Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 1 - 10 - 2009
ਬਾਲੀਵੁੱਡ ਦੀ ਹੌਟ ਐਂਡ ਸੈਕਸੀ ਅਭਿਨੇਤਰੀ ਮਲਿਕਾ ਸ਼ੇਰਾਵਤ ਨੇ 'ਸਿੰਘ ਇਜ਼ ਕਿੰਗ' ਅਤੇ 'ਵੈਲਕਮ' ਵਰਗੀਆਂ ਫਿਲਮਾਂ ਬਣਾ ਚੁੱਕੇ ਨਿਰਦੇਸ਼ਕ ਅਨੀਸ ਬਜਮੀ ਨੂੰ ਉਹਨਾਂ ਦੀ ਆਉਣ ਵਾਲੀ ਫਿਲਮ 'ਨੋ ਪ੍ਰੌਬਲਮ' ਵਿੱਚ ਇੱਕ ਛੋਟਾ ਜਿਹਾ ਰੋਲ ਕਰਨ ਤੋਂ ਇਨਕਾਰ ਕਰ ਦਿੱਤਾ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਅਨੀਸ ਨੂੰ ਮਲਿਕਾ ਤੋਂ ਇਸ ਤਰ੍ਹਾਂ ਦੀ ਉਮੀਦ ਨਹੀਂ ਸੀ। ਉਹਨਾਂ ਨੇ ਮਲਿਕਾ ਨੂੰ 'ਵੈਲਕਮ' ਵਿੱਚ ਉਸ ਸਮੇਂ ਮੌਕਾ ਦਿੱਤਾ ਸੀ, ਜਦੋਂ ਮਲਿਕਾ ਨੂੰ ਕੰਮ ਦੀ ਬਹੁਤ ਲੋੜ ਸੀ। ਇਸ ਸਮੇਂ ਮਲਿਕਾ ਨੂੰ ਹਾਲੀਵੁੱਡ ਵਿੱਚ ਨਵੀਂ ਪਛਾਣ ਮਿਲੀ ਹੈ ਅਤੇ ਉਹਨਾਂ ਦਾ ਜਿਆਦਾਤਰ ਸਮਾਂ ਉੱਥੇ ਹੀ ਗੁਜਰ ਰਿਹਾ ਹੈ। ਮਲਿਕਾ ਨੂੰ ਲੱਗਦਾ ਹੈ ਕਿ 'ਹਿਸਸ' ਰਿਲੀਜ਼ ਹੋਣ ਤੋਂ ਬਾਅਦ ਉਹਨਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧੀ ਮਿਲ ਸਕਦੀ ਹੈ, ਤਾਂ ਫਿਰ ਉ Date:2009-10-01 Time:00:10:47
ਰਣਬੀਰ ਕਪੂਰ ਨੇ ਕੈਟਰੀਨਾ ਕੈਫ਼ ਨੂੰ ਨਵਾਂ ਨਾਮ ਦਿੱਤਾ ਹੈ 'ਰੈਂਬੋ ਦੀ ਭੈਣ ਸੈਂਬੋ'। ਪਤਾ ਨਹੀਂ ਸਲਮਾਨ ਖਾਨ ਇਸ ਨਾਮ ਨੂੰ ਪਸੰਦ ਕਰਨਗੇ ਜਾਂ ਨਹੀਂ। ਕੈਟਰੀਨਾ ਨੂੰ ਇਹ ਨਾਮ ਦੇਣ ਦਾ ਇੱਕ ਕਾਰਨ ਹੈ। ਰਾਜਕੁਮਾਰ ਸੰਤੋਸ਼ੀ ਦੀ ਫਿਲਮ 'ਅਜਬ ਪ੍ਰੇਮ ਕੀ ਗਜਬ ਕਹਾਣੀ' ਦਾ ਐਕਸ਼ਨ ਸੀਨ ਫਿਲਮਾਇਆ ਜਾ ਰਿਹਾ ਸੀ। ਰੱਸੀ ਨਾਲ ਬਣੀ ਪੌੜ੍ਹੀ ਦੇ ਸਹਾਰੇ ਰਣਬੀਰ ਅਤੇ ਕੈਟਰੀਨਾ ਨੂੰ 200 ਫੁੱਟ ਦੀ ਉਚਾਈ ਤੱਕ ਜਾਣਾ ਸੀ। ਯੁਨਿਟ ਦੇ ਲੋਕਾਂ ਨੂੰ ਇਸ ਗੱਲ 'ਤੇ ਯਕੀਨ ਸੀ ਕਿ ਰਣਬੀਰ ਅਸਾਨੀ ਨਾਲ ਇਹ ਕਰ ਲੈਣਗੇ। ਨਾਜੁਕ ਕੈਟਰੀਨਾ ਦੇ ਬਾਰੇ ਉਹਨਾਂ ਦੇ ਇਸ ਤਰ੍ਹਾਂ ਦੇ ਖਿਆਲ ਨਹੀਂ ਸਨ। ਜਦੋਂ ਦੋਵਾਂ ਨੇ ਰੱਸੀ ਦੀ ਪੌੜ੍ਹੀ 'ਤੇ ਚੜ੍ਹਨਾ ਸ਼ੁਰੂ ਕੀਤਾ ਤਾਂ ਸਭ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਜਦੋਂ ਕੈਟਰੀਨਾ, ਰਣਬੀਰ ਨੂੰ ਪਿੱਛੇ ਛੱਡ ਕੇ 200 ਫੁੱਟ ਦੀ ਉਚਾਈ 'ਤ Date:2009-10-01 Time:00:10:47
