Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 24 - 10 - 2009
ਦੀਵਾਲੀ 'ਤੇ ਤਿੰਨ ਫਿਲਮਾਂ 'ਆਲ ਦ ਬੈਸਟ', 'ਬਲਿਊ' ਅਤੇ 'ਮੈਂ ਔਰ ਮਿਸੇਜ ਖੰਨਾ' ਦਾ ਪ੍ਰਦਰਸ਼ਨ ਹੋਇਆ। 'ਬਲਿਊ' ਅਤੇ 'ਆਲ ਦ ਬੈਸਟ' ਨੂੰ ਚੰਗੀ ਸ਼ੁਰੂਆਤ ਮਿਲੀ, ਪਰ 'ਮੈਂ ਔਰ ਮਿਸੇਜ ਖੰਨਾ' ਸਲਮਾਨ ਖਾਨ ਅਤੇ ਕਰੀਨਾ ਕਪੂਰ ਵਰਗੇ ਸਿਤਾਰੇ ਹੋਣ ਦੇ ਬਾਵਜੂਦ ਦਰਸ਼ਕਾਂ ਨੂੰ ਆਕਰਸ਼ਿਤ ਨਹੀਂ ਕਰ ਸਕੀ। ਇਸ ਫਿਲਮ ਦਾ ਬਾਕਸ ਆਫਿਸ ਨਤੀਜਾ ਆ ਗਿਆ ਹੈ ਅਤੇ ਇਹ ਫਲਾਪ ਹੋ ਗਈ ਹੈ। ਫਲਾਪ ਹੋਣ ਤੋਂ ਬਾਅਦ ਬਾਲੀਵੁੱਡ ਵਿੱਚ ਫਿਲਮ ਦਾ ਪੋਸਟਮਾਰਟਮ ਕੀਤਾ ਜਾਂਦਾ ਹੈ ਅਤੇ ਉਹਨਾਂ ਕਾਰਨਾਂ ਨੂੰ ਲੱਭਿਆ ਜਾਂਦਾ ਹੈ, ਜਿਸਦੇ ਕਾਰਨ ਫਿਲਮ ਫਲਾਪ ਹੋਈ। ਫਿਲਮ ਦੇ ਨਿਰਮਾਤਾ ਸੋਹੇਲ ਖਾਨ ਨੂੰ ਲੱਗਦਾ ਹੈ ਕਿ ਫਿਲਮ ਦਾ ਪ੍ਰਦਰਸ਼ਨ ਸਹੀ ਸਮੇਂ 'ਤੇ ਨਹੀਂ ਕੀਤਾ ਗਿਆ। ਦੀਵਾਲੀ 'ਤੇ ਲੋਕ ਹਲਕੀ-ਫੁਲਕੀ ਫਿਲਮ ਦੇਖਣ ਦੇ ਮੂਡ ਵਿੱਚ ਰਹਿੰਦੇ ਹਨ। ਉਹਨਾਂ ਦਾ ਮੰਨਣਾ ਹੈ ਕਿ ਜੇਕਰ Date:2009-10-24 Time:00:05:15
ਨਵੀਂ ਦਿੱਲੀ - ਟੂ-ਜੀ ਸਪੈਕਟ੍ਰਮ ਦੀ ਵੰਡ ਵਿੱਚ ਗੜਬੜ ਨੂੰ ਲੈ ਕੇ ਦੂਰਸੰਚਾਰ ਵਿਭਾਗ ਤੇ ਸੀਬੀਆਈ ਦੇ ਛਾਪੇ ਨਾਲ ਸਰਕਾਰ ਦੀ ਮਹਾਨ ਥ੍ਰੀ ਜੀ ਸਪੈਕਟ੍ਰਮ ਦੀ ਨਿਲਾਮੀ ਵਿੱਚ ਵੀ ਦੇਰੀ ਦੇ ਅਸਾਰ ਬਣ ਰਹੇ ਹਨ। ਤਾਜੇ ਵਿਵਾਦ ਤੋਂ ਬਾਅਦ ਹੁਣ ਇਸ ਸਾਲ ਦਸੰਬਰ ਤੱਕ ਕੰਪਨੀਆਂ ਨੂੰ ਥ੍ਰੀ ਜੀ ਸਪੈਕਟ੍ਰਮ ਵੰਡੇ ਜਾਣੇ ਮੁਸ਼ਕਿਲ ਲੱਗ ਰਿਹਾ ਹੈ। ਮਤਲਬ ਕਿ ਉਪਭੋਗਤਾਵਾਂ ਨੂੰ ਮੋਬਾਇਲ ਸੰਚਾਰ ਦੀ ਨਵੀਂ ਤਕਨੀਕ ਲਈ ਕੁਝ ਹੋਰ ਇੰਤਜਾਰ ਕਰਨਾ ਪੈ ਸਕਦਾ ਹੈ। ਥ੍ਰੀ ਜੀ ਸਪੈਕਟ੍ਰਮ ਦੀ ਵੰਡ ਨਾਲ ਕਰ ਘਾਟੇ ਦੇ ਭਰਪਾਈ ਦੀ ਉਮੀਦ ਲਈ ਬੈਠੇ ਵਿੱਤ ਮੰਤਰਾਲੇ ਦਾ ਗਣਿਤ ਵੀ ਗੜਬੜਾ ਸਕਦਾ ਹੈ। Date:2009-10-24 Time:00:05:13
ਪੈਰਿਸ - ਫ੍ਰਾਂਸ 'ਚ ਪਰਿਵਾਰਵਾਦ ਦੇ ਗੰਭੀਰ ਆਰੋਪਾਂ ਵਿੱਚ ਘਿਰੇ ਰਾਸ਼ਟਰਪਤੀ ਨਿਕੋਲਸ ਸਰਕੋਜੀ ਦੇ ਪੁੱਤਰ ਨੇ ਇੱਕ ਪ੍ਰਮੁੱਖ ਵਪਾਰਕ ਸੰਗਠਨ ਦੇ ਪ੍ਰਧਾਨ ਅਹੁਦੇ ਦੀ ਉਮੀਦਵਾਰੀ ਤੋਂ ਖੁਦ ਨੂੰ ਅਲੱਗ ਕਰ ਲਿਆ ਹੈ। Date:2009-10-24 Time:00:05:13
ਮੋਂਟਵੀਡਿਉ - ਉਰੂਗਵੇ ਦੇ ਅੰਤਿਮ ਤਾਨਾਸ਼ਾਹ ਗ੍ਰੇਗੋਰੀਓ ਅਲਵਾਰੇਜ ਨੂੰ ਕਤਲੇਆਮ ਦੇ 37 ਮਾਮਲਿਆਂ 'ਚ ਦੋਸ਼ੀ ਪਾਏ ਜਾਣ 'ਤੇ 25 ਸਾਲ ਦੀ ਕੈਦ ਦੀ ਸਜ਼ਾ ਮੁਕਰਰ ਕੀਤੀ ਗਈ ਹੈ। Date:2009-10-24 Time:00:05:13
ਜਲੰਧਰ - ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ 'ਚ ਕੱਲ੍ਹ ਅੱਧੀ ਰਾਤ ਨੂੰ ਭੁਚਾਲ ਦੇ ਹਲਕੇ ਝੱਟਕੇ ਮਹਿਸੂਸ ਕੀਤੇ ਗਏ। Date:2009-10-24 Time:00:05:13
ਨਵੀਂ ਦਿੱਲੀ -ਹੇਲਥਕੇਅਰ ਉਤਪਾਦਾਂ ਨਾਲ ਜੁੜੀ ਕੰਪਨੀ ਡਾ. ਮੋਰਪੇਨ ਨੇ ਮਸ਼ਹੂਰ ਬਾਲੀਵੁੱਡ ਅਭਿਨੇਤਰੀ ਸੋਨਾਲੀ ਬੇਂਦਰੇ ਨੂੰ ਆਪਣਾ ਬ੍ਰਾਂਡ ਅੰਬੇਸਡਰ ਨਿਯੁਕਤ ਕੀਤਾ ਹੈ। Date:2009-10-24 Time:00:05:13
ਪੇਈਚਿੰਗ - ਪਿੱਛਲੇ ਮਹੀਨੇ ਦੇ ਅੰਤ ਤੱਕ ਚੀਨ 'ਚ ਬੇਰੁਜ਼ਗਾਰੀ ਦੀ ਦਰ 4.3 ਫ਼ੀਸਦੀ ਸੀ ਅਤੇ ਪਿੱਛਲੇ ਛੇ ਮਹੀਨੇ 'ਚ ਇਸ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ। Date:2009-10-24 Time:00:05:13
