Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 5 - 2010
ਭੁਪਾਲ : ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਵਿੱਤ ਵਰ੍ਹੇ 2010-11 ਦੇ ਦੌਰਾਨ ਮੱਧ ਪ੍ਰਦੇਸ਼ ਵਿੱਚ 57 ਨਵੀਂਆਂ ਬਰਾਂਚਾਂ ਸ਼ੁਰੂ ਕਰੇਗੀ। ਇਹਨਾਂ ਨੂੰ ਮਿਲਾਕੇ ਸੂਬੇ ਵਿੱਚ ਬਰਾਂਚਾਂ ਦੀ ਸੰਖਿਆ ਵੱਧਕੇ 250 ਹੋ ਜਾਵੇਗੀ। Date:2010-05-22 Time:08:56:20
ਨਵੀਂ ਦਿੱਲੀ : ਵੱਖ ਵੱਖ ਖੇਤਰਾਂ ਵਿੱਚ ਕਾਰੋਬਾਰ ਕਰਨ ਵਾਲੀ ਬਹੁ ਰਾਸ਼ਟਰੀ ਹਿੰਦੁਜਾ ਸਮੂਹ ਨੇ ਬੈਲਜ਼ੀਅਮ ਦੇ ਕੇਬੀਸੀ ਗਰੁੱਪ ਦੀ ਸਹਿਯੋਗੀ ਨਿੱਜੀ ਬੈਂਕਿੰਗ ਇਕਾਈ ਕੇਬੀਐੱਲ ਈਪੀਬੀ ਦਾ 1.35 ਅਰਬ ਡਾਲਰ 'ਚ ਅਧਿਗ੍ਰਹਿਣ ਕਰ ਲਿਆ ਹੈ। Date:2010-05-22 Time:08:56:20
ਮੁੰਬਈ : ਉਸਾਰੀ ਖੇਤਰ ਦੀ ਮੰਨੀ ਪ੍ਰਮੰਨੀ ਕੰਪਨੀ ਜੇਪੀ ਇੰਫਰਾਸਟ੍ਰਕਚਰ ਲਿਮੀਟੇਡ ਦੇ ਸ਼ੇਅਰ ਬੰਬ ਸ਼ੇਅਰ ਬਾਜ਼ਾਰ ਵਿੱਚ 9 ਪ੍ਰਤੀਸ਼ਤ ਡਿੱਗਕੇ 93 ਰੁਪਏ ਪ੍ਰਤੀ ਸ਼ੇਅਰ ਉੱਤੇ ਸੂਚੀਬੱਧ ਹੋਏ। Date:2010-05-22 Time:08:56:20
ਇੰਟਰਨੈਟ ਸਰਚ ਇੰਜਣ ਗੂਗਲ ਨੇ ਮਸ਼ਹੂਰ ਟੀਵੀ ਪਲੇਟਫਾਰਮ 'ਗੂਗਲ ਟੀਵੀ' ਲਾਂਚ ਕੀਤਾ ਹੈ। ਸੋਨੀ. ਲਾਜਿਟੈਕ ਅਤੇ ਇੰਟੇਲ ਦੀ ਸਾਂਝੇਦਾਰੀ ਵਿੱਚ ਸ਼ੁਰੂ ਗੂਗਲ ਟੀਵੀ ਨਾਲ ਲੋਕਾਂ ਨੂੰ ਟੀਵੀ ਅਤੇ ਇੰਟਰਨੈਟ ਦੋਵਾਂ ਦੀ ਸੁਵਿਧਾ ਮਿਲੇਗੀ। ਕੰਪਨੀ ਨੇ ਕਿਹਾ ਕਿ ਗੂਗਲ ਟੀਵੀ ਦਾ ਆਨੰਦ ਇੰਟਰਨੈਟ ਸੁਵਿਧਾ ਨਾਲ ਯੁਕਤ ਟੈਲੀਵਿਜ਼ਨ ਦੇ ਜ਼ਰੀਏ ਉਠਾਇਆ ਜਾ ਸਕਦਾ ਹੈ, ਜਿਸਦਾ ਨਿਰਮਾਣ ਸੋਨੀ ਦੁਆਰਾ ਕੀਤਾ ਜਾਵੇਗਾ ਅਤੇ ਗੂਗਲ ਇਸ ਲਈ ਸੌਫਟਵੇਅਰ ਉਪਲਬਧ ਕਰਾਏਗੀ। Date:2010-05-22 Time:08:56:20
