Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 11 - 10 - 2009

ਹੈਪੀ ਬਰਥਡੇ ਰੇਖਾ

10 ਅਕਤੂਬਰ 1954 ਨੂੰ ਜਨਮੀ ਰੇਖਾ ਅੱਜ 55 ਸਾਲ ਦੀ ਹੋ ਰਹੀ ਹੈ। ਇਹਨਾਂ ਦਿਨਾਂ ਵਿੱਚ ਉਹਨਾਂ ਨੇ ਕੈਮਰੇ ਤੋਂ ਦੂਰੀ ਬਣਾ ਕੇ ਰੱਖੀ ਹੈ ਅਤੇ ਕਦੀ ਕਦੀ ਕਿਸੇ ਫ਼ਿਲਮ ਸਮਾਰੋਹ ਵਿੱਚ ਨਜ਼ਰ ਆਉਂਦੀ ਹੈ।

Date:2009-10-11 Time:00:03:29

ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ

ਅਮਿਤਾਭ ਬੱਚਨ ਬਾਲੀਵੁੱਡ ਦੇ ਸਭ ਤੋਂ ਚਹੇਤੇ ਅਤੇ ਪ੍ਰਸਿੱਧ ਅਭਿਨੇਤਾ ਹਨ। 1970 ਦੇ ਦਹਾਕੇ ਦੇ ਦੌਰਾਨ ਉਹਨਾਂ ਨੇ ਵੱਡੀ ਲੋਕਪ੍ਰਿਅਤਾ ਪ੍ਰਾਪਤ ਕੀਤੀ ਅਤੇ ਉਦੋਂ ਤੋਂ ਭਾਰਤੀ ਸਿਨੇਮਾ ਦੇ ਇਤਿਹਾਸ ਵਿੱਚ ਸਭ ਤੋਂ ਪ੍ਰਮੁੱਖ ਵਿਅਕਤੀਤਵ ਬਣ ਗਏ ਹਨ।

Date:2009-10-11 Time:00:03:29

ਮੁਸੀਬਤ ਵਿੱਚ 'ਰਾਵਨ'

ਰਾਵਨ ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਐਨੀ ਸਾਰੀ ਮੁਸੀਬਤਾਂ ਦਾ ਸਾਹਮਣਾ ਫ਼ਿਲਮ ਦੀ ਯੂਨਿਟ ਨੂੰ ਕਰਨਾ ਪੈ ਰਿਹਾ ਹੈ ਕਿ ਸਾਰੇ ਲੋਕ ਇਸ ਫ਼ਿਲਮ ਨੂੰ ਸਾਰੀ ਉਮਰ ਯਾਦ ਰੱਖਨਗੇ।

Date:2009-10-11 Time:00:03:29

ਬਦਲਦੀ ਤਕਨੀਕ, ਬਦਲਦੇ ਉਪਕਰਨ

ਲਗਾਤਾਰ ਬਦਲਦੀ ਤਕਨੀਕ ਕਿਸੇ ਜਾਦੂ ਦਾ ਅਹਿਸਾਸ ਕਰਾਉਂਦੀ ਹੈ। ਅੱਜ ਦੀ ਆਧੁਨਿਕ ਤਕਨੀਕ ਸਾਡੇ ਜੀਵਨ ਦਾ ਅਟੁੱਟ ਹਿੱਸਾ ਬਣ ਗਈ ਹੈ, ਜਿਸਦੀ ਸ਼ਾਇਦ ਹੀ ਕਿਸੇ ਨੇ ਕਦੇ ਕਲਪਨਾ ਕੀਤੀ ਹੋਵੇਗੀ। ਆਧੁਨਿਕ ਸੰਚਾਰ ਯੁੱਗ ਵਿੱਚ ਤਕਨੀਕੀ ਪ੍ਰਭਾਵ ਦੇ ਕਾਰਨ ਮੋਬਾਇਲ, ਕੰਪਿਊਟਰ ਆਦਿ ਵਿੱਚ ਬਦਲਾਅ ਹੋਏ ਹਨ। ਜਰਾ ਯਾਦ ਕਰੋ ਉਹਨਾਂ ਮੋਬਾਇਲਾਂ ਨੂੰ ਜਿਹਨਾਂ ਦੀ ਸਕ੍ਰੀਨ ਛੋਟੀ ਹੋਇਆ ਕਰਦੀ ਸੀ, ਪਰ ਅਕਾਰ ਅਤੇ ਵਜਨ ਜਿਆਦਾ ਹੁੰਦਾ ਸੀ। ਅਜਿਹੇ ਮੋਬਾਇਲ ਮੁਸ਼ਕਿਲ ਨਾਲ ਤੁਹਾਡੀ ਜੇਬ ਵਿੱਚ ਸਮਾ ਸਕਦੇ ਸਨ। ਪਰ ਨਵੇਂ ਜਮਾਨੇ ਦੇ ਮੋਬਾਇਲ ਪਾਕੇਟ ਕੰਪਿਊਟਰ ਬਣਦੇ ਜਾ ਰਹੇ ਹਨ।

