Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 23 - 10 - 2009

ਹੁੱਡਾ ਬ੍ਰਿਗੇਡ ਦੀ ਬੱਲੇ - ਬੱਲੇ

ਹਰਿਆਣਾ - ਹਰਿਆਣਾ ਵਿਧਾਨਸਭਾ ਚੋਣਾਂ ਦੇ ਮੁੱਢਲੇ ਆਏ ਨਤੀਜਿਆਂ 'ਚ ਕਾਂਗਰਸ ਦੇ ਚਾਰ ਵਿਧਾਇਕਾਂ ਵੱਲੋਂ ਮਾਰੀ ਬਾਜ਼ੀ ਨਾਲ ਹੁੱਡਾ ਬ੍ਰਿਗੇਡ ਦਾ ਉਤਸ਼ਾਹ ਕਾਫ਼ੀ ਵੱਧਿਆ ਨਜ਼ਰ ਆ ਰਿਹਾ ਹੈ ਅਤੇ ਹੁੱਡਾ ਬ੍ਰਿਗੇਡ ਦੀ ਬੱਲੇ - ਬੱਲੇ ਹੁੰਦੀ ਦਿਖਾਈ ਦੇ ਰਹੀ ਹੈ।

Date:2009-10-23 Time:00:13:38

ਬੰਗਲਾਦੇਸ਼ ਦੀ ਸੰਸਦ 'ਤੇ ਹਮਲਾ

ਢਾਕਾ - ਬੰਗਲਾਦੇਸ਼ ਦੀ ਸੱਤਾਰੂੜ੍ਹ ਪਾਰਟੀ ਅਵਾਮੀ ਲੀਗ ਦੇ ਸਾਂਸਦ ਫਜਲ ਨੂਰ ਤਾਪਸ ਅੱਜ ਅਣਪਛਾਤੇ ਲੋਕਾਂ ਦੇ ਬੰਬ ਹਮਲੇ 'ਚ ਵਾਲ - ਵਾਲ ਬਚ ਗਏ।

Date:2009-10-23 Time:00:13:38

ਪਾਕਿ 'ਚ ਅੱਤਵਾਦੀ ਗਤੀਵਿਧੀਆਂ 'ਚ ਭਾਰਤ ਦਾ ਹੱਥ

ਇਸਲਾਮਾਬਾਦ - ਪਾਕਿਸਤਾਨ ਦੇ ਗ੍ਰਹਿ ਮੰਤਰੀ ਰਹਿਮਾਨ ਮਲਿਨ ਨੇ ਭਾਰਤ 'ਤੇ ਆਰੋਪ ਲਗਾਇਆ ਹੈ ਕਿ ਬਲੂਚੀਸਤਾਨ ਪ੍ਰਾਂਤ ਦੇ ਨਾਲ - ਨਾਲ ਪੂਰੇ ਪਾਕਿਸਤਾਨ 'ਚ ਜ਼ਾਰੀ ਲੱਗਭਗ ਸਾਰੀਆਂ ਅੱਤਵਾਦੀਆਂ 'ਚ ਉਸ ਦਾ ਹੱਥ ਹੈ।

Date:2009-10-23 Time:00:13:38

ਲਾਰਸਨ ਐਂਡ ਟੂਬ੍ਰੋ ਦਾ ਸ਼ੁੱਧ ਲਾਭ ਵੱਧਿਆ

ਨਵੀਂ ਦਿੱਲੀ - ਇੰਜਨੀਅਰਿੰਗ ਅਤੇ ਨਿਰਮਾਣ ਖੇਤਰ ਦੀ ਪ੍ਰਮੁੱਖ ਕੰਪਨੀ ਲਾਰਸਨ ਐਂਡ ਟੂਬ੍ਰੋ ਦਾ ਸ਼ੁੱਧ ਲਾਭ ਪਿੱਛਲੇ ਮਹੀਨੇ ਸਮਾਪਤ ਦੂਸਰੀ ਤਿਮਾਹੀ 'ਚ ਪਿੱਛਲੇ ਸਾਲ ਦੀ ਇਸ ਅੱਵਧੀ ਦੇ 460.26 ਕਰੋੜ ਰੁੱਪਏ ਦੇ ਮੁਕਾਬਲੇ 26.10 ਫ਼ੀਸਦੀ ਵੱਧਕੇ 580.40 ਕਰੋੜ ਰੁੱਪਏ ਹੋ ਗਿਆ।

