Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 2 - 10 - 2009

ਵਰੱਲਡ ਮੂਵੀਜ਼ ਤੇ ਕਿੰਗਫਿਸ਼ਰ 'ਚ ਕਰਾਰ

ਹੁਣ ਤੁਸੀਂ ਹਵਾਈ ਸਫ਼ਰ ਕਰਦੇ ਵੇਲੇ ਵੀ ਫਿਲਮਾਂ ਦਾ ਆਨੰਦ ਮਾਣ ਸਕਦੇ ਹੋ, ਕਿਉਂਕਿ ਯੂਟੀਵੀ ਵਰੱਲਡ ਮੂਵੀਜ਼ ਦੇ ਨਾਲ ਕਿੰਗਫਿਸ਼ਰ ਏਅਰਲਾਈਨ ਨੇ ਤੁਹਾਡਾ ਮਨੋਰੰਜਨ ਕਰਨ ਦੇ ਲਈ ਹੱਥ ਮਿਲਾ ਲਿਆ ਹੈ।

Date:2009-10-02 Time:00:19:13

ਡੀਟੀਐਚ ਟੈਰਿਫ ਰੇਟ : ਟ੍ਰਾਈ ਨੂੰ 15 ਜਨਵਰੀ ਤੱਕ ਦਾ ਸਮਾਂ

ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਡੀਟੀਐਚ ਸੇਵਾਵਾਂ ਦੇ ਟੈਰਿਫ ਰੇਟ ਤੈਅ ਕਰਨ ਦਾ ਕੰਮ ਪੂਰਾ ਕਰਨ ਲਈ ਅੱਜ ਦੂਰਸੰਚਾਰ ਨਿਗਮ ਟ੍ਰਾਈ ਨੂੰ 15 ਜਨਵਰੀ ਤੱਕ ਦਾ ਸਮਾਂ ਦੇ ਦਿੱਤਾ। ਜੱਜ ਬੀ ਐਨ ਅਗਰਵਾਲ ਦੀ ਪ੍ਰਧਾਨਗੀ ਵਾਲੀ ਖੰਡਪੀਠ ਨੇ ਸਮਾਂ ਸੀਮਾ ਨੂੰ ਵਧਾਉਂਦੇ ਹੋਏ ਸਪੱਸ਼ਟ ਕੀਤਾ ਕਿ ਉਸਨੇ ਇਸ ਸਵਾਲ 'ਤੇ ਕੋਈ ਰਾਇ ਨਹੀਂ ਦਿੱਤੀ ਹੈ ਕਿ ਗੈਰ ਕੈਸ ਕੇਬਲ ਅਤੇ ਡੀਟੀਐਚ ਪਲੇਟਫਾਰਮ ਵਿਚਕਾਰ ਕੋਈ ਸਬੰਧ ਹੈ।

Date:2009-10-02 Time:00:19:13

ਅਬਦੁੱਲਾ ਸਰਕਾਰ ਤੋਂ ਖਫਾ ਹੋਏ ਗੁੱਜਰ

ਜੰਮੂ - ਜੰਮੂ ਕਸ਼ਮੀਰ ਵਿਚ ਗੁੱਜਰ ਸਮਾਜ ਦੇ ਮੁੱਖ ਸੰਘ ਨੇ ਰਾਜ ਵਿਚ ਅੱਤਵਾਦ ਪ੍ਰਭਾਵਿਤ ਖੇਤਰਾਂ ਵਿਚ ਰਹਿ ਰਹੀ ਪੇਂਡੂ ਜਨਜਾਤੀ ਅਬਾਦੀ ਪ੍ਰਤੀ ਰਾਜ ਦੀ ਮੁੱਖ ਮੰਤਰੀ ਉਮਰ ਅਬਦੁੱਲਾ ਦੀ ਅਗਵਾਈ ਵਾਲੀ ਸਰਕਾਰ ਦੇ ਸਖਤ ਵਤੀਰੇ ਖਿਲਾਫ ਨਾਰਾਜ਼ਗੀ ਜ਼ਾਹਰ ਕੀਤੀ ਹੈ।