Date:2009-10-11 Time:00:03:27

ਪਾਕਿ 'ਚ ਵਿਸਫ਼ੋਟ, 50 ਮਰੇ

ਪੇਸ਼ਾਵਰ : ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਵਿਖੇ ਸ਼ੁਕਰਵਾਰ ਨੂੰ ਇੱਕ ਯਾਤਰੀ ਬੱਸ ਦੇ ਕੋਲ ਖੜ੍ਹੀ ਕਾਰ ਵਿੱਚ ਹੋਏ ਬੰਬ ਧਮਾਕੇ ਕਾਰਣ ਘੱਟ ਤੋਂ ਘੱਟ 50 ਲੋਕਾਂ ਦੀ ਮੌਤ ਹੋ ਗਈ ਅਤੇ ਸੌ ਤੋਂ ਜਿਆਦਾ ਲੋਕ ਫੱਟੜ ਹੋ ਗਏ।

Date:2009-10-11 Time:00:03:27

ਨਕਸਲੀਆਂ ਵਿਰੁੱਧ ਸੈਨਾ ਪ੍ਰਯੋਗ ਗਲਤ : ਭਾਕਪਾ

ਤਿਰੂਵਨੰਤਪੁਰਮ : ਭਾਰਤੀ ਕਮਿਊਨਿਸਟ (ਪਾਰਟੀ ਭਾਕਪਾ) ਦੇ ਮੁੱਖ ਸਕੱਤਰ ਏਬੀ ਬਰਦਨ ਨੇ ਕਿਹਾ ਹੈ ਕਿ ਨਕਸਲਵਾਦ ਨਾਲ ਨਜਿੱਠਣ ਖਾਤਿਰ ਸੁਰੱਖਿਆ ਬਲਾਂ ਦਾ ਇਸਤੇਮਾਲ ਨਹੀਂ ਹੋਣਾ ਚਾਹੀਦਾ ਹੈ ਅਤੇ ਅੱਤਵਾਦੀਆਂ ਦੇ ਵਿਰੁੱਧ ਹਿੰਸਕ ਤਰੀਕੇ ਅਪਣਾਉਣ ਤੋਂ ਪਰਹੇਜ ਕਰਨਾ ਚਾਹੀਦਾ ਹੈ।

Date:2009-10-11 Time:00:03:27

ਪਾਕਿ ਸੈਨਾ ਦਫ਼ਤਰ ਦੇ ਬਾਹਰ ਗੋਲੀਬਾਰੀ

ਇਸਲਾਮਾਬਾਦ : ਪਾਕਿਸਤਾਨ ਦੇ ਰਾਵਲਪਿੰਡੀ ਸ਼ਹਿਰ ਵਿੱਚ ਸੈਨਾ ਮੁੱਖ ਦਫ਼ਤਰ ਦੇ ਬਾਹਰ ਅੱਜ ਸੁਰੱਖਿਆ ਬਲਾਂ ਅਤੇ ਸ਼ੱਕੀ ਆਤਮਘਾਤੀ ਕਾਰ ਬੰਬ ਹਮਲਾਵਰਾਂ ਦੇ ਵਿਚਕਾਰ ਗੋਲੀ ਬਾਰੀ ਹੋਈ ਹੈ।