ਸ਼੍ਰੇਅਸ ਤਲਪੜੇ ਦੀ ਇਕੋ ਹੀ ਉਸ ਅਨੁਸਾਰ ਮਾੜੀ ਗੱਲ ਹੈ ਕਿ ਉਸ ਕੋਲੋਂ ਸਵੇਰੇ ਜਲਦੀ ਨਹੀਂ ਉਠਿਆ ਜਾਂਦਾ। ਖੈਰ ਸ਼੍ਰੇਅਸ ਉਠਦੇ ਸਾਰ ਹੀ ਢੇਰ ਸਾਰਾ ਪਾਣੀ ਪੀ ਕੇ ਸੁਸਤੀ ਲਾਹੁਣ ਦੀ ਕੋਸ਼ਿਸ਼ ਕਰਦਾ ਹੈ। ਪਹਿਲਾਂ ਉਹ ਰੋਜ਼ ਸਵੇਰੇ ਆਂਡੇ ਖਾਂਦਾ ਸੀ ਪਰ ਹੁਣ ਸੰਜੇ ਦੱਤ ਦੇ ਕਹਿਣ ਤੇ ਉਸ ਨੇ ਇਨ੍ਹਾਂ ਨਰਾਤਿਆਂ 'ਚ ਆਂਡੇ ਨਹੀਂ ਖਾਧੇ। ਸ਼੍ਰੇਅਸ ਤਲਪੜੇ ਨੇ ਅੱਜਕਲ੍ਹ ਬਰੈਡ ਪਕੌੜੇ ਨੂੰ ਆਪਣੀ ਮਨ ਭਾਉਂਦੀ ਡਿਸ਼ ਬਣਾਇਆ ਹੋਇਆ ਹੈ। ਸ਼੍ਰੇਅਸ ਕਹਿੰਦਾ ਹੈ ਕਿ ਉਸ ਦਾ ਦਿਲ ਹੁਣ ਸ਼ਾਕਾਹਾਰੀ ਬਣਨ ਨੂੰ ਕਰ ਰਿਹਾ ਹੈ ਤੇ ਹੋ ਸਕਦਾ ਹੈ ਕਿ ਦਿਵਾਲੀ ਤੋਂ ਬਾਅਦ ਉਹ ਵੈਸ਼ਨੂੰ ਹੋ ਜਾਏ। ਇਸ ਕਰਕੇ ਇਸ ਦੁਸਹਿਰੇ 'ਤੇ ਉਸ ਵੱਲੋਂ ਰੱਜ ਕੇ ਚਿਕਨ-ਕਰੀ ਖਾਣ ਤੇ ਮਸਤੀ ਮਨਾਉਣ ਦੀ ਖ਼ਬਰ ਜ਼ਰੂਰ ਤੁਹਾਡੇ ਕੰਨੀਂ ਪੈ ਚੁੱਕੀ ਹੋਵੇਗੀ। Date:2009-10-01 Time:00:10:47
ਆਪਣੀ ਆਉਣ ਵਾਲੀ ਫਿਲਮ 'ਵੇਕ ਅਪ ਸਿਡ' ਨੂੰ ਲੈ ਕੇ ਰਣਬੀਰ ਕਪੂਰ ਬਹੁਤ ਹੀ ਉਤਸ਼ਾਹਿਤ ਹਨ। ਦੋ ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਦੇ ਪ੍ਰਮੋਸ਼ਨ ਲਈ ਰਣਬੀਰ ਕਪੂਰ, ਕੋਂਕਣਾ ਸੇਨ ਸ਼ਰਮਾ ਅਤੇ ਫਿਲਮ ਦੇ ਡਾਇਰੈਕਟਰ ਅਯਾਨ ਮੁਖਰਜੀ ਗੁੜਗਾਉਂ ਸਥਿਤ ਸਾਈਬਰ ਸਿਟੀ ਦੇ ਐਂਬੀਅੰਸ ਮਾਲ ਗਏ । ਰਣਬੀਰ ਨੇ ਦੱਸਿਆ ਕਿ ਨੌਜਵਾਨਾਂ 'ਤੇ ਅਧਾਰਿਤ ਇਸ ਫਿਲਮ ਵਿੱਚ ਇਹ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਨੌਜਵਾਨਾਂ ਨੂੰ ਹਰ ਪ੍ਰਕਾਰ ਦੀਆਂ ਮੁਸ਼ਕਿਲ ਪਰਿਸਥਿਤੀਆਂ ਲਈ ਤਿਆਰ ਰਹਿਣਾ ਚਾਹੀਦਾ ਹੈ। ਰਣਬੀਰ ਦੇ ਮੁਤਾਬਿਕ ਅਯਾਨ ਜਦੋਂ ਇਸ ਫਿਲਮ ਦੀ ਸਕ੍ਰਿਪਟ ਲੈ ਕੇ ਉਹਨਾਂ ਕੋਲ ਆਏ ਤਾਂ ਪੂਰੀ ਕਹਾਣੀ ਸੁਣਨ ਤੋਂ ਬਾਅਦ ਉਹਨਾਂ ਨੂੰ ਇਹੀ ਲੱਗਿਆ ਕਿ ਉਹਨਾਂ ਨੂੰ ਇਸ ਫਿਲਮ ਦਾ ਹਿੱਸਾ ਬਣਨਾ ਹੈ। ਫਿਲਮ ਨੂੰ ਦੇਖ ਕੇ ਹਰ ਨੌਜਵਾਨ ਨੂੰ ਇਸ ਤਰ੍ਹਾ Date:2009-10-01 Time:00:10:47