Date:2009-10-02 Time:00:19:13

ਵਿੱਤੀ ਸਥਿਤੀ ਸੁਧਾਰਣ 'ਤੇ ਦਿੱਤਾ ਜ਼ੋਰ : ਛੀਨਾ

ਅੰਮ੍ਰਿਤਸਰ : ਅੱਜ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਆਯੋਜਿਤ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਦੱਸਿਆ ਕਿ ਉਹਨਾਂ ਨੇ ਟਰੱਸਟ ਦਾ ਇਹ ਅਹੁਦਾ ਸੰਭਾਲਣ ਪਿੱਛੋਂ ਟਰੱਸਟ ਦੀ ਆਰਥਿਕ ਹਾਲਤ ਨੂੰ ਸੁਧਾਰਣ ਦੇ ਲਈ ਬਹੁਤ ਉਪਰਾਲੇ ਕੀਤੇ ਹਨ।

Date:2009-10-02 Time:00:19:13

ਕੋਰਸ ਦੇ ਐੱਮਡੀ ਬਣੇ ਐਡਮਸ

ਜਮਸ਼ੇਦਪੁਰ : ਯੂਰੋਪ ਦੀ ਦੂਜੀ ਸਭ ਤੋਂ ਵੱਡੀ ਇਸਪਾਤ ਉਤਪਾਦਕ ਕੰਪਨੀ ਟਾਟਾ ਸਟੀਲ ਯੂਰੋਪ ਲਿਮੀਟੇਡ ਅਤੇ ਕੋਰਸ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਕਰਬੀ ਐਡਮਸ ਨੂੰ ਅੱਜ ਤੋਂ ਇਸਦਾ ਪ੍ਰਬੰਧਕ ਨਿਦੇਸ਼ਕ (ਐੱਮਡੀ) ਬਣਾ ਦਿੱਤਾ ਗਿਆ ਹੈ।

Date:2009-10-02 Time:00:19:13

ਮਹਿੰਗਾਈ ਦਰ 'ਚ ਨਿਰੰਤਰ ਉਛਾਲ

ਨਵੀਂ ਦਿੱਲੀ : ਥੋਕ ਮੁੱਲ ਸੂਚਕ ਅੰਕ ਉੱਤੇ ਆਧਾਰਿਤ ਮਹਿੰਗਾਈ ਦਰ ਹੌਲੀ ਹੌਲੀ ਆਪਣੇ ਅਸਲੀ ਰੂਪ ਵਿੱਚ ਆਉਣ ਲੱਗੀ ਹੈ।ਪਿਛਲੀ 19 ਤਾਰੀਖ਼ ਨੂੰ ਸਮਾਪਤ ਹਫ਼ਤੇ ਵਿੱਚ ਨਿਰੰਤਰ ਤੀਜੇ ਹਫ਼ਤੇ ਵੱਧਦੀ ਹੋਈ 0.83 ਪ੍ਰਤੀਸ਼ਤ ਉੱਤੇ ਪਹੁੰਚ ਗਈ।

