਨ ਕੇਂਦਰਿਤ ਕਰੇਗੀ, ਜਦੋਂ ਕਿ ਬਾਅਦ ਵਿੱਚ ਇਹ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਗਾਹਕਾਂ ਲਈ ਹੋਰ ਆਈਟੀ ਸੇਵਾਵਾਂ ਵੀ ਸ਼ੁਰੂ ਕਰੇਗੀ।

Date:2009-10-07 Time:00:06:04

ਭੁਗਤਾਨ ਕਰੋ ਪ੍ਰਤੀ ਸਕਿੰਟ ਦੀ ਦਰ ਨਾਲ

ਜੇਨੇਵਾ - ਗੱਲ ਭਲਾ ਹੀ ਦਸ ਸਕਿੰਟ ਦੀ ਹੋਵੇ, ਪਰ ਮੋਬਾਇਲ ਉਪਭੋਗਤਾਵਾਂ ਨੂੰ ਭੁਗਤਾਨ ਇੱਕ ਮਿੰਟ ਦਾ ਹੀ ਕਰਨਾ ਪੈਂਦਾ ਹੈ। ਇਸ ਪ੍ਰਬੰਧ ਤੋਂ ਤੁਹਾਨੂੰ ਜਲਦ ਹੀ ਛੁਟਕਾਰਾ ਮਿਲ ਸਕਦਾ ਹੈ। ਦੂਰਸੰਚਾਰ ਨਿਗਮ ਟ੍ਰਾਈ ਟੈਲੀਕਾਮ ਕੰਪਨੀਆਂ ਨੂੰ ਕਹੇਗਾ ਕਿ ਉਹ ਉਪਭੋਗਤਾਵਾਂ ਨੂੰ ਪ੍ਰਤੀ ਮਿੰਟ ਦੀ ਬਜਾਏ ਪ੍ਰਤੀ ਸਕਿੰਟ ਦੀ ਦਰ ਨਾਲ ਭੁਗਤਾਨ ਦਾ ਵਿਕਲਪ ਦੇਣ। ਭਾਰਤੀ ਦੂਰਸੰਚਾਰ ਨਿਗਮ ਪ੍ਰਾਧਿਕਰਨ (ਟ੍ਰਾਈ) ਦੇ ਪ੍ਰਧਾਨ ਜੇਐਸ. ਸਰਮਾ ਨੇ ਅੰਤਰਰਾਸ਼ਟਰੀ ਦੂਰਸੰਚਾਰ ਯੁਨੀਅਨ (ਆਈਟੀਯੂ) ਦੇ ਸੰਮੇਲਨ ਵਿੱਚ ਕਿਹਾ ਕਿ ਟ੍ਰਾਈ ਜਲਦੀ ਹੀ ਇਸ ਵਿਸ਼ੇ ਵਿੱਚ ਸਲਾਹ-ਪੱਤਰ ਲਿਆਵੇਗਾ। ਇਸ ਵਿੱਚ ਉਪਭੋਗਤਾਵਾਂ ਨੂੰ ਪ੍ਰਤੀ ਸਕਿੰਟ ਭੁਗਤਾਨ ਦਾ ਜਰੂਰੀ ਵਿਕਲਪ ਮੁਹੱਈਆ ਕਰਾਉਣ ਦੇ ਸਬੰਧ ਵਿੱਚ ਰਾਏ ਮੰਗੀ ਜਾਵੇਗੀ।

Date:2009-10-07 Time:00:06:04

ਅਵੀਵਾ ਤੇ ਪੋਸਟ ਇੰਡੀਆ 'ਚ ਕਰਾਰ

ਨਵੀਂ ਦਿੱਲੀ : ਅਵੀਵਾ ਲਾਈਫ਼ ਇੰਸ਼ੋਰੇਂਸ ਨੇ ਆਪਣੇ ਗ੍ਰਾਹਕਾਂ ਨੂੰ ਦੇਸ਼ ਵਿੱਚ ਕਿਤੇ ਵੀ ਪ੍ਰੀਮੀਅਮ ਭੁਗਤਾਨ ਕਰਨ ਦੀ ਸਹੂਲਤ ਉਪਲਬੱਧ ਕਰਵਾਉਣ ਦੇ ਲਈ ਇੰਡੀਆ ਪੋਸਟ ਕੰਪਨੀ ਦੇ ਨਾਲ ਇੱਕ ਸਮਝੌਤਾ ਕੀਤਾ।

