Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 22 - 10 - 2009

ਰੇਡੀਓ

ਵਿਵਾਨ (ਹਿਮੇਸ਼ ਰੇਸ਼ਮੀਆ) ਇੱਕ ਸਫ਼ਲ ਆਰਜੇ ਹਨ ਅਤੇ ਮੁੰਬਈ ਦੇ ਇੱਕ ਰੇਡੀਓ ਚੈਨਲ 'ਤੇ ਕੰਮ ਕਰਦਾ ਹੈ। ਉਸਦੇ ਕੋਲ ਪੈਸਾ ਹੈ, ਪ੍ਰਸਿੱਧੀ ਹੈ, ਪਰ ਵਿਆਹ ਦੇ ਮਾਮਲੇ ਵਿੱਚ ਉਹ ਅਸਫ਼ਲ ਰਿਹਾ। ਪੂਜਾ (ਸੋਨਲ ਸਹਿਗਲ) ਨਾਲ ਉਸਦਾ ਤਲਾਕ ਹੋ ਚੁੱਕਿਆ ਹੈ। ਤਲਾਕ ਦਾ ਕਾਰਨ ਉਹਨਾਂ ਵਿਚਕਾਰ ਪਿਆਰ ਦੀ ਕਮੀ ਨਹੀਂ ਬਲਕਿ ਵਿਵਾਨ ਦੀ ਲਾਈਫ ਸਟਾਇਲ ਜਿੰਮੇਵਾਰ ਹੈ। ਤੇਜ ਗਤੀ ਨਾਲ ਦੌੜਦੀ ਜਿੰਦਗੀ ਦੇ ਕਾਰਨ ਪੂਜਾ ਨੂੰ ਵਿਵਾਨ ਪੂਰਾ ਸਮਾਂ ਨਹੀਂ ਦੇ ਸਕਿਆ ਅਤੇ ਦੋਵਾਂ ਦੇ ਰਸਤੇ ਜੁਦਾ ਹੋ ਗਏ। ਵਿਵਾਨ ਦੀ ਸੁੰਨੀ ਜਿੰਦਗੀ ਵਿੱਚ ਸ਼ਨਾਇਆ (ਸ਼ਹਿਨਾਜ਼ ਟ੍ਰੈਜ਼ਰੀਵਾਲਾ) ਨਾਮਕ ਇੱਕ ਸੁੱਖ ਦਾ ਬੁੱਲ੍ਹਾ ਆਉਂਦਾ ਹੈ। ਸ਼ਨਾਇਆ ਦੇ ਬਾਰੇ ਵਿੱਚ ਵਿਵਾਨ, ਪੂਜਾ ਨਾਲ ਗੱਲ ਕਰਦਾ ਹੈ। ਵਿਵਾਨ ਦੀਆਂ ਅੱਖਾਂ ਵਿੱਚ ਪੂਜਾ, ਸ਼ਨਾਇਆ ਪ੍ਰਤੀ ਪਿਆਰ ਨੂੰ ਪੜ੍ਹ ਲੈਂਦੀ ਹੈ ਅਤੇ

Date:2009-10-22 Time:00:09:59

ਬੀਐਸਐਨਐਲ ਅਤੇ ਡਾਟਾਕਾਮ 'ਚ ਕਰਾਰ

ਨਵੀਂ ਦਿੱਲੀ - ਸਰਕਾਰੀ ਟੈਲੀਕਾਮ ਕੰਪਨੀ ਬੀਐਸਐਨਐਲ ਨੇ ਦੂਰਸੰਚਾਰ ਖੇਤਰ ਦੀ ਇੱਕ ਨਵੀਂ ਕੰਪਨੀ ਡਾਟਾਕਾਮ ਨਾਲ ਢਾਂਚਾਗਤ (ਇੰਟ੍ਰਾਸਟ੍ਰਕਚਰ) ਸੇਵਾਵਾਂ ਦੇ ਸਾਂਝੇ ਉਪਯੋਗ ਲਈ ਇੱਕ ਸਮਝੌਤਾ ਕੀਤਾ ਹੈ। ਵੀਡੀਓਕਾਨ ਸਮੂਹ ਦੀ ਇਹ ਕੰਪਨੀ ਹੁਣ ਬੀਐਸਐਨਐਲ ਦੇ ਟਾਵਰਾਂ ਦਾ ਇਸਤੇਮਾਲ ਕਰ ਸਕੇਗੀ। ਕੁਝ ਦਿਨ ਪਹਿਲਾਂ ਹੀ ਬੀਐਸਐਨਐਲ ਨੇ ਏਅਰਸੈਲ ਅਤੇ ਟਾਟਾ ਟੈਲੀਸਰਵਿਸੇਜ ਨਾਲ ਵੀ ਸੰਯੁਕਤ ਤੌਰ 'ਤੇ ਟਾਵਰ ਦੇ ਇਸਤੇਮਾਲ ਲਈ ਸਮਝੌਤਾ ਕੀਤਾ ਹੈ।