ਨਵੀਂ ਦਿੱਲੀ : ਅਮਰੀਕੀ ਕੰਪਨੀ ਐਬੋਟ ਦੇਸ਼ ਦੀ ਜਾਣੀ ਪਹਿਚਾਣੀ ਫਰਮਾ ਕੰਪਨੀ ਪੀਰਾਮਲ ਹੈਲਥਕੇਅਰ ਦੇ ਸੋਲਿਊਸ਼ਨ ਕਾਰੋਬਾਰ ਦਾ ਅਧਿਗ੍ਰਹਿਣ ਕਰੇਗੀ।ਪੀਰਾਮਲ ਹੈਥਲਕੇਅਰ ਨੇ ਦੱਸਿਆ ਕਿ ਕੰਪਨੀ ਦੇ ਨਿਦੇਸ਼ਕ ਮੰਡਲ ਨੇ ਇਸ ਅਧਿਗ੍ਰਹਿਣ ਸੌਦੇ ਨੂੰ ਮੰਜ਼ੂਰੀ ਦੇ ਦਿੱਤੀ ਹੈ। ਇਹ ਸੌਦਾ 3.72 ਅਰਬ ਡਾਲਰ ਵਿੱਚ ਹੋਇਆ ਹੈ। Date:2010-05-22 Time:08:56:20
ਆਪਣੇ ਮੋਬਾਇਲ ਤੋਂ ਕਦੇ ਕੋਈ ਅਜਿਹਾ ਗੁਪਤ ਮੈਸੇਜ ਭੇਜਣ 'ਤੇ ਮਨ ਵਿੱਚ ਵਹਿਮ ਲੱਗਿਆ ਰਹਿੰਦਾ ਹੈ ਕਿ ਕਿਤੇ ਇਸ ਮੈਸੇਜ ਨੂੰ ਕੋਈ ਦੂਜਾ ਨਾ ਪੜ੍ਹ ਲਵੇ। ਜਦੋਂ ਤੱਕ ਉਸਦਾ ਜਵਾਬ ਨਹੀਂ ਆ ਜਾਂਦਾ ਉਦੋਂ ਤੱਕ ਮਨ ਨੂੰ ਤਸੱਲੀ ਨਹੀਂ ਹੁੰਦੀ, ਪਰ ਹੁਣ ਅਜਿਹਾ ਨਹੀਂ ਹੋਵੇਗਾ। ਤੁਹਾਡਾ ਮੈਸੇਜ ਉਸੇ ਦੇ ਕੋਲ ਜਾਵੇਗਾ ਅਤੇ ਉਹੀ ਪੜ੍ਹੇਗਾ ਜਿਸ ਨੂੰ ਤੁਸੀਂ ਭੇਜਿਆ ਹੈ। ਵਿਗਿਆਨਕਾਂ ਨੇ ਇਸ ਲਈ ਅਜਿਹੀ ਤਕਨੀਕ ਦੀ ਖੋਜ ਕੀਤੀ ਹੈ, ਜਿਸ ਨਾਲ ਕੋਈ ਵੀ ਮੈਸੇਜ ਇੱਕ ਦਮ ਸਹੀ ਥਾਂ ਤੇ ਪਹੁੰਚੇਗਾ ਅਤੇ ਉਸੇ ਦੇ ਕੋਲ ਪਹੁੰਚੇਗਾ ਜਿਸ ਨੂੰ ਭੇਜਿਆ ਗਿਆ ਹੈ। Date:2010-05-22 Time:08:56:20
ਕੋਲਕਾਤਾ : ਘਰੇਲੂ ਇਲੈਕਟ੍ਰੋਨਿਕ ਸਾਜੋ ਸਾਮਾਨ ਬਣਾਉਣ ਵਾਲੀ ਕੋਰੀਆਈ ਕੰਪਨੀ ਐੱਲਜੀ ਇਲੈਕਟ੍ਰੋਨਿਕਸ ਸਿਹਤ ਦੇਖ ਭਾਲ ਦੇ ਨਾਲ ਜੁੜ੍ਹੀ ਤਕਨੀਕੀ ਅਨੁਭਵਾਂ ਦੇ ਬਲ ਉੱਤੇ "ਅਪਗ੍ਰੇਡ ਯੋਰ ਲਾਈਫ਼ ਇਨ ਏਵਰੀ ਵੇ" ਵਰਗੇ ਨਵੇਂ ਵਿਗਿਆਪਨ ਸਲੋਗਨ ਦੇ ਨਾਲ ਬਾਜਾਰ ਵਿੱਚ ਐੱਲਜੀ ਹੈਲਥ ਪਲਸ ਉਤਪਾਦ ਵੇਚਣ ਦਾ ਦੂਜਾ ਅਭਿਆਨ ਚਲਾਉਣ ਜਾ ਰਹੀ ਹੈ। Date:2010-05-22 Time:08:56:20