ਟੋਕਿਉ - ਜਪਾਨ ਸਰਕਾਰ ਅਗਲੇ ਸਾਲ ਮਾਰਚ ਤੱਕ ਇੱਕ ਲੱਖ ਅਹੁਦਿਆਂ 'ਤੇ ਨਵੀਆਂ ਭਰਤੀਆਂ ਕਰੇਗੀ।ਮਜ਼ਦੂਰ ਬਜ਼ਾਰ ਦੀ ਬਦਹਾਲ ਸਥਿੱਤੀ ਨੂੰ ਲੈ ਕੇ ਇੱਥੋਂ ਦੀ ਨਵੀਂ ਸਰਕਾਰ ਕਾਫ਼ੀ ਚਿੰਤਤ ਹੈ। Date:2009-10-24 Time:00:05:13
ਨਵੀਂ ਦਿੱਲੀ - ਬਿਜਲੀ ਉਪਕਰਣ ਬਨਾਉਣ ਵਾਲੀ ਸਰਕਾਰੀ ਕੰਪਨੀ ਭਾਰਤ ਹੈਵੀ ਇਲੈਕਟ੍ਰਿਕ ਲਸ ਲਿਮਿਟੇਡ (ਭੇਲ) ਨੇ ਚਾਲੂ ਵਿੱਤੀ ਸਾਲ ਦੀ ਦੂਸਰੀ ਤਿਮਾਹੀ 'ਚ ਪਿੱਛਲੇ ਸਾਲ ਦੀ ਤੁਲਨਾ 'ਚ 39 ਫ਼ੀਸਦੀ ਤੋਂ ਜ਼ਿਆਦਾ ਲਾਭ ਕਮਾਇਆ। Date:2009-10-24 Time:00:05:13
ਨਵੀਂ ਦਿੱਲੀ - ਮਨਾਪੁਰਮ ਜਨਰਲ ਫਾਈਨੈਂਸ ਐਂਡ ਲੀਜਿੰਗ ਲਿਮਿਟੇਡ ਨੂੰ ਮੌਜੂਦਾ ਸਾਲ ਦੂਸਰੀ ਤਿਮਾਹੀ 'ਚ 18.46 ਕਰੋੜ ਰੁੱਪਏ ਦਾ ਸ਼ੁੱਧ ਲਾਭ ਹੋਇਆ ਹੈ।ਇਸ ਮਦ 'ਚ 177 ਫ਼ੀਸਦੀ ਦੀ ਵਾਧਾ ਦਰਜ਼ ਕੀਤੀ ਗਈ ਹੈ।ਜੁਲਾਈ - ਸਤੰਬਰ 2008 'ਚ ਕੰਪਨੀ ਨੂੰ 6.67 ਕਰੋੜ ਰੁੱਪਏ ਦਾ ਸ਼ੁੱਧ ਲਾਭ ਹੋਇਆ ਸੀ। Date:2009-10-24 Time:00:05:13
ਮਾਸਕੋ - ਰੂਸ ਅਤੇ ਭਾਰਤ ਦੋ-ਪੱਖੀ ਵਪਾਰ 'ਚ ਆਪਣੀਆਂ ਰਾਸ਼ਟਰੀ ਮੁਦਰਾਵਾਂ ਦੇ ਪ੍ਰਚਲਨ ਨੂੰ ਲਾਗੂ ਕਰਨ ਦੀਆਂ ਸੰਭਾਵਨਾਵਾਂ ਦੇ ਅਧਿਐਨ ਲਈ ਸਹਿਮਤ ਹੋ ਗਏ ਹਨ। Date:2009-10-24 Time:00:05:13
ਨਵੀਂ ਦਿੱਲੀ - ਵੈਸ਼ਵਿਕ ਵਿੱਤੀ ਸੰਕਟ ਦਾ ਅਸਰ ਜਿਉਂ - ਜਿਉਂ ਘੱਟ ਹੁੰਦਾ ਜਾ ਰਿਹਾ ਹੈ,ਮੁਦਰਾਸਫ਼ੀਤੀ ਦਾ ਅੰਕੜਾ ਵੀ ਆਪਣੇ ਵਾਸਤਵਿਕ ਰੂਪ 'ਚ ਪਰਤਦਾ ਜਾ ਰਿਹਾ ਹੈ। Date:2009-10-24 Time:00:05:13