ਚੰਡੀਗੜ੍ਹ - ਪ੍ਰਮੁੱਖ ਸੈਲੂਲਰ ਸੇਵਾ ਪ੍ਰਦਾਤਾ ਟਾਟਾ ਟੈਲੀਸਰਵਿਸੇਜ ਨੇ ਹਰਿਆਣਾ ਵਿੱਚ ਆਪਣੀ ਜੀਐਸਐਮ ਸੇਵਾ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਹੈ। ਇਸ ਤਰ੍ਹਾਂ ਕੰਪਨੀ ਨੇ ਉੱਤਰੀ ਖੇਤਰ ਵਿੱਚ ਆਪਣੇ ਪਰਿਚਾਲਨ ਦੀ ਸ਼ੁਰੂਆਤ ਕੀਤੀ ਹੈ। Date:2009-10-01 Time:00:10:45
ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਬਿਜਲੀ ਪੈਦਾ ਕਰਨ ਵਾਲੀ ਕੰਪਨੀ ਐੱਨਟੀਪੀਸੀ ਨੇ ਸਾਲ 2008-09 ਦੇ ਲਈ 2968.36 ਕਰੋੜ ਰੁਪਏ ਦਾ ਲਾਭ ਅੰਸ਼ ਘੋਸ਼ਿਤ ਕੀਤਾ ਹੈ, ਜੋ ਹੁਣ ਤੱਕ ਸਭ ਤੋਂ ਜਿਆਦਾ ਅਤੇ ਭੁਗਤਾਨ ਕੀਤੀ ਜਾ ਚੁੱਕੀ ਪੂੰਜੀ ਦਾ 36 ਪ੍ਰਤੀਸ਼ਤ ਹੈ। Date:2009-10-01 Time:00:10:45
ਨਵੀਂ ਦਿੱਲੀ : ਸਰਵਜਨਕ ਖੇਤਰ ਦੀ ਕੰਪਨੀ ਆਇਲ ਇੰਡੀਆ ਅਸਾਮ ਵਿੱਚ ਤਰਲ ਕੁਦਰਤੀ ਗੈਸ ਦੇ ਲਘੂ ਪਲਾਂਟ ਲਗਾਵੇਗੀ। ਕੰਪਨੀ ਦੇ ਮੁੱਖ ਪ੍ਰਬੰਧਕ ਐੱਨਐੱਮ ਬੋਹਰਾ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਆਇਲ ਇੰਡੀਆ ਅਸਾਮ ਦੇ ਉਹਨਾਂ ਖੇਤਰਾਂ ਵਿੱਚ ਪਲਾਂਟ ਸਥਾਪਿਤ ਕਰਨ ਦੀ ਕੋਸ਼ਿਸ਼ ਵਿੱਚ ਹੈ, ਜਿੱਥੇ ਗੈਸ ਖੁਦਾਈ ਅਤੇ ਸਪਲਾਈ ਦੀ ਫਿਲਹਾਲ ਕੋਈ ਵਿਵਸਥਾ ਨਹੀਂ ਹੈ। Date:2009-10-01 Time:00:10:45
ਨਵੀਂ ਦਿੱਲੀ : ਸਰਵਜਨਕ ਖੇਤਰ ਦੀ ਵਿਜਯ ਬੈਂਕ ਨੂੰ ਇਸ ਵਰ੍ਹੇ ਦੇ ਅੰਤ ਤੱਕ ਸਰਕਾਰ ਤੋਂ 700 ਕਰੋੜ ਰੁਪਏ ਮਿਲਣ ਦੀ ਸੰਭਾਵਨਾ ਹੈ।ਬੈਂਕ ਦੇ ਪ੍ਰਮੁੱਖ ਅਤੇ ਪ੍ਰਬੰਧ ਨਿਦੇਸ਼ਕ ਅਲਬਰਟ ਟੌਰੋ ਨੇ ਇੱਥੇ ਦੱਸਿਆ ਕਿ ਚਾਲੂ ਵਿੱਤ ਵਰ੍ਹੇ ਦੇ ਅੰਤ ਤੱਕ ਬੈਂਕ ਵਿੱਚ ਜਮਾਂ ਰਾਸ਼ੀ ਵਿੱਚ 20 ਪ੍ਰਤੀਸ਼ਤ ਤੱਕ ਇਜ਼ਾਫ਼ਾ ਹੋਣ ਦੀ ਉਮੀਦ ਹੈ। Date:2009-10-01 Time:00:10:45