ਪਟਨਾ : ਮੋਬਾਇਲ ਫੋਨ ਦੇ ਨਿਰਮਾਤਾ ਅਤੇ ਵਿਤਰਕ ਯੂਨੀਟ੍ਰੋਨ ਐਕਜਿਮ ਪ੍ਰਾਈਵੇਟ ਲਿਮੀਟੇਡ ਨੇ ਕਿਫ਼ਾਇਤੀ ਭਾਅ ਵਿੱਚ ਗ੍ਰੇਪਸ ਲੜੀ ਦੇ ਆਕਰਸ਼ਕ ਅਤੇ ਜਿਆਦਾ ਫੀਚਰ ਵਾਲਾ ਮੋਬਾਇਲ ਬਾਜ਼ਾਰ ਵਿੱਚ ਉਤਾਰਿਆ ਹੈ, ਜਿਸ ਵਿੱਚ ਦੋ ਸਿਮਾਂ ਦਾ ਵਿਕਲਪ ਉਪਲਬੱਧ ਹੈ। Date:2010-05-22 Time:08:56:20
ਮੁੰਬਈ : ਅਨਿਲ ਧੀਰੂਭਾਈ ਅੰਬਾਨੀ ਸਮੂਹ (ਏਡੀਏਜੀ) ਦੀਆਂ ਤਿੰਨ ਕੰਪਨੀਆਂ ਨੇ ਫੇਮ ਇੰਡੀਆ ਵਿੱਚ 2.37 ਫੀਸਦੀ ਦੀ ਹੋਰ ਹਿੱਸੇਦਾਰੀ ਖਰੀਦਕੇ ਇਸ ਮਲਟੀਪਲੈਕਸ ਚੈਨ ਵਿੱਚ ਆਪਣੀ ਹਿੱਸੇਦਾਰੀ 14.15 ਪ੍ਰਤੀਸ਼ਤ ਕਰ ਲਈ ਹੈ। Date:2010-05-22 Time:08:56:20
ਨਵੀਂ ਦਿੱਲੀ - ਜਹਾਜ ਨਿਰਮਾਤਾ ਕੰਪਨੀ ਬੋਇੰਗ ਨੇ ਐਲਾਣ ਕੀਤਾ ਹੈ ਕਿ ਉਹ ਮੰਗਲੌਰ ਵਿਚ ਏਅਰ ਇੰਡੀਆ ਦੇ ਬੋਇੰਗ 737-800 ਜਹਾਜ ਹਾਦਸੇ ਦੇ ਮੱਦੇਨਜ਼ਰ ਭਾਰਤ ਨੂੰ ਸਹਾਇਤਾ ਮੁਹੱਈਆ ਕਰਾਉਣ ਲਈ ਆਪਣੇ ਤਕਨੀਕੀ ਮਾਹਰ ਭੇਜੇਗੀ। Date:2010-05-22 Time:08:56:20
ਬੰਗਲਾਦੇਸ਼ ਨੇ ਆਪਣੇ ਪਹਿਲੇ ਪਰਮਾਣੂ ਕਾਰਖਾਨੇ ਲਈ ਰੂਸ ਨਾਲ ਕਰਾਰ ਉੱਪਰ ਹਸਤਾਖਰ ਕੀਤੇ ਹਨ।ਬੰਗਲਾਦੇਸ਼ ਨੂੰ ਆਸ ਹੈ ਕਿ 2017 ਤੱਕ ਇਹ ਕਾਰਖਾਨਾ ਸਥਾਪਤ ਹੋ ਜਾਵੇਗਾ ਅਤੇ ਇਸ ਤੋਂ ਸਾਲ 2020 ਤੱਕ 2000 ਮੈਗਾਵਾਟ ਬਿਜਲੀ ਪੈਦਾ ਹੋਣ ਲੱਗੇਗੀ। Date:2010-05-22 Time:08:56:20
