Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 19 - 10 - 2009

ਸ਼ੇਅਰ ਬਾਜ਼ਾਰ ਉਤਾਰ ਚੜ੍ਹਾਅ

ਮੁੰਬਈ : ਦੇਸ਼ ਦੇ ਸ਼ੇਅਰ ਬਾਜਾਰਾਂ ਵਿੱਚ ਵਿਕ੍ਰਮ ਸਾਮੰਤ 2066 ਦੇ ਮੁਹੂਰਤ ਕਾਰੋਬਾਰ ਦੇ ਦੌਰਾਨ ਮਾਮੂਲੀ ਉਤਾਰ ਚੜ੍ਹਾਅ ਵੇਖਿਆ ਗਿਆ।ਬੰਬੇ ਸ਼ੇਅਰ ਬਾਜ਼ਾਰ ਦਾ ਸੰਵੇਦਨਸ਼ੀਲ ਸੂਚਕਾਂਕ ਸੈਂਸੇਕਸ 3.19 ਅੰਕ ਚੜ੍ਹ ਗਿਆ ਜਦਕਿ ਰਾਸ਼ਟਰੀ ਸ਼ੇਅਰ ਬਾਜ਼ਾਰ ਦਾ ਸੂਚਕਾਂਕ ਨਿਫ਼ਟੀ 0.35 ਅੰਕ ਥੱਲੇ ਰਿਹਾ ਹੈ।

Date:2009-10-19 Time:00:00:40

ਕੋਲੇ ਦੇ ਨਿਰਯਾਤ ਕਾਰਣ ਆਈ ਮੁਸ਼ਕਿਲ

ਕੋਲਕਾਤਾ : ਉਦਯੋਗ ਦੇ ਵਾਸਤੇ ਇਸਤੇਮਾਲ ਹੋਣ ਵਾਲੇ ਪੈਟ੍ਰੋਲੀਅਮ ਕੋਲੇ ਦੀ ਸਭ ਤੋਂ ਵੱਡੀ ਉਤਪਾਦਕ ਕੰਪਨੀ ਰਿਲਾਇੰਸ ਇੰਡਸਟਰੀਜ਼ ਦੁਆਰਾ ਕੁੱਲ ਕੋਲਾ ਉਤਪਾਦਨ ਦਾ ਪੰਜਵਾਂ ਹਿੱਸਾ ਨਿਰਯਾਤ ਕਰ ਦੇਣ ਨਾਲ ਘਰੇਲੂ ਗ੍ਰਾਹਕ ਪ੍ਰਭਾਵਿਤ ਹੋ ਰਹੇ ਹਨ।

Date:2009-10-19 Time:00:00:40

ਤਾਲਿਬਾਨ ਤੇ ਪਾਕਿ ਸੈਨਾ 'ਚ ਸੰਘਰਸ਼

ਪੇਸ਼ਾਵਰ : ਪਾਕਿਸਤਾਨ ਵਿੱਚ ਅਫ਼ਗਾਨਿਸਤਾਨੀ ਸੀਮਾ ਦੇ ਕੋਲ ਸਥਿਤ ਦੱਖਣੀ ਵਜੀਰੀਸਤਾਨ ਖੇਤਰ ਵਿੱਚ ਸੈਨਾ ਅਤੇ ਤਾਲਿਬਾਨ ਅੱਤਵਾਦੀਆਂ ਦੇ ਵਿਚਕਾਰ ਅੱਜ ਭਿਆਨਕ ਸੰਘਰਸ਼ ਹੋਇਆ।

