Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 30 - 10 - 2009

ਐਸ਼ ਨੂੰ ਕਰਨਾ ਪਿਆ ਮੋਬਾਇਲ ਬੰਦ

ਬ੍ਰਹਿਮੰਡ ਸੁੰਦਰੀ ਐਸ਼ਵਰਿਆ ਰਾਏ ਆਪਣੇ ਨਿਰਦੇਸ਼ਕਾਂ ਦੀ ਪੂਰੀ ਇੱਜ਼ਤ ਕਰਦੀ ਹੈ ਤੇ ਉਨ੍ਹਾਂ ਦੀ ਹਰ ਗੱਲ ਮੰਨਦੀ ਹੈ। ਕਦੇ ਵੀ ਤੇ ਰਾਤ ਨੂੰ ਵੀ ਆਪਣਾ ਮੋਬਾਇਲ ਬੰਦ ਨਾ ਕਰਨ ਵਾਲੀ ਐਸ਼ਵਰਿਆ ਨੂੰ ਫ਼ਿਲਮ 'ਰਾਵਣ' ਦੀ ਸ਼ੂਟਿੰਗ ਦੌਰਾਨ ਵੀਹ-ਵੀਹ ਘੰਟੇ ਆਪਣਾ ਮੋਬਾਇਲ ਫੋਨ ਬੰਦ ਕਰਨਾ ਪਿਆ ਕਿਉਂਕਿ ਮਣੀਰਤਨਮ ਨੂੰ ਸ਼ੂਟਿੰਗ ਤੇ ਮੋਬਾਇਲ ਬਿਲਕੁਲ ਹੀ ਪਸੰਦ ਨਹੀਂ ਹੈ। ਇਥੋਂ ਤੱਕ ਕਿ ਦ੍ਰਿਸ਼ ਤੋਂ ਬਾਅਦ ਵੀ ਮੋਬਾਇਲ ਚਾਲੂ ਨਹੀਂ ਕੀਤਾ ਜਾ ਸਕਦਾ। ਐਸ਼ਵਰਿਆ ਜਾਣਦੀ ਸੀ ਕਿ ਮਣੀ ਸਰ ਕੋਲ ਜੈਮਰ ਨਾਂਅ ਦੀ ਅਜਿਹੀ ਮਸ਼ੀਨ ਹੈ ਜਿਹੜੀ ਪੂਰੀ ਯੂਨਿਟ ਦੇ ਮੋਬਾਇਲ ਫੋਨ ਜਾਮ ਕਰ ਦਿੰਦੀ ਹੈ ਤੇ ਕੋਈ ਵੀ ਮੋਬਾਇਲ ਮੀਲ ਤੱਕ ਕੰਮ ਨਹੀਂ ਕਰਦਾ, ਇਸ ਲਈ ਐਸ਼ਵਰਿਆ ਆਪ ਹੀ ਆਪਣਾ ਮੋਬਾਇਲ ਬੰਦ ਕਰਕੇ ਮਣੀ ਦੀਆਂ ਨਜ਼ਰਾਂ 'ਚ ਸਾਊ ਅਭਿਨੇਤਰੀ ਬਣ ਗਈ।