ਜੋਹਾਂਸਬਰਗ - ਫੁੱਟਬਾਲ ਦਾ ਮਹਾਕੁੰਭ ਫੀਫਾ ਵਿਸ਼ਵ ਕੱਪ ਸ਼ੁਰੂ ਹੋਣ ਵਿਚ ਹੁਣ ਇੱਕ ਪੰਦਰਵਾੜੇ ਤੋਂ ਥੋੜ੍ਹਾ ਹੀ ਵੱਧ ਸਮਾਂ ਬਾਕੀ ਹੈ ਪਰ ਇਸ ਦੇ ਸੁਰੱਖਿਆ ਇੰਤਜਾਮਾਂ ਨੂੰ ਲੈ ਕੇ ਕੀਤੇ ਜਾ ਰਹੇ ਤਮਾਮ ਦਾਅਵਿਆਂ ਦੇ ਬਾਵਜੂਦ ਟੂਰਨਾਮੈਂਟ ਉੱਪਰ ਅੱਤਵਾਦੀ ਹਮਲੇ ਦਾ ਖਤਰਾ ਵੱਧ ਗਿਆ ਹੈ। Date:2010-05-22 Time:08:56:19
ਕਰਾਚੀ - ਪਾਕਿਸਤਾਨ ਦੇ ਹਰਫਨਮੌਲਾ ਸ਼ਾਹਿਦ ਅਫਰੀਦੀ ਨੇ ਸਾਫ ਤੌਰ ਉੱਪਰ ਕਿਹਾ ਹੈ ਕਿ ਉਹਨਾਂ ਦਾ ਟੈਸਟ ਕਰੀਅਰ ਪੂਰਾ ਹੋ ਚੁੱਕਾ ਹੈ ਅਤੇ ਹੁਣ ਉਹ ਸਿਰਫ ਇੱਕ ਰੋਜ਼ਾ ਅਤੇ ਟੀ-20 ਕ੍ਰਿਕਟ ਨੂੰ ਹੀ ਅਹਿਮੀਅਤ ਦੇਣਗੇ। Date:2010-05-22 Time:08:56:19
ਨੇਹਾ ਧੂਪੀਆ ਨੂੰ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਆਉਣ ਵਾਲੀ ਫਿਲਮ 'ਵਿਦ ਲਵ ਟੂ ਓਬਾਮਾ' ਉਨ੍ਹਾਂ ਦੇ ਕਰੀਅਰ ਦੀ ਮਹੱਤਵਪੂਰਨ ਫਿਲਮ ਸਾਬਿਤ ਹੋਵੇਗੀ। ਹਾਲ ਹੀ ਵਿੱਚ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਈ ਸੀ। ਤੇਜੀ ਨਾਲ ਕੰਮ ਹੋਇਆ ਅਤੇ ਫਿਲਮ ਦੀ ਸ਼ੂਟਿੰਗ ਖਤਮ ਵੀ ਹੋ ਗਈ। ਫਿਲਮ ਵਿੱਚ ਨੇਹਾ ਮੇਰਠ ਦੀ ਮੁੰਨੀ ਮੈਡਮ ਬਣੀ ਹੈ ਜੋ ਇੱਕ ਡਾਕੂ ਹੈ। ਇਸ ਗੱਲ ਦੀ ਚਰਚਾ ਹੈ ਕਿ ਉਨ੍ਹਾਂ ਦੇ ਕਿਰਦਾਰ ਦੇ ਬੋਲਣ ਦਾ ਤਰੀਕਾ, ਬਾਡੀ ਲੈਂਗਵੇਜ਼ ਅਤੇ ਸਟਾਇਲ ਮਾਇਆਵਤੀ ਤੋਂ ਪ੍ਰੇਰਿਤ ਹੈ। ਨੇਹਾ ਇਸ ਮਾਮਲੇ ਵਿੱਚ ਚੁੱਪ ਹੈ, ਕਿਉਂਕਿ ਉਹ ਫਿਲਮ ਨੂੰ ਵਿਵਾਦਾਂ ਤੋਂ ਬਚਾ ਕੇ ਰੱਖਣਾ ਚਾਹੁੰਦੀ ਹੈ। Date:2010-05-22 Time:08:56:19