Date:2009-10-19 Time:00:00:40

ਦੂਜੀ ਤਿਮਾਹੀ 'ਚ ਵੀ ਖੱਟਿਆ ਮੁਨਾਫ਼ਾ

ਮੁੰਬਈ : ਸੂਚਨਾ ਤਕਨੀਕ ਦੀ ਮੋਹਰੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸੇਜ ਨੇ ਚਾਲੂ ਵਿੱਤ ਵਰ੍ਹੇ ਦੀ ਦੂਜੀ ਤਿਮਾਹੀ ਵਿੱਚ 1347.60 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ, ਜੋ ਪਿਛਲੇ ਵਿੱਤ ਵਰ੍ਹੇ ਦੀ ਸਮਾਨ ਮਿਆਦ ਵਿੱਚ 1173.04 ਕਰੋੜ ਰੁਪਏ ਦੀ ਰਿਹਾ ਸੀ।

Date:2009-10-19 Time:00:00:40

ਪੱਤਰਕਾਰ ਥੈਰੂਵਥ ਰਮਨ ਦਾ ਦੇਹਾਂਤ

ਕੋਝੀਕੋਡ : ਮੰਨੇ ਪ੍ਰਮੰਨੇ ਪੱਤਰਕਾਰ ਲੇਖਕ ਤੇ ਸਮਾਜਿਕ ਵਰਕਰ ਥੈਰੂਵਥ ਰਮਨ ਦਾ ਅੱਜ ਕੇਰਲ ਦੇ ਕੋਝੀਕੋਡ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ ਨਿਧਨ ਹੋ ਗਿਆ ਅਤੇ ਉਹ 92 ਸਾਲ ਦੇ ਸਨ।

Date:2009-10-19 Time:00:00:40

ਇਗਨੋ ਦੀ ਸਿਲਵਰ ਜੁਬਲੀ ਨਵੰਬਰ 'ਚ

ਨਵੀਂ ਦਿੱਲੀ : ਇੰਦਰਾ ਗਾਂਧੀ ਰਾਸ਼ਟਰੀ ਮੁਕਤ ਯੂਨੀਵਰਸਿਟੀ ( ਇਗਨੋ) ਵਿੱਚ ਇਸ ਸਮੇਂ ਕਰੀਬ 25 ਲੱਖ ਵਿੱਦਿਆਰਥੀ 3500 ਤੋਂ ਜਿਆਦਾ ਪਾਠਕ੍ਰਮਾਂ ਦਾ ਅਧਿਐਨ ਕਰ ਰਹੇ ਹਨ। ਪਿਛਲੇ 25 ਸਾਲ ਵਿੱਚ ਇਗਨੋ ਵਿਸ਼ਵ ਦੀ ਇੱਕ ਸਭ ਤੋਂ ਵੱਡੀ ਯੂਨੀਵਰਸਿਟੀ ਦੇ ਰੂਪ ਵਿੱਚ ਉਭਰਕੇ ਸਾਹਮਣੇ ਆਈ ਹੈ।

Date:2009-10-19 Time:00:00:40

ਕੋਈ ਨਹੀਂ ਪਹਿਚਾਣ ਸਕਿਆ ਸ਼ਕੀਰਾ ਨੂੰ

ਲੰਦਨ - ਕੈਲੀਫੋਰਨੀਆ ਯੂਨੀਵਰਸਿਟੀ 'ਚ ਈਸਾਬੇਲ ਨਾਮ ਦਾ ਇੱਕ ਲੜਕਾ ਇਤਿਹਾਸ ਦੀ ਜਮਾਤ 'ਚ ਪਹੁੰਚਿਆ।ਵੱਡੀ ਟੋਪੀ ਅਤੇ ਪਿੱਛੇ ਵੱਡਾ ਜਿਹਾ ਬੈਗ ਲੱਦੇ ਹੋਏ ਉਸ ਲੜਕੇ ਨੂੰ ਕਈਆਂ ਨੇ ਸ਼ੱਕ ਦੀਆਂ ਨਿਗਾਹਾਂ ਨਾਲ ਦੇਖਿਆ।ਕੁੱਝ ਨੇ ਤਾਂ ਉਸ ਬਾਰੇ 'ਚ ਪੁੱਛਿਆ,ਲੇਕਿਨ ਕੋਈ ਪਕੜ ਨਹੀਂ ਸਕਿਆ ਕਿ ਉਹ ਲੜਕਾ ਕੋਈ ਹੋਰ ਨਹੀਂ,ਬਲਕਿ ਪਾਪ ਸਟਾਰ ਸ਼ਕੀਰਾ ਸੀ।