Date:2009-10-30 Time:00:04:10

ਅਕਸ਼ੈ ਖੰਨਾ ਦਾ ਵਿਸ਼ਵਾਸ

ਚਾਹੇ ਨਵੀਂ ਪੀੜ੍ਹੀ ਦੇ ਲੋਕ ਮੌਜਮਸਤੀ ਵੱਲ ਵਧੇਰੇ ਖਿੱਚੇ ਹੋਏ ਹਨ ਤੇ ਬਾਲੀਵੁੱਡ ਤਾਂ ਹੈ ਹੀ ਮੌਜਮਸਤੀ ਦਾ ਸਾਗਰ ਪਰ ਅਭਿਨੇਤਾ ਅਕਸ਼ੈ ਖੰਨਾ ਗੰਭੀਰ ਚਿਤ ਇਨਸਾਨ ਹੈ ਤੇ ਉਹ ਧਰਮ-ਕਰਮ ਵਿਚ ਸਭ ਤੋਂ ਜ਼ਿਆਦਾ ਵਿਸ਼ਵਾਸ ਰੱਖਦਾ ਹੈ। ਅਕਸ਼ੈ ਖੰਨਾ ਗੁਰੂ ਘਰ ਵੀ ਜਾਂਦਾ ਹੈ ਤੇ ਮੰਦਿਰ ਵਿਖੇ ਵੀ। ਆਰਤੀ 'ਚ ਹਿੱਸਾ ਲੈਂਦਾ ਹੈ। ਗਿਰਜਾ ਘਰ 'ਚ ਕ੍ਰਿਸਮਿਸ ਮੌਕੇ ਜਾਣ ਤੋਂ ਇਲਾਵਾ ਪੀਰਾਂ-ਫਕੀਰਾਂ ਦੇ ਵੀ ਸਿਜਦੇ ਕਰਨ ਵਾਲਾ ਅਕਸ਼ੈ ਖੰਨਾ ਆਖਦਾ ਹੈ ਕਿ ਪ੍ਰਮਾਤਮਾ ਲਈ ਸਭ ਤੋਂ ਪਹਿਲਾਂ ਸਮਾਂ ਕੱਢਣਾ ਚਾਹੀਦਾ ਹੈ ਤੇ ਫਿਰ ਪ੍ਰਭੂ ਨਾਮ ਲੈ ਕੇ ਕੰਮਕਾਰ 'ਚ ਰੁਝ ਜਾਈਏ ਤਾਂ ਕਰਮ ਆਪਣੇ-ਆਪ ਸੰਵਾਰੇ ਜਾਂਦੇ ਹਨ। ਅਕਸ਼ੈ ਖੰਨਾ ਜਦ ਵੀ ਪੰਜਾਬ ਵੱਲ ਆਏ ਤਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਉਹ ਜ਼ਰੂਰ ਜਾਂਦਾ ਹੈ। ਆਪਣੇ ਨੇਤਾ/ਅਭਿਨੇਤਾ ਪਿਤਾ ਵਿਨੋ

Date:2009-10-30 Time:00:04:09

ਹੈਵਿਲਸ ਦਾ ਸ਼ੁੱਧ ਲਾਭ ਵੱਧਿਆ

ਨਵੀਂ ਦਿੱਲੀ : ਇਲੈਕਟ੍ਰੀਕਲਜ਼ ਅਤੇ ਬਿਜਲੀ ਸੰਚਾਰ ਸਾਜੋ ਸਾਮਾਨ ਬਣਾਉਣ ਵਾਲੀ ਦੇਸ਼ ਦੀ ਮੋਹਰੀ ਕੰਪਨੀ ਹੈਵਿਲਸ ਇੰਡੀਆ ਲਿਮੀਟੇਡ ਨੇ ਦੂਜੀ ਤਿਮਾਹੀ ਵਿੱਚ ਸ਼ਾਨਦਾਰ ਕਾਰੋਬਾਰ ਕਰਦੇ ਹੋਏ ਪਿਛਲੇ ਵਰ੍ਹੇ ਦੀ ਇਸੇ ਮਿਆਦ ਤੋਂ ਜਿਆਦਾ ਸ਼ੁੱਧ ਲਾਭ ਹਾਸਿਲ ਕੀਤਾ।

Date:2009-10-30 Time:00:04:06

ਮੈਰਿਕੋ ਦਾ ਸ਼ੁੱਧ ਲਾਭ 15% ਵੱਧਿਆ

ਨਵੀਂ ਦਿੱਲੀ : ਰੋਜਮਰਾ ਦੀਆਂ ਵਸਤਾਂ ਬਣਾਉਣ ਵਾਲੀ ਕੰਪਨੀ ਮੈਰਿਕੋ ਲਿਮੀਟੇਡ ਦਾ ਸ਼ੁੱਧ ਲਾਭ ਚਾਲੂ ਵਿੱਤ ਵਰ੍ਹੇ ਦੀ ਦੂਜੀ ਤਿਮਾਹੀ ਵਿੱਚ ਪਿਛਲੇ ਵਿੱਤ ਵਰ੍ਹੇ ਦੀ ਇਸੇ ਮਿਆਦ ਦੇ 45.12 ਕਰੋੜ ਰੁਪਏ ਦੇ ਮੁਕਾਬਲੇ 15.55 ਫੀਸਦੀ ਵੱਧਕੇ 52.14 ਕਰੋੜ ਰੁਪਏ ਹੋ ਗਿਆ।