Date:2009-10-07 Time:00:06:04

ਐੱਲਐਂਡਟੀ ਨੂੰ ਮਿਲਿਆ ਆਰਡਰ

ਨਵੀਂ ਦਿੱਲੀ (ਭਾਸ਼ਾ) ਇੰਜਨੀਅਰਿੰਗ ਅਤੇ ਨਿਰਮਾਣ ਖੇਤਰ ਦੀ ਮੋਹਰੀ ਕੰਪਨੀ ਲਾਰਸਨ ਐਂਡ ਟੁਰਬੋ (ਐੱਲਐਂਡਟੀ) ਨੂੰ ਬਿਲਡਿੰਗ ਤੇ ਹੋਰਨਾਂ ਸਹੂਲਤਾਂ ਦੇ ਨਿਰਮਾਣ ਦੇ ਲਈ ਵੱਖ ਵੱਖ ਕੰਪਨੀਆਂ ਨੇ 1513 ਕਰੋੜ ਰੁਪਏ ਦੇ ਆਰਡਰ ਦਿੱਤੇ ਹਨ।

Date:2009-10-07 Time:00:06:04

ਰਾਜ ਠਾਕਰੇ ਦੀ ਗ੍ਰਿਫ਼ਤਾਰੀ ਦੇ ਆਦੇਸ਼

ਮੁਜੱਫ਼ਰਪੁਰ : ਮੁਜੱਫ਼ਰਪੁਰ ਦੀ ਇੱਕ ਅਦਾਲਤ ਨੇ ਐੱਮਐੱਨਐੱਸ ਨੇਤਾ ਰਾਜ ਠਾਕਰੇ ਦੀ ਗ੍ਰਿਫ਼ਤਾਰੀ ਦਾ ਆਦੇਸ਼ ਦਿੱਤਾ ਹੈ ਅਤੇ ਕੋਰਟ ਨੇ ਛਟ ਪਰਬ ਉੱਤੇ ਟਿੱਪਣੀ ਕਰਨ ਦੇ ਮਾਮਲੇ ਵਿੱਚ ਇਸ ਗ੍ਰਿਫ਼ਤਾਰੀ ਦਾ ਆਦੇਸ਼ ਦਿੱਤਾ ਹੈ।

Date:2009-10-07 Time:00:06:04

ਵੇਤਨ ਸੰਬੰਧੀ ਬਣਨਗੇ ਕਾਨੂੰਨ : ਖੁਸ਼ਰੀਦ

ਨਵੀਂ ਦਿੱਲੀ : ਕੰਪਨੀ ਮਾਮਲਿਆਂ ਦੇ ਮੰਤਰੀ ਸਲਮਾਨ ਖੁਸ਼ਰੀਦ ਨੇ ਅੱਜ ਕਿਹਾ ਕਿ ਕਾਰਪੋਰੇਟ ਜਗਤ ਦੇ ਉੱਚ ਅਧਿਕਾਰੀਆਂ ਦੇ ਵੇਤਨ ਭੱਤਿਆਂ ਦੇ ਲਈ ਸਰਕਾਰ ਨਵੇਂ ਦਿਸ਼ਾ-ਨਿਰਦੇਸ਼ ਲਿਆ ਸਕਦੀ ਹੈ।