Date:2009-10-19 Time:00:00:40

ਰਾਜਧਾਨੀ ਦਿੱਲੀ 'ਚ ਪਟਾਖਿਆਂ ਦੇ ਪ੍ਰਦੂਸ਼ਣ 'ਚ ਕਮੀ

ਨਵੀਂ ਦਿੱਲੀ - ਸਰਕਾਰ ਅਤੇ ਸਵੈਸੇਵੀ ਸੰਸਥਾਵਾਂ ਦੇ ਯਤਨਾਂ ਨਾਲ ਲੋਕਾਂ ਵਿੱਚ ਵੱਧਦੀ ਜਾਗਰੂਕਤਾ ਦੇ ਚੱਲਦੇ ਪਿੱਛਲੇ ਕੁੱਝ ਸਾਲਾਂ ਤੋਂ ਦਿੱਲੀ 'ਚ ਦੀਵਾਲੀ ਦੇ ਦਿਨ ਆਤਿਸ਼ਬਾਜ਼ੀ ਅਤੇ ਪਟਾਖਿਆਂ ਨਾਲ ਹੋਣ ਵਾਲੇ ਪ੍ਰਦੂਸ਼ਣ 'ਚ ਲਗਾਤਾਰ ਕਮੀ ਆਉਂਦੀ ਜਾ ਰਹੀ ਹੈ।

Date:2009-10-19 Time:00:00:40

ਮਾਓਵਾਦੀਆਂ ਨੇ ਉਡਾਇਆ ਸਟੋਰ ਰੂਮ

ਚਾਈਬਾਸਾ - ਝਾਰਖੰਡ ਦੇ ਨਕਸਲ ਪ੍ਰਭਾਵਤ ਪੱਛਮੀ ਸਿੰਘਭੂਮ ਜਿਲ੍ਹੇ ਸੋਨੁਆ 'ਚ ਮਾਓਵਾਦੀਆਂ ਨੇ ਦੀਵਾਲੀ ਦੀ ਰਾਤ ਖੇਤੀ ਵਿਭਾਗ ਦੇ ਇੱਕ ਸਟੋਰ ਰੂਮ ਨੂੰ ਬੰਬ ਧਮਾਕਾ ਕਰ ਕੇ ਉਡਾ ਦਿੱਤਾ।

Date:2009-10-19 Time:00:00:40

ਦੀਵਾਲੀ 'ਤੇ ਵਿੱਕਰੀ ਨਾਲ ਖਿੜੇ ਉਦਯੋਗਾਂ ਦੇ ਚਿਹਰੇ

ਨਵੀਂ ਦਿੱਲੀ - ਬਿਆਜ਼ ਦਰਾਂ 'ਚ ਕਮੀ ਅਤੇ ਦੀਵਾਲੀ ਦੇ ਤਿਉਹਾਰੀ ਸੀਜ਼ਨ 'ਚ ਭਾਰੀ ਵਿੱਕਰੀ ਨਾਲ ਗਦਗਦ ਉਦਯੋਗ ਜਗਤ ਨੇ ਅਰਥ ਵਿਵਸਥਾ 'ਚ ਸੁਧਾਰ ਦੀ ਉਮੀਦ ਨੂੰ ਦੇਖਦੇ ਹੋਏ ਆਪਣੇ ਸਲਾਨਾ ਉਦਪਾਦਨ ਲਕਸ਼ ਨੂੰ ਨਵੇਂ ਸਿਰੇ ਤੋਂ ਤੈਅ ਕਰਨਾ ਸ਼ੁਰੂ ਕਰ ਦਿੱਤਾ ਹੈ।