ਮੁੰਬਈ : ਸੀਮੈਂਸ ਲਿਮੀਟੇਡ ਨੂੰ ਪਾਵਰ ਗਰਿੱਡ ਕਾਰਪ ਆਫ਼ ਇੰਡੀਆ ਤੋਂ 3.6 ਅਰਬ ਰੁਪਏ ਦੇ ਦੋ ਆਰਡਰ ਮਿਲੇ ਹਨ।ਸੀਮੈਂਸ ਨੇ ਅੱਜ ਇੱਥੇ ਦੱਸਿਆ ਕਿ ਆਰਡਰ ਦੇ ਤਹਿਤ ਬਿਹਾਰ ਦੇ ਗਯਾ ਅਤੇ ਝਾਰਖੰਡ ਦੇ ਰਾਂਚੀ ਵਿੱਚ ਦੋ ਬਿਜਲੀ ਉਪ ਕੇਂਦਰਾਂ ਦਾ ਨਿਰਮਾਣ ਕੀਤਾ ਜਾਵੇਗਾ। Date:2009-10-01 Time:00:10:45
ਲਖਨਊ : ਉੱਤਰ ਪ੍ਰਦੇਸ਼ ਬਿਜਲੀ ਨਿਗਮ ਲਿਮੀਟੇਡ (ਯੂਪੀਪੀਸੀਐੱਲ) ਸੂਬੇ ਵਿੱਚ ਬਿਜਲੀ ਵੰਡ ਦਾ ਅਧਿਕਾਰ ਨਿੱਜੀ ਕੰਪਨੀਆਂ ਨੂੰ ਦੇ ਰਹੀ ਹੈ, ਜਦਕਿ ਹੈਰਾਨੀਜਨਕ ਰੂਪ ਨਾਲ ਗ੍ਰੇਟਰ ਨੋਇਡਾ ਵਿੱਚ ਉਸਨੇ ਬਿਜਲੀ ਵੰਡ ਦਾ ਲਾਇਸੰਸ ਮੰਗਿਆ ਹੈ। Date:2009-10-01 Time:00:10:45
ਮੁੰਬਈ : ਕੇਂਦਰ ਸਰਕਾਰ ਦੀ ਮੌਜੂਦਾ ਵਿੱਤ ਵਰ੍ਹੇ ਦੇ ਅੰਤ ਤੱਕ ਤਕਰੀਬਨ ਪੰਜ ਸਰਵਜਨਕ ਵਿਭਾਗਾਂ ਵਿੱਚ ਵਿਨਿਵੇਸ਼ ਦੀ ਯੋਜਨਾ ਹੈ।ਸਰਕਾਰੀ ਤੇਲ ਕੰਪਨੀ ਆਇਲ ਇੰਡੀਆ ਵੱਲੋਂ ਅੱਜ ਬਾਜ਼ਾਰ ਵਿੱਚ ਸ਼ੁਰੂਆਤੀ ਸਰਵਜਨਕ ਪੇਸ਼ਕਸ਼ ਲਿਆਂਦੇ ਜਾਣ ਦੇ ਮੌਕੇ ਸੰਯੁਕਤ ਸਕੱਤਰ ਐੱਚ ਪ੍ਰਧਾਨ ਨੇ ਇਹ ਜਾਣਕਾਰੀ ਦਿੱਤੀ। Date:2009-10-01 Time:00:10:45
ਨਵੀਂ ਦਿੱਲੀ : ਵਿਸ਼ਵ ਪ੍ਰਸਿੱਧ ਗਾਇਕ ਮੰਨਾ ਡੇ ਨੂੰ ਸਾਲ 2007 ਦਾ ਦਾਦਾ ਸਾਹਿਬ ਫਾਲਕੇ ਪੁਰਸਕਾਰ ਦਿੱਤੇ ਜਾਣ ਦੀ ਅੱਜ ਘੋਸ਼ਣਾ ਕੀਤੀ ਗਈ ਹੈ। Date:2009-10-01 Time:00:10:45
ਨਵੀਂ ਦਿੱਲੀ : ਸੰਯੁਕਤ ਪ੍ਰਗਤੀਸ਼ੀਲ ਗਠਜੋੜ ਦੀ ਪ੍ਰਮੁੱਖ ਸੋਨੀਆ ਗਾਂਧੀ ਨੂੰ ਇਸ ਵਰ੍ਹੇ ਨੋਬਲ ਪੁਰਸਕਾਰ ਦੇਣ ਦੀ ਇੱਕ ਵਾਰ ਫਿਰ ਸਿਫਾਰਸ਼ ਕੀਤੀ ਗਈ ਹੈ।ਭਾਰਤ ਵਿੱਚ ਸਰਗਰਮ ਇੱਕ ਸਮਾਜਿਕ ਸੰਸਥਾ ਇੰਟਰਨੈਸ਼ੰਲ ਅਵੇਕਨਿੰਗ ਸੈਂਟਰ ਨੇ ਨਾਰਵੇਜੀਅਨ ਨੋਬਲ ਸੰਸਥਾਨ ਦੇ ਨਿਦੇਸ਼ਕ ਗੇਰ ਲੁੰਡੇਸਟਡ ਨੂੰ ਪੱਤਰ ਲਿਖਕੇ ਸ਼੍ਰੀਮਤੀ ਗਾਂਧੀ ਦੀ ਇਸ ਪੁਰਸਕਾਰ ਦੇ ਲਈ ਸੱਤਵੀਂ ਵਾਰ ਸਿਫ਼ਾਰਸ਼ ਕੀਤੀ ਹੈ। Date:2009-10-01 Time:00:10:45
