Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 6 - 10 - 2009

ਓਨੀ ਫਿਟ ਨਹੀਂ ਜਿੰਨਾ ਚਾਹੁੰਦੀ ਹਾਂ-ਮੰਦਿਰਾ

ਉਹ 37 ਸਾਲ ਦੀ ਉਮਰ 'ਚ ਵੀ ਬੇਹਦ ਚੁਸਤ ਦਿਖਾਈ ਦਿੰਦੀ ਹੈ ਪਰੰਤੂ ਅਭਿਨੇਤਰੀ ਅਤੇ ਟੈਲੀਵਿਜ਼ਨ ਪੇਸ਼ਕਰਤਾ ਮੰਦਿਰਾ ਬੇਦੀ ਕਹਿੰਦੀ ਹੈ ਕਿ ਉਹ ਓਨੀ ਫਿਟ ਨਹੀਂ ਹੈ ਜਿੰਨਾ ਕਿ ਹੋਣੀ ਚਾਹੁੰਦੀ ਹੈ। ਮੰਦਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਰਿਐਲਟੀ ਸ਼ੋਅ 'ਖ਼ਤਰੋਂ ਕੇ ਖਿਲਾੜੀ' ਦੀ ਸ਼ੂਟਿੰਗ ਦੌਰਾਨ ਫਿਟ ਸੀ। ਉਹ ਖੁਦ ਨੂੰ ਚੁਸਤ-ਦਰੁਸਤ ਰੱਖਣ ਲਈ ਕਰੜੀ ਮਿਹਨਤ ਕਰ ਰਹੀ ਹੈ। ਉਸ ਨੇ ਕਿਹਾ ਕਿ ਉਹ ਕਸਰਤ ਲਈ ਜਿਥੋਂ ਤੱਕ ਸੰਭਵ ਹੋ ਸਕੇ ਸਮਾਂ ਕੱਢਣ ਦੀ ਕੋਸ਼ਿਸ਼ ਕਰਦੀ ਹੈ। ਉਸ ਨੂੰ ਲੱਗਦਾ ਹੈ ਕਿ ਉਹ 16 ਤੋਂ 18 ਘੰਟੇ ਤੱਕ ਕੰਮ 'ਚ ਰੁੱਝੀ ਰਹਿੰਦੀ ਹੈ, ਅਜਿਹੇ 'ਚ ਕਸਰਤ ਲਈ ਡੇਢ ਘੰਟੇ ਦਾ ਸਮਾਂ ਕੱਢਣਾ ਮੁਸ਼ਕਿਲ ਨਹੀਂ ਹੈ। ਮੰਦਿਰਾ ਨੇ ਕਿਹਾ ਕਿ ਉਹ ਹਫ਼ਤੇ ਵਿਚ ਪੰਜ ਤੋਂ ਛੇ ਦਿਨ ਅਜਿਹਾ ਕਰਦੀ ਹੈ।

Date:2009-10-06 Time:00:00:46

ਫਿਲਮਾਂ ਹੀ ਵਧੀਆ ਨੇ : ਲਾਰਾ ਦੱਤਾ

ਬਾਲੀਵੁੱਡ ਅਭਿਨੇਤਰੀ ਲਾਰਾ ਦੱਤਾ ਨੇ ਉਹਨਾਂ ਅਫ਼ਵਾਹਾਂ 'ਤੇ ਵਿਰਾਮ ਲਗਾ ਦਿੱਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਛੋਟੇ ਪਰਦੇ ਰਾਹੀਂ ਨਿਰਮਾਣ ਖੇਤਰ ਵਿੱਚ ਕਦਮ ਰੱਖਣ ਜਾ ਰਹੀ ਹੈ। ਹਾਲ ਹੀ ਵਿੱਚ ਖ਼ਬਰ ਆਈ ਸੀ ਕਿ ਲਾਰਾ ਦੱਤਾ ਟੈਲੀਵਿਜ਼ਨ ਲਈ 'ਟ੍ਰੈਵਲ ਸ਼ੋਅ' ਦਾ ਨਿਰਮਾਣ ਕਰੇਗੀ। ਉਹਨਾਂ ਨੇ ਕਿਹਾ ਕਿ ਇਹ ਖ਼ਬਰ ਪੂਰੀ ਤਰ੍ਹਾਂ ਗ਼ਲਤ ਹੈ। ਲਾਰਾ ਦੱਤਾ ਨੇ ਕਿਹਾ ਕਿ ਇਹ ਝੂਠੀ ਖ਼ਬਰ ਹੈ। ਉਹ ਅਜੇ ਸਿਰਫ਼ ਫਿਲਮਾਂ ਹੀ ਕਰੇਗੀ, ਇਸ ਦੇ ਇਲਾਵਾ ਕੁਝ ਵੀ ਕਰਨ ਲਈ ਉਹਨਾਂ ਕੋਲ ਸਮਾਂ ਨਹੀਂ ਹੈ।