Date:2009-10-07 Time:00:06:04

ਸਟੀਲ ਉਦਯੋਗ ਦਾ ਰਾਹ ਮੁਸ਼ਕਿਲ : ਮਿੱਤਲ

ਬਰੂਸੇਲਸ : ਦੁਨੀਆ ਦੀ ਸਭ ਤੋਂ ਵੱਡੀ ਇਸਪਾਤ ਉਤਪਾਦਕ ਕੰਪਨੀ ਆਰਸੇਲਰ ਮਿੱਤਲ ਦਾ ਮੰਨਣਾ ਹੈ ਕਿ ਅਗਲੇ ਵਰ੍ਹੇ ਇਸਪਾਤ ਦੀ ਮੰਗ ਵਿੱਚ ਕੌਮਾਂਤਰੀ ਪੱਧਰ ਉੱਤੇ ਸੁਧਾਰ ਹੋਣ ਦੇ ਬਾਵਜੂਦ ਉਦਯੋਗ ਦੇ ਲਈ ਅੱਗੇ ਦਾ ਰਸਤਾ ਕਾਫ਼ੀ ਚੁਨੌਤੀਆਂ ਭਰਿਆ ਹੈ।

Date:2009-10-07 Time:00:06:04

ਡਾਇਚੀ ਸੈਕਯੋ ਹੁਣ ਮੈਕਸਿਕੋ ਵਿੱਚ ਵੀ

ਨਵੀਂ ਦਿੱਲੀ : ਦਵਾਈ ਨਿਰਮਾਤਾ ਰੈਨਬੈਕਸੀ ਲੈਬੋਰੇਟਰੀਜ਼ ਲਿਮੀਟੇਡ ਨੇ ਕਿਹਾ ਹੈ ਕਿ ਦੱਖਣੀ ਅਫਰੀਕਾ ਵਿੱਚ ਉਸਦੀ ਸਹਿਯੋਗੀ ਕੰਪਨੀ ਰੈਨਬੈਕਸੀ ਮੈਕਸਿਕੋ ਡਾਇਚੀ ਸੈਕਯੋ ਦੇ ਉਤਪਾਦਾਂ ਨੂੰ ਮੈਕਸਿਕੋ ਵਿੱਚ ਵੇਚੇਗੀ।

Date:2009-10-07 Time:00:06:04

ਵਿਲੀਨਤ ਲਈ ਖੋਜ ਜਾਰੀ : ਭਾਰਤੀ ਏਅਰਟੈੱਲ

ਜੈਨੇਵਾ : ਦੂਰਸੰਚਾਰ ਖੇਤਰ ਦੀ ਪ੍ਰਮੁੱਖ ਕੰਪਨੀ ਭਾਰਤੀ ਏਅਰਟੈੱਲ ਦੇ ਪ੍ਰਮੁੱਖ ਸੁਨੀਲ ਭਾਰਤੀ ਮਿੱਤਲ ਨੇ ਦੱਖਣੀ ਅਫ਼ਰੀਕੀ ਕੰਪਨੀ ਐੱਮਟੀਐੱਨ ਦੇ ਨਾਲ ਵਿਲੀਨਤ ਦੀ ਪ੍ਰਕਿਰਿਆ ਸਮਾਪਤ ਹੋਣ ਦੇ ਬਾਅਦ ਕਿਹਾ ਹੈ ਕਿ ਭਾਰਤੀ ਕੰਪਨੀ ਆਪਣੇ ਵਿਸਤਾਰ ਦੇ ਲਈ ਅਧਿਗ੍ਰਹਿਣ ਅਤੇ ਵਿਲੀਨਤ ਦੇ ਵਾਸਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਖੋਜ ਜਾਰੀ ਰੱਖੇਗੀ।

Date:2009-10-07 Time:00:06:04

ਤਿਉਹਾਰਾਂ ਦੀ ਬਹਾਰ 'ਚ ਸੋਨੀ ਦੇ ਉਪਹਾਰ

ਇਲੈਕਟ੍ਰਾਨਿਕ ਉਤਪਾਦ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਸੋਨੀ ਤਿਉਹਾਰਾਂ ਦੇ ਮੌਸਮ ਵਿੱਚ ਆਪਣੇ ਉੱਪਭੋਗਤਾਵਾਂ ਲਈ ਕੁਝ ਖਾਸ ਉਪਹਾਰ ਲੈ ਕੇ ਆਈ ਹੈ। ਸੋਨੀ ਨੇ ਹਾਲ ਹੀ ਵਿੱਚ 22 ਅਤੇ 32 ਇੰਚ ਦੇ ਐਲਸੀਡੀ ਟੀਵੀ ਲਾਂਚ ਕੀਤੇ ਹਨ। ਇਹਨਾਂ ਮਾਡਲਸ ਦੇ ਨਾਲ ਹੀ ਸੋਨੀ ਨੇ ਬ੍ਰੇਵਿਆ ਐਲਸੀਡੀ ਰੇਂਜ ਵਿੱਚ ਵੀ 24 ਮਾਡਲਸ ਪੇਸ਼ ਕੀਤੇ ਹਨ, ਜੋ 19 ਤੋਂ 52 ਇੰਚ ਦੇ ਹਨ। ਇਹਨਾਂ ਦੀਆਂ ਕੀਮਤਾਂ 14,900 ਤੋਂ ਸ਼ੁਰੂ ਹੋਣਗੀਆਂ।

Date:2009-10-07 Time:00:06:04

ਪ੍ਰਿਜਮ ਸੀਮਿੰਟ ਦਾ ਮੁਨਾਫ਼ਾ ਵੱਧਿਆ

ਮੁੰਬਈ : ਸਾਧਾਰਣ ਪੋਰਟਲੈਂਡ ਸੀਮਿੰਟ ਬਣਾਉਣ ਵਾਲੀ ਪ੍ਰਿਜ਼ਮ ਸੀਮਿੰਟ ਨੇ ਮੌਜੂਦਾ ਵਿੱਤ ਵਰ੍ਹੇ ਦੀ ਦੂਜੀ ਤਿਮਾਹੀ ਵਿੱਚ 34 ਕਰੋੜ 97 ਲੱਖ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ ਹੈ, ਜਦਕਿ ਇਸ ਤੋਂ ਪਿਛਲੇ ਵਿੱਤ ਵਰ੍ਹੇ ਦੀ ਇਸੇ ਮਿਆਦ ਵਿੱਚ ਇਹ ਅੰਕੜਾ 15 ਕਰੋੜ ਇੱਕ ਲੱਖ ਰੁਪਏ ਦਾ ਸੀ।

Date:2009-10-07 Time:00:06:04

ਬੈਠਕ ਰੱਦ, ਉਦਯੋਗ ਜਗਤ ਨਿਰਾਸ਼

ਰਾਏਪੁਰ : ਛਤੀਸਗੜ੍ਹ ਵਿੱਚ ਉਦਯੋਗ ਅਤੇ ਹੋਰਨਾਂ ਸੰਬੰਧਤ ਵਿਭਾਗਾਂ ਦੀ ਕਾਰਜ-ਪ੍ਰਣਾਲੀ ਤੋਂ ਦੁੱਖੀ ਉਦਯੋਗਪਤੀਆਂ ਨੂੰ ਮੁੱਖ ਮੰਤਰੀ ਡਾ.ਰਮਨ ਸਿੰਘ ਦੀ ਪ੍ਰਧਾਨਗੀ ਹੇਠ ਕੱਲ੍ਹ ਆਯੋਜਿਤ ਬੈਠਕ ਦੇ ਰੱਦ ਹੋਣ ਨਾਲ ਭਾਰੀ ਨਿਰਾਸ਼ਾ ਹੋਈ ਹੈ।

Date:2009-10-07 Time:00:06:04

ਯੂਪੀ ਸਰਕਾਰ 'ਤੇ ਭੜ੍ਹਕੀ ਅਦਾਲਤ

ਨਵੀਂ ਦਿੱਲੀ : ਦੇਸ਼ ਦੀ ਸਰਬ ਉੱਚ ਅਦਾਲਤ ਨੇ ਡਾ.ਅੰਬੇਦਕਰ ਪਾਰਕ ਮਾਮਲੇ ਵਿੱਚ ਅਦਾਲਤੀ ਆਦੇਸ਼ਾਂ ਦੀ ਉਲੰਘਣਾ ਕਰਨ 'ਤੇ ਅੱਜ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ ਨੂੰ ਨੋਟਿਸ ਜਾਰੀ ਕੀਤਾ ਹੈ।

