Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 3 - 10 - 2009
ਮੁੰਬਈ-ਟਾਟਾ ਗਰੁੱਪ ਦੀ ਕੰਪਨੀ ਗੇਟਵੇ ਹੋਟਲਸ ਨੇ ਮਹਾਰਾਸ਼ਟਰ ਦੇ ਪ੍ਰਮੁੱਖ ਧਾਰਮਿਕ ਸ਼ਹਿਰ ਸ਼ਿਰਡੀ ਵਿੱਚ 125 ਕਮਰਿਆਂ ਦਾ ਨਵਾਂ ਹੋਟਲ ਬਨਾਉਣ ਦੀ ਘੋਸ਼ਣਾ ਕੀਤੀ ਹੈ।ਰਾਜ ਸਰਕਾਰ ਦੀ ਯੋਜਨਾ ਸ਼ਿਰਡੀ ਨੂੰ ਆਧੁਨਿਕ ਸੇਵਾਵਾਂ ਵਾਲਾ ਅੰਤਰਾਸ਼ਟਰੀ ਸਟਰ ਦਾ ਪ੍ਰਮੁੱਖ ਸ਼ਹਿਰ ਬਨਾਉਣ ਦੀ ਹੈ। Date:2009-10-03 Time:00:01:51
ਮੁੰਬਈ-ਇੰਜੀਨਿਯਰਿੰਗ ਕੰਪਨੀ ਲਾਰਸਨ ਐਂਡ ਟੂਬੋ ਦੇ ਸ਼ੇਅਰਧਾਰਕਾਂ ਨੇ ਨਿੱਜੀ ਨਿਯੋਜਨ ਦੇ ਰਾਹੀਂ ਪ੍ਰਤੀਭੂਤੀਆਂ ਜਾਰੀ ਕਰ ਕੇ 2,400 ਕਰੋੜ ਰੁੱਪਏ ਜੁਟਾਉਣ ਦੇ ਪ੍ਰਸਤਾਵ ਨੂੰ ਮੰਜੂਰ ਕਰ ਲਿਆ ਹੈ। Date:2009-10-03 Time:00:01:50
ਨਵੀਂ ਦਿੱਲੀ - ਮਾਓਵਾਦੀਆਂ ਖਿਲਾਫ ਜ਼ਾਰੀ ਮੁਹਿੰਮਾਂ ਵਿਚ ਗੈਰ ਹਮਲਾਵਰ ਬਣੀ ਭਾਰਤੀ ਹਵਾਈ ਸੈਨਾ ਨੇ ਰੱਖਿਆ ਮੰਤਰਾਲੇ ਤੋਂ ਸਵੈ ਰੱਖਿਆ ਲਈ ਨਕਸਲੀਆਂ ਖਿਲਾਫ ਕਾਰਵਾਈ ਕਰਨ ਦੀ ਮੰਜੂਰੀ ਮੰਗੀ ਹੈ।ਹਵਾਈਸੈਨਾ ਮੁਖੀ ਪੀਵੀ ਨਾਇਕ ਨੇ ਅੱਜ ਉਕਤ ਜਾਣਕਾਰੀ ਦਿੱਤੀ। Date:2009-10-03 Time:00:01:50
ਬੇਂਗਲੁਰ -ਵਿਗਿਆਨ ਦੇ ਖੇਤਰ ਵਿੱਚ ਭਾਰਤ ਦੀ ਇੱਕ ਹੋਰ ਉਪਲਬੱਧੀ ਸਾਹਮਣੇ ਆਈ ਹੈ। ਪੁਲਾੜ ਵਿੱਚ ਘੁੰਮ ਰਹੇ ਉੱਪਗ੍ਰਹਾਂ ਦੀ ਉਮਰ ਵਧਾਉਣ ਵਿੱਚ ਵੀ ਇਸਰੋ ਨੇ ਸਫਲਤਾ ਪ੍ਰਾਪਤ ਕੀਤੀ ਹੈ। Date:2009-10-03 Time:00:01:50
ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਇਰਾਨ ਅਤੇ ਸੰਸਾਰਕ ਸ਼ਕਤੀਆਂ ਵਿਚਕਾਰ ਸ਼ੁਰੂ ਹੋਈ ਗੱਲਬਾਤ ਇੱਕ ਸਕਾਰਾਤਮਕ ਸ਼ੁਰੂਆਤ ਹੈ ਪਰ ਇਰਾਨ ਨੂੰ ਆਪਣੇ ਪਰਮਾਣੂ ਪ੍ਰੋਗਰਾਮ ਨੂੰ ਸਹੀ ਸਾਬਤ ਕਰਨ ਲਈ ਠੋਸ ਕਦਮ ਚੁੱਕਣੇ ਪੈਣਗੇ। Date:2009-10-03 Time:00:01:50
ਜੇਨੇਵਾ - ਇਰਾਨ ਨੇ ਕਿਹਾ ਹੈ ਕਿ ਉਹ ਪਰਮਾਣ ਅਪ੍ਰਸਾਰ ਸੰਧੀ(ਐਨਪੀਟੀ) ਪ੍ਰਤੀ ਆਪਣੀਆਂ ਸੰਕਲਪਬੱਧਤਾਵਾਂ ਦੇ ਬਾਵਜੂਦ ਪਰਮਾਣੂ ਤਕਨੀਕ ਦਾ ਆਪਣਾ ਅਧਿਕਾਰ ਨਹੀਂ ਛੱਡੇਗਾ।ਇਰਾਨ ਦੇ ਮੁੱਖ ਵਾਰਤਾਕਾਰ ਸਈਦ ਜਲਾਲੀ ਨੇ ਉਕਤ ਬਿਆਨ ਦਿੱਤਾ। Date:2009-10-03 Time:00:01:50
ਪੇਸ਼ਾਵਰ - ਪਾਕਿਸਤਾਨ ਦੇ ਦੱਖਣੀ ਵਜ਼ੀਰਿਸਤਾਨ ਵਿਚ ਹੋਏ ਅਮਰੀਕੀ ਡ੍ਰੋਨ ਹਮਲੇ ਵਿਚ ਅਲਕਾਇਦਾ ਦ ਅਸਹਿਯੋਗੀ ਉਜ਼ਬੇਕ ਅੱਤਵਾਦੀ ਤਾਹਿਰ ਯੁਲਦਾਸ਼ੇਵ ਮਾਰਿਆ ਗਿਆ। Date:2009-10-03 Time:00:01:50
ਨਵੀਂ ਦਿੱਲੀ -ਗਾਂਧੀ ਜਯੰਤੀ ਦੇ ਮੌਕੇ ਤੇ ਬੰਬਈ ਸਟਾਕ ਐਕਸਚੇਂਜ, ਨੈਸ਼ਨਲ, ਮੁਦਰਾ ਬਜਾਰ ਸ਼ੁੱਕਰਵਾਰ ਨੂੰ ਬੰਦ ਰਹੇ। ਰਾਸ਼ਟਰੀ ਰਾਜਧਾਨੀ ਵਿੱਚ ਸਰਾਫਾ, ਧਾਤੁ, ਸਟੀਲ, ਪਲਾਸਟਿਕ ਸਮੇਤ ਸਾਰੇ ਥੋਕ ਜਿੰਸ ਬਜਾਰ ਅਤੇ ਵਾਯਦਾ ਬਜ਼ਾਰ ਵਿੱਚ ਵੀ ਛੁੱਟੀ ਰਹੀ। Date:2009-10-03 Time:00:01:50
ਨਵੀਂ ਦਿੱਲੀ -ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਐਫਆਈਆਈ ਦਾ ਭਾਰਤੀ ਸ਼ੇਅਰ ਬਜ਼ਾਰ ਵਿੱਚ ਨਿਵੇਸ਼ ਇਸ ਸਾਲ 60, 000 ਕਰੋੜ ਰੁੱਪਏ ਕਰੀਬ 12 ਅਰਬ ਡਾਲਰ ਦੇ ਅੰਕੜਿਆਂ ਦੇ ਪਾਰ ਚਲਿਆ ਗਿਆ ਹੈ। Date:2009-10-03 Time:00:01:50