Date:2009-10-06 Time:00:00:46

ਸਰਹੱਦ ਉੱਤੇ ਤਾਇਨਾਤ ਹੋਣਗੇ ਟੈਂਕ

ਨਵੀਂ ਦਿੱਲੀ-ਆਦਮਪੁਰ - ਭਾਰਤੀ ਫ਼ੌਜ ਵੱਲੋਂ ਚੀਨ ਤੇ ਪਾਕਿਸਤਾਨ ਸਰਹੱਦ 'ਤੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ 300 ਹਲਕੇ ਟੈਂਕ ਤਾਇਨਾਤ ਕਰਨ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਗਈ ਹੈ।

Date:2009-10-06 Time:00:00:45

ਜਸਵੰਤ ਸਿੰਘ ਹੋਣਗੇ ਮੰਚ ਨੇਤਾ

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਬਕਾ ਨੇਤਾ ਜਸਵੰਤ ਸਿੰਘ, ਜਨਤਾ ਦਲ ਯੂਨਾਈਟੇਡ (ਜਦਯੂ) ਦੇ ਸਾਬਕਾ ਨੇਤਾ ਦਿਗਵਿਜੈ ਸਿੰਘ ਅਤੇ ਝਾਰਖੰਡ ਵਿਧਾਨ ਸਭਾ ਦੇ ਸਾਬਕਾ ਪ੍ਰਮੁੱਖ ਇੰਦਰ ਸਿੰਘ ਨਾਮਧਾਰੀ ਸਮੇਤ ਕਈ ਨੇਤਾਵਾਂ ਨੇ ਲੋਕ ਸਭਾ ਵਿੱਚ ਗੈਰ ਕਾਂਗਰਸ ਅਤੇ ਗੈਰ ਭਾਜਪਾ ਮੰਚ ਬਣਾਇਆ ਹੈ।

Date:2009-10-06 Time:00:00:45

ਬੀਐਸਐਨਐਲ, ਐਮਟੀਐਨਐਲ ਨੇ ਜ਼ੈਨ 'ਚ ਰੁਚੀ ਦਿਖਾਈ

ਕੁਵੈਤ - ਭਾਰਤ ਸੰਚਾਰ ਨਿਗਮ ਲਿਮਿਟੇਡ ਅਤੇ ਮਹਾਨਗਰ ਟੈਲੀਫੋਨ ਨਿਗਮ ਨੇ ਕੁਵੈਤ ਦੀ ਸਭ ਤੋਂ ਵੱਡੀ ਫੋਨ ਕੰਪਨੀ ਜ਼ੈਨ ਵਿੱਚ ਬਹੁ-ਅੰਸ਼ੀ ਹਿੱਸੇਦਾਰੀ ਖਰੀਦਣ ਵਿੱਚ ਰੁਚੀ ਦਿਖਾਈ ਹੈ। ਖੋਰਾਫੀ ਗਰੁੱਪ ਦੇ ਉੱਪ-ਪ੍ਰਧਾਨ ਬਦਰ ਅਲ ਖੋਰਾਫੀ ਨੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਖੋਰਾਫੀ ਨੂੰ ਵਾਵਾਸੀ ਗਰੁੱਪ ਨੂੰ ਸੰਬੋਧਿਤ ਇੱਕ 'ਅਧਿਕਾਰਿਕ ਪੱਤਰ' ਮਿਲਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਸੰਚਾਰ ਅਤੇ ਮਹਾਨਗਰ ਟੈਲੀਫੋਨ ਨੇ ਜ਼ੈਨ ਦੇ ਸ਼ੇਅਰਾਂ ਵਿੱਚ ਪ੍ਰਸਤਾਵਿਤ 46 ਪ੍ਰਤੀਸ਼ਤ ਖਰੀਦ ਲਈ ਰੁਚੀ ਦਿਖਾਈ ਹੈ।

Date:2009-10-06 Time:00:00:45

ਉੱਤਰੀ ਕੋਰੀਆਈ ਜਹਾਜ ਹਿਰਾਸਤ 'ਚ

ਕੋਝੀਕੋਡ : ਕੋਸਟ ਗਾਰਡ ਅਤੇ ਸਮੁੰਦਰੀ ਸੈਨਾ ਨੇ ਕੋਲੰਬੋ ਤੋਂ ਪਾਕਿਸਤਾਨ ਦੇ ਬੰਦਰਗਾਹ ਬਿਨ ਕਾਸਿਮ ਜਾ ਰਹੇ ਉੱਤਰ ਕੋਰੀਆ ਦੇ ਇੱਕ ਜਹਾਜ ਨੂੰ ਵਾਟਾਕਾਰਾ ਤੱਟ ਦੇ ਕਰੀਬ ਭਾਰਤੀ ਜਲਖੇਤਰ ਵਿੱਚ ਪਕੜ੍ਹ ਲਿਆ। ਇਸ ਜਹਾਜ ਨੇ ਬਿਨ੍ਹਾਂ ਕਿਸੇ ਜਰੂਰੀ ਆਗਿਆ ਦੇ ਇੱਥੇ ਐਂਕਰ ਪਾਇਆ ਹੋਇਆ ਸੀ।