Date:2009-10-22 Time:00:09:57

ਮਰਾਠੀ ਲੇਖਕ ਬਾਬਾ ਕਦਮ ਦਾ ਦੇਹਾਂਤ

ਕੋਲ੍ਹਾਪੁਰ : ਮਰਾਠੀ ਭਾਸ਼ਾ ਦੇ ਲੋਕਪ੍ਰਿਆ 78 ਸਾਲਾ ਲੇਖਕ ਵੀਰਸੇਨ ਆਨੰਦਰਾਵ ਉਰਫ਼ ਬਾਬਾ ਕਦਮ ਦਾ ਕੱਲ੍ਹ ਦੇਹਾਂਤ ਹੋ ਗਿਆ।ਚਾਰ ਮਈ 1933 ਨੂੰ ਪੈਦਾ ਹੋਏ ਬਾਬਾ ਕਦਮ ਨੇ 50 ਤੋਂ ਜਿਆਦਾ ਨਾਵਲ ਲਿਖੇ।

Date:2009-10-22 Time:00:09:57

ਨਿਊਯਾਰਕ ਟਾਈਮਜ਼ ਕਰੇਗਾ ਛਾਂਟੀ

ਨਿਊਯਾਰਕ : ਅਮਰੀਕਾ ਦਾ ਪ੍ਰਮੁੱਖ ਨਿਊਜ਼ ਪੇਪਰ ਨਿਊਯਾਰਕ ਟਾਈਮਜ਼ ਇਸ ਸਾਲ ਦੇ ਅੰਤ ਤੱਕ ਨਿਊਜ਼ ਰੂਮ ਦੇ 100 ਕਰਮਚਾਰੀਆਂ ਨੂੰ ਬਾਹਰ ਦਾ ਰਾਸਤਾ ਵਿਖਾਉਣ ਦੀ ਯੋਜਨਾ ਬਣਾ ਰਿਹਾ ਹੈ। ਇਹ ਅਖ਼ਬਾਰ ਦੇ ਨਿਊਜ਼ਰੂਮ ਨਾਲ ਜੁੜ੍ਹੇ ਕੁੱਲ ਕਰਮਚਾਰੀਆਂ ਦਾ ਅੱਠ ਪ੍ਰਤੀਸ਼ਤ ਹੈ।

Date:2009-10-22 Time:00:09:57

ਰਿਮ ਉਤਾਰੇਗੀ ਸਮਾਰਟਫੋਨ ਬਾਜ਼ਾਰ 'ਚ

ਪਟਨਾ : ਅਨਿਲ ਧੀਰੂਭਾਈ ਅੰਬਾਨੀ ਸਮੂਹ (ਏਡੀਏਜੀ) ਦੀ ਮੋਹਰੀ ਦੂਰਸੰਚਾਰ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਰਿਲਾਇੰਸ ਕਮਿਊਨੀਕੇਸ਼ਨ ਨੇ ਰਿਸਰਚ ਇਨ ਮੋਸ਼ਨ (ਰਿਮ) ਦੇ ਨਾਲ ਮਿਲਕੇ ਸੀਡੀਐੱਮਏ ਗ੍ਰਾਹਕਾਂ ਦੇ ਲਈ ਥ੍ਰੀਜੀ ਤਕਨੀਕ ਨਾਲ ਲੈੱਸ ਬਲੈਕਬੇਰੀ ਟੂਰ ਸਮਾਰਟ ਫੋਨ ਬਜ਼ਾਰ ਵਿੱਚ ਉਤਾਰਿਆ ਹੈ।

Date:2009-10-22 Time:00:09:57

ਯਸ ਬੈਂਕ ਦਾ ਮੁਨਾਫ਼ਾ ਵੱਧਿਆ

ਨਵੀਂ ਦਿੱਲੀ : ਨਿੱਜੀ ਖੇਤਰ ਦੀ ਮੋਹਰੀ ਯਸ ਬੈਂਕ ਦਾ ਸ਼ੁੱਧ ਮੁਨਾਫ਼ਾ ਪਿਛਲੇ ਮਹੀਨੇ ਸਮਾਪਤ ਤਿਮਾਹੀ ਵਿੱਚ ਪਿਛਲੇ ਵਰ੍ਹੇ ਦੀ ਇਸੇ ਮਿਆਦ ਦੇ 63.62 ਕਰੋੜ ਰੁਪਏ ਦੀ ਤੁਲਨਾ ਵਿੱਚ 75.58 ਫੀਸਦੀ ਵੱਧਕੇ 111.71 ਕਰੋੜ ਰੁਪਏ ਹੋ ਗਿਆ।

Date:2009-10-22 Time:00:09:57

ਇਨਵੈਂਸਿਸ ਨੇ ਸੀਜੀਪੀਐੱਲ ਨਾਲ ਕਰਾਰ

ਨਵੀਂ ਦਿੱਲੀ : ਟਾਟਾ ਪਾਵਰ ਲਿਮੀਟੇਡ ਦੀ ਪੂਰਨ ਮਾਲਕੀ ਵਾਲੀ ਇਕਾਈ ਇਨਵੈਂਸਿੰਸ ਓਪਰੇਸ਼ੰਸ ਮੈਨੇਜਮੈਂਟ ਨੇ ਮੁੰਦਾ ਅਲਟਰਾ ਮੈਗਾ 4000 ਮੈਗਾਵਾਟ ਸਮਰੱਥਾ ਵਾਲੇ ਬਿਜਲੀ ਪਲਾਂਟ ਨੂੰ ਸੇਵਾਵਾਂ ਅਤੇ ਸੋਲਿਊਸ਼ੰਸ ਉਪਲਬੱਧ ਕਰਵਾਉਣ ਦੇ ਲਈ ਕੋਸਟਲ ਗੁਜਰਾਤ ਪਾਵਰ ਲਿਮੀਟੇਡ (ਸੀਜੀਪੀਐੱਲ) ਦੇ ਨਾਲ ਲੱਖਾਂ ਡਾਲਰ ਦਾ ਇੱਕ ਸਮਝੌਤਾ ਕੀਤਾ ਹੈ।