Date:2009-10-07 Time:00:06:04

ਹਰ ਜਿਲ੍ਹੇ 'ਚ ਖੋਲ੍ਹੇ ਜਾਣਗੇ ਪੁਲਿਸ ਸੁਵਿਧਾ ਕੇਂਦਰ:ਮਜੀਠੀਆ

ਅੰਮ੍ਰਿਤਸਰ - ਪੁਲਿਸ ਸੁਧਾਰਾਂ ਨੂੰ ਅਮਲ 'ਚ ਲਿਆਉਂਦੇ ਹੋਏ ਆਉਣ ਵਾਲੀ ਵਿਸਾਖੀ ਤੱਕ ਰਾਜ ਦੇ ਹਰੇਕ ਜਿਲ੍ਹੇ ਵਿੱਚ ਪੁਲਿਸ ਸੁਵਿਧਾ ਕੇਂਦਰ ਖੋਲ੍ਹੇ ਜਾਣਗੇ,ਇਹ ਸ਼ਬਦ ਸ੍ਰ.ਬਿਕਰਮ ਸਿੰਘ ਮਜੀਠੀਆ,ਵਿਧਾਇਕ ਅਤੇ ਸਰਪ੍ਰਸਤ ਯੂਥ ਅਕਾਲੀ ਦਲ ਨੇ ਜਾਣਕਾਰੀ ਦਿੰਦੇ ਹੋਏ ਕਹੇ।

Date:2009-10-07 Time:00:06:04

ਇਸ਼ਰਤ ਮਾਮਲੇ 'ਚ ਗੁਜਰਾਤ ਅਤੇ ਕੇਂਦਰ ਨੂੰ ਨੋਟਿਸ

ਨਵੀਂ ਦਿੱਲੀ - ਉੱਚ ਅਦਾਲਤ ਨੇ ਕਥਿੱਤ ਮੁੱਠਭੇੜ 'ਚ ਮਾਰੀ ਗਈ ਇਸ਼ਰਤ ਜਹਾਂ ਦੀ ਮਾਂ ਸ਼ਮੀਮਾ ਕੌਸਰ ਦੁਆਰਾ ਦਾਇਰ ਅਪੀਲ 'ਤੇ ਗੁਜਰਾਤ ਸਰਕਾਰ ਤੋਂ ਮੰਗਲਵਾਰ ਨੂੰ ਜਵਾਬ ਤੱਲਬ ਕੀਤਾ ਹੈ।ਅਪੀਲ 'ਚ ਨਿਆਇਕ ਮੈਜੀਸਟ੍ਰੇਟ ਐਸਪੀ ਤਮਾਂਗ ਦੀ ਰਿਪੋਰਟ 'ਤੇ ਰੋਕ ਲਗਾਏ ਜਾਣ ਦੇ ਉੱਚ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ।ਤਮਾਂਗ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ਼ਰਤ ਦੀ ਬੁਰ੍ਹੀ ਤਰ੍ਹਾਂ ਹੱਤਿਆ ਕੀਤੀ ਗਈ।

Date:2009-10-07 Time:00:06:04

ਟੈਕਸ ਨੂੰ ਤਰਕਸੰਗਤ ਬਣਾਉਣ ਦੀ ਲੋੜ-ਮਨਮੋਹਨ ਸਿੰਘ

ਨਵੀਂ ਦਿੱਲੀ - ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਇਸ ਗੱਲ 'ਤੇ ਅਫਸੋਸ ਜ਼ਾਹਿਰ ਕੀਤਾ ਕਿ ਡੱਬਾ ਬੰਦ ਭੋਜਨ ਖੇਤਰ 'ਤੇ ਬਹੁਤ ਸਾਰੇ ਟੈਕਸ ਲੱਗੇ ਹੋਏ ਹਨ ਅਤੇ ਕਿਹਾ ਕਿ ਵਿਸ਼ਵ ਪੱਧਰ 'ਤੇ ਸੂਚਨਾ ਤਕਨਾਲੋਜੀ ਦੀ ਸਫਲਤਾ ਵਾਂਗ ਇਸ ਦੇ ਕਰ ਢਾਂਚੇ ਨੂੰ ਤਰਕਸੰਗਤ ਬਣਾਉਣ ਦੀ ਲੋੜ ਹੈ।