Date:2009-10-02 Time:00:19:13

ਗਾਂਧੀ, ਗਾਂਧੀਵਾਦ ਅਤੇ ਗਾਂਧੀਗਿਰੀ

ਗਾਂਧੀ, ਗਾਂਧੀਵਾਦ ਅਤੇ ਗਾਂਧੀਗਿਰੀ ਤਿੰਨੇਂ ਅਲੱਗ-ਅਲੱਗ ਹਨ, ਪਰ ਤਿੰਨਾਂ ਦਾ ਸਬੰਧ ਇੱਕ ਅਜਿਹੇ ਵਿਅਕਤੀ ਨਾਲ ਹੈ, ਜੋ ਸਾਰੀ ਦੁਨੀਆ ਵਿੱਚ ਇੱਕ ਹੀ ਹੈ - ਮਹਾਤਮਾ ਗਾਂਧੀ, ਜਿਸ ਨੂੰ ਇੱਕੀਵੀਂ ਸਦੀ ਦਾ ਸਭ ਤੋਂ ਪ੍ਰਸਿੱਧ ਵਿਅਕਤੀ ਚੁਣਿਆ ਗਿਆ ਸੀ। ਮੋਹਨਦਾਸ ਕਰਮਚੰਦ ਗਾਂਧੀ ਅਜਿਹੇ ਵਿਅਕਤੀ ਸਨ, ਜੋ ਇੱਕ ਸਦੀ ਤੱਕ ਸਾਰੀ ਦੁਨੀਆ 'ਤੇ ਛਾਏ ਰਹੇ ਅਤੇ ਅੱਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਸਾਡੇ ਵਿਚਕਾਰ ਮੌਜੂਦ ਹਨ, ਭਲਾ ਹੀ ਉਹ 'ਲਗੇ ਰਹੋ ਮੁੰਨਾਭਾਈ' ਵਰਗੀ ਫਿਲਮ ਹੀ ਕਿਉਂ ਨਾ ਹੋਵੇ। ਗਾਂਧੀ ਜਿੰਨੀ ਸਿੱਧੀ ਅਤੇ ਸਰਲ ਸ਼ਖਸੀਅਤ ਹੈ, ਉਹਨਾਂ ਨੂੰ ਸਮਝਣਾ ਓਨਾ ਹੀ ਟੇਢਾ ਹੈ।

Date:2009-10-02 Time:00:19:13

ਸਾਮਵਾਦੀ ਸ਼ਾਸਨ ਦੀ 60ਵੀਂ ਵਰ੍ਹੇਗੰਢ

ਪੇਈਚਿੰਗ : ਚੀਨ ਵਿੱਚ ਸਾਮਵਾਦੀ ਸ਼ਾਸਨ ਦੀ 60ਵੀਂ ਵਰ੍ਹੇਗੰਢ ਮੌਕੇ ਰਾਜਧਾਨੀ ਪੇਈਚਿੰਗ ਵਿਖੇ ਅੱਜ ਦੇਸ਼ ਦੀ ਵੱਧੀ ਹੋਈ ਆਰਥਿਕ ਅਤੇ ਫੌਜੀ ਤਾਕਤ ਦਾ ਪੂਰੇ ਜੋਰ ਸ਼ੋਰ ਨਾਲ ਪ੍ਰਦਰਸ਼ਨ ਕੀਤਾ ਗਿਆ।

Date:2009-10-02 Time:00:19:13

ਮਨਮੋਹਨ ਸਿੰਘ ਨੇ ਦਿੱਤੀ ਚੀਨ ਨੂੰ ਵਧਾਈ

ਨਵੀਂ ਦਿੱਲੀ : ਭਾਰਤੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਗੁਆਂਢੀ ਦੇਸ਼ ਚੀਨ ਨੂੰ ਉਸਦੇ ਗਣਰਾਜ ਦੇ 60ਵੇਂ ਸਥਾਪਨਾ ਦਿਵਸ ਮੌਕੇ ਅੱਜ ਵਧਾਈ ਦਿੱਤੀ। ਸਿੰਘ ਨੇ ਚੀਨ ਦੇ ਪ੍ਰਧਾਨ ਮੰਤਰੀ ਵੇਨ ਜਿਆਬਾਓ ਨੂੰ ਭੇਜੇ ਸੰਦੇਸ਼ ਵਿੱਚ ਉਹਨਾਂ ਦੀ ਸਰਕਾਰ ਤੇ ਜਨਤਾ ਨੂੰ ਸਥਾਪਨਾ ਦਿਵਸ ਦੀ ਵਧਾਈ ਦਿੱਤੀ।