Date:2009-10-22 Time:00:09:57

ਟੇਕ ਮਹਿੰਦਰਾ ਦਾ ਸ਼ੁੱਧ ਨਫ਼ਾ ਡਿੱਗਿਆ

ਨਵੀਂ ਦਿੱਲੀ : ਮਹਿੰਦਰਾ ਐਂਡ ਮਹਿੰਦਰਾ ਸਮੂਹ ਦੀ ਆਈਟੀ ਕੰਪਨੀ ਟੇਕ ਮਹਿੰਦਰਾ ਦਾ ਸ਼ੁੱਧ ਮੁਨਾਫ਼ਾ ਚਾਲੂ ਵਿੱਤ ਵਰ੍ਹੇ ਦੀ ਦੂਜੀ ਤਿਮਾਹੀ ਵਿੱਚ 28.81 ਫੀਸਦੀ ਘੱਟਕੇ 210.64 ਕਰੋੜ ਰੁਪਏ ਰਹਿ ਗਿਆ ਜਦਕਿ ਪਿਛਲੇ ਵਿੱਤ ਵਰ੍ਹੇ ਦੀ ਇਸੇ ਮਿਆਦ ਵਿੱਚ ਇਹ 295.91 ਕਰੋੜ ਰੁਪਏ ਸੀ।

Date:2009-10-22 Time:00:09:57

ਅਰੇਵਾ ਟੀ ਐਂਡ ਨੂੰ ਆਰਡਰ ਮਿਲਿਆ

ਨਵੀਂ ਦਿੱਲੀ - ਮਹਾਰਾਸ਼ਟਰ ਰਾਜ ਬਿਜਲੀ ਵੰਡ ਕੰਪਨੀ ਲਿਮਿਟੇਡ ਤੋਂ ਰਾਜ 'ਚ 36 ਬਿਜਲੀ ਉੱਪਕੇਂਦਰਾਂ ਦੇ ਡਿਜ਼ਾਇਨ ਅਤੇ ਉਨ੍ਹਾ ਨੂੰ ਪੂਰੀ ਤਰ੍ਹਾਂ ਤਿਆਰ ਕਰਨ ਲਈ ਅਰੇਵਾ ਟੀ.ਐਡ.ਡੀ ਇੰਡੀਆ ਲਿਮਿਟੇਡ ਨੂੰ 900 ਕਰੋੜ ਰੁੱਪਏ ਦਾ ਆਰਡਰ ਮਿਲਿਆ ਹੈ।

Date:2009-10-22 Time:00:09:57

ਮਿਊਚਅਲ ਫੰਡਾਂ 'ਚੋਂ ਕੱਢੇ ਪੈਸੇ

ਨਵੀਂ ਦਿੱਲੀ : ਮਿਊਚਅਲ ਫੰਡਾਂ ਦੇ ਪ੍ਰਤੀ ਨਿਵੇਸ਼ਕਾਂ ਦਾ ਭਰੋਸਾ ਕਮਜੋਰ ਹੁੰਦਾ ਨਜ਼ਰ ਆ ਰਿਹਾ ਹੈ ਅਤੇ ਉਹਨਾਂ ਨੇ ਮਹੀਨੇ ਦੇ ਦੌਰਾਨ 1.44 ਕਰੋੜ ਰੁਪਏ ਕੱਢੇ।

Date:2009-10-22 Time:00:09:57

ਟਾਟਾ ਮੋਟਰਜ਼ ਨੇ ਖ੍ਰੀਦੀ ਹਿਸਪਾਨੋ

ਨਵੀਂ ਦਿੱਲੀ : ਦੇਸ਼ ਵਿੱਚ ਵਾਹਨ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਟਾਟਾ ਮੋਟਰਜ਼ ਨੇ ਅੱਜ ਕਿਹਾ ਕਿ ਸਪੇਨ ਦੀ ਵਾਹਨ ਕੰਪਨੀ ਹਿਸਪਾਨੋ ਦੀ ਬਾਕੀ ਬਚੀ 79 ਪ੍ਰਤੀਸ਼ਤ ਹਿੱਸੇਦਾਰੀ ਖਰੀਦ ਲਈ ਗਈ ਹੈ।