Date:2009-10-19 Time:00:00:40

ਟੀਸੀਐਸ ਦਾ ਸ਼ੁੱਧ ਮੁਨਾਫ਼ਾ ਵੱਧਿਆ

ਮੁੰਬਈ - ਦੇਸ਼ ਦੀ ਪ੍ਰਮੁੱਖ ਸੂਚਨਾ ਉਦਯੋਗਿਕੀ ਕੰਪਨੀ ਟਾਟਾ ਕੰਸਲਟੇਂਸੀ ਦਾ ਸ਼ੁੱਧ ਮੁਨਾਫ਼ਾ 30 ਸਤੰਬਰ 2009 ਨੂੰ ਸਮਾਪਤ ਦੂਸਰੀ ਤਿਮਾਹੀ 'ਚ 14.88 ਫ਼ੀਸਦੀ ਵੱਧਕੇ 1347.60 ਕਰੋੜ ਰੁੱਪਏ ਹੋ ਗਿਆ ਹੈ।

Date:2009-10-19 Time:00:00:40

ਐਸੋਚੈਮ ਦਾ ਇੱਕ ਸਮਾਨ ਜੀਐਸਟੀ 'ਤੇ ਜ਼ੋਰ

ਨਵੀਂ ਦਿੱਲੀ - ਐਸੋਚੈਮ ਨੇ ਵਸਤੂਆਂ ਅਤੇ ਸੇਵਾਵਾਂ 'ਤੇ ਲੱਗਣ ਵਾਲੇ ਸਾਰੇ ਅਪ੍ਰਤੱਖ ਕਰਾਂ ਦਾ ਵਿਲਯਕਰ ਉਸ ਦੇ ਸਥਾਨ 'ਤੇ ਇਕ ਦਰ ਵਾਲਾ ਵਸਤੂ ਅਤੇ ਸੇਵਾ ਕਰ (ਜੀਐਸਟੀ) ਪ੍ਰਣਾਲੀ 'ਤੇ ਜ਼ੋਰ ਦਿੰਦੇ ਹੋਏ ਅੱਜ ਕਿਹਾ ਹੈ ਕਿ ਇਸ ਨਾਲ ਨਾ ਕੇਵਲ ਸਰਕਾਰ ਨੂੰ ਇੱਕ ਲੱਖ ਕਰੋੜ ਰੁੱਪਏ ਦਾ ਜ਼ਿਆਦਾ ਕਰ ਮਿਲੇਗਾ,ਬਲਕਿ ਉਦਯੋਗਾਂ ਦੀ ਉਤਪਾਦਨ ਲਾਗਤ ਵੀ ਲੱਗਭਗ 20 ਫ਼ੀਸਦੀ ਘੱਟ ਜਾਵੇਗੀ ਅਤੇ ਕੁੱਲ੍ਹ ਘਰੇਲੂ ਉਤਪਾਦਨ (ਜੀਡੀਪੀ) 'ਚ ਵੀ ਦੋ ਫ਼ੀਸਦੀ ਦਾ ਵਾਧਾ ਹੋ ਜਾਵੇਗਾ।

Date:2009-10-19 Time:00:00:40

ਵੋਡਾਫੋਨ ਕਾਲ ਹੁਣ ਬਿਹਾਰ 'ਚ 1 ਪੈਸੇ ਪ੍ਰਤਿ ਸੈਕਿੰਡ

ਪਟਨਾ - ਦੇਸ਼ ਦੀਆਂ ਪ੍ਰਮੁੱਖ ਮੋਬਾਇਲ ਸੇਵਾ ਦੇਣ ਵਾਲੀਆਂ ਕੰਪਨੀਆਂ 'ਚੋਂ ਵੋਡਾਫੋਨ ਐਸਾਰ ਨੇ ਬਿਹਾਰ 'ਚ ਆਪਣੇ ਗ੍ਰਾਹਕਾਂ ਲਈ ਸਾਰੇ ਸਥਾਨਕ ਅਤੇ ਐਸਟੀਡੀ ਕਾਲ 1 ਪੈਸੇ ਪ੍ਰਤਿ ਸੈਕਿੰਡ ਕਰ ਦਿੱਤੀ ਹੈ।