Date:2009-10-06 Time:00:00:45

ਗਲਫ਼ ਆਇਲ ਸ਼ੇਅਰ ਜਾਰੀ ਕਰੇਗੀ

ਮੁੰਬਈ - ਤੇਲ ਖੇਤਰ ਦੀ ਪ੍ਰਮੁੱਖ ਨਿੱਜੀ ਕੰਪਨੀ ਗਲਫ਼ ਆਇਲ ਕਾਰਪ ਲਿਮਿਟੇਡ ਆਪਣੇ ਮੌਜੂਦਾ ਸ਼ੇਅਰਧਾਰਕਾਂ ਨੂੰ ਦੋ ਕਰੋੜ 48 ਲੱਖ ਸ਼ੇਅਰ ਜਾਰੀ ਕਰ ਕੇ 79 ਕਰੋੜ 31 ਲੱਖ 60 ਹਜਾਰ ਰੁਪਏ ਜੁਟਾਏਗੀ।

Date:2009-10-06 Time:00:00:45

ਆਇਸ਼ਰ ਦੀ ਵਿੱਕਰੀ 'ਚ ਵਾਧਾ

ਨਵੀਂ ਦਿੱਲੀ - ਆਇਸ਼ਰ ਮੋਟਰਸ ਅਤੇ ਸਵੀਡਨ ਦੀ ਕੰਪਨੀ ਵੋਲਵੋ ਦੇ ਸੰਯੁਕਤ ਕਾਰਖਾਨੇ ਵੀ ਈ ਕਮਰਸ਼ੀਅਲ ਵ੍ਹੀਕਲਸ ਦੀ ਪਿਛਲੇ ਮਹੀਨੇ ਵਿੱਕਰੀ ਪਿਛਲੇ ਸਾਲ ਦੀ ਇਸ ਅਵਧੀ ਦੇ 1865 ਵਾਹਨਾਂ ਦੀ ਤੁਲਨਾ ਵਿੱਚ 37.15 ਫੀਸਦੀ ਵਧ ਕੇ 2588 ਇਕਾਈ ਵਾਹਨ ਹੋ ਗਈ।

Date:2009-10-06 Time:00:00:45

ਡੋਲੈਕਸ ਇੰਡਸਟ੍ਰੀਜ਼ ਯੰਤਰ ਖਰੀਦੇਗੀ

ਨਵੀਂ ਦਿੱਲੀ - ਸ਼ੂਗਰ ਅਤੇ ਐਕਸਟ੍ਰਾ ਨਿਊਟ੍ਰਲ ਅਲਕੋਹਲ ਬਣਾਉਣ ਵਾਲੀ ਕੰਪਨੀ ਡੋਲੈਕਸ ਇੰਡਸਟ੍ਰੀਜ਼ ਨੇ ਰੈਕਟੀਫਾਈਡ ਸਪ੍ਰਿਟ ਦੇ ਉਤਪਾਦਨ ਲਈ ਯੰਤਰਾਂ ਦੀ ਪਹਿਚਾਣ ਅਤੇ ਉਹਨਾਂ ਦੇ ਅਧਿਗ੍ਰਹਿਣ ਕਰਨ ਦਾ ਨਿਰਣਾ ਕੀਤਾ ਹੈ।

Date:2009-10-06 Time:00:00:45

ਮਜਦਾ ਜੁਟਾਏਗੀ 1.1 ਅਰਬ ਡਾਲਰ

ਟੋਕੀਓ - ਬਹੁ-ਉਪਯੋਗੀ ਵਾਹਨ ਬਣਾਉਣ ਵਾਲੀ ਜਪਾਨ ਦੀ ਪ੍ਰਮੁੱਖ ਕੰਪਨੀ ਮਜਦਾ ਮੋਟਰਸ ਕਾਰਪੋਰੇਸ਼ਨ ਕਾਰੋਬਾਰ ਵਿਸਥਾਰ ਦੇ ਤਹਿਤ ਅਨੁਸੰਧਾਨ ਅਤੇ ਵਿਕਾਸ ਗਤੀਵਿਧੀਆਂ ਅਤੇ ਘੱਟ ਕਾਰਬਨ ਉਤਸਰਜਨ ਵਾਲੀਆਂ ਗੱਡੀਆਂ ਬਣਾਉਣ ਲਈ 1.1 ਅਰਬ ਡਾਲਰ ਜੁਟਾਏਗੀ।

Date:2009-10-06 Time:00:00:45

ਡੀਐਮਸੀ ਟ੍ਰੰਪ ਐਂਡ ਗੇਟਸ ਦਾ ਅਧਿਗ੍ਰਹਿਣ ਕਰੇਗੀ

ਨਵੀਂ ਦਿੱਲੀ - ਡੀਐਮਸੀ ਇੰਟਰਨੈਸ਼ਨਲ ਲਿਮਿਟੇਡ ਨੇ ਵੱਖ-ਵੱਖ ਪ੍ਰੀਖਿਆਵਾਂ ਦੀ ਤਿਆਰੀ ਕਰਾਉਣ ਵਾਲੀ ਸੰਸਥਾ ਟ੍ਰੰਪ ਐਂਡ ਗੇਟਸ ਦੇ ਅਧਿਗ੍ਰਹਿਣ ਦਾ ਫੈਸਲਾ ਕੀਤਾ ਹੈ।