Date:2009-10-11 Time:00:03:27

ਇੰਫੋਸਿਸ ਨੂੰ ਵਾਧੇ ਦੀ ਉਮੀਦ

ਬੈਂਗਲੂਰ : ਦੇਸ਼ ਦੀ ਦੂਜੀ ਸਭ ਤੋਂ ਵੱਡੀ ਆਈਟੀ ਕੰਪਨੀ ਇੰਫੋਸਿਸ ਟੈਕਨਾਲੋਜੀ ਨੂੰ ਮੌਜੂਦਾ ਵਿੱਤ ਵਰ੍ਹੇ ਵਿੱਚ 22055 ਕਰੋੜ ਰੁਪਏ ਦੀ ਆਮਦਨੀ ਹੋਣ ਦੀ ਉਮੀਦ ਹੈ।ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਗੋਪਾਲ ਕ੍ਰਿਸ਼ਨਨ ਨੇ ਅੱਜ ਇੰਫੋਸਿਸ ਦੇ ਦੂਜੀ ਤਿਮਾਹੀ ਦੇ ਨਤੀਜਿਆਂ ਦੀ ਘੋਸ਼ਣਾ ਕਰਦਿਆਂ ਕਿਹਾ ਕਿ ਇਸ ਮਿਆਦ ਵਿੱਚ ਕੰਪਨੀ ਨੇ ਪਿਛਲੇ ਵਰ੍ਹੇ ਦੀ ਤੁਲਨਾ ਵਿੱਚ 7.5 ਫੀਸਦੀ ਜਿਆਦਾ 1540 ਕਰੋੜ ਰੁਪਏ ਦਾ ਸ਼ੁੱਧ ਮੁਨਾਫ਼ਾ ਪ੍ਰਾਪਤ ਕੀਤਾ ਹੈ।

Date:2009-10-11 Time:00:03:27

ਭਾਰਤੀ ਬੈਂਕਾਂ ਦਾ ਕਰਜਾ ਵੱਧਿਆ

ਮੁੰਬਈ : ਭਾਰਤੀ ਰਿਜ਼ਰਵ ਬੈਂਕ ਦੇ ਇੱਥੇ ਜਾਰੀ ਅੰਕੜਿਆਂ ਦੇ ਅਨੁਸਾਰ 25 ਸਤੰਬਰ ਨੂੰ ਸਮਾਪਤ ਹਫ਼ਤੇ ਦੇ ਦੌਰਾਨ ਸਰਵਜਨਕ ਖੇਤਰ ਦੀਆਂ ਬੈਂਕਾਂ ਦੇ ਕਰਜੇ ਵਿੱਚ ਪਿਛਲੇ ਵਰ੍ਹੇ ਦੀ ਮਿਆਦ ਦੀ ਤੁਲਨਾ ਵਿੱਚ 12.6 ਫੀਸਦੀ ਦਾ ਵਾਧਾ ਹੋਇਆ ਹੈ।

Date:2009-10-11 Time:00:03:27

ਆਕਸੀਡੈਂਟਲ ਨੇ ਖ੍ਰੀਦੀ ਫਿਬ੍ਰੋ

ਨਿਊਯਾਰਕ : ਤੇਲ ਅਤੇ ਗੈਸ ਖੁਦਾਈ ਖੇਤਰ ਦੀ ਕੰਪਨੀ ਆਕਸੀਡੈਂਟਲ ਪੈਟਰੋਲੀਅਮ ਅਮਰੀਕੀ ਵਿੱਤੀ ਸੰਸਥਾਨ ਸਿਟੀਗਰੁੱਪ ਦੀ ਕੋਮੋਡਿਟੀ ਟਰੇਡਿੰਗ ਇਕਾਈ ਫਿਬ੍ਰੋ ਨੂੰ ਖਰੀਦੇਗੀ। ਕੰਪਨੀ ਦੇ ਦੱਸਣ ਮੁਤਾਬਿਕ ਕਿ ਇਹ ਸੌਦਾ ਉਸਨੇ 25 ਕਰੋੜ ਡਾਲਰ ਵਿੱਚ ਤੈਅ ਕੀਤਾ ਹੈ।

Date:2009-10-11 Time:00:03:27

ਸਕੈਚਰਜ਼ ਯੂਐੱਸਏ ਤੇ ਵਿਨਰ 'ਚ ਕਰਾਰ

ਨਵੀਂ ਦਿੱਲੀ : ਲਾਈਫ਼ ਸਟਾਈਲ ਫ਼ੁੱਟਵੀਅਰ ਦੀ ਪ੍ਰਮੁੱਖ ਕੰਪਨੀ ਸਕੈਚਰਜ਼ ਯੂਐੱਸਏ ਇੰਕ ਨੇ ਆਪਣੇ ਉਤਪਾਦਾਂ ਦੀ ਵੰਡ ਦਾ ਲਾਈਸੰਸ ਦੇਣ ਦੇ ਲਈ ਅੱਜ ਵਿਨਰ ਸਪੋਟਰਜ਼ ਪ੍ਰਾਈਵੇਟ ਲਿਮੀਟੇਡ ਦੇ ਨਾਲ ਕਰਾਰ ਕੀਤਾ।

