Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 4 - 10 - 2009

ਵੇਕ ਅਪ ਸਿਡ

ਵੇਕ ਅਪ ਸਿਡ ਵਿੱਚ ਜਿੰਦਗੀ ਦੇ ਉਸ ਹਿੱਸੇ ਨੂੰ ਦਿਖਾਇਆ ਗਿਆ ਹੈ, ਜਿਸ ਵਿੱਚੋਂ ਜਿਆਦਾਤਰ ਲੋਕ ਗੁਜਰਦੇ ਹਨ। ਪੜ੍ਹਾਈ ਖਤਮ ਹੋਣ ਦੇ ਬਾਅਦ ਕਈ ਲੋਕਾਂ ਦੇ ਸਾਹਮਣੇ ਕੋਈ ਟੀਚਾ ਨਹੀਂ ਹੁੰਦਾ।

Date:2009-10-04 Time:00:08:43

ਆਈਬੀਐਮ ਦਵੇਗੀ ਗੂਗਲ ਨੂੰ ਟੱਕਰ

ਵੋਸਟਨ - ਦੁਨੀਆ ਦੀ ਉੱਘੀ ਸੂਚਨਾ ਤਕਨੀਕੀ ਕੰਪਨੀ ਆਈਬੀਐਮ ਬਿਜ਼ਨੈਸ ਵੈਬ ਮੇਲ ਬਜ਼ਾਰ ਵਿੱਚ ਗੂਗਲ ਨੂੰ ਟੱਕਰ ਦੇਣ ਦੀ ਤਿਆਰੀ ਵਿੱਚ ਹੈ। ਪਿਛਲੇ ਮਹੀਨੇ ਗੂਗਲ ਦੀ ਈਮੇਲ ਸੇਵਾ ਵਿੱਚ ਕੁਝ ਤਕਨੀਕੀ ਖਰਾਬੀ ਆ ਜਾਣ ਕਾਰਨ ਦੋ ਘੰਟੇ ਤੱਕ ਵਪਾਰਿਕ ਗਾਹਕ ਇਸਦਾ ਇਸਤੇਮਾਲ ਨਹੀਂ ਕਰ ਸਕੇ ਸਨ। ਗੂਗਲ ਦੀ ਸਾਖ ਨੂੰ ਪਹੁੰਚੇ ਇਸ ਨੁਕਸਾਨ ਦਾ ਫਾਇਦਾ ਉਠਾਉਣ ਲਈ ਆਈਬੀਐਮ ਆਪਣੀ ਨਵੀਂ ਬਿਜ਼ਨੈਸ ਈਮੇਲ ਸੇਵਾ ਲੈ ਕੇ ਆ ਰਿਹਾ ਹੈ।

Date:2009-10-04 Time:00:08:41

ਸੋਨੇ ਦਾ ਕੌਮਾਂਤਰੀ ਬਾਜ਼ਾਰ ਸਥਿਰ

ਲੰਡਨ : ਕੌਮਾਂਤਰੀ ਮਾਰਕਿਟ ਵਿੱਚ ਡਾਲਰ ਦੇ ਸਥਿਰ ਤੇ ਨਿਵੇਸ਼ਕਾਂ ਦੇ ਸੁਸਤ ਰਹਿਣ ਕਾਰਣ ਸਰਾਫਾ ਬਾਜਾਰ ਵਿੱਚ ਸੋਨੇ ਦੇ ਭਾਆਂ ਅੰਦਰ ਠਹਿਰਾਅ ਵੇਖਿਆ ਗਿਆ।ਕੌਮਾਂਤਰੀ ਕਾਰੋਬਾਰ ਦੇ ਦੌਰਾਨ ਸੋਨੇ ਦੇ ਭਾਅ 998.30 ਡਾਲਰ ਪ੍ਰਤੀ ਔਂਸ ਬੋਲੇ ਗਏ ਜਦਕਿ ਪਿਛਲੇ ਕਾਰੋਬਾਰੀ ਦਿਨ ਵਿੱਚ ਇਹ ਨਿਊਯਾਰਕ ਵਿੱਚ 998.50 ਡਾਲਰ ਪ੍ਰਤੀ ਔਂਸ ਉੱਤੇ ਬੰਦ ਹੋਏ ਸਨ।