Date:2009-10-06 Time:00:00:44

ਕੇਂਦਰ ਨੇ ਕੀਤਾ ਕਿਸਾਨਾਂ ਨਾਲ ਧੋਖਾ : ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਪਿੰਡ ਦੇਸੂ ਮਲਕਾਣਾ (ਹਰਿਆਣਾ) ਵਿਖੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਸੋਕਾ ਪੀੜਤ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨਾਂ ਨੂੰ ਕੇਂਦਰ ਦੀ ਕਾਂਗਰਸ ਸਰਕਾਰ ਨੇ ਕੋਈ ਰਾਹਤ ਤਾਂ ਕੀ ਦੇਣੀ ਸੀ, ਬਲਕਿ ਇਸ ਸਾਲ ਕਪਾਹ ਦੀ ਸਰਕਾਰੀ ਖਰੀਦ ਕੀਮਤ ਦਾ ਐਲਾਨ ਨਾ ਕਰਕੇ ਕਿਸਾਨਾਂ ਨਾਲ ਧੋਖਾ ਕੀਤਾ ਹੈ।

Date:2009-10-06 Time:00:00:44

ਛੀਨਾ ਸਿਰ ਆਈ ਨਵੀਂ ਜਿੰਮੇਦਾਰੀ

ਅੰਮ੍ਰਿਤਸਰ : ਸਥਾਨਕ ਸਾਂਸਦ ਨਵਜੋਤ ਸਿੰਘ ਸਿੱਧੂ ਨੇ ਆਖਿਰ ਛੀਨਾ ਵਿਰੁੱਧ ਛੇੜੇ ਅਭਿਆਨ ਵਿੱਚ ਜਿੱਤ ਹਾਸਿਲ ਕਰ ਲਈ ਹੈ, ਸਿੱਧੂ ਦੇ ਅੰਮ੍ਰਿਤਸਰ ਪਰਤਣ ਦੇ ਕੁੱਝ ਦਿਨਾਂ ਬਾਅਦ ਹੀ ਸਥਾਨਕ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਜਿੰਦਰ ਮੋਹਨ ਸਿੰਘ ਛੀਨਾ ਨੂੰ ਚੰਡੀਗੜ੍ਹ ਰਵਾਨਾ ਹੋਣਾ ਪੈ ਗਿਆ।

Date:2009-10-06 Time:00:00:44

ਗੰਗਾ ਡੌਲਫਿਨ ਬਣੀ ਰਾਸ਼ਟਰੀ ਜਲੀ ਜੀਵ

ਨਵੀਂ ਦਿੱਲੀ : ਸਰਕਾਰ ਨੇ ਗੰਗਾ ਡੌਲਫਿਨ ਨੂੰ ਰਾਸ਼ਟਰੀ ਪਾਣੀ ਜੀਵ ਘੋਸ਼ਿਤ ਕੀਤਾ, ਜਦਕਿ ਮੋਰ ਰਾਸ਼ਟਰੀ ਪੰਛੀ, ਚੀਤਾ ਰਾਸ਼ਟਰੀ ਜਾਨਵਰ ਅਤੇ ਕਮਲ ਰਾਸ਼ਟਰੀ ਫੁੱਲ ਪਹਿਲਾਂ ਤੋਂ ਹੀ ਘੋਸ਼ਿਤ ਹਨ।

Date:2009-10-06 Time:00:00:44

ਐੱਚਡੀਐੱਫ਼ਸੀ ਦਾ ਖੁੱਲ੍ਹਿਆ ਨਵਾਂ ਦਫ਼ਤਰ

ਅੰਮ੍ਰਿਤਸਰ : ਦੇਸ਼ ਦੀਆਂ ਪ੍ਰਮੁੱਖ ਵੱਡੀਆਂ ਬੈਂਕ ਵਿੱਚ ਸ਼ਾਮਿਲ ਐੱਚਡੀਐੱਫ਼ਸੀ ਬੈਂਕ ਦੀ ਸਥਾਨਕ ਬਰਾਂਚ ਕਬੀਰ ਪਾਰਕ ਤੋਂ ਮਜਿੱਠ ਮੰਡੀ ਵਿਖੇ ਚੱਲੀ ਗਈ, ਜਿੱਥੇ ਬੈਂਕ ਦੇ ਨਵੇਂ ਬਰਾਂਚ ਆਫਿਸ ਦਾ ਉਦਘਾਟਨ ਐੱਸਜੀਪੀਸੀ ਦੇ ਸੈਕਟਰੀ ਦਲਮੇਘ ਸਿੰਘ ਨੇ ਰੀਬਨ ਕੱਟਕੇ ਕੀਤਾ।