ਅੱਜ ਦੀ ਔਰਤ ਕਮਜ਼ੋਰ ਨਹੀਂ, ਹੁਣ ਉਹ ਪਹਿਲਾਂ ਜਿਹੀ ਨਹੀਂ ਰਹੀ, ਕੁੱਝ ਇਸ ਤਰ੍ਹਾਂ ਦਾ ਹਾਲ ਹੀ ਬਿਆਨ ਕਰਦੀ ਹੈ ਪਿਛਲੇ ਐਤਵਾਰ ਦੀ ਰਾਤ ਨੂੰ ਜੰਮੂ ਤੋਂ 190 ਕਿਲੋਮੀਟਰ ਦੂਰ ਸਥਿਤ ਰਾਜੌਰੀ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਸ਼ਾਧਰਾ ਵਿਖੇ ਵਾਪਰੀ ਘਟਨਾ। ਇਹ ਘਟਨਾ ਉਹਨਾਂ ਔਰਤਾਂ ਦੇ ਲਈ ਪ੍ਰੇਰਣਾ ਸਰੋਤ ਤੋਂ ਘੱਟ ਨਹੀਂ, ਜੋ ਆਏ ਦਿਨ ਮਰਦਾਂ ਦੀਆਂ ਵਧੀਕੀਆਂ ਦਾ ਸ਼ਿਕਾਰ ਹੁੰਦੀਆਂ ਹਨ ਅਤੇ ਕਦੇ ਕਦੇ ਅੱਤਿਆਚਾਰਾਂ ਤੋਂ ਤੰਗ ਆਕੇ ਮੋਤੀਆਂ ਜਿਹੀ ਅਨਮੋਲ ਜਿੰਦਗੀ ਖੋਹ ਲੈਂਦੀਆਂ ਹਨ। Date:2009-10-01 Time:00:10:45
ਨਵੀਂ ਦਿੱਲੀ - "ਧਰਮ ਨੂੰ ਬਚਾਉਣ ਲਈ ਜੋਧਾ ਬਨਣਾ ਹਰ ਹਿੰਦੂ ਦਾ ਫਰਜ਼ ਹੈ।"ਇਸ ਬਿਆਨ ਮਗਰੋਂ ਪੀਲੀਭੀਤ ਤੋਂ ਬੀਜੇਪੀ ਸੰਸਦ ਮੈਂਬਰ ਵਰੁਣ ਮੁੜ ਤੋਂ ਚਰਚਾ ਵਿਚ ਹਨ।ਵਿਜੇ ਦਸ਼ਮੀ ਮੌਕੇ ਉਹ ਗਾਜ਼ੀਆਬਾਦ ਦੇ ਇੱਕ ਮੰਦਰ ਵਿਚ ਦਰਸ਼ਨਾਂ ਲਈ ਗਏ ਸਨ।ਉੱਥੇ ਉਹਨਾਂ ਨੇ ਉਕਤ ਬਿਆਨ ਦਿੱਤਾ। Date:2009-10-01 Time:00:10:45
ਕਾਂਗੜਾ - ਹਿਮਾਚਲ ਪ੍ਰਦੇਸ਼ ਦੇ ਪਾਵਰ ਪ੍ਰੋਜੈਕਟ ਖਾੜਕੂਆਂ ਦੇ ਨਿਸ਼ਾਨੇ ਉੱਪਰ ਹਨ।ਕੇਂਦਰੀ ਜਲ ਸੋਮੇ ਅਤੇ ਸੰਸਦੀ ਕਾਰਜ ਮੰਤਰੀ ਪਵਨ ਕੁਮਾਰ ਬਾਂਸਲ ਨੇ ਇੱਥੇ ਕਿਹਾ ਕਿ ਲੋੜ ਪੈਣ ਉੱਪਰ ਇਹਨਾਂ ਬਿਜਲਈ ਪ੍ਰੋਜੈਕਟਾਂ ਦੀ ਸੁਰੱਖਿਆ ਦੀ ਜੁੰਮੇਵਾਰੀ ਨਿੱਜੀ ਕੰਪਨੀਆਂ ਨੂੰ ਸੌਂਪੀ ਜਾ ਸਕਦੀ ਹੈ। Date:2009-10-01 Time:00:10:45
ਜਲੰਧਰ - ਪੁਲਿਸ ਨੇ ਇੱਕ ਅਜਿਹੇ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ ਜਿਸ ਨੇ ਹਵਾਲਾ ਰਾਹੀਂ ਮਿਲੇ ਧਨ ਨਾਲ ਹਥਿਆਰ ਖਰੀਦ ਕੇ ਖਾੜਕੂ ਘਟਨਾਵਾਂ ਨੂੰ ਅੰਜਾਮ ਦੇਣ ਦੀ ਸਾਜਸ਼ ਰਚੀ ਸੀ।ਪੁਲਿਸ ਨੇ ਲੋੜੀਂਦੇ ਅੱਤਵਾਦੀ ਹਰਮਿੰਦਰ ਸਿੰਘ ਡੱਲੀ ਦੇ ਦੋ ਸਾਥੀਆਂ ਮੰਜੀਤ ਸਿੰਘ ਜੀਤਾ, ਰਣਵੀਰ ਸਿੰਘ ਸਾਬੀ ਅਤੇ ਦੋ ਡ੍ਰਾਇਵਰਾਂ ਨੂੰ ਗ੍ਰਿਫਤਾਰ ਕੀਤਾ ਹੈ। Date:2009-10-01 Time:00:10:45
