Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 27 - 10 - 2009
ਨੇਸ ਵਾਡੀਆ ਤੋਂ ਅਲੱਗ ਹੋਣ ਤੋਂ ਬਾਅਦ ਅਤੇ ਆਈਪੀਐਲ ਵਿੱਚ ਆਪਣੀ ਟੀਮ ਦੀ ਹਾਰ ਨਾਲ ਪ੍ਰੀਤੀ ਜਿੰਟਾ ਬੁਰੀ ਤਰ੍ਹਾਂ ਹਿੱਲ ਗਈ ਹੈ। ਕੁਝ ਮਹੀਨੇ ਉਹਨਾਂ ਨੇ ਭਾਰਤ ਤੋਂ ਬਾਹਰ ਬਿਤਾਏ। ਨਵੀਂ ਤਾਜਗੀ ਦੇ ਨਾਲ ਇੱਕ ਵਾਰ ਫਿਰ ਉਹ ਬਾਲੀਵੁੱਡ ਪਰਤੀ ਹੈ ਅਤੇ ਫਿਲਮਾਂ ਵਿੱਚ ਆਪਣੀ ਨਵੀਂ ਸ਼ੁਰੂਆਤ ਲਈ ਤਿਆਰ ਹੈ। ਨੇਸ ਵਾਡੀਆ ਦੇ ਪਿਆਰ ਅਤੇ ਕ੍ਰਿਕੇਟ ਦੇ ਚੱਕਰ ਵਿੱਚ ਪ੍ਰੀਤੀ ਫਿਲਮਾਂ ਨੂੰ ਲਗਭਗ ਭੁਲਾ ਹੀ ਬੈਠੀ ਸੀ। ਉਸ ਤੋਂ ਬਾਅਦ ਉਹ ਲੰਬੇ ਸਮੇਂ ਲਈ ਵਿਦੇਸ਼ ਚਲੀ ਗਈ। ਲੋਕਾਂ ਨੂੰ ਲੱਗਿਆ ਕਿ ਹੁਣ ਪ੍ਰੀਤੀ ਅਭਿਨੈ ਨਹੀਂ ਕਰਨਾ ਚਾਹੁੰਦੀ ਹੈ ਅਤੇ ਵਿਆਹ ਕਰ ਕੇ ਵਿਦੇਸ਼ ਵਿੱਚ ਹੀ ਵਸਣਾ ਚਾਹੁੰਦੀ ਹੈ। ਪ੍ਰੀਤੀ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਉਹਨਾਂ ਨੇ ਬ੍ਰੇਕ ਨਹੀਂ ਲਿਆ ਸੀ, ਇਸ ਲਈ ਉਹ ਵਿਦੇਸ਼ ਚਲੀ ਗਈ ਸੀ। ਹੁਣ ਉਹ ਤਰੋਤਾਜਾ ਮਹਿਸੂਸ Date:2009-10-27 Time:00:03:52
ਦੀਵਾਲੀ ਲੰਘ ਗਈ, ਪਰ ਸੇਲੀਨਾ ਜੇਟਲੀ ਦੀ ਉਦਾਸੀ ਹੁਣ ਤੱਕ ਦੂਰ ਨਹੀਂ ਹੋਈ। ਗੱਲ ਦਰਅਸਲ ਇਹ ਹੈ ਕਿ ਸੇਲੀਨਾ ਦੀ ਇਹ ਪੰਜਵੀਂ ਅਜਿਹੀ ਦੀਵਾਲੀ ਹੈ, ਜਦੋਂ ਉਹ ਆਪਣੇ ਪਰਿਵਾਰ ਤੋਂ ਦੂਰ ਰਹੀ। ਦੀਵਾਲੀ ਦੇ ਸਮੇਂ ਉਹ ਥਾਈਲੈਂਡ ਵਿੱਚ ਗੋਵਿੰਦਾ, ਸੁਨੀਲ ਸ਼ੈਟੀ ਅਤੇ ਈਸ਼ਾ ਦਿਉਲ ਨਾਲ 'ਚਾਏ ਗਰਮ' ਦੀ ਸ਼ੂਟਿੰਗ ਕਰ ਰਹੀ ਸੀ। ਇਸ ਕਾਰਨ ਉਹਨਾਂ ਦਾ ਦੁਖੀ ਹੋਣਾ ਸੁਭਾਵਿਕ ਹੈ। ਆਪਣੇ ਘਰ ਨੂੰ ਮਿਸ ਕਰਨ ਵਾਲੀ ਸੇਲੀਨਾ ਦਾ ਕਹਿਣਾ ਹੈ ਕਿ ਪਿਛਲੇ ਸਾਲ ਉਹ ਦੱਖਣੀ ਅਫ਼ਰੀਕਾ ਵਿੱਚ 'ਗੋਲਮਾਲ ਰਿਟਰਨ' ਨੂੰ ਪ੍ਰਮੋਟ ਕਰਨ ਵਿੱਚ ਬਿਜ਼ੀ ਸੀ ਅਤੇ ਇਸ ਸਾਲ ਸ਼ੂਟਿੰਗ ਵਿੱਚ। ਉਹ ਕਹਿੰਦੀ ਹੈ ਐਨੇ ਮਹੱਤਵਪੂਰਨ ਤਿਉਹਾਰ 'ਤੇ ਪਰਿਵਾਰ ਨਾਲ ਨਾ ਰਹਿਣ ਦਾ ਮੈਨੂੰ ਦੁੱਖ ਹੈ। ਪਰ ਫਿਲਮ ਇੰਡਸਟਰੀ ਮੇਰਾ ਦੂਜਾ ਪਰਿਵਾਰ ਹੈ। ਮੈਂ ਆਪਣੇ ਸਾਥੀਆਂ ਨਾਲ ਹੀ ਦੀਵਾਲੀ ਮਨਾਈ। Date:2009-10-27 Time:00:03:52
ਕਾਬੁਲ : ਦੇਸ਼ ਵਿੱਚ ਰਾਸ਼ਟਰਪਤੀ ਅਹੁਦੇ ਦੇ ਲਈ ਦੂਜੀ ਵਾਰ ਵੋਟਾਂ ਪੈਣ ਤੋਂ ਪਹਿਲਾਂ ਰਾਸ਼ਟਰਪਤੀ ਹਾਮਿਦ ਕਰਜਈ ਨੇ ਅੱਠ ਵਰ੍ਹਿਆਂ ਤੋਂ ਅੱਤਵਾਦ ਦੇ ਵਿਰੁੱਧ ਚੱਲ ਰਹੇ ਅਭਿਆਨ ਵਿੱਚ ਅਮਰੀਕਾ ਦੇ ਸਹਿਯੋਗੀ ਰਹਿਣ ਦੇ ਬਾਅਦ ਹੁਣ ਇਸ ਪੱਛਮੀ ਦੇਸ਼ ਦੀ ਖੁੱਲ੍ਹਕੇ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਹੈ। Date:2009-10-27 Time:00:03:50
ਨਵੀਂ ਦਿੱਲੀ : ਅਮਰੀਕੀ ਬੋਰਡ ਫੋਰਡ ਮੋਟਰ ਕੰਪਨੀ ਦੀ ਪੂਰਨ ਮਾਲਕੀ ਵਾਲੀ ਸਵੀਡਨ ਦੀ ਕਾਰ ਨਿਰਮਾਤਾ ਕੰਪਨੀ ਵੋਲਵੋਕਾਰਜ਼ ਨੇ ਕਿਹਾ ਹੈ ਕਿ ਉਹ ਅਗਲੇ ਵਰ੍ਹੇ ਦੋ ਨਵੇਂ ਮਾਡਲ ਐਕਸਸੀ 60 ਅਤੇ ਐੱਸ 60 ਬਾਜਾਰ ਵਿੱਚ ਉਤਾਰੇਗੀ। Date:2009-10-27 Time:00:03:50
ਨਵੀਂ ਦਿੱਲੀ : ਨਾਸਡੈਕ ਵਿੱਚ ਸੂਚੀਬੱਧ ਸਾਫ਼ਟਵੇਅਰ ਕੰਪਨੀ ਆਈਗੇਟ ਦਸੰਬਰ ਤੱਕ 300 ਲੋਕਾਂ ਦੀ ਨਿਯੁਕਤੀ ਕਰੇਗੀ। ਕੰਪਨੀ ਨੂੰ ਦਸੰਬਰ ਤੱਕ ਠੇਕਿਆਂ ਦੀ ਸੰਖਿਆ ਵਿੱਚ ਵਾਧਾ ਹੋਣ ਦੀ ਉਮੀਦ ਹੈ। Date:2009-10-27 Time:00:03:50
ਨਵੀਂ ਦਿੱਲੀ : ਭਾਰਤ ਦੀ ਦੂਜੀ ਸਭ ਤੋਂ ਵੱਡੀ ਬੈਂਕ ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਦੀ ਪੂਰਨ ਮਾਲਕੀ ਵਾਲੀ ਪੰਜਾਬ ਨੈਸ਼ਨਲ ਬੈਂਕ ਇੰਟਰਨੈਸ਼ਨਲ ਲਿਮੀਟੇਡ ਨੇ ਸਤੰਬਰ 2009 ਨੂੰ ਸਮਾਪਤ ਹੋਈ ਛਿਮਾਹੀ ਵਿੱਚ 31.6 ਲੱਖ ਡਾਲਰ ਦਾ ਕਰ ਪੂਰਵ ਲਾਭ ਕਮਾਇਆ ਹੈ। Date:2009-10-27 Time:00:03:50
ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਜੀਵਨ ਬੀਮਾ ਨਿਗਮ (ਐੱਲਆਈਸੀ) ਨੇ ਚਾਲੂ ਵਿੱਤ ਵਰ੍ਹੇ ਦੀ ਪਹਿਲੀ ਛਿਮਾਹੀ ਵਿੱਚ 25814 ਕਰੋੜ ਰੁਪਏ ਦਾ ਕਾਰੋਬਾਰ ਕਰਕੇ ਆਪਣੀ ਬਾਜਾਰ ਹਿੱਸੇਦਾਰੀ ਨੂੰ 10 ਪ੍ਰਤੀਸ਼ਤ ਵਧਾਕੇ 66 ਫੀਸਦੀ ਕਰ ਦਿੱਤਾ ਹੈ। Date:2009-10-27 Time:00:03:50
ਨਵੀਂ ਦਿੱਲੀ - ਨਾਸਡੈਕ ਵਿੱਚ ਸੂਚੀਬੱਧ ਸੌਫਟਵੇਅਰ ਕੰਪਨੀ ਆਈਗੇਟ ਦਸੰਬਰ ਤੱਕ 300 ਲੋਕਾਂ ਦੀ ਨਿਯੁਕਤੀ ਕਰੇਗੀ। ਕੰਪਨੀ ਨੂੰ ਦਸੰਬਰ ਤੱਕ ਠੇਕਿਆਂ ਦੀ ਗਿਣਤੀ ਵਿੱਚ ਵਾਧਾ ਹੋਣ ਦੀ ਉਮੀਦ ਹੈ। ਆਈਗੇਟ ਦੇ ਸੀਈਓ ਫਣੀਸ਼ ਮੂਰਤੀ ਨੇ ਲੰਦਨ ਤੋਂ ਦੱਸਿਆ ਕਿ ਅਸੀਂ ਆਪਣੀਆਂ ਸੌਫਟਵੇਅਰ ਸੇਵਾਵਾਂ ਲਈ 200 ਲੋਕਾਂ ਅਤੇ ਬੀਪੀਓ ਲਈ 100 ਲੋਕਾਂ ਦੀ ਨਿਯੁਕਤੀ ਦਸੰਬਰ ਤੱਕ ਕਰਾਂਗੇ। Date:2009-10-27 Time:00:03:50
ਪਟਨਾ - ਨੱਬੇ ਦੇ ਦਹਾਕੇ 'ਚ ਭਾਰਤੀ ਟੈਲੀਕਾਮ ਬਜ਼ਾਰ 'ਚ ਜਦੋਂ ਮੋਬਾਇਲ ਆਇਆ ਹੀ ਸੀ ਤਾਂ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ ਕਿ ਉਸ ਸਮੇਂ ਇੱਕ ਸਿਮ ਅਤੇ ਇੱਕ ਨੰਬਰ ਵਾਲਾ ਉਨ੍ਹਾ ਦਾ ਮੋਬਾਇਲ ਭਵਿੱਖ 'ਚ ਦੋ ਅਲੱਗ - ਅਲੱਗ ਕੰਪਨੀਆਂ ਦੇ ਨੰਬਰ ਅਤੇ ਵਿਭਿਨ (ਜੀਐਸਐਮ,ਸੀਡੀਐਮਏ) ਤਕਨੀਕ 'ਤੇ ਇਕੱਠੇ ਕੰਮ ਕਰ ਸਕੇਗਾ। Date:2009-10-27 Time:00:03:50
ਲਖਨਊ - ਸਮਾਜਵਾਦੀ ਪਾਰਟੀ (ਸਪਾ) ਦੇ ਮਹਾਸਕੱਤਰ ਅਮਰ ਸਿੰਘ ਨੇ ਬਹੁਜਨ ਸਮਾਜ ਪਾਰਟੀ (ਬਸਪਾ) ਸਰਕਾਰ ਨੂੰ 'ਕਾਰਪੋਰੇਟ ਅਨਪੜ੍ਹ' ਦਾ ਨਾਮ ਦਿੰਦੇ ਹੋਏ ਉੱਤਰ ਪ੍ਰਦੇਸ਼ ਦੀ ਮੁੱਖਮੰਤਰੀ ਮਾਇਆਵਤੀ ਨੂੰ ਉਨ੍ਹਾ ਤੋਂ ਬਿਨ੍ਹਾ ਸ਼ਰਤ ਮੁਆਫ਼ੀ ਮੰਗਣ ਅਤੇ ਉਨ੍ਹਾ ਖਿਲਾਫ਼ ਫ਼ਰਜ਼ੀ ਮੁਕੱਦਮਾ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ। Date:2009-10-27 Time:00:03:50