Date:2009-10-11 Time:00:03:27

ਬਿਹਾਰ ਝਾਰਖੰਡ ਨੂੰ ਆਈਡੀਆ ਦਾ ਤੋਹਫ਼ਾ

ਪਟਨਾ : ਆਦਿਤਿਆ ਬਿੜਲਾ ਸਮੂਹ ਦੀ ਮੋਹਰੀ ਦੂਰਸੰਚਾਰ ਸੇਵਾ ਪ੍ਰਦਾਤਾ ਕੰਪਨੀ ਆਈਡੀਆ ਸੈਲਿਊਲਰ ਨੇ ਬਿਹਾਰ ਝਾਰਖੰਡ ਦੇ ਗ੍ਰਾਹਕਾਂ ਦੇ ਲਈ ਪ੍ਰਤੀ ਸੈਕਿੰਡ ਪਲਾਨ ਨੂੰ ਲਾਂਚ ਕਰਨ ਦੇ ਨਾਲ ਨਾਲ ਐੱਸਟੀਡੀ ਅਤੇ ਲੋਕਲ ਕਾਲ ਦੀਆਂ ਦਰਾਂ ਵਿੱਚ ਭਾਰੀ ਕਟੌਤੀ ਕਰ ਦਿੱਤੀ ਹੈ।

Date:2009-10-11 Time:00:03:27

ਏਡੀਬੀ ਤੇ ਜਪਾਨ ਦੇਵੇਗਾ ਤਕਨੀਕੀ ਸਹਾਇਤਾ

ਸਿੰਗਾਪੁਰ : ਏਸ਼ੀਆਈ ਵਿਕਾਸ ਬੈਂਕ (ਏਡੀਬੀ) ਅਤੇ ਜਪਾਨ ਸਰਕਾਰ ਰੋਡ ਸੈਕਟਰ ਮਾਸਟਰ ਪਲਾਨ ਤਿਆਰ ਕਰਨ ਦੇ ਲਈ ਕਰਨਾਟਕ ਨੂੰ ਤਕਨੀਕੀ ਸਹਾਇਤਾ ਉਪਲਬੱਧ ਕਰਵਾ ਰਹੇ ਹਨ। ਇਹ ਅਗਲੇ ਦਸ ਵਰ੍ਹਿਆਂ ਤੱਕ ਸੂਬੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ।

Date:2009-10-11 Time:00:03:27

ਸੁਚਿਰ ਇੰਡੀਆ ਦਾ ਕਿਰਗੀਸਤਾਨ ਨਾਲ ਕਰਾਰ

ਹੈਦਰਾਬਾਦ : ਦੱਖਣੀ ਭਾਰਤ ਦੀ ਨਿਰਮਾਣ ਉਸਾਰੀ ਖੇਤਰ ਦੀ ਪ੍ਰਮੁੱਖ ਕੰਪਨੀ ਸੁਚਿਰ ਇੰਡੀਆ ਡੇਵਲਪਰਜ਼ ਪ੍ਰਾਈਵੇਟ ਲਿਮੀਟੇਡ ਨੇ ਕਿਰਗੀਸਤਾਨ ਦੀ ਰਾਜਧਾਨੀ ਬਿਸ਼ਕੇਕ ਵਿਖੇ ਸਰਕਾਰੀ ਆਵਾਸੀ ਖੇਤਰ ਵਿਕਸਤ ਕਰਨ ਦੇ ਇੱਕ ਸਹਿਮਤੀ ਪੱਤਰ ਉੱਤੇ ਹਸਤਾਖ਼ਰ ਕੀਤੇ ਹਨ।

