Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 31 - 10 - 2009
ਸੋਸ਼ਲ ਨੈਟਵਰਕਿੰਗ ਸਾਈਟਸ ਦੀ ਲੋਕਪ੍ਰਿਅਤਾ ਨੂੰ ਦੇਖਦੇ ਹੋਏ ਦੁਨੀਆ ਦੇ ਪਹਿਲੇ ਬਹੁ-ਭਾਸ਼ੀ ਪੋਰਟਲ ਵੈਬਦੁਨੀਆ ਨੇ ਵੀ ਸੋਸ਼ਲ ਨੈਟਵਰਕਿੰਗ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਹੈ। ਵੈਬਦੁਨੀਆ ਪੰਜਾਬੀ ਪੋਰਟਲ ਵੀ ਹੁਣ ਸ਼ਾਮਿਲ ਹੋ ਗਿਆ ਹੈ, ਟਵਿਟਰ ਯੂਜਰਸ ਦੀ ਲਿਸਟ ਵਿੱਚ ਜਿਸ ਨਾਲ ਹੁਣ ਟਵਿਟਰ ਦੇ ਯੂਜਰਸ ਵੀ ਵੈਬਦੁਨੀਆ ਪੰਜਾਬੀ ਦੀਆਂ ਤਾਜਾ ਖ਼ਬਰਾਂ ਅਤੇ ਰੌਚਕ ਜਾਣਕਾਰੀ ਨਾਲ ਰੂਬਰੂ ਹੋ ਸਕਣਗੇ। Date:2009-10-31 Time:00:04:17
ਅਜਮੇਰ - ਰੇਲਮੰਤਰੀ ਮਮਤਾ ਬਨਰਜ਼ੀ ਦੁਆਰਾ ਘੋਸ਼ਿਤ ਕੀਤੀ ਨਵੀਂ ਟ੍ਰੇਨ 'ਅਜਮੇਰ - ਭੋਪਾਲ - ਅਜਮੇਰ' ਦਾ ਸੰਚਾਲਨ ਇੱਕ ਨਵੰਬਰ ਤੋਂ ਕੀਤਾ ਜਾਵੇਗਾ।ਕੇਂਦਰੀ ਸੂਚਨਾ ਉਦਯੋਗਿਕੀ ਅਤੇ ਸੰਚਾਰ ਰਾਜ ਮੰਤਰੀ ਸਚਿਨ ਪਾਇਲਟ ਇੱਕ ਨਵੰਬਰ ਦੀ ਰਾਤੀ 9.25 'ਤੇ ਅਜਮੇਰ ਰੇਲਵੇ ਸਟੇਸ਼ਨ ਤੋਂ ਹਰੀ ਝੰਡੀ ਦਿਖਾਕੇ ਇਸ ਨੂੰ ਰਵਾਨਾ ਕਰਨਗੇ। Date:2009-10-31 Time:00:04:17
ਸ਼ੰਘਾਈ - ਚੀਨ ਵਿਚ ਅਮਰੀਕਾ ਦੇ ਨਾਸਦਾਕ ਦੀ ਤਰਜ਼ ਉੱਪਰ ਖੁੱਲੇ ਨਵੇਂ ਸ਼ੇਅਰ ਬਜ਼ਾਰ ਚਾਇਨੈਕਸਟ ਦੀ ਸ਼ੁਰੂਆਤ ਅੱਜ ਧਮਾਕੇਦਾਰ ਰਹੀ।ਚਾਇਨੈਕਸਟ ਵਿਚ ਲੜ੍ਹੀਬੱਧ ਸਾਰੇ 28 ਸ਼ੇਅਰ 20 ਫੀਸਦੀ ਤੋਂ ਵੀ ਜਿਆਦਾ ਦੇ ਵਾਧੇ ਨਾਲ ਖੁੱਲੇ ਜਿਸ ਨਾਲ ਸ਼ੁਰੂਆਤੀ ਕਾਰੋਬਾਰ ਵਿਚ ਹੀ ਚਾਇਨੈਕਸਟ ਵਿਚ ਅਪਰ ਸਰਕਟ ਲਗਾ ਦਿੱਤਾ ਗਿਆ ਅਤੇ ਕੰਮਕਾਜ ਅੱਧੇ ਘੰਟੇ ਲਈ ਰੋਕ ਦਿੱਤਾ ਗਿਆ। Date:2009-10-31 Time:00:04:17