Date:2009-10-06 Time:00:00:44

ਮੋਟੋਰੋਲਾ ਲਾਂਚ ਕਰੇਗੀ ਸੱਤ ਨਵੇਂ ਫੋਨ

ਨਵੀਂ ਦਿੱਲੀ - ਵਿਸ਼ਵ ਦੇ ਸਭ ਤੋਂ ਤੇਜੀ ਨਾਲ ਵਿਕਸਿਤ ਹੋ ਰਹੇ ਟੈਲੀਫੋਨ ਬਜ਼ਾਰ ਵਿੱਚ ਆਪਣੀ ਹਿੱਸੇਦਾਰੀ ਵਧਾਉਣ ਲਈ ਅਮਰੀਕੀ ਕੰਪਨੀ ਮੋਟੋਰੋਲਾ ਅਗਲੇ ਤਿੰਨ ਮਹੀਨਿਆਂ ਵਿੱਚ ਭਾਰਤ ਵਿੱਚ ਸੱਤ ਨਵੇਂ ਹੈਂਡਸੈਟ ਪੇਸ਼ ਕਰੇਗੀ। ਨਵੇਂ ਫੋਨ ਦੀ ਕੀਮਤ 3,500 ਰੁਪਏ ਤੋਂ 8,000 ਰੁਪਏ ਦੇ ਵਿਚਕਾਰ ਹੋਵੇਗੀ। ਛੇ ਨਵੇਂ ਫੋਨ ਮੋਟੋਰੋਲਾ ਦੀ ਚਰਚਿਤ ਨੌਜਵਾਨ ਲੜੀ ਵਿੱਚ ਹੋਵੇਗੀ, ਜੋ ਆਮ ਤੌਰ 'ਤੇ ਪ੍ਰਵੇਸ਼ ਪੱਧਰੀ ਫੋਨ ਮੰਨੇ ਜਾਂਦੇ ਹਨ।

Date:2009-10-06 Time:00:00:44

ਰਣਬੀਰ-ਕਰੀਨਾ 'ਤੇ ਮਾਣ ਹੈ : ਕ੍ਰਿਸ਼ਮਾ

ਕ੍ਰਿਸ਼ਮਾ ਨੂੰ ਆਪਣੀ ਭੈਣ ਕਰੀਨਾ ਕਪੂਰ ਅਤੇ ਚਚੇਰੇ ਭਰਾ ਰਣਬੀਰ ਕਪੂਰ 'ਤੇ ਮਾਣ ਹੈ। ਦੋਵੇਂ ਭਰਾ-ਭੈਣ ਬਾਲੀਵੁੱਡ ਵਿੱਚ ਵਧੀਆ ਕੰਮ ਕਰ ਰਹੇ ਹਨ ਅਤੇ ਅੱਗੇ ਵੀ ਵਧ ਰਹੇ ਹਨ। ਕ੍ਰਿਸ਼ਮਾ ਨੇ ਕਿਹਾ ਕਿ ਉਹਨਾਂ ਨੂੰ ਹੀ ਨਹੀਂ ਬਲਕਿ ਖਾਨਦਾਨ ਦੇ ਸਭ ਲੋਕਾਂ ਨੂੰ ਦੋਵਾਂ 'ਤੇ ਮਾਣ ਹੈ। ਕ੍ਰਿਸ਼ਮਾ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਕਹਿੰਦੀ ਹੈ ਕਿ ਉਹਨਾਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ। ਖਾਸ ਕਰ ਕੇ ਕਰੀਨਾ ਬਾਰੇ ਦੱਸਦੇ ਹੋਏ ਕ੍ਰਿਸ਼ਮਾ ਨੇ ਕਿਹਾ ਕਿ ਉਹ ਕਾਫ਼ੀ ਸਫ਼ਲ ਸਾਬਿਤ ਹੋ ਰਹੀ ਹੈ ਅਤੇ ਉਹ ਸਾਡਾ ਨਾਮ ਰੌਸ਼ਨ ਕਰ ਰਹੀ ਹੈ। ਠੀਕ ਇਹੀ ਕੰਮ ਰਣਬੀਰ ਵੀ ਕਰ ਰਹੇ ਹਨ।

