Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 10 - 10 - 2009
ਨਵੀਂ ਦਿੱਲੀ - ਕਰਮਚਾਰੀ ਭਵਿੱਖ ਨਿਧੀ ਸੰਗਠਨ ਈਪੀਐਫਓ ਦੀ ਵਿੱਤ ਅਤੇ ਨਿਵੇਸ਼ ਸੰਮਤੀ ਨੇ ਈਪੀਐਫਓ ਦੇ ਫੰਡ ਨੂੰ ਸ਼ੇਅਰ ਬਜ਼ਾਰ ਵਿੱਚ ਨਿਵੇਸ਼ ਕਰਨ ਦਾ ਫੈਸਲਾ ਟਾਲ ਦਿੱਤਾ ਹੈ। ਈਪੀਐਫਓ ਦੇ 2.57 ਲੱਖ ਕਰੋੜ ਰੁਪਏ ਦੇ ਕੋਸ਼ ਵਿੱਚੋਂ ਤਿੰਨ ਤੋਂ ਪੰਜ ਪ੍ਰਤੀਸ਼ਤ ਦਾ ਨਿਵੇਸ਼ ਸ਼ੇਅਰ ਬਜ਼ਾਰਾਂ ਵਿੱਚ ਕਰਨ ਦੇ ਬਾਰੇ ਵਿੱਤ ਅਤੇ ਨਿਵੇਸ਼ ਸੰਮਤੀ ਹੁਣ 24 ਅਕਤੂਬਰ ਨੂੰ ਅੰਤਿਮ ਫੈਸਲਾ ਕਰੇਗੀ। Date:2009-10-10 Time:00:09:55
ਨਵੀਂ ਦਿੱਲੀ - ਪਿਛਲੇ ਸਾਲ ਦੀ ਮੰਦੀ ਦੇ ਅਨੁਭਵ ਤੋਂ ਬਾਅਦ ਦੇਸ਼ ਦੀ ਉੱਘੀ ਸੌਫਟਵੇਅਰ ਨਿਰਯਾਤਕ ਕੰਪਨੀ ਟਾਟਾ ਕੰਸਲਟੈਂਸੀ ਸਰਵਿਸੇਜ (ਟੀਸੀਐਸ) ਨੇ ਹੁਣ ਵਿਕਾਸਸ਼ੀਲ ਦੇਸ਼ਾਂ ਦੇ ਬਜ਼ਾਰ 'ਤੇ ਜਿਆਦਾ ਧਿਆਨ ਦੇਣ ਦਾ ਫੈਸਲਾ ਕੀਤਾ ਹੈ। ਇਸ ਲਈ ਕੰਪਨੀ ਵਿਕਾਸਸ਼ੀਲ ਦੇਸ਼ਾਂ ਦੇ ਬਜ਼ਾਰ ਦੀਆਂ ਪ੍ਰਸਿੱਧ ਸੌਫਟਵੇਅਰ ਕੰਪਨੀਆਂ ਦੇ ਅਧਿਗ੍ਰਹਿਣ ਨੂੰ ਲੈ ਕੇ ਵੀ ਗੰਭੀਰ ਹੈ। Date:2009-10-10 Time:00:09:55
ਨਵੀਂ ਦਿੱਲੀ - ਅਲੱਗ - ਅਲੱਗ ਰਾਜਾਂ ਨੂੰ ਉਨ੍ਹਾ ਦੀਆਂ ਉਪਲੱਬਧੀਆਂ ਅਤੇ ਵਿਕਾਸ ਲਈ ਆਈਬੀਐਨ 7 ਵੱਲੋਂ ਦਿੱਤੇ ਜਾਣ ਵਾਲੇ ਡਾਇਮੰਡ ਸਟੇਟ ਅਵਾਰਡਾਂ 'ਚ ਕੇਰਲ ਅਤੇ ਗੋਆ ਨੇ ਲਗਾਤਾਰ ਦੂਸਰੇ ਸਾਲ ਸਰਵਸ਼੍ਰੇਸਟ ਵੱਡੇ ਅਤੇ ਛੋਟੇ ਰਾਜਾਂ ਦਾ ਪੁਰਸਕਾਰ ਪ੍ਰਾਪਤ ਕੀਤਾ,ਜਦੋਂਕਿ ਦਿੱਲੀ ਨੇ ਅਧਾਰਭੂਤ ਸੰਰਚਨਾ ਸ਼੍ਰੇਣੀ 'ਚ ਸਰਵਸ਼੍ਰੇਸਟ ਛੋਟੇ ਰਾਜ ਦਾ ਪੁਰਸਕਾਰ ਜਿੱਤਿਆ। Date:2009-10-10 Time:00:09:55