ਨਵੀਂ ਦਿੱਲੀ -ਦੋਪਹੀਆ ਵਾਹਨ ਬਨਾਉਣ ਵਾਲੀ ਕੰਪਨੀ ਟੀਵੀਐਸ ਮੋਟਰ ਦੀ ਸਤੰਬਰ ਵਿੱਚ ਘਰੇਲੂ ਵਿਕਰੀ 11.14 ਪ੍ਰਤੀਸ਼ਤ ਵੱਧ ਕੇ ਇੱਕ ਲੱਖ 32 ਹਜਾਰ 281 ਈਕਾਈ ਹੋ ਗਈ ਜਦੋਂਕਿ ਪਿੱਛਲੇ ਸਾਲ ਦੇ ਇਸੇ ਮਹੀਨੇ ਵਿੱਚ ਇਹ ਅੰਕੜਾ ਇੱਕ ਲੱਖ 19 ਹਜਾਰ 17 ਵਾਹਨ ਰਿਹਾ ਸੀ। Date:2009-10-03 Time:00:01:50
ਨਵੀਂ ਦਿੱਲੀ-ਹੱਥੀ ਸੋਨੇ ਦੇ ਗਹਿਣੇ ਬਨਾਉਣ ਵਾਲੀ ਕੰਪਨੀ ਸ਼੍ਰੀ ਗਣੇਸ਼ ਜਵੈਲਰੀ ਹਾਉਸ ਲਿਮਿਟੇਡ ਮੁੱਡਲੀ ਜਣਤਕ ਪੇਸ਼ਕਸ਼ ਆਈਪੀਓ ਦੇ ਰਾਹੀਂ ਧਨ ਜੁਟਾਉਣ ਦੀ ਯੋਜਨਾ ਬਣਾ ਰਹੀ ਹੈ। Date:2009-10-03 Time:00:01:50
ਪਟਨਾ - ਪ੍ਰਤੀਬੰਧਤ ਮਾਓਵਾਦੀ ਸੰਗਠਨ ਸੀਪੀਆਈ ਨੇ ਧਮਕੀ ਦਿੱਤੀ ਹੈ ਕਿ ਜੇਕਰ ਸ਼ੁੱਕਰਵਾਰ ਤੱਕ ਦੋ ਸੀਨੀਅਰ ਮਾਓਵਾਦੀ ਨੇਤਾਵਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਦਾ ਕਤਲ ਕਰ ਦਿੱਤਾ ਜਾਵੇਗਾ। Date:2009-10-03 Time:00:01:50
ਚੰਡੀਗੜ੍ਹ - ਹਰਿਆਣਾ ਵਿਚ ਬਿਨਾਂ ਕਿਸੇ ਗਠਬੰਧਨ ਦੇ ਇਸ ਵਾਰ ਚੌਣ ਮੈਦਾਨ ਵਿਚ ਨਿੱਤਰੀ ਭਾਰਤੀ ਜਨਤਾ ਪਾਰਟੀ ਦੇ ਚੌਣ ਪ੍ਰਚਾਰ ਦੀ ਕਮਾਨ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਾਜਨਾਥ ਸਿੰਘ, ਸਾਬਕਾ ਉੱਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਅਤੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਜਿਹੇ ਨੇਤਾਵਾਂ ਹੱਥ ਹੋਵੇਗੀ। Date:2009-10-03 Time:00:01:50
ਫ਼ਿਲਮ ਬਲਿਊ ਦਾ ਨਾਂਅ ਰੰਗ ਤੇ ਅਧਾਰਿਤ ਹੈ, ਇਸਲਈ ਰੰਗਾਂ ਦਾ ਇਸ ਵਿੱਚ ਖਾਸ ਧਿਆਨ ਰੱਖਿਆ ਗਿਆ ਹੈ। ਹਰ ਰੰਗ ਦਾ ਇੱਕ ਚਰਿੱਤਰ ਹੁੰਦਾ ਹੈ ਇਸਲਈ ਨਿਰਦੇਸ਼ਕ ਏਂਥੋਨੀ ਡੀਸੂਜਾ ਨੇ ਆਪਣੇ ਹਰ ਕਿਰਦਾਰ ਦੇ ਸੁਭਾਅ ਦੇ ਅਨੁਸਾਰ ਉਸ ਨੂੰ ਖਾਸ ਰੰਗ ਦੇ ਕੱਪੜੇ ਪੁਆਏ ਹਨ। Date:2009-10-03 Time:00:01:50