Date:2009-10-02 Time:00:19:13

ਕਸ਼ਮੀਰੀਆਂ ਨੂੰ ਵੱਖਰਾ ਵੀਜ਼ਾ, ਭਾਰਤ ਨੇ ਜਤਾਇਆ ਵਿਰੋਧ

ਨਵੀਂ ਦਿੱਲੀ - ਭਾਰਤ ਨੇ ਚੀਨੀ ਸਰਕਾਰ ਦੇ ਇਸ ਵਤੀਰੇ ਉੱਪਰ ਇਤਰਾਜ਼ ਜ਼ਾਹਰ ਕੀਤਾ ਹੈ ਕਿ ਉਹ ਜੰਮੂ ਕਸ਼ਮੀਰ ਵਿਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਲਈ ਵੱਖਰੇ ਵੀਜ਼ਾ ਸੰਬੰਧੀ ਕਾਗਜ਼ਾਤ ਜ਼ਾਰੀ ਕਰ ਰਿਹਾ ਹੈ।

Date:2009-10-02 Time:00:19:13

ਬੇਤੁੱਲਾ ਦੀ ਲਾਸ਼ ਦਾ ਵੀਡੀਓ ਮਿਲਿਆ

ਇਸਲਾਮਾਬਾਦ : ਬੀਬੀਸੀ ਦੀ ਉਰਦੂ ਸੇਵਾ ਨੂੰ ਮੋਬਾਇਲ ਫੋਨ ਨਾਲ ਰਿਕਾਰਡ ਇੱਕ ਵੀਡੀਓ ਮਿਲਿਆ ਹੈ, ਜਿਸ ਵਿੱਚ ਅਗਸਤ ਮਹੀਨੇ ਦੌਰਾਨ ਅਮਰੀਕੀ ਡਰੋਨ ਹਮਲੇ ਵਿੱਚ ਮਾਰੇ ਗਏ ਤਹਿਰੀਕ-ਏ-ਤਾਲੀਬਾਨ ਪਾਕਿਸਤਾਨ ਦੇ ਪ੍ਰਮੁੱਖ ਬੇਤੁੱਲਾ ਮਹਿਸੂਦ ਦੀ ਲਾਸ਼ ਨੂੰ ਵਿਖਾਇਆ ਗਿਆ ਹੈ।

Date:2009-10-02 Time:00:19:13

...ਤਾਂ ਨਹੀਂ ਹੋਣਾ ਸੀ ਵਾਦੀ 'ਚ ਅੱਤਵਾਦ:ਮੋਦੀ

ਅਹਿਮਦਾਬਾਦ - ਗੁਜਰਾਤ ਦੀ ਰਾਜਧਾਨੀ ਅਹਿਮਦਾਬਾਦ ਵਿਚ ਸਰਦਾਰ ਵੱਲਭ ਭਾਈ ਪਟੇਲ ਟ੍ਰਸਟ ਦੇ ਸਥਾਪਨਾ ਸਮਾਰੋਹ ਮੌਕੇ ਰਾਜ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਗਏ ਬਿਆਨ ਨਾਲ ਸਿਆਸੀ ਹਲਕਿਆਂ ਵਿਚ ਖਲਬਲੀ ਫੈਲ ਗਈ ਹੈ।ਮੋਦੀ ਨੇ ਕਿਹਾ ਸੀ ਕਿ ਨਹਿਰੂ ਦੀ ਥਾਂ ਜੇਕਰ ਪਟੇਲ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹੁੰਦੇ ਤਾਂ ਕਸ਼ਮੀਰ ਵਿਚ ਅੱਤਵਾਦ ਪੈਦਾ ਹੀ ਨਾ ਹੁੰਦਾ।

Date:2009-10-02 Time:00:19:13

ਕੇਰਲ ਬੇੜ੍ਹੀ ਹਾਦਸਾ, ਮ੍ਰਿਤਕ ਗਿਣਤੀ 41 'ਤੇ ਪੁੱਜੀ

ਥੇਕੱਡੀ - ਕੇਰਲ ਦੇ ਥੇਕੱਡੀ ਵਿਚ ਬੀਤੇ ਕੱਲ੍ਹ ਹੋਏ ਬੇੜ੍ਹੀ ਹਾਦਸੇ ਮਗਰੋਂ ਝੀਲ ਵਿਚੋਂ ਅੱਜ ਦੱਸ ਹੋਰ ਲਾਸ਼ਾਂ ਕੱਢੇ ਜਾਣ ਦੇ ਨਾਲ ਹੀ ਇਸ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 41 'ਤੇ ਜਾ ਪੁੱਜੀ।