Date:2009-10-04 Time:00:08:41

ਰੋਸੱਈਆ ਨੇ ਮੰਗੀ ਪੀਐਮ ਤੋਂ ਮਦੱਦ

ਹੈਦਰਾਬਾਦ - ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਕੇ ਰੋਸੱਈਆ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸਮੇਤ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਅਤੇ ਰੱਖਿਆ ਮੰਤਰੀ ਏਕੇ ਐਂਟਨੀ ਤੋਂ ਰਾਜ ਦੇ ਹੜ੍ਹ ਪ੍ਰਭਾਵਿਤ ਕੁਰਨੂਲ, ਮਹਿਬੂਬ ਨਗਰ ਅਤੇ ਕ੍ਰਿਸ਼ਨਾ ਜਿਲ੍ਹਿਆਂ ਵਿਚ ਰਾਹਤ ਅਤੇ ਪੁਨਰਵਾਸ ਕਾਰਜਾਂ ਲਈ ਮਦੱਦ ਮੰਗੀ ਹੈ।ਰੋਸੱਈਆ ਨੇ ਫੋਨ ਉੱਪਰ ਇਹਨਾਂ ਨੇਤਾਵਾਂ ਨੂੰ ਮਦੱਦ ਦੀ ਅਪੀਲ ਕੀਤੀ।

Date:2009-10-04 Time:00:08:41

ਗ੍ਰਾਸਿਮ ਦੀ ਸਹਾਇਕ ਬਣੀ ਸਮ੍ਰਿਧੀ ਸੀਮਿੰਟ

ਨਵੀਂ ਦਿੱਲੀ : ਗ੍ਰਾਸਿਮ ਇੰਡਸਟਰੀਜ਼ ਨੇ ਸਮ੍ਰਿਧੀ ਸੀਮਿੰਟ ਨੂੰ ਆਪਣੀ ਸਹਾਇਕ ਇਕਾਈ ਦੇ ਰੂਪ ਵਿੱਚ ਸ਼ਾਮਿਲ ਕਰ ਲਿਆ ਹੈ। ਕੰਪਨੀ ਨੇ ਇੱਥੇ ਦੱਸਿਆ ਕਿ ਹੁਣ ਸਮ੍ਰਿਧੀ ਸੀਮਿੰਟ ਨੂੰ ਗ੍ਰਾਸਿਮ ਦੀ ਸਹਾਇਕ ਇਕਾਈ ਸਮ੍ਰਿਧੀ ਸਵਾਸਤਿਕ ਟਰੇਡਿੰਗ ਐਂਡ ਇਨਵੈਸਟਮੈਂਟ ਲਿਮੀਟੇਡ ਦੇ ਰੂਪ ਵਿੱਚ ਜਾਣਿਆ ਜਾਵੇਗਾ।

Date:2009-10-04 Time:00:08:41

ਆਈਐੱਮਸੀ ਬੇਲਜ਼ੀਅਮ 'ਚ ਖੋਲ੍ਹੇਗਾ ਦਫ਼ਤਰ

ਬਰੂਸੇਲਸ : ਆਈਐੱਮਸੀ ਦੇ ਪ੍ਰਮੁੱਖ ਗੁਲ ਕ੍ਰਿਪਲਾਨੀ ਨੇ ਇੱਥੇ ਆਯੋਜਿਤ ਇੱਕ ਸੰਮੇਲਨ 'ਇੰਡੀਅਨ ਯੂਰੋਪ ਬਿਜਨੈਸ ਪਾਰਟਨਰਸ਼ਿਪ ਸਮਿਟ' ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਬੇਲਜ਼ੀਅਮ ਵਿੱਚ ਆਪਣਾ ਦਫ਼ਤਰ ਖੋਲ੍ਹਣ ਦੀ ਆਗਿਆ ਲੈ ਲਈ ਹੈ ਤੇ ਇਸਦੇ ਲਈ ਬੇਲਜ਼ੀਅਮ ਸਰਕਾਰ ਸਾਨੂੰ ਮੁਫ਼ਤ ਜਗ੍ਹਾ ਮੁਹੱਈਆ ਕਰਾ ਰਹੀ ਹੈ।