Date:2009-10-23 Time:00:13:38

ਮੁਦਰਾਸਫ਼ੀਤੀ ਦਰ ਵੱਧਕੇ 1.21 ਫ਼ੀਸਦੀ ਹੋਈ

ਨਵੀਂ ਦਿੱਲੀ - ਥੋਕ ਮੁੱਲ੍ਹ ਸੂਚਕ ਅੰਕ ਅਧਾਰਤ ਮੁਦਰਾਸਫ਼ੀਤੀ ਦੀ ਦਰ 10 ਅਕਤੂਬਰ ਨੂੰ ਸਮਾਪਤ ਹਫ਼ਤੇ 'ਚ 1.21 ਫ਼ੀਸਦੀ ਰਹੀ,ਜਦੋਂਕਿ ਇਸ ਤੋਂ ਪਹਿਲਾਂ ਹਫ਼ਤਾ ਇਹ ਦਰ 0.92 ਫ਼ੀਸਦੀ ਸੀ।

Date:2009-10-23 Time:00:13:38

ਸਪਾਨਕੋ ਨੂੰ ਉੜੀਸਾ ਤੋਂ 30 ਕਰੋੜ ਦਾ ਆਰਡਰ

ਨਵੀਂ ਦਿੱਲੀ - ਦੂਰਸੰਚਾਰ ਪ੍ਰਣਾਲੀ ਸਮਾਨ ਅਤੇ ਸੂਚਨਾ ਉਦਯੋਗਿਕੀ ਸੇਵਾ ਪ੍ਰਮੁੱਖ ਕੰਪਨੀ ਸਪਾਨਕੋ ਲਿਮਿਟੇਡ ਨੂੰ ਰਾਜ ਅੰਕੜਾ ਕੇਂਦਰ (ਐਸਡੀਸੀ) ਸਥਾਪਤ ਕਰਨ ਦੇ ਲਈ ਉੜੀਸਾ ਤੋਂ 30 ਕਰੋੜ ਰੁੱਪਏ ਦਾ ਆਰਡਰ ਮਿਲਿਆ ਹੈ।

Date:2009-10-23 Time:00:13:38

ਪਿਡਲਾਈਟ ਇੰਡਸਟ੍ਰੀਜ਼ ਦਾ ਸ਼ੁੱਧ ਲਾਭ ਵੱਧਿਆ

ਮੁੰਬਈ - ਪੇਂਟਸ ਅਤੇ ਰਸਾਇਣ ਖੇਤਰ ਨਾਲ ਜੁੜੀ ਕੰਪਨੀ ਇਡਲਾਈਟ ਇੰਡਸਟ੍ਰੀਜ਼ ਦਾ ਸ਼ੁੱਧ ਲਾਭ ਪਿੱਛਲੇ ਮਹੀਨੇ ਸਮਾਪਤ ਦੂਸਰੀ ਤਿਮਾਹੀ 'ਚ ਪਿੱਛਲੇ ਸਾਲ ਦੀ ਇਸ ਅੱਵਧੀ ਦੇ 33.16 ਕਰੋੜ ਰੁੱਪਏ ਦੀ ਤੁਲਨਾ 'ਚ 158 ਫ਼ੀਸਦੀ ਵੱਧਕੇ 85.54 ਕਰੋੜ ਰੁੱਪਏ ਹੋ ਗਿਆ।

Date:2009-10-23 Time:00:13:38

ਜੇਪੀ ਐਸੋ. ਨੇ 27 ਫ਼ੀਸਦੀ ਲਾਭਾਂਸ਼ ਦਿੱਤਾ

ਮੁੰਬਈ - ਜੈਪ੍ਰਕਾਸ਼ ਐਸੋਸੀਏਟਸ ਲਿਮਿਟੇਡ ਨੇ ਵਿੱਤੀ ਸਾਲ 2009 - 10 ਦੇ ਲਈ 27 ਫ਼ੀਸਦੀ ਅੰਤਰਿਮ ਲਾਭਾਂਸ਼ ਦੇਣ ਦੀ ਘੋਸ਼ਣਾ ਕੀਤੀ ਹੈ।