ਨਵੀਂ ਦਿੱਲੀ : ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਸੰਪ੍ਰਗ) ਦੀ ਪ੍ਰਮੁੱਖ ਸੋਨੀਆ ਗਾਂਧੀ ਨੇ ਕਰਨਾਟਕ ਵਿਖੇ ਮੈਂਗਲੂਰ ਹਵਾਈ ਅੱਡੇ ਉੱਤੇ ਏਅਰ ਇੰਛੀਆ ਐਕਸਪ੍ਰੈਸ ਦੇ ਇੱਕ ਹਵਾਈ ਜਹਾਜ ਦੀ ਦੁਰਘਟਨਾ ਵਿੱਚ 160 ਲੋਕਾਂ ਦੇ ਮਾਰੇ ਜਾਣ ਉੱਤੇ ਦੁੱਖ ਪ੍ਰਗਟ ਕੀਤਾ ਹੈ। Date:2010-05-22 Time:08:56:19
ਸ਼ਿਲਾਂਗ : ਮੇਘਾਲਿਆ ਪੁਲਿਸ ਦੇ ਸਾਬਕਾ ਅਧਿਕਾਰੀ ਤੇ ਅੱਤਵਾਦੀ ਸੰਗਠਨ ਗਾਰੋ ਨੈਸ਼ਨਲ ਲਿਬਰੇਸ਼ਨ ਆਰਮੀ (ਜੀਐੱਨਐੱਲਏ) ਦੇ ਪ੍ਰਮੁੱਖ ਸੀਆਰ ਸੰਗਮਾ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਅਤੇ ਜੇਹਾਦੀ ਗਤੀਵਿਧੀਆਂ ਵਿੱਚ ਲਿਪਤ ਹੋਰਨਾਂ ਗੁੱਟਾਂ ਨੇ ਉਹਨਾਂ ਦੇ ਸੰਗਠਨ ਨੂੰ ਮਦਦ ਦੇਣ ਦੀ ਪੇਸ਼ਕਸ਼ ਕੀਤੀ ਹੈ। Date:2010-05-22 Time:08:56:19
ਸ਼ਿਵਹਰ : ਬਿਹਾਰ ਵਿਖੇ ਸ਼ਿਵਹਰ ਜਿਲ੍ਹੇ ਦੇ ਸ਼ਿਆਮਪੁਰ ਭੱਟਹਾ ਥਾਣਾ ਦੇ ਰਾਮਬਨ ਬਾਜ਼ਾਰ ਵਿੱਚ ਕੱਲ੍ਹ ਦੇਰ ਰਾਤ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੇ ਅੱਤਵਾਦੀਆਂ ਨੇ ਪੰਜ ਲੋਕਾਂ ਦੀ ਗੋਲੀ ਮਾਰਕੇ ਹੱਤਿਆ ਕਰ ਦਿੱਤੀ। Date:2010-05-22 Time:08:56:19
ਸੰਯੁਕਤ ਰਾਸ਼ਟਰ : ਆਪਣੇ ਇੱਕ ਮੰਤਰੀ ਨੂੰ ਅਮਰੀਕੀ ਵੀਜ਼ਾ ਨਹੀਂ ਮਿਲਣ ਉੱਤੇ ਭੜ੍ਹਕੇ ਇਰਾਨ ਨੇ ਵਾਸ਼ਿੰਗਟਨ ਉੱਤੇ ਆਰੋਪ ਲਗਾਇਆ ਹੈ ਕਿ ਉਹ ਸੰਯੁਕਤ ਰਾਸ਼ਟਰ ਦੀ ਮੇਜ਼ਬਾਨੀ ਦਾ ਦੁਰਵਰਤੋਂ ਕਰ ਰਿਹਾ ਹੈ। Date:2010-05-22 Time:08:56:19