ਨਵੀਂ ਦਿੱਲੀ - ਦਿੱਲੀ ਦੀ ਇੱਕ ਅਦਾਲਤ ਨੇ ਫਿਰੌਤੀ ਦੇ ਇੱਕ ਮਾਮਲੇ 'ਚ ਅੰਡਰ ਵੱਰਲਡ ਸਰਗਨਾ ਅਬੂ ਸਲੇਮ ਦੇ ਖਿਲਾਫ਼ ਤਾਜ਼ਾ ਪੇਸ਼ੀ ਵਾਰੰਟ ਜ਼ਾਰੀ ਕੀਤਾ ਹੈ। Date:2009-10-10 Time:00:09:55
ਲੰਦਨ - 'ਜਬਰਨ ਵਿਆਹ' 'ਤੇ ਆਪਣੀ ਮੁਹਿੰਮ ਦੇ ਜ਼ਰੀਏ ਬ੍ਰਿਟਿਸ਼ ਸਰਕਾਰ ਦਾ ਰੁੱਖ ਬਦਲਣ ਵਾਲੀ ਭਾਰਤੀ ਮੂਲ ਦੀ ਇੱਕ ਸਿੱਖ ਮਹਿਲਾ ਨੂੰ 'ਪ੍ਰਾਈਡ ਆਫ਼ ਬ੍ਰਿਟੇਨ' ਸਨਮਾਨ ਨਾਲ ਨਿਵਾਜ਼ਿਆ ਗਿਆ ਹੈ। Date:2009-10-10 Time:00:09:55
ਮੁੰਬਈ - ਤਿਉਹਾਰੀ ਸੀਜ਼ਨ 'ਚ ਗ੍ਰਾਹਕਾਂ ਨੂੰ ਆਕਰਸ਼ਤ ਕਰਨ ਲਈ ਆਈਸੀਆਈਸੀਆਈ ਬੈਂਕ ਨੇ ਆਟੋ ਲੋਨ ਦੀ ਬਿਆਜ਼ ਦਰਾਂ ਨੂੰ ਅੱਧੇ ਫੀਸਦੀ ਤੱਕ ਘਟਾਕੇ 10.75 ਫੀਸਦੀ ਕਰ ਦਿੱਤੀ ਹੈ,ਜੋ ਤੁਰੰਤ ਪ੍ਰਭਾਵੀ ਹਨ।ਬਿਆਜ਼ ਦਰ 'ਚ ਕਟੌਤੀ ਨਾਲ ਹੋਰ ਬੈਂਕ ਵੀ ਨਜ਼ਦੀਕੀ ਭਵਿੱਖ 'ਚ ਬਿਆਜ਼ ਦਰਾਂ ਘਟਾਉਣ ਲਈ ਪ੍ਰੇਰਿਤ ਹੋ ਸਕਦੀਆਂ ਹਨ। Date:2009-10-10 Time:00:09:55
ਨਵੀਂ ਦਿੱਲੀ - ਰਿਲਾਇੰਸ ਧੀਰੂਭਾਈ ਅੰਬਾਨੀ ਸਮੂਹ ਦੀ ਵੇਂਚਰ ਕੈਪੀਟਲ ਕੰਪਨੀ ਰਿਲਾਇੰਸ ਟੈਕਨਾਲਾਜੀ ਵੇਂਚਰ ਨੇ ਕਿਹਾ ਹੈ ਕਿ ਉਸ ਨੂੰ ਇੰਸਟੀਚਿਊਟ ਆਫ਼ ਇਕਨਾਮਿਕ ਸਟੱਡੀਜ਼ ਤੋਂ 'ਐਕਸੀਲੇਂਸ ਐਵਾਰਡ' ਹਾਸਿਲ ਹੋਇਆ। Date:2009-10-10 Time:00:09:55
ਦੁਬਈ - ਓਮਾਨ ਏਅਰ ਨੇ ਆਪਣੇ ਚੁਣਵੇਂ ਜਹਾਜ਼ਾਂ 'ਚ ਸਭ ਤੋਂ ਵਿਲਾਸਤਾਪੂਰਣ ਅਤੇ ਸੁਵੀਧਾਜਨਕ ਪਖਾਨਾ ਬਨਾਉਣ ਦੀ ਘੋਸ਼ਣਾ ਕੀਤੀ ਹੈ। Date:2009-10-10 Time:00:09:55