ਸ਼੍ਰੀਨਗਰ - ਜੰਮੂ ਕਸ਼ਮੀਰ ਦੇ ਕੁਪਵਾੜਾ ਜਿਲ੍ਹੇ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਇੱਕ ਅੱਤਵਾਦੀ ਹਲਾਕ ਹੋ ਗਿਆ ਹੈ।ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਵਾਰਤਾ ਨੂੰ ਦੱਸਿਆ ਕਿ ਹੰਦਵਾੜਾ ਦੇ ਜੰਗਲਾਂ ਦੇ ਹਫਰੋਦਾ ਵਿਖੇ ਲੁੱਕੇ ਅੱਤਵਾਦੀਆਂ ਨੇ ਅੱਜ ਸਵੇਰੇ ਗਸ਼ਤ ਕਰ ਰਹੇ ਸੁਰੱਖਿਆ ਬਲਾਂ ਉੱਪਰ ਗੋਲੀਬਾਰੀ ਸ਼ੁਰੂ ਕਰ ਦਿੱਤੀ। Date:2009-10-03 Time:00:01:49
ਚੈਨਈ -ਕੇਂਦਰੀ ਗ੍ਰਹਿ ਮੰਤਰੀ ਪੀ. ਚਿੰਦਬਰਮ ਨੂੰ ਲੈ ਕੇ ਕੋਇੰਬਟੂਰ ਜਾ ਰਹੇ ਜੇਟ ਏਅਰਵੇਜ ਦੇ ਇੱਕ ਵਿਮਾਨ ਵਿੱਚ ਵਿਚਕਾਰ ਅਕਾਸ਼ ਵਿੱਚ ਤਕਨੀਕੀ ਗੜਬੜੀ ਆ ਜਾਣ ਦੇ ਕਾਰਨ ਇਹ ਚੈਨਈ ਹਵਾਈ ਅੱਡੇ ਤੇ ਪਰਤ ਆਇਆ। Date:2009-10-03 Time:00:01:49
ਰਾਂਚੀ - ਝਾਰਖੰਡ ਵਿਚ 34ਵੀਂਆਂ ਰਾਸ਼ਟਰੀ ਖੇਡਾਂ ਦੇ ਉਚਿਤ ਸੁਰੱਖਿਆ ਇੰਤਜਾਮਾਂ ਲਈ ਇੱਕ ਮਹੀਨਾ ਪਹਿਲਾਂ ਹੀ ਆਯੋਜਨ ਨਾਲ ਜੁੜੇ ਸਾਰੇ ਸਟੇਡੀਅਮ ਪੁਲਿਸ ਦੀ ਨਿਗਰਾਨੀ ਵਿਚ ਸੌਂਪਣ ਦੀ ਮੰਗ ਕੀਤੀ ਗਈ ਹੈ। Date:2009-10-03 Time:00:01:49
ਨਵੀਂ ਦਿੱਲੀ - ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿਚ ਸੱਤਵੀਂ ਮਹਿਲਾ ਏਸ਼ਿਆ ਕੱਪ ਹਾਕੀ ਵਿਚ ਭਾਗ ਲੈਣ ਲਈ ਚੌਣ ਕਰਤਾਵਾਂ ਨੇ ਅੱਜ 18 ਮੈਂਬਰੀ ਮਹਿਲਾ ਹਾਕੀ ਟੀਮ ਦਾ ਐਲਾਣ ਅੱਜ ਕਰ ਦਿੱਤਾ। Date:2009-10-03 Time:00:01:49