ਇਸਲਾਮਾਬਾਦ : ਪਾਕਿਸਤਾਨ ਨੇ ਅਮਰੀਕਾ ਦੇ ਨਿਊਯਾਰਕ ਸ਼ਹਿਰ ਸਥਿਤ ਬਹੁ-ਚਰਚਿਤ ਟਾਈਮਜ਼ ਸਕੁਆਇਰ ਉੱਤੇ ਹਮਲੇ ਦੀ ਅਸਫ਼ਲ ਕੋਸ਼ਿਸ਼ ਦੇ ਸਿਲਸਿਲੇ ਵਿੱਚ ਗ੍ਰਿਫ਼ਤਾਰ ਫੈਸਲ ਸ਼ਹਿਜਾਦ ਦੇ ਨਾਲ ਸਬੰਧਾਂ ਦੇ ਸ਼ੱਕ ਵਿੱਚ ਚਾਰ ਲੋਕਾਂ ਨੂੰ ਨਜ਼ਰਬੰਦ ਕੀਤਾ ਹੈ। Date:2010-05-22 Time:08:56:19
ਅੰਕਾਰਾ - ਤੁਰਕ ਲੜਾਕੂ ਜਹਾਜਾਂ ਨੇ ਉੱਤਰੀ ਇਰਾਕ ਵਿਚ ਕੁਰਦ ਬਾਗੀਆਂ ਦੇ ਠਿਕਾਣਿਆਂ ਉੱਪਰ ਬੰਬ ਬਾਰੀ ਕੀਤੀ ਹੈ।ਤੁਰਕ ਟੀਵੀ ਚੈਨਲ ਐਨਟੀਵੀ ਅਨੁਸਾਰ ਲਗਭੱਗ 20 ਜਹਾਜਾਂ ਨੇ ਉੱਤਰੀ ਇਰਾਕ ਦੀ ਜੈਬ ਘਾਟੀ ਵਿਖੇ ਕੁਰਦ ਬਾਗੀਆਂ ਦੇ ਲਗਭੱਗ 50 ਠਿਕਾਣਿਆਂ ਉੱਪਰ ਬੰਬ ਬਾਰੀ ਕੀਤੀ। Date:2010-05-22 Time:00:12:30
ਨਿਊਯਾਰਕ - ਅਮਰੀਕਾ ਵਿਚ ਵਿੱਤੀ ਸੰਕਟ ਵਿਚ ਫਸੇ ਬੈਂਕਾਂ ਦੀ ਗਿਣਤੀ ਵੱਧ ਕੇ 2010 ਦੇ ਪਹਿਲੇ ਤਿੰਨ ਮਹੀਨਿਆਂ ਵਿਚ 775 ਹੋ ਗਈ ਜੋ 17 ਵਰ੍ਹਿਆਂ ਵਿਚ ਸੱਭ ਤੋਂ ਵੱਧ ਹੈ।ਇਸ ਤੋਂ ਪਤਾ ਲੱਗਦਾ ਹੈ ਕਿ ਅਮਰੀਕੀ ਬੈਂਕਿੰਗ ਪ੍ਰਣਾਲੀ ਕਿੰਨੇ ਨਾਜ਼ੁਕ ਦੌਰ ਵਿਚੋਂ ਲੰਘ ਰਹੀ ਹੈ। Date:2010-05-22 Time:00:12:30
ਚੇੱਨਈ - ਦੁਬਈ ਵਿਖੇ ਸਥਿੱਤ ਅਮੀਰਾਤ ਏਅਰਲਾਇੰਸ ਨੇ ਕਿਹਾ ਹੈ ਕਿ ਉਹ ਆਪਣੀ ਵਿਸਥਾਰ ਯੋਜਨਾ ਅਧੀਨ ਪ੍ਰਸਤਾਵਿਤ 58 ਏਅਰਬੱਸ ਏ 380 ਦੀ ਖਰੀਦ ਵਿਚੋਂ ਸੱਤ ਜਹਾਜ ਇਸ ਸਾਲ ਹਾਸਲ ਕਰੇਗੀ।ਅਮੀਰਾਤ ਏਅਰਲਾਇੰਸ ਦੇ ਉਪ ਪ੍ਰਧਾਨ ਓਰਹਨ ਅੱਬਾਸ ਨੇ ਇਹ ਜਾਣਕਾਰੀ ਦਿੱਤੀ। Date:2010-05-22 Time:00:12:29