Date:2009-10-11 Time:00:03:27

ਬਿਗ ਬੀ ਅਤੇ ਰਾਜਨੀਤੀ

1984 ਵਿੱਚ ਅਮਿਤਾਭ ਨੇ ਅਭਿਨੈ ਤੋਂ ਕੁਝ ਸਮੇਂ ਲਈ ਅਰਾਮ ਲਿਆ ਅਤੇ ਆਪਣੇ ਪੁਰਾਣੇ ਮਿੱਤਰ ਰਾਜੀਵ ਗਾਂਧੀ ਦੀ ਸਪੋਰਟ ਵਿੱਚ ਰਾਜਨੀਤੀ ਵਿੱਚ ਆ ਗਏ। ਇਲਾਹਾਬਾਦ ਲੋਕ ਸਭਾ ਸੀਟ ਤੋਂ ਉੱਤਰਪ੍ਰਦੇਸ਼ ਦੇ ਸਾਬਕਾ ਮੁੱਖਮੰਤਰੀ ਐਚ.ਐਨ. ਬਹੁਗੁਣਾ ਨੂੰ ਇਹਨਾਂ ਨੇ ਆਮ ਚੋਣਾਂ ਦੇ ਇਤਿਹਾਸ ਵਿੱਚ 68.2% ਦੇ ਫ਼ਰਕ ਨਾਲ ਜਿੱਤ ਦਰਜ ਕਰਦੇ ਹੋਏ ਹਰਾਇਆ ਸੀ। ਹਾਲਾਂਕਿ ਇਹਨਾਂ ਦਾ ਰਾਜਨੀਤਿਕ ਕਰੀਅਰ ਕੁਝ ਸਮੇਂ ਲਈ ਹੀ ਸੀ, ਜਿਸਦੇ ਤਿੰਨ ਸਾਲ ਬਾਅਦ ਬਿਗ ਬੀ ਨੇ ਆਪਣੀ ਰਾਜਨੀਤਿਕ ਅਵਧੀ ਨੂੰ ਪੂਰਾ ਕੀਤੇ ਬਗੈਰ ਤਿਆਗ ਦਿੱਤਾ। ਇਸ ਤਿਆਗਪੱਤਰ ਦੇ ਪਿੱਛੇ ਇਹਨਾਂ ਦੇ ਭਰਾ ਦਾ ਬੋਫੋਰਸ ਵਿਵਾਦ ਵਿੱਚ ਅਖ਼ਬਾਰ ਵਿੱਚ ਨਾਮ ਆਉਣਾ ਸੀ, ਜਿਸ ਲਈ ਇਹਨਾਂ ਨੂੰ ਅਦਾਲਤ ਵਿੱਚ ਜਾਣਾ ਪਿਆ। ਇਸ ਮਾਮਲੇ ਵਿੱਚ ਬੱਚਨ ਨੂੰ ਦੋਸ਼ੀ ਨਹੀਂ ਪਾਇਆ ਗਿਆ।

Date:2009-10-11 Time:00:03:26

ਨਹੀਂ ਪਹਿਚਾਣ ਸਕੋਗੇ ਅਮਿਤਾਭ ਨੂੰ

ਫਿਲਮ 'ਪਾ' ਵਿੱਚ ਅਮਿਤਾਭ ਬੱਚਨ ਨੇ 12 ਸਾਲ ਦੇ ਬੱਚੇ ਆਰੂ ਦਾ ਕਿਰਦਾਰ ਨਿਭਾਇਆ ਹੈ। ਅਮਿਤਾਭ ਨੇ ਆਪਣੀ ਜਿੰਦਗੀ ਵਿੱਚ ਪਹਿਲਾਂ ਕਦੇ ਵੀ ਛੋਟੇ ਬੱਚੇ ਦਾ ਕਿਰਦਾਰ ਨਹੀਂ ਨਿਭਾਇਆ ਹੈ, ਇਸ ਕਰਕੇ ਫਿਲਮ ਦੇ ਟਾਈਟਲ ਵਿੱਚ ਵੀ ਅਮਿਤਾਭ ਦਾ ਨਾਮ ਕੁਝ ਅਲੱਗ ਤਰ੍ਹਾਂ ਦਿੱਤਾ ਜਾ ਰਿਹਾ ਹੈ। ਫਿਲਮ ਦੇ ਨਿਰਦੇਸ਼ਕ ਬਾਲਕੀ ਨੇ ਦੱਸਿਆ ਕਿ ਸੈਟਸ 'ਤੇ ਅਮਿਤਾਭ ਬਿਲਕੁਲ ਬੱਚੇ ਵਰਗਾ ਹੀ ਵਿਹਾਰ ਕਰਦੇ ਸਨ। ਕੈਮਰਾ ਚਾਲੂ ਹੈ ਜਾਂ ਨਹੀਂ ਇਸ ਨਾਲ ਅਮਿਤਾਭ ਨੂੰ ਕੋਈ ਮਤਲਬ ਨਹੀਂ ਰਹਿੰਦਾ ਸੀ, ਉਹ ਛੋਟੇ ਬੱਚਿਆਂ ਦੀ ਤਰ੍ਹਾਂ ਹੀ ਸੈਟਸ 'ਤੇ ਚਾਕਲੇਟ ਵੀ ਖਾਂਦੇ ਸਨ ਅਤੇ ਆਪਣੇ ਕਿਰਦਾਰ ਵਿੱਚ ਐਨਾ ਗੁਆਚ ਜਾਂਦੇ ਸਨ ਕਿ ਕਈ ਵਾਰ ਉਹਨਾਂ ਦੇ ਹੱਥੋਂ ਚਾਕਲੇਟਸ ਖਿੱਚਣੇ ਪੈਂਦੇ ਸਨ। ਫਿਲਮ ਵਿੱਚ ਅਮਿਤਾਭ ਦੇ ਇਲਾਵਾ ਅਭਿਸ਼ੇਕ ਬੱਚਨ ਅਤੇ ਵਿਦਿਆ ਬਾਲਨ ਨੇ ਕੰਮ ਕੀਤ