Date:2009-10-02 Time:00:19:12

ਪਾਕਿ ਦੇ ਕਬਾਯਲੀ ਇਲਾਕੇ ਵਿੱਚ ਹੈ ਓਸਾਮਾ

ਇਸਲਾਮਾਬਾਦ -ਅਮਰੀਕਾ ਦੇ ਇੱਕ ਉੱਚ ਪ੍ਰਤੀਨਿੱਧੀ ਨੇ ਕਿਹਾ ਹੈ ਕਿ ਅਲਕਾਇਦਾ ਪ੍ਰਮੁੱਖ ਓਸਾਮਾ ਬਿਨ ਲਾਦੇਨ ਪਾਕਿਸਤਾਨ ਦੇ ਕਬਾਯਲੀ ਪੱਟੀ ਇਲਾਕੇ ਵਿੱਚ ਮੌਜੂਦ ਹੈ ਅਤੇ ਕਵੇਟਾ ਤੋਂ ਆਪਣੀਆਂ ਗਤੀਵਿਧੀਆਂ ਕਰ ਰਿਹਾ ਹੈ ਅਤੇ ਤਾਲਿਬਾਨ ਦੇ ਨੇਤਾ ਅਫਗਾਨਿਸਤਾਨ ਵਿੱਚ ਅਸ਼ਾਂਤੀ ਫੈਲਾਉਣ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰ ਰਹੇ ਹਨ।

Date:2009-10-02 Time:00:19:12

ਆਮਿਰ-ਰਿਤਿਕ ਨੂੰ ਲੈ ਕੇ ਫ਼ਿਲਮ ਬਨਾਉਣ ਦੀ ਯੋਜਨਾ

ਆਮਿਰ ਖਾਨ ਅਤੇ ਰਿਤਿਕ ਰੌਸ਼ਨ ਜੇ ਇੱਕ ਹੀ ਫ਼ਿਲਮ ਵਿੱਚ ਕੰਮ ਕਰਨਗੇ ਤਾਂ ਲੋਕ ਉਸ ਫ਼ਿਲਮ ਨੂੰ ਵੇਖਣ ਜਰੂਰ ਆਉਣਗੇ। ਸੂਤਰਾਂ ਦੇ ਅਨੁਸਾਰ 'ਗਜਿਨੀ' ਫ਼ਿਲਮ ਦੇ ਨਿਰਮਾਤਾ ਅਲੁ ਅਰਵਿੰਦ ਅਤੇ ਮਧੁ ਮੰਟੇਨਾ ਇਹਨਾਂ ਦੋਨਾਂ ਸੁਪਰਸਟਾਰਜ਼ ਨੂੰ ਲੈ ਕੇ ਫ਼ਿਲਮ ਬਨਾਉਣ ਦੀ ਯੋਜਨਾ ਕਰ ਰਹੇ ਹਨ।

Date:2009-10-02 Time:00:19:12

ਅਜੈ-ਰਣਬੀਰ: ਪ੍ਰੇਮ ਚੋਪੜਾ ਦੇ ਦੀਵਾਨੇ

ਪ੍ਰੇਮ ਚੋਪੜਾ ਦਾ ਨਾਂਅ ਲੈਂਦੇ ਹੀ ਦਿਮਾਗ ਵਿੱਚ ਇੱਕ ਖਤਰਨਾਕ ਵਿਲੇਨ ਦੀ ਤਸਵੀਰ ਸਾਹਮਣੇ ਆ ਜਾਂਦੀ ਹੈ ਜੋ ਹੀਰੋ ਅਤੇ ਹੀਰੋਇਨ ਨੂੰ ਪਰੇਸ਼ਾਨ ਕਰਨ ਵਿੱਚ ਕੋਈ ਕਸਰ ਨਹੀਂ ਰੱਖਦਾ ਹੈ। 'ਪ੍ਰੇਮ, ਪ੍ਰੇਮ ਨਾਮ ਹੈ ਮੇਰਾ, ਪ੍ਰੇਮ ਚੋਪੜਾ' ਇਹ ਡਾਇਲਾਗ ਜਦੋਂ ਪ੍ਰੇਮ ਚੋਪੜਾ ਬੋਲਦੇ ਸੀ ਤਾਂ ਦਰਸ਼ਕ ਡਰ ਜਾਂਦੇ ਸੀ