Date:2009-10-23 Time:00:13:38

ਪੰਜਾਬ 'ਚ ਧਾਨ ਦੀ ਆਵਕ 60 ਲੱਖ ਤੋਂ ਜ਼ਿਆਦਾ

ਚੰਡੀਗੜ੍ਹ - ਪੰਜਾਬ 'ਚ ਸਾਉਣੀ ਸਤਰ 'ਚ ਮੰਡੀਆਂ 'ਚ ਝੋਨੇ ਦੀ ਆਵਕ 60 ਲੱਖ ਟਨ ਨੂੰ ਪਾਰ ਕਰ ਗਈ।ਰਾਜ 'ਚ ਲੱਗਭਗ 140 ਲੱਖ ਟਨ ਧਾਨ ਅਤੇ 90 ਲੱਖ ਕੁਇੰਟਲ ਕਪਾਹ ਦੀ ਆਵਕ ਹੋਣ ਦਾ ਅਨੁਮਾਨ ਵਿਅਕਤ ਕੀਤਾ ਗਿਆ ਹੈ।ਰਾਜ ਦੀਆਂ ਮੰਡੀਆ 'ਚ ਲੱਗਭਗ 140 ਲੱਖ ਟਨ ਝੋਨਾ ਅਤੇ 90 ਲੱਖ ਕੁਇੰਟਲ ਕਪਾਹ ਦੀ ਆਵਕ ਹੋਣ ਦਾ ਅਨੁਮਾਨ ਵਿਅਕਤ ਕੀਤਾ ਗਿਆ ਹੈ।

Date:2009-10-23 Time:00:13:38

ਸੋਨਾ 80 ਰੁੱਪਏ ਉੱਚਾ,ਚਾਂਦੀ 290 ਰੁੱਪਏ ਚਮਕੀ

ਨਵੀਂ ਦਿੱਲੀ - ਅੰਤਰਰਾਸ਼ਟਰੀ 'ਚ ਮਜ਼ਬੂਤੀ ਕਾਇਮ ਰਹਿਣ ਅਤੇ ਡਾਲਰ ਦੇ ਮੁਕਾਬਲੇ ਰੁੱਪਏ ਦੇ ਕਮਜ਼ੋਰ ਪੈਣ ਨਾਲ ਦਿੱਲੀ ਸਰਾਫ਼ਾ ਬਜ਼ਾਰ 'ਚ ਅੱਜ ਸੋਨੇ ਦੇ ਦਾਮ 80 ਰੁੱਪਏ ਪ੍ਰਤੀ ਦਸ ਗ੍ਰਾਮ ਵੱਧ ਗਏ ਅਤੇ ਚਾਂਦੀ 'ਚ 290 ਰੁੱਪਏ ਪ੍ਰਤਿ ਕਿੱਲੋ ਦੀ ਚਮਕ ਆਈ।

Date:2009-10-23 Time:00:13:38

ਕਾਰੋਬਾਰ 20 ਅਰਬ ਡਾਲਰ ਕਰਨ ਭਾਰਤ-ਰੂਸ

ਮਾਸਕੋ - ਭਾਰਤ ਅਤੇ ਰੂਸ ਦੋ ਪੱਖੀ ਵਪਾਰ ਨੂੰ 2015 ਤੱਕ ਤਿੰਨ ਗੁਣਾ ਕਰਨ ਲਈ ਕਈ ਹਾਈ ਟੇਕ ਯੋਜਨਾਵਾਂ ਵਿਸ਼ੇਸਕਰ ਪ੍ਰਮਾਣੂ ਊਰਜ਼ਾ ਅਤੇ ਨੈਨੋ ਟੈਕਨੋਲਾਜੀ ਖੇਤਰ 'ਚ ਸਹਿਯੋਗ ਵਧਾਉਣ 'ਤੇ ਵਿਚਾਰ ਕਰ ਰਹੇ ਹਨ,ਫ਼ਿਲਹਾਲ ਦੋਨੋ ਦੇਸ਼ਾਂ ਵਿੱਚ ਦੋ-ਪੱਖੀ ਵਪਾਰ ਸੱਤ ਅਰਬ ਡਾਲਰ ਦਾ ਹੈ,ਜਿਸ ਨੂੰ 2015 ਤੱਕ 20 ਅਰਬ ਡਾਲਰ ਕਰਨ ਦਾ ਲਕਸ਼ ਹੈ।