Date:2009-10-06 Time:00:00:44

ਪ੍ਰਿਅਦਰਸ਼ਨ ਦੀ ਫਿਲਮ 'ਚ ਕੰਮ ਕਰਨਗੇ ਆਮਿਰ

ਪ੍ਰਸਿੱਧ ਫਿਲਮਕਾਰ ਪ੍ਰਿਅਦਰਸ਼ਨ ਨੇ ਏਡਜ਼ 'ਤੇ ਬਣਨ ਵਾਲੀ ਆਪਣੀ 'ਯਥਾਰਥਵਾਦੀ' ਫਿਲਮ ਵਿੱਚ ਨਾਇਕ ਦੀ ਭੂਮਿਕਾ ਲਈ ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਨੂੰ ਲਿਆ ਹੈ। ਪ੍ਰਿਅਦਰਸ਼ਨ ਦੇ ਸਮਾਜਿਕ ਡ੍ਰਾਮਾ 'ਕਾਂਚੀਵਰਮ' ਨੂੰ ਹਾਲ ਹੀ ਵਿੱਚ ਰਾਸ਼ਟਰੀ ਪੁਰਸਕਾਰ ਨਾਲ ਨਵਾਜਿਆ ਗਿਆ ਹੈ। ਨਿਰਦੇਸ਼ਕ ਨੇ ਖੁਲਾਸਾ ਕੀਤਾ ਹੈ ਕਿ ਆਮਿਰ ਨੇ ਫਿਲਮ ਵਿੱਚ ਕੰਮ ਕਰਨ ਲਈ ਆਪਣੀ ਰਜਾਮੰਦੀ ਦੇ ਦਿੱਤੀ ਹੈ। ਇਹ ਫਿਲਮ ਇਸ ਬਿਮਾਰੀ ਅਤੇ ਇਸ ਨਾਲ ਜੁੜੇ ਸਮਾਜਿਕ ਕਲੰਕ ਦੇ ਆਲੇ-ਦੁਆਲੇ ਘੁੰਮਦੀ ਹੈ। ਪ੍ਰਿਅਦਰਸ਼ਨ ਨੇ ਕਿਹਾ ਕਿ ਮੇਰੀ ਅਗਲੀ ਫਿਲਮ ਏਡਜ਼ 'ਤੇ ਸਾਰਥਿਕ ਅਤੇ ਯਥਾਰਥਵਾਦੀ ਫਿਲਮ ਹੋਵੇਗੀ। ਮੈਂ ਆਮਿਰ ਨੂੰ ਕਹਾਣੀ ਸੁਣਾ ਦਿੱਤੀ ਹੈ ਅਤੇ ਉਹਨਾਂ ਨੇ ਇਸ ਨੂੰ ਪਸੰਦ ਕੀਤਾ ਹੈ। ਹਾਲਾਂਕਿ, ਮੈਂ ਹੁਣ ਤੱਕ ਉਹਨਾਂ ਨੂੰ ਸਕ੍ਰਿਪਟ ਨਹੀਂ ਦਿੱਤੀ ਹੈ। ਇਹ ਪ

Date:2009-10-06 Time:00:00:44

ਪ੍ਰੀਤੀ ਜਿੰਟਾ : ਸਲਮਾਨ ਦੀ ਖਾਤਿਰ

ਪ੍ਰੀਤੀ ਜਿੰਟਾ ਨੇ ਸਲਮਾਨ ਖਾਨ ਦੇ ਭਰਾ ਸੋਹੇਲ ਖਾਨ ਦੀ ਫਿਲਮ 'ਮੈਂ ਔਰ ਮਿਸੇਜ ਖੰਨਾ' ਵਿੱਚ ਛੋਟਾ ਜਿਹਾ ਰੋਲ ਨਿਭਾਉਣ ਦੇ ਬਦਲੇ ਵਿੱਚ ਇੱਕ ਪੈਸਾ ਵੀ ਨਹੀਂ ਲਿਆ। ਸਲਮਾਨ ਅਤੇ ਪ੍ਰੀਤੀ 'ਚੋਰੀ ਚੋਰੀ ਚੁਪਕੇ ਚੁਪਕੇ' ਅਤੇ 'ਜਾਨੇਮਨ' ਵਰਗੀਆਂ ਫਿਲਮਾਂ ਇਕੱਠੇ ਕਰ ਚੁੱਕੇ ਹਨ ਅਤੇ ਉਦੋਂ ਤੋਂ ਦੋਵਾਂ ਵਿਚਕਾਰ ਚੰਗੀ ਦੋਸਤੀ ਹੈ। ਪ੍ਰੀਤੀ ਦਾ ਮੰਨਣਾ ਹੈ ਕਿ ਸਲਮਾਨ ਇੱਕ ਬਿਹਤਰੀਨ ਇਨਸਾਨ ਹੈ। ਜਦੋਂ ਵੀ ਪ੍ਰੀਤੀ ਨੂੰ ਉਹਨਾਂ ਦੀ ਲੋੜ ਪਈ, ਮੱਦਦ ਲਈ ਸਲਮਾਨ ਹਮੇਸ਼ਾ ਅੱਗੇ ਆਏ ਹਨ। ਇਸ ਲਈ ਜਦੋਂ ਸਲਮਾਨ ਵੱਲੋਂ ਉਹਨਾਂ ਨੂੰ ਇਸ ਫਿਲਮ ਵਿੱਚ ਇੱਕ ਛੋਟਾ ਰੋਲ ਨਿਭਾਉਣ ਦਾ ਆਫ਼ਰ ਮਿਲਿਆ ਤਾਂ ਉਹਨਾਂ ਨੇ ਤੁਰੰਤ ਹਾਂ ਕਹਿ ਦਿੱਤਾ। ਪ੍ਰੀਤੀ ਨਾ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਉਹ ਫਿਲਮ ਨਾਲ ਜੁੜ ਕੇ ਖੁਸ਼ ਹੈ ਅਤੇ ਆਪਣੇ ਛੋਟੇ ਜਿਹੇ ਯੋਗਦਾਨ ਦੇ ਬ