Date:2009-10-04 Time:00:08:41

ਮਹਿੰਦਰਾ ਦੀ ਵਿੱਕਰੀ 12 ਫੀਸਦੀ ਵੱਧੀ

ਨਵੀਂ ਦਿੱਲੀ : ਦੇਸ਼ ਵਿੱਚ ਬਹੁ-ਉਪਯੋਗੀ ਵਾਹਨ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਲਿਮੀਟੇਡ ਦੀ ਸਤੰਬਰ ਵਿੱਚ ਵਾਹਨਾਂ ਦੇ ਘਰੇਲੂ ਵਿੱਕਰੀ 12.05 ਪ੍ਰਤੀਸ਼ਤ ਵੱਧਕੇ 27 ਹਜਾਰ 431 ਹੋ ਗਈ ਹੈ, ਜਦਕਿ ਪਿਛਲੇ ਵਰ੍ਹੇ ਦੇ ਇਸੇ ਮਹੀਨੇ ਵਿੱਚ ਇਹ ਅੰਕੜਾ 24 ਹਜਾਰ 481 ਵਾਹਨ ਰਿਹਾ ਸੀ।

Date:2009-10-04 Time:00:08:41

ਕੌਫੀ ਨਿਰਯਾਤ 'ਚ ਗਿਰਾਵਟ

ਮੁੰਬਈ : ਕੌਮਾਂਤਰੀ ਮੰਦੀ ਤੇ ਘਰੇਲੂ ਪੱਧਰ ਉੱਤੇ ਉਪਜ ਘੱਟਣ ਕਾਰਣ ਮੌਜੂਦਾ ਵਰ੍ਹੇ ਵਿੱਚ ਕੌਫੀ ਦਾ ਨਿਰਯਾਤ 24 ਪ੍ਰਤੀਸ਼ਤ ਡਿੱਗਕੇ ਇੱਕ ਲੱਖ 24 ਹਜਾਰ 774 ਟਨ ਰਹਿ ਗਿਆ ਹੈ।

Date:2009-10-04 Time:00:08:41

ਪੀਬੀਸੀਐੱਲ ਕਰੇਗੀ ਹੋਰ ਨਿਵੇਸ਼

ਮੁੰਬਈ : ਮੀਡੀਆ ਖੇਤਰ ਦੀ ਨਵੀਂ ਕੰਪਨੀ ਪਰਲ ਬਰੌਡਕਾਸਟਿੰਗ ਕਾਰਪੋਰੇਸ਼ਨ ਲਿਮੀਟੇਡ (ਪੀਬੀਸੀਐੱਲ) ਨੇ ਚਾਲੂ ਵਿੱਤ ਵਰ੍ਹੇ ਵਿੱਚ ਪੂਰਬੀ ਤੇ ਦੱਖਣੀ ਖੇਤਰਾਂ ਵਿੱਚ ਨੈਟਵਰਕ ਵਿਸਤਾਰ ਉੱਤੇ 30 ਤੋਂ 40 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ।