Date:2009-10-23 Time:00:13:38

ਗੋ ਏਅਰ ਦੀ ਮੁੰਬਈ - ਇੰਦੌਰ ਉਡਾਨ ਸ਼ੁਰੂ

ਮੁੰਬਈ - ਵਾਡੀਆ ਸਮੂਹ ਪ੍ਰਵੱਰਤਿਤ ਗੋ ਏਅਰ ਨੇ ਇੰਦੌਰ - ਮੁੰਬਈ ਅਤੇ ਦਿੱਲੀ - ਇੰਦੌਰ ਮਾਰਗਾਂ 'ਤੇ ਜਹਾਜ਼ ਸੰਚਾਲਨ ਸ਼ੁਰੂ ਕੀਤੇ ਜਾਣ ਦੀ ਬੁੱਧਵਾਰ ਨੂੰ ਘੋਸ਼ਣਾ ਕੀਤੀ।

Date:2009-10-23 Time:00:13:38

ਰਾਜਾਂ 'ਚ ਕਾਂਗਰਸ ਦੀ ਬੱਲੇ-ਬੱਲੇ

ਨਵੀਂ ਦਿੱਲੀ - ਕਾਂਗਰਸ ਨੇ ਤਿੰਨ ਰਾਜਾਂ 'ਚ ਹੋਈਆਂ ਵਿਧਾਨਸਭਾ ਚੋਣਾਂ ਦੀ ਅੱਜ ਹੋਈ ਗਿਣਤੀ 'ਚ ਅਰੁਣਾਚਲ ਪ੍ਰਦੇਸ਼ 'ਚ ਤਾਂ ਦੋ ਤਿਹਾਈ ਬਹੁਮਤ ਹਾਸਿਲ ਕਰ ਲਿਆ ਹੈ ਅਤੇ ਮਹਾਰਾਸ਼ਟਰ 'ਚ ਵੀ ਸਪੱਸ਼ਟ ਬਹੁਮਤ ਵੱਲ ਹੈ ਪਰੰਤੂ ਸਾਫ਼ ਹੋ ਗਿਆ ਹੈ ਕਿ ਹਰਿਆਣਾ 'ਚ ਉਸ ਨੂੰ ਸਰਕਾਰ ਬਨਾਉਣ ਲਈ ਕਿਸੇ ਨਾ ਕਿਸੇ ਸਹਾਰੇ ਦੀ ਤਲਾਸ਼ ਕਰਨੀ ਪਵੇਗੀ।

Date:2009-10-23 Time:00:13:38

ਜਹਾਜ ਅਗਵਾਹ ਦੀ ਸਾਜਿਸ਼ ਅਸਫਲ

ਕਾਹਿਰਾ-ਏਅਰ ਮਾਰਸ਼ਲੋ ਨੇ ਮਿਸ੍ਰ ਏਅਰਲਾਇੰਸ ਦੇ ਇੱਕ ਜਹਾਜ ਦ ਸੂਡਾਨੀ ਨਾਗਰਿਕ ਦੁਆਰਾ ਅਗਵਾਹ ਕੀਤੇ ਜਾਣ ਦੀ ਸਾਜਿਸ਼ ਨੂੰ ਅਸਫਲ ਕਰ ਦਿੱਤਾ ਗਿਆ। ਇਹ ਨਾਗਰਿਕ ਜਹਾਜ ਨੂੰ ਇਸਤਾਬੁਲ ਤੋਂ ਕਾਹਿਰਾ ਲੈ ਜਾਣਾ ਚਾਹੁੰਦਾ ਸੀ ਅਤੇ ਇਸ ਨੂੰ ਯਰੁਸ਼ਲਮ ਵੱਲ ਮੋੜ ਦਿੱਤਾ ਗਿਆ ਸੀ।