Date:2009-10-30 Time:00:04:06

ਐੱਨਟੀਪੀਸੀ ਨੂੰ ਨੁਕਸਾਨ ਨਹੀਂ ਹੋਵੇਗਾ : ਮੰਤਰਾਲੇ

ਨਵੀਂ ਦਿੱਲੀ : ਸਰਵਜਨਕ ਖੇਤਰ ਦੀ ਊਰਜਾ ਕੰਪਨੀ ਐੱਨਟੀਪੀਸੀ ਜੇਕਰ ਰਿਲਾਇੰਸ ਇੰਡਸਟਰੀਜ਼ ਦੁਆਰਾ ਪੰਜ ਸਾਲ ਪਹਿਲਾਂ ਨਿਰਧਾਰਿਤ ਕੀਤੇ ਗਏ ਮੁੱਲ ਤੋਂ ਜਿਆਦਾ ਮੁੱਲ ਉੱਤੇ ਕੁਦਰਤੀ ਗੈਸ ਦੀ ਖਰੀਦ ਕਰਦੀ ਹੈ, ਤਾਂ ਵੀ ਉਸਨੂੰ ਧਨ ਦਾ ਨੁਕਸਾਨ ਨਹੀਂ ਹੋਵੇਗਾ।

Date:2009-10-30 Time:00:04:06

ਹੋਂਡਾ ਮੁਲਾਜਮਾਂ ਦੀ ਹੜਤਾਲ ਖ਼ਤਮ

ਨਵੀਂ ਦਿੱਲੀ : ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਦੇ ਕਰਮਚਾਰੀਆਂ ਦੀ ਕਰੀਬ ਤਿੰਨ ਮਹੀਨਿਆਂ ਤੋਂ ਜਾਰੀ ਹੜਤਾਲ ਬੁੱਧਵਾਰ ਨੂੰ ਖ਼ਤਮ ਹੋ ਗਈ। ਕੰਪਨੀ ਪ੍ਰਬੰਧਨ ਅਤੇ ਕਾਮਿਆਂ ਦੀ ਯੂਨੀਅਨ ਦੇ ਵਿਚਕਾਰ ਸਮਝੌਤਾ ਹੋਣ ਦੇ ਬਾਅਦ ਇਹ ਹੜਤਾਲ ਖ਼ਤਮ ਹੋਈ।

Date:2009-10-30 Time:00:04:06

ਕਾਰਪੋਰੇਸ਼ਨ ਬੈਂਕ ਦਾ ਸ਼ੁੱਧ ਮੁਨਾਫ਼ਾ ਵੱਧਿਆ

ਨਵੀਂ ਦਿੱਲੀ - ਸਰਕਾਰੀ ਖੇਤਰ ਦੇ ਪ੍ਰਮੁੱਖ ਬੈਂਕ,ਕਾਰਪੋਰੇਸ਼ਨ ਬੈਂਕ ਦਾ ਸ਼ੁੱਧ ਮੁਨਾਫ਼ਾ ਚਾਲੂ ਵਿੱਤੀ ਸਾਲ ਦੀ ਦੂਸਰੀ ਤਿਮਾਹੀ 'ਚ ਪਿੱਛਲੇ ਸਾਲ ਦੀ ਇਸ ਅੱਵਧੀ ਦੇ 191.51 ਕਰੋੜ ਰੁੱਪਏ ਦੀ ਤੁਲਨਾ 'ਚ 52.30 ਫ਼ੀਸਦੀ ਵੱਧਕੇ 291.67 ਕਰੋੜ ਰੁੱਪਏ ਹੋ ਗਿਆ।

Date:2009-10-30 Time:00:04:06

ਬੱਸ ਖੱਡ 'ਚ ਡਿੱਗੀ,ਛੇ ਮਰੇ

ਰਾਜਕੋਟ - ਗੁਜਰਾਤ 'ਚ ਰਾਜਕੋਟ ਜਿਲ੍ਹੇ ਦੇ ਜਾਮਕਾਂਦੋਰਨਾ ਤਾਲੁਕਾ 'ਚ ਕੱਲ੍ਹ ਦੇਰ ਰਾਤ ਇੱਕ ਨਿੱਜੀ ਬੱਸ ਦੇ ਖੱਡ 'ਚ ਡਿੱਗ ਜਾਣ ਨਾਲ ਛੇ ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖਮੀ ਹੋ ਗਏ।

Date:2009-10-30 Time:00:04:06

ਐੱਫ਼ਬੀਆਈ ਨੇ ਕੀਤਾ ਨਈਪਾਲ ਨੂੰ ਮ੍ਰਿਤ ਘੋਸ਼ਤ

ਲੰਡਨ : ਅਮਰੀਕੀ ਜਾਂਚ ਏਜੰਸੀ ਐੱਫ਼ਬੀਆਈ ਨੇ ਇੱਕ ਦਸਤਾਵੇਜ ਵਿੱਚ ਨੋਬੇਲ ਪ੍ਰਾਈਜ ਵਿਜੇਤਾ ਭਾਰਤ ਮੂਲ ਦੇ ਬ੍ਰਿਟਿਸ਼ ਲੇਖਕ ਵੀਐੱਸ ਨਈਪਾਲ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।