Date:2009-10-19 Time:00:00:40

ਚਿਦੰਬਰਮ ਨੇ ਕੀਤੀ ਕਰੂਣਾਨਿਧੀ ਨਾਲ ਮੁਲਾਕਾਤ

ਚੇਨਈ - ਕੇਂਦਰੀ ਗ੍ਰਹਿਮੰਤਰੀ ਪੀ.ਚਿਦੰਬਰਮ ਨੇ ਐਤਵਾਰ ਨੂੰ ਤਮਿਲਨਾਢੂ ਦੇ ਮੁੱਖਮੰਤਰੀ ਐਮ.ਕਰੁਣਾਨਿਧੀ ਨਾਲ ਮੁਲਾਕਾਤ ਕੀਤੀ।ਉਨ੍ਹਾ ਨੇ ਸ਼੍ਰੀਲੰਕਾ 'ਚ ਲਿੱਟੇ ਦੇ ਖਿਲਾਫ਼ ਯੁੱਧ ਦੌਰਾਨ ਉੱਝੜੇ ਹੋਏ ਲੱਗਭਗ ਢਾਈ ਲੱਖ ਤਮਿਲਾਂ ਦੀ ਮੁੜ ਰਿਹਾਇਸ਼ 'ਤੇ ਚਰਚਾ ਕੀਤੀ।

Date:2009-10-19 Time:00:00:40

ਪੁਣਾ ਨੇ ਡੀ ਗੋਆ ਨੂੰ ਬਰਾਬਰੀ 'ਤੇ ਰੋਕਿਆ

ਮਡਗਾਂਵ - ਹਾਸਮੀ ਹਸਨ ਦੇ 49ਵੇਂ ਮਿੰਟ 'ਚ ਕੀਤੇ ਗਏ ਗੋਲ ਦੀ ਬਦੌਲਤ ਪੁਣੇ ਫੁੱਟਬਾਲ ਕਲੱਬ ਨੇ ਆਈ ਲੀਗ਼ ਫੁੱਟਬਾਲ ਚੈਂਪੀਅਨਸ਼ਿਪ 'ਚ ਅੱਜ ਇੱਥੇ ਸਪੋਰਟਿੰਗ ਕਲੱਬ ਡੀ ਗੋਆ ਨੂੰ 2- 2 ਨਾਲ ਬਰਾਬਰੀ 'ਤੇ ਰੋਕਿਆ।

Date:2009-10-19 Time:00:00:39

ਭਾਰਤ ਨੇ ਕਨਾਡਾ ਨੂੰ ਹਰਾ ਬੜ੍ਹਤ ਲਈ

ਕਨਾਡਾ - ਵਿਕ੍ਰਮ ਪਿਲੈ ਅਤੇ ਰਾਜਪਾਲ ਸਿੰਘ ਦੇ ਗੋਲਾਂ ਦੀ ਬਦੌਲਤ ਭਾਰਤ ਨੇ ਕਨਾਡਾ ਨੂੰ ਅੱਜ ਇੱਥੇ ਚੌਥੇ ਹਾਕੀ ਟੈਸਟ 'ਚ 2 - 0 ਨਾਲ ਹਰਾਕੇ ਸੱਤ ਟੈਸਟ ਮੈਚਾਂ ਦੀ ਟੈਸਟ ਸੀਰੀਜ਼ 'ਚ 3 -0 ਦੀ ਬੜ੍ਹਤ ਲੈ ਲਈ।