Date:2009-10-22 Time:00:09:57

ਮੁਦਰਾ ਨੀਤੀ 'ਚ ਬਦਲਾਅ ਨਹੀਂ ਹੋਣ ਦੀ ਉਮੀਦ

ਨਵੀਂ ਦਿੱਲੀ : ਵਿੱਤ ਮੰਤਰਾਲੇ ਨੂੰ ਉਮੀਦ ਹੈ ਕਿ ਰਿਜਰਵ ਬੈਂਕ ਅਗਲੇ ਹਫ਼ਤੇ ਪੇਸ਼ ਕੀਤੀ ਜਾਣ ਵਾਲੀ ਆਪਣੀ ਮੁਦਰਾ ਨੀਤੀ ਸਮੀਖਿਆ ਵਿੱਚ ਮੌਜੂਦਾ ਨਰਮ ਨੀਤੀ ਦੇ ਰੁਖ਼ ਨੂੰ ਬਰਕਰਾਰ ਰੱਖੇਗੀ।

Date:2009-10-22 Time:00:09:57

ਇੰਟਰਨੈਟ ਤੋਂ ਡਾਊਨਲੋਡ ਨਾ ਕਰੋ ਐਂਟੀ ਵਾਇਰਸ ਸੌਫਟਵੇਅਰ

ਕੀ ਤੁਸੀਂ ਆਪਣੇ ਕੰਪਿਊਟਰ ਵਿੱਚ ਐਂਟੀ-ਵਾਇਰਸ ਸੌਫਟਵੇਅਰ ਇੰਟਰਨੈਟ ਤੋਂ ਡਾਊਨਲੋਡ ਕੀਤਾ ਹੈ। ਜੇਕਰ ਹਾਂ, ਤਾਂ ਸਾਵਧਾਨ ਹੋ ਜਾਉ। ਸਾਈਬਰ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਫਰਜ਼ੀ ਹੋ ਸਕਦੇ ਹਨ ਅਤੇ ਹੈਕਰਸ ਇਹਨਾਂ ਰਾਹੀਂ ਤੁਹਾਡੇ ਕੰਪਿਊਟਰ ਤੋਂ ਤੁਹਾਡੀਆਂ ਮਹੱਤਵਪੂਰਨ ਨਿੱਜੀ ਜਾਣਕਾਰੀਆਂ ਚੁਰਾ ਸਕਦੇ ਹਨ। ਇੱਕ ਅੰਕੜੇ ਦੇ ਮੁਤਾਬਿਕ ਪੂਰੀ ਦੁਨੀਆ ਵਿੱਚ ਚਾਰ ਕਰੋੜ ਤੋਂ ਜਿਆਦਾ ਕੰਪਿਊਟਰ ਇਹਨਾਂ ਦੀ ਚਪੇਟ ਵਿੱਚ ਆ ਵੀ ਚੁੱਕੇ ਹਨ। ਸਿਮੈਂਟੈਕ ਕੰਪਨੀ ਦੇ ਸਾਈਬਰ ਸੁਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਕੰਪਿਊਟਰ ਉਪਭੋਗਤਾ ਵਾਇਰਸ ਤੋਂ ਬਚਣ ਲਈ ਕਈ ਵਾਰ ਇੰਟਰਨੈਟ ਤੋਂ ਕੁਝ ਅਜਿਹੇ ਐਂਟੀ-ਵਾਇਰਸ ਡਾਊਨਲੋਡ ਕਰ ਲੈਂਦੇ ਹਾਂ, ਜਿਸਦੀ ਅੱਗੇ ਚੱਲ ਕੇ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ। ਬ੍ਰਿਟਿਸ਼ ਦੈਨਿਕ ਦ ਟੈਲੀਗ੍ਰਾ

Date:2009-10-22 Time:00:09:57

ਆਸਟਰੇਲੀਆ ਚਾਹੁੰਦਾ ਸੈਨਾ ਵਾਪਸੀ

ਮੇਲਬਰਨ : ਆਸਟਰੇਲੀਆ ਦੇ ਰੱਖਿਆ ਮੰਤਰੀ ਜੋਹਨ ਫਾਉਲਕਨਰ ਨੇ ਅੱਜ ਕਿਹਾ ਕਿ ਉਹ ਜਲਦ ਹੀ ਅਫ਼ਗਾਨਿਸਤਾਨ ਵਿੱਚ ਫੌਜੀ ਅਭਿਆਨ ਦੇ ਖ਼ਤਮ ਹੋਣ ਦੀ ਉਮੀਦ ਕਰ ਰਹੇ ਹਨ ਜਦਕਿ ਅਭਿਆਨ ਦੇ ਲਈ ਅਮਰੀਕੀ ਜਨਰਲਾਂ ਨੇ ਹੋਰ ਸੈਨਿਕਾਂ ਦੀ ਮੰਗ ਕੀਤੀ ਹੈ।

Date:2009-10-22 Time:00:09:56

ਸੈਂਸੇਕਸ 213 ਅੰਕ ਡਿੱਗਿਆ

ਮੁੰਬਈ : ਵਿਦੇਸ਼ੀ ਬਾਜਾਰਾਂ ਦੇ ਡਿੱਗਣ ਅਤੇ ਮੁਨਾਫ਼ਾ ਵਸੂਲੀ ਦਾ ਜੋਰ ਚੱਲਣ ਨਾਲ ਘਰੇਲੂ ਸ਼ੇਅਰ ਬਾਜਾਰਾਂ ਵਿੱਚ ਅੱਜ ਨਿਰੰਤਰ ਦੂਜੇ ਦਿਨ ਵੀ ਗਿਰਾਵਟ ਬਣੀ ਰਹੀ। ਮੁੰਬਈ ਸ਼ੇਅਰ ਬਾਜਾਰ ਦਾ ਸੈਂਸੇਕਸ 213 ਅੰਕ ਡਿੱਗਿਆ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ 50 ਅੰਕ ਫਿਸਲ ਗਿਆ।