Date:2009-10-23 Time:00:13:38

ਮਹਾਰਾਸ਼ਟਰ,ਹਰਿਆਣਾ,ਅਰੁਣਾਚਲ 'ਚ ਕਾਂਗਰਸ

ਨਵੀਂ ਦਿੱਲੀ - ਸਾਰੇ ਅਨੁਮਾਨਾਂ 'ਤੇ ਖਰਾ ਉੱਤਰਦਿਆਂ ਕਾਂਗਰਸ ਨੇ ਤਿੰਨੇ ਰਾਜਾਂ ਮਹਾਰਾਸ਼ਟਰ,ਹਰਿਆਣਾ ਅਤੇ ਅਰੁਣਾਚਲ ਪ੍ਰਦੇਸ਼ 'ਚ ਹੋਈਆਂ ਵਿਧਾਨਸਭਾ ਚੋਣਾਂ 'ਚ ਬਿਹਤਰ ਜਿੱਤ ਪ੍ਰਾਪਤ ਕੀਤੀ ਹੈ।ਕਾਂਗਰਸ ਮਹਾਰਾਸ਼ਟਰ 'ਚ ਲਗਾਤਾਰ ਤੀਸਰੀ ਵਾਰ ਸੱਤਾ 'ਤੇ ਕਾਬਜ਼ ਹੋਣ ਜਾ ਰਹੀ ਹੈ,ਜਦੋਂਕਿ ਅਰੁਣਾਚਲ ਪ੍ਰਦੇਸ਼ 'ਚ ਉਸ ਨੇ 'ਕਲੀਨ ਸਵੀਪ' ਕੀਤਾ ਹੈ।ਹਰਿਆਣਾ 'ਚ ਪਾਰਟੀ ਦਾ ਪ੍ਰਦਰਸ਼ਨ ਹਾਲਾਂਕਿ ਉਨ੍ਹਾ ਚੰਗਾ ਨਹੀਂ ਰਿਹਾ,ਲੇਕਿਨ ਉਸ ਸਭ ਤੋਂ ਵੱਡਾ ਦਲ ਬਣਕੇ ਉੱਭਰੀ ਹੈ।

Date:2009-10-23 Time:00:13:38

ਸਰਹੱਦ ਦੇ ਮਸਲੇ ਦਾ ਹੱਲ ਕਰਾਂਗੇ-ਮੀਰਾ ਕੁਮਾਰ

ਜਨੇਵਾ - ਲੋਕ ਸਭਾ ਦੀ ਸਪੀਕਰ ਮੀਰਾ ਕੁਮਾਰ ਨੇ ਕਿਹਾ ਹੈ ਕਿ ਭਾਰਤ ਵੱਲੋਂ ਚੀਨ ਨਾਲ ਸਰਹੱਦੀ ਵਿਵਾਦ ਨੂੰ ਸ਼ਾਂਤੀ ਪੂਰਵਕ ਗੱਲਬਾਤ ਰਾਹੀਂ ਹੱਲ ਕੀਤਾ ਜਾਵੇਗਾ। ਇੱਥੇ ਚੀਨ ਦੀ ਨੈਸ਼ਨਲ ਪੀਪਲਜ਼ ਕਾਂਗਰਸ ਦੀ ਵਿਦੇਸ਼ੀ ਮਾਮਲਿਆਂ ਬਾਰੇ ਕਮੇਟੀ ਦੇ ਉਪ ਚੇਅਰਮੈਨ ਜਾ ਪਿਕਸਨ ਨਾਲ ਮੀਟਿੰਗ ਦੌਰਾਨ ਮੀਰਾ ਕੁਮਾਰ ਨੇ ਕਿਹਾ ਕਿ ਭਾਰਤ ਚੀਨ ਨਾਲ ਸਰਹੱਦ ਸਬੰਧੀ ਵਿਵਾਦ ਨੂੰ ਨਿਆਂਸੰਗਤ, ਸ਼ਾਂਤੀਪੂਰਵਕ ਗੱਲਬਾਤ ਤੇ ਆਪਸੀ ਸਵੀਕਾਰਣਯੋਗ ਤਰੀਕੇ ਨਾਲ ਹੱਲ ਕਰਨ ਲਈ ਪ੍ਰਤੀਬੱਧ ਹੈ।