Date:2009-10-11 Time:00:03:26

ਬਾਜ਼ਾਰਵਾਦ 'ਚ ਢੱਲ ਗਿਆ ਅਮਿਤਾਭ

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵੱਡੇ ਪਰਦੇ ਉੱਤੇ ਆਪਣੇ ਰੌਬ ਭਰੇ ਅਤੇ ਦਮਦਾਰ ਕਿਰਦਾਰਾਂ ਦੇ ਲਈ ਹਮੇਸ਼ਾ ਹੀ ਵਾਹ ਵਾਹ ਬਟੋਰਨ ਵਾਲਾ ਸਦੀ ਦਾ ਮਹਾਨਾਇਕ ਅਮਿਤਾਭ ਬੱਚਨ ਹੁਣ ਬਾਜ਼ਾਰਵਾਦ ਦੇ ਵਿੱਚ ਢੱਲਦਾ ਜਾ ਰਿਹਾ ਹੈ। ਇੱਕ ਸਮਾਂ ਸੀ ਜਦੋਂ ਅਮਿਤਾਭ ਦੀ ਜੁਬਾਨ 'ਚੋਂ ਨਿਕਲੇ ਹੋਏ ਸ਼ਬਦ ਲੋਕਾਂ ਦੇ ਦਿਮਾਗ ਵਿੱਚ ਸਿੱਧੇ ਉਤਰ ਜਾਂਦੇ ਸਨ, ਉਸ ਵੇਲੇ ਦੇ ਉਤਰੇ ਹੋਏ ਸ਼ਬਦ ਅੱਜ ਵੀ ਉਹਨਾਂ ਦੀ ਜੁਬਾਂ ਉੱਤੇ ਬਿਲਕੁਲ ਪਹਿਲਾਂ ਦੀ ਤਰ੍ਹਾਂ ਤਾਰੋ-ਤਾਜਾ ਹਨ।

Date:2009-10-11 Time:00:03:26

ਬੋਪੰਨਾ ਨੂੰ ਵਾਈਲਡ ਕਾਰਡ ਐਂਟਰੀ

ਤਾਸ਼ਕੰਦ : ਭਾਰਤੀ ਡੈਵਿਸ ਕੱਪ ਖਿਡਾਰੀ ਰੋਹਨ ਬੋਪੰਨਾ ਨੂੰ ਇੱਕ ਲੱਖ 25 ਹਜਾਰ ਡਾਲਰ ਇਨਾਮੀ ਰਾਸ਼ੀ ਵਾਲੇ ਤਾਸ਼ਕੰਦ ਚੈਲੇਂਜਰ ਟੈਨਿਸ ਟੂਰਨਾਮੈਂਟ ਦੇ ਮੁੱਖ ਡ੍ਰਾਅ ਵਿੱਚ ਵਾਈਲਡ ਕਾਰਡ ਐਂਟਰੀ ਮਿਲੀ ਹੈ।

Date:2009-10-11 Time:00:03:26

ਸ਼੍ਰੀਸੰਤ ਕਰਨਗੇ ਕਪਤਾਨੀ

ਕੰਨੂਰ : ਤੇਜ ਗੇਂਦਬਾਜ ਸ਼ਾਂਤਕੁਮਾਰਨ ਸ਼੍ਰੀਸੰਤ ਤਿੰਨ ਤੋਂ ਛੇ ਨਵੰਬਰ ਤੱਕ ਆਂਧਰਾ ਪ੍ਰਦੇਸ਼ ਦੇ ਵਿਰੁੱਧ ਥਾਲਸੇਰੀ ਵਿੱਚ ਹੋਣ ਵਾਲੇ ਰਣਜੀ ਟਰਾਫ਼ੀ ਮੁਕਾਬਲੇ ਦੌਰਾਨ ਕੇਰਲ ਦੀ 15 ਮੈਂਬਰੀ ਟੀਮ ਦੀ ਕਪਤਾਨੀ ਸੰਭਾਲਣਗੇ।