Date:2009-10-30 Time:00:04:06

ਆਈਓਬੀ ਦਾ ਸ਼ੁੱਧ ਲਾਭ ਡਿੱਗਿਆ

ਨਵੀਂ ਦਿੱਲੀ - ਸਰਕਾਰੀ ਖੇਤਰ ਦੇ ਪ੍ਰਮੁੱਖ ਬੈਂਕ ਇੰਡੀਅਨ ਓਵਰਸੀਜ਼ ਬੈਂਕ (ਆਈਓਬੀ) ਦਾ ਸ਼ੁੱਧ ਲਾਭ ਚਾਲੂ ਵਿੱਤੀ ਸਾਲ ਦੀ ਦੂਸਰੀ ਤਿਮਾਹੀ 'ਚ ਪਿੱਛਲੇ ਸਾਲ ਦੀ ਇਸ ਅੱਵਧੀ ਦੇ 359.01 ਕਰੋੜ ਰੁੱਪਏ ਦੀ ਤੁਲਨਾ 'ਚ 50.96 ਫ਼ੀਸਦੀ ਡਿੱਗਕੇ 176.04 ਕਰੋੜ ਰੁੱਪਏ ਰਿਹਾ।

Date:2009-10-30 Time:00:04:06

ਪੀਸੀਪੀਏ ਨੇ ਬੰਦ ਵਾਪਸ ਲਿਆ

ਮਿਦਨਾਪੁਰ : ਪੁਲਿਸ ਅੱਤਿਆਚਾਰ ਵਿਰੋਧੀ ਸੰਘਰਸ਼ ਸੰਮਤੀ (ਪੀਸੀਪੀਏ) ਨੇ ਪੱਛਮੀ ਬੰਗਾਲ ਦੇ ਤਿੰਨ ਜਿਲ੍ਹਿਆਂ ਵਿੱਚ 27 ਅਕਤੂਬਰ ਤੋਂ ਚੱਲ ਰਹੇ ਅਨਿਸ਼ਚਿਤਕਾਲੀਨ ਬੰਦ ਨੂੰ ਅੱਜ ਵਾਪਿਸ ਲੈ ਲਿਆ।

Date:2009-10-30 Time:00:04:06

ਪੂੰਜੀ ਨਿਵੇਸ਼ ਲਈ ਅਫ਼ਰੀਕੀ ਕੰਪਨੀਆਂ ਨੂੰ ਸੱਦਾ

ਜੋਹੰਸਬਰਗ - ਛੱਤੀਸਗੜ੍ਹ ਦੇ ਮੁੱਖਮੰਤਰੀ ਡਾ.ਰਮਨ ਸਿੰਘ ਨੇ ਰਾਜ ਨੂੰ ਪੰਜ ਸਾਲ 'ਚ ਭਾਰਤ ਦੀ ਇਸਪਾਤ ਰਾਜਧਾਨੀ ਬਣਾ ਦੇਣ ਦਾ ਦਾਅਵਾ ਕਰਦੇ ਹੋਏ ਦੱਖਣੀ ਅਫ਼ਰੀਕਾ ਦੇ ਉਦਯੋਗ ਜਗਤ ਨੂੰ ਭਾਰਤ ਦੇ ਇਸ ਪ੍ਰਚੂਰ ਖਣਿਜ ਵਾਲੇ ਰਾਜ 'ਚ ਖਣਿਜ ਅਧਾਰਤ ਉਦਯੋਗਾਂ ਅਤੇ ਵਿਸ਼ਾਲ ਤਾਪ ਬਿਜਲੀ ਯੋਜਨਾਵਾਂ 'ਚ ਪੂੰਜੀ ਨਿਵੇਸ਼ ਦੇ ਲਈ ਸੱਦਾ ਦਿੱਤਾ ਹੈ।