Date:2009-10-04 Time:00:08:41

ਐਂਟੀਵਾਇਰਸ ਵਾਲੀ ਯੂਐਸਬੀ ਡ੍ਰਾਈਵ

ਨਵੀਂ ਦਿੱਲੀ - ਸਟੋਰੇਜ ਅਤੇ ਮਲਟੀਮੀਡੀਆ ਉਤਪਾਦ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਟ੍ਰਾਂਸਕੇਂਡ ਇਨਫਾਰਮੇਸ਼ਨ ਕੰਪਨੀ ਨੇ ਟ੍ਰੈਂਡ ਮਾਈਕ੍ਰੋ ਨਾਲ ਮਿਲ ਕੇ ਨਵੀਂ ਐਂਟੀਵਾਇਰਸ ਵਾਲੀ ਯੂਐਸਬੀ ਡ੍ਰਾਈਵ ਲਾਂਚ ਕਰਨ ਦੀ ਘੋਸ਼ਣਾ ਕੀਤੀ ਹੈ। ਟ੍ਰੈਂਡ ਮਾਈਕ੍ਰੋ ਵਿਸ਼ਵ ਵਿੱਚ ਵਾਇਰਸ ਸੁਰੱਖਿਆ ਸੌਫਟਵੇਅਰ ਉਤਪਾਦ ਅਤੇ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਪ੍ਰਮੁੱਖ ਕੰਪਨੀਆਂ 'ਚੋਂ ਇੱਕ ਹੈ।

Date:2009-10-04 Time:00:08:41

ਟੀਸੀਐਸ ਦਾ ਆਊਟਸੋਰਸਿੰਗ ਸਬੰਧੀ ਸੌਦਾ

ਨਵੀਂ ਦਿੱਲੀ - ਸੌਫਟਵੇਅਰ ਖੇਤਰ ਦੀ ਪ੍ਰਮੁੱਖ ਕੰਪਨੀ ਟੀਸੀਐਸ ਨੇ ਕਿਹਾ ਕਿ ਉਸਨੇ ਸਿੰਗਾਪੁਰ ਦੀ ਪੀਪਲਸ ਐਸੋਸਿਏਸ਼ਨ ਫਾਰ ਐਪਲੀਕੇਸ਼ਨ ਮੈਨੇਜਮੈਂਟ ਸਰਵਿਸੇਜ ਨਾਲ ਦੋ ਸਾਲ ਲਈ ਲੱਖਾਂ ਡਾਲਰ ਦਾ ਸੌਦਾ ਕੀਤਾ ਹੈ। ਪੀਪਲਸ ਐਸੋਸਿਏਸ਼ਨ ਸਿੰਗਾਪੁਰ ਦੇ ਸਮਾਜਿਕ ਵਿਕਾਸ, ਨੌਜਵਾਨ ਅਤੇ ਖੇਡ ਮੰਤਰਾਲੇ ਦੇ ਤਹਿਤ ਇੱਕ ਬੋਰਡ ਹੈ।

Date:2009-10-04 Time:00:08:41

ਸੋਨੀਆ ਦਾ ਦੌਰਾ ਹੋਵੇਗਾ ਲਾਹੇਮੰਦ : ਵਿਦਰੋਹੀ

ਚੰਡੀਗੜ੍ਹ : ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਪਾਰਟੀ ਪ੍ਰਮੁੱਖ ਸੋਨੀਆ ਗਾਂਧੀ ਦੀਆਂ ਸਿਰਸਾ ਤੇ ਕਰਨਾਲ ਵਿੱਚ ਹੋਣ ਵਾਲੀਆਂ ਰੈਲੀਆਂ ਦੇ ਬਾਅਦ ਹਰਿਆਣਾ ਅੰਦਰ ਕਾਂਗਰਸ ਦੀ ਲਹਿਰ ਹਨੇਰੀ ਦਾ ਰੂਪ ਲੈ ਲਵੇਗੀ।

Date:2009-10-04 Time:00:08:41

ਸ਼ੈੱਟੀ ਤੇ ਅਜਹਰੂਦੀਨ ਕਰਨਗੇ ਪ੍ਰਚਾਰ

ਅਮਰਾਵਤੀ : ਫਿਲਮ ਅਭਿਨੇਤਾ ਸੁਨੀਲ ਸ਼ੈੱਟੀ ਅਤੇ ਸਾਂਸਦ ਮੁਹੰਮਦ ਅਜਹਰੂਦੀਨ ਉਹਨਾਂ ਸਟਾਰ ਪ੍ਰਚਾਰਕਾਂ ਵਿੱਚ ਸ਼ਾਮਿਲ ਹਨ, ਜੋ ਕਾਂਗਰਸ ਦੇ ਲਈ ਇੱਜਤ ਦਾ ਸੁਆਲ ਬਣ ਚੁੱਕੇ ਅਮਰਾਵਤੀ ਵਿਧਾਨ ਸਭਾ ਖੇਤਰ ਵਿੱਚ ਪਾਰਟੀ ਉਮੀਦਵਾਰ ਰਾਜੇਂਦਰ ਸ਼ੇਖਾਵਤ ਦੇ ਲਈ ਪ੍ਰਚਾਰ ਕਰਨਗੇ।