Date:2009-10-22 Time:00:09:56

ਕਿਰਜੀਸਤਾਨ ਸਰਕਾਰ 'ਚ ਫੇਰਬਦਲ

ਬਿਸ਼ਕੇਕ -ਕਿਰਜੀਸਤਾਨ ਦੇ ਰਾਸ਼ਟਰਪਤੀ ਕੁਰਮਾਨਬੇਕ ਬਾਕਿਯੇਵ ਨੇ ਆਪਣੀ ਸਰਕਾਰ ਫੇਰਬਦਲ ਕਰਦੇ ਹੋਏ ਆਪਣੇ ਇੱਕ ਨਜ਼ਦੀਕ ਸਹਿਯੋਗੀ ਨੂੰ ਪ੍ਰਧਾਨਮੰਤਰੀ ਬਣਾਇਆ ਹੈ।ਇਸ ਨਾਲ ਦੇਸ਼ ਦੀ ਸੱਤਾ 'ਤੇ ਉਨ੍ਹਾ ਦੀ ਪਕੜ ਜ਼ਿਆਦਾ ਮਜ਼ਬੂਤ ਹੋ ਗਈ ਹੈ।

Date:2009-10-22 Time:00:09:56

3 ਰਾਜਾਂ 'ਚ ਵਿਸ ਚੋਣਾਂ, ਵੋਟਾਂ ਦੀ ਗਿਣਤੀ ਸ਼ੁਰੂ

ਨਵੀਂ ਦਿੱਲੀ - ਮਹਾਰਾਸ਼ਟਰ, ਹਰਿਆਣਾ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਹੋਈਆਂ ਵਿਧਾਨਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ ਅੱਠ ਵਜੇ ਤੋਂ ਸ਼ੁਰੂ ਹੋ ਗਈ। ਮੱਤਗਣਨਾ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਇੰਤਜਾਮ ਕੀਤੇ ਗਏ ਹਨ। ਤਿੰਨਾਂ ਰਾਜਾਂ ਵਿੱਚ 13 ਅਕਤੂਬਰ ਨੂੰ ਵੋਟਾਂ ਪਈਆਂ ਸਨ।

Date:2009-10-22 Time:00:09:56

ਕ੍ਰਿਸ਼ਮਾ ਨੂੰ ਪਸੰਦ ਹੈ ਸਵੇਰ ਦੀ ਸੈਰ

ਬਾਲੀਵੁੱਡ ਅਭਿਨੇਤਰੀ ਕ੍ਰਿਸ਼ਮਾ ਕਪੂਰ ਕਾਫ਼ੀ ਸਮੇਂ ਤੋਂ ਵੱਡੇ ਪਰਦੇ 'ਤੇ ਨਜ਼ਰ ਨਹੀਂ ਆ ਰਹੀ ਹੈ। ਕ੍ਰਿਸ਼ਮਾ ਆਪਣੀ ਸਿਹਤ ਨੂੰ ਲੈ ਕੇ ਬਹੁਤ ਸਾਵਧਾਨ ਹੈ, ਚਾਹੇ ਉਹ ਵੱਡੇ ਪਰਦੇ 'ਤੇ ਨਜ਼ਰ ਆਵੇ ਜਾਂ ਨਾ। ਕ੍ਰਿਸ਼ਮਾ ਆਪਣੀ ਬਿਜ਼ੀ ਸ਼ੈਡਿਊਲ ਹੋਣ ਦੇ ਬਾਵਜੂਦ ਵੀ ਸਵੇਰੇ ਰੋਜ ਟਹਿਲਣ ਜਾਂਦੀ ਹੈ। ਕ੍ਰਿਸ਼ਮਾ ਨੇ ਦੱਸਿਆ ਕਿ ਉਹ ਆਪਣੀ ਭੈਣ ਕਰੀਨਾ ਦੀ ਤਰ੍ਹਾਂ ਯੋਗ ਨਹੀਂ ਕਰਦੀ ਹੈ। ਉਹਨਾਂ ਨੇ ਕਿਹਾ ਕਿ ਉਹ ਯੋਗ ਦੀ ਥਾਂ ਸਵੇਰੇ ਸੈਰ 'ਤੇ ਨਿੱਕਲਦੀ ਹੈ। ਕ੍ਰਿਸ਼ਮਾ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਵਿੱਚ ਯੋਗ ਦੀ ਜਾਣਕਾਰੀ ਸਭ ਤੋਂ ਜਿਆਦਾ ਕਰੀਨਾ ਨੂੰ ਹੈ। ਉਹੀ ਸਾਰੇ ਪਰਿਵਾਰ ਨੂੰ ਇਸ ਬਾਰੇ ਦੱਸਦੀ ਹੈ। ਕ੍ਰਿਸ਼ਮਾ ਯੋਗ ਜਿਆਦਾ ਨਹੀਂ ਕਰਦੀ ਹੈ। ਉਹਨਾਂ ਦਾ ਮੰਨਣਾ ਹੈ ਕਿ ਯੋਗ ਦੀ ਥਾਂ ਸਵੇਰ ਦੀ ਸੈਰ ਵੀ ਸਿਹਤ ਲਈ ਅਸਰਦਾਰ ਸਾਬਿਤ ਹੁੰਦੀ ਹੈ