Date:2009-10-11 Time:00:03:26

ਮਿਲੇਨੀਅਰ ਸਟਾਰ ਤੋਂ ਵੀ ਵਧਕੇ ਨੇ 'ਬਿਗ ਬੀ'

ਸੰਘਰਸ਼ ਦੇ ਦਿਨਾਂ ਵਿੱਚ ਕਈ ਨਿਰਮਾਤਾ ਨਿਰਦੇਸ਼ਕਾਂ ਨੇ ਅਮਿਤਾਭ ਬੱਚਨ ਨੂੰ ਉਹਨਾਂ ਦੀਆਂ ਕਮੀਆਂ ਗਿਣਾ ਕੇ ਫਿਲਮਾਂ ਵਿੱਚ ਲੈਣ ਤੋਂ ਮਨਾ ਕਰ ਦਿੱਤਾ ਸੀ, ਐਨਾ ਹੀ ਨਹੀਂ , ਜਦੋਂ ਉਹ ਅਕਾਸ਼ਵਾਣੀ ਵਿੱਚ ਵਾਇਸ ਪ੍ਰੀਖਿਆ ਲਈ ਗਏ ਤਾਂ ਉੱਥੇ ਉਹਨਾਂ ਦੀ ਅਵਾਜ਼ ਨੂੰ ਖਾਰਿਜ ਕਰ ਦਿੱਤਾ ਗਿਆ, ਪਰ ਉਹਨਾਂ ਨੇ ਆਪਣੀਆਂ ਸਭ ਕਮੀਆਂ ਨੂੰ ਗੁਣਾਂ ਵਿੱਚ ਬਦਲ ਕੇ ਇਹ ਸਾਬਿਤ ਕਰ ਦਿੱਤਾ ਕਿ ਉਹਨਾਂ ਨੂੰ ਨਕਾਰਣ ਵਾਲੇ ਹੀ ਗ਼ਲਤ ਸਨ। ਅੱਜ ਵੀ ਹਨ ਚਹੇਤੇ ਫਿਲਮ ਸਮੀਖਿਅਕਾਂ ਦੀ ਨਜ਼ਰ ਵਿੱਚ ਬਿਗ ਬੀ ਦੀ ਸਫ਼ਲਤਾ ਨੇ ਉਹਨਾਂ ਨੂੰ ਮਿਲੇਨੀਅਰ ਸਟਾਰ ਤੋਂ ਵੀ ਕਾਫ਼ੀ ਅੱਗੇ ਪਹੁੰਚਾ ਦਿੱਤਾ ਹੈ। ਫਿਲਮ ਸਮੀਖਿਅਕ ਰਾਮ ਕਿਸ਼ੋਰ ਦਾ ਕਹਿਣਾ ਹੈ ਕਿ ਅਮਿਤਾਭ ਬੱਚਨ ਕਿਸੇ ਇੱਕ ਪੀੜ੍ਹੀ ਦੇ ਕਲਾਕਾਰ ਨਹੀਂ, ਬਲਕਿ ਹਰ ਪੀੜ੍ਹੀ ਦੇ ਕਲਾਕਾਰ ਹਨ, ਉਹ ਜਿੰਨੇ ਲੋਕਪ੍ਰਿਅ 1970-80 ਦ

Date:2009-10-11 Time:00:03:26

ਅਜਬ ਨੱਕ ਦੀ ਗਜਬ ਕਹਾਣੀ

ਅਜਬ ਪ੍ਰੇਮ ਦੀ ਗਜਬ ਕਹਾਣੀ ਦੀ ਸ਼ੂਟਿੰਗ ਰਣਬੀਰ ਕਪੂਰ ਅਤੇ ਕੈਟਰੀਨਾ ਕੈਫ ਨੂੰ ਲੰਬੇ ਸਮੇਂ ਤੱਕ ਯਾਦ ਰਹੇਗੀ ਕਿਉਂਕਿ ਇਸ ਦੌਰਾਨ ਦੋਨਾਂ ਨੱਕ ਤੇ ਸੱਟ ਆਈ। ਪਹਿਲਾ ਗੱਲ ਕਰਦੇ ਹਾਂ ਕੈਟਰੀਨਾ ਦੀ।