ਨਵੀਂ ਦਿੱਲੀ - ਘਰੇਲੂ ਉਪਭੋਗਤਾ ਉਤਪਾਦ ਬਨਾਉਣ ਵਾਲੀ ਕੰਪਨੀ ਗੋਦਰੇਜ਼ ਕੰਜਿਉਮਰ ਪ੍ਰੋਡਕਟਸ ਲਿਮਟਡ ਦਾ ਸ਼ੁੱਧ ਲਾਭ ਚਾਲੂ ਵਿੱਤੀ ਵਰ੍ਹੇ ਦੀ ਦੂਜੀ ਤਿਮਾਹੀ ਵਿਚ ਬੀਤੇ ਵਰ੍ਹੇ ਦੇ ਇੰਨ੍ਹੇ ਸਮੇਂ ਦੇ 32.26 ਕਰੋੜ ਰੁਪਏ ਮੁਕਾਬਲੇ 112.46 ਫੀਸਦੀ ਦੇ ਵਾਧੇ ਨਾਲ 68.54 ਕਰੋੜ ਰੁਪਏ ਹੋ ਗਿਆ ਹੈ। Date:2009-10-31 Time:00:04:17
ਨਵੀਂ ਦਿੱਲੀ - ਸੰਸਾਰਕ ਮੰਦੀ ਤੋਂ ਪ੍ਰਭਾਵਿਤ ਅਰਥ ਵਿਵਸਥਾ ਨੂੰ ਉਬਾਰਨ ਲਈ ਬੀਤੇ ਇੱਕ ਵਰ੍ਹੇ ਦੌਰਾਨ ਦਿੱਤੇ ਗਏ ਵਿੱਤੀ ਅਤੇ ਮੁੱਦਰਾ ਹੱਲ੍ਹਾਸ਼ੇਰੀ ਪੈਕੇਜਾਂ ਨੂੰ ਹੁਣ ਅਰਥ ਵਿਵਸਥਾ ਨੂੰ ਲੀਹਾਂ ਉੱਪਰ ਪਰਤਦੇ ਵੇਖ ਕੇ ਵਾਪਸ ਲੈਣ ਬਾਰੇ ਵਿਚਾਰ ਹੋਣ ਲੱਗਾ ਹੈ। Date:2009-10-31 Time:00:04:17
ਨਵੀਂ ਦਿੱਲੀ - ਦੇਸ਼ ਵਿਚ ਨਿੱਜੀ ਖੇਤਰ ਦੀ ਮੋਹਰੀ ਦੂਰਸੰਚਾਰ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਭਾਰਤੀ ਏਅਰਟੈਲ ਲਿਮਟਡ ਦਾ ਸ਼ੁੱਧ ਲਾਭ ਚਾਲੂ ਵਿੱਤੀ ਵਰ੍ਹੇ ਦੀ ਦੂਜੀ ਤਿਮਾਹੀ ਵਿਚ 43.13 ਫੀਸਦੀ ਵੱਧ ਕੇ 2296.94 ਕਰੋੜ ਰੁਪਏ ਹੋ ਗਿਆ। Date:2009-10-31 Time:00:04:17
ਰਾਏਪੁਰ - ਛੱਤੀਸਗੜ੍ਹ ਦੇ ਮੁੱਖ ਮੰਤਰੀ ਡਾ. ਰਮਨ ਸਿੰਘ ਨੇ ਭਾਰਤ ਆਤੇ ਦੱਖਣੀ ਅਫਰੀਕਾ ਵਿਚਕਾਰ ਸਦੀਆਂ ਪੁਰਾਣੇ ਇਤਹਾਸਕ, ਸਮਾਜਕ, ਸੱਭਿਆਚਾਰਕ ਅਤੇ ਵਪਾਰ ਰਿਸ਼ਤੇ ਭਵਿੱਖ ਵਿਚ ਹੋਰ ਜਿਆਦਾ ਮਜ਼ਬੂਤ ਹੋਣ ਦੀ ਆਸ ਪ੍ਰਗਟਾਈ ਹੈ। Date:2009-10-31 Time:00:04:17