Date:2009-10-30 Time:00:04:06

ਓਬਾਮਾ ਨੇ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ

ਡੋਵਰ ਏਅਰਫੋਰਸ : ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਫਗਾਨਿਸਤਾਨ ਵਿਖੇ ਇਸ ਹਫ਼ਤੇ ਸ਼ਹੀਦੀ ਪਾਉਣ ਵਾਲੇ 18 ਸੈਨਿਕਾਂ ਅਤੇ ਨਸ਼ੀਲੇ ਪਦਾਰਥ ਰੋਕੂ ਵਿਭਾਗ ਦੇ ਮੁਲਾਜਮਾਂ ਦੀਆਂ ਮ੍ਰਿਤ ਦੇਹਾਂ ਉੱਤੇ ਫੁੱਲ ਚੜ੍ਹਾਕੇ ਸ਼ਰਧਾਂਜਲੀ ਦਿੱਤੀ।

Date:2009-10-30 Time:00:04:06

ਵਿਦੇਸ਼ੀ ਲੜਕੀ ਨੂੰ ਹਿੰਦੁਸਤਾਨੀ ਦੁਲਹਨ ਦਾ ਖਿਤਾਬ

ਅਜਮੇਰ - ਰਾਜਸਥਾਨ ਦੇ ਪੁਸ਼ਕਰ ਮੇਲੇ 'ਚ ਕੱਲ੍ਹ ਦੁਲਹਨ ਮੁਕਾਬਲੇਬਾਜ਼ੀ 'ਚ ਆਇਰਲੈਂਡ ਦੀ ਹਾਨਾ ਨੇ 'ਬੇਸਟ ਆਫ਼ ਹਿੰਦੁਸਤਾਨੀ ਦੁਲਹਨ' ਦਾ ਖਿਤਾਬ ਹਾਸਿਲ ਕੀਤਾ।

Date:2009-10-30 Time:00:04:06

ਕੱਚੀ ਉਮਰੇ ਮਾਂ ਦੇ ਪ੍ਰੇਮੀ ਨਾਲ ਸੁੱਤੀ ਜੋਲੀ

ਨਿਊਯਾਰਕ : ਹੌਲੀਵੁੱਡ ਅਭਿਨੇਤਰੀ ਐਂਜਲੀਨਾ ਜੋਲੀ ਜਦੋਂ 16 ਵਰ੍ਹਿਆਂ ਦੀ ਸੀ, ਤਦ ਆਪਣੀ ਮਾਂ ਦੇ ਆਸ਼ਿਕ ਦੇ ਨਾਲ ਹਮਬਿਸਤਰ ਹੋਈ ਸੀ। ਐਂਡ੍ਰਿਊ ਮਰਟਨ ਨੇ ਇਸ ਅਭਿਨੇਤਰੀ ਦੀ ਅਣ ਅਧਿਕ੍ਰਿਤ ਬਾਇਓਗ੍ਰਾਫ਼ੀ ਵਿੱਚ ਇਸ ਗੱਲ ਦਾ ਪ੍ਰਗਟਾਵਾ ਕੀਤਾ ਹੈ।

Date:2009-10-30 Time:00:04:06

ਸਰਕਾਰ ਨੂੰ ਲੱਖਾਂ ਦਾ ਨੁਕਸਾਨ, ਦੋ ਨੂੰ ਸਜਾ

ਨਵੀਂ ਦਿੱਲੀ - ਹਰਿਆਣਾ ਦੇ ਆਬਕਾਰੀ ਵਿਭਾਗ ਨੂੰ 61 ਲੱਖ ਰੁਪਏ ਦਾ ਨੁਕਸਾਨ ਪੁੱਜਾਉਣ ਦੇ ਇੱਕ ਮਾਮਲੇ ਵਿਚ ਕੇਂਦਰੀ ਜਾਂਚ ਬਿਉਰੋ(ਸੀਬੀਆਈ) ਦੀ ਇੱਕ ਅਦਾਲਤ ਨੇ ਇੱਕ ਨਿੱਜੀ ਕੰਪਨੀ ਦੇ ਦੋ ਨਿਦੇਸ਼ਕਾਂ ਨੂੰ ਸਜਾ ਸੁਣਾਈ ਹੈ।