Date:2009-10-04 Time:00:08:41

ਬਾਬਰੀ ਕੇਸ 'ਚ 7ਵੇਂ ਗਵਾਹ ਦੇ ਬਿਆਨ ਦਰਜ

ਰਾਏਬਰੇਲੀ- ਅਯੋਧਿਆ ਵਿੱਚ ਛੇ ਦਸੰਬਰ 1992 ਨੂੰ ਢਾਹੇ ਗਏ ਵਿਵਾਦਿਤ ਢਾਂਚੇ ਦੀ ਚੱਲ ਰਹੀ ਸੁਣਵਾਈ ਦੌਰਾਨ ਅੱਜ ਵਿਸ਼ੇਸ਼ ਅਦਾਲਤ ਨੇ ਕੇਂਦਰੀ ਜਾਂਚ ਬਿਊਰੋ ਵੱਲੋਂ ਪੇਸ਼ ਕੀਤੇ ਗਏ ਸੱਤਵੇਂ ਗਵਾਹ ਦਾ ਪੂਰਾ ਬਿਆਨ ਦਰਜ ਕੀਤਾ।

Date:2009-10-04 Time:00:08:41

ਜਖਾਊ ਤੱਟ ਤੋਂ ਛੇ ਪਾਕਿਸਤਾਨੀ ਗ੍ਰਿਫ਼ਤਾਰ

ਪੋਰਬੰਦਰ : ਗੁਜਰਾਤ ਵਿੱਚ ਜਖਾਊ ਸਮੁੰਦਰੀ ਤੱਟ ਉੱਤੇ ਚੋਰੀ ਛੁਪੇ ਪਾਣੀ ਦੇ ਰਾਸਤੇ ਭਾਰਤੀ ਖੇਤਰ ਵਿੱਚ ਪ੍ਰਵੇਸ਼ ਕਰਦਿਆਂ ਅੱਜ ਸਵੇਰੇ ਛੇ ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

Date:2009-10-04 Time:00:08:41

ਛਿੜ ਸਕਦਾ ਹੈ ਰੂਸ ਨਾਟੋ ਯੁੱਧ!

ਲੰਦਨ - ਉੱਤਰ ਅਟਲਾਂਟਿਕ ਸੰਧੀ ਸੰਗਠਨ(ਨਾਟੋ) ਦੀ ਸੈਨਾ ਦੇ ਇੱਕ ਸੀਨੀਅਰ ਕਮਾਂਡਰ ਨੇ ਚਿਤਾਵਨੀ ਦਿੱਤੀ ਹੈ ਕਿ ਆਰਕਟਿਕ ਖੇਤਰ ਵਿਚ ਸੋਮਿਆਂ ਉੱਪਰ ਕਬਜ਼ਾ ਕਰਨ ਨੂੰ ਲੈ ਕੇ ਜ਼ਾਰੀ ਹੋੜ ਨਾਲ ਉਸ ਦੇ ਅਤੇ ਰੂਸ ਵਿਚਕਾਰ ਕਦੀ ਵੀ ਸੰਘਰਸ਼ ਛਿੜ ਸਕਦਾ ਹੈ।

