Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Date : 1 - 10 - 2009
ਮੈਕਸਿਕੋ ਸਿਟੀ - ਦੁਨਿਆ ਦੇ ਸੱਭ ਤੋਂ ਵੱਧ ਪ੍ਰਸਿੱਧ ਖੇਡ ਟੂਰਨਾਮੈਂਟ ਫੁੱਟਬਾਲ ਵਿਸ਼ਵ ਕੱਪ ਦੀ ਦੋ ਵਾਰ ਮੇਜ਼ਬਾਨੀ ਕਰ ਚੁੱਕੇ ਮੈਕਸਿਕੋ ਨੇ ਸਾਲ 2018 ਅਤੇ ਸਾਲ 2022 ਵਿਚ ਹੋਣ ਵਾਲੇ ਟੂਰਨਾਮੈਂਟਾਂ ਦੀ ਮੇਜ਼ਬਾਨੀ ਲਈ ਆਪਣੀ ਦਾਅਵੇਦਾਰੀ ਨੂੰ ਵਾਪਸ ਲੈ ਲਿਆ। Date:2009-10-01 Time:00:10:43
ਬਾਲੀਵੁੱਡ ਦੇ ਮਿਸਟਰ ਪਰਫੈਕਟ ਆਮਿਰ ਖਾਨ ਬਹੁਤ ਘਮੰਡੀ ਹਨ। ਇਹ ਗੱਲ ਅਭਿਨੇਤਰੀ ਰਾਣੀ ਮੁਖਰਜੀ ਨੇ ਕਹੀ। ਰਾਣੀ ਨੇ ਕਿਹਾ ਕਿ ਪਰਦੇ 'ਤੇ ਸ਼ਰਮੀਲੇ ਅਤੇ ਸਧਾਰਨ ਦਿਸਣ ਵਾਲੇ ਆਮਿਰ ਅਸਲ ਜਿੰਦਗੀ ਵਿੱਚ ਕਿਸੇ ਨੂੰ ਜਿਆਦਾ ਤਵੱਜੋਂ ਨਹੀਂ ਦਿੰਦੇ। ਰਾਣੀ ਨੇ ਦੱਸਿਆ ਕਿ ਆਮਿਰ ਦੇ ਕੋਲ ਜਦੋਂ ਵੀ ਕੋਈ ਪ੍ਰਸ਼ੰਸਕ ਆਟੋਗ੍ਰਾਫ਼ ਲੈਣ ਪਹੁੰਚਦੇ ਹਨ ਤਾਂ ਉਹ ਬਿਨਾ ਮੁਸਕਰਾਏ ਸਾਈਨ ਕਰਕੇ ਅੱਗੇ ਵਧ ਜਾਂਦੇ ਹਨ ਜਿਵੇਂ ਕੋਈ ਅਹਿਸਾਨ ਕੀਤਾ ਹੋਵੇ। ਰਾਣੀ ਨੇ ਦੱਸਿਆ ਕਿ ਭੋਲੀ-ਭਾਲੀ ਸੂਰਤ ਵਾਲੇ ਅਭਿਨੇਤਾ ਆਮਿਰ ਖਾਨ ਆਪਣੇ ਸੁਭਾਅ ਤੋਂ ਘਮੰਡੀ ਹਨ। Date:2009-10-01 Time:00:10:43
ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਨੂੰ ਜਦੋਂ ਫਿਲਮ 'ਬਲਿਊ' ਵਿੱਚ ਕੰਮ ਕਰਨ ਦਾ ਪ੍ਰਸਤਾਵ ਮਿਲਿਆ ਸੀ ਤਾਂ ਉਹ ਹੈਰਾਨ ਹੋ ਗਏ ਸਨ। ਉਸ ਸਮੇਂ ਉਹਨਾਂ ਨੇ ਨਿਰਦੇਸ਼ਕ ਐਂਥੋਨੀ ਡਿਸੂਜਾ ਨੂੰ ਪੁੱਛਿਆ ਕਿ ਤੁਸੀਂ ਅਜਿਹੀ ਫਿਲਮ ਬਣਾਉਣ ਦੀ ਸਮਰੱਥਾ ਰੱਖਦੇ ਹੋ? ਅਕਸ਼ੈ ਨੇ ਕਿਹਾ ਕਿ ਉਸ ਸਮੇਂ ਮੈਂ ਡਿਸੂਜਾ ਦੀਆਂ ਅੱਖਾਂ ਵਿੱਚ ਦੇਖਦੇ ਹੋਏ ਪੁੱਛਿਆ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਸ ਤਰ੍ਹਾਂ ਦੀ ਫਿਲਮ ਬਣਾਉਣ ਵਿੱਚ ਸਮਰੱਥ ਹੋ? ਤੁਸੀਂ ਕਹਿ ਸਕਦੇ ਹੋ ਕਿ ਚੰਦ 'ਤੇ ਫਿਲਮ ਬਣਾਉਣੀ ਹੈ, ਪਰ ਕਹਿਣਾ ਅਲੱਗ ਗੱਲ ਹੈ ਅਤੇ ਕਰਨਾ ਇੱਕ ਅਲੱਗ ਗੱਲ ਹੈ। ਉਹਨਾਂ ਨੇ ਕਿਹਾ ਕਿ ਮੈਂ ਇਹ ਜਾਨਣ ਲਈ ਉਤਸੁਕ ਸੀ ਕਿ ਡਿਸੂਜਾ ਕਿਵੇਂ ਇਸ ਫਿਲਮ ਨੂੰ ਬਣਾਉਣਗੇ। ਅਖੀਰ 'ਚ ਮੇਰੇ ਸਾਰੇ ਸ਼ੱਕ ਦੂਰ ਹੋ ਗਏ। ਵਰਣਨਯੋਗ ਹੈ ਕਿ 'ਬਲਿਊ' ਵਿੱਚ ਅਕਸ਼ੈ ਦੇ ਇਲਾਵਾ ਸੰ Date:2009-10-01 Time:00:10:43
ਹੁਣ ਮਹਿੰਦਰਾ ਸਕੋਰਪਿਓ ਆਪਣੇ ਨਵੇਂ ਮਸਕਿਊਲਰ ਲੁੱਕ ਦੇ ਨਾਲ ਨਾਲ ਇੱਕ ਕ੍ਰਾਂਤੀਕਾਰੀ ਏਡੀਵੀਟੀ ਇੰਜਨ ਮਾਈਕ੍ਰੋ ਹਾਈਬ੍ਰਿਡ ਤਕਨੀਕ ਨਾਲ ਲੈਸ ਹੈ। ਇਸਦੇ ਇਸ ਵੈਰੀਅੰਟ ਨੂੰ ਵੀ ਗ੍ਰਾਹਕ ਹੱਥੋਂ ਹੱਥੀ ਖ੍ਰੀਦ ਰਹੇ ਹਨ। ਅਗ੍ਰੇਸਿਵ ਲੁੱਕਸ ਅਤੇ ਐਟੀਟਿਊਡ ਵਾਲੀ ਨਵੀਂ ਸਕੋਰਪਿਓ ਦਾ ਨਵਾਂ ਇੰਜਣ ਇਸਦਾ ਸਭ ਤੋਂ ਵੱਡਾ ਪਲਸ ਪੁਆਇੰਟ ਹੈ। Date:2009-10-01 Time:00:10:43
ਚੰਡੀਗੜ੍ਹ - ਸੱਤਾਧਾਰੀ ਕਾਂਗਰਸ ਨੇ ਆਗਾਮੀ 13 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨਸਭਾ ਚੌਣਾਂ ਦੇ ਮੱਦੇਨਜ਼ਰ ਅੱਜ ਆਪਣੇ ਘੋਸ਼ਣਾ ਪੱਤਰ ਵਿਚ ਵਾਅਦਾ ਕੀਤਾ ਹੈ ਕਿ ਆਗਾਮੀ ਵਰ੍ਹਿਆਂ ਵਿਚ ਰਾਜ ਨੂੰ ਪਾਵਰ ਸਰਪਲੱਸ ਬਣਾਇਆ ਜਾਵੇਗਾ। Date:2009-10-01 Time:00:10:43
ਫਰਸਾਗੁੜਾ - ਭਾਰਤੀ ਜਨਤਾ ਪਾਰਤੀ ਦੇ ਪ੍ਰਧਾਨ ਰਾਜਨਾਥ ਸਿੰਗਹ ਨੇ ਕਿਹਾ ਹੈ ਕਿ ਨਕਸਲਵਾਦ ਨਾਲ ਨਜਿੱਠਣ ਲਈ ਕੇਂਦਰ ਅਤੇ ਰਾਜ ਸਰਕਾਰਾਂ ਮਿਲ ਕੇ ਪ੍ਰਭਾਵੀ ਕਾਰਵਾਈ ਕਰਨ।ਸਿੰਘ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ ਭਲਕੇ ਇਸ ਸੰਬੰਧ ਵਿਚ ਉਹ ਕੇਂਦਰ ਸਰਕਾਰ ਨਾਲ ਗੱਲਬਾਤ ਕਰਨਗੇ। Date:2009-10-01 Time:00:10:43
ਟੋਕੀਓ : ਦੱਖਣੀ ਪ੍ਰਸ਼ਾਂਤ ਮਹਾਸਾਗਰ ਸਥਿਤ ਅਮਰੀਕਨ ਸਾਮੋਆ ਟਾਪੂ ਵਿੱਚ ਜ਼ੋਰਦਾਰ ਭੁਚਾਲ ਦੇ ਬਾਅਦ ਭਾਰਤੀ ਸਮੇਂ ਅਨੁਸਾਰ ਕੱਲ੍ਹ ਦੇਰ ਰਾਤ ਆਏ ਸੁਨਾਮੀ ਤੂਫ਼ਾਨ ਦੇ ਚੱਲਦੇ ਜਾਪਾਨ ਨੇ 50 ਸੈਂਟੀਮੀਟਰ ਤੱਕ ਦੇ ਸੁਨਾਮੀ ਤੂਫ਼ਾਨ ਦੇ ਆਉਣ ਦੀ ਚਿਤਾਵਨੀ ਜਾਰੀ ਕੀਤੀ ਹੈ। Date:2009-10-01 Time:00:10:43