Date:2009-10-19 Time:00:00:39

ਬ੍ਰਿਟਨੀ '3' ਕਰਕੇ ਮੁੜ੍ਹ ਚਰਚਾ ਵਿੱਚ

ਲੰਡਨ : ਪੌਪ ਸਟਾਰ ਗਾਇਕਾ ਬ੍ਰਿਟਨੀ ਸਪੀਅਰਸ ਦੀ ਆਉਣ ਵਾਲੀ ਐਲਬਮ ਦਾ ਇੱਕ ਵੀਡੀਓ ਗੀਤ '3' ਮਾਰਕਿਟ ਵਿੱਚ ਧਮਾਲ ਮਚਾ ਰਿਹਾ ਹੈ।ਇਸ ਐਲਬਮ ਵਿੱਚ ਪੌਪ ਸ਼ਹਿਜਾਦੀ ਘੱਟ ਅਤੇ ਪਾਰਦਰਸ਼ੀ ਕੱਪੜਿਆਂ ਦੇ ਵਿੱਚ ਦੋ ਮਰਦਾਂ ਦੀਆਂ ਬਾਂਹਾਂ ਵਿੱਚ ਝੂਲਦੀ ਹੋਈ ਜਿਆਦਾ ਨਜ਼ਰ ਆਈ।

Date:2009-10-19 Time:00:00:39

ਬ੍ਰਿਟੇਨ 'ਚ ਸਿਰਫ਼ 11 ਸਾਲ ਟਿਕਦੇ ਹਨ ਵਿਆਹ

ਲੰਦਨ - ਕਿਹਾ ਜਾਂਦਾ ਹੈ ਕਿ ਵਿਆਹ ਦਾ ਸੰਯੋਗ ਰੱਬ ਤੈਅ ਕਰਦਾ ਹੈ,ਲੇਕਿਨ ਸੱਤ ਜਨਮਾਂ ਦੇ ਇਸ ਰਿਸ਼ਤੇ ਨੂੰ ਨਿਭਾਉਣ ਦੀ ਗੱਲ ਹੋਵੇ ਤਾਂ ਬ੍ਰਿਟੇਨ ਲੋਕ ਕੁੱਝ ਸਾਲਾਂ 'ਚ ਹੀ ਇਸ ਤੋਂ ਤੌਬਾ ਕਰ ਲੈਂਦੇ ਹਨ।ਬ੍ਰਿਟੇਨ 'ਚ ਵਿਆਹੇ ਜੋੜੇ ਔਸਤਨ ਕੇਵਲ 11 ਸਾਲ ਹੀ ਆਪਸ 'ਚ ਇਕੱਠੇ ਰਹਿੰਦੇ ਹਨ।

Date:2009-10-19 Time:00:00:39

ਰਾਜਪਾਲ ਦੀ ਦੌੜ 'ਚ ਅਰਜੁਨ ਸਿੰਘ

ਨਵੀਂ ਦਿੱਲੀ - ਪੰਜਾਬ, ਗੁਜਰਾਤ ਤੇ ਆਸਾਮ ਆਦਿ ਸੂਬਿਆਂ 'ਚ ਗਵਰਨਰਾਂ ਦੀਆਂ ਖਾਲੀ ਹੋ ਰਹੀਆਂ ਸੀਟਾਂ ਲਈ ਨਵੇਂ ਗਵਰਨਰ ਲਾਉਣ ਲਈ ਚੱਲ ਰਹੀ ਹਵਾ ਦੌਰਾਨ ਗਵਰਨਰੀ ਦੇ ਸੰਭਾਵੀ ਉਮੀਦਵਾਰਾਂ 'ਚ ਸਾਬਕਾ ਕੇਂਦਰੀ ਮੰਤਰੀ ਅਰਜੁਨ ਸਿੰਘ ਦਾ ਨਾਂਅ ਮੁਢਲੇ ਵਿਅਕਤੀਆਂ 'ਚ ਲਿਆ ਜਾ ਰਿਹਾ ਹੈ।