Date:2009-10-23 Time:00:13:37

ਅਕਸ਼ੈ ਨੇ ਕੀਤੀ ਅਨੁਸ਼ਕਾ ਦੀ ਸਿਫਾਰਿਸ਼

'ਪਟਿਆਲਾ ਹਾਉਸ' ਵਿੱਚ ਨਾਇਕਾ ਦੇ ਚੌਣ ਦੀ ਚਰਚਾ ਨਿਕਲੀ ਤਾਂ ਫ਼ਿਲਮ ਦੇ ਨਾਇਕ ਅਕਸ਼ੈ ਕੁਮਾਰ ਨੇ ਅਨੁਸ਼ਕਾ ਸ਼ਰਮਾ ਦੀ ਸਿਫਾਰਿਸ਼ ਕੀਤੀ। ਇਹੀ ਨਹੀਂ ਉਹਨਾਂ ਨੇ ਅਨੁਸ਼ਕਾ ਨੂੰ ਆਪ ਕਿਹਾ ਹੈ ਕਿ ਉਹ ਫ਼ਿਲਮ ਕਰਨ।

Date:2009-10-23 Time:00:13:37

ਛੁੱਟੀਆਂ ਮਨਾ ਰਹੀ ਹੈ ਸੇਨ ਸਿਸਟਰਸ

ਸੇਨ ਸਿਸਟਰਸ ਰੀਆ ਅਤੇ ਰਾਈਮਾ ਇਹਨਾਂ ਦਿਨਾ ਵਿੱਚ ਬੈਂਕਾਕ ਵਿੱਚ ਇੱਕ ਹਫਤੇ ਦੀਆਂ ਛੁੱਟੀਆਂ ਮਨਾ ਰਹੀਆਂ ਹਨ। ਉਹਨਾਂ ਦੀ ਇਸ ਖੁਸ਼ੀ ਵਿੱਚ ਉਹਨਾਂ ਦੇ ਮਾਤਾ-ਪਿਤਾ ਵੀ ਸ਼ਾਮਿਲ ਹਨ।

Date:2009-10-23 Time:00:13:37

ਰਣਬੀਰ-ਦੀਪਿਕਾ ਰਿਸ਼ਤੇ ਵਿੱਚ ਦਰਾੜ

ਬਾਲੀਵੁੱਡ ਦੀ ਹਾਟ ਜੋੜੀਆਂ ਵਿੱਚੋਂ ਇੱਕ ਰਣਬੀਰ ਕਪੂਰ ਅਤੇ ਦੀਪਿਕਾ ਪਾਦੁਕੋਣ ਦੇ ਰਿਸ਼ਤੇ ਵਿੱਚ ਦਰਾੜ ਆਉਣ ਦੀ ਖ਼ਬਰ ਹੈ। ਸੂਤਰਾਂ ਦੇ ਮੁਤਾਬਕ ਉਹ ਪਿੱਛਲੇ ਕੁੱਝ ਮਹੀਨਿਆਂ ਵਿੱਚ ਕਈ ਵਾਰ ਝਗੜ ਚੁਕੇ ਹਨ ਅਤੇ ਹੁਣ ਉਹਨਾਂ ਵਿੱਚ ਪਹਿਲਾਂ ਦੀ ਤਰ੍ਹਾਂ ਪਿਆਰ ਨਹੀਂ ਰਹਿ ਗਿਆ।

Date:2009-10-23 Time:00:13:37

ਜੂਨੀਅਰ ਪੰਜਾਬ ਬੈਡਮਿੰਟਨ ਟੀਮ ਦਾ ਐਲਾਨ

ਜਲੰਧਰ - ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਕਲਸੀ ਨੇ ਦੱਸਿਆ ਕਿ ਜੂਨੀਅਰ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ, ਜੋ 1 ਤੋਂ 9 ਨਵੰਬਰ ਤੱਕ ਮਾਂਡੀਆ (ਕਰਨਾਟਕ) ਵਿਖੇ ਕਰਵਾਈ ਜਾ ਰਹੀ ਹੈ।