Date:2009-10-11 Time:00:03:26

ਰਾਜ ਠਾਕਰੇ ਨੂੰ ਨਹੀਂ ਜਾਣਦਾ ਰਣਬੀਰ

ਭੁਪਾਲ : ਹਿੰਦੀ ਫਿਲਮ ਜਗਤ ਦੇ ਪ੍ਰਸਿੱਧ ਕਪੂਰ ਖ਼ਾਨਦਾਨ ਨਾਲ ਜੁੜ੍ਹੇ ਨੌਜਵਾਨ ਐਕਟਰ ਰਣਬੀਰ ਕਪੂਰ ਨੇ ਸ਼ੁਕਰਵਾਰ ਨੂੰ ਕਿਹਾ ਕਿ ਉਹ ਨਹੀਂ ਜਾਣਦੇ ਕਿ ਰਾਜ ਠਾਕਰੇ ਕਿਸ ਪਾਰਟੀ ਨਾਲ ਜੁੜ੍ਹੇ ਹੋਏ ਹਨ।

Date:2009-10-11 Time:00:03:26

ਓਬਾਮਾ ਨੂੰ ਪੁਰਸਕਾਰ, ਛਿੜ੍ਹੀ ਬਹਿਸ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਕੇਵਲ ਨੌ ਮਹੀਨਿਆਂ ਦੇ ਕਾਰਜਕਾਲ ਵਿੱਚ ਕੌਮਾਂਤਰੀ ਪੱਧਰ ਉੱਤੇ ਕੂਟਨੀਤਿਕ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਦੇ ਅਸਾਧਾਰਣ ਯਤਨਾਂ ਦੇ ਲਈ ਇਸ ਸਾਲ ਦਾ ਸ਼ਾਂਤੀ ਨੋਬਲ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਗਿਆ ਹੈ।

Date:2009-10-11 Time:00:03:26

ਮੀਰਾ ਨੇ ਕੀਤੀ ਪਤੀ ਨਾਲ ਸੁਲ੍ਹਾ

ਲਾਹੌਰ : ਪਾਕਿਸਤਾਨੀ ਅਭਿਨੇਤਰੀ ਮੀਰਾ ਨੇ ਤਮਾਮ ਅਟਕਲਾਂ ਨੂੰ ਖਾਰਿਜ ਕਰਦਿਆਂ ਆਪਣੇ ਕਥਿਤ ਪਤੀ ਅਤੀਕੁਰ ਰਹਿਮਾਨ ਦੇ ਨਾਲ ਸੁਲ੍ਹਾ ਕਰ ਲਈ ਹੈ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਅਭਿਨੇਤਰੀ ਮੀਰਾ ਨੇ ਕੱਲ੍ਹ ਇੱਥੇ ਜਾਂਚ ਅਧਿਕਾਰੀਆਂ ਦੇ ਸਾਹਮਣੇ ਆਪਸੀ ਸਹਿਮਤੀ ਪੱਤਰ ਉੱਤੇ ਹਸਤਾਖ਼ਰ ਕਰ ਦਿੱਤੇ ਹਨ।

Date:2009-10-11 Time:00:03:26

ਮਨਮੋਹਨ ਸਿੰਘ ਨੇ ਦਿੱਤੀ ਓਬਾਮਾ ਨੂੰ ਵਧਾਈ

ਕਰਨਾਟਕ : ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਨੋਬਲ ਪੁਰਸਕਾਰ ਦਿੱਤੇ ਜਾਣ ਉੱਤੇ ਛਿੜ੍ਹੇ ਵਿਵਾਦ ਤੋਂ ਖੁਦ ਨੂੰ ਵੱਖਰਾ ਕਰਦਿਆਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਇਹ ਤੈਅ ਕਰਨਾ ਪੁਰਸਕਾਰ ਕਮੇਟੀ ਦਾ ਕੰਮ ਹੈ।

Date:2009-10-11 Time:00:03:26


1   2  

page no.1

Select news date :

31 - 10 - 2009
30 - 10 - 2009
29 - 10 - 2009
28 - 10 - 2009
27 - 10 - 2009
26 - 10 - 2009
25 - 10 - 2009
24 - 10 - 2009
23 - 10 - 2009
22 - 10 - 2009
21 - 10 - 2009
20 - 10 - 2009
19 - 10 - 2009
18 - 10 - 2009
17 - 10 - 2009
16 - 10 - 2009
15 - 10 - 2009
14 - 10 - 2009
13 - 10 - 2009
12 - 10 - 2009
11 - 10 - 2009
10 - 10 - 2009
9 - 10 - 2009
8 - 10 - 2009
7 - 10 - 2009
6 - 10 - 2009
5 - 10 - 2009
4 - 10 - 2009
3 - 10 - 2009
2 - 10 - 2009
1 - 10 - 2009