ਨਵੀਂ ਦਿੱਲੀ - ਖਾਧ ਵਸਤੂਆਂ ਦੀਆਂ ਕੀਮਤਾਂ 'ਚ ਮਾਮੂਲੀ ਕਮੀ ਦੇ ਮੱਦੇਨਜ਼ਰ ਮੁਦਰਾ ਸਫ਼ੀਤੀ ਦੀ ਦਰ 26 ਸਤੰਬਰ ਨੂੰ ਸਮਾਪਤ ਹਫ਼ਤੇ ਦੌਰਾਨ ਘੱਟਕੇ 0.70 ਫੀਸਦੀ ਦੇ ਸਤਰ 'ਤੇ ਆ ਗਈ।ਇਸ ਤੋਂ ਪਹਿਲਾਂ ਹਫ਼ਤੇ 'ਚ ਇਹ 0.83 ਫੀਸਦੀ ਦੇ ਸਤਰ 'ਤੇ ਸੀ। Date:2009-10-10 Time:00:09:55
ਨਿਊਯਾਰਕ - ਅਮਰੀਕਾ 'ਚ ਵਿੱਤੀ ਖੇਤਰ ਦੇ ਪੇਸ਼ੇਵਰਾਂ ਦਾ ਮੰਨਣਾ ਹੈ ਕਿ ਹਾਲ ਦੇ ਮਹੀਨਿਆਂ 'ਚ ਅਰਥਵਿਵਸਥਾ 'ਚ ਸੁਧਾਰ ਦੇ ਸੰਕੇਤ ਦੇ ਬਾਵਜੂਦ ਦੇਸ਼ ਹਾਲੇ ਵੀ ਮੰਦੀ ਤੋਂ ਬਾਹਰ ਨਹੀਂ ਨਿਕਲਿਆ ਹੈ। Date:2009-10-10 Time:00:09:55
ਨਵੀਂ ਦਿੱਲੀ - ਅਨਿਲ ਅੰਬਾਨੀ ਸਮੂਹ ਦੀ ਕੰਪਨੀ ਰਿਲਾਇੰਸ ਇੰਫਰਾਸਟ੍ਰਕਚਰ ਨੇ ਰਿਲਾਇੰਸ ਇੰਡਸਟ੍ਰੀਜ਼ ਲਿ. ਨੂੰ ਮਾਰਕੀਟਿੰਗ ਮਾਰਜ਼ਨ ਦਾ ਭੁਗਤਾਨ ਕਰਨ ਦੇ ਸਬੰਧ 'ਚ ਸਹਿਮਤੀ ਜਤਾ ਦਿੱਤੀ ਹੈ ਅਤੇ ਆਪਣੇ ਬਿਜਲੀ ਕਾਰਖਾਨੇ ਨੂੰ ਕੁਦਰਤੀ ਗੈਸ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। Date:2009-10-10 Time:00:09:55
ਮੁੰਬਈ - ਤਾਜ ਮਹੱਲ ਪੈਲੇਸ ਐਂਡ ਟਾਵਰ ਹੋਟਲ ਨੂੰ ਬਿਜਨਸ ਟ੍ਰੈਵਲਸ ਏਸ਼ੀਆ ਪੈਸੀਫਿਕ ਪੱਤਰਿਕਾ ਨੇ ਸਰਵੋਤਮ ਬਿਜਨਸ ਹੋਟਲ ਦੇ ਐਵਾਰਡ ਨਾਲ ਸਨਮਾਨਤ ਕੀਤਾ ਹੈ। Date:2009-10-10 Time:00:09:55
ਮੁੰਬਈ - ਨਿੱਜੀ ਜਹਾਜ਼ ਕੰਪਨੀ ਕਿੰਗਫਿਸ਼ਰ ਏਅਰਲਾਇੰਸ ਨੇ ਭਾਰਤ ਪੈਟ੍ਰੋਲੀਅਮ (ਬੀਪੀਸੀਐਲ) ਨਾਲ ਬਕਾਇਆ ਭੁਗਤਾਨ ਮਾਮਲੇ ਨੂੰ ਅਦਾਲਤ ਤੋਂ ਬਾਹਰ ਨਿਪਟਾਉਣ ਦੀ ਪੇਸ਼ਕਸ਼ ਵੀਰਵਾਰ ਨੂੰ ਬੰਬਈ ਉੱਚ ਅਦਾਲਤ 'ਚ ਕੀਤੀ। Date:2009-10-10 Time:00:09:54