ਗੁਹਾਟੀ - ਬ੍ਰਹਿਮਪੁੱਤਰ ਨਦੀ ਵਿਚ ਚੱਲਣ ਵਾਲੀ 'ਅਸਮ ਕਰੂਜ਼' ਨੇ ਜਪਾਨ ਵਿਚ ਇਸ ਸਾਲ ਦੇ ਡੈਸਟਿਨੇਸ਼ਨ ਡਿਵੈਲਪਮੈਂਟ ਅਵਾਰਡ ਦਾ ਖਿਤਾਬ ਜਿੱਤਿਆ ਹੈ।ਅਸਾਮ ਬੰਗਾਲ ਨੈਵਿਗੇਸ਼ਨ(ਏਬੀਐਨ) ਨਾਮੀ ਸੰਸਥਾ ਵੱਲੋਂ ਉਕਤ ਕਰੂਜ਼ ਸੰਚਾਲਿਤ ਕੀਤਾ ਜਾਂਦਾ ਹੈ। Date:2009-10-01 Time:00:10:45
ਨਵੀਂ ਦਿੱਲੀ - ਭਾਰਤੀ ਏਅਰਟੇਲ ਅਤੇ ਦੱਖਣੀ ਅਫ਼ਰੀਕੀ ਕੰਪਨੀ ਐਮਟੀਐਨ ਵਿਚਕਾਰ 23 ਅਰਬ ਡਾਲਰ ਦੀ ਪ੍ਰਸਤਾਵਿਤ ਮਰਜਿੰਗ ਅਤੇ ਅਧਿਗ੍ਰਹਿਣ ਦੀ ਗੱਲਬਾਤ ਅੱਜ ਟੁੱਟ ਗਈ। ਦੁਨੀਆ ਵਿੱਚ ਦੂਰਸੰਚਾਰ ਖੇਤਰ ਦੇ ਹੁਣ ਤੱਕ ਦੇ ਇਸ ਸਭ ਤੋਂ ਵੱਡੇ ਪ੍ਰਸਤਾਵਿਤ ਸੌਦੇ ਦੇ ਟੁੱਟਣ ਦੀ ਘੋਸ਼ਣਾ ਕਰਦੇ ਹੋਏ ਭਾਰਤੀ ਨੇ ਕਿਹਾ ਕਿ ਦੱਖਣੀ ਅਫ਼ਰੀਕਾ ਦੀ ਸਰਕਾਰ ਦੋਵੇਂ ਕੰਪਨੀਆਂ ਵਿਚਕਾਰ ਮਰਜਿੰਗ ਦੇ ਢਾਂਚੇ ਨੂੰ ਲੈ ਕੇ ਸਹਿਮਤ ਨਹੀਂ ਹੋਈ, ਇਸ ਕਾਰਨ ਉਸ ਨੂੰ ਗੱਲਬਾਤ ਬੰਦ ਕਰਨੀ ਪਈ। Date:2009-10-01 Time:00:10:44
'ਮਸਤੀ', 'ਨੋ ਐਂਟਰੀ' ਤੋਂ ਲੈ ਕੇ 'ਡੂ ਨਾਟ ਡਿਸਟਰਬ' ਤੱਕ ਮਿਸ ਯੂਨੀਵਰਸ ਬਣ ਕੇ ਫ਼ਿਲਮ ਨਗਰੀ 'ਚ ਆਈ ਲਾਰਾ ਦੱਤਾ ਨੇ ਜ਼ਰੂਰਤ ਤੋਂ ਜ਼ਿਆਦਾ ਕਾਮੇਡੀ ਫ਼ਿਲਮਾਂ ਕਰ ਲਈਆਂ ਹਨ। ਇਸ ਗੱਲ ਦੀ ਉਸ ਨੂੰ ਬਹੁਤ ਖੁਸ਼ੀ ਹੈ ਕਿ ਲੋਕ ਉਸ ਨੂੰ ਕਾਮੇਡੀ ਅਦਾਕਾਰਾ ਵਜੋਂ ਦੇਖਦੇ ਹਨ। ਲਾਰਾ ਨੂੰ ਲਗਦਾ ਹੈ ਕਿ ਕਾਮੇਡੀ ਕਲਾਕਾਰ ਬਹੁਤ ਪ੍ਰਤਿਭਾਵਾਨ ਹੁੰਦੇ ਹਨ। ਉਸ ਦੀ ਇਹ ਵੱਡੀ ਪ੍ਰਾਪਤੀ ਹੈ ਕਿ ਡੇਵਿਡ ਧਵਨ ਤੇ ਪ੍ਰਿਆ ਦਰਸ਼ਨ ਵਰਗੀਆਂ ਹਸਤੀਆਂ ਘੜੀ ਮੁੜੀ ਉਸ ਦੇ ਬੂਹੇ 'ਤੇ ਫ਼ਿਲਮਾਂ ਦੇ ਸੱਦੇ ਲੈ ਕੇ ਆਉਂਦੀਆਂ ਹਨ। ਲਾਰਾ ਅਨੁਸਾਰ ਡੇਵਿਡ ਤੇ ਪ੍ਰਿਆ ਦਰਸ਼ਨ ਵਿਚਕਾਰ ਬਹੁਤ ਫਰਕ ਹੈ। ਡੇਵਿਡ ਦੀ ਫ਼ਿਲਮ ਦਾ ਸਾਰਾ ਕੰਮ ਸੈਟ 'ਤੇ ਹੁੰਦਾ ਹੈ ਜਦਕਿ ਪ੍ਰਿਆ ਦਰਸ਼ਨ ਪੇਪਰ ਵਰਕ ਪੂਰਾ ਕਰਕੇ ਹੀ ਸੈਟ 'ਤੇ ਫ਼ਿਲਮ ਖੜ੍ਹਦਾ ਹੈ। ਖੁਦ ਨੂੰ ਕਿਸੇ ਵੀ ਦੌੜ 'ਚ ਨਾ ਗਿਣਨ ਵਾਲੀ ਮੈ Date:2009-10-01 Time:00:10:44