Date:2009-10-06 Time:00:00:44

ਪਤੀ-ਪਤਨੀ ਦਾ ਕਮਰਾ

ਪਤੀ-ਪਤਨੀ ਦਾ ਕਮਰਾ ਅਗਨੇਅ ਕੋਣ ਵਿੱਚ ਨਹੀਂ ਹੋਣਾ ਚਾਹੀਦਾ ਹੈ। ਅਗਨੀ ਕੋਣ ਵਿੱਚ ਕਮਰਾ ਹੋਣ ਨਾਲ ਪਤੀ-ਪਤਨੀ ਦੇ ਰਿਸ਼ਤੇ ਵਿੱਚ ਤਨਾਅ ਰਹਿੰਦਾ ਹੈ। ਸਫੇਦ, ਕਰੀਮ ਜਾਂ ਪਿਚ ਰੰਗ ਦਾ ਇਸਤੇਮਾਲ ਇਸ ਬੈਡਰੂਮ ਲਈ ਕਰਨਾ ਚਾਹੀਦਾ ਹੈ।

Date:2009-10-06 Time:00:00:44

ਕਾਂਗਰਸ ਵਿੱਚ ਕਰੋ ਨਵੀਂ ਭਰਤੀ : ਕੈਪਟਨ

ਪਟਿਆਲਾ- ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੜ ਰਾਜ ਦੀ ਸਿਆਸਤ ਵਿਚ ਸਰਗਰਮ ਹੋ ਗਏ ਹਨ। ਸੂਬਾਈ ਕਾਂਗਰਸ ਦੇ ਪ੍ਰਧਾਨ ਮਹਿੰਦਰ ਸਿੰਘ ਕੇਪੀ ਦੇ ਮਾਮਲੇ 'ਤੇ ਤਾਂ ਭਾਵੇਂ ਉਹ ਕੁਝ ਨਹੀਂ ਬੋਲ ਰਹੇ, ਪਰ ਉਨ੍ਹਾਂ ਨੇ ਸੂਬੇ ਵਿਚ ਆਪਣੇ ਹਮਾਇਤੀ ਕਾਂਗਰਸੀ ਵਿਧਾਇਕਾਂ ਅਤੇ ਆਗੂਆਂ ਨਾਲ ਸੰਪਰਕ ਸਾਧਣਾ ਤੇਜ਼ ਕਰ ਦਿੱਤਾ ਹੈ।

Date:2009-10-06 Time:00:00:44

ਆਦਮਪੁਰ 'ਚ 77ਵਾਂ ਵਾਯੂ ਸੈਨਾ ਦਿਵਸ ਮਨਾਇਆ

ਆਦਮਪੁਰ - ਏਅਰ ਫੋਰਸ ਸਟੇਸ਼ਨ ਆਦਮਪੁਰ ਵਿਚ ਆਦਮਪੁਰ ਸਟੇਸ਼ਨ ਦੇ ਮੁੱਖ ਇੰਚਾਰਜ ਏਓਸੀ ਐਚਐਸ ਅਰੋੜਾ ਦੀ ਅਗਵਾਈ ਹੇਠ 77ਵਾਂ ਵਾਯੂ ਸੈਨਾ ਦਿਵਸ ਮਨਾਇਆ ਗਿਆ।

Date:2009-10-06 Time:00:00:44

ਦੂਜੇ ਦੌਰ 'ਚ ਪੁੱਜੇ ਜੋਕੋਵਿਕ

ਬੀਜਿੰਗ : ਵਿਸ਼ਵ ਵਿੱਚ ਚੌਥਾ ਸਥਾਨ ਪ੍ਰਾਪਤ ਟੈਨਿਸ ਸਟਾਰ ਨੋਵਾਕ ਜੋਕੋਵਿਕ ਚਾਈਨਾ ਓਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰੇ ਵਿੱਚ ਪਹੁੰਚ ਗਏ ਹਨ।ਸੂਤਰਾਂ ਦੇ ਮੁਤਾਬਿਕ ਸੋਮਵਾਰ ਨੂੰ ਪਹਿਲੇ ਦੌਰ ਦੇ ਪੁਰਸ਼ਾਂ ਦੇ ਏਕਲ ਮੁਕਾਬਲੇ ਵਿੱਚ ਸਰਬੀਆ ਦੇ ਖਿਡਾਰੀ ਜੋਕੋਵਿਕ ਨੇ ਰੋਮਾਨੀਆ ਦੇ ਵਿਕਟਰ ਹੇਨੇਸਕੁ ਨੂੰ ਸਿੱਧੇ ਸੈੱਟਾਂ ਵਿੱਚ 6.3, 7.5 ਦੇ ਫ਼ਰਕ ਨਾਲ ਹਰਾ ਦਿੱਤਾ।