ਨਵੀਂ ਦਿੱਲੀ : ਵਿਸ਼ਵ ਵਿੱਚ ਯਾਤਰੀ ਕਾਰਾਂ ਦੇ ਪਿੱਛੇ ਅਤੇ ਸਾਈਡ ਵੇਖਣ ਵਾਲੇ ਸ਼ੀਸ਼ੇ ਬਣਾਉਣ ਵਾਲੀ ਦੇਸ਼ ਦੀ ਮੋਹਰੀ ਕੰਪਨੀ ਮਦਰਸਨ ਸੂਮੀ ਸਿਸਟਮਜ਼ ਲਿਮੀਟੇਡ ਦੀ ਕੁੱਲ ਆਮਦਨ ਮੌਜੂਦਾ ਵਿੱਤ ਵਰ੍ਹੇ ਦੀ ਦੂਜੀ ਤਿਮਾਹੀ ਵਿੱਚ ਪਿਛਲੇ ਵਰ੍ਹੇ ਦੀ ਇਸੇ ਮਿਆਦ ਦੇ 620.84 ਕਰੋੜ ਰੁਪਏ ਦੇ ਮੁਕਾਬਲੇ 156 ਫੀਸਦੀ ਵੱਧਕੇ 1587.84 ਕਰੋੜ ਰੁਪਏ ਹੋ ਗਈ। Date:2009-10-27 Time:00:03:50
ਨਵੀਂ ਦਿੱਲੀ - ਸਾਫਟਵੇਅਰ ਦੀ ਸਿਖਲਾਈ ਦੇਣ ਵਾਲੀ ਪ੍ਰਮੁੱਖ ਕੰਪਨੀ ਐਨਆਈਆਈਟੀ ਦਾ ਸ਼ੁੱਧ ਮੁਨਾਫ਼ਾ ਚਾਲੂ ਵਿੱਤੀ ਸਾਲ ਦੀ 30 ਸਤੰਬਰ ਨੂੰ ਸਮਾਪਤ ਦੂਸਰੀ ਤਿਮਾਹੀ 'ਚ 11.78 ਫ਼ੀਸਦੀ ਘੱਟਕੇ 26.2 ਕਰੋੜ ਰੁੱਪਏ ਰਿਹਾ।ਬੀਤੇ ਵਿੱਤੀ ਸਾਲ ਦੀ ਇਸ ਅੱਵਧੀ 'ਚ ਕੰਪਨੀ ਨੇ 29.7 ਕਰੋੜ ਰੁੱਪਏ ਦਾ ਖਰਾ ਮੁਨਾਫ਼ਾ ਕਮਾਇਆ ਸੀ। Date:2009-10-27 Time:00:03:49
ਨਵੀਂ ਦਿੱਲੀ : ਵਿਸ਼ਾਲ ਫਰਮਾ ਕੰਪਨੀ ਰੈਨਬੈਕਸੀ ਨੂੰ ਚਾਲੂ ਵਿੱਤ ਵਰ੍ਹੇ ਦੀ ਦੂਸਰੀ ਤਿਮਾਹੀ ਵਿੱਚ 186.81 ਕਰੋੜ ਰੁਪਏ ਦਾ ਸ਼ੁੱਧ ਮੁਨਾਫ਼ਾ ਹੋਇਆ ਜਦਕਿ ਪਿਛਲੇ ਵਿੱਤ ਵਰ੍ਹੇ ਦੀ ਇਸੇ ਮਿਆਦ ਵਿੱਚ ਕੰਪਨੀ ਨੂੰ 352.93 ਕਰੋੜ ਰੁਪਏ ਦਾ ਘਾਟਾ ਹੋਇਆ ਸੀ। Date:2009-10-27 Time:00:03:49
ਨਵੀਂ ਦਿੱਲੀ : ਸਰਵਜਨਕ ਖੇਤਰ ਦੀ ਯੂਨੀਅਨ ਬੈਂਕ ਨੂੰ ਚਾਲੂ ਵਿੱਤ ਵਰ੍ਹੇ ਦੀ ਦੂਜੀ ਤਿਮਾਹੀ ਵਿੱਚ 505.10 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ।ਪਿਛਲੇ ਵਿੱਤ ਵਰ੍ਹੇ ਦੀ ਦੂਜੀ ਤਿਮਾਹੀ ਦੇ 361.46 ਕਰੋੜ ਰੁਪਏ ਦੇ ਸ਼ੁੱਧ ਲਾਭ ਦੀ ਤੁਲਨਾ ਵਿੱਚ ਇਹ 39.73 ਫੀਸਦੀ ਅਧਿਕ ਰਿਹਾ ਹੈ। Date:2009-10-27 Time:00:03:49