ਜੰਮੂ - ਪੁਲਿਸ ਨੇ ਸ਼ਹਿਰ ਦੇ ਸਤਵਾਰੀ ਖੇਤਰ ਵਿਚੋਂ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਇਕ ਅੱਤਵਾਦੀ ਨੂੰ ਰਿਵਾਲਵਰ ਸਮੇਤ ਕਾਬੂ ਕੀਤਾ ਹੈ। ਇਸ ਦੀ ਪਛਾਣ ਰਣਜੀਤ ਸਿੰਘ ਉਰਫ਼ ਰਣਜੀ ਵਜੋਂ ਹੋਈ ਹੈ ਅਤੇ ਇਹ ਸਥਾਨਕ ਸਿੰਬਲ ਕੈਂਪ ਖੇਤਰ ਦਾ ਵਾਸੀ ਹੈ। Date:2009-10-10 Time:00:09:54
ਨਵੀਂ ਦਿੱਲੀ - ਬਾਲੀਵੁੱਡ ਦੀ ਪ੍ਰਸਿੱਧ ਅਭਿਨੇਤਰੀ ਰੇਖਾ ਅੱਜ 55 ਵਰ੍ਹਿਆਂ ਦੀ ਹੋ ਰਹੀ ਹੈ। ਫ਼ਿਲਮ ਜਗਤ ਦੀਆਂ ਨਾਮਵਰ ਹਸਤੀਆਂ ਅਤੇ ਉਸ ਦੇ ਪ੍ਰਸ਼ੰਸਕ ਉਸ ਨੂੰ ਅਜਿਹੀ 'ਸੰਪੂਰਨ ਅਭਿਨੇਤਰੀ' ਕਹਿੰਦੇ ਹਨ, ਜਿਸ ਵਿਚ ਅਭਿਨੈ ਕਲਾ ਦੇ ਸਾਰੇ ਗੁਣ ਮੌਜੂਦ ਹਨ। Date:2009-10-10 Time:00:09:54
ਬਾਲ ਕਲਾਕਾਰ ਦੇ ਰੂਪ ਵਿੱਚ ਆਪਨਾ ਸਫ਼ਰ ਸ਼ੁਰੂ ਕਰਨ ਵਾਲੀ ਹੰਸਿਕਾ ਮੋਟਵਾਨੀ ਨਾਇਕਾ ਦੇ ਰੂਪ ਵਿੱਚ ਵੀ ਫਿਲਮਾਂ ਕਰ ਚੁੱਕੀ ਹੈ। ਬਹੁਤ ਸਾਰੇ ਲੋਕਾਂ ਨੂੰ ਯਾਦ ਹੋਵੇਗਾ ਕਿ ਹਿਮੇਸ਼ ਰੇਸ਼ਮੀਆ ਦੀ ਫਿਲਮ 'ਆਪਕਾ ਸਰੂਰ' ਦੀ ਹੀਰੋਇਨ ਉਹੀ ਸੀ। ਇਸ ਤੋਂ ਬਾਅਦ ਉਹਨਾਂ ਨੇ ਗੋਵਿੰਦਾ ਨਾਲ ਫਿਲਮ 'ਹਨੀ ਹੈ ਤੋ ਮਨੀ ਹੈ' ਕੀਤੀ। ਦੋਵਾਂ ਹੀ ਫਿਲਮਾਂ ਤੋਂ ਉਹਨਾਂ ਨੂੰ ਕੁਝ ਜਿਆਦਾ ਫਾਇਦਾ ਨਹੀਂ ਹੋਇਆ। ਫਿਲਮ ਦੇ ਜਾਣਕਾਰਾਂ ਦੇ ਮੁਤਾਬਿਕ ਇਹਨਾਂ ਫਿਲਮਾਂ ਵਿੱਚ ਹੰਸਿਕਾ ਘੱਟ ਉਮਰ ਦੀ ਕੁੜੀ ਵਰਗੀ ਨਜ਼ਰ ਆਈ ਹੈ। ਉਸ ਸਮੇਂ ਉਸਦੀ ਉਮਰ ਸਿਰਫ਼ 16 ਸਾਲ ਸੀ। ਹੁਣ ਹੰਸਿਕਾ 18 ਸਾਲ ਦੀ ਹੋ ਗਈ ਹੈ ਅਤੇ ਉਹ ਥੋੜ੍ਹੀ ਜਵਾਨ ਨਜ਼ਰ ਆਉਣ ਲੱਗੀ ਹੈ। ਇਹੀ ਨਹੀਂ, ਉਹਨਾਂ ਨੇ ਅਭਿਨੇਤਰੀ ਬਣਨ ਲਈ ਸਖ਼ਤ ਮਿਹਨਤ ਵੀ ਕੀਤੀ ਹੈ। ਇਸੇ ਦਾ ਨਤੀਜਾ ਹੈ ਕਿ ਉਹਨਾਂ ਕੋਲ ਇੱਕ ਵੱਡੀ Date:2009-10-10 Time:00:09:54
ਨਵੀਂ ਦਿੱਲੀ - ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਈਸ਼ਾਂਤ ਸ਼ਰਮਾ ਆਪਣੇ ਨਿਰਾਸ਼ਾਜਨਕ ਪ੍ਰਦਰਸ਼ਨ ਕਾਰਣ ਭਲਾਂ ਹੀ ਅਲੋਚਣਾਵਾਂ ਦੇ ਘੇਰੇ 'ਚ ਆ ਗਏ ਹੋਣ,ਲੇਕਿਨ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਸਟੀਵ ਵਾ ਨੇ ਅੱਜ ਇਸ ਨੌਜਵਾਨ ਗੇਂਦਬਾਜ਼ ਦੀ ਸ਼ਲਾਘਾ ਕਰਦੇ ਹੋਏ ਕਿਹਾ ਹੈ ਕਿ ਦਿੱਲੀ ਇਸ ਤੇਜ਼ ਗੇਂਦਬਾਜ਼ ਦਾ ਖੇਡ ਦੇਖਕੇ ਉਨ੍ਹਾ ਨੂੰ ਗਲੇਨ ਮੈਕਗ੍ਰਾ ਦੀ ਯਾਦ ਆ ਜਾਂਦੀ ਹੈ।ਇਹ ਸ਼ਬਦ ਸਟੀਵ ਵਾ ਨੇ ਫਾਊਂਡੇਸ਼ਨ ਦੁਆਰਾ ਆਯੋਜਤ ਇੱਕ ਕਾਰਜਕ੍ਰਮ ਦੌਰਾਨ ਕਹੇ। Date:2009-10-10 Time:00:09:54
ਰਾਂਚੀ - ਟੀਮ ਇੰਡੀਆ ਦੇ ਕਪਤਾਨ ਮਹਿੰਦਰ ਸਿੰਘ ਧੋਨੀ 21 ਨਵੰਬਰ ਤੋਂ ਪੰਜ ਦਸੰਬਰ ਤੱਕ ਝਾਰਖੰਡ ਦੇ ਤਿੰਨ ਸ਼ਹਿਰਾਂ ਰਾਂਚੀ,ਜਮਸ਼ੇਦਪੁਰ ਅਤੇ ਧਨਬਾਦ 'ਚ ਆਯੋਜਤ ਹੋਣ ਵਾਲੇ 34ਵੇਂ ਰਾਸ਼ਟਰੀ ਖੇਡ ਦੇ ਉਦਘਾਟਨ ਅਤੇ ਸਮਾਪਤੀ ਸਮਾਰੋਹ 'ਚ ਮੁੱਖ ਮਹਿਮਾਨ ਹੋਣਗੇ। Date:2009-10-10 Time:00:09:54