Date:2009-10-04 Time:00:08:41

ਮੈਂ ਔਰ ਮਿਸੇਜ ਖੰਨਾ

'ਮੈਂ ਔਰ ਮਿਸੇਜ ਖੰਨਾ' ਦੀ ਕਹਾਣੀ ਤਿੰਨ ਲੋਕਾਂ ਅਤੇ ਉਹਨਾਂ ਦੀ ਜਿੰਦਗੀ ਦੇ ਪ੍ਰਤੀ ਨਜ਼ਰੀਏ ਦੇ ਆਲੇ-ਦੁਆਲੇ ਘੁੰਮਦੀ ਹੈ। ਸਮੀਰ (ਸਲਮਾਨ ਖਾਨ) ਨੂੰ ਪਸੰਦ ਨਹੀਂ ਹੈ ਕਿ ਪਤਨੀ ਘਰੋਂ ਬਾਹਰ ਜਾ ਕੇ ਕੰਮ ਕਰੇ ਅਤੇ ਪੈਸਾ ਕਮਾਏ। ਉਸਦਾ ਮੰਨਣਾ ਹੈ ਕਿ ਇਹ ਕੰਮ ਪੁਰਸ਼ਾਂ ਦਾ ਹੈ। ਨਾਲ ਹੀ ਉਹ ਸੋਚਦਾ ਹੈ ਕਿ ਬਿਹਤਰ ਜਿੰਦਗੀ ਲਈ ਸਫ਼ਲਤਾ ਅਤੇ ਪੈਸਾ ਬਹੁਤ ਜਰੂਰੀ ਹੈ। ਰੈਨਾ (ਕਰੀਨਾ ਕਪੂਰ) ਇੱਕ ਅਨਾਥ ਸਕੂਲ ਵਿੱਚ ਪਲੀ ਹੈ। ਜਿਸ ਪਿਆਰ ਦੀ ਉਸ ਨੂੰ ਤਲਾਸ਼ ਰਹਿੰਦੀ ਹੈ, ਉਹ ਉਸ ਨੂੰ ਸਮੀਰ ਵਿੱਚ ਮਿਲਦਾ ਹੈ। ਸਮੀਰ ਉਸ ਨੂੰ ਬਹੁਤ ਚਾਹੁੰਦਾ ਹੈ ਅਤੇ ਦੋਵੇਂ ਖੁਸ਼ਹਾਲ ਜਿੰਦਗੀ ਜਿਉਂ ਰਹੇ ਹਨ। ਰੈਨਾ ਦਾ ਮੰਨਣਾ ਹੈ ਕਿ ਬਿਹਤਰ ਜਿੰਦਗੀ ਲਈ ਧਨ ਦੀ ਨਹੀਂ ਬਲਕਿ ਪਿਆਰ, ਵਫ਼ਾਦਾਰੀ, ਆਪਸੀ ਸਹਿਯੋਗ ਅਤੇ ਜਿੰਮੇਦਾਰੀ ਦੀ ਜਿਆਦਾ ਲੋੜ ਹੁੰਦੀ ਹੈ। ਅਕਾਸ਼ (ਸੋ

Date:2009-10-04 Time:00:08:40

ਪ੍ਰਿਅੰਕਾ ਦਾ ਨਾਂਅ ਪੇਂਡਲੁਮ

ਪ੍ਰਿਅੰਕਾ ਚੋਪੜਾ ਬਹੁਤ ਮੂਡੀ ਹੈ। ਉਹਨਾਂ ਨੂੰ ਕਦੋਂ ਕੀ ਹੋ ਜਾਵੇ, ਕੁੱਝ ਕਿਹਾ ਨਹੀਂ ਜਾ ਸਕਦਾ। ਖੁੱਲ੍ਹ ਕੇ ਹੱਸ ਰਹੀ ਪ੍ਰਿਅੰਕਾ ਅਗਲੇ ਪਲ ਵਿੱਚ ਹੀ ਗੁੱਸਾ ਹੋ ਸਕਦੀ ਹੈ। ਇਹ ਗੱਲ ਉਹਨਾਂ ਦੇ ਨਜਦੀਕ ਰਹਿਣ ਵਾਲੇ ਵਿਅਕਤੀ ਚੰਗੀ ਤਰ੍ਹਾਂ ਜਾਣਦੇ ਹਨ, ਜਿਨ੍ਹਾਂ ਵਿੱਚ ਹਰਮਨ ਬਾਵੇਜਾ ਵੀ ਸ਼ਾਮਿਲ ਹਨ।