ਮੈਂਗਲੌਰ - ਮੈਂਗਲੌਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਅੱਜ ਸਵੇਰੇ ਏਅਰ ਇੰਡੀਆ ਦਾ ਇੱਕ ਜਹਾਜ਼ ਦੁਰਘਟਨਾਗ੍ਰਸਤ ਹੋ ਗਿਆ। ਹਾਦਸੇ ਵਿੱਚ 160 ਲੋਕਾਂ ਦੀ ਮੌਤ ਹੋ ਗਈ ਹੈ। ਜਹਾਜ਼ ਵਿੱਚ ਚਾਲਕ ਦਲ ਦੇ ਛੇ ਮੈਂਬਰਾਂ ਸਮੇਤ 166 ਲੋਕ ਸਵਾਰ ਸਨ। Date:2010-05-22 Time:00:12:29
ਆਪਣੇ ਠੁਮਕਿਆਂ ਲਈ ਜਾਣੀ ਜਾਂਦੀ ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈਟੀ ਨੇ ਰੂਪਹਲੇ ਪਰਦੇ 'ਤੇ ਘੱਟ ਤੋਂ ਘੱਟ ਇੱਕ ਵਾਰ 'ਮੁਜਰਾ' ਕਰਨ ਦੀ ਆਪਣੀ ਗੁਪਤ ਇੱਛਾ ਦਾ ਖੁਲਾਸਾ ਕੀਤਾ ਹੈ। ਸ਼ਿਲਪਾ ਨੇ ਕਿਹਾ ਕਿ ਉਨ੍ਹਾਂ ਨੇ ਲਗਭਗ ਹਰ ਸ਼ੈਲੀ ਦਾ ਨਾਚ ਕੀਤਾ ਹੈ, ਪਰ ਉਨ੍ਹਾਂ ਨੂੰ 'ਮੁਜਰਾ' ਕਰਨ ਦੀ ਪੇਸ਼ਕਸ਼ ਕਦੇ ਨਹੀਂ ਕੀਤੀ ਗਈ। ਰੂਪਹਲੇ ਪਰਦੇ 'ਤੇ ਮਧੂਬਾਲਾ, ਰੇਖਾ, ਹੇਮਾ ਮਾਲਿਨੀ, ਮਾਧੁਰੀ ਦੀਕਸ਼ਿਤ ਅਤੇ ਐਸ਼ਵਰਿਆ ਰਾਏ ਬੱਚਨ ਵਰਗੀਆਂ ਅਭਿਨੇਤਰੀਆਂ 'ਮੁਜਰਾ' ਕਰ ਚੁੱਕੀਆਂ ਹਨ। ਸਟਾਰ ਪਲੱਸ ਚੈਨਲ 'ਤੇ ਪ੍ਰਸਾਰਿਤ ਹੋਣ ਵਾਲੇ ਰਿਐਲਟੀ ਡਾਂਸ ਸ਼ੋਅ 'ਜਰਾ ਨੱਚ ਕੇ ਦਿਖਾ' ਵਿੱਚ ਜੱਜ ਦੀ ਭੂਮਿਕਾ ਨਿਭਾਉਣ ਦੇ ਦੌਰਾਨ ਸ਼ਿਲਪਾ ਆਪਣੀਆਂ ਭਾਵਨਾਵਾਂ ਤੇ ਕਾਬੂ ਨਹੀਂ ਰੱਖ ਸਕੀ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਹਮੇਸ਼ਾ ਤੋਂ 'ਮੁਜਰਾ' ਕਰਨਾ ਚਾਹੁੰਦੀ ਸੀ, ਪਰ Date:2010-05-22 Time:00:12:29
ਬਾਲੀਵੁੱਡ ਅਦਾਕਾਰਾ ਮਲਿਕਾ ਸ਼ੇਰਾਵਤ ਭਾਰਤੀ ਸਿਨੇਮੇ ਵਿੱਚ ਆਪਣੇ ਜਲਵੇ ਦਿਖਾਉਣ ਤੋਂ ਬਾਅਦ ਹੁਣ ਹਾਲੀਵੁੱਡ ਵਿੱਚ ਵੀ ਆਪਣੀ ਧਮਕਾਂ ਪਾਉਣ ਦੀ ਤਿਆਰੀ ਕਰ ਰਹੀ ਹੈ। ਹਾਲੀਵੁੱਡ ਦੀ ਫਿਲਮ 'ਲਵ ਓਬਾਮਾ' ਵਿੱਚ ਮਲਿਕਾ ਡੈਮੋਕ੍ਰੇਟਿਕ ਪਾਰਟੀ ਦੀ ਕਾਰਜਕਰਤਾ ਦੀ ਭੂਮਿਕਾ ਨਿਭਾ ਰਹੀ ਹੈ। ਹੈਰੀ ਐਂਡ ਦ ਹੈਂਡਰਸਨ ਫਿਲਮ ਦੇ ਰਚਨਾਕਾਰ ਵਿਲੀਅਮ ਡਿਅਰ ਇਸ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ। ਲਵ ਓਬਾਮਾ ਇਸ ਸਾਲ ਅਕਤੂਬਰ ਵਿੱਚ ਅਮਰੀਕਾ ਵਿੱਚ ਰਿਲੀਜ਼ ਹੋਵੇਗੀ। ਸੰਜੋਗ ਨਾਲ ਉਸੇ ਸਮੇਂ ਅਮਰੀਕੀ ਕਾਂਗਰਸ ਦੀ ਮੱਧ ਅਵਧੀ ਦੀਅਂ ਚੋਣਾਂ ਵੀ ਹੋਣ ਵਾਲੀਆਂ ਹਨ। ਕਾਂਸ ਫਿਲਮ ਸਮਾਰੋਹ ਦੇ ਭਾਰਤੀ ਪੈਵੇਲੀਅਨ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਦੇ ਦੌਰਾਨ ਮਲਿਕਾ ਨੇ ਦੱਸਿਆ ਕਿ ਉਹ ਇਸ ਫਿਲਮ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਹਿੱਤਾਂ ਲਈ ਕੰਮ ਕਰਨ Date:2010-05-22 Time:00:12:29
page no.9 |
Select news date : 31 - 5 - 2010 30 - 5 - 2010 29 - 5 - 2010 28 - 5 - 2010 27 - 5 - 2010 26 - 5 - 2010 25 - 5 - 2010 24 - 5 - 2010 23 - 5 - 2010 22 - 5 - 2010 21 - 5 - 2010 20 - 5 - 2010 19 - 5 - 2010 18 - 5 - 2010 17 - 5 - 2010 16 - 5 - 2010 15 - 5 - 2010 14 - 5 - 2010 13 - 5 - 2010 12 - 5 - 2010 11 - 5 - 2010 10 - 5 - 2010 9 - 5 - 2010 8 - 5 - 2010 7 - 5 - 2010 6 - 5 - 2010 5 - 5 - 2010 4 - 5 - 2010 3 - 5 - 2010 2 - 5 - 2010 1 - 5 - 2010 |