ਨਵੀਂ ਦਿੱਲੀ - ਨਿੱਜੀ ਖੇਤਰ ਦੀ ਬਿਜਲੀ ਕੰਪਨੀ ਟਾਟਾ ਪਾਵਰ ਨੇ ਭਾਰਤ ਅਤੇ ਨੇਪਾਲ ਵਿਚ ਜਲ ਬਿਜਲੀ ਪਰੀਯੋਜਨਾ ਸਥਾਪਤ ਕਰਨ ਲਈ ਨਾਰਵੇ ਦੀ ਕੰਪਨੀ ਐਸਐਨ ਨਾਰਵੇ ਨਾਲ ਕਰਾਰ ਕੀਤਾ ਹੈ।ਟਾਟਾ ਪਾਵਰ ਦੇ ਕਾਰਜਕਾਰੀ ਨਿਦੇਸ਼ਕ ਬਨਮਾਲੀ ਅਗਰਵਾਲ ਨੇ ਇੱਥੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸਐਨ ਨਾਰਵੇ ਨੂੰ ਜਲ ਬਿਜਲੀ ਪਰੀਯੋਜਨਾਵਾਂ ਦਾ ਕਾਫੀ ਅਨੁਭਵ ਹੈ। Date:2009-10-31 Time:00:04:17
ਨਵੀਂ ਦਿੱਲੀ - ਭਾਰਤ ਹੈਵੀ ਇਲੈਕਟ੍ਰੀਕਲਸ ਲਿਮਟਡ(ਭੇਲ) ਨੂੰ ਛੱਤੀਸਗੜ੍ਹ ਵਿਚ 2400 ਮੈਗਾਵਾਟ ਬਿਜਲੀ ਉਤਪਾਦਨ ਸਮਰੱਥਾ ਦੇ ਕਾਰਖਾਨਿਆਂ ਦੀ ਸਥਾਪਨਾ ਲਈ ਨਿੱਜੀ ਖੇਤਰ ਦੀ ਕੰਪਨੀ ਜਿੰਦਲ ਪਾਵਰ ਲਿਮਟਡ ਤੋਂ 5040 ਕਰੋੜ ਰੁਪਏ ਦਾ ਆਰਡਰ ਮਿਲਿਆ ਹੈ। Date:2009-10-31 Time:00:04:17
ਲਾਸ ਐਂਜਲਸ - ਪਾਪ ਸਟਾਰ ਮਾਈਕਲ ਜੈਕਸਨ ਦੀ ਫ਼ਿਲਮ 'ਦਿਸ ਇਜ਼ ਇਟ' ਨੂੰ ਦੇਖਣ ਲਈ ਵਿਸ਼ਵ ਸਤਰ 'ਤੇ ਉਨ੍ਹਾ ਦੇ ਪ੍ਰਸ਼ੰਸਕਾਂ ਦੀ ਭਾਰੀ ਭੀੜ ਉਮੜ ਰਹੀ ਹੈ।ਇਸ ਫ਼ਿਲਮ ਨੇ ਆਪਣੇ ਪ੍ਰਦਰਸ਼ਨ ਦੇ ਪਹਿਲੇ ਹੀ ਦਿਨ ਦੋ ਕਰੋੜ ਇੱਕ ਲੱਖ ਡਾਲਰ ਦੀ ਕਮਾਈ ਕੀਤੀ ਹੈ। Date:2009-10-31 Time:00:04:17
ਅਜਮੇਰ - ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੁਸ਼ਕਰ ਪਸ਼ੂ ਮੇਲੇ 'ਚ ਹੁਣ ਤੱਕ ਕੁੱਲ੍ਹ 5 ਕਰੋੜ 71 ਲੱਖ ਰੁੱਪਏ ਦੇ ਪਸ਼ੂਆਂ ਦੀ ਵਿੱਕਰੀ ਹੋਈ ਹੈ। Date:2009-10-31 Time:00:04:17
ਨਵੀਂ ਦਿੱਲੀ - ਸਰਵਖੇਤਰ ਦੇ ਸੈਂਟ੍ਰਲ ਬੈਂਕ ਆਫ਼ ਇੰਡੀਆ ਦਾ ਮੁਨਾਫ਼ਾ ਦੂਸਰੀ ਤਿਮਾਹੀ 'ਚ 226.50 ਫ਼ੀਸਦੀ ਵੱਧਕੇ 313.93 ਕਰੋੜ ਰੁੱਪਏ ਹੋ ਗਿਆ,ਜਦੋਂਕਿ ਬੀਤੇ ਵਿੱਤੀ ਸਾਲ 'ਚ ਇਹ 96.15 ਕਰੋੜ ਰੁੱਪਏ ਰਿਹਾ ਸੀ। Date:2009-10-31 Time:00:04:17