Date:2009-10-04 Time:00:08:40

ਉਮੀਦਾਂ ਤੇ ਖਰੇ ਨਹੀਂ ਉਤਰੇ ਆਸ਼ੁਤੋਸ਼

ਪਿੱਛਲੇ ਹਫਤੇ 12 ਪ੍ਰਿਅੰਕਾ ਚੋਪੜਾ ਵਾਲੀ ਫ਼ਿਲਮ 'ਵ੍ਹਾਟ ਇਸ ਯੂਅਰ ਰਾਸ਼ੀ' ਸਿਨੇਮਾਘਰਾਂ ਵਿੱਚ ਲਗੀ ਪਰ ਅਫਸੋਸ ਕਿ ਇਹਨਾਂ ਵਿੱਚ ਇੱਕ ਵੀ ਦਰਸ਼ਕਾਂ ਨੂੰ ਪਸੰਦ ਨਹੀਂ ਆਇਆ।

Date:2009-10-04 Time:00:08:40

ਹਵਾਲਾ ਰਾਸ਼ੀ ਸਮੇਤ ਲਸ਼ਕਰ ਅੱਤਵਾਦੀ ਕਾਬੂ

ਜੰਮੂ - ਜੰਮੂ ਕਸ਼ਮੀਰ ਦੇ ਰਾਮਬਣ ਜਿਲ੍ਹੇ ਦੇ ਬਨਿਹਾਲ ਇਲਾਕੇ ਵਿਚ ਪੁਲਿਸ ਨੇ ਲਸ਼ਕਰੇ ਤੋਇਬਾ ਦੇ ਇੱਕ ਅੱਤਵਾਦੀ ਨੂੰ ਢਾਈ ਲੱਖ ਰੁਪਏ ਦੀ ਹਵਾਲਾ ਰਾਸ਼ੀ ਸਮੇਤ ਕਾਬੂ ਕੀਤਾ।ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਇੱਥੇ ਵਾਰਤਾ ਨੂੰ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ਉੱਪਰ ਬੀਤੀ ਸ਼ਾਮ ਗੁਲਾਮ ਹਸਨ ਨੂੰ ਗ੍ਰਿਫਤਾਰ ਕੀਤਾ ਗਿਆ।

Date:2009-10-04 Time:00:08:40

ਹੰਗਾਮੀ ਹਾਲਤ 'ਚ ਉਤਾਰਿਆ ਹੈਲੀਕਾਪਟਰ

ਦਤੀਆ : ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਹੈਲੀਕਾਪਟਰ ਦੀ ਦਤੀਆ ਵਿੱਚ ਐਮਰਜੇਂਸੀ ਲੈਂਡਿੰਗ ਕਰਨੀ ਪਈ। ਚੌਟਾਲਾ ਪਿਤਾਂਬਰ ਪੀਠ ਦਾ ਦਰਸ਼ਨ ਕਰਨ ਦਤੀਆ ਗਏ ਸਨ ਅਤੇ ਖ਼ਰਾਬ ਮੌਸਮ ਦਾ ਚੱਲਦੇ ਉਹਨਾਂ ਦਾ ਹੈਲੀਕਾਪਟਰ ਦੋ ਵਾਰ ਉਡਾਨ ਨਹੀਂ ਭਰ ਸਕਿਆ।

Date:2009-10-04 Time:00:08:40

ਵਾਪਸ ਪਰਤੇ ਸਚਿਨ

ਮੁੰਬਈ - ਹੋਟਲ ਦੇ ਕਮਰੇ ਵਿਚ ਬੇਹੋਸ਼ ਹੋ ਕੇ ਡਿੱਗਣ ਨਾਲ ਜ਼ਖਮੀ ਹੋਏ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਟੀਮ ਇੰਡੀਆ ਦੇ ਕੁੱਝ ਸਾਥੀ ਖਿਡਾਰੀਆਂ ਅਤੇ ਅਧਿਕਾਰੀਆਂ ਨਾਲ ਦੱਖਣੀ ਅਫਰੀਕਾ ਤੋਂ ਇੱਥੇ ਵਾਪਸ ਪਰਤ ਆਏ।