Date:2009-10-02 Time:00:19:12

ਦਰਸ਼ਕਾਂ ਨੂੰ ਹਸਾਉਣਾ ਮੁਸ਼ਕਿਲ: ਮੁਗਧਾ

ਮਧੁਰ ਭੰਡਾਰਕਰ ਦੀ 'ਫੈਸ਼ਨ' ਤੋਂ ਆਪਣਾ ਕਰੀਅਰ ਸ਼ੁਰੂ ਕਰਨ ਵਾਲੀ ਮੁਗਧਾ ਗੋਡਸੇ 'ਆਲ ਦ ਬੈਸਟ' ਨੂੰ ਲੈ ਕੇ ਉਤਸ਼ਾਹਿਤ ਹੈ। ਮੁਗਧਾ ਹਰ ਤਰ੍ਹਾਂ ਦੀ ਫ਼ਿਲਮ ਕਰਨਾ ਚਾਹੁੰਦੀ ਹੈ ਅਤੇ ਉਹਨਾਂ ਦਾ ਮੰਨਣਾ ਹੈ ਕਿ ਹੁਣ ਉਹਨਾਂ ਦਾ ਆਤਮਵਿਸ਼ਵਾਸ ਵਧਿਆ ਹੈ।

Date:2009-10-02 Time:00:19:12

ਬਸਪਾ ਵੱਲੋਂ ਖਬਰਾਂ ਦਾ ਖੰਡਨ

ਮੁੰਬਈ - ਬਹੁਜਨ ਸਮਾਜ ਪਾਰਟੀ(ਬਸਪਾ) ਨੇ ਮੀਡੀਆ ਦੇ ਇੱਕ ਹਿੱਸੇ ਵਿਚ ਫੈਲੀ ਉਸ ਖਬਰ ਦਾ ਖੰਡਨ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਪਾਰਟੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਮਹਾਰਾਸ਼ਟਰ ਵਿਧਾਨਸਭਾ ਦੀਆਂ 13 ਅਕਤੂਬਰ ਨੂੰ ਹੋਣ ਵਾਲੀਆਂ ਚੌਣਾਂ ਵਿਚ ਪ੍ਰਚਾਰ ਨਹੀਂ ਕਰੇਗੀ।

Date:2009-10-02 Time:00:19:12

ਸ਼ਿਵਸੈਨਾ 'ਚ ਸ਼ਾਮਲ ਹੋਏ ਲਤਾ ਦੇ ਭਰਾ

ਮੁੰਬਈ - ਭਾਰਤ ਰਤਨ ਲਤਾ ਮੰਗੇਸ਼ਕਰ ਦੇ ਭਰਾ ਪ੍ਰਸਿੱਧ ਸੰਗੀਤਕਾਰ ਹਿਰਦੇਨਾਥ ਮੰਗੇਸ਼ਕਰ ਸ਼ਿਵਸੈਨਾ ਵਿਚ ਸ਼ਾਮਲ ਹੋ ਗਏ ਹਨ।ਮੰਗੇਸ਼ਕਰ ਨੇ ਬੀਤੀ ਦੇਰ ਰਾਤ ਸ਼ਿਵਸੈਨਾ ਮੁਖੀ ਬਾਲ ਠਾਕਰੇ ਨਾਲ ਮੁਲਾਕਾਤ ਮਗਰੋਂ ਸ਼ਿਵਸੈਨਾ ਵਿਚ ਸ਼ਾਮਲ ਹੋਣ ਦਾ ਐਲਾਣ ਕੀਤਾ।