Date:2009-10-30 Time:00:04:06

ਕਲਰਸ ਨੂੰ ਕਾਰਣ ਦੱਸੋ ਨੋਟਿਸ

ਕਲਰਸ ਨੂੰ ਕਾਰਣ ਦੱਸੋ ਨੋਟਿਸ

Date:2009-10-30 Time:00:04:06

ਨੇਹਾ ਦਾ ਗਰਮਜੋਸ਼ੀ ਭਰਿਆ ਸਵਾਗਤ

ਬਹੁਤ ਖੁਸ਼ ਹੈ ਨੇਹਾ ਧੂਪੀਆ ਕਿ ਵਤਨੋਂ ਦੂਰ ਵੀ ਉਸ ਦੀ ਪੂਰੀ ਪੁੱਛਗਿੱਛ ਹੈ। ਨੇਹਾ ਅੱਜਕਲ੍ਹ ਅਮਰੀਕਨ ਟੀ. ਵੀ. ਸੀਰੀਅਲ ਕਰ ਰਹੀ ਹੈ। ਇਸ ਸੀਰੀਅਲ ਦੇ ਸਿਲਸਿਲੇ 'ਚ ਰੂਬਿਨ ਮਿਊਜ਼ੀਅਮ ਆਫ਼ ਆਰਟਸ ਨੇ ਨੇਹਾ ਦਾ ਸ਼ਾਨਦਾਰ ਸਵਾਗਤ ਯੂ. ਐਸ. ਏ. ਵਿਖੇ ਕੀਤਾ। ਹਾਲੀਵੁੱਡ ਟੀ. ਵੀ. ਲੜੀਵਾਰ 'ਬਾਲੀਵੁੱਡ ਹੀਰੋ' ਦੇ ਪ੍ਰੀਮੀਅਰ ਮੌਕੇ ਫੁੱਲਾਂ ਨਾਲ ਨੇਹਾ ਨੂੰ ਲੱਦ ਦਿੱਤਾ ਗਿਆ। ਹੁਣ ਹਰ ਵਾਰ ਸ਼ੂਟਿੰਗ 'ਤੇ ਨੇਹਾ ਲਈ ਗੁਲਦਸਤਿਆਂ ਦੀ ਬਰਸਾਤ ਹੁੰਦੀ ਹੈ। ਅਮਰੀਕੀਆਂ ਵੱਲੋਂ ਗਰਮ ਜੋਸ਼ੀ ਭਰੇ ਸਵਾਗਤ ਦਾ ਅਨੰਦ ਮੁੰਬਈ ਆ ਕੇ ਵੀ ਨੇਹਾ ਧੂਪੀਆ ਮਾਣਦੀ ਹੈ। ਨੇਹਾ ਨੂੰ ਯੂ. ਐਸ. ਏ. ਵਿਖੇ ਕ੍ਰਿਸ ਕਟਨ ਜੋ ਹਾਲੀਵੁੱਡ ਸਟਾਰ ਹੈ, ਨੇ ਵੀ ਪੂਰਾ ਮਾਣ ਤੇ ਇੱਜ਼ਤ ਦਿਵਾਈ।

Date:2009-10-30 Time:00:04:05

ਲੰਦਨ ਡ੍ਰੀਮਸ

ਮਨੂੰ (ਸਲਮਾਨ ਖਾਨ) ਅਤੇ ਅਰਜੁਨ (ਅਜੈ ਦੇਵਗਨ) ਬਚਪਨ ਦੇ ਦੋਸਤ ਹਨ। ਦੋਸਤ ਹੋਣ ਦੇ ਬਾਵਜੂਦ ਦੋਵਾਂ ਦੇ ਸੁਭਾਅ ਵਿੱਚ ਬਹੁਤ ਅੰਤਰ ਹੈ। ਸਿਰਫ਼ ਇੱਕ ਹੀ ਸਮਾਨਤਾ ਨਜ਼ਰ ਆਉਂਦੀ ਹੈ ਅਤੇ ਉਹ ਇਹ ਕਿ ਦੋਵਾਂ ਦੇ ਪਰਿਵਾਰ ਦਾ ਸੰਗੀਤ ਨਾਲ ਨਾਤਾ ਹੈ। ਮਨੂੰ ਮਸਤਮੌਲਾ ਇਨਸਾਨ ਹੈ। ਜਿੰਦਗੀ ਦਾ ਉਹ ਭਰਪੂਰ ਮਜਾ ਲੈਂਦਾ ਹੈ। ਕੁੜੀਆਂ ਦਾ ਪਿੱਛਾ ਕਰਦਾ ਹੈ ਅਤੇ ਖੂਬ ਪੀਣਾ ਉਸ ਨੂੰ ਪਸੰਦ ਹੈ। ਉਹ ਬਿਹਤਰੀਨ ਗਾਇਕ ਹੈ ਅਤੇ ਆਪਣੇ ਦੋਸਤ ਅਰਜੁਨ ਤੇ ਉਹ ਅੱਖ ਬੰਦ ਕਰ ਕੇ ਵਿਸ਼ਵਾਸ ਕਰਦਾ ਹੈ। ਦੂਜੇ ਪਾਸੇ ਅਰਜੁਨ ਦੇ ਅੰਦਰ ਈਰਖਾ ਅਤੇ ਗੁੱਸਾ ਭਰਿਆ ਹੋਇਆ ਹੈ। ਇਸ ਲਈ ਉਹ ਭਗਵਾਨ ਨਾਲ ਵੀ ਨਰਾਜ ਰਹਿੰਦਾ ਹੈ। ਸੰਗੀਤ ਦੀ ਦੁਨੀਆ ਵਿੱਚ ਆਪਣੀ ਪਹਿਚਾਣ ਬਣਾਉਣਾ ਉਸਦਾ ਬਚਪਨ ਦਾ ਸੁਫ਼ਨਾ ਹੈ, ਜਿਸ ਨੂੰ ਪੂਰਾ ਕਰਨ ਲਈ ਉਹ ਕੋਈ ਵੀ ਹੱਦ ਪਾਰ ਕਰ ਸਕਦਾ ਹੈ।