Date:2009-10-04 Time:00:08:40

ਆਸਾਂ ਤੋਂ ਵੱਧ ਕੇ ਹੈ ਪੁਰਸਕਾਰ : ਜਾਨਸਨ

ਜੋਹਾਂਸਬਰਗ - ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ, ਗੌਤਮ ਗੰਭੀਰ ਅਤੇ ਇੰਗਲੈਂਡ ਦੇ ਕਪਤਾਨ ਐਂਡ੍ਰਿਉ ਸਟ੍ਰਾਸ ਨੂੰ ਪਛਾੜ ਕੇ ਆਈਸੀਸੀ ਦੇ ਸਰਬ ਸ਼੍ਰੇਸ਼ਠ ਖਿਡਾਰੀ ਦਾ ਪੁਰਸਕਾਰ ਜਿੱਤਣ ਵਾਲੇ ਆਸਟ੍ਰੇਲਿਆਈ ਤੇਜ਼ ਗੇਂਦਬਾਜ਼ ਮਿਸ਼ੇਲ ਜਾਨਸਨ ਨੇ ਕਿਹਾ ਹੈ ਕਿ ਇਹ ਸਨਮਾਣ ਮਿਲਣਾ ਆਸਾਂ ਤੋਂ ਕਿਤੇ ਵੱਧ ਕੇ ਹੈ।

Date:2009-10-04 Time:00:08:40

ਪਹਿਚਾਣ ਲਈ ਕੰਮ ਕਰਦੀ ਰਹਾਂਗੀ

ਲਗਾਤਾਰ ਸਫਲ ਫ਼ਿਲਮਾਂ ਦਿੰਦੀ ਜਾ ਰਹੀ ਕਰੀਨਾ ਕਪੂਰ ਨਵੀਂ ਉਚਾਈਆਂ ਵੱਲ ਵੱਧਦੀ ਜਾ ਰਹੀ ਹੈ। ਕਹਿੰਦੇ ਹਨ ਸਫਲਤਾ ਮਨੁੱਖ ਦਾ ਆਤਮਵਿਸ਼ਵਾਸ ਵਧਾਉਂਦੀ ਹੈ। ਕਰੀਨਾ ਕਪੂਰ ਇਸ ਦਾ ਉਦਾਹਰਨ ਹੈ।

Date:2009-10-04 Time:00:08:40

ਸੰਜੇ ਦੱਤ ਦੀ ਪ੍ਰੇਸ਼ਾਨੀ

ਦੀਵਾਲੀ ਤੇ ਸੰਜੇ ਦੱਤ ਦੀਆਂ ਦੋ ਫ਼ਿਲਮਾਂ ਰਿਲੀਜ਼ ਹੋਣ ਵਾਲੀ ਹੈ। 'ਬਲਿਊ' ਅਤੇ 'ਆਲ ਦ ਬੈਸਟ'। ਇਸ ਨੂੰ ਲੈ ਕੇ ਇਹਨਾਂ ਦਿਨਾਂ ਵਿੱਚ ਸੰਬੂ ਬਾਬਾ ਮੁਸੀਬਤ ਵਿੱਚ ਹਨ।

Date:2009-10-04 Time:00:08:40


1   2  

page no.1

Select news date :

31 - 10 - 2009
30 - 10 - 2009
29 - 10 - 2009
28 - 10 - 2009
27 - 10 - 2009
26 - 10 - 2009
25 - 10 - 2009
24 - 10 - 2009
23 - 10 - 2009
22 - 10 - 2009
21 - 10 - 2009
20 - 10 - 2009
19 - 10 - 2009
18 - 10 - 2009
17 - 10 - 2009
16 - 10 - 2009
15 - 10 - 2009
14 - 10 - 2009
13 - 10 - 2009
12 - 10 - 2009
11 - 10 - 2009
10 - 10 - 2009
9 - 10 - 2009
8 - 10 - 2009
7 - 10 - 2009
6 - 10 - 2009
5 - 10 - 2009
4 - 10 - 2009
3 - 10 - 2009
2 - 10 - 2009
1 - 10 - 2009