Date:2009-10-02 Time:00:19:12

ਜਾਪਾਨ ਓਪਨ ਤੋਂ ਹਟੇ ਮਰੇ

ਟੋਕਿਓ - ਦੁਨਿਆ ਦੇ ਨੰਬਰ ਤਿੰਨ ਖਿਡਾਰੀ ਬ੍ਰਿਟੇਨ ਦੇ ਐਂਡੀ ਮਰੇ ਨੇ ਗੁੱਟ ਦੀ ਸੱਟ ਕਾਰਣ ਅਗਲੇ ਹਫਤੇ ਇੱਥੇ ਖੇਡੇ ਜਾਣ ਵਾਲੇ ਜਪਾਨ ਓਪਨ ਟੈਨਿਸ ਟੂਰਨਾਮੈਂਟ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ।

Date:2009-10-02 Time:00:19:12

ਗੰਭੀਰ ਸਾਲ ਦੇ ਸਰਬਸ਼੍ਰੇਸ਼ਠ ਟੈਸਟ ਖਿਡਾਰੀ

ਜੋਹਾਨਸਬਰਗ-ਅੰਤਰਾਸ਼ਟਰੀ ਕ੍ਰਿਕੇਟ ਪ੍ਰੀਸ਼ਦ ਦੇ ਪੁਰਸਕਾਰ ਸਮਾਰੋਹ ਵਿੱਚ ਭਾਰਤੀ ਖਿਡਾਰੀਆਂ ਦਾ ਜਲਵਾ ਰਿਹਾ। ਟੀਮ ਇੰਡੀਆ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਬੱਲੇਬਾਜ ਗੌਤਮ ਗੰਭੀਰ ਨੂੰ ਸਮਾਰੋਹ ਵਿੱਚ ਸਾਲ ਦੇ ਸਰਬਸ਼੍ਰੇਸ਼ਠ ਇੱਕ ਦਿਨਾ ਅਤੇ ਟੈਸਟ ਬੱਲੇਬਾਜ ਦਾ ਅਵਾਰਡ ਦਿੱਤਾ ਗਿਆ।

Date:2009-10-02 Time:00:19:12

ਸਿਡ ਬਣ ਕੇ ਖੁਸ਼ ਹੈ ਰਣਬੀਰ ਕਪੂਰ

'ਵੇਕ ਅਪ ਸਿਡ' ਨੂੰ ਲੈ ਕੇ ਰਣਬੀਰ ਕਪੂਰ ਬਹੁਤ ਉਤਸ਼ਾਹਿਤ ਹੈ। ਉਹ ਕਹਿੰਦੇ ਹਨ ਕਿ ਜਦੋਂ ਫ਼ਿਲਮ ਦੇ ਨਿਰਦੇਸ਼ਕ ਅਯਾਨ ਮੁਖਰਜੀ ਨੇ ਮੈਨੂੰ 4 ਘੰਟੇ ਤੱਕ ਇਸ ਫ਼ਿਲਮ ਦੀ ਕਹਾਣੀ ਸੁਣਾਈ ਸੀ, ਉਦੋਂ ਹੀ ਮੈਂ ਫੈਸਲਾ ਕਰ ਲਿਆ ਸੀ ਕਿ ਮੈਨੂੰ ਇਹ ਫ਼ਿਲਮ ਕਰਨੀ ਹੀ ਹੈ