Date:2009-10-23 Time:00:13:37

ਪੇਂਡੂ ਖੇਡਾਂ ਦੀਆਂ ਵਿਸ਼ੇਸ਼ ਝਲਕੀਆਂ

ਤਲਵੰਡੀ ਸਾਬੋ - ਇਨ੍ਹਾਂ ਖੇਡਾਂ ਦੇ ਪ੍ਰਬੰਧਕਾਂ ਨੇ ਮਾਰਚ ਪਾਸਟ ਕਰਨ ਲਈ ਵੱਖ-ਵੱਖ ਜ਼ਿਲਿਆਂ ਦੀਆਂ ਕੁੜੀਆਂ ਨੂੰ 10.30 'ਤੇ ਦਸਮੇਸ਼ ਸਕੂਲ ਦੇ ਅਥਲੈਟਿਕ ਟਰੈਕ ਵਿਚ ਇਕੱਠੀਆਂ ਕਰ ਲਿਆ ਸੀ ਪਰੰਤੂ ਮੁੱਖ ਮਹਿਮਾਨ 12.55 'ਤੇ ਮੰਚ 'ਤੇ ਪੁੱਜੀ।

Date:2009-10-23 Time:00:13:37

ਧਰਮ ਸਟਾਈਲ ਵਿੱਚ ਸਲਮਾਨ ਖਾਨ

'ਲੰਦਨ ਡ੍ਰੀਮਸ' ਵਿੱਚ ਸਲਮਾਨ ਆਪਣੇ ਪ੍ਰਿਅ ਅਭਿਨੇਤਾ ਧਰਮਿੰਦਰ ਦੀ ਖਾਸ ਸਟਾਈਲ ਵਿੱਚ ਨੱਚਦੇ ਹੋਏ ਦਿਖਾਈ ਦੇਣਗੇ। ਧਰਮਿੰਦਰ ਦੀ ਇੱਕ ਖਾਸ ਸਟੇਪ ਹੈ ਅਤੇ ਸਲਮਾਨ ਨੇ ਇਸ ਸਟੇਪਸ ਨੂੰ ਇੱਕ ਗੀਤ ਵਿੱਚ ਕੀਤਾ ਹੈ।

Date:2009-10-23 Time:00:13:37

ਘਰ ਪਰਿਵਾਰ ਦੀ ਦੇਖਭਾਲ 'ਚ ਬਿਜ਼ੀ ਰਾਣੀ

ਆਪਣੇ ਪਿਤਾ ਜੀ ਨੂੰ ਰਾਣੀ ਮੁਖਰਜੀ ਦੁਨੀਆ 'ਚ ਹੋਰ ਕਿਸੇ ਵੀ ਸ਼ੈਅ ਨਾਲੋਂ ਵੱਧ ਪਿਆਰ ਕਰਦੀ ਹੈ। ਰਾਣੀ ਦੇ ਪਿਤਾ ਜੀ ਬਿਮਾਰ ਰਹਿੰਦੇ ਹਨ ਤੇ ਇਸ ਕਾਰਨ ਰਾਣੀ ਨੇ ਆਪਣੇ ਵਪਾਰਕ ਕੰਮ ਕਾਫ਼ੀ ਘਟਾਏ ਹੋਏ ਹਨ। ਉਹ ਨਹੀਂ ਚਾਹੁੰਦੀ ਕਿ ਦਿਲ ਦੇ ਦੋ ਦੌਰਿਆਂ ਤੋਂ ਬਾਅਦ ਉਸ ਦੇ ਪਿਤਾ ਜੀ ਨੂੰ ਕਿਸੇ ਹੋਰ ਤਕਲੀਫ਼ ਦਾ ਸਾਹਮਣਾ ਕਰਨਾ ਪਵੇ। ਰਾਣੀ ਅੱਜਕਲ੍ਹ ਆਪਣੇ ਪਿਤਾ ਜੀ ਦੇ ਗੁਰਦੇ ਦਾ ਇਲਾਜ ਮਾਹਿਰ ਡਾਕਟਰਾਂ ਕੋਲੋਂ ਕਰਵਾ ਰਹੀ ਹੈ। ਮਾਪਿਆਂ ਪ੍ਰਤੀ ਫਰਜ਼ ਨਿਭਾਉਣ ਵਾਲੀ ਰਾਣੀ ਆਖਦੀ ਹੈ ਕਿ ਕੰਮ ਨਹੀਂ ਮੁਕਣੇ ਪਰ ਪਿਤਾ ਵੀ ਨਹੀਂ ਲੱਭਣਾ ਇਸ ਲਈ ਕੰਮ ਤਾਂ ਘਟਾਏ ਜਾ ਸਕਦੇ ਹਨ ਪਰ ਪਿਤਾ ਜੀ ਨੂੰ ਤੰਦਰੁਸਤ ਕਰਨਾ ਉਸ ਦਾ ਪਹਿਲਾ ਕੰਮ ਹੈ।