Date:2009-10-06 Time:00:00:44

ਗੇਂਦਬਾਜ਼ ਸ਼੍ਰੀਸੰਤ ਨੂੰ ਜੁਰਮਾਨਾ

ਨਾਗਪੁਰ : ਤੇਜ਼ ਗੇਂਦਬਾਜ਼ ਸ਼ਾਂਤਕੁਮਾਰਨ ਸ਼੍ਰੀਸੰਤ ਉੱਤੇ ਇਰਾਨੀ ਟਰਾਫ਼ੀ ਦੇ ਮੈਚ ਦੇ ਦੌਰਾਨ ਮੁੰਬਈ ਦੇ ਤੇਜ਼ ਗੇਂਦਬਾਜ਼ ਧਵਲ ਕੁਲਕਰਨੀ ਦੇ ਨਾਲ ਬਹਿਸ ਕਰਨ ਦੇ ਲਈ ਉਹਨਾਂ ਉੱਤੇ ਮੈਚ ਫੀਸ ਦਾ 60 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ।

Date:2009-10-06 Time:00:00:43

ਕੰਗਨਾ ਨੂੰ ਮਿਲਿਆ ਨਵਾਂ ਸਾਥੀ

ਚਰਚਾ ਹੈ ਕਿ ਫਿਲਮਾਂ ਵਿੱਚ ਦੁੱਖਾਂ ਦੀ ਰਾਣੀ ਕੰਗਨਾ ਨੂੰ ਆਪਣਾ ਦੁੱਖ ਦੂਰ ਕਰਨ ਲਈ ਨਵਾਂ ਸਾਥੀ ਮਿਲ ਗਿਆ ਹੈ। ਨਿਰਦੇਸ਼ਕ ਕੁਣਾਲ ਦੇਸ਼ਮੁਖ ਨਾਲ ਉਹਨਾਂ ਦੀਆਂ ਵਧਦੀਆਂ ਨਜ਼ਦੀਕੀਆਂ ਤੋਂ ਕੋਈ ਵੀ ਅੰਦਾਜਾ ਲਗਾ ਸਕਦਾ ਹੈ ਕਿ ਦੋਵਾਂ ਵਿਚਕਾਰ ਕੀ ਚੱਲ ਰਿਹਾ ਹੈ। ਹਾਲ ਹੀ ਵਿੱਚ ਇਟਲੀ ਤੋਂ ਛੁੱਟੀਆਂ ਮਨਾ ਕੇ ਪਰਤੀ ਕੰਗਨਾ ਕੁਣਾਲ ਲਈ ਉੱਥੋਂ ਕਈ ਗਿਫ਼ਟਸ ਲੈ ਕੇ ਆਈ ਹੈ। ਕਿਹਾ ਜਾ ਰਿਹਾ ਹੈ ਕਿ ਅਧਿਐਨ ਸੁਮਨ ਨਾਲ ਕੰਗਨਾ ਦਾ ਬ੍ਰੇਕਅਪ ਹੋ ਗਿਆ। ਉਹਨਾਂ ਨੇ ਆਪਣਾ ਸੁੰਨਾਪਨ ਦੂਰ ਕਰਨ ਲਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਕੰਮ ਵਿੱਚ ਬਿਜ਼ੀ ਕਰ ਦਿੱਤਾ ਸੀ। ਹੁਣ ਸੁਣਨ ਵਿੱਚ ਆਇਆ ਹੈ ਕਿ ਉਹਨਾਂ ਦੀ ਜਿੰਦਗੀ ਵਿੱਚ ਫਿਰ ਤੋਂ ਬਹਾਰ ਆ ਗਈ ਹੈ। ਉਹਨਾਂ ਨੂੰ ਨਿਰਦੇਸ਼ਕ ਕੁਣਾਲ ਦੇਸ਼ਮੁਖ ਦੇ ਰੂਪ ਵਿੱਚ ਨਵਾਂ ਸਾਥੀ ਮਿਲ ਗਿਆ ਹੈ। ਅੱਜ ਕੱਲ੍ਹ ਦੋਵਾਂ

Date:2009-10-06 Time:00:00:43


1   2  

page no.1

Select news date :

31 - 10 - 2009
30 - 10 - 2009
29 - 10 - 2009
28 - 10 - 2009
27 - 10 - 2009
26 - 10 - 2009
25 - 10 - 2009
24 - 10 - 2009
23 - 10 - 2009
22 - 10 - 2009
21 - 10 - 2009
20 - 10 - 2009
19 - 10 - 2009
18 - 10 - 2009
17 - 10 - 2009
16 - 10 - 2009
15 - 10 - 2009
14 - 10 - 2009
13 - 10 - 2009
12 - 10 - 2009
11 - 10 - 2009
10 - 10 - 2009
9 - 10 - 2009
8 - 10 - 2009
7 - 10 - 2009
6 - 10 - 2009
5 - 10 - 2009
4 - 10 - 2009
3 - 10 - 2009
2 - 10 - 2009
1 - 10 - 2009