ਬਠਿੰਡਾ - ਉੱਤਰ ਖੇਤਰ ਦੇ ਪੰਜਾਬ,ਹਰਿਆਣਾ ਅਤੇ ਰਾਜਸਥਾਨ ਦੇ ਜਿਲ੍ਹਾ ਸ਼੍ਰੀਗੰਗਾਨਗਰ ਅਤੇ ਹਨੂੰਮਾਨਗੜ੍ਹ ਸਰਕਲ ਦੀਆਂ ਮੰਡੀਆਂ 'ਚ ਅੱਜ ਲਗਾਤਾਰ ਰੂੰ ਦੇ ਭਾਅ ਤੇਜ਼ੀ ਦੀ ਲਾਈਨ 'ਤੇ ਦੌੜੇ,ਜਿਸ ਨਾਲ ਸਪਿੰਨਿੰਗ ਮਿਲਾਂ 'ਚ ਭਾਰੀ ਹਲਚਲ ਪੈਦਾ ਨਜ਼ਰ ਆਈ। Date:2009-10-24 Time:00:05:13
ਨਵੀਂ ਦਿੱਲੀ - ਚੋਣ ਆਯੋਗ ਨੇ ਝਾਰਖੰਡ 'ਚ 27 ਨਵੰਬਰ ਤੋਂ 18 ਦਸੰਬਰ ਵਿੱਚ ਪੰਜ ਪੜਾਆਂ 'ਚ ਵਿਧਾਨਸਭਾ ਚੋਣਾਂ ਕਰਵਾਉਣ ਦੀ ਸ਼ੁਕਰਵਾਰ ਨੂੰ ਘੋਸ਼ਣਾ ਕੀਤੀ। Date:2009-10-24 Time:00:05:13
ਬਾਲੀਵੁੱਡ ਅਭਿਨੇਤਰੀ ਗੁਲ ਪਨਾਗ ਨੂੰ ਸੋਸ਼ਲ ਨੈਟਵਰਕਿੰਗ ਵੈਬਸਾਈਟ 'ਟਵਿਟਰ' ਨੇ ਸ਼ਨੀਵਾਰ ਤੋਂ ਸ਼ੁਰੂ ਹੋਣ ਜਾ ਰਹੇ 'ਵਿਲਸ ਲਾਈਫਸਟਾਈਲ ਇੰਡੀਆ ਫੈਸ਼ਨ ਵੀਕ' (ਡਬਲਿਊਆਈਐਫਡਬਲਿਊ) ਦੇ ਆਯੋਜਨ ਦਾ 'ਟਵਿਟਰ ਫੇਸ' ਘੋਸ਼ਿਤ ਕੀਤਾ ਹੈ। ਖ਼ਬਰ ਹੈ ਕਿ 'ਟਵਿਟਰ ਫੇਸ' ਗੁਲ ਇਸ ਫੈਸ਼ਨ ਵੀਕ ਨਾਲ ਸਬੰਧਿਤ ਜਾਣਕਾਰੀਆਂ ਸੋਸ਼ਲ ਨੈਟਵਰਕਿੰਗ ਵੈਬਸਾਈਟ 'ਟਵਿਟਰ' ਤੇ ਉਪਲਬਧ ਕਰਾਏਗੀ। ਉਹ ਉਹਨਾਂ ਹਸਤੀਆਂ ਚੋਂ ਹੈ ਜੋ ਨਿਯਮਿਤ ਰੂਪ ਨਾਲ ਇਸ ਵੈਬਸਾਈਟ ਨਾਲ ਜੁੜੀ ਹੈ। ਗੁਲ ਕਹਿੰਦੀ ਹੈ ਕਿ ਮੈਨੂੰ 'ਵਿਲਸ ਲਾਈਫ਼ਸਟਾਈਲ' ਨਾਲ ਇਸ ਅਨੋਖੇ ਢੰਗ ਨਾਲ ਜੁੜਨ ਤੇ ਮਾਣ ਹੈ। ਮੈਂ ਵਾਅਦਾ ਕਰਦੀ ਹਾਂ ਕਿ ਆਪਣੇ ਪ੍ਰਸ਼ੰਸਕਾਂ ਤੱਕ ਸਮਾਰੋਹ ਦੀ ਪੂਰੀ ਜਾਣਕਾਰੀ ਅਤੇ ਝਲਕੀਆਂ ਭੇਜਦੀ ਰਹਾਂਗੀ। ਜੇਕਰ ਪ੍ਰਸ਼ੰਸਕ ਸਮਾਰੋਹ ਵਿੱਚ ਸ਼ਾਮਿਲ ਹੋਣ ਦਾ ਮੌਕਾ ਹਾਸਿਲ ਕਰਨਾ ਚਾਹੁ Date:2009-10-24 Time:00:05:12