'ਕਿਆਮਤ' ਤੋਂ ਲੈ ਕੇ 'ਏਕ ਚਾਲੀਸ ਕੀ ਲਾਸਟ ਲੋਕਲ' ਤੱਕ ਵੱਖੋ-ਵੱਖਰੀਆਂ ਫ਼ਿਲਮਾਂ, ਅਲੱਗ-ਅਲੱਗ ਕਿਰਦਾਰ ਤੇ ਇਥੋਂ ਤੱਕ ਕਿ 'ਜੂਲੀ' 'ਚ ਹੱਦੋਂ ਵੱਧ ਦੇਹ ਦਰਸ਼ਨ ਕਰਵਾਉਣ ਦੇ ਬਾਵਜੂਦ ਨੇਹਾ ਧੂਪੀਆ ਸਫ਼ਲਤਾ ਦੇ ਗਗਨ ਦਾ ਚੰਨ ਟੁਕੜਾ ਨਹੀਂ ਬਣ ਸਕੀ। ਜਦ ਦਰਸ਼ਕ ਨੇਹਾ ਨੂੰ ਕਾਮੁਕ ਅਭਿਨੇਤਰੀ ਵਜੋਂ ਹੀ ਚਾਹੁੰਦੇ ਹੋਣ ਤਦ ਸਾਫ਼-ਸੁਥਰੀ ਦਿੱਖ 'ਚ ਉਹ ਕਿਵੇਂ ਉਸ ਨੂੰ ਸਵੀਕਾਰਦੇ। ਆਪਣੀਆਂ ਗਲਤੀਆਂ ਦੇ ਖਮਿਆਜ਼ੇ ਨੇਹਾ ਭੁਗਤ ਰਹੀ ਹੈ। ਅੰਦਰੋਂ ਦੁਖੀ ਤੇ ਉਪਰੋਂ ਗੱਜ ਵੱਜ ਕੇ ਕਹਿ ਰਹੀ ਹੈ ਕਿ ਉਸ ਕੋਲ ਇਸ ਵੇਲੇ ਦਰਜਨ ਦੇ ਨੇੜੇ ਫ਼ਿਲਮਾਂ ਹਨ। ਫ਼ਿਲਮਾਂ ਤਾਂ ਉਹ ਅਕਸ਼ੈ ਕੁਮਾਰ ਨਾਲ ਵੀ ਕਰ ਰਹੀ ਹੈ ਪਰ ਉਸ ਦੇ ਕੈਰੀਅਰ 'ਚ ਕੋਈ ਚਮਕ ਨਹੀਂ ਆਈ। ਮਿਸ ਇੰਡੀਆ ਬਣ ਚੁੱਕੀ ਨੇਹਾ ਤੋਂ ਅੱਗੇ ਪ੍ਰਿਅੰਕਾ ਚੋਪੜਾ ਨਿਕਲ ਚੁੱਕੀ ਹੈ ਜਦਕਿ ਨੇਹਾ ਚੰਗੀਆਂ ਫ਼ਿਲਮਾਂ ਤੇ Date:2009-10-01 Time:00:10:44
ਪ੍ਰਸਿੱਧ ਗਾਇਕ ਮੰਨਾ ਡੇ ਨੂੰ ਸਾਲ 2007 ਦਾ ਦਾਦਾ ਸਾਹਬ ਫਾਲਕੇ ਪੁਰਸਕਾਰ ਦਿੱਤੇ ਜਾਣ ਦੀ ਘੋਸ਼ਣਾ ਹੋਈ ਹੈ। 90 ਸਾਲਾ ਇਸ ਮਹਾਨ ਗਾਇਕ ਨੂੰ 21 ਅਕਤੂਬਰ ਨੂੰ ਰਾਸ਼ਟਰਪਤੀ ਸ਼੍ਰੀਮਤੀ ਪ੍ਰਤਿਭਾ ਪਾਟਿਲ ਇੱਕ ਸਮਾਰੋਹ ਵਿੱਚ ਸਨਮਾਨਿਤ ਕਰਨਗੇ। ਲਗਭਗ 3500 ਗਾਣੇ ਗਾ ਚੁੱਕੇ ਮੰਨਾ ਡੇ ਦਾ ਜਨਮ 1 ਮਈ, 1919 ਨੂੰ ਹੋਇਆ। 1950 ਤੋਂ 1970 ਵਿਚਕਾਰ ਉਹਨਾਂ ਦਾ ਸੁਨਹਿਰਾ ਸਮਾਂ ਰਿਹਾ ਅਤੇ ਇਸ ਦਰਮਿਆਨ ਉਹਨਾਂ ਨੇ ਕਈ ਹਿਟ ਗੀਤ ਗਾਏ। ਤੂ ਪਿਆਰ ਕਾ ਸਾਗਰ ਹੈ, ਕੌਨ ਆਇਆ ਮੇਰੇ ਮਨ ਦੇ ਦੁਆਰੇ, ਸੁਰ ਜਾ ਸਜੇ, ਕਸਮੇ ਵਾਦੇ ਪਿਆਰ ਵਫਾ, ਪਿਆਰ ਹੁਆ ਇਕਰਾਰ ਹੁਆ, ਏ ਮਾਲਿਕ ਤੇਰੇ ਬੰਦੇ ਹਮ, ਲਾਗਾ ਚੁਨਰੀ ਮੇਂ ਦਾਗ, ਪੂਛੋ ਨਾ ਕੈਸੇ ਮੈਂਨੇ ਰੈਨ ਬਿਤਾਈ ਉਹਨਾਂ ਦੇ ਪ੍ਰਸਿੱਧ ਗੀਤ ਹਨ। Date:2009-10-01 Time:00:10:44