Date:2009-10-07 Time:00:06:04

ਰਣਬੀਰ ਤੇ ਮੈਨੂੰ ਮਾਨ ਹੈ: ਰਿਸ਼ੀ ਕਪੂਰ

'ਵੇਕ ਅਪ ਸਿਡ' ਦੀ ਸਫਲਤਾ ਨਾਲ ਰਣਬੀਰ ਦੇ ਪਿਤਾ ਰਿਸ਼ੀ ਕਪੂਰ ਬਹੁਤ ਖੁਸ਼ ਹੈ। ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ ਕਿ ਮੈਂ ਕਿੰਨ੍ਹਾ ਖੁਸ਼ ਹਾਂ। ਰਣਬੀਰ ਦੇ ਪਿਤਾ ਹੋਣ ਦੇ ਨਾਤੇ ਮੈਨੂੰ ਉਸ ਤੇ ਮਾਨ ਹੈ।

Date:2009-10-07 Time:00:06:03

ਖੁੱਲ੍ਹਿਆ ਬਲਿਊ ਦਾ ਰਾਜ

ਬਲਿਊ ਦੇ ਪ੍ਰਚਾਰ ਵਿੱਚ ਕਿਹਾ ਜਾ ਰਿਹਾ ਹੈ ਕਿ 250 ਫੀਟ ਦੇ ਅੰਦਰ ਛਿਪਾ ਹੈ ਬਲਿਊ ਦਾ ਰਾਜ। ਇਸ ਰਾਜ ਨੂੰ ਛਿਪਾਉਣ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ। ਫ਼ਿਲਮ ਦੀ ਕਹਾਣੀ ਵਿੱਚ ਵੀ ਦੱਸਿਆ ਘੱਟ ਛਿਪਾਇਆ ਜਿਆਦਾ ਹੈ।

Date:2009-10-07 Time:00:06:03

ਉਹ ਤਾਂ ਰਾਣੀ ਦੀ ਜਾਨ ਹੈ

ਸਿਤਾਰੇ, ਭਾਵੇਂ ਉਹ ਫ਼ਿਲਮੀ ਦੁਨੀਆਂ ਦੇ ਜਾਂ ਕੋਈ ਹੋਰ ਖੇਤਰ ਦੇ ਸਮਾਂ ਮਿਲਣ ਤੇ ਉਹ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾਉਣਾ ਪਸੰਦ ਕਰਦੇ ਹਨ। ਰਾਣੀ ਮੁਖਰਜੀ ਦੀ ਹੀ ਮਿਸਾਲ ਲਉ। ਰਾਣੀ ਦੇ ਬਾਰੇ ਵਿੱਚ ਪਤਾ ਲਗਿਆ ਹੈ ਕਿ ਉਹ ਆਪਣੀ 3 ਸਾਲ ਦੀ ਭਤੀਜੀ ਮੈਸ਼ਾ ਦੀ ਦੀਵਾਨੀ ਹੈ।