Date:2009-10-22 Time:00:09:56

'ਅਲਾਦੀਨ' ਦਾ ਪ੍ਰੋਮੋ

ਲੰਬੇ ਸਮੇਂ ਤੋਂ ਬਣ ਕੇ ਤਿਆਰ 'ਅਲਾਦੀਨ' ਅਖੀਰ 'ਚ 30 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦੇ ਸਪੈਸ਼ਲ ਇਫੈਕਟਸ ਦੀ ਚਰਚਾ ਹੈ। ਸੁਜਾਏ ਘੋਸ਼ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿੱਚ ਰਿਤੇਸ਼ ਦੇਸ਼ਮੁਖ ਅਲਾਦੀਨ ਬਣੇ ਹਨ। ਜਿਨੀ ਦਾ ਰੋਲ ਅਮਿਤਾਭ ਬੱਚਨ ਨੇ ਨਿਭਾਇਆ ਹੈ, ਜਦੋਂ ਕਿ ਖਲਨਾਇਕੀ ਦੇ ਤੇਵਰ ਸੰਜੇ ਦੱਤ ਨੇ ਦਿਖਾਏ ਹਨ। ਇਰੋਜ ਇੰਟਰਟੇਨਮੈਂਟ ਦੁਆਰਾ ਨਿਰਮਿਤ ਇਹ ਫਿਲਮ ਬੱਚਿਆਂ ਨਾਲ ਵੱਡਿਆਂ ਨੂੰ ਵੀ ਆਕਰਸ਼ਿਤ ਕਰ ਸਕਦੀ ਹੈ।

Date:2009-10-22 Time:00:09:56

ਸਾਈਕਲ ਚਲਾਉਣ ਲੱਗੀ ਮੁਗਧਾ ਗੋਡਸੇ

ਫ਼ਿਲਮ 'ਫੈਸ਼ਨ' ਨਾਲ ਸਿਨੇ ਪ੍ਰੇਮੀਆਂ ਲਈ ਫੈਸ਼ਨ ਬਣ ਚੁੱਕੀ ਮੁਗਧਾ ਗੋਡਸੇ ਵੀ ਅਭਿਨੇਤਰੀ ਸੋਨਲ ਚੌਹਾਨ ਜਿਹੀ ਸੋਚ ਰੱਖਦੀ ਹੈ। ਫ਼ਿਲਮ 'ਜੇਲ੍ਹ' ਦੀ ਸ਼ੂਟਿੰਗ ਦੌਰਾਨ ਜ਼ਿਆਦਾ ਤਰੋਤਾਜ਼ਾ ਦਿਖਣ ਵਾਲੀ ਮੁਗਧਾ ਨੇ ਸਭ ਨੂੰ ਦੱਸਿਆ ਕਿ ਸਰੀਰ ਨੂੰ ਤਾਜ਼ਗੀ ਭਰਪੂਰ ਤੇ ਫੁਰਤੀਲਾ ਰੱਖਣ ਲਈ ਅੱਜਕਲ੍ਹ ਉਹ ਖੂਬ ਸਾਈਕਲ ਚਲਾ ਰਹੀ ਹੈ। ਸਮਾਂ ਮਿਲੇ ਤਾਂ ਅੱਧਾ ਕਿਲੋਮੀਟਰ ਦੀ ਦੌੜ ਵੀ ਲਾਉਂਦੀ ਹੈ। 'ਆਲ ਦਾ ਬੈਸਟ' ਫ਼ਿਲਮ ਅਜੇ ਦੇਵਗਨ ਨਾਲ ਕਰਨ ਵਾਲੀ ਮੁਗਧਾ ਅਨੁਸਾਰ ਸਾਈਕਲ ਚਲਾਉਣ ਨਾਲ ਦੀ ਕੋਈ ਹੋਰ ਵਧੀਆ ਕਸਰਤ ਹੈ ਹੀ ਨਹੀਂ। ਮੁਗਧਾ ਨੇ ਕਦੇ-ਕਦੇ ਯੋਗਾ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਉਪਰ ਵਾਲੇ ਦੀ ਸ਼ੁਕਰ-ਗੁਜ਼ਾਰ ਮੁਗਧਾ ਗੋਡਸੇ ਕਹਿੰਦੀ ਹੈ ਕਿ ਕੁਦਰਤ ਨੇ ਉਸ ਨੂੰ ਵਧੀਆ ਮਿਹਦਾ ਦਿੱਤਾ ਹੈ, ਇਸ ਲਈ ਕੰਮਕਾਰ ਪ੍ਰਤੀ ਉਸ ਦਾ ਕੋਈ ਵਿਸ਼ੇਸ਼ ਨਿਯਮ ਨਹੀਂ ਹ