ਮੁੰਬਈ : ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਪ੍ਰਮੁੱਖ ਰਾਜ ਠਾਕਰੇ ਨੇ ਤਿੰਨ ਸਾਲ ਪਹਿਲਾਂ ਦੀ ਗੱਲ ਨੂੰ ਦੁਹਰਾਉਂਦਿਆਂ ਕਿਹਾ ਕਿ ਜੇਕਰ ਉਹਨਾਂ ਨੂੰ ਆਪਣੇ ਚਾਚਾ ਬਾਲਾਸਾਹਿਬ ਠਾਕਰੇ ਦਾ ਰੇਖਾਚਿੱਤਰ ਬਣਾਉਣਾ ਪਿਆ ਤਾਂ ਉਹ ਭੀਸ਼ਮ ਪਿਤਾਮਾ ਦੇ ਉਸ ਚਿੱਤਰ ਵਰਗਾ ਹੋਵੇਗਾ, ਜਦੋਂ ਭੀਸ਼ਮ ਪਿਤਾਮਾ ਮੌਤ ਦੇ ਕਿਨਾਰੇ ਪਏ ਸਨ। Date:2009-10-27 Time:00:03:49
ਮੁੰਬਈ - ਵੈਸ਼ਵਿਕ ਬਜ਼ਾਰਾਂ 'ਚ ਮਿਲਿਆ ਜੁਲਿਆ ਰੁੱਖ ਰਹਿਣ ਅਤੇ ਸਥਾਨਕ ਸਤਰ 'ਤੇ ਮੁਨਾਫ਼ਾ ਵਸੂਲੀ ਨਾਲ ਘਰੇਲੂ ਸ਼ੇਅਰ ਬਜ਼ਾਰਾਂ 'ਚ ਅੱਜ ਗਿਰਾਵਟ ਰਹੀ। Date:2009-10-27 Time:00:03:49
ਸੰਰਾ - ਸੂਹੀਆ ਏਜੰਸੀ ਨੇ ਅੰਦਾਜਾ ਲਗਾਇਆ ਹੈ ਕਿ ਇਰਾਨ ਜੇਕਰ ਚਾਹੇ ਤਾਂ ਉਹ 18ਮਹੀਨਿਆਂ ਦੇ ਅੰਦਰ ਪਰਮਾਣੂ ਬੰਬ ਤਿਆਰ ਕਰ ਲਵੇਗਾ।ਅਮਰੀਕੀ ਸੂਹੀਆ ਏਜੰਸੀ ਸੀਆਈਏ, ਬ੍ਰਿਟਿਸ਼ ਸੂਹੀਆ ਏਜੰਸੀ ਐਮਆਈ 6 ਅਤੇ ਇਜ਼ਰਾਇਲ ਦੀ ਮੌਸਾਦ ਅਤੇ ਫ੍ਰਾਂਸ ਅਤੇ ਜਰਮਨੀ ਦੀਆਂ ਸੂਹੀਆ ਏਜੰਸੀਆਂ ਕਈ ਵਰ੍ਹਿਆਂ ਤੋਂ ਇਰਾਨ ਦੇ ਸੂਹੀਆ ਪਰਮਾਣੂ ਪ੍ਰੋਗਰਾਮ ਵਿਚ ਘੁਸਪੈਠ ਦੀ ਕੋਸ਼ਿਸ਼ ਕਰ ਰਹੀਆਂ ਹਨ ਅਤੇ ਕਈ ਦਫਾ ਉਹਨਾਂ ਵਿਚਕਾਰ ਇਰਾਨ ਦੀ ਪਰਮਾਣੂ ਸਮਰੱਥਾ ਨੂੰ ਲੈ ਕੇ ਆਪਸੀ ਮਤਭੇਦ ਵੀ ਉੱਭਰੇ। Date:2009-10-27 Time:00:03:49
ਤਿਹਰਾਨ - ਇਰਾਨ ਦੇ ਸਰਬ ਉੱਚ ਨੇਤਾ ਆਯਤੁੱਲਾ ਖੁਮੈਨੀ ਨੇ ਇਰਾਨ ਅਤੇ ਅਮਰੀਕਾ ਵਿਚਕਾਰ ਪਰਮਾਣੂ ਪ੍ਰੋਗਰਾਮਾਂ ਨੂੰ ਲੈ ਕੇ ਹੋਣ ਵਾਲੀ ਸਿੱਧੀ ਗੱਲਬਾਤ ਦਾ ਵਿਰੋਧ ਕੀਤਾ ਹੈ। Date:2009-10-27 Time:00:03:49