ਬਾਲੀਵੁੱਡ ਦੀ ਹੌਟ ਅਤੇ ਬੋਲਡ ਅਭਿਨੇਤਰੀ ਕੰਗਨਾ ਰਾਨਾਵਤ ਲਗਾਤਾਰ ਮਿਲ ਰਹੀਆਂ ਸਫ਼ਲਤਾ ਤੋਂ ਕਾਫ਼ੀ ਉਤਸ਼ਾਹਿਤ ਹੈ। ਇਹ ਗੱਲ ਅਲੱਗ ਹੈ ਕਿ ਉਹਨਾਂ ਨੂੰ ਅਜੇ ਤੱਕ ਸੱਚਾ ਪਿਆਰ ਨਹੀਂ ਮਿਲਿਆ। ਜੋ ਵੀ ਉਹਨਾਂ ਦੇ ਨੇੜੇ ਆਉਂਦਾ ਹੈ, ਉਹ ਸਿਰਫ਼ ਸਫ਼ਲਤਾ ਹਾਸਿਲ ਕਰਨ ਲਈ ਹੀ ਆਉਂਦਾ ਹੈ। ਕੰਗਨਾ ਹੋਣ ਇਸ਼ਕ-ਵਿਸ਼ਕ ਵਿੱਚ ਰਿਸਕ ਲੈਣ ਤੋਂ ਕਤਰਾਉਣ ਲੱਗੀ ਹੈ ਅਤੇ ਆਪਣਾ ਸਾਰਾ ਧਿਆਨ ਕਰੀਅਰ 'ਤੇ ਲਗਾਉਣਾ ਚਾਹੁੰਦੀ ਹੈ। ਆਉਣ ਵਾਲੀ ਫਿਲਮ 'ਕਾਈਟਸ' ਤੋਂ ਉਸ ਨੂੰ ਬਹੁਤ ਉਮੀਦਾਂ ਹਨ। ਤਾਂ ਹੀ ਤਾਂ ਉਹਨਾਂ ਦਾ ਅਗਲਾ ਕਦਮ ਫਿਲਮ ਦੇ ਨਿਰਦੇਸ਼ਨ ਵੱਲ ਹੈ। ਹਾਲ ਹੀ ਵਿੱਚ ਕੰਗਨਾ ਨੇ ਦੱਸਿਆ ਕਿ ਉਹ ਹੁਣ ਨਿਰਦੇਸ਼ਨ ਵਿੱਚ ਕਦਮ ਰੱਖਣਾ ਚਾਹੁੰਦੀ ਹੈ। Date:2009-10-24 Time:00:05:12
ਬਾਲੀਵੁੱਡ ਦੇ ਖਿਡਾਰੀ ਅਕਸ਼ੈ ਕੁਮਾਰ ਜਲਦ ਹੀ ਵੱਡੇ ਪਰਦੇ 'ਤੇ ਆਪਣੀ ਸੱਸ ਡਿੰਪਲ ਕਪਾਡੀਆ ਨਾਲ ਨਜ਼ਰ ਆਉਣਗੇ। ਪਹਿਲੀ ਵਾਰ ਰੀਲ ਲਾਈਫ ਵਿੱਚ ਡਿੰਪਲ ਅਤੇ ਅਕਸ਼ੈ ਇਕੱਠੇ ਦਿਖਾਈ ਦੇਣਗੇ। ਖ਼ਬਰ ਹੈ ਕਿ ਨਿਰਦੇਸ਼ਕ ਨਿਖਿਲ ਅਡਵਾਨੀ ਦੀ ਲੰਡਨ ਦੀ ਪਿਛੋਕੜ ਭੂਮੀ 'ਤੇ ਬਣ ਰਹੀ ਫਿਲਮ 'ਪਟਿਆਲਾ ਹਾਊਸ' ਵਿੱਚ ਉਹ ਮਾਂ-ਬੇਟੇ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਇਸ ਫਿਲਮ ਵਿੱਚ ਅਕਸ਼ੈ ਦੇ ਪਿਤਾ ਦਾ ਕਿਰਦਾਰ ਰਿਸ਼ੀ ਕਪੂਰ ਨਿਭਾਉਣਗੇ। ਇਸ ਫਿਲਮ ਵਿੱਚ ਅਕਸ਼ੈ ਦੂਜੀ ਵਾਰ ਸਿੱਖ ਦਾ ਕਿਰਦਾਰ ਨਿਭਾ ਰਹੇ ਹਨ, ਪਰ ਇਸ ਵਾਰ ਉਹ ਪੱਗੜੀ ਵਿੱਚ ਨਹੀਂ ਦਿਖਾਈ ਦੇਣਗੇ। ਇਸ ਫਿਲਮ ਵਿੱਚ ਅਨੁਸ਼ਕਾ ਸ਼ਰਮਾ ਨਾਲ ਵੀ ਉਹ ਪਹਿਲੀ ਵਾਰ ਆਪਣੀ ਜੋੜੀ ਬਣਾਉਣ ਨੂੰ ਤਿਆਰ ਹਨ। Date:2009-10-24 Time:00:05:12