ਨਿਊਯਾਰਕ ਦੇ ਬਾਅਦ ਯਸ਼ਰਾਜ ਫ਼ਿਲਮਜ਼ ਨੇ ਆਪਣੀ ਅਗਲੀ ਫ਼ਿਲਮ ਲਈ ਨੀਲ ਨੀਤਿਨ ਮੁਕੇਸ਼ ਨੂੰ ਇੱਕ ਵਾਰ ਫਿਰ ਸਾਈਨ ਕੀਤਾ ਹੈ। ਦੀਪਿਕਾ ਪਾਦੁਕੋਣ ਇਸ ਵਿੱਚ ਹੀਰੋਇਨ ਹੈ। ਦਰਸ਼ਕਾਂ ਨੂੰ ਨੀਲ ਅਤੇ ਦੀਪਿਕਾ ਦੀ ਨਵੀਂ ਜੋੜੀ ਇਸ ਵਿੱਚ ਵੇਖਣ ਨੂੰ ਮਿਲੇਗੀ। Date:2009-10-03 Time:00:01:49
ਮਿਸ ਇੰਡੀਆ ਵਲਡ ਪੂਜਾ ਚੋਪੜਾ ਨੇ ਵੀ ਬਾਲੀਵੁੱਡ ਵਿੱਚ ਕਰੀਅਰ ਬਨਾਉਣ ਦਾ ਫੈਸਲਾ ਲਿਆ ਹੈ। ਉਹ ਵਾਸੁ ਭਗਨਾਨੀ ਦੀ ਫ਼ਿਲਮ 'ਫਾਲਤੂ' ਵਿੱਚ ਜੈਕੀ ਭਗਨਾਨੀ ਦੇ ਨਾਲ ਰੋਮਾਂਸ ਕਰਦੀ ਹੋਈ ਨਜ਼ਰ ਆਵੇਗੀ। Date:2009-10-03 Time:00:01:49
ਮੁੰਬਈ - ਪ੍ਰਸਿੱਧ ਫਿਲਮਕਾਰ ਕਰਨ ਜੌਹਰ ਨੇ ਆਪਣੀ ਹਾਲੀਆ ਰਿਲੀਜ਼ ਹੋਈ ਫਿਲਮ 'ਵੇਕ ਅੱਪ ਸਿਡ' ਵਿਚ ਮੁੰਬਈ ਦੀ ਥਾਂ ਬੰਬੇ ਸ਼ਬਦ ਵਰਤਣ ਨੂੰ ਲੈ ਕੇ ਮੁਆਫੀ ਮੰਗੀ ਹੈ ਜਿਸ ਖਿਲਾਫ ਮਨਸੇ ਵਰਕਰਾਂ ਨੇ ਕਿਹਾ ਸੀ ਕਿ ਰਾਜ ਦੇ ਸਿਨੇਮਾ ਘਰਾਂ ਵਿਚ ਇਸ ਫਿਲਮ ਨੂੰ ਚੱਲਣ ਨਹੀਂ ਦਿੱਤਾ ਜਾਵੇਗਾ। Date:2009-10-03 Time:00:01:49
ਨਵੀਂ ਦਿੱਲੀ - ਕਰਨਾਟਕਾ, ਆਂਧਰਾ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਕੁੱਝ ਹਿੱਸਿਆਂ ਵਿਚ ਜ਼ਾਰੀ ਬਾਰਿਸ਼ ਕਾਰਣ ਜਿੱਥੇ 88 ਲੋਕਾਂ ਦੀ ਮੌਤ ਹੋਈ ਹੈ ਉੱਥੇ ਹਜ਼ਾਰਾਂ ਲੋਕ ਬੇਘਰ ਵੀ ਹੋ ਗਏ ਹਨ ਅਤੇ 16 ਹਜ਼ਾਰ ਮਕਾਨਾਂ ਤੋਂ ਅਲਾਵਾ ਹੋਰ ਵੀ ਭਾਰੀ ਮਾਤਰਾ ਵਿਚ ਮਾਲੀ ਨੁਕਸਾਨ ਹੋਇਆ ਹੈ। Date:2009-10-03 Time:00:01:49
ਹਾਫਲੌਂਗ - ਅਸਾਮ ਦੇ ਅੱਤਵਾਦੀ ਸੰਗਠਨ ਦਮਾਅ ਹਲਾਓ ਦਾਓਗਾਹ(ਜਵੈਲ) ਦੇ ਸੀਨੀਅਰ ਕਮਾਂਡਰ ਨਿਰੰਜਨ ਹਾਜੋਈ ਨੇ ਆਪਣੇ 382 ਸਾਥੀਆਂ ਨਾਲ ਅੱਜ ਮੁੱਖ ਮੰਤਰੀ ਤਰੁਣ ਗੋਗੋਈ ਸਾਹਮਣੇ ਆਤਮ ਸਮਰਪਣ ਕਰ ਦਿੱਤਾ। Date:2009-10-03 Time:00:01:49