Date:2009-10-22 Time:00:09:56

ਕੋਹਲੀ ਐਂਡ ਐਸ਼ੋਸੀਏਸ਼ਨ ਦੇ ਕੰਮ 'ਤੇ ਰੋਕ

ਅੰਮ੍ਰਿਤਸਰ - ਸ਼੍ਰੋਮਣੀ ਕਮੇਟੀ ਦੇ ਖਾਤਿਆਂ ਦਾ ਆਡਿਟ ਤੇ ਖਾਤਿਆਂ ਦਾ ਕੰਪਿਊਟਰੀਕਰਨ ਕਰਨ ਵਾਲੀ ਸੰਸਥਾ ਐਸਐਸ ਕੋਹਲੀ ਐਂਡ ਐਸੋਸੀਏਸ਼ਨ ਦੇ ਕੰਮ ਕਰਨ ਉੱਤੇ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਨੇ ਰੋਕ ਲਾ ਦਿੱਤੀ ਹੈ।

Date:2009-10-22 Time:00:09:56

ਸੁਬ੍ਰਤ ਪਾਲ ਬਣੇ ਸਾਲ ਦੇ ਸਰਵਸ਼੍ਰੇਸਟ ਫੁੱਟਬਾਲਰ

ਨਵੀਂ ਦਿੱਲੀ - ਨਹਿਰੂ ਕੱਪ ਦੀ ਖਿਤਾਬੀ ਜਿੱਤ 'ਚ ਮਹੱਤਵਪੂਰਣ ਭੂਮਿਕਾ ਨਿਭਾਉਣ ਵਾਲੇ ਭਾਰਤੀ ਟੀਮ ਦੇ ਗੋਲਕੀਪਰ ਸੁਬ੍ਰਤ ਪਾਲ ਨੂੰ ਉਨ੍ਹਾ ਦੇ ਬਿਹਤਰੀਨ ਪ੍ਰਦਰਸ਼ਨ ਦਾ ਈਨਾਮ ਦਿੰਦੇ ਹੋਏ ਅਖਿਲ ਭਾਰਤੀ ਫੁੱਟਬਾਲ ਸੰਘ (ਏਆਈਆਈਐਫ਼) ਨੇ ਉਨ੍ਹਾ ਨੇ ਸਾਲ ਦਾ ਸਰਵਸ਼੍ਰੇਸਟ ਫੁੱਟਬਾਲ ਖਿਡਾਰੀ ਘੋਸ਼ਿਤ ਕੀਤਾ ਹੈ।

Date:2009-10-22 Time:00:09:56

ਕੋਬਰਾਜ 'ਤੇ ਤ੍ਰਿਨੀਦਾਦ ਅਤੇ ਟੋਬੈਗੋ ਦਾ ਪੱਲੜਾ ਭਾਰੀ

ਹੈਦਰਾਬਾਦ - ਚੈਂਪੀਅੰਜ਼ ਦੇ ਚੈਂਪੀਅਨ ਬਨਣ ਦੀ ਲੜਾਈ ਅੰਤਿਮ ਦੌਰ 'ਚ ਹੈ।ਚੈਂਪੀਅੰਜ਼ ਲੀਗ 20 - 20 ਕ੍ਰਿਕਟ ਟੂਰਨਾਮੈਂਟ ਦੇ ਦੂਸਰੇ ਸੈਮੀਫ਼ਾਈਨਲ 'ਚ ਇੱਥੇ ਹੋਣ ਵਾਲੇ ਮੁਕਾਬਲੇ 'ਚ ਵੀਰਵਾਰ ਨੂੰ ਕੈਰੇਬਿਆਈ 20 -20 ਚੈਂਪੀਅਨ ਟੀਮ ਤ੍ਰਿਨੀਦਾਦ ਅਤੇ ਟੋਬੈਗੋ ਦਾ ਮੁਕਾਬਲਾ ਦੱਖਣੀ ਅਫ਼ਰੀਕਾ ਦੀ ਘਰੇਲੂ ਚੈਂਪੀਅਨ ਕੈਪ ਕੋਬਰਾਜ ਨਾਲ ਹੋਵੇਗਾ।

Date:2009-10-22 Time:00:09:56

ਫਿਟ ਰਹਿਣਾ ਚਾਹੁੰਦੀ ਹੈ ਅੰਮ੍ਰਿਤਾ

ਬਾਲੀਵੁੱਡ ਅਭਿਨੇਤਰੀ ਅੰਮ੍ਰਿਤਾ ਰਾਉ ਇਨ੍ਹੀਂ ਦਿਨੀਂ ਫਿਟਨੈਸ ਦੇ ਮਾਮਲੇ ਵਿੱਚ ਸ਼ਾਹਰੁਖ ਖਾਨ ਦੇ ਨਕਸ਼ੇ-ਕਦਮਾਂ 'ਤੇ ਚੱਲ ਰਹੀ ਹੈ। ਖ਼ਬਰ ਹੈ ਕਿ ਥਕਾਵਟ ਭਰੇ ਸ਼ੂਟਿੰਗ ਸ਼ੈਡਿਊਲ ਕਾਰਨ ਪਿਛਲੇ ਦਿਨੀਂ ਬਿਮਾਰ ਹੋ ਚੁੱਕੀ ਅੰਮ੍ਰਿਤਾ ਰਾਉ ਨੇ ਹੁਣ ਸ਼ਾਹਰੁਖ ਖਾਨ ਦੇ ਟ੍ਰੇਨਰ ਦੀਆਂ ਸੇਵਾਵਾਂ ਲਈਆਂ ਹਨ। ਸੂਤਰਾਂ ਦੇ ਅਨੁਸਾਰ ਅੰਮ੍ਰਿਤਾ ਆਪਣਾ ਵਜਨ ਘੱਟ ਕਰਨਾ ਚਾਹੁੰਦੀ ਹੈ। ਇਸਦੇ ਤਹਿਤ ਉਹਨਾਂ ਨੂੰ ਉੱਬਲੀਆਂ ਸਬਜ਼ੀਆਂ ਅਤੇ ਫ਼ਲ ਖਾਣ ਨੂੰ ਕਿਹਾ ਗਿਆ ਹੈ। ਉਹਨਾਂ ਦਾ ਖਾਣਾ-ਪੀਣਾ ਪੂਰੀ ਤਰ੍ਹਾਂ ਉਹਨਾਂ ਦੇ ਟ੍ਰੇਨਰ ਦੀ ਸਲਾਹ ਦੇ ਅਨੁਸਾਰ ਚੱਲ ਰਿਹਾ ਹੈ।