ਚੰਡੀਗੜ੍ਹ - ਪੰਜਾਬ 'ਚ ਸਰਕਾਰੀ ਏਜੰਸੀਆਂ ਅਤੇ ਮਿਲ ਮਾਲਕਾਂ ਨੇ ਕੱਲ੍ਹ ਤੱਕ 98.92 ਲੱਖ ਟਨ ਤੋਂ ਜ਼ਿਆਦਾ ਝੋਨੇ ਦੀ ਖਰੀਦ ਕੀਤੀ ਗਈ ਹੈ। Date:2009-10-31 Time:00:04:17
ਨਵੀਂ ਦਿੱਲੀ - ਨਿੱਜੀ ਖੇਤਰ ਦੇ ਸਭ ਤੋਂ ਵੱਡੇ ਬੈਂਕ ਆਈਸੀਆਈਸੀਆਈ ਨੇ ਚਾਲੂ ਵਿੱਤੀ ਸਾਲ ਦੀ ਦੂਸਰੀ ਤਿਮਾਹੀ 'ਚ 1040.13 ਕਰੋੜ ਰੁੱਪਏ ਦਾ ਸ਼ੁੱਧ ਮੁਨਾਫ਼ਾ ਕਮਾਇਆ। Date:2009-10-31 Time:00:04:17
ਲਾਸ ਏਂਜਲਸ - ਉਂਝ ਤਾਂ ਹਾਲੀਵੁੱਡ ਦੀ ਦਿਲਕਸ਼ ਅਦਾਕਾਰ ਜੇਸੀਕਾ ਸਿੰਪਸਨ ਦੇ ਦੀਵਾਨਿਆਂ ਦੀ ਕੋਈ ਕਮੀ ਨਹੀਂ ਹੈ,ਲੇਕਿਨ ਇਹ ਸਿੰਗਰ ਕਿਸੇ ਅਕਲਮੰਦ ਮਰਦ ਦੇ ਨਾਲ ਹੀ ਡੇਟ 'ਤੇ ਜਾਣਾ ਚਾਹੁੰਦੀ ਹੈ। Date:2009-10-31 Time:00:04:17
ਗੋਪਾਲਗੰਜ - ਬਿਹਾਰ 'ਚ ਗੋਪਾਲਗੰਜ ਜਿਲ੍ਹੇ ਦੇ ਨਗਰ ਥਾਣਾ ਦੇ ਅਰਾਰ ਮੋੜ ਦੇ ਨਜ਼ਦੀਕ ਤੋਂ ਅਪਰਾਧੀਆਂ ਨੇ ਅੱਜ ਸਕੂਲੀ ਵਿਦਿਆਰਥੀ ਆਯੁਸ਼ ਰੰਜਨ ਨੂੰ ਅਗਵਾ ਕਰ ਲਿਆ। Date:2009-10-31 Time:00:04:16
ਭੋਪਾਲ - ਸ਼੍ਰੀਲੰਕਾਈ ਪ੍ਰਧਾਨ ਮੰਤਰੀ ਰਤਨਸਿਰੀ ਵਿਕ੍ਰਮਨਾਇਕੇ ਦੇ ਮੱਧ ਪ੍ਰਦੇਸ਼ ਪੁੱਜਣ ਮੌਕੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਉਹਨਾਂ ਦਾ ਸਵਾਗਤ ਕੀਤਾ।ਚੌਹਾਨ ਨੇ ਵਿਕ੍ਰਮਨਾਇਕੇ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਉਹਨਾਂ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ। Date:2009-10-31 Time:00:04:16