ਅੰਮ੍ਰਿਤਸਰ -ਨਟਖਟ ਸੇਵਾ ਦਲ ਵੱਲੋਂ ਅੱਜ ਅਪਣਾ ਸਲਾਨਾ ਧਾਰਮਿਕ ਕੈਲੰਡਰ ਰਿਲੀਜ਼ ਕੀਤਾ ਗਿਆ।ਚੌਂਕ ਪੁਰਾਣੀ ਮਾਰਕਿਟ 'ਚ ਆਯੋਜਤ ਇੱਕ ਸਾਦੇ ਕਾਰਜਕ੍ਰਮ 'ਚ ਸ਼ਹਿਰ ਦੀ ਪ੍ਰਸਿੱਧ ਧਾਰਮਿਕ,ਸਮਾਜਕ ਅਤੇ ਵਪਾਰਕ ਐਸੋਸੀਏਸ਼ਨਾਂ ਦੇ ਪ੍ਰਤਿਨਿਧੀਆਂ ਨੇ ਸ਼ਿਰਕਤ ਕਰਕੇ ਸਮਾਰੋਹ ਦੀ ਸ਼ੋਭਾ ਨੂੰ ਚਾਰ ਚੰਨ੍ਹ ਲਗਾ ਦਿੱਤੇ। Date:2009-10-24 Time:00:05:12
ਅੰਮ੍ਰਿਤਸਰ - ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਅਤੇ ਲੋਕਸਭਾ ਮੈਂਬਰ ਸ੍ਰ.ਰਤਨ ਸਿੰਘ ਅਜਨਾਲਾ ਦੁਆਰਾ ਅੱਜ ਅੰਮ੍ਰਿਤਸਰ 'ਚ ਅਹੁਦੇਦਾਰਾਂ ਦਾ ਐਲਾਨ ਕਰਕੇ ਜਿਲ੍ਹਾ ਜੱਥੇਬੰਦੀ ਗਠਿਤ ਕੀਤੀ ਗਈ ਹੈ,ਜੋ ਕਿ ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ ਦੇ ਸਰਪ੍ਰਸਤ ਸ੍ਰ.ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਅਨੁਸਾਰ ਕੰਮ ਕਰੇਗੀ। Date:2009-10-24 Time:00:05:12
ਕੋਚ ਟੀਮ ਨੀਲਸਨ ਨੇ ਸਵੀਕਾਰ ਕੀਤਾ ਹੈ ਕਿ ਮੌਜੂਦਾ ਚੈਂਪੀਅੰਸ ਲੀਗ ਟਵੰਟੀ-20 ਭਾਗ ਲੈ ਰਹੇ ਆਸਟ੍ਰੇਲੀਆ ਦੇ ਕੁੱਝ ਮੈਂਬਰਾਂ ਦਾ ਦੇਰ ਤੋਂ ਟੀਮ ਨਾਲ ਜੁੜਨਾ ਮਹਿਮਾਨਾਂ ਲਈ ਚਿੰਤਾ ਦਾ ਵਿਸ਼ਾਂ ਬਣਿਆ ਹੋਇਆ ਹੈ। Date:2009-10-24 Time:00:05:12