Date:2009-10-22 Time:00:09:56

ਚੁਟਕਲਾ ਮਾਸਟਰ ਜਾਨ ਅਬ੍ਰਾਹਿਮ

'ਦੋਸਤਾਨਾ' ਤੋਂ ਬਾਅਦ 'ਨਿਊਯਾਰਕ' ਸੁਪਰਹਿਟ ਰਹੀ ਤੇ ਇਸ ਤਰ੍ਹਾਂ ਜਾਨ ਅਬ੍ਰਾਹਿਮ ਦਾ ਸਮਾਂ ਵਧੀਆ ਚੱਲਣ ਦੇ ਸ਼ੁਭ ਸੰਕੇਤ ਸਾਹਮਣੇ ਹਨ। ਇਹ ਜਾਨ ਦੀ ਖੁਸ਼ਨਸੀਬੀ ਹੈ ਕਿ ਯਸ਼ ਰਾਜ ਦੇ ਬੈਨਰ ਹੇਠ ਤਿੰਨ ਫ਼ਿਲਮਾਂ 'ਚ ਕੰਮ ਕਰਨ ਦਾ ਮੌਕਾ ਉਸ ਨੂੰ ਮਿਲਿਆ ਹੈ। ਇਕ ਅਭਿਨੇਤਾ ਦੇ ਤੌਰ 'ਤੇ ਉਸ ਦਾ ਵਿਕਾਸ ਹੋਇਆ ਹੈ। ਇਥੇ ਹੀ ਬੱਸ ਨਹੀਂ ਬਲਕਿ ਵਿਗਿਆਪਨ ਦੁਨੀਆ 'ਚ ਵੀ ਜਾਨ ਅਬ੍ਰਾਹਿਮ ਨੇ ਧੂਮ ਮਚਾਈ ਹੋਈ ਹੈ। ਬਰਾਂਡ ਅੰਬੈਸਡਰ ਵੀ ਉਹ ਹੈ। ਨੌਜਵਾਨਾਂ ਲਈ ਉਹ ਬਹੁਤ ਕੁਝ ਕਰਨਾ ਚਾਹੁੰਦਾ ਹੈ ਤਾਂ ਹੀ ਸਿਹਤ ਤੇ ਵਾਤਾਵਰਨ ਨੂੰ ਜਾਗਰੂਕ ਕਰਨ ਵਾਲੇ ਵਿਗਿਆਪਨ ਉਹ ਕਰ ਰਿਹਾ ਹੈ। ਜਾਨ ਨੂੰ ਸੈਟ 'ਤੇ ਚੁਟਕਲੇ ਸੁਣਾਉਣ ਦਾ ਬਹੁਤ ਸ਼ੌਕ ਹੈ ਤੇ ਕੈਟਰੀਨਾ ਕੈਫ਼ ਅਕਸਰ ਉਸ ਦੇ ਚੁਟਕਲੇ ਸੁਣ ਕੇ ਹੱਸਦੀ ਵੀ ਹੈ। ਇਸੇ ਲਈ ਉਸ ਨਾਲ ਉਹ ਹੋਰ ਫ਼ਿਲਮਾਂ ਕਰਨਾ ਚਾਹੁੰਦ

Date:2009-10-22 Time:00:09:56


1   2  

page no.1

Select news date :

31 - 10 - 2009
30 - 10 - 2009
29 - 10 - 2009
28 - 10 - 2009
27 - 10 - 2009
26 - 10 - 2009
25 - 10 - 2009
24 - 10 - 2009
23 - 10 - 2009
22 - 10 - 2009
21 - 10 - 2009
20 - 10 - 2009
19 - 10 - 2009
18 - 10 - 2009
17 - 10 - 2009
16 - 10 - 2009
15 - 10 - 2009
14 - 10 - 2009
13 - 10 - 2009
12 - 10 - 2009
11 - 10 - 2009
10 - 10 - 2009
9 - 10 - 2009
8 - 10 - 2009
7 - 10 - 2009
6 - 10 - 2009
5 - 10 - 2009
4 - 10 - 2009
3 - 10 - 2009
2 - 10 - 2009
1 - 10 - 2009