ਅਸੀਨ ਨੇ ਉਹਨਾਂ ਖ਼ਬਰਾਂ ਦਾ ਖੰਡਨ ਕੀਤਾ ਹੈ, ਜਿਹਨਾਂ ਵਿੱਚ ਦੱਸਿਆ ਗਿਆ ਹੈ ਕਿ ਉਹਨਾਂ ਨੇ ਫਰਹਾ ਖਾਨ ਦੀ ਫਿਲਮ 'ਹੈਪੀ ਨਿਊ ਈਅਰ' ਵਿੱਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਸੀਨ ਦੇ ਅਨੁਸਾਰ ਇਹ ਖ਼ਬਰਾਂ ਬਿਨਾ ਕਿਸੇ ਅਧਾਰ ਦੇ ਲਿਖੀ ਗਈ ਹੈ, ਕਿਉਂਕਿ ਇਸ ਫਿਲਮ ਨੂੰ ਲੈ ਕੇ ਉਹਨਾਂ ਦੇ ਅਤੇ ਫਰਹਾ ਵਿਚਕਾਰ ਕਦੇ ਵੀ ਕੋਈ ਗੱਲ ਨਹੀਂ ਹੋਈ ਹੈ। ਅਸੀਨ ਇਸ ਮਾਮਲੇ 'ਤੇ ਕਹਿੰਦੀ ਹੈ 'ਮੈਂ ਇਸ ਤਰ੍ਹਾਂ ਦੀਆਂ ਅਫਵਾਹਾਂ ਤੋਂ ਬਹੁਤ ਦੁਖੀ ਹਾਂ। ਮੈਨੂੰ ਸਮਝ ਨਹੀਂ ਆ ਰਿਹਾ ਹੈ ਕਿ ਕਿਉਂ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਫਰਹਾ ਖਾਨ ਮੇਰੀ ਦੋਸਤ ਹੈ ਅਤੇ ਉਹਨਾਂ ਦੀ ਫਿਲਮ ਨੂੰ ਠੁਕਰਾਉਣ ਦਾ ਮੈਂ ਸੋਚ ਵੀ ਨਹੀਂ ਸਕਦੀ। ਸਾਡੀ ਵਿਚਕਾਰ 'ਹੈਪੀ ਨਿਊ ਈਅਰ' ਨੂੰ ਲੈ ਕੇ ਕਦੇ ਕੋਈ ਗੱਲ ਨਹੀਂ ਹੋਈ। ਇਹ ਸਭ ਖ਼ਬਰਾਂ ਝੂਠੀਆਂ ਹਨ।' ਮਾਮਲੇ Date:2009-10-10 Time:00:09:54
'ਮੈਂ ਔਰ ਮਿਸੇਜ ਖੰਨਾ' ਦੀ ਸ਼ੂਟਿੰਗ ਦੇ ਦੌਰਾਨ ਸਲਮਾਨ ਖਾਨ ਅਤੇ ਕਰੀਨਾ ਕਪੂਰ ਦੀ ਹੈਰਾਨੀ ਉਸ ਸਮੇਂ ਠਿਕਾਣਾ ਨਹੀਂ ਰਿਹਾ, ਜਦੋਂ ਉਹਨਾਂ ਦਾ ਨਾਮ ਸੁਣਦੇ ਹੀ ਆਸਟ੍ਰੇਲੀਆ ਸਰਕਾਰ ਨੇ ਉਸ ਸਥਾਨ 'ਤੇ ਸ਼ੂਟਿੰਗ ਕਰਨ ਦੀ ਮੰਜੂਰੀ ਦੇ ਦਿੱਤਾ, ਜਿੱਥੇ ਆਮ ਤੌਰ 'ਤੇ ਉਹ ਮਨਾ ਕਰ ਦਿੰਦੀ ਹੈ। ਇਸ ਫਿਲਮ ਦੀ ਪ੍ਰੋਡਕਸ਼ਨ ਟੀਮ ਹੋਟਲ ਰਿਆਲਟੋ ਵਿੱਚ ਸ਼ੂਟਿੰਗ ਕਰਨਾ ਚਾਹੁੰਦੀ ਸੀ ਅਤੇ ਉਹ ਵੀ ਇੱਕ ਸੌ ਪੱਚੀਵੇਂ ਫਲੋਰ 'ਤੇ। ਆਸਟ੍ਰੇਲੀਆਈ ਸਰਕਾਰ ਹੋਟਲ ਵਿੱਚ ਸ਼ੂਟਿੰਗ ਕਰਨ ਦੀ ਮੰਜੂਰੀ ਨਹੀਂ ਦਿੰਦੀ ਹੈ, ਪਰ ਸਲਮਾਨ ਅਤੇ ਕਰੀਨਾ ਦਾ ਨਾਮ ਸੁਣਦੇ ਹੀ ਉਹਨਾਂ ਨੇ ਹਾਂ ਕਹਿ ਦਿੱਤੀ। ਐਨੀ ਉਚਾਈ 'ਤੇ ਸਲਮਾਨ ਅਤੇ ਕਰੀਨਾ ਵਿਚਕਾਰ ਕਈ ਰੋਮਾਂਟਿਕ ਦ੍ਰਿਸ਼ ਫਿਲਮਾਏ ਗਏ। ਆਸਟ੍ਰੇਲੀਆ ਵਿੱਚ ਸਲਮਾਨ ਅਤੇ ਕਰੀਨਾ ਦੇ ਕਈ ਪ੍ਰਸ਼ੰਸਕ ਹਨ। ਸ਼ੂਟਿੰਗ ਦੇ ਦੌਰਾਨ ਭੀ Date:2009-10-10 Time:00:09:54
ਵਾਸ਼ਿੰਗਟਨ - ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਤੁਰਕੀ ਅਤੇ ਆਰਮੇਨੀਆ ਵਿੱਚ ਸ਼ਾਂਤੀ ਸਥਾਪਤ ਕਰਨ ਲਈ ਹੋਣ ਵਾਲੀ ਇਤਿਹਾਸਕ ਸੰਧੀ ਸਮਾਰੋਹ 'ਚ ਸ਼ਾਮਲ ਹੋਣ ਲਈ ਸ਼ਨੀਵਾਰ ਨੂੰ ਜਿਊਰਿਖ ਰਵਾਨਾ ਹੋਵੇਗੀ। Date:2009-10-10 Time:00:09:54
ਲਾਸ ਐਂਜਲਸ - ਮਸ਼ਹੂਰ ਬ੍ਰਿਟਿਸ਼ ਫ਼ਿਲਮ ਨਿਰਦੇਸ਼ਕ ਗਾਇਕ ਰਿਚੀ ਦੇ ਦਿਲ 'ਚ ਆਪਣੀ ਪਤਨੀ ਰਹੀ ਪਾਪ ਸਟਾਰ ਮੈਡੋਨਾ ਲਈ ਹਾਲੇ ਪਿਆਰ ਹੈ। Date:2009-10-10 Time:00:09:53
ਨਿਊਯਾਰਕ - ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਸਾਲ 2009 ਲਈ ਸ਼ਾਂਤੀ ਦਾ ਨੋਬੇਲ ਪੁਰਸਕਾਰ ਦਿੱਤਾ ਜਾਵੇਗਾ।ਨੋਬੇਲ ਪੁਰਸਕਾਰ ਸੰਮਤੀ ਨੇ ਸ਼ੁਕਰਵਾਰ ਨੂੰ ਇਸ ਦੀ ਘੋਸ਼ਣਾ ਕੀਤੀ।ਓਬਾਮਾ ਨਾਲ ਇਸ ਪੁਰਸ ਕਾਰ ਦੀ ਦੌੜ 'ਚ 200 ਉਮੀਦਵਾਰ ਸ਼ਾਮਲ ਸਨ। Date:2009-10-10 Time:00:09:53
ਇੰਦੌਰ - ਭਾਰਤੀ ਸਿਨੇਮਾ ਦੇ ਪੁਰੋਧਾ ਵੀ,ਸ਼ਾਂਤਾਰਾਮ ਸਮੇਤ ਪ੍ਰਸਿੱਧ ਪੰਜ ਨਿਰਦੇਸ਼ਕਾਂ ਦੀਆਂ ਆਪਣੇ ਜ਼ਮਾਨੇ 'ਚ ਧੂਮ ਮਚਾਉਣ ਵਾਲੀਆਂ ਚੌਦਾਂ ਸੁਨਹਰੀ ਫਿਲਮਾਂ ਇੰਦੌਰ ਦੇ ਮਲਟੀਪਲੈਕਸ ਦੀ ਮੇਗਾ ਸਕ੍ਰੀਨ 'ਤੇ ਬੀਤੇ ਜ਼ਮਾਨੇ ਦੀਆਂ ਯਾਦਾਂ ਤਾਜ਼ਾ ਕਰਵਾਉਣਗੀਆਂ। Date:2009-10-10 Time:00:09:53
ਅੰਮ੍ਰਿਤਸਰ - ਦੁਨੀਆ ਭਰ ਵਿੱਚ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਧਰਤੀ ਕਰਕੇ ਜਾਣੇ ਜਾਂਦੇ ਧਾਰਮਿਕ, ਇਤਿਹਾਸਕ ਅਤੇ ਵਪਾਰਤ ਪ੍ਰਸਿੱਧੀ ਵਾਲੇ ਸ਼ਹਿਰ ਅੰਮ੍ਰਿਤਸਰ ਦੇ ਬਾਨੀ ਚੌਥੇ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਦੇ 47 ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਕੱਲ੍ਹ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਪੁਰਾਤਨ ਸਿੱਖ ਰਿਵਾਇਤਾਂ ਅਨੁਸਾਰ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। Date:2009-10-10 Time:00:09:53
page no.1 |
Select news date : 31 - 10 - 2009 30 - 10 - 2009 29 - 10 - 2009 28 - 10 - 2009 27 - 10 - 2009 26 - 10 - 2009 25 - 10 - 2009 24 - 10 - 2009 23 - 10 - 2009 22 - 10 - 2009 21 - 10 - 2009 20 - 10 - 2009 19 - 10 - 2009 18 - 10 - 2009 17 - 10 - 2009 16 - 10 - 2009 15 - 10 - 2009 14 - 10 - 2009 13 - 10 - 2009 12 - 10 - 2009 11 - 10 - 2009 10 - 10 - 2009 9 - 10 - 2009 8 - 10 - 2009 7 - 10 - 2009 6 - 10 - 2009 5 - 10 - 2009 4 - 10 - 2009 3 - 10 - 2009 2 - 10 - 2009 1 - 10 - 2009 |