ਮੁੰਬਈ - ਸ਼ਿਵਸੈਨਾ ਮੁਖੀ ਬਾਲ ਠਾਕਰੇ ਨੇ ਅੱਜ ਆਪਣੇ ਵੱਖ ਹੋਏ ਭਤੀਜੇ ਠਾਕਰੇ ਨੂੰ ਨਵੇਂ ਜਿੰਨ੍ਹਾਂ ਦਾ ਨਾਂ ਦਿੰਦਿਆਂ ਕਿਹਾ ਕਿ ਰਾਜ ਮਰਾਠੀਆਂ ਨੂੰ ਵੰਡ ਰਹੇ ਹਨ।ਉਹਨਾਂ ਕਿਹਾ ਕਿ ਅੰਗ੍ਰੇਜਾਂਨੇ ਜਿੰਨ੍ਹਾਂ ਨੂੰ ਹੱਲ੍ਹਾਸ਼ੇਰੀ ਦਿੱਤੀ ਅਤੇ ਉਸ ਨੂੰ ਭਾਰਤ ਦੀ ਵੰਡ ਲਈ ਉਕਸਾਇਆ। Date:2009-10-01 Time:00:10:44
ਦਰਭੰਗਾ - ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਬੀਰੇਂਦਰ ਸਿੰਘ ਦੇ ਦਿਹਾਂਤ ਉੱਪਰ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ।ਕੁਮਾਰ ਨੇ ਇੱਥੇ ਆਪਣੇ ਸੋਗ ਸੁਨੇਹੇ ਵਿਚ ਕਿਹਾ ਕਿ ਬੀਰੇਂਦਰ ਸਿੰਘ ਪ੍ਰਸਿੱਧ ਰਾਜਨੇਤਾ ਅਤੇ ਕੁਸ਼ਲ ਪ੍ਰਸ਼ਾਸਕ ਹੋਣ ਦੇ ਨਾਲ-ਨਾਲ ਬਹੁਮੁਖੀ ਪ੍ਰਤਿਭਾ ਦੇ ਮਾਲਕ ਸਨ। Date:2009-10-01 Time:00:10:44
ਲੰਦਨ - ਪੱਠਿਆਂ ਵਿਚ ਖਿੱਚ ਦੀ ਸਮੱਸਿਆ ਨਾਲ ਜੂਝ ਰਹੇ ਇੰਗਲਿਸ਼ ਸਟਾਰ ਬੱਲੇਬਾਜ ਕੇਵਿਨ ਪੀਟਰਸਨ ਨੇ ਕਿਹਾ ਹੈ ਕਿ ਉਹ ਟੀਮ ਨਾਲ ਨਵੰਬਰ ਵਿਚ ਆਪਣੀ ਜਨਮਭੂਮੀ ਦੱਖਣੀ ਅਫਰੀਕਾ ਦੇ ਦੌਰੇ ਉੱਪਰ ਜਾਣ ਲਈ ਬੇਤਾਬ ਹਨ। Date:2009-10-01 Time:00:10:43
page no.1 |
Select news date : 31 - 10 - 2009 30 - 10 - 2009 29 - 10 - 2009 28 - 10 - 2009 27 - 10 - 2009 26 - 10 - 2009 25 - 10 - 2009 24 - 10 - 2009 23 - 10 - 2009 22 - 10 - 2009 21 - 10 - 2009 20 - 10 - 2009 19 - 10 - 2009 18 - 10 - 2009 17 - 10 - 2009 16 - 10 - 2009 15 - 10 - 2009 14 - 10 - 2009 13 - 10 - 2009 12 - 10 - 2009 11 - 10 - 2009 10 - 10 - 2009 9 - 10 - 2009 8 - 10 - 2009 7 - 10 - 2009 6 - 10 - 2009 5 - 10 - 2009 4 - 10 - 2009 3 - 10 - 2009 2 - 10 - 2009 1 - 10 - 2009 |