ਵਾਸ਼ਿੰਗਟਨ - ਮੁੱਢਲੇ ਅਮਰੀਕੀ ਸੁਰੱਖਿਆ ਅਧਿਕਾਰੀਆਂ ਨੇ ਇੱਕ ਵਾਰ ਮੁੜ ਤੋਂ ਚਿਤਾਵਨੀ ਦਿੰਦਿਆਂ ਕਿਹਾ ਹਿਅ ਕਿ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਕਬਾਇਲੀ ਇਲਾਕਿਆਂ ਵਿਚ ਸਥਿੱਤ ਅੱਤਵਾਦੀ ਅਮਰੀਕਾ ਅਤੇ ਉਸ ਦੇ ਹਿੱਤਾਂ ਲਈ ਗੰਭੀਰ ਖਤਰਾ ਹਨ। Date:2009-10-03 Time:00:01:49
ਪਟਨਾ - ਬਿਹਾਰ ਦੇ ਖਗੜੀਆ ਜਿਲ੍ਹੇ ਵਿਚ ਹੋਏ ਨਕਸਲੀ ਹਮਲੇ ਵਿਚ ਮਾਰੇ ਗਏ 16 ਲੋਕਾਂ ਦੇ ਕਤਲ ਦੀ ਘਟਨਾ ਦੀ ਨਿੰਦਿਆ ਕਰਦਿਆਂ ਮੁੱਖ ਮੰਤਰੀ ਨੀਤਿਸ਼ ਕੁਮਾਰ ਨੇ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ 1.5 ਲੱਖ ਰੁਪਏ ਦਾ ਮੁਆਵਜਾ ਦੇਣ ਦਾ ਐਲਾਣ ਕੀਤਾ ਹੈ। Date:2009-10-03 Time:00:01:49
page no.1 |
Select news date : 31 - 10 - 2009 30 - 10 - 2009 29 - 10 - 2009 28 - 10 - 2009 27 - 10 - 2009 26 - 10 - 2009 25 - 10 - 2009 24 - 10 - 2009 23 - 10 - 2009 22 - 10 - 2009 21 - 10 - 2009 20 - 10 - 2009 19 - 10 - 2009 18 - 10 - 2009 17 - 10 - 2009 16 - 10 - 2009 15 - 10 - 2009 14 - 10 - 2009 13 - 10 - 2009 12 - 10 - 2009 11 - 10 - 2009 10 - 10 - 2009 9 - 10 - 2009 8 - 10 - 2009 7 - 10 - 2009 6 - 10 - 2009 5 - 10 - 2009 4 - 10 - 2009 3 - 10 - 2009 2 - 10 - 2009 1 - 10 - 2009 |