ਪੰਚਕੂਲਾ - ਪੰਜਾਬ ਦੀ ਜੀਵਣ ਜਯੋਤੀ (86) ਅਤੇ ਪ੍ਰਗਟ ਸਿੰਘ (90) ਨੇ ਪਹਿਲੇ ਵਿਕੇਟ ਲਈ ਨਾਬਾਦ 180 ਰਨ ਜੋੜਦੇ ਹੋਏ ਆਪਣੀ ਟੀਮ ਨੂੰ ਦਿੱਲੀ ਖਿਲਾਫ਼ ਵੀਨੂ ਮਾਂਕੜ ਟ੍ਰਾਫ਼ੀ ਦੇ ਇੱਕ ਮੈਚ 'ਚ ਅੱਜ ਇੱਥੇ ਦਸ ਵਿਕੇਟ ਨਾਲ ਜਿੱਤ ਦਿਵਾਈ। Date:2009-10-24 Time:00:05:12
ਪ੍ਰਸਿੱਧ ਪੰਜਾਬੀ ਗਾਇਕ ਅਤੇ ਪੰਜਾਬੀ ਫਿਲਮਾਂ ਦੀ ਜਾਨ ਬਣ ਚੁੱਕੇ ਹਰਭਜਨ ਮਾਨ ਅਤੇ ਨੀਰੂ ਬਾਜਵਾ ਅਭਿਨੀਤ ਫਿਲਮ ਹੀਰ-ਰਾਂਝਾ 13 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ। ਪੰਜਾਬੀ ਫਿਲਮਾਂ ਦੇ ਸ਼ੌਕੀਨਾਂ ਨੂੰ ਇਸ ਫਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹ ਹੈ। ਇਸ ਫਿਲਮ ਦਾ ਗੀਤ 'ਇੱਕ ਤੂੰ ਹੀ ਗਵਾਹ ਸਾਡਾ' ਇਸ ਸਮੇਂ ਬਹੁਤ ਪ੍ਰਸਿੱਧ ਹੋ ਰਿਹਾ ਹੈ। ਤੁਸੀਂ ਵੀ ਹੇਠਾਂ ਲਿਖੇ 'ਵੀਡੀਓ ਦੇਖੋ' ਤੇ ਕਲਿਕ ਕਰਕੇ ਇਸ ਗੀਤ ਦਾ ਆਨੰਦ ਉਠਾ ਸਕਦੇ ਹੋ। Date:2009-10-24 Time:00:05:12
ਅੱਤਵਾਦ ਦੀ ਛਾਂ ਪੰਜਾਬੀ ਫਿਲਮ ਇੰਡਸਟਰੀ 'ਤੇ ਪਈ, ਤਾਂ ਚਹਿਕਦੀ, ਖਿੜਖੜਾਉਂਦੀ ਇੰਡਸਟਰੀ ਜਿਵੇਂ ਦਮ ਤੋੜ ਗਈ। ਅੱਤਵਾਦ ਖਤਮ ਹੋਣ ਤੋਂ ਅਰਸਿਆਂ ਬਾਅਦ ਵੀ ਪੰਜਾਬੀ ਫਿਲਮਾਂ ਸਿਨੇਮਾਂ ਘਰਾਂ ਤੋਂ ਰੁੱਸੀਆਂ ਹੀ ਰਹੀਆਂ, ਪਰ ਹੁਣ ਪੰਜਾਬੀ ਫਿਲਮਾਂ ਦੇ ਦੀਵਾਨਿਆਂ ਦੇ ਚਿਹਰੇ 'ਤੇ ਮੁਸਕਾਨ ਦਿਖਾਈ ਦੇਣ ਲੱਗੀ ਹੈ। ਹੁਣ ਇੱਕ ਤੋਂ ਬਾਅਦ ਇੱਕ ਵਧੀਆ ਅਤੇ ਵੱਡੇ ਬਜਟ ਦੀਆਂ ਫਿਲਮਾਂ ਬਣ ਰਹੀਆਂ ਹਨ। ਇਸ ਲਈ ਲੋਕਾਂ ਨੂੰ ਧੰਨਵਾਦ ਕਰਨਾ ਚਾਹੀਦਾ ਹੈ, ਹਰਭਜਨ ਮਾਨ ਦਾ, ਜਿਹਨਾਂ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਦੁਬਾਰਾ ਜਿਉਂਦਾ ਕਰਨ ਲਈ ਆਪਣੀ ਗਾਇਕੀ ਨੂੰ ਇੱਕ ਪਾਸੇ ਰੱਖ ਕੇ ਪੰਜਾਬੀ ਫਿਲਮ ਇੰਡਸਟਰੀ ਦੇ ਭਲੇ ਦਾ ਕੰਮ ਸ਼ੁਰੂ ਕੀਤਾ। ਕੁਝ ਸਾਲ ਪਹਿਲਾਂ ਜਦੋਂ ਹਰਭਜਨ ਮਾਨ ਨੇ ਪੰਜਾਬੀ ਫਿਲਮ 'ਜੀ ਆਇਆਂ ਨੂੰ' ਤੋਂ ਫਿਲਮ ਨਿਰਮਾਣ ਦੀ ਸ਼ੁਰੂਆਤ ਕੀ Date:2009-10-24 Time:00:05:12
ਚੰਡੀਗੜ੍ਹ - ਕਾਂਗਰਸ ਸੂਤਰਾਂ ਨੇ ਕਿਹਾ ਹੈ ਕਿ ਹਰਿਆਣਾ ਦੇ ਮੁੱਖਮੰਤਰੀ ਭੁਪਿੰਦਰ ਸਿੰਘ ਹੁੱਡਾ ਸ਼ੁਕਰਵਾਰ ਨੂੰ ਸਰਕਾਰ ਬਨਾਉਣ ਦਾ ਦਾਅਵਾ ਪੇਸ਼ ਕਰਨਗੇ। Date:2009-10-24 Time:00:05:12
ਲੰਦਨ - ਪਾਪ ਸਟਾਰ ਮਾਈਕਲ ਜੈਕਸਨ ਦੇ ਬੱਚੇ ਆਪਣੇ ਡੈਡੀ ਦੇ ਨਕਸ਼ੇਕਦਮ 'ਤੇ ਚੱਲਣਾ ਚਾਹੁੰਦੇ ਹਨ।ਮਿਊਜ਼ਿਕ ਕਿੰਗ ਦਾ ਵਾਰਿਸ ਬਨਨ ਦੀ ਬਜਾਏ ਉਹ ਫ਼ਿਲਮ ਸਟਾਰ ਬਨਣਾ ਚਾਹੁੰਦੇ ਹਨ। Date:2009-10-24 Time:00:05:12
page no.1 |
Select news date : 31 - 10 - 2009 30 - 10 - 2009 29 - 10 - 2009 28 - 10 - 2009 27 - 10 - 2009 26 - 10 - 2009 25 - 10 - 2009 24 - 10 - 2009 23 - 10 - 2009 22 - 10 - 2009 21 - 10 - 2009 20 - 10 - 2009 19 - 10 - 2009 18 - 10 - 2009 17 - 10 - 2009 16 - 10 - 2009 15 - 10 - 2009 14 - 10 - 2009 13 - 10 - 2009 12 - 10 - 2009 11 - 10 - 2009 10 - 10 - 2009 9 - 10 - 2009 8 - 10 - 2009 7 - 10 - 2009 6 - 10 - 2009 5 - 10 - 2009 4 - 10 - 2009 3 - 10 - 2009 2 - 10 - 2009 1 - 10 - 2009 |