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਦੇ ਸਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਕਿ ਉਸਦੀ ਹੱਤਿਆ ਕਰਨ ਨੂੰ ਲੈਕੇ ਵੀ ਕੋਈ ਸਰਵੇ ਹੋ ਸਕਦਾ ਹੈ, ਪਰੰਤੂ ਅਜਿਹਾ ਹੋ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਵਿਸ਼ਵ ਪ੍ਰਸਿੱਧ ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਉੱਤੇ ਕੱਲ੍ਹ ਕਿਸੇ ਨੇ ਆਨਲਾਈਨ ਇਹ ਸੁਆਲ ਪੁੱਛਿਆ ਕਿ ਕੀ ਬਰਾਕ ਓਬਾਮਾ ਦੀ ਹੱਤਿਆ ਕਰ ਦੇਣੀ ਚਾਹੀਦੀ ਹੈ? Date:2009-10-01 Time:00:10:43
ਗੁਹਾਟੀ - ਬ੍ਰਹਿਮਪੁੱਤਰ ਨਦੀ ਵਿਚ ਚੱਲਣ ਵਾਲੀ 'ਅਸਮ ਕਰੂਜ਼' ਨੇ ਜਪਾਨ ਵਿਚ ਇਸ ਸਾਲ ਦੇ ਡੈਸਟਿਨੇਸ਼ਨ ਡਿਵੈਲਪਮੈਂਟ ਅਵਾਰਡ ਦਾ ਖਿਤਾਬ ਜਿੱਤਿਆ ਹੈ।ਅਸਾਮ ਬੰਗਾਲ ਨੈਵਿਗੇਸ਼ਨ(ਏਬੀਐਨ) ਨਾਮੀ ਸੰਸਥਾ ਵੱਲੋਂ ਉਕਤ ਕਰੂਜ਼ ਸੰਚਾਲਿਤ ਕੀਤਾ ਜਾਂਦਾ ਹੈ। Date:2009-10-01 Time:00:10:43
page no.2 |
Select news date : 31 - 10 - 2009 30 - 10 - 2009 29 - 10 - 2009 28 - 10 - 2009 27 - 10 - 2009 26 - 10 - 2009 25 - 10 - 2009 24 - 10 - 2009 23 - 10 - 2009 22 - 10 - 2009 21 - 10 - 2009 20 - 10 - 2009 19 - 10 - 2009 18 - 10 - 2009 17 - 10 - 2009 16 - 10 - 2009 15 - 10 - 2009 14 - 10 - 2009 13 - 10 - 2009 12 - 10 - 2009 11 - 10 - 2009 10 - 10 - 2009 9 - 10 - 2009 8 - 10 - 2009 7 - 10 - 2009 6 - 10 - 2009 5 - 10 - 2009 4 - 10 - 2009 3 - 10 - 2009 2 - 10 - 2009 1 - 10 - 2009 |