Date:2009-10-07 Time:00:06:03

ਫੈਂਗਸ਼ੁਈ ਅਨੁਸਾਰ ਬਣਾਉ ਘਰ ਦੀ ਛੱਤ

ਜਦੋਂ ਵੀ ਘਰ ਦੀ ਸਜਾਵਟ ਦੀ ਗੱਲ ਆਉਂਦੀ ਹੈ ਤਾਂ ਕਮਰੇ ਦੀ ਛੱਤ ਨੂੰ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ ਹੈ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਛੱਤ ਕਮਰੇ ਦਾ ਆਕਰਸ਼ਣ ਬਰਕਰਾਰ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਦਰਅਸਲ, ਛੱਤ ਕਮਰੇ ਦੀ ਪੰਜਵੀਂ ਕੰਧ ਹੁੰਦੀ ਹੈ। ਫ਼ਰਸ਼ ਅਤੇ ਕੰਧਾਂ ਦੀ ਤਰ੍ਹਾਂ ਹੀ ਸਭ ਘਰਾਂ ਵਿੱਚ ਛੱਤ ਦਾ ਵੀ ਖਾਸ ਮਹੱਤਵ ਹੁੰਦਾ ਹੈ। ਫੈਂਗਸ਼ੁਈ ਐਕਸਪਰਟ ਅਤੇ ਵਾਸਤੂ ਕੰਸਲਟੈਂਟ ਅਜੈ ਕੁਮਾਰ ਦੇ ਅਨੁਸਾਰ ਪੇਸ਼ ਹਨ ਛੱਤ ਨੂੰ ਬਣਾਉਂਦੇ ਸਮੇਂ ਧਿਆਨ ਰੱਖਣ ਯੋਗ ਨਿਯਮ : ਟੇਢੀ ਛੱਤ ਬਣਾਉਣ ਤੋਂ ਬਚੋ - ਛੱਤ ਦੇ ਨਿਰਮਾਣ ਵਿੱਚ ਇਸ ਗੱਲ ਦਾ ਧਿਆਨ ਰੱਖੋ ਕਿ ਉਹ ਟੇਢੀ ਡਿਜਾਇਨ ਵਾਲੀ ਨਾ ਹੋਵੇ। ਇਸ ਨਾਲ ਡਿਪ੍ਰੈਸ਼ਨ ਅਤੇ ਸਿਹਤ ਸਬੰਧੀ ਹੋਰ ਸਮੱਸਿਆਵਾਂ ਪੈਦਾ ਹੋਣ ਲੱਗਦੀਆਂ ਹਨ।

Date:2009-10-07 Time:00:06:03

ਡੇਅਰਡੇਵਿਲਸ 'ਚ ਵਿਟੋਰੀ ਦੀ ਜਗ੍ਹਾ ਮੈਗ੍ਰਾਥ

ਨਵੀਂ ਦਿੱਲੀ - ਡੇਅਰਡੇਵਿਲਸ ਦਿੱਲੀ ਟੀਮ 'ਚ 8 ਅਕਤੂਬਰ ਤੋਂ ਸ਼ੁਰੂ ਹੋ ਰਹੀ ਚੈਂਪਿਅੰਜ਼ ਲੀਗ ਲਈ ਨਿਊਜ਼ੀਲੈਂਡ ਦੇ ਕਪਤਾਨ ਡੇਨੀਅਲ ਵਿਟੋਰੀ ਦੇ ਸਥਾਨ 'ਤੇ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਗਲੇਨ ਮੈਗ੍ਰਾਥ ਨੂੰ ਸ਼ਾਮਲ ਕੀਤਾ ਗਿਆ ਹੈ।ਵਿਟੋਰੀ ਚੈਂਪੀਅੰਜ਼ ਟ੍ਰਾਫ਼ੀ ਸੈਮੀਫ਼ਾਈਨਲ ਦੌਰਾਨ ਜ਼ਖਮੀ ਹੋ ਗਏ ਸਨ,ਜਿਸ ਦੇ ਬਾਅਦ ਉਹ ਆਸਟਰੇਲੀਆ ਦੇ ਖਿਲਾਫ਼ ਮੁਕਾਬਲੇਬਾਜ਼ੀ ਦੇ ਫ਼ਾਈਨਲ 'ਚ ਵੀ ਨਹੀਂ ਖੇਡ ਸਕੇ ਸਨ।

Date:2009-10-07 Time:00:06:03


1   2  

page no.1

Select news date :

31 - 10 - 2009
30 - 10 - 2009
29 - 10 - 2009
28 - 10 - 2009
27 - 10 - 2009
26 - 10 - 2009
25 - 10 - 2009
24 - 10 - 2009
23 - 10 - 2009
22 - 10 - 2009
21 - 10 - 2009
20 - 10 - 2009
19 - 10 - 2009
18 - 10 - 2009
17 - 10 - 2009
16 - 10 - 2009
15 - 10 - 2009
14 - 10 - 2009
13 - 10 - 2009
12 - 10 - 2009
11 - 10 - 2009
10 - 10 - 2009
9 - 10 - 2009
8 - 10 - 2009
7 - 10 - 2009
6 - 10 - 2009
5 - 10 - 2009
4 - 10 - 2009
3 - 10 - 2009
2 - 10 - 2009
1 - 10 - 2009