ਤਿਰੂਅੰਤਪੁਰਮ - ਭਾਰਤੀ ਪੁਲਾੜ ਸੋਧ ਸੰਗਠਨ(ਇਸਰੋ) ਦੇ ਪ੍ਰਧਾਨ ਜੀ. ਮਾਧਵਨ ਨਾਇਰ ਨੇ ਅੱਜ ਕਿਹਾ ਕਿ ਆਸ ਹੈ ਕਿ ਇਸਰੋ ਆਪਣਾ ਪ੍ਰਖੇਪਣ ਯਾਨ 111 ਜੀਐਸਐਲਵੀ 2011 ਵਿਚ ਪ੍ਰਖੇਪਿਤ ਕਰੇਗਾ। Date:2009-10-27 Time:00:03:49
'ਜੇਲ੍ਹ' ਫਿਲਮ ਦੇ ਪ੍ਰਚਾਰ ਅਭਿਆਨ ਵਿੱਚ ਮਨੋਜ ਵਾਜਪੇਈ ਨੂੰ ਜਿਆਦਾ ਮਹੱਤਵ ਨਹੀਂ ਦਿੱਤਾ ਗਿਆ ਹੈ। ਜਦੋਂ ਇਸ ਬਾਰੇ ਉਹਨਾਂ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ 'ਫਿਲਮ ਦੇ ਨਿਰਦੇਸ਼ਕ ਮੈਨੂੰ ਸਰਪ੍ਰਾਈਜ ਪੈਕੇਜ ਦੇ ਤੌਰ 'ਤੇ ਪੇਸ਼ ਕਰਨਾ ਚਾਹੁੰਦੇ ਹਨ। ਦਰਅਸਲ 'ਜੇਲ੍ਹ' ਫਿਲਮ ਦੀ ਕਹਾਣੀ ਪਰਾਗ ਦੀਕਸ਼ਿਤ (ਨੀਲ ਨਿਤਿਨ ਮੁਕੇਸ਼) ਦੇ ਆਸਪਾਸ ਘੁੰਮਦੀ ਹੈ, ਜਿਸ ਕੋਲ ਸਭ ਕੁਝ ਹੈ, ਇੱਕ ਚੰਗੀ ਨੌਕਰੀ, ਸੋਹਣੀ ਪ੍ਰੇਮਿਕਾ ਅਤੇ ਆਪਣਾ ਘਰ, ਪਰ ਕੁਝ ਮੰਦਭਾਗੀਆਂ ਘਟਨਾਵਾਂ ਕਾਰਨ ਉਸ ਨੂੰ ਜੇਲ੍ਹ ਜਾਣਾ ਪੈਂਦਾ ਹੈ। ਲੀਕ ਤੋਂ ਹਟ ਕੇ ਭੂਮਿਕਾ ਨਿਭਾਉਣ ਲਈ ਜਾਣੇ ਜਾਣ ਵਾਲੇ ਵਾਜਪੇਈ ਪਿਛਲੇ ਦਿਨੀਂ ਹੈਦਰਾਬਾਦ ਵਿੱਚ ਇੱਕ ਤੇਲਗੂ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਜ਼ਖਮੀ ਹੋ ਗਏ ਸਨ। ਆਪਣੇ ਛੋਟੇ ਜਿਹੇ ਫਿਲਮੀ ਕਰੀਅਰ ਵਿੱਚ ਦੋ ਰਾਸ਼ਟਰੀ ਪੁਰਸਕਾ Date:2009-10-27 Time:00:03:49
ਬਾਲੀਵੁੱਡ ਦੀ ਬਿੱਲੋ ਰਾਣੀ ਮਤਲਬ ਕਿ ਬਿਪਾਸ਼ਾ ਬਸੂ 'ਕਮੀਨੇ' ਦੀ ਸਫ਼ਲਤਾ ਦੇਖ ਕੇ ਹੁਣ ਚਾਹੁੰਦੀ ਹੈ ਕਿ ਉਸ ਦੀ ਆਉਣ ਵਾਲੀ ਫਿਲਮ 'ਪੰਖ' ਨੂੰ ਵੀ 'ਏ' ਸਰਟੀਫਿਕੇਟ ਮਿਲ ਜਾਵੇ ਤਾਂ ਕੋਈ ਹਰਜ਼ ਨਹੀਂ। ਪਿਛਲੇ ਦਿਨੀਂ ਵਿਸ਼ਾਲ ਭਾਰਦਵਾਜ ਦੀ ਫਿਲਮ 'ਕਮੀਨੇ' ਦੇ ਦੋ-ਅਰਥੀ ਡਾਇਲਾਗ ਅਤੇ ਹਿੰਸਾ ਤੋਂ ਅਪਸੈਟ ਸੈਂਸਰ ਬੋਰਡ ਨੇ ਇਸ ਫਿਲਮ ਨੂੰ 'ਏ' ਸਰਟੀਫਿਕੇਟ ਦੇ ਦਿੱਤਾ ਸੀ। 