Date:2009-10-19 Time:00:00:39

ਇਰਾਨ ਵਿੱਚ ਆਤਮਘਾਤੀ ਹਮਲਾ, 20 ਮਰੇ

ਤੇਹਰਾਨ : ਇਰਾਨ ਦੀ ਸਰਕਾਰੀ ਨਿਊਜ਼ ਏਜੰਸੀ ਦੇ ਮੁਤਾਬਿਕ ਦੱਖਣ ਪੂਰਬੀ ਇਰਾਨ ਵਿਖੇ ਅੱਜ ਹੋਏ ਇੱਕ ਆਤਮਘਾਤੀ ਹਮਲੇ ਦੇ ਵਿੱਚ ਰਿਵੋਲਿਊਸ਼ਨਰੀ ਗਾਰਡ ਦੇ ਪੰਜ ਸੀਨੀਅਰ ਕਮਾਂਡਰਾਂ ਸਮੇਤ ਵੀਹ ਲੋਕਾਂ ਦੀ ਮੌਤ ਹੋ ਗਈ।

Date:2009-10-19 Time:00:00:39

ਅਰੁਣਾਚਲ ਭਾਰਤ ਦਾ ਅਭਿੰਨ ਅੰਗ ਹੈ:ਕ੍ਰਿਸ਼ਣਾ

ਸੁਬ੍ਰਮਣਯ - ਵਿਦੇਸ਼ ਮੰਤਰੀ ਐਸ.ਐਮ.ਕ੍ਰਿਸ਼ਣਾ ਨੇ ਅੱਜ ਕਿਹਾ ਹੈ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਭਿੰਨ ਅੰਗ ਹੈ ਅਤੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੀ ਅਰੁਣਾਚਲ ਪ੍ਰਦੇਸ਼ ਯਾਤਰਾ 'ਤੇ ਚੀਨ ਦਾ ਬਿਆਨ ਅਸੰਗਤ ਹੈ।

Date:2009-10-19 Time:00:00:39

ਚਿਦੰਬਰਮ ਨੇ ਕੀਤੀ ਕਰੂਣਾਨਿਧੀ ਨਾਲ ਮੁਲਾਕਾਤ

ਚੇਨਈ - ਕੇਂਦਰੀ ਗ੍ਰਹਿਮੰਤਰੀ ਪੀ.ਚਿਦੰਬਰਮ ਨੇ ਐਤਵਾਰ ਨੂੰ ਤਮਿਲਨਾਢੂ ਦੇ ਮੁੱਖਮੰਤਰੀ ਐਮ.ਕਰੁਣਾਨਿਧੀ ਨਾਲ ਮੁਲਾਕਾਤ ਕੀਤੀ।ਉਨ੍ਹਾ ਨੇ ਸ਼੍ਰੀਲੰਕਾ 'ਚ ਲਿੱਟੇ ਦੇ ਖਿਲਾਫ਼ ਯੁੱਧ ਦੌਰਾਨ ਉੱਝੜੇ ਹੋਏ ਲੱਗਭਗ ਢਾਈ ਲੱਖ ਤਮਿਲਾਂ ਦੀ ਮੁੜ ਰਿਹਾਇਸ਼ 'ਤੇ ਚਰਚਾ ਕੀਤੀ।

Date:2009-10-19 Time:00:00:39


1  

page no.1

Select news date :

31 - 10 - 2009
30 - 10 - 2009
29 - 10 - 2009
28 - 10 - 2009
27 - 10 - 2009
26 - 10 - 2009
25 - 10 - 2009
24 - 10 - 2009
23 - 10 - 2009
22 - 10 - 2009
21 - 10 - 2009
20 - 10 - 2009
19 - 10 - 2009
18 - 10 - 2009
17 - 10 - 2009
16 - 10 - 2009
15 - 10 - 2009
14 - 10 - 2009
13 - 10 - 2009
12 - 10 - 2009
11 - 10 - 2009
10 - 10 - 2009
9 - 10 - 2009
8 - 10 - 2009
7 - 10 - 2009
6 - 10 - 2009
5 - 10 - 2009
4 - 10 - 2009
3 - 10 - 2009
2 - 10 - 2009
1 - 10 - 2009