ਲੰਦਨ - ਰਾਸ਼ਟਰਮੰਡਲ ਖੇਡਾਂ ਦੀ ਆਯੋਜਨ ਸੰਮਤੀ ਅਤੇ ਰਾਸ਼ਟਰਮੰਡਲ ਖੇਡ ਮਹਾਸੰਘ (ਸੀਜੀਐਫ਼) ਨੇ ਅਗਲੇ ਸਾਲ ਦਿੱਲੀ 'ਚ ਹੋਣ ਵਾਲੀਆਂ ਖੇਡਾਂ ਦੇ ਆਯੋਜਨ ਦੇ ਮੱਦੇਨਜ਼ਰ ਪਿੱਛਲੇ ਕੁੱਝ ਸਮੇਂ ਤੋਂ ਜ਼ਾਰੀ ਵਿਵਾਦਾਂ ਨੂੰ ਸੁਲਝਾਉਣ ਸਬੰਧੀ ਫੈਸਲਾ ਲਿਆ ਹੈ। Date:2009-10-31 Time:00:04:16
ਨਵੀਂ ਦਿੱਲੀ - ਰਾਜਧਾਨੀ ਦੇ ਰੇਸ ਕੋਰਸ ਕਲੱਬ 'ਚ ਅੱਜ ਆਯੋਜਤ ਭਾਰਤੀ ਤਿੱਬਤ ਸੀਮਾ ਪੁਲਿਸ (ਆਈਟੀਬੀਪੀ) ਚੈਲੇਂਜਰ ਕੱਪ ਘੁੜਦੌੜ ਚੈਂਪੀਅਨਸ਼ਿਪ 'ਚ ਸਮੀਰ ਖਾਨ ਨੇ ਪਹਿਲਾ ਸਥਾਨ ਹਾਸਿਲ ਕੀਤਾ। Date:2009-10-31 Time:00:04:16
ਗਾਂਧੀ ਨਗਰ - ਗੁਜਰਾਤ ਦੇ ਮੁੱਖ ਨਰਿੰਦਰ ਮੋਦੀ ਸਵਾਈਨ ਫਲੂ ਤੋਂ ਪ੍ਰਭਾਵਿਤ ਹੋ ਗਏ ਹਨ।ਉਹ ਬੀਤੇ ਕੱਲ੍ਹ ਹੀ ਉਹ ਗੁਜਰਾਤ ਵਿਚ ਨਿਵੇਸ਼ ਲਈ ਰੂਸੀ ਨਿਵੇਸ਼ਕਾਂ ਨੂੰ ਸੱਦਾ ਦੇਣ ਮਗਰੋਂ ਵਾਪਸ ਪਰਤੇ ਸਨ।ਉਹਨਾਂ ਨੂੰ ਸਵਾਈਨ ਫਲੂ ਹੋਣ ਦੀ ਪੁਸ਼ਟੀ ਉਹਨਾਂ ਦੇ ਡਾਕਟਰ ਨੇ ਕੀਤੀ ਹੈ। Date:2009-10-31 Time:00:04:16
ਜੰਮੂ - ਜੰਮੂ ਕਸ਼ਮੀਰ ਦੇ ਡੋਡਾ ਜਿਲ੍ਹੇ ਦੇ ਪਹਾੜੀ ਇਲਾਕੇ ਵਿਚ ਅੱਜ ਹਵਾਈਸੈਨਾ ਦਾ ਇੱਕ ਐਮਆਈ 17 ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ।ਇਸ ਹਾਦਸੇ ਵਿਚ ਜਹਾਜ ਵਿਚ ਸਵਾਰ ਚਾਰ ਹਵਾਈਸੈਨਾ ਜਵਾਨਾਂ ਦੀ ਮੌਤ ਦਾ ਖਦਸ਼ਾ ਹੈ। Date:2009-10-31 Time:00:04:16
ਜੈਪੁਰ- ਕੇਂਦਰ ਸਰਕਾਰ ਨੇ ਸੀਤਾਪੁਰਾ ਸਥਿੱਤ ਇੰਡੀਅਨ ਆਇਲ ਕਾਰਪੋਰੇਸ਼ਨ ਅਗਨੀਕਾਂਡ ਦੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਦਸ - ਦਸ ਲੱਖ ਰੁੱਪਏ ਦੇਣ ਦਾ ਐਲਾਣ ਕੀਤਾ ਹੈ। Date:2009-10-31 Time:00:04:16