Date:2009-10-02 Time:00:19:12

ਸਲਮਾਨ ਨੇ ਦਿੱਤਾ ਕਰੀਨਾ ਨੂੰ ਗਿਫਟ

ਗੱਲ ਜਦੋਂ ਗਿਫਟ ਦੇਣ ਦੀ ਹੋਵੇ ਤਾਂ ਸਲਮਾਨ ਖਾਨ ਦੂਜੇ ਖਾਨਾਂ ਤੋਂ ਇਸ ਮਾਮਲੇ ਵਿੱਚ ਬਹੁਤ ਅੱਗੇ ਹਨ। ਅਕਸਰ ਉਹ ਆਪਣੇ ਦੋਸਤਾਂ, ਸਾਥੀ ਕਲਾਕਾਰਾਂ ਨੂੰ ਗਿਫਟ ਦੇ ਕੇ ਖੁਸ਼ੀਆਂ ਵੰਡਦੇ ਹਨ। ਕੀਮਤ ਦੀ ਉਹਨਾਂ ਨੇ ਕਦੀ ਪਰਵਾਹ ਨਹੀਂ ਕੀਤੀ। ਅਜਿਹਾ ਹੀ ਕੁੱਝ ਅਨੁਭਵ ਖੂਬਸੂਰਤ ਕਰੀਨਾ ਕਪੂਰ ਨੂੰ ਵੀ ਹੋਇਆ।

Date:2009-10-02 Time:00:19:12

ਅਲਕਾਇਦਾ ਦੇ ਨਿਸ਼ਾਨੇ 'ਤੇ ਸੀ ਕਲਿੰਟਨ

ਵਾਸ਼ਿੰਗਟਨ : ਹੱਤਿਆ ਦੇ ਲਈ ਇਸਲਾਮਾਬਾਦ ਵਿੱਚ ਅਲਕਾਇਦਾ ਦੇ ਸ਼ੂਟਰਾਂ ਨੂੰ ਤਾਇਨਾਤ ਕੀਤੇ ਜਾਣ ਦੀ ਗੁਪਤ ਸੂਚਨਾ ਦੇ ਚੱਲਦਿਆਂ ਅਮਰੀਕਾ ਦੇ ਤੱਤਕਾਲੀਨ ਰਾਸ਼ਟਰਪਤੀ ਬਿਲ ਕਲਿੰਟਨ ਦੀ ਪਾਕਿਸਤਾਨੀ ਯਾਤਰਾ ਨੂੰ ਗੁਪਤ ਰੱਖਿਆ ਗਿਆ ਸੀ।

Date:2009-10-02 Time:00:19:12

ਝਾਰਖੰਡ 'ਚ ਨਕਸਲੀਆਂ ਵੱਲੋਂ ਪੁਲਿਸ ਇੰਸਪੈਕਟਰ ਅਗ਼ਵਾ

ਰਾਂਚੀ - ਝਾਰਖੰਡ ਵਿਚ ਅੱਤਵਾਦ ਪ੍ਰਭਾਵਿਤ ਖੂੰਟੀ ਜਿਲ੍ਹੇ ਦੇ ਅੜਕੀ ਥਾਣੇ ਅਧੀਨ ਹੇਮਬ੍ਰਮ ਬਜ਼ਾਰ ਤੋਂ ਵਿਸ਼ੇਸ਼ ਸ਼ਾਖਾ ਵਿਚ ਤਾਇਨਾਤ ਇੰਸਪੈਕਟਰ ਫ੍ਰਾਂਸਿਸ ਇੰਦਵਾਰ ਨੂੰ ਨਕਸਲੀਆਂ ਨੇ ਅਗ਼ਵਾ ਕਰ ਲਿਆ ਹੈ।

Date:2009-10-02 Time:00:19:12


1   2  

page no.1

Select news date :

31 - 10 - 2009
30 - 10 - 2009
29 - 10 - 2009
28 - 10 - 2009
27 - 10 - 2009
26 - 10 - 2009
25 - 10 - 2009
24 - 10 - 2009
23 - 10 - 2009
22 - 10 - 2009
21 - 10 - 2009
20 - 10 - 2009
19 - 10 - 2009
18 - 10 - 2009
17 - 10 - 2009
16 - 10 - 2009
15 - 10 - 2009
14 - 10 - 2009
13 - 10 - 2009
12 - 10 - 2009
11 - 10 - 2009
10 - 10 - 2009
9 - 10 - 2009
8 - 10 - 2009
7 - 10 - 2009
6 - 10 - 2009
5 - 10 - 2009
4 - 10 - 2009
3 - 10 - 2009
2 - 10 - 2009
1 - 10 - 2009