Date:2009-10-23 Time:00:13:37

ਸੰਸਦ ਦਾ ਸਰਦ ਰੁੱਤ ਦਾ ਇਜਲਾਸ 19 ਨਵੰਬਰ ਤੋਂ

ਨਵੀਂ ਦਿੱਲੀ - ਭਾਰਤ ਦੀ ਸੰਸਦ ਦਾ ਸਰਦ ਰੁੱਤ ਦਾ ਇਜਲਾਸ 19 ਨਵੰਬਰ ਤੋਂ ਸ਼ੁਰੂ ਹੋ ਜਾਵੇਗਾ ਤੇ ਇਹ ਇਜਲਾਸ 22 ਦਸੰਬਰ ਤੱਕ ਚੱਲੇਗਾ। ਵਿੱਤ ਮੰਤਰੀ ਪ੍ਰਣਬ ਮੁਖਰਜੀ ਦੀ ਪ੍ਰਧਾਨਗੀ 'ਚ ਸੰਸਦੀ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਹੋਈ ਮੀਟਿੰਗ 'ਚ ਇਹ ਫੈਸਲਾ ਲਿਆ ਗਿਆ।

Date:2009-10-23 Time:00:13:37

ਨੀਦਰਲੈਂਡ ਨਾਲ ਸਮਾਜਿਕ ਸੁਰੱਖਿਆ ਸੰਧੀ 'ਤੇ ਦਸਤਖ਼ਤ

ਨਵੀਂ ਦਿੱਲੀ - ਭਾਰਤ ਅਤੇ ਨੀਦਰਲੈਂਡ ਨੇ ਅੱਜ ਇਕ ਸਮਾਜਿਕ ਸੁਰੱਖਿਆ ਸਮਝੌਤੇ 'ਤੇ ਦਸਤਖਤ ਕੀਤੇ ਹਨ ਜਿਸ ਨਾਲ ਉਨ੍ਹਾਂ ਦੇ ਕਾਮਿਆਂ ਨੂੰ ਲਾਭ ਹੋਵੇਗਾ ਅਤੇ ਦੋਵਾਂ ਦੇਸ਼ਾਂ ਨੂੰ ਮਜ਼ਦੂਰੀ ਬਾਜ਼ਾਰ ਦੇ ਵਿਸਥਾਰ ਦੇ ਖੇਤਰਾਂ ਵਿਚ ਸਹਿਯੋਗ ਮਿਲੇਗਾ ਅਤੇ ਸਹੀ ਤਰੀਕੇ ਨਾਲ ਪ੍ਰਵਾਸ ਹੋ ਸਕੇਗਾ।

Date:2009-10-23 Time:00:13:36


1   2  

page no.1

Select news date :

31 - 10 - 2009
30 - 10 - 2009
29 - 10 - 2009
28 - 10 - 2009
27 - 10 - 2009
26 - 10 - 2009
25 - 10 - 2009
24 - 10 - 2009
23 - 10 - 2009
22 - 10 - 2009
21 - 10 - 2009
20 - 10 - 2009
19 - 10 - 2009
18 - 10 - 2009
17 - 10 - 2009
16 - 10 - 2009
15 - 10 - 2009
14 - 10 - 2009
13 - 10 - 2009
12 - 10 - 2009
11 - 10 - 2009
10 - 10 - 2009
9 - 10 - 2009
8 - 10 - 2009
7 - 10 - 2009
6 - 10 - 2009
5 - 10 - 2009
4 - 10 - 2009
3 - 10 - 2009
2 - 10 - 2009
1 - 10 - 2009