ਦੰਤੇਵਾੜਾ - ਛੱਤੀਸਗੜ੍ਹ ਦੇ ਦੰਤੇਵਾੜਾ ਜਿਲ੍ਹੇ ਦੇ ਤੋਂਗਪਾਲ ਥਾਣਾ ਖੇਤਰ ਦੇ ਕੀਕੀਰਪਾਲ ਪਿੰਡ ਵਿਚ ਨਕਸਲੀਆਂ ਨੇ ਇੱਕ ਅਧਿਕਾਰੀ ਸਮੇਤ ਤਿੰਨ ਲੋਕਾਂ ਦਾ ਕਤਲ ਕਰ ਦਿੱਤਾ। Date:2009-10-31 Time:00:04:16
ਇਸਲਾਮਾਬਾਦ - ਪਾਕਿਸਤਾਨ ਦੀ ਵਪਾਰਕ ਰਾਜਧਾਨੀ ਕਰਾਚੀ 'ਚ ਪੁਲਿਸ ਨੇ ਇੱਕ ਵਿਸ਼ੇਸ ਅਭਿਆਨ ਚਲਾਕੇ ਵਿਦੇਸ਼ੀ ਕਾਨੂੰਨ ਦੇ ਉਲੰਘਨ ਦੇ ਆਰੋਪ 'ਚ 200 ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾ ਵਿਰੁੱਧ ਮੁਕੱਦਮੇ ਕਾਇਮ ਕੀਤੇ ਹਨ। Date:2009-10-31 Time:00:04:16
ਲਾਸ ਏਂਜਲਸ - ਉਂਝ ਤਾਂ ਹਾਲੀਵੁੱਡ ਦੀ ਦਿਲਕਸ਼ ਅਦਾਕਾਰ ਜੇਸੀਕਾ ਸਿੰਪਸਨ ਦੇ ਦੀਵਾਨਿਆਂ ਦੀ ਕੋਈ ਕਮੀ ਨਹੀਂ ਹੈ,ਲੇਕਿਨ ਇਹ ਸਿੰਗਰ ਕਿਸੇ ਅਕਲਮੰਦ ਮਰਦ ਦੇ ਨਾਲ ਹੀ ਡੇਟ 'ਤੇ ਜਾਣਾ ਚਾਹੁੰਦੀ ਹੈ। Date:2009-10-31 Time:00:04:16
page no.1 |
Select news date : 31 - 10 - 2009 30 - 10 - 2009 29 - 10 - 2009 28 - 10 - 2009 27 - 10 - 2009 26 - 10 - 2009 25 - 10 - 2009 24 - 10 - 2009 23 - 10 - 2009 22 - 10 - 2009 21 - 10 - 2009 20 - 10 - 2009 19 - 10 - 2009 18 - 10 - 2009 17 - 10 - 2009 16 - 10 - 2009 15 - 10 - 2009 14 - 10 - 2009 13 - 10 - 2009 12 - 10 - 2009 11 - 10 - 2009 10 - 10 - 2009 9 - 10 - 2009 8 - 10 - 2009 7 - 10 - 2009 6 - 10 - 2009 5 - 10 - 2009 4 - 10 - 2009 3 - 10 - 2009 2 - 10 - 2009 1 - 10 - 2009 |