Date:2009-10-30 Time:00:04:05

ਆਖਿਰ ਮੰਗਨੀ ਕੀਤੀ ਹੀ ਕਿਉਂ

ਪਿੱਛਲੇ ਦਿਨਾਂ ਵਿੱਚ ਸ਼ਿਲਪਾ ਸ਼ੇਟੀ ਨੇ ਆਪਣੇ ਪ੍ਰੇਮੀ ਰਾਜ ਕੁੰਦਰਾ ਨਾਲ ਮੰਗਨੀ ਕਰ ਕੇ ਵਿਆਹ ਵੱਲ ਕਦਮ ਵਧਾਈਆ। ਸ਼ਿਲਪਾ ਸਾਰਿਆਂ ਨੂੰ ਕਹਿ ਰਹੀ ਹੈ ਕਿ ਮੰਗਨੀ ਵਿੱਚ ਉਹਨਾਂ ਨੂੰ ਆਪਣੀ ਭੈਣ ਸ਼ਮਿਤਾ ਦੀ ਕਮੀ ਮਹਿਸੂਸ ਹੋਈ ਅਤੇ ਉਹ ਬੁਰਾ ਮਹਿਸੂਸ ਕਰ ਰਹੀ ਹੈ।

Date:2009-10-30 Time:00:04:05

ਮੋਦੀ ਨੇ ਦਿੱਤੇ ਚੌਕਸੀ ਦੇ ਨਿਰਦੇਸ਼

ਅਹਿਮਦਾਬਾਦ - ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਬੀਤੀ ਰਾਤ ਕੱਛ ਖੇਤਰ ਵਿਚ ਆਏ ਭੁਚਾਲ ਦੇ ਝਟਕਿਆਂ ਦੇ ਮੱਦੇਨਜ਼ਰ ਸੌਰਾਸ਼ਟਰ ਅਤੇ ਕੱਛ ਖੇਤਰ ਵਿਚ ਅਮਰਜੈਂਸੀ ਪ੍ਰਬੰਧਨ ਅਧਿਕਾਰੀਆਂ ਨੂੰ ਚੌਕਸੀ ਵਰਤਣ ਦਾ ਨਿਰਦੇਸ਼ ਦਿੱਤਾ ਹੈ।

Date:2009-10-30 Time:00:04:05

ਆਂਧਰਾ,ਕਰਨਾਟਕ ਨੇ ਮੰਗੀ 23,609 ਕਰੋੜ ਦੀ ਮਦੱਦ

ਹੈਦਰਾਬਾਦ, ਬੰਗਲੌਰ - ਹੜ੍ਹ ਪ੍ਰਭਾਵਿਤ ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਨੇ ਨੁਕਸਾਨ ਦਾ ਜਾਇਜਾ ਲੈਣ ਪੁੱਜੇ ਕੇਂਦਰੀ ਦਲ ਤੋਂ ਸਹਾਇਤਾ ਵਜੋਂ ਕੁੱਲ 23,609 ਕਰੋੜ ਰੁਪਏ ਦੀ ਸਹਾਇਤਾ ਮੰਗੀ ਹੈ।ਇਸ ਵਿਚੋਂ ਆਂਧਰਾ ਨੇ 12 ਹਜ਼ਾਰ ਜਦੋਂ ਕਿ ਕਰਨਾਟਕ ਨੇ 11 ਹਜ਼ਾਰ 609 ਕਰੋੜ ਰੁਪਏ ਮੰਗੇ ਹਨ।