'ਬੀ' ਅਤੇ 'ਸੀ' ਕਲਾਸ ਸੈਂਟਰਾਂ 'ਤੇ ਔਸਤ ਪ੍ਰਦਰਸ਼ਨ ਦੇ ਬਾਵਜੂਦ ਫਿਲਮ ਮੇਜਰ ਸੈਂਟਰਾਂ ਅਤੇ ਮਲਟੀਪਲੈਕਸਾਂ 'ਤੇ ਜ਼ਬਰਦਸਤ ਹਿਟ ਸਾਬਿਤ ਹੋਈ। ਬਾਕਸ ਆਫਿਸ 'ਤੇ ਹੋਈ ਨੋਟਾਂ ਦੀ ਬਾਰਿਸ਼ ਤੋਂ ਬਾਅਦ ਕੱਲ੍ਹ ਤੱਕ ਸੈਂਸਰ ਨੂੰ ਕੋਸ ਚੁੱਕੇ ਵਿਸ਼ਾਲ ਹੁਣ ਖੁਸ਼ ਹਨ ਕਿ 'ਏ' ਸਰਟੀਫਿਕੇਟ ਦੇ ਕਾਰਨ ਫਿਲਮ ਇੱਕ ਖਾਸ ਕਲਾਸ ਦੀ ਕਸੌਟੀ ਤੇ ਖਰੀ ਉੱਤਰੀ। ਪਿਛਲੇ ਹਫ਼ਤੇ ਬਿਪਾਸ਼ਾ ਬਸੂ ਦੀ 'ਪੰਖ' Date:2009-10-27 Time:00:03:49
ਦਰਅਸਲ, ਰਿਤਿਕ ਦੀ ਮਾਂ ਪਿੰਕੀ ਰੌਸ਼ਨ ਦਾ ਬਰਥਡੇ 22 ਅਕਤੂਬਰ ਨੂੰ ਸੀ। ਉਦੋਂ ਤਾਂ ਇੱਕ ਛੋਟੀ ਜਿਹੀ ਡਿਨਰ ਪਾਰਟੀ ਕਰ ਲਈ ਗਈ ਸੀ। ਪਰ ਆਪਣੇ ਦੋਸਤਾਂ ਲਈ ਰਿਤਿਕ ਨੇ ਵੱਡੀ ਪਾਰਟੀ ਦਾ ਇੰਤਜਾਮ ਕੀਤਾ ਸੰਡੇ ਨਾਈਟ ਨੂੰ। ਜੁਹੂ ਸਥਿਤ ਰਿਤਿਕ ਦੇ ਘਰ 'ਚ ਆਯੋਜਿਤ ਇਸ ਪਾਰਟੀ ਵਿੱਚ ਬਾਲੀਵੁੱਡ ਦੇ ਹਰ ਵੱਡੇ ਸਿਤਾਰੇ ਨੂੰ ਬੁਲਾਇਆ ਗਿਆ ਸੀ। ਇਹਨਾਂ ਵਿੱਚ ਸ਼ਾਹਰੁਖ-ਗੌਰੀ, ਸੈਫ਼-ਕਰੀਨਾ, ਕਰਨ ਜੌਹਰ, ਸੰਜੇ ਲੀਲਾ ਭੰਸਾਲੀ, ਕੁਨਾਲ ਕਪੂਰ, ਜਤਿੰਦਰ, ਜੈਦ ਖਾਨ, ਆਸ਼ੂਤੋਸ਼-ਸੁਨੀਤਾ ਗੋਵਾਰੀਕਰ, ਪ੍ਰਿਅੰਕਾ ਚੋਪੜਾ, ਕੰਗਨਾ ਰਾਨਾਵਤ, ਅਮੀਸ਼ਾ ਪਟੇਲ ਅਤੇ ਕੈਟਰੀਨਾ ਕੈਫ ਵਰਗੇ ਲੋਕ ਸ਼ਾਮਿਲ ਸਨ। ਪਾਰਟੀ ਦੀ ਮਸਤੀ ਵਿੱਚ ਇਹ ਸਭ ਆਸਪਾਸ ਰਹਿਣ ਵਾਲੇ ਲੋਕਾਂ ਨੂੰ ਵੀ ਭੁੱਲ ਗਏ। ਮਿਊਜ਼ਿਕ ਦਾ ਸ਼ੋਰ-ਸ਼ਰਾਬਾ ਜਦੋਂ ਹੱਦ ਤੋਂ ਪਾਰ ਹੋ ਗਿਆ, ਤਾਂ ਲੋਕਾਂ ਨੇ ਪੁਲਿਸ ਬੁ Date:2009-10-27 Time:00:03:49
ਅੰਮ੍ਰਿਤਸਰ - ਅੰਮ੍ਰਿਤਸਰ ਦੇ ਜੰਮਪਲ ਅਨੰਤ ਦੀਪ ਸਿੰਘ ਢਿੱਲੋਂ ਨੂੰ ਯੂ.ਐਨ.ਓ ਦੇ ਯੂਥ ਅੰਬੈਸਡਰ ਚੁਣੇ ਜਾਣ ਬਾਅਦ ਅੰਮ੍ਰਿਤਸਰ ਪਹੁੰਚਣ 'ਤੇ ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਸਥਾਨਕ ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਨਮਾਨਿਤ ਕੀਤਾ ਗਿਆ ਹੈ,ਵਰਤਮਾਨ ਸਮੇਂ ਉਨ੍ਹਾ ਨੂੰ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਵਿਖੇ ਰਹਿੰਦਿਆਂ ਯੂਥ ਅੰਬੈਸਡਰ ਚੁਣਿਆ ਗਿਆ ਹੈ। Date:2009-10-27 Time:00:03:49
ਨਵੀਂ ਦਿੱਲੀ - ਰਾਸ਼ਟਰਮੰਡਲ ਖੇਡ ਆਯੋਜਨ ਸੰਮਤੀ ਨੂੰ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇ ਇਨ੍ਹਾ ਖੇਡਾਂ ਦੇ ਖਰਚ ਆਯੋਜਨ ਦੇ ਭਰੋਸੇ ਨਾਲ ਬਲ ਮਿਲਿਆ ਹੈ ਅਤੇ ਉਨ੍ਹਾ ਦਾ ਉਤਸ਼ਾਹ ਦੁੱਗਣਾ ਹੋ ਗਿਆ ਹੈ। Date:2009-10-27 Time:00:03:49
ਧਰਮਸ਼ਾਲਾ - ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜਿਲ੍ਹੇ 'ਚ ਪੈਰਾਗਲਾਈਡਿੰਗ ਦੇ ਸਮੇਂ ਸ਼ਨੀਵਾਰ ਦੀ ਸ਼ਾਮ ਨੂੰ ਦੋ ਰੂਸੀ ਪੈਰਾ ਗਲਾਈਡਰ ਜ਼ਖਮੀ ਹੋ ਗਏ। Date:2009-10-27 Time:00:03:49
page no.1 |
Select news date : 31 - 10 - 2009 30 - 10 - 2009 29 - 10 - 2009 28 - 10 - 2009 27 - 10 - 2009 26 - 10 - 2009 25 - 10 - 2009 24 - 10 - 2009 23 - 10 - 2009 22 - 10 - 2009 21 - 10 - 2009 20 - 10 - 2009 19 - 10 - 2009 18 - 10 - 2009 17 - 10 - 2009 16 - 10 - 2009 15 - 10 - 2009 14 - 10 - 2009 13 - 10 - 2009 12 - 10 - 2009 11 - 10 - 2009 10 - 10 - 2009 9 - 10 - 2009 8 - 10 - 2009 7 - 10 - 2009 6 - 10 - 2009 5 - 10 - 2009 4 - 10 - 2009 3 - 10 - 2009 2 - 10 - 2009 1 - 10 - 2009 |