Date:2009-10-30 Time:00:04:05

ਸੇਰੇਨਾ ਮੁੜ ਤੋਂ ਨੰਬਰ ਇੱਕ

ਦੋਹਾ - ਰੂਸ ਦੀ ਦਿਨਾਰਾ ਸਾਫੀਨਾ ਦੇ ਪਿੱਠ ਦਰਦ ਕਾਰਣ ਬੁੱਧਵਾਰ ਨੂੰ ਇੱਥੇ ਡਬਲਿਊਟੀਏ ਟੂਰ ਚੈਂਪੀਅਨਸ਼ਿਪ ਤੋਂ ਹਟਣ ਦੇ ਨਾਲ ਹੀ ਅਮਰੀਕਾ ਦੀ ਸੇਰੇਨਾ ਵਿਲੀਅਮਸ ਨੇ ਸਾਲ ਦੇ ਆਖਰ ਵਿਚ ਵਿਸ਼ਵ ਰੈਂਕਿੰਗ ਵਿਚ ਨੰਬਰ ਇੱਕ ਦੀ ਕੁਰਸੀ ਪੱਕੀ ਕੀਤੀ।

Date:2009-10-30 Time:00:04:05

ਰਾਸ਼ਟਰ ਮੰਡਲ ਬੈਟਨ ਰਿਲੇ ਸ਼ੁਰੂ

ਲੰਦਨ - ਬ੍ਰਿਟੇਨ ਦੀ ਮਹਾਂਰਾਣੀ ਐਲਿਜ਼ਾਬੇਥ ਦੂਜੀ ਦੇ ਭਾਰਤੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੂੰ ਅੱਜ ਇੱਥੇ ਇੱਕ ਸ਼ਾਨਦਾਰ ਸਮਾਰੋਹ ਵਿਚ ਰਾਸ਼ਟਰ ਮੰਡਲ ਖੇਡਾਂ ਦੀ ਮਸ਼ਾਲ ਸੌਂਪੇ ਜਾਣ ਦੇ ਨਾਲ ਹੀ ਦਿੱਲੀ ਵਿਚ ਅਗਲੇ ਵਰ੍ਹੇ ਹੋਣ ਵਾਲੀਆਂ 19ਵੀਂਆਂ ਰਾਸ਼ਟਰ ਮੰਡਲ ਖੇਡਾਂ ਦਾ ਸਫਰ ਸ਼ੁਰੂ ਹੋ ਗਿਆ।

Date:2009-10-30 Time:00:04:05

ਸਿਨੇਮਾਘਰਾਂ ਵਿੱਚ ਟਿਕਟ ਵੇਚ ਰਹੇ ਹਨ ਅਜੈ

ਅੱਜਕੱਲ੍ਹ ਫ਼ਿਲਮ ਬਨਾਉਣ ਤੋਂ ਜਿਆਦਾ ਉਸ ਦੀ ਮਾਰਕੇਟਿੰਗ ਤੇ ਦਿੱਤਾ ਜਾਂਦਾ ਹੈ। ਫ਼ਿਲਮ ਕਿਹੋ ਜਿਹੀ ਬਣੀ ਹੈ ਉਸ ਦਾ ਪ੍ਰਚਾਰ ਇਸ ਤਰ੍ਹਾਂ ਕੀਤਾ ਜਾਂਦਾ ਹੈ, ਮੰਨੋ ਤੁਸੀਂ ਉਹ ਫ਼ਿਲਮ ਨਹੀਂ ਵੇਖੀ ਹੋਵੇ ਤਾਂ ਜਿੰਦਗੀ ਵਿੱਚ ਕੁੱਝ ਮਿਸ ਕਰ ਦਿੱਤਾ।

Date:2009-10-30 Time:00:04:05


1   2  

page no.1

Select news date :

31 - 10 - 2009
30 - 10 - 2009
29 - 10 - 2009
28 - 10 - 2009
27 - 10 - 2009
26 - 10 - 2009
25 - 10 - 2009
24 - 10 - 2009
23 - 10 - 2009
22 - 10 - 2009
21 - 10 - 2009
20 - 10 - 2009
19 - 10 - 2009
18 - 10 - 2009
17 - 10 - 2009
16 - 10 - 2009
15 - 10 - 2009
14 - 10 - 2009
13 - 10 - 2009
12 - 10 - 2009
11 - 10 - 2009
10 - 10 - 2009
9 - 10 - 2009
8 - 10 - 2009
7 - 10 - 2009
6 - 10 - 2009
5 - 10 - 2009
4 - 10 - 2009
3 - 10 - 2009
2 - 